ਕੀ ਸਾਡੇ ਮਰ ਚੁੱਕੇ ਅਜ਼ੀਜ਼ ਦੁਬਾਰਾ ਜੀ ਉੱਠਣਗੇ?
ਤੁਸੀਂ ਕੀ ਕਹੋਗੇ . . .
-
ਹਾਂ?
-
ਨਹੀਂ?
-
ਸ਼ਾਇਦ?
ਧਰਮ-ਗ੍ਰੰਥ ਕਹਿੰਦਾ ਹੈ . . .
“ਪਰਮੇਸ਼ੁਰ ਮਰ ਚੁੱਕੇ . . . ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ।”—ਰਸੂਲਾਂ ਦੇ ਕੰਮ 24:15, ਨਵੀਂ ਦੁਨੀਆਂ ਅਨੁਵਾਦ।
ਇਹ ਵਾਅਦਾ ਜਾਣ ਕੇ . . .
ਸਾਨੂੰ ਆਪਣੇ ਕਿਸੇ ਅਜ਼ੀਜ਼ ਦੀ ਮੌਤ ਹੋਣ ਤੇ ਦਿਲਾਸਾ ਮਿਲਦਾ ਹੈ।—2 ਕੁਰਿੰਥੀਆਂ 1:3, 4.
ਸਾਨੂੰ ਮੌਤ ਦੇ ਖ਼ੌਫ਼ ਤੋਂ ਆਜ਼ਾਦੀ ਮਿਲਦੀ ਹੈ।—ਇਬਰਾਨੀਆਂ 2:15.
ਸਾਨੂੰ ਆਪਣੇ ਮਰੇ ਹੋਏ ਅਜ਼ੀਜ਼ਾਂ ਨੂੰ ਦੁਬਾਰਾ ਦੇਖਣ ਦੀ ਉਮੀਦ ਮਿਲਦੀ ਹੈ।—ਯੂਹੰਨਾ 5:28, 29.
ਕੀ ਅਸੀਂ ਧਰਮ-ਗ੍ਰੰਥ ਉੱਤੇ ਵਿਸ਼ਵਾਸ ਕਰ ਸਕਦੇ ਹਾਂ?
ਜੀ ਹਾਂ, ਤਿੰਨ ਕਾਰਨਾਂ ’ਤੇ ਗੌਰ ਕਰੋ:
-
ਪਰਮੇਸ਼ੁਰ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ। ਬਾਈਬਲ ਦੱਸਦੀ ਹੈ ਕਿ ਯਹੋਵਾਹ ਪਰਮੇਸ਼ੁਰ “ਜੀਉਣ ਦਾ ਚਸ਼ਮਾ” ਹੈ। (ਜ਼ਬੂਰਾਂ ਦੀ ਪੋਥੀ 36:9, ਪਵਿੱਤਰ ਬਾਈਬਲ; ਰਸੂਲਾਂ ਦੇ ਕੰਮ 17:24, 25, ਨਵੀਂ ਦੁਨੀਆਂ ਅਨੁਵਾਦ) ਰੱਬ ਲਈ ਕਿਸੇ ਮਰ ਚੁੱਕੇ ਇਨਸਾਨ ਨੂੰ ਦੁਬਾਰਾ ਜੀਉਂਦਾ ਕਰਨਾ ਕੋਈ ਵੱਡੀ ਗੱਲ ਨਹੀਂ ਹੈ ਕਿਉਂਕਿ ਉਸ ਨੇ ਹੀ ਹਰੇਕ ਜੀਉਂਦੀ ਚੀਜ਼ ਵਿਚ ਜਾਨ ਪਾਈ ਹੈ।
-
ਪਰਮੇਸ਼ੁਰ ਨੇ ਪੁਰਾਣੇ ਜ਼ਮਾਨੇ ਵਿਚ ਵੀ ਮਰ ਚੁੱਕੇ ਲੋਕਾਂ ਨੂੰ ਜੀਉਂਦਾ ਕੀਤਾ ਸੀ। ਬਾਈਬਲ ਵਿਚ ਅੱਠ ਲੋਕਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੂੰ ਧਰਤੀ ’ਤੇ ਦੁਬਾਰਾ ਜੀਉਂਦਾ ਕੀਤਾ ਗਿਆ ਸੀ। ਇਨ੍ਹਾਂ ਵਿਚ ਤੀਵੀਂ-ਆਦਮੀ ਅਤੇ ਨਿਆਣੇ-ਸਿਆਣੇ ਵੀ ਸਨ। ਨਾਲੇ ਇਨ੍ਹਾਂ ਵਿੱਚੋਂ ਕੁਝ ਜਣੇ ਬਹੁਤ ਹੀ ਥੋੜ੍ਹੇ ਸਮੇਂ ਲਈ ਮਰੇ ਸਨ ਜਦ ਕਿ ਇਕ ਆਦਮੀ ਨੂੰ ਮਰਿਆਂ ਚਾਰ ਦਿਨ ਹੋ ਚੁੱਕੇ ਸਨ!—ਯੂਹੰਨਾ 11:39-44.
-
ਪਰਮੇਸ਼ੁਰ ਆਉਣ ਵਾਲੇ ਸਮੇਂ ਵਿਚ ਲੋਕਾਂ ਨੂੰ ਦੁਬਾਰਾ ਜੀਉਂਦਾ ਕਰਨ ਲਈ ਬੇਤਾਬ ਹੈ। ਯਹੋਵਾਹ ਮੌਤ ਤੋਂ ਨਫ਼ਰਤ ਕਰਦਾ ਹੈ ਅਤੇ ਇਸ ਨੂੰ ਆਪਣਾ ਦੁਸ਼ਮਣ ਸਮਝਦਾ ਹੈ। (1 ਕੁਰਿੰਥੀਆਂ 15:26) ਉਹ ਇਸ ਦੁਸ਼ਮਣ ਨੂੰ ਖ਼ਤਮ ਕਰ ਕੇ ਮੌਤ ਦੀ ਨੀਂਦ ਸੁੱਤੇ ਲੋਕਾਂ ਨੂੰ ਜਗਾਉਣ ਲਈ ਬੇਤਾਬ ਹੈ। ਉਹ ਆਪਣੀ ਯਾਦ ਵਿਚ ਵੱਸੇ ਲੋਕਾਂ ਨੂੰ ਇਸ ਧਰਤੀ ’ਤੇ ਦੁਬਾਰਾ ਜੀਉਂਦੇ ਦੇਖਣ ਦੀ ਦਿਲੀ ਤਮੰਨਾ ਰੱਖਦਾ ਹੈ।—ਅੱਯੂਬ 14:14, 15, ਪਵਿੱਤਰ ਬਾਈਬਲ।
ਜ਼ਰਾ ਸੋਚੋ
ਅਸੀਂ ਬੁੱਢੇ ਹੋ ਕੇ ਕਿਉਂ ਮਰ ਜਾਂਦੇ ਹਾਂ?
ਜਵਾਬ ਪਾਉਣ ਲਈ ਇਨ੍ਹਾਂ ਹਵਾਲਿਆਂ ਨੂੰ ਪੜ੍ਹੋ: ਉਤਪਤ 3:17-19 ਅਤੇ ਰੋਮੀਆਂ 5:12.