ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਲਈ ਹਿਦਾਇਤਾਂ
ਵਿਸ਼ਾ-ਸੂਚੀ
1. ਇਹ ਸਾਰੀਆਂ ਹਿਦਾਇਤਾਂ ਉਨ੍ਹਾਂ ਦੀ ਮਦਦ ਕਰਨਗੀਆਂ ਜੋ ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਵਿਚ ਹਿੱਸਾ ਲੈਣਗੇ। ਹਿੱਸਾ ਲੈਣ ਵਾਲੀਆਂ ਨੂੰ ਭਾਗ ਦੀ ਤਿਆਰੀ ਕਰਨ ਤੋਂ ਪਹਿਲਾਂ ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਦੇ ਭਾਗ ਵਿਚਲੀਆਂ ਹਿਦਾਇਤਾਂ ਅਤੇ ਥੱਲੇ ਦਿੱਤੀਆਂ ਹਿਦਾਇਤਾਂ ਨੂੰ ਪੜ੍ਹਨਾ ਚਾਹੀਦਾ ਹੈ। ਪ੍ਰਚਾਰਕਾਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਕਿ ਉਹ ਭਾਗ ਪੇਸ਼ ਕਰਨ ਲਈ ਆਪਣੇ ਨਾਂ ਦਰਜ ਕਰਵਾਉਣ। ਉਹ ਵੀ ਹਿੱਸਾ ਲੈ ਸਕਦੇ ਹਨ ਜੋ ਲਗਾਤਾਰ ਸਭਾਵਾਂ ਵਿਚ ਹਾਜ਼ਰ ਹੁੰਦੇ ਹਨ ਤੇ ਜੇ ਉਹ ਬਾਈਬਲ ਦੀਆਂ ਸਿੱਖਿਆਵਾਂ ਨਾਲ ਸਹਿਮਤ ਹਨ ਅਤੇ ਇਨ੍ਹਾਂ ਮੁਤਾਬਕ ਆਪਣੀ ਜ਼ਿੰਦਗੀ ਜੀ ਰਹੇ ਹਨ। ਜ਼ਿੰਦਗੀ ਅਤੇ ਸੇਵਾ ਸਭਾ ਦਾ ਓਵਰਸੀਅਰ ਉਸ ਨਾਲ ਗੱਲਬਾਤ ਕਰੇਗਾ ਜੋ ਪ੍ਰਚਾਰਕ ਨਹੀਂ ਹੈ ਪਰ ਇਸ ਵਿਚ ਹਿੱਸਾ ਲੈਣਾ ਚਾਹੁੰਦਾ ਹੈ ਅਤੇ ਫਿਰ ਉਸ ਵਿਅਕਤੀ ਨੂੰ ਦੱਸੇਗਾ ਕਿ ਜੇ ਉਹ ਹਿੱਸਾ ਲੈਣ ਦੇ ਯੋਗ ਹੈ। ਇਹ ਚਰਚਾ ਸਟੱਡੀ ਕਰਾਉਣ ਵਾਲੇ ਦੇ ਸਾਮ੍ਹਣੇ ਹੋਣੀ ਚਾਹੀਦੀ ਹੈ (ਜਾਂ ਉਸ ਦੇ ਮਾਪਿਆਂ ਸਾਮ੍ਹਣੇ ਜੋ ਸੱਚਾਈ ਵਿਚ ਹਨ)। ਇਹੀ ਮੰਗਾਂ ਬਪਤਿਸਮਾ ਰਹਿਤ ਪ੍ਰਚਾਰਕ ਬਣਨ ਲਈ ਲਾਗੂ ਹੁੰਦੀਆਂ ਹਨ।—od ਅਧਿ. 8 ਪੈਰਾ 8.
ਸਭਾ ਦੀ ਝਲਕ
2. ਇਕ ਮਿੰਟ। ਹਰ ਹਫ਼ਤੇ ਸ਼ੁਰੂਆਤੀ ਗੀਤ ਤੇ ਪ੍ਰਾਰਥਨਾ ਤੋਂ ਬਾਅਦ ਜ਼ਿੰਦਗੀ ਅਤੇ ਸੇਵਾ ਸਭਾ ਦਾ ਚੇਅਰਮੈਨ ਸਭਾ ਦੀ ਝਲਕ ਦੇਵੇਗਾ ਤਾਂਕਿ ਸਾਰੇ ਸੁਣਨ ਲਈ ਉਤਾਵਲੇ ਹੋਣ। ਚੇਅਰਮੈਨ ਨੂੰ ਉਨ੍ਹਾਂ ਮੁੱਦਿਆਂ ʼਤੇ ਜ਼ੋਰ ਦੇਣਾ ਚਾਹੀਦਾ ਹੈ ਜਿਨ੍ਹਾਂ ਤੋਂ ਮੰਡਲੀ ਨੂੰ ਸਭ ਤੋਂ ਜ਼ਿਆਦਾ ਫ਼ਾਇਦਾ ਹੋਵੇਗਾ।
ਰੱਬ ਦਾ ਬਚਨ ਖ਼ਜ਼ਾਨਾ ਹੈ
3. ਭਾਸ਼ਣ: ਦਸ ਮਿੰਟ। ਵਿਸ਼ਾ ਅਤੇ ਦੋ-ਤਿੰਨ ਖ਼ਾਸ ਨੁਕਤੇ ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਵਿਚ ਦਿੱਤੇ ਗਏ ਹਨ। ਇਹ ਭਾਸ਼ਣ ਬਜ਼ੁਰਗ ਜਾਂ ਕਾਬਲ ਸਹਾਇਕ ਸੇਵਕ ਪੇਸ਼ ਕਰੇਗਾ। ਜਦੋਂ ਵੀ ਹਫ਼ਤੇ ਦੀ ਬਾਈਬਲ ਪੜ੍ਹਾਈ ਲਈ ਕੋਈ ਨਵੀਂ ਕਿਤਾਬ ਸ਼ੁਰੂ ਕੀਤੀ ਜਾਵੇਗੀ, ਤਾਂ ਕਿਤਾਬ ਦੀ ਝਲਕ ਲਈ ਇਕ ਵੀਡੀਓ ਦਿਖਾਈ ਜਾਵੇਗੀ। ਭਾਸ਼ਣਕਾਰ ਵੀਡੀਓ ਵਿਚਲੀਆਂ ਗੱਲਾਂ ਨੂੰ ਵਿਸ਼ੇ ਨਾਲ ਜੋੜ ਸਕਦਾ ਹੈ। ਪਰ ਜ਼ਰੂਰੀ ਹੈ ਕਿ ਉਹ ਸਭਾ ਪੁਸਤਿਕਾ ਵਿਚ ਦੱਸੇ ਨੁਕਤਿਆਂ ਨੂੰ ਸ਼ਾਮਲ ਕਰੇ। ਸਮੇਂ ਨੂੰ ਧਿਆਨ ਵਿਚ ਰੱਖਦੇ ਹੋਏ ਉਸ ਨੂੰ ਤਸਵੀਰਾਂ ਦਾ ਵਧੀਆ ਇਸਤੇਮਾਲ ਕਰਨਾ ਚਾਹੀਦਾ ਹੈ ਜਿਨ੍ਹਾਂ ਨੂੰ ਜਾਣਕਾਰੀ ਮੁਤਾਬਕ ਤਿਆਰ ਕੀਤਾ ਗਿਆ ਹੈ। ਉਹ ਹੋਰ ਪ੍ਰਕਾਸ਼ਨਾਂ ਵਿਚ ਦਿੱਤੀ ਜਾਣਕਾਰੀ ਵੀ ਇਸਤੇਮਾਲ ਕਰ ਸਕਦਾ ਹੈ ਜੋ ਵਿਸ਼ੇ ਨਾਲ ਸੰਬੰਧਿਤ ਹੋਵੇ।
4. ਹੀਰੇ-ਮੋਤੀ: ਦਸ ਮਿੰਟ। ਇਸ ਭਾਗ ਦੇ ਸ਼ੁਰੂ ਤੇ ਅਖ਼ੀਰ ਵਿਚ ਬਿਨਾਂ ਕੁਝ ਕਹੇ ਸਵਾਲ-ਜਵਾਬ ਰਾਹੀਂ ਚਰਚਾ ਕੀਤੀ ਜਾਵੇਗੀ। ਬਜ਼ੁਰਗ ਜਾਂ ਕਾਬਲ ਸਹਾਇਕ ਸੇਵਕ ਇਸ ਭਾਗ ਨੂੰ ਪੇਸ਼ ਕਰੇਗਾ। ਉਸ ਨੂੰ ਦੋਵੇਂ ਸਵਾਲ ਪੁੱਛਣੇ ਚਾਹੀਦੇ ਹਨ। ਨਾਲੇ ਉਹ ਇਹ ਵੀ ਤੈਅ ਕਰ ਸਕਦਾ ਹੈ ਕਿ ਸਵਾਲਾਂ ਲਈ ਦਿੱਤੀਆਂ ਗਈਆਂ ਆਇਤਾਂ ਨੂੰ ਪੜ੍ਹਿਆ ਜਾਣਾ ਚਾਹੀਦਾ ਹੈ ਕਿ ਨਹੀਂ। ਜਵਾਬ 30 ਸਕਿੰਟ ਜਾਂ ਇਸ ਤੋਂ ਘੱਟ ਸਮੇਂ ਦੇ ਹੋਣੇ ਚਾਹੀਦੇ ਹਨ।
5. ਬਾਈਬਲ ਪੜ੍ਹਾਈ: ਚਾਰ ਮਿੰਟ। ਇਸ ਵਿਦਿਆਰਥੀ ਭਾਗ ਨੂੰ ਇਕ ਭਰਾ ਪੇਸ਼ ਕਰੇਗਾ (ਜ਼ਰੂਰੀ ਨਹੀਂ ਕਿ ਉਹ ਪ੍ਰਚਾਰਕ ਹੋਵੇ)। ਉਹ ਸ਼ੁਰੂ ਤੇ ਅਖ਼ੀਰ ਵਿਚ ਬਿਨਾਂ ਕੁਝ ਕਹੇ ਸਿਰਫ਼ ਆਇਤਾਂ ਪੜ੍ਹੇਗਾ। ਚੇਅਰਮੈਨ ਖ਼ਾਸ ਤੌਰ ਤੇ ਇਨ੍ਹਾਂ ਗੱਲਾਂ ਵਿਚ ਵਿਦਿਆਰਥੀ ਦੀ ਮਦਦ ਕਰੇਗਾ: ਸਹੀ-ਸਹੀ ਪੜ੍ਹਨਾ, ਸਮਝ ਕੇ ਪੜ੍ਹਨਾ, ਵਧੀਆ ਲੈਅ-ਤਾਲ ਨਾਲ ਪੜ੍ਹਨਾ, ਮਤਲਬ ਉੱਤੇ ਜ਼ੋਰ ਦੇ ਕੇ ਪੜ੍ਹਨਾ, ਉਤਾਰ-ਚੜ੍ਹਾਅ, ਸਹੀ ਜਗ੍ਹਾ ਰੁਕਣਾ ਅਤੇ ਗੱਲਬਾਤ ਦੇ ਅੰਦਾਜ਼ ਨਾਲ ਪੜ੍ਹਨਾ। ਬਾਈਬਲ ਪੜ੍ਹਾਈ ਦੇ ਕੁਝ ਹਿੱਸੇ ਛੋਟੇ ਹਨ ਤੇ ਕੁਝ ਵੱਡੇ। ਇਸ ਲਈ ਜ਼ਿੰਦਗੀ ਅਤੇ ਸੇਵਾ ਸਭਾ ਦੇ ਓਵਰਸੀਅਰ ਨੂੰ ਵਿਦਿਆਰਥੀ ਭਾਗ ਦੇਣ ਵੇਲੇ ਵਿਦਿਆਰਥੀਆਂ ਦੀਆਂ ਕਾਬਲੀਅਤਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ।
ਪ੍ਰਚਾਰ ਵਿਚ ਮਾਹਰ ਬਣੋ
6. ਪੰਦਰਾਂ ਮਿੰਟ। ਸਭਾ ਦਾ ਇਹ ਭਾਗ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਸਾਰਿਆਂ ਨੂੰ ਪ੍ਰਚਾਰ ਲਈ ਤਿਆਰੀ ਕਰਨ ਅਤੇ ਆਪਣੇ ਗੱਲਬਾਤ ਕਰਨ ਦੇ ਹੁਨਰ ਅਤੇ ਪ੍ਰਚਾਰ ਤੇ ਸਿਖਾਉਣ ਦੀ ਕਾਬਲੀਅਤ ਵਧਾਉਣ ਵਿਚ ਮਦਦ ਮਿਲੇ। ਲੋੜ ਪੈਣ ʼਤੇ ਮੰਡਲੀ ਦੇ ਬਜ਼ੁਰਗਾਂ ਨੂੰ ਵਿਦਿਆਰਥੀ ਭਾਗ ਦਿੱਤੇ ਜਾ ਸਕਦੇ ਹਨ। ਹਰ ਵਿਦਿਆਰਥੀ ਨੂੰ ਸਿਖਾਓ ਜਾਂ ਪਿਆਰ ਦਿਖਾਓ ਬਰੋਸ਼ਰ ਤੋਂ ਉਸ ਨੁਕਤੇ ʼਤੇ ਕੰਮ ਕਰਨਾ ਚਾਹੀਦਾ ਹੈ ਜੋ ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਵਿਚ ਉਨ੍ਹਾਂ ਦੇ ਭਾਗ ਨਾਲ ਬ੍ਰੈਕਟਾਂ ਵਿਚ ਲਿਖਿਆ ਗਿਆ ਹੈ। ਕਦੀ-ਕਦਾਈਂ ਕੋਈ ਭਾਗ ʼਤੇ ਚਰਚਾ ਕੀਤੀ ਜਾਵੇਗੀ। ਇਹ ਭਾਗ ਕਿਸੇ ਬਜ਼ੁਰਗ ਜਾਂ ਇਕ ਕਾਬਲ ਸਹਾਇਕ ਸੇਵਕ ਵੱਲੋਂ ਪੇਸ਼ ਕੀਤਾ ਜਾਣਾ ਚਾਹੀਦਾ ਹੈ।—ਚਰਚਾ ਵਾਲੇ ਭਾਗਾਂ ਨੂੰ ਪੇਸ਼ ਕਰਨ ਦੇ ਮਾਮਲੇ ਵਿਚ ਪੈਰਾ 15 ਦੇਖੋ।
7. ਗੱਲਬਾਤ ਸ਼ੁਰੂ ਕਰਨੀ: ਇਸ ਵਿਦਿਆਰਥੀ ਭਾਗ ਨੂੰ ਇਕ ਭਰਾ ਜਾਂ ਇਕ ਭੈਣ ਪੇਸ਼ ਕਰ ਸਕਦੀ ਹੈ (ਜ਼ਰੂਰੀ ਨਹੀਂ ਕਿ ਉਹ ਪ੍ਰਚਾਰਕ ਹੋਵੇ)। ਇਸ ਭਾਗ ਲਈ ਦੋਵੇਂ ਵਿਦਿਆਰਥੀ ਇੱਕੋ ਲਿੰਗ ਦੇ ਹੋਣੇ ਚਾਹੀਦੇ ਹਨ ਜਾਂ ਫਿਰ ਉਹ ਇੱਕੋ ਪਰਿਵਾਰ ਦੇ ਜੀਅ ਹੋਣ। ਵਿਦਿਆਰਥੀ ਅਤੇ ਉਸ ਦਾ ਸਾਥੀ ਬੈਠ ਕੇ ਜਾਂ ਖੜ੍ਹੇ ਹੋ ਕੇ ਭਾਗ ਪੇਸ਼ ਕਰ ਸਕਦੇ ਹਨ।—ਇਸ ਭਾਗ ਲਈ ਸੈਟਿੰਗ ਅਤੇ ਵਿਸ਼ੇ ʼਤੇ ਹੋਰ ਜਾਣਕਾਰੀ ਲੈਣ ਲਈ ਪੈਰੇ 12 ਅਤੇ 13 ਦੇਖੋ।
8. ਦੁਬਾਰਾ ਮਿਲਣਾ: ਇਸ ਵਿਦਿਆਰਥੀ ਭਾਗ ਨੂੰ ਇਕ ਭਰਾ ਜਾਂ ਇਕ ਭੈਣ ਪੇਸ਼ ਕਰ ਸਕਦੀ ਹੈ (ਜ਼ਰੂਰੀ ਨਹੀਂ ਕਿ ਉਹ ਪ੍ਰਚਾਰਕ ਹੋਵੇ)। ਇਸ ਭਾਗ ਲਈ ਦੋਵੇਂ ਵਿਦਿਆਰਥੀ ਇੱਕੋ ਲਿੰਗ ਦੇ ਹੋਣੇ ਚਾਹੀਦੇ ਹਨ। (km 5/97 ਸਫ਼ਾ 2) ਵਿਦਿਆਰਥੀ ਅਤੇ ਉਸ ਦਾ ਸਾਥੀ ਬੈਠ ਕੇ ਜਾਂ ਖੜ੍ਹੇ ਹੋ ਕੇ ਭਾਗ ਪੇਸ਼ ਕਰ ਸਕਦੇ ਹਨ। ਵਿਦਿਆਰਥੀ ਨੂੰ ਇਹ ਦਿਖਾਉਣਾ ਚਾਹੀਦਾ ਹੈ ਕਿ ਪਿਛਲੀ ਵਾਰ ਹੋਈ ਗੱਲਬਾਤ ਨੂੰ ਕਿਵੇਂ ਜਾਰੀ ਰੱਖਣਾ ਹੈ।—ਇਸ ਭਾਗ ਲਈ ਸੈਟਿੰਗ ਅਤੇ ਵਿਸ਼ੇ ʼਤੇ ਹੋਰ ਜਾਣਕਾਰੀ ਲੈਣ ਲਈ ਪੈਰੇ 12 ਅਤੇ 13 ਦੇਖੋ।
9. ਚੇਲੇ ਬਣਾਉਣੇ: ਇਸ ਵਿਦਿਆਰਥੀ ਭਾਗ ਨੂੰ ਇਕ ਭਰਾ ਜਾਂ ਇਕ ਭੈਣ ਪੇਸ਼ ਕਰ ਸਕਦੀ ਹੈ (ਜ਼ਰੂਰੀ ਨਹੀਂ ਕਿ ਉਹ ਪ੍ਰਚਾਰਕ ਹੋਵੇ)। ਇਸ ਭਾਗ ਲਈ ਦੋਵੇਂ ਵਿਦਿਆਰਥੀ ਇੱਕੋ ਲਿੰਗ ਦੇ ਹੋਣੇ ਚਾਹੀਦੇ ਹਨ। (km 5/97 ਸਫ਼ਾ 2) ਵਿਦਿਆਰਥੀ ਅਤੇ ਉਸ ਦਾ ਸਾਥੀ ਬੈਠ ਕੇ ਜਾਂ ਖੜ੍ਹੇ ਹੋ ਕੇ ਭਾਗ ਪੇਸ਼ ਕਰ ਸਕਦੇ ਹਨ। ਇਸ ਭਾਗ ਵਿਚ ਪਹਿਲਾਂ ਤੋਂ ਚੱਲ ਰਹੀ ਸਟੱਡੀ ਦਾ ਅਗਲਾ ਹਿੱਸਾ ਦਿਖਾਇਆ ਜਾਵੇਗਾ। ਆਪਣੀ ਪੇਸ਼ਕਾਰੀ ਸ਼ੁਰੂ ਕਰਨ ਅਤੇ ਖ਼ਤਮ ਕਰਨ ਲਈ ਕੁਝ ਖ਼ਾਸ ਬੋਲਣ ਦੀ ਲੋੜ ਨਹੀਂ ਸਿਵਾਇ ਉਦੋਂ ਜਦੋਂ ਤੁਸੀਂ “ਦਿਲਚਸਪ ਸ਼ੁਰੂਆਤ” ਅਤੇ “ਅਸਰਦਾਰ ਸਮਾਪਤੀ” ਮੁੱਦਿਆਂ ʼਤੇ ਕੰਮ ਕਰ ਰਹੇ ਹੋ। ਜ਼ਰੂਰੀ ਨਹੀਂ ਕਿ ਦਿੱਤੇ ਗਏ ਪੈਰਿਆਂ ਨੂੰ ਪੜ੍ਹਿਆ ਜਾਵੇ, ਪਰ ਜੇ ਤੁਸੀਂ ਚਾਹੋ ਤਾਂ ਪੜ੍ਹ ਵੀ ਸਕਦੇ ਹੋ।
10. ਆਪਣੇ ਵਿਸ਼ਵਾਸਾਂ ਬਾਰੇ ਸਮਝਾਉਣਾ: ਜਦੋਂ ਇਹ ਭਾਗ ਇਕ ਭਾਸ਼ਣ ਵਜੋਂ ਹੋਵੇਗਾ, ਤਾਂ ਭਰਾ ਇਸ ਨੂੰ ਪੇਸ਼ ਕਰੇਗਾ (ਜ਼ਰੂਰੀ ਨਹੀਂ ਕਿ ਉਹ ਪ੍ਰਚਾਰਕ ਹੋਵੇ)। ਜਦੋਂ ਇਹ ਭਾਗ ਇਕ ਪੇਸ਼ਕਾਰੀ ਵਜੋਂ ਹੋਵੇਗਾ, ਤਾਂ ਦੋ ਭੈਣਾਂ ਜਾਂ ਦੋ ਭਰਾ ਇਸ ਨੂੰ ਪੇਸ਼ ਕਰਨਗੇ (ਜ਼ਰੂਰੀ ਨਹੀਂ ਕਿ ਉਹ ਪ੍ਰਚਾਰਕ ਹੋਣ)। ਦੋਵੇਂ ਵਿਦਿਆਰਥੀ ਇੱਕੋ ਲਿੰਗ ਦੇ ਹੋਣੇ ਚਾਹੀਦੇ ਹਨ ਜਾਂ ਫਿਰ ਉਹ ਇੱਕੋ ਪਰਿਵਾਰ ਦੇ ਜੀਅ ਹੋਣ। ਵਿਦਿਆਰਥੀ ਨੂੰ ਦਿੱਤੀ ਗਈ ਜਾਣਕਾਰੀ ਦੀ ਮਦਦ ਨਾਲ ਵਿਸ਼ੇ ਵਿਚ ਲਿਖੇ ਸਵਾਲ ਦਾ ਸਾਫ਼-ਸਾਫ਼ ਤੇ ਸਮਝਦਾਰੀ ਨਾਲ ਜਵਾਬ ਦੇਣਾ ਚਾਹੀਦਾ ਹੈ। ਵਿਦਿਆਰਥੀ ਇਹ ਫ਼ੈਸਲਾ ਕਰ ਸਕਦਾ ਹੈ ਕਿ ਭਾਗ ਪੇਸ਼ ਕਰਦੇ ਸਮੇਂ ਪ੍ਰਕਾਸ਼ਨ ਦਾ ਜ਼ਿਕਰ ਕਰਨਾ ਹੈ ਜਾਂ ਨਹੀਂ।
11. ਭਾਸ਼ਣ: ਇਹ ਭਾਗ ਇਕ ਭਾਸ਼ਣ ਵਜੋਂ ਭਰਾ ਦੁਆਰਾ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਜਦੋਂ ਭਾਸ਼ਣ ਪਿਆਰ ਦਿਖਾਓ ਬਰੋਸ਼ਰ ਦੀ ਵਧੇਰੇ ਜਾਣਕਾਰੀ 1 ਵਿਚ ਦਿੱਤੇ ਨੁਕਤੇ ਅਨੁਸਾਰ ਹੈ, ਤਾਂ ਵਿਦਿਆਰਥੀ ਨੂੰ ਜੋਰ ਦੇਣਾ ਚਾਹੀਦਾ ਹੈ ਕਿ ਇਨ੍ਹਾਂ ਆਇਤਾਂ ਨੂੰ ਪ੍ਰਚਾਰ ਵਿਚ ਕਿਵੇਂ ਇਸਤੇਮਾਲ ਕੀਤਾ ਜਾ ਸਕਦਾ ਹੈ। ਉਦਾਹਰਣ ਲਈ, ਉਹ ਦੱਸ ਸਕਦਾ ਹੈ ਕਿ ਇਕ ਆਇਤ ਨੂੰ ਕਦੋਂ ਇਸਤੇਮਾਲ ਕੀਤਾ ਜਾ ਸਕਦਾ ਹੈ, ਆਇਤ ਦਾ ਕੀ ਮਤਲਬ ਹੈ ਅਤੇ ਕਿਸੇ ਵਿਅਕਤੀ ਨਾਲ ਇਸ ʼਤੇ ਕਿਵੇਂ ਤਰਕ ਕਰਨਾ ਹੈ। ਜਦੋਂ ਭਾਸ਼ਣ ਪਿਆਰ ਦਿਖਾਓ ਬਰੋਸ਼ਰ ਦੇ ਕਿਸੇ ਪਾਠ ਵਿੱਚੋਂ ਲਏ ਗਏ ਇਕ ਨੁਕਤੇ ʼਤੇ ਆਧਾਰਿਤ ਹੈ ਤਾਂ ਵਿਦਿਆਰਥੀ ਇਸ ਗੱਲ ʼਤੇ ਧਿਆਨ ਖਿੱਚੇਗਾ ਕਿ ਇਸ ਨੂੰ ਪ੍ਰਚਾਰ ਵਿਚ ਕਿਵੇਂ ਲਾਗੂ ਕਰਨਾ ਹੈ। ਉਹ ਪਾਠ ਦੇ ਪਹਿਲੇ ਨੁਕਤੇ ਵਿਚ ਦਿੱਤੀ ਉਦਾਹਰਣ ʼਤੇ ਜੋਰ ਦੇ ਸਕਦਾ ਹੈ ਜਾਂ ਪਾਠ ਵਿਚਲੀਆਂ ਹੋਰ ਆਇਤਾਂ ਬਾਰੇ ਵੀ ਦੱਸ ਸਕਦਾ ਹੈ, ਜੇ ਇਸ ਤੋਂ ਫ਼ਾਇਦਾ ਹੁੰਦਾ ਹੈ।
12. ਵਿਸ਼ਾ: ਇਨ੍ਹਾਂ ਪੈਰਿਆਂ ਵਿਚਲੀ ਜਾਣਕਾਰੀ “ਗੱਲਬਾਤ ਸ਼ੁਰੂ ਕਰਨੀ” ਅਤੇ “ਦੁਬਾਰਾ ਮਿਲਣਾ” ਭਾਗਾਂ ʼਤੇ ਲਾਗੂ ਹੁੰਦੀ ਹੈ। ਜੇ ਇਸ ਭਾਗ ਲਈ ਕੋਈ ਹੋਰ ਹਿਦਾਇਤ ਨਹੀਂ ਦਿੱਤੀ ਗਈ, ਤਾਂ ਵਿਦਿਆਰਥੀ ਦਾ ਟੀਚਾ ਹੋਵੇਗਾ ਕਿ ਉਹ ਬਾਈਬਲ ਦੀ ਇਕ ਸੌਖੀ ਸੱਚਾਈ ਸਾਂਝੀ ਕਰੇ ਜਿਸ ਵਿਚ ਘਰ ਮਾਲਕ ਨੂੰ ਦਿਲਚਸਪੀ ਹੋਵੇ ਅਤੇ ਜਿਸ ਕਰਕੇ ਉਸ ਨਾਲ ਦੁਬਾਰਾ ਮੁਲਾਕਾਤ ਕੀਤੀ ਜਾ ਸਕੇ। ਵਿਦਿਆਰਥੀ ਵਿਸ਼ਾ ਚੁਣਦੇ ਸਮੇਂ ਲੋਕਾਂ ਦੀਆਂ ਜ਼ਰੂਰਤਾਂ ਅਤੇ ਹਾਲਾਤ ਨੂੰ ਧਿਆਨ ’ਚ ਰੱਖੇਗਾ। ਉਹ ਫ਼ੈਸਲਾ ਕਰੇਗਾ ਕਿ “ਸਿਖਾਉਣ ਲਈ ਪ੍ਰਕਾਸ਼ਨ” ਵਿਚੋਂ ਕਿਸੇ ਪ੍ਰਕਾਸ਼ਨ ਜਾਂ ਵੀਡੀਓ ਨੂੰ ਪੇਸ਼ ਕਰਨਾ ਹੈ ਜਾਂ ਨਹੀਂ। ਵਿਸ਼ੇ ਬਾਰੇ ਲਿਖੀਆਂ ਗੱਲਾਂ ਜਾਂ ਸ਼ਬਦਾਂ ਨੂੰ ਹੂ-ਬਹੂ ਪੜ੍ਹਨ ਦੀ ਬਜਾਇ ਵਿਦਿਆਰਥੀ ਨੂੰ ਆਪਣੇ ਗੱਲਬਾਤ ਦੇ ਹੁਨਰ ਨੂੰ ਨਿਖਾਰਨਾ ਚਾਹੀਦਾ ਹੈ, ਜਿਵੇਂ ਕਿ ਲੋਕਾਂ ਵਿਚ ਦਿਲਚਸਪੀ ਲੈ ਕੇ ਅਤੇ ਉਨ੍ਹਾਂ ਨਾਲ ਆਮ ਤਰੀਕੇ ਨਾਲ ਗੱਲਬਾਤ ਕਰ ਕੇ।
13. ਸੈਟਿੰਗ: ਵਿਦਿਆਰਥੀ ਪਹਿਲਾਂ ਤੋਂ ਦਿੱਤੀ ਗਈ ਆਮ ਸੈਟਿੰਗ ਨੂੰ ਇਲਾਕੇ ਦੇ ਹਾਲਾਤਾਂ ਅਨੁਸਾਰ ਢਾਲ ਸਕਦਾ ਹੈ। ਉਦਾਹਰਣ ਲਈ:
(1) ਘਰ-ਘਰ ਪ੍ਰਚਾਰ: ਇਹ ਸੈਟਿੰਗ ਘਰ-ਘਰ ਜਾ ਕੇ ਪ੍ਰਚਾਰ ਕਰਨ ਲਈ ਹੈ—ਚਾਹੇ ਇਹ ਵਿਅਕਤੀ ਨੂੰ ਜਾ ਕੇ ਮਿਲਣਾ, ਫ਼ੋਨ ਰਾਹੀਂ ਜਾਂ ਚਿੱਠੀ ਰਾਹੀਂ ਹੋਵੇ—ਅਤੇ ਇਸ ਵਿਚ ਘਰ-ਘਰ ਪ੍ਰਚਾਰ ਦੌਰਾਨ ਮਿਲੇ ਵਿਅਕਤੀ ਨਾਲ ਹੋਈ ਗੱਲਬਾਤ ਨੂੰ ਅੱਗੇ ਤੋਰਨਾ ਸ਼ਾਮਲ ਹੈ।
(2) ਮੌਕਾ ਮਿਲਣ ʼਤੇ ਗਵਾਹੀ ਦੇਣੀ: ਇਸ ਸੈਟਿੰਗ ਵਿਚ ਦੱਸਿਆ ਗਿਆ ਹੈ ਕਿ ਆਮ ਗੱਲਬਾਤ ਨੂੰ ਗਵਾਹੀ ਦੇਣ ਦੇ ਮੌਕਿਆਂ ਵਿਚ ਕਿਵੇਂ ਬਦਲਿਆ ਜਾ ਸਕਦਾ ਹੈ। ਇਸ ਵਿਚ ਉਨ੍ਹਾਂ ਲੋਕਾਂ ਨਾਲ ਬਾਈਬਲ ਦੀ ਇਕ ਸੱਚਾਈ ਸਾਂਝੀ ਕਰਨੀ ਸ਼ਾਮਲ ਹੈ ਜਿਨ੍ਹਾਂ ਨੂੰ ਤੁਸੀਂ ਕੰਮ ਦੀ ਜਗ੍ਹਾ ʼਤੇ, ਸਕੂਲ ਵਿਚ, ਆਪਣੇ ਗੁਆਂਢ ਵਿਚ, ਬੱਸ ਜਾਂ ਟ੍ਰੇਨ ਵਿਚ ਸਫ਼ਰ ਕਰਦਿਆਂ, ਜਾਂ ਰੋਜ਼ ਦੇ ਕੰਮ-ਕਾਰ ਕਰਦਿਆਂ ਮਿਲਦੇ ਹੋ।
(3) ਪਬਲਿਕ ਥਾਵਾਂ ʼਤੇ ਗਵਾਹੀ: ਇਸ ਸੈਟਿੰਗ ਵਿਚ ਪ੍ਰਕਾਸ਼ਨਾਂ ਵਾਲੀ ਰੇੜ੍ਹੀ, ਕਾਰੋਬਾਰ ਵਾਲੀਆਂ ਥਾਵਾਂ ʼਤੇ, ਸੜਕਾਂ ʼਤੇ, ਪਾਰਕਾਂ ਵਿਚ, ਪਾਰਕਿੰਗ ਵਾਲੀਆਂ ਥਾਵਾਂ ʼਤੇ ਜਾਂ ਜਿੱਥੇ ਵੀ ਲੋਕ ਮਿਲਦੇ ਹਨ, ਉੱਥੇ ਉਨ੍ਹਾਂ ਨੂੰ ਗਵਾਹੀ ਦੇਣੀ ਸ਼ਾਮਲ ਹੈ।
14. ਵੀਡੀਓ ਅਤੇ ਪ੍ਰਕਾਸ਼ਨਾਂ ਦਾ ਇਸਤੇਮਾਲ: ਹਾਲਾਤਾਂ ਮੁਤਾਬਕ ਸ਼ਾਇਦ ਇਕ ਵਿਦਿਆਰਥੀ ਕੋਈ ਵੀਡੀਓ ਜਾਂ ਪ੍ਰਕਾਸ਼ਨ ਨੂੰ ਪੇਸ਼ ਕਰਨ ਦਾ ਫ਼ੈਸਲਾ ਕਰੇ। ਜੇ ਵਿਦਿਆਰਥੀ ਭਾਗ ਵਿਚ ਵੀਡੀਓ ਦਿੱਤੀ ਗਈ ਹੈ ਜਾਂ ਜੇ ਵਿਦਿਆਰਥੀ ਵੀਡੀਓ ਦਾ ਇਸਤੇਮਾਲ ਕਰਨ ਦਾ ਫ਼ੈਸਲਾ ਕਰਦਾ ਹੈ, ਤਾਂ ਉਸ ਨੂੰ ਵੀਡੀਓ ਚਲਾਏ ਬਿਨਾਂ ਇਸ ʼਤੇ ਚਰਚਾ ਕਰਨੀ ਚਾਹੀਦੀ ਹੈ।
ਸਾਡੀ ਮਸੀਹੀ ਜ਼ਿੰਦਗੀ
15. ਗੀਤ ਤੋਂ ਬਾਅਦ ਅਗਲੇ 15 ਮਿੰਟਾਂ ਦੌਰਾਨ ਇਕ ਜਾਂ ਦੋ ਭਾਗ ਹੋਣਗੇ ਜਿਨ੍ਹਾਂ ਵਿਚ ਪਰਮੇਸ਼ੁਰ ਦੇ ਬਚਨ ਨੂੰ ਲਾਗੂ ਕਰਨ ਬਾਰੇ ਸਮਝਾਇਆ ਜਾਵੇਗਾ। ਜੇ ਕੋਈ ਹੋਰ ਹਿਦਾਇਤ ਨਾ ਦਿੱਤੀ ਜਾਵੇ, ਤਾਂ ਬਜ਼ੁਰਗ ਜਾਂ ਕਾਬਲ ਸਹਾਇਕ ਸੇਵਕ ਇਹ ਭਾਗ ਪੇਸ਼ ਕਰਨਗੇ। ਮੰਡਲੀ ਦੀਆਂ ਲੋੜਾਂ ਸਿਰਫ਼ ਬਜ਼ੁਰਗ ਹੀ ਪੇਸ਼ ਕਰਨਗੇ। ਜਦੋਂ ਕਿਸੇ ਭਾਗ ਦੌਰਾਨ ਚਰਚਾ ਕਰਨ ਲਈ ਕਿਹਾ ਜਾਂਦਾ ਹੈ, ਤਾਂ ਭਰਾ ਮੁੱਖ ਗੱਲਾਂ ਨੂੰ ਸਮਝਾਉਣ ਲਈ ਆਪਣੇ ਵੱਲੋਂ ਵੀ ਸਵਾਲ ਪੁੱਛ ਸਕਦਾ ਹੈ। ਉਸ ਨੂੰ ਥੋੜ੍ਹੇ ਸ਼ਬਦਾਂ ਨਾਲ ਭਾਗ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਤਾਂਕਿ ਮੁੱਖ ਗੱਲਾਂ ਤੇ ਧਿਆਨ ਦੇਣ ਅਤੇ ਹਾਜ਼ਰੀਨ ਦੀਆਂ ਟਿੱਪਣੀਆਂ ਸੁਣਨ ਲਈ ਕਾਫ਼ੀ ਸਮਾਂ ਹੋਵੇ। ਜਦੋਂ ਭਾਗ ਵਿਚ ਕਿਸੇ ਦੀ ਇੰਟਰਵਿਊ ਲੈਣ ਲਈ ਕਿਹਾ ਜਾਂਦਾ ਹੈ, ਤਾਂ ਜੇ ਮੁਮਕਿਨ ਹੋਵੇ ਇੰਟਰਵਿਊ ਆਪਣੀ ਸੀਟ ਤੋਂ ਦੇਣ ਦੀ ਬਜਾਇ ਸਟੇਜ ਤੋਂ ਦੇਣੀ ਵਧੀਆ ਹੋਵੇਗੀ।
16. ਮੰਡਲੀ ਦੀ ਬਾਈਬਲ ਸਟੱਡੀ: ਤੀਹ ਮਿੰਟ। ਇਕ ਕਾਬਲ ਬਜ਼ੁਰਗ ਇਹ ਭਾਗ ਪੇਸ਼ ਕਰੇਗਾ। (ਜੇ ਮੰਡਲੀ ਵਿਚ ਬਜ਼ੁਰਗਾਂ ਦੀ ਘਾਟ ਹੈ, ਤਾਂ ਲੋੜ ਮੁਤਾਬਕ ਇਕ ਕਾਬਲ ਸਹਾਇਕ ਸੇਵਕ ਵੀ ਸਟੱਡੀ ਕਰਾ ਸਕਦਾ ਹੈ।) ਮੰਡਲੀ ਦੇ ਬਜ਼ੁਰਗ ਫ਼ੈਸਲਾ ਕਰ ਸਕਦੇ ਹਨ ਕਿ ਮੰਡਲੀ ਦੀ ਬਾਈਬਲ ਸਟੱਡੀ ਕਰਾਉਣ ਲਈ ਕੌਣ ਕਾਬਲ ਹੈ। ਇਨ੍ਹਾਂ ਭਰਾਵਾਂ ਨੂੰ ਇਹ ਵੀ ਧਿਆਨ ਰੱਖਣ ਦੀ ਲੋੜ ਹੈ ਕਿ ਸਟੱਡੀ ਸਮੇਂ ਦੇ ਅੰਦਰ-ਅੰਦਰ ਹੋਵੇ, ਖ਼ਾਸ ਆਇਤਾਂ ਵੱਲ ਧਿਆਨ ਦਿੱਤਾ ਜਾਵੇ ਅਤੇ ਭੈਣਾਂ-ਭਰਾਵਾਂ ਦੀ ਸਿੱਖੀਆਂ ਗੱਲਾਂ ਲਾਗੂ ਕਰਨ ਵਿਚ ਮਦਦ ਹੋਵੇ। ਇਨ੍ਹਾਂ ਭਰਾਵਾਂ ਨੂੰ ਸਾਡੇ ਪ੍ਰਕਾਸ਼ਨਾਂ ਵਿਚ ਸਵਾਲ-ਜਵਾਬ ਜਾਂ ਚਰਚਾ ਵਾਲੇ ਭਾਗਾਂ ਨੂੰ ਪੇਸ਼ ਕਰਨ ਸੰਬੰਧੀ ਹਿਦਾਇਤਾਂ ਤੋਂ ਫ਼ਾਇਦਾ ਹੋਵੇਗਾ। (w23.04 ਸਫ਼ਾ 24, ਡੱਬੀ) ਜੇ ਉਸ ਹਫ਼ਤੇ ਦਿੱਤੀ ਜਾਣਕਾਰੀ ʼਤੇ ਚੰਗੀ ਤਰ੍ਹਾਂ ਚਰਚਾ ਹੋ ਗਈ ਹੈ, ਤਾਂ ਬਿਨਾਂ ਵਜ੍ਹਾ ਬਾਈਬਲ ਸਟੱਡੀ ਨੂੰ ਲਮਕਾਉਣ ਦੀ ਲੋੜ ਨਹੀਂ ਹੈ। ਜੇ ਮੁਮਕਿਨ ਹੈ, ਤਾਂ ਹਰ ਹਫ਼ਤੇ ਸਟੱਡੀ ਕਰਾਉਣ ਅਤੇ ਪੜ੍ਹਨ ਲਈ ਅਲੱਗ-ਅਲੱਗ ਭਰਾ ਚੁਣੇ ਜਾ ਸਕਦੇ ਹਨ। ਜੇ ਜ਼ਿੰਦਗੀ ਅਤੇ ਸੇਵਾ ਸਭਾ ਦਾ ਚੇਅਰਮੈਨ ਸਟੱਡੀ ਘੱਟ ਸਮੇਂ ਵਿਚ ਪੂਰੀ ਕਰਨ ਲਈ ਕਹਿੰਦਾ ਹੈ, ਤਾਂ ਸਟੱਡੀ ਕਰਾਉਣ ਵਾਲਾ ਭਰਾ ਆਪ ਦੇਖੇਗਾ ਕਿ ਉਹ ਕਿਵੇਂ ਜਲਦੀ ਸਮਾਪਤ ਕਰ ਸਕਦਾ ਹੈ। ਸ਼ਾਇਦ ਉਹ ਫ਼ੈਸਲਾ ਕਰੇ ਕਿ ਕੁਝ ਪੈਰੇ ਨਾ ਪੜ੍ਹੇ ਜਾਣ।
ਸਮਾਪਤੀ ਟਿੱਪਣੀਆਂ
17. ਤਿੰਨ ਮਿੰਟ। ਅਖ਼ੀਰ ਵਿਚ ਜ਼ਿੰਦਗੀ ਅਤੇ ਸੇਵਾ ਸਭਾ ਦਾ ਚੇਅਰਮੈਨ ਸਭਾ ਵਿਚ ਸਿੱਖੀਆਂ ਖ਼ਾਸ ਗੱਲਾਂ ਯਾਦ ਕਰਾਏਗਾ। ਉਹ ਅਗਲੇ ਹਫ਼ਤੇ ਹੋਣ ਵਾਲੀ ਸਭਾ ਦੀ ਝਲਕ ਵੀ ਦੇਵੇਗਾ। ਜੇ ਸਮਾਂ ਹੋਵੇ, ਤਾਂ ਉਹ ਅਗਲੇ ਹਫ਼ਤੇ ਦੇ ਵਿਦਿਆਰਥੀਆਂ ਦੇ ਨਾਂ ਵੀ ਦੱਸ ਸਕਦਾ ਹੈ। ਜੇ ਕੋਈ ਹੋਰ ਹਿਦਾਇਤ ਨਾ ਦਿੱਤੀ ਜਾਵੇ, ਤਾਂ ਸਮਾਪਤੀ ਦੌਰਾਨ ਚੇਅਰਮੈਨ ਜ਼ਰੂਰੀ ਘੋਸ਼ਣਾਵਾਂ ਅਤੇ ਜ਼ਰੂਰੀ ਚਿੱਠੀਆਂ ਪੜ੍ਹ ਸਕਦਾ ਹੈ। ਆਮ ਜਾਣਕਾਰੀ ਸਟੇਜ ਤੋਂ ਨਹੀਂ ਦਿੱਤੀ ਜਾਣੀ ਚਾਹੀਦੀ ਜਿਵੇਂ ਕਿ ਪ੍ਰਚਾਰ ਸੰਬੰਧੀ ਅਤੇ ਸਫ਼ਾਈ ਸੰਬੰਧੀ ਜਾਣਕਾਰੀ, ਸਗੋਂ ਇਹ ਜਾਣਕਾਰੀ ਬੋਰਡ ʼਤੇ ਲਗਾਈ ਜਾਣੀ ਚਾਹੀਦੀ ਹੈ। ਜੇ ਲੋੜੀਂਦੀਆਂ ਘੋਸ਼ਣਾਵਾਂ ਜਾਂ ਚਿੱਠੀਆਂ ਨੂੰ ਪੜ੍ਹਨ ਲਈ ਜ਼ਿਆਦਾ ਸਮੇਂ ਦੀ ਲੋੜ ਹੈ, ਤਾਂ ਚੇਅਰਮੈਨ ਸਾਡੀ ਮਸੀਹੀ ਜ਼ਿੰਦਗੀ ਵਾਲੇ ਭਾਗ ਲੈਣ ਵਾਲੇ ਭਰਾਵਾਂ ਨੂੰ ਕਹਿ ਸਕਦਾ ਹੈ ਕਿ ਉਹ ਥੋੜ੍ਹਾ ਸਮਾਂ ਲੈਣ। ( ਪੈਰੇ 16 ਅਤੇ 19 ਦੇਖੋ।) ਸਭਾ ਗੀਤ ਅਤੇ ਪ੍ਰਾਰਥਨਾ ਨਾਲ ਖ਼ਤਮ ਹੋਵੇਗੀ।
ਤਾਰੀਫ਼ ਅਤੇ ਸਲਾਹ
18. ਵਿਦਿਆਰਥੀ ਭਾਗ ਤੋਂ ਬਾਅਦ ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਦੇ ਚੇਅਰਮੈਨ ਕੋਲ ਤਾਰੀਫ਼ ਕਰਨ ਅਤੇ ਪੁਸਤਿਕਾ ਵਿਚ ਦਿੱਤੇ ਪਾਠ ਮੁਤਾਬਕ ਸਲਾਹ ਦੇਣ ਲਈ ਲਗਭਗ ਇਕ ਮਿੰਟ ਦਾ ਸਮਾਂ ਹੋਵੇਗਾ। ਚੇਅਰਮੈਨ ਵਿਦਿਆਰਥੀ ਨੂੰ ਪੇਸ਼ਕਾਰੀ ਲਈ ਸਟੇਜ ʼਤੇ ਬੁਲਾਉਂਦੇ ਹੋਏ ਉਸ ਮੁੱਦੇ ਬਾਰੇ ਨਹੀਂ ਦੱਸੇਗਾ ਜਿਸ ਉੱਤੇ ਉਹ ਕੰਮ ਕਰ ਰਿਹਾ ਹੈ, ਸਗੋਂ ਪੇਸ਼ਕਾਰੀ ਖ਼ਤਮ ਹੋਣ ਤੋਂ ਬਾਅਦ ਚੇਅਰਮੈਨ ਉਸ ਦੀ ਤਾਰੀਫ਼ ਕਰ ਕੇ ਮੁੱਦੇ ਦਾ ਜ਼ਿਕਰ ਕਰ ਸਕਦਾ ਹੈ। ਉਹ ਦੱਸ ਸਕਦਾ ਹੈ ਕਿ ਵਿਦਿਆਰਥੀ ਨੇ ਕਿਨ੍ਹਾਂ ਗੱਲਾਂ ਵਿਚ ਵਧੀਆ ਕੰਮ ਕੀਤਾ ਜਾਂ ਪਿਆਰ ਨਾਲ ਇਹ ਵੀ ਸਮਝਾ ਸਕਦਾ ਕਿ ਉਸ ਨੂੰ ਉਸ ਮੁੱਦੇ ਉੱਤੇ ਦੁਬਾਰਾ ਕੰਮ ਕਰਨ ਦੀ ਕਿਉਂ ਲੋੜ ਹੈ ਅਤੇ ਉਹ ਇਸ ਤਰ੍ਹਾਂ ਕਿਵੇਂ ਕਰ ਸਕਦਾ ਹੈ। ਜੇ ਚੇਅਰਮੈਨ ਨੂੰ ਲੱਗਦਾ ਹੈ ਕਿ ਵਿਦਿਆਰਥੀ ਜਾਂ ਮੰਡਲੀ ਦੇ ਫ਼ਾਇਦੇ ਲਈ ਉਸ ਪੇਸ਼ਕਾਰੀ ਵਿਚ ਹੋਰ ਵੀ ਨਿਖਾਰ ਲਿਆਇਆ ਜਾ ਸਕਦਾ ਸੀ, ਤਾਂ ਉਹ ਉਸ ਬਾਰੇ ਵੀ ਟਿੱਪਣੀ ਕਰ ਸਕਦਾ ਹੈ। ਹੋਰ ਢੁਕਵੀਂ ਸਲਾਹ ਪਿਆਰ ਦਿਖਾਓ ਬਰੋਸ਼ਰ, ਸਿਖਾਓ ਬਰੋਸ਼ਰ ਜਾਂ ਸੇਵਾ ਸਕੂਲ (ਹਿੰਦੀ) ਕਿਤਾਬ ʼਤੇ ਆਧਾਰਿਤ ਸਭਾ ਦੇ ਅਖ਼ੀਰ ਵਿਚ ਜਾਂ ਕਿਸੇ ਹੋਰ ਸਮੇਂ ʼਤੇ ਨਿੱਜੀ ਤੌਰ ਤੇ ਦਿੱਤੀ ਜਾ ਸਕਦੀ ਹੈ।—ਜ਼ਿੰਦਗੀ ਅਤੇ ਸੇਵਾ ਸਭਾ ਦੇ ਚੇਅਰਮੈਨ ਅਤੇ ਸਹਾਇਕ ਸਲਾਹਕਾਰ ਦੀ ਜ਼ਿੰਮੇਵਾਰੀ ਬਾਰੇ ਹੋਰ ਜਾਣਕਾਰੀ ਲਈ ਪੈਰੇ 19, 24, ਅਤੇ 25 ਦੇਖੋ।
ਸਮੇਂ ਦੀ ਵਰਤੋਂ
19. ਭਾਗ ਪੇਸ਼ ਕਰਨ ਵੇਲੇ ਅਤੇ ਚੇਅਰਮੈਨ ਵੱਲੋਂ ਟਿੱਪਣੀਆਂ ਕਰਨ ਵੇਲੇ ਕਿਸੇ ਨੂੰ ਵੀ ਵਾਧੂ ਸਮਾਂ ਨਹੀਂ ਲੈਣਾ ਚਾਹੀਦਾ। ਭਾਵੇਂ ਕਿ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਵਿਚ ਹਰ ਭਾਗ ਦਾ ਸਮਾਂ ਦਿੱਤਾ ਗਿਆ ਹੈ, ਪਰ ਜੇ ਘੱਟ ਸਮੇਂ ਵਿਚ ਤੁਸੀਂ ਭਾਗ ਵਿਚ ਦਿੱਤੀ ਜਾਣਕਾਰੀ ਪੇਸ਼ ਕਰ ਦਿੱਤੀ ਹੈ, ਤਾਂ ਸਮੇਂ ਨੂੰ ਪੂਰਾ ਕਰਨ ਲਈ ਹੋਰ ਜਾਣਕਾਰੀ ਦੇਣ ਦੀ ਲੋੜ ਨਹੀਂ ਹੈ। ਜੇ ਭਾਗ ਪੇਸ਼ ਕਰਦੇ ਵੇਲੇ ਭਰਾ ਜ਼ਿਆਦਾ ਸਮਾਂ ਲੈਂਦੇ ਹਨ, ਤਾਂ ਜ਼ਿੰਦਗੀ ਅਤੇ ਸੇਵਾ ਸਭਾ ਦੇ ਚੇਅਰਮੈਨ ਜਾਂ ਸਹਾਇਕ ਸਲਾਹਕਾਰ ਨੂੰ ਨਿੱਜੀ ਤੌਰ ਤੇ ਉਸ ਭਰਾ ਨੂੰ ਸਲਾਹ ਦੇਣੀ ਚਾਹੀਦੀ ਹੈ। ( ਪੈਰੇ 24 ਅਤੇ 25 ਦੇਖੋ।) ਪੂਰੀ ਸਭਾ, ਜਿਸ ਵਿਚ ਗੀਤ ਅਤੇ ਪ੍ਰਾਰਥਨਾ ਵੀ ਸ਼ਾਮਲ ਹੈ, 1 ਘੰਟੇ ਅਤੇ 45 ਮਿੰਟ ਵਿਚ ਖ਼ਤਮ ਹੋਣੀ ਚਾਹੀਦੀ ਹੈ।
ਸਰਕਟ ਓਵਰਸੀਅਰ ਦਾ ਦੌਰਾ
20. ਸਰਕਟ ਓਵਰਸੀਅਰ ਦੇ ਦੌਰੇ ਦੌਰਾਨ ਸਭਾ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਮੁਤਾਬਕ ਹੀ ਹੋਵੇਗੀ, ਪਰ ਇਹ ਫੇਰ-ਬਦਲ ਕੀਤੇ ਜਾਣਗੇ: ਮੰਡਲੀ ਦੀ ਬਾਈਬਲ ਸਟੱਡੀ ਦੀ ਥਾਂ ਸਰਕਟ ਓਵਰਸੀਅਰ 30 ਮਿੰਟ ਦਾ ਭਾਸ਼ਣ ਦੇਵੇਗਾ। ਭਾਸ਼ਣ ਤੋਂ ਪਹਿਲਾਂ ਜ਼ਿੰਦਗੀ ਅਤੇ ਸੇਵਾ ਸਭਾ ਦਾ ਚੇਅਰਮੈਨ, ਸਭਾ ਦੀਆਂ ਖ਼ਾਸ ਗੱਲਾਂ ਦੱਸੇਗਾ, ਅਗਲੇ ਹਫ਼ਤੇ ਦੀ ਝਲਕ ਦੇਵੇਗਾ, ਕੁਝ ਜ਼ਰੂਰੀ ਘੋਸ਼ਣਾਵਾਂ ਜਾਂ ਚਿੱਠੀਆਂ ਪੜ੍ਹੇਗਾ, ਫਿਰ ਇਸ ਤੋਂ ਬਾਅਦ ਸਰਕਟ ਓਵਰਸੀਅਰ ਨੂੰ ਬੁਲਾਵੇਗਾ। ਸਰਕਟ ਓਵਰਸੀਅਰ ਭਾਸ਼ਣ ਦੇ ਕੇ ਆਪਣੇ ਵੱਲੋਂ ਚੁਣੇ ਗੀਤ ਨਾਲ ਸਭਾ ਸਮਾਪਤ ਕਰੇਗਾ। ਉਹ ਕਿਸੇ ਹੋਰ ਭਰਾ ਨੂੰ ਸਮਾਪਤੀ ਪ੍ਰਾਰਥਨਾ ਕਰਨ ਲਈ ਕਹਿ ਸਕਦਾ ਹੈ। ਦੌਰੇ ਦੌਰਾਨ ਮੰਡਲੀ ਵਿਚ ਵਿਦਿਆਰਥੀ ਭਾਗਾਂ ਦੀਆਂ ਅਲੱਗ ਕਲਾਸਾਂ ਨਹੀਂ ਚਲਾਈਆਂ ਜਾਣਗੀਆਂ। ਸਰਕਟ ਓਵਰਸੀਅਰ ਦੇ ਦੌਰੇ ਦੌਰਾਨ ਗਰੁੱਪ ਆਪਣੀਆਂ ਅਲੱਗ ਸਭਾਵਾਂ ਰੱਖ ਸਕਦਾ ਹੈ। ਪਰ ਸਰਕਟ ਓਵਰਸੀਅਰ ਦੇ ਭਾਸ਼ਣ ਵੇਲੇ ਗਰੁੱਪ ਨੂੰ ਮੰਡਲੀ ਦੇ ਨਾਲ ਬੈਠਣਾ ਚਾਹੀਦਾ ਹੈ।
ਸੰਮੇਲਨ ਦਾ ਹਫ਼ਤਾ
21. ਸੰਮੇਲਨ ਦੇ ਹਫ਼ਤੇ ਦੌਰਾਨ ਮੰਡਲੀ ਵਿਚ ਕੋਈ ਵੀ ਸਭਾ ਨਹੀਂ ਹੋਵੇਗੀ। ਮੰਡਲੀ ਨੂੰ ਯਾਦ ਕਰਾਇਆ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਨਿੱਜੀ ਤੌਰ ʼਤੇ ਜਾਂ ਪਰਿਵਾਰ ਵਜੋਂ ਸਭਾ ਲਈ ਦਿੱਤੀ ਜਾਣਕਾਰੀ ਉੱਤੇ ਗੌਰ ਕਰਨਾ ਚਾਹੀਦਾ ਹੈ।
ਯਿਸੂ ਦੀ ਮੌਤ ਦੀ ਯਾਦਗਾਰ ਦਾ ਹਫ਼ਤਾ
22. ਜੇ ਮੈਮੋਰੀਅਲ ਸੋਮਵਾਰ ਤੋਂ ਸ਼ੁੱਕਰਵਾਰ ਦੌਰਾਨ ਹੋਵੇ, ਤਾਂ ਜ਼ਿੰਦਗੀ ਅਤੇ ਸੇਵਾ ਸਭਾ ਨਹੀਂ ਹੋਵੇਗੀ।
ਜ਼ਿੰਦਗੀ ਅਤੇ ਸੇਵਾ ਸਭਾ ਦਾ ਓਵਰਸੀਅਰ
23. ਬਜ਼ੁਰਗਾਂ ਦਾ ਸਮੂਹ ਜ਼ਿੰਦਗੀ ਅਤੇ ਸੇਵਾ ਸਭਾ ਦੇ ਓਵਰਸੀਅਰ ਨੂੰ ਚੁਣੇਗਾ। ਇਸ ਭਰਾ ਦੀ ਜ਼ਿੰਮੇਵਾਰੀ ਹੈ ਕਿ ਸਭਾ ਵਧੀਆ ਢੰਗ ਨਾਲ ਅਤੇ ਇਨ੍ਹਾਂ ਹਿਦਾਇਤਾਂ ਅਨੁਸਾਰ ਚਲਾਈ ਜਾਵੇ। ਉਸ ਦੀ ਸਹਾਇਕ ਸਲਾਹਕਾਰ ਨਾਲ ਵੀ ਚੰਗੀ ਗੱਲਬਾਤ ਹੋਣੀ ਚਾਹੀਦੀ ਹੈ। ਜਿੱਦਾਂ ਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਉਪਲਬਧ ਹੁੰਦੀ ਹੈ, ਓਵਰਸੀਅਰ ਦੋ ਮਹੀਨੇ ਦੇ ਸਾਰੇ ਭਾਗਾਂ ਦਾ ਸ਼ਡਿਉਲ ਤਿਆਰ ਕਰੇਗਾ। ਇਸ ਵਿਚ ਵਿਦਿਆਰਥੀ ਭਾਗ, ਚੇਅਰਮੈਨ ਅਤੇ ਬਾਕੀ ਭਾਗ ਵੀ ਸ਼ਾਮਲ ਹਨ। ਇਹ ਭਾਗ ਸਿਰਫ਼ ਉਨ੍ਹਾਂ ਨੂੰ ਹੀ ਦਿੱਤੇ ਜਾਣੇ ਚਾਹੀਦੇ ਹਨ ਜਿਨ੍ਹਾਂ ਨੂੰ ਬਜ਼ੁਰਗਾਂ ਦੇ ਸਮੂਹ ਨੇ ਮਨਜ਼ੂਰੀ ਦਿੱਤੀ ਹੈ। ( ਪੈਰੇ 3-16 ਅਤੇ 24 ਦੇਖੋ।) ਵਿਦਿਆਰਥੀ ਭਾਗਾਂ ਦਾ ਸ਼ਡਿਉਲ ਤਿਆਰ ਕਰਦੇ ਸਮੇਂ ਉਸ ਨੂੰ ਵਿਦਿਆਰਥੀ ਦੀ ਉਮਰ, ਤਜਰਬਾ ਅਤੇ ਇਹ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਦਿੱਤੇ ਗਏ ਵਿਸ਼ੇ ʼਤੇ ਕੀ ਉਹ ਬੇਝਿਜਕ ਹੋ ਕੇ ਗੱਲ ਕਰ ਸਕਦਾ ਹੈ। ਬਾਕੀ ਭਾਗਾਂ ਦਾ ਸ਼ਡਿਉਲ ਤਿਆਰ ਕਰਦੇ ਸਮੇਂ ਵੀ ਉਸ ਨੂੰ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਭੈਣਾਂ-ਭਰਾਵਾਂ ਨੂੰ ਘੱਟੋ-ਘੱਟ ਤਿੰਨ ਹਫ਼ਤੇ ਪਹਿਲਾਂ ਉਨ੍ਹਾਂ ਦੇ ਭਾਗਾਂ ਬਾਰੇ ਦੱਸ ਦਿੱਤਾ ਜਾਣਾ ਚਾਹੀਦਾ ਹੈ। ਵਿਦਿਆਰਥੀ ਭਾਗਾਂ ਬਾਰੇ ਜਾਣਕਾਰੀ ਦੇਣ ਲਈ ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਵਿਦਿਆਰਥੀ ਭਾਗ (S-89) ਫ਼ਾਰਮ ਵਰਤਿਆ ਜਾਣਾ ਚਾਹੀਦਾ ਹੈ। ਜ਼ਿੰਦਗੀ ਅਤੇ ਸੇਵਾ ਸਭਾ ਦੇ ਓਵਰਸੀਅਰ ਦੀ ਜ਼ਿੰਮੇਵਾਰੀ ਹੈ ਕਿ ਉਹ ਧਿਆਨ ਰੱਖੇ ਕਿ ਪੂਰੀ ਸਭਾ ਦਾ ਸ਼ਡਿਉਲ ਨੋਟਿਸ ਬੋਰਡ ʼਤੇ ਲੱਗਾ ਹੋਵੇ। ਉਸ ਦੀ ਮਦਦ ਕਰਨ ਲਈ ਬਜ਼ੁਰਗਾਂ ਦਾ ਸਮੂਹ ਕਿਸੇ ਹੋਰ ਬਜ਼ੁਰਗ ਜਾਂ ਸਹਾਇਕ ਸੇਵਕ ਨੂੰ ਨਿਯੁਕਤ ਕਰ ਸਕਦਾ ਹੈ। ਪਰ ਵਿਦਿਆਰਥੀ ਭਾਗਾਂ ਤੋਂ ਇਲਾਵਾ ਬਾਕੀ ਭਾਗਾਂ ਲਈ ਭਰਾਵਾਂ ਨੂੰ ਚੁਣਨ ਦੀ ਜ਼ਿੰਮੇਵਾਰੀ ਕਿਸੇ ਬਜ਼ੁਰਗ ਨੂੰ ਹੀ ਦਿੱਤੀ ਜਾਣੀ ਚਾਹੀਦੀ ਹੈ।
ਜ਼ਿੰਦਗੀ ਅਤੇ ਸੇਵਾ ਸਭਾ ਦਾ ਚੇਅਰਮੈਨ
24. ਹਰ ਹਫ਼ਤੇ ਇਕ ਬਜ਼ੁਰਗ ਜ਼ਿੰਦਗੀ ਅਤੇ ਸੇਵਾ ਸਭਾ ਦਾ ਚੇਅਰਮੈਨ ਹੋਵੇਗਾ। (ਜੇ ਮੰਡਲੀ ਵਿਚ ਬਜ਼ੁਰਗਾਂ ਦੀ ਕਮੀ ਹੈ, ਤਾਂ ਲੋੜ ਮੁਤਾਬਕ ਕਾਬਲ ਸਹਾਇਕ ਸੇਵਕ ਵੀ ਚੇਅਰਮੈਨ ਦੀ ਜ਼ਿੰਮੇਵਾਰੀ ਨਿਭਾ ਸਕਦੇ ਹਨ।) ਉਸ ਨੂੰ ਸਭਾ ਦੀ ਝਲਕ ਅਤੇ ਸਮਾਪਤੀ ਟਿੱਪਣੀਆਂ ਖ਼ੁਦ ਤਿਆਰ ਕਰਨੀਆਂ ਚਾਹੀਦੀਆਂ ਹਨ। ਉਹ ਭਾਗ ਪੇਸ਼ ਕਰਨ ਲਈ ਭੈਣ-ਭਰਾਵਾਂ ਨੂੰ ਸਟੇਜ ʼਤੇ ਬੁਲਾਏਗਾ ਅਤੇ ਜੇ ਥੋੜ੍ਹੇ ਬਜ਼ੁਰਗ ਹੋਣ, ਤਾਂ ਉਹ ਸਭਾ ਦੇ ਹੋਰ ਭਾਗ ਵੀ ਪੇਸ਼ ਕਰੇਗਾ ਖ਼ਾਸ ਕਰਕੇ ਜਿਨ੍ਹਾਂ ਭਾਗਾਂ ਵਿਚ ਬਿਨਾਂ ਕੋਈ ਚਰਚਾ ਦੇ ਵੀਡੀਓ ਦਿਖਾਉਣ ਲਈ ਕਿਹਾ ਜਾਂਦਾ ਹੈ। ਭਾਗਾਂ ਵਿਚਕਾਰ ਉਸ ਨੂੰ ਜ਼ਿਆਦਾ ਨਹੀਂ ਬੋਲਣਾ ਚਾਹੀਦਾ। ਬਜ਼ੁਰਗਾਂ ਦਾ ਸਮੂਹ ਫ਼ੈਸਲਾ ਕਰੇਗਾ ਕਿ ਕਿਹੜਾ ਬਜ਼ੁਰਗ ਚੇਅਰਮੈਨ ਦੀ ਜ਼ਿੰਮੇਵਾਰੀ ਸੰਭਾਲਣ ਦੇ ਕਾਬਲ ਹੈ। ਕਾਬਲ ਭਰਾਵਾਂ ਨੂੰ ਸਮੇਂ-ਸਮੇਂ ʼਤੇ ਇਹ ਜ਼ਿੰਮੇਵਾਰੀ ਦਿੱਤੀ ਜਾਵੇਗੀ। ਮੰਡਲੀ ਦੇ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਿੰਦਗੀ ਅਤੇ ਸੇਵਾ ਸਭਾ ਦਾ ਓਵਰਸੀਅਰ ਸ਼ਾਇਦ ਦੂਸਰੇ ਕਾਬਲ ਭਰਾਵਾਂ ਨਾਲੋਂ ਜ਼ਿਆਦਾ ਵਾਰ ਚੇਅਰਮੈਨ ਦੀ ਜ਼ਿੰਮੇਵਾਰੀ ਸੰਭਾਲੇ। ਜੇ ਕੋਈ ਭਰਾ ਮੰਡਲੀ ਦੀ ਬਾਈਬਲ ਸਟੱਡੀ ਕਰਾਉਣ ਦੇ ਕਾਬਲ ਹੈ, ਤਾਂ ਹੋ ਸਕਦਾ ਕਿ ਉਹ ਚੇਅਰਮੈਨ ਦੀ ਜ਼ਿੰਮੇਵਾਰੀ ਵੀ ਸੰਭਾਲ ਸਕੇਗਾ। ਪਰ ਇਹ ਗੱਲ ਯਾਦ ਰੱਖੋ ਕਿ ਜੋ ਭਰਾ ਚੇਅਰਮੈਨ ਵਜੋਂ ਸੇਵਾ ਕਰ ਰਿਹਾ ਹੈ, ਉਸ ਨੂੰ ਬੜੇ ਹੀ ਪਿਆਰ ਨਾਲ ਵਿਦਿਆਰਥੀਆਂ ਦੀ ਤਾਰੀਫ਼ ਕਰਨੀ ਚਾਹੀਦੀ ਅਤੇ ਲੋੜ ਪੈਣ ʼਤੇ ਉਨ੍ਹਾਂ ਨੂੰ ਸਲਾਹ ਦੇਣੀ ਚਾਹੀਦੀ ਹੈ। ਚੇਅਰਮੈਨ ਇਸ ਗੱਲ ਦਾ ਵੀ ਧਿਆਨ ਰੱਖੇਗਾ ਕਿ ਸਭਾ ਸਮੇਂ ʼਤੇ ਖ਼ਤਮ ਹੋਵੇ। ( ਪੈਰੇ 17 ਅਤੇ 19 ਦੇਖੋ।) ਜੇ ਚੇਅਰਮੈਨ ਚਾਹੇ ਅਤੇ ਜੇ ਸਟੇਜ ʼਤੇ ਜਗ੍ਹਾ ਹੈ, ਤਾਂ ਇਕ ਹੋਰ ਸਟੈਂਡਿੰਗ ਮਾਇਕ ਰੱਖਿਆ ਜਾ ਸਕਦਾ ਹੈ ਤਾਂਕਿ ਭਾਗ ਪੇਸ਼ ਕਰਨ ਵਾਲਾ ਭਰਾ ਸਟੇਜ ʼਤੇ ਆ ਕੇ ਆਪਣੇ ਮਾਇਕ ਕੋਲ ਖੜ੍ਹਾ ਹੋ ਜਾਵੇ। ਇਸੇ ਤਰ੍ਹਾਂ, ਸਟੇਜ ʼਤੇ ਕੁਰਸੀ-ਟੇਬਲ ਰੱਖਿਆ ਜਾ ਸਕਦਾ ਤਾਂਕਿ ਚੇਅਰਮੈਨ ਬਾਈਬਲ ਪੜ੍ਹਾਈ ਅਤੇ ਪ੍ਰਚਾਰ ਵਿਚ ਮਾਹਰ ਬਣੋ ਭਾਗਾਂ ਦੌਰਾਨ ਬੈਠ ਸਕੇ। ਇਸ ਤਰ੍ਹਾਂ ਸਮਾਂ ਬਚ ਸਕਦਾ ਹੈ।
ਸਹਾਇਕ ਸਲਾਹਕਾਰ
25. ਜੇ ਮੁਮਕਿਨ ਹੈ, ਤਾਂ ਚੰਗਾ ਹੋਵੇਗਾ ਕਿ ਇਹ ਜ਼ਿੰਮੇਵਾਰੀ ਕੋਈ ਤਜਰਬੇਕਾਰ ਬਜ਼ੁਰਗ ਨਿਭਾਵੇ। ਸਹਾਇਕ ਸਲਾਹਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਲੋੜ ਪੈਣ ਤੇ ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਨੂੰ ਉਨ੍ਹਾਂ ਦੇ ਭਾਗਾਂ ਲਈ ਨਿੱਜੀ ਤੌਰ ਤੇ ਸਲਾਹ ਦੇਵੇਗਾ, ਜਿਵੇਂ ਕਿ ਜ਼ਿੰਦਗੀ ਅਤੇ ਸੇਵਾ ਸਭਾ ਦੇ ਭਾਗ, ਪਬਲਿਕ ਭਾਸ਼ਣ, ਪਹਿਰਾਬੁਰਜ ਜਾਂ ਮੰਡਲੀ ਦੀ ਬਾਈਬਲ ਸਟੱਡੀ ਕਰਾਉਣੀ ਜਾਂ ਪੜ੍ਹਨਾ। ( ਪੈਰਾ 19 ਦੇਖੋ।) ਜੇ ਮੰਡਲੀ ਵਿਚ ਕਈ ਬਜ਼ੁਰਗ ਹਨ ਜੋ ਕਾਬਲ ਭਾਸ਼ਣਕਾਰ ਅਤੇ ਸਿੱਖਿਅਕ ਹਨ, ਤਾਂ ਹਰ ਸਾਲ ਸਹਾਇਕ ਸਲਾਹਕਾਰ ਦੀ ਜ਼ਿੰਮੇਵਾਰੀ ਅਲੱਗ-ਅਲੱਗ ਬਜ਼ੁਰਗ ਨਿਭਾ ਸਕਦੇ ਹਨ। ਇਹ ਜ਼ਰੂਰੀ ਨਹੀਂ ਕਿ ਸਹਾਇਕ ਸਲਾਹਕਾਰ ਹਰ ਭਾਗ ਤੋਂ ਬਾਅਦ ਸਲਾਹ ਦੇਵੇ।
ਦੂਸਰੀਆਂ ਕਲਾਸਾਂ
26. ਮੰਡਲੀ ਦੇ ਵਿਦਿਆਰਥੀਆਂ ਦੀ ਗਿਣਤੀ ਨੂੰ ਧਿਆਨ ਵਿਚ ਰੱਖਦੇ ਹੋਏ ਮੰਡਲੀ ਵਿਚ ਵਿਦਿਆਰਥੀ ਭਾਗਾਂ ਦੇ ਲਈ ਦੂਸਰੀਆਂ ਕਲਾਸਾਂ ਰੱਖੀਆਂ ਜਾ ਸਕਦੀਆਂ ਹਨ। ਹਰ ਕਲਾਸ ਲਈ ਇਕ ਕਾਬਲ ਸਲਾਹਕਾਰ ਦਾ ਹੋਣਾ ਜ਼ਰੂਰੀ ਹੈ ਅਤੇ ਵਧੀਆ ਹੋਵੇਗਾ ਜੇ ਉਹ ਬਜ਼ੁਰਗ ਹੈ। ਲੋੜ ਪੈਣ ʼਤੇ ਕਾਬਲ ਸਹਾਇਕ ਸੇਵਕ ਵੀ ਇਹ ਜ਼ਿੰਮੇਵਾਰੀ ਨਿਭਾ ਸਕਦਾ ਹੈ। ਬਜ਼ੁਰਗਾਂ ਦੇ ਸਮੂਹ ਨੂੰ ਇਹ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਕਿਹੜਾ ਭਰਾ ਇਹ ਜ਼ਿੰਮੇਵਾਰੀ ਸੰਭਾਲ ਸਕਦਾ ਹੈ ਅਤੇ ਜੇ ਇਸ ਜ਼ਿੰਮੇਵਾਰੀ ਨੂੰ ਵਾਰੀ-ਵਾਰੀ ਸਿਰ ਅਲੱਗ-ਅਲੱਗ ਭਰਾਵਾਂ ਵਿਚ ਵੰਡਣ ਦੀ ਲੋੜ ਹੈ। ਸਲਾਹਕਾਰ ਨੂੰ ਪੈਰਾ 18 ਵਿਚ ਦਿੱਤੀ ਸਲਾਹ ਅਨੁਸਾਰ ਕੰਮ ਕਰਨਾ ਚਾਹੀਦਾ ਹੈ। ਜੇ ਦੂਸਰੀ ਕਲਾਸ ਚਲਾਈ ਜਾਂਦੀ ਹੈ, ਤਾਂ ਹੀਰੇ-ਮੋਤੀ ਭਾਗ ਤੋਂ ਬਾਅਦ ਵਿਦਿਆਰਥੀਆਂ ਨੂੰ ਦੂਸਰੇ ਕਮਰੇ ਵਿਚ ਜਾਣ ਲਈ ਕਿਹਾ ਜਾ ਸਕਦਾ ਹੈ। ਆਖ਼ਰੀ ਵਿਦਿਆਰਥੀ ਭਾਗ ਪੇਸ਼ ਕੀਤੇ ਜਾਣ ਤੋਂ ਬਾਅਦ ਸਾਰੇ ਭੈਣ-ਭਰਾ ਫਿਰ ਤੋਂ ਬਾਕੀ ਮੰਡਲੀ ਨਾਲ ਇਕੱਠੇ ਹੋਣਗੇ।
ਵੀਡੀਓ
27. ਇਸ ਸਭਾ ਵਿਚ ਵੀਡੀਓ ਵਰਤੀਆਂ ਜਾਣਗੀਆਂ। ਹਫ਼ਤੇ ਦੌਰਾਨ ਹੁੰਦੀ ਸਭਾ ਲਈ ਵੀਡੀਓ JW ਲਾਇਬ੍ਰੇਰੀ ਐਪ ਵਿਚ ਉਪਲਬਧ ਹੋਣਗੀਆਂ ਅਤੇ ਮੋਬਾਇਲ ਜਾਂ ਟੈਬਲੇਟ ਵਗੈਰਾ ʼਤੇ ਚਲਾਈਆਂ ਜਾ ਸਕਣਗੀਆਂ।
© 2023 Watch Tower Bible and Tract Society of Pennsylvania
S-38-PJ 11/23