ਕੀ ਮਸੀਹ ਬਾਰੇ ਕੀਤੀਆਂ ਭਵਿੱਖਬਾਣੀਆਂ ਤੋਂ ਸਾਬਤ ਹੁੰਦਾ ਹੈ ਕਿ ਯਿਸੂ ਹੀ ਮਸੀਹ ਸੀ?
ਬਾਈਬਲ ਕਹਿੰਦੀ ਹੈ
ਜੀ ਹਾਂ। ਜਦ ਯਿਸੂ ਧਰਤੀ ʼਤੇ ਸੀ, ਤਾਂ ਉਸ ਨੇ ਬਹੁਤ ਸਾਰੀਆਂ ਭਵਿੱਖਬਾਣੀਆਂ ਪੂਰੀਆਂ ਕੀਤੀਆਂ ਜੋ “ਮਸੀਹ ਰਾਜ ਪੁੱਤ੍ਰ” ਬਾਰੇ ਕੀਤੀਆਂ ਗਈਆਂ ਸਨ ਜਿਸ ਨੂੰ “ਮੁਕਤੀਦਾਤੇ ਵਜੋਂ ਦੁਨੀਆਂ ਵਿਚ ਘੱਲਿਆ” ਜਾਣਾ ਸੀ। (ਦਾਨੀਏਲ 9:25; 1 ਯੂਹੰਨਾ 4:14) ਆਪਣੀ ਮੌਤ ਤੋਂ ਬਾਅਦ ਵੀ ਯਿਸੂ, ਮਸੀਹ ਬਾਰੇ ਕੀਤੀਆਂ ਭਵਿੱਖਬਾਣੀਆਂ ਪੂਰੀਆਂ ਕਰਦਾ ਰਿਹਾ।—ਜ਼ਬੂਰਾਂ ਦੀ ਪੋਥੀ 110:1; ਰਸੂਲਾਂ ਦੇ ਕੰਮ 2:34-36.
“ਮਸੀਹ” ਦਾ ਕੀ ਮਤਲਬ ਹੈ?
ਇਬਰਾਨੀ ਸ਼ਬਦ “ਮਾਸ਼ੀਆਖ” ਅਤੇ ਇਸ ਦੇ ਯੂਨਾਨੀ ਸ਼ਬਦ “ਕ੍ਰਿਸਟੋਸ” ਦਾ ਮਤਲਬ ਹੈ “ਚੁਣਿਆ ਹੋਇਆ।” ਇਸ ਲਈ “ਯਿਸੂ ਮਸੀਹ” ਦਾ ਮਤਲਬ ਹੈ “ਯਿਸੂ, ਚੁਣਿਆ ਹੋਇਆ।”
ਬਾਈਬਲ ਜ਼ਮਾਨੇ ਵਿਚ ਜਦੋਂ ਕਿਸੇ ਵਿਅਕਤੀ ਨੂੰ ਕਿਸੇ ਖ਼ਾਸ ਅਧਿਕਾਰ ਲਈ ਚੁਣਿਆ ਜਾਂਦਾ ਸੀ, ਤਾਂ ਉਸ ਦੇ ਸਿਰ ਉੱਤੇ ਤੇਲ ਡੋਲ੍ਹਿਆ ਜਾਂਦਾ ਸੀ। (ਲੇਵੀਆਂ 8:12; 1 ਸਮੂਏਲ 16:13) ਯਿਸੂ ਨੂੰ ਪਰਮੇਸ਼ੁਰ ਨੇ ਮਸੀਹ ਵਜੋਂ ਚੁਣਿਆ ਸੀ। ਇਹ ਇਕ ਬਹੁਤ ਵੱਡਾ ਅਧਿਕਾਰ ਸੀ। (ਰਸੂਲਾਂ ਦੇ ਕੰਮ 2:36) ਪਰ ਪਰਮੇਸ਼ੁਰ ਨੇ ਯਿਸੂ ਨੂੰ ਤੇਲ ਡੋਲ੍ਹ ਕੇ ਨਹੀਂ, ਸਗੋਂ ਪਵਿੱਤਰ ਸ਼ਕਤੀ ਨਾਲ ਚੁਣਿਆ।—ਮੱਤੀ 3:16.
ਕੀ ਇਕ ਤੋਂ ਜ਼ਿਆਦਾ ਵਿਅਕਤੀ ਮਸੀਹ ਬਾਰੇ ਕੀਤੀਆਂ ਭਵਿੱਖਬਾਣੀਆਂ ਪੂਰੀਆਂ ਕਰ ਸਕਦੇ ਸਨ?
ਨਹੀਂ। ਜਿਵੇਂ ਉਂਗਲੀਆਂ ਦੇ ਨਿਸ਼ਾਨ ਸਿਰਫ਼ ਇਕ ਵਿਅਕਤੀ ਦੀ ਪਛਾਣ ਹੁੰਦੇ ਹਨ, ਇਕ ਤੋਂ ਜ਼ਿਆਦਾ ਦੀ ਪਛਾਣ ਦੇ ਨਹੀਂ, ਉਸੇ ਤਰ੍ਹਾਂ ਬਾਈਬਲ ਵਿਚ ਮਸੀਹ ਬਾਰੇ ਕੀਤੀਆਂ ਭਵਿੱਖਬਾਣੀਆਂ ਸਿਰਫ਼ ਇਕ ਵਿਅਕਤੀ ʼਤੇ ਪੂਰੀਆਂ ਹੋਣੀਆਂ ਸਨ। ਪਰ ਬਾਈਬਲ ਵਿਚ ਇਹ ਚੇਤਾਵਨੀ ਵੀ ਦਿੱਤੀ ਗਈ ਹੈ ਕਿ “ਝੂਠੇ ਮਸੀਹ ਅਤੇ ਝੂਠੇ ਨਬੀ ਆਉਣਗੇ ਅਤੇ ਨਿਸ਼ਾਨੀਆਂ ਤੇ ਕਰਾਮਾਤਾਂ ਦਿਖਾ ਕੇ ਚੁਣੇ ਹੋਇਆਂ ਨੂੰ ਵੀ ਗੁਮਰਾਹ ਕਰਨ ਦੀ ਕੋਸ਼ਿਸ਼ ਕਰਨਗੇ।”—ਮੱਤੀ 24:24.
ਕੀ ਮਸੀਹ ਨੇ ਭਵਿੱਖ ਵਿਚ ਵੀ ਆਉਣਾ ਹੈ?
ਨਹੀਂ। ਬਾਈਬਲ ਵਿਚ ਦੱਸਿਆ ਗਿਆ ਸੀ ਕਿ ਮਸੀਹ ਨੇ ਇਜ਼ਰਾਈਲ ਦੇ ਰਾਜਾ ਦਾਊਦ ਦੇ ਵੰਸ ਵਿੱਚੋਂ ਆਉਣਾ ਸੀ। (ਜ਼ਬੂਰਾਂ ਦੀ ਪੋਥੀ 89:3, 4) ਜ਼ਾਹਰ ਹੈ ਕਿ ਯਹੂਦੀ ਪਰਿਵਾਰਾਂ ਦੀ ਵੰਸ਼ਾਵਲੀ ਦੇ ਰਿਕਾਰਡ 70 ਈ. ਪੂ. a ਵਿਚ ਯਰੂਸ਼ਲਮ ਦੀ ਤਬਾਹੀ ਵੇਲੇ ਨਾਸ਼ ਹੋ ਗਏ ਸਨ ਜਿਨ੍ਹਾਂ ਵਿਚ ਦਾਊਦ ਦੀ ਵੰਸ਼ਾਵਲੀ ਵੀ ਸੀ। ਉਸ ਤੋਂ ਬਾਅਦ ਕਿਸੇ ਕੋਲ ਵੀ ਇਸ ਗੱਲ ਦਾ ਸਬੂਤ ਨਹੀਂ ਸੀ ਕਿ ਉਹ ਦਾਊਦ ਦੇ ਸ਼ਾਹੀ ਘਰਾਣੇ ਵਿੱਚੋਂ ਸੀ। ਪਰ ਯਿਸੂ ਦੇ ਸਮੇਂ ਵਿਚ ਤਾਂ ਯਹੂਦੀ ਪਰਿਵਾਰਾਂ ਦੀ ਵੰਸ਼ਾਵਲੀ ਦੇ ਰਿਕਾਰਡ ਮੌਜੂਦ ਸਨ, ਫਿਰ ਵੀ ਕਿਸੇ ਨੇ ਵੀ, ਇੱਥੋਂ ਤਕ ਕਿ ਯਿਸੂ ਦੇ ਦੁਸ਼ਮਣਾਂ ਨੇ ਵੀ ਇਸ ਗੱਲ ʼਤੇ ਕੋਈ ਸਵਾਲ ਨਹੀਂ ਖੜ੍ਹਾ ਕੀਤਾ ਕਿ ਯਿਸੂ ਦਾਊਦ ਦੇ ਵੰਸ਼ ਵਿੱਚੋਂ ਸੀ।—ਮੱਤੀ 22:41-46.
ਬਾਈਬਲ ਵਿਚ ਮਸੀਹ ਬਾਰੇ ਕਿੰਨੀਆਂ ਭਵਿੱਖਬਾਣੀਆਂ ਕੀਤੀਆਂ ਗਈਆਂ ਹਨ?
ਇਹ ਸਾਫ਼-ਸਾਫ਼ ਨਹੀਂ ਕਿਹਾ ਜਾ ਸਕਦਾ ਕਿ ਮਸੀਹ ਬਾਰੇ ਕਿੰਨੀਆਂ ਭਵਿੱਖਬਾਣੀਆਂ ਕੀਤੀਆਂ ਗਈਆਂ ਹਨ। ਮਿਸਾਲ ਲਈ, ਬਾਈਬਲ ਦੇ ਕਿਸੇ ਹਿੱਸੇ ਵਿਚ ਮਸੀਹ ਬਾਰੇ ਦਰਜ ਭਵਿੱਖਬਾਣੀਆਂ ਨੂੰ ਸ਼ਾਇਦ ਲੋਕ ਵੱਖੋ-ਵੱਖਰੇ ਢੰਗ ਨਾਲ ਗਿਣਨ, ਜਿਵੇਂ ਕਿ ਯਸਾਯਾਹ 53:2-7 ਵਿਚ ਮਸੀਹ ਬਾਰੇ ਬਹੁਤ ਗੱਲਾਂ ਦੱਸੀਆਂ ਗਈਆਂ ਹਨ। ਕਈ ਸ਼ਾਇਦ ਇਸ ਪੂਰੇ ਹਿੱਸੇ ਨੂੰ ਇਕ ਹੀ ਭਵਿੱਖਬਾਣੀ ਗਿਣਨ, ਪਰ ਕਈ ਲੋਕ ਸ਼ਾਇਦ ਇਸ ਵਿਚ ਦੱਸੀ ਹਰ ਗੱਲ ਨੂੰ ਵੱਖੋ-ਵੱਖਰੀਆਂ ਭਵਿੱਖਬਾਣੀਆਂ ਦੇ ਤੌਰ ਤੇ ਗਿਣਨ।
ਮਸੀਹ ਬਾਰੇ ਕੀਤੀਆਂ ਕੁਝ ਭਵਿੱਖਬਾਣੀਆਂ ਜੋ ਯਿਸੂ ʼਤੇ ਪੂਰੀਆਂ ਹੋਈਆਂ
ਭਵਿੱਖਬਾਣੀ |
ਕਿੱਥੇ ਦਰਜ ਹੈ |
ਪੂਰਤੀ |
---|---|---|
ਅਬਰਾਹਾਮ ਦੀ ਸੰਤਾਨ |
||
ਅਬਰਾਹਾਮ ਦੇ ਪੁੱਤਰ ਇਸਹਾਕ ਦੇ ਵੰਸ਼ ਵਿੱਚੋਂ |
||
ਇਜ਼ਰਾਈਲ ਦੇ ਯਹੂਦਾਹ ਦੇ ਗੋਤ ਵਿਚ ਜਨਮ ਲਿਆ |
||
ਰਾਜਾ ਦਾਊਦ ਦੇ ਸ਼ਾਹੀ ਘਰਾਣੇ ਵਿੱਚੋਂ |
||
ਕੁਆਰੀ ਤੋਂ ਪੈਦਾ ਹੋਇਆ |
||
ਬੈਤਲਹਮ ਵਿਚ ਪੈਦਾ ਹੋਇਆ |
||
ਨਾਂ ਇੰਮਾਨੂਏਲ b ਰੱਖਿਆ ਗਿਆ |
||
ਗ਼ਰੀਬ ਪਰਿਵਾਰ ਵਿਚ ਪੈਦਾ ਹੋਇਆ |
||
ਉਸ ਦੇ ਜਨਮ ਤੋਂ ਬਾਅਦ ਛੋਟੇ ਬੱਚਿਆਂ ਦਾ ਕਤਲ |
||
ਮਿਸਰ ਤੋਂ ਸੱਦਿਆ ਗਿਆ |
||
ਨਾਸਰੀ c ਕਹਾਇਆ ਗਿਆ |
||
ਉਸ ਤੋਂ ਪਹਿਲਾਂ ਇਕ ਸੰਦੇਸ਼ ਦੇਣ ਵਾਲਾ ਦੂਤ ਆਇਆ |
||
29 ਈ. ਵਿਚ d ਮਸੀਹ ਵਜੋਂ ਚੁਣਿਆ ਗਿਆ |
||
ਪਰਮੇਸ਼ੁਰ ਨੇ ਉਸ ਨੂੰ ਆਪਣਾ ਪੁੱਤਰ ਕਿਹਾ |
||
ਪਰਮੇਸ਼ੁਰ ਦੇ ਘਰ ਲਈ ਜੋਸ਼ |
||
ਖ਼ੁਸ਼ ਖ਼ਬਰੀ ਦਾ ਐਲਾਨ ਕਰਨ ਵਾਲਾ |
||
ਗਲੀਲ ਵਿਚ ਪ੍ਰਚਾਰ ਦਾ ਕੰਮ ਇਕ ਵੱਡਾ ਚਾਨਣ |
||
ਮੂਸਾ ਵਾਂਗ ਚਮਤਕਾਰ ਕਰਨ ਵਾਲਾ |
||
ਮੂਸਾ ਵਾਂਗ ਉਸ ਨੇ ਪਰਮੇਸ਼ੁਰ ਵੱਲੋਂ ਗੱਲਾਂ ਦੱਸੀਆਂ |
||
ਬਹੁਤਿਆਂ ਦੀਆਂ ਬੀਮਾਰੀਆਂ ਠੀਕ ਕੀਤੀਆਂ |
||
ਆਪਣੇ ਵੱਲ ਧਿਆਨ ਨਹੀਂ ਖਿੱਚਿਆ |
||
ਦੁਖੀ ਲੋਕਾਂ ਉੱਤੇ ਦਇਆ ਕੀਤੀ |
||
ਪਰਮੇਸ਼ੁਰ ਦਾ ਨਿਆਂ ਜ਼ਾਹਰ ਕੀਤਾ |
||
ਅਦਭੁੱਤ ਸਲਾਹਕਾਰ |
ਯਸਾਯਾਹ 9:6, 7(ERV) |
|
ਯਹੋਵਾਹ ਦੇ ਨਾਂ ਦਾ ਐਲਾਨ ਕੀਤਾ |
||
ਮਿਸਾਲਾਂ ਵਰਤੀਆਂ |
||
ਆਗੂ |
||
ਬਹੁਤ ਜਣਿਆਂ ਨੇ ਉਸ ʼਤੇ ਭਰੋਸਾ ਨਹੀਂ ਕੀਤਾ |
||
ਠੋਕਰ ਦਾ ਪੱਥਰ |
||
ਇਨਸਾਨਾਂ ਨੇ ਠੁਕਰਾਇਆ |
||
ਬਿਨਾਂ ਕਾਰਨ ਨਫ਼ਰਤ ਕੀਤੀ ਗਈ |
||
ਇਕ ਗਧੇ ਉੱਤੇ ਰਾਜੇ ਵਜੋਂ ਯਰੂਸ਼ਲਮ ਵਿਚ ਦਾਖ਼ਲ ਹੋਇਆ |
||
ਬੱਚਿਆਂ ਰਾਹੀਂ ਵਡਿਆਇਆ ਗਿਆ |
||
ਯਹੋਵਾਹ ਦੇ ਨਾਂ ʼਤੇ ਆਇਆ |
||
ਇਕ ਭਰੋਸੇਯੋਗ ਚੇਲੇ ਨੇ ਗੱਦਾਰੀ ਕੀਤੀ |
||
ਚਾਂਦੀ ਦੇ 30 ਸਿੱਕਿਆਂ e ਲਈ ਫੜਵਾਇਆ ਗਿਆ |
||
ਸਾਥੀ ਉਸ ਨੂੰ ਛੱਡ ਕੇ ਭੱਜ ਗਏ |
||
ਝੂਠੇ ਗਵਾਹਾਂ ਨੇ ਉਸ ਖ਼ਿਲਾਫ਼ ਝੂਠੀ ਗਵਾਹੀ ਦਿੱਤੀ |
||
ਦੋਸ਼ ਲਾਉਣ ਵਾਲਿਆਂ ਅੱਗੇ ਚੁੱਪ ਰਿਹਾ |
||
ਉਸ ਉੱਤੇ ਥੁੱਕਿਆ ਗਿਆ |
||
ਸਿਰ ʼਤੇ ਮਾਰਿਆ ਗਿਆ |
||
ਕੋਰੜੇ ਮਾਰੇ ਗਏ |
||
ਆਪਣੇ ਮਾਰਨ ਵਾਲਿਆਂ ਦਾ ਵਿਰੋਧ ਨਹੀਂ ਕੀਤਾ |
||
ਰਾਜਨੀਤਿਕ ਆਗੂਆਂ ਨੇ ਉਸ ਖ਼ਿਲਾਫ਼ ਸਾਜ਼ਸ਼ ਘੜੀ |
||
ਹੱਥਾਂ-ਪੈਰਾਂ ʼਤੇ ਕਿੱਲ ਠੋਕ ਕੇ ਸੂਲ਼ੀ ʼਤੇ ਟੰਗਿਆ ਗਿਆ |
||
ਲੋਕਾਂ ਨੇ ਉਸ ਦੇ ਕੱਪੜਿਆਂ ਉੱਤੇ ਗੁਣੇ ਪਾਏ |
||
ਪਾਪੀਆਂ ਨਾਲ ਗਿਣਿਆ ਗਿਆ |
||
ਮਖੌਲ ਉਡਾਇਆ ਗਿਆ ਤੇ ਬੇਇੱਜ਼ਤ ਕੀਤਾ ਗਿਆ |
||
ਪਾਪੀਆਂ ਲਈ ਦੁੱਖ ਝੱਲੇ |
||
ਲੱਗਾ ਕਿ ਪਰਮੇਸ਼ੁਰ ਉਸ ਨੂੰ ਛੱਡ ਚੁੱਕਾ ਸੀ |
||
ਪੀਣ ਲਈ ਸਿਰਕਾ ਅਤੇ ਪਿੱਤ ਦਿੱਤਾ ਗਿਆ |
||
ਮੌਤ ਵੇਲੇ ਪਿਆਸਾ |
||
ਆਪਣੀ ਜਾਨ ਪਰਮੇਸ਼ੁਰ ਦੇ ਹੱਥਾਂ ਵਿਚ ਸੌਂਪ ਦਿੱਤੀ |
||
ਆਪਣੀ ਜਾਨ ਕੁਰਬਾਨ ਕਰ ਦਿੱਤੀ |
||
ਪਾਪ ਮਿਟਾਉਣ ਲਈ ਰਿਹਾਈ ਦੀ ਕੀਮਤ ਚੁਕਾਈ |
||
ਹੱਡੀਆਂ ਨਹੀਂ ਤੋੜੀਆਂ ਗਈਆਂ |
||
ਵਿੰਨ੍ਹਿਆ ਗਿਆ |
||
ਅਮੀਰਾਂ ਨਾਲ ਦਫ਼ਨਾਇਆ ਗਿਆ |
||
ਜੀ ਉਠਾਇਆ ਗਿਆ |
||
ਉਸ ਨਾਲ ਗੱਦਾਰੀ ਕਰਨ ਵਾਲੇ ਦੀ ਜਗ੍ਹਾ ਕਿਸੇ ਹੋਰ ਨੂੰ ਚੁਣਿਆ ਗਿਆ |
||
ਪਰਮੇਸ਼ੁਰ ਦੇ ਸੱਜੇ ਹੱਥ ਬੈਠਿਆ |
a ਮੈਕਲਿਨਟੌਕ ਅਤੇ ਸਟਰੌਂਗ ਦਾ ਸਾਈਕਲੋਪੀਡੀਆ ਦੱਸਦਾ ਹੈ: “ਇਸ ਵਿਚ ਕੋਈ ਸ਼ੱਕ ਨਹੀਂ ਕਿ ਯਹੂਦੀ ਪਰਿਵਾਰਾਂ ਦੀਆਂ ਵੰਸ਼ਾਵਲੀਆਂ ਦੇ ਰਿਕਾਰਡ ਯਰੂਸ਼ਲਮ ਦੀ ਤਬਾਹੀ ਵੇਲੇ [70 ਈ. ਵਿਚ] ਤਬਾਹ ਹੋ ਗਏ ਸਨ, ਇਸ ਤੋਂ ਪਹਿਲਾਂ ਨਹੀਂ।”
b ਇਬਰਾਨੀ ਨਾਂ ਇੰਮਾਨੂਏਲ ਦਾ ਮਤਲਬ ਹੈ, “ਪਰਮੇਸ਼ੁਰ ਸਾਡੇ ਨਾਲ ਹੈ।” ਇਸ ਨਾਂ ਤੋਂ ਮਸੀਹ ਵਜੋਂ ਯਿਸੂ ਦੀ ਭੂਮਿਕਾ ਬਾਰੇ ਸਾਫ਼ ਪਤਾ ਲੱਗਦਾ ਹੈ। ਧਰਤੀ ʼਤੇ ਉਸ ਦੀ ਮੌਜੂਦਗੀ ਅਤੇ ਉਸ ਦੇ ਕੰਮਾਂ ਤੋਂ ਇਹ ਸਾਬਤ ਹੋਇਆ ਕਿ ਪਰਮੇਸ਼ੁਰ ਆਪਣੀ ਭਗਤੀ ਕਰਨ ਵਾਲਿਆਂ ਦੇ ਨਾਲ ਹੈ।—ਲੂਕਾ 2:27-32; 7:12-16.
c ਜ਼ਾਹਰ ਹੈ ਕਿ ਸ਼ਬਦ “ਨਾਸਰੀ” ਇਬਰਾਨੀ ਸ਼ਬਦ ਨੇਟਸਰ ਤੋਂ ਆਇਆ ਹੈ ਜਿਸ ਦਾ ਮਤਲਬ ਹੈ “ਟਹਿਣਾ।”
d ਬਾਈਬਲ ਦੇ ਇਤਿਹਾਸ ਵਿਚ ਦੱਸੇ ਸਮੇਂ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਮਸੀਹ ਨੇ 29 ਈ. ਪੂ. ਵਿਚ ਪ੍ਰਗਟ ਹੋਣਾ ਸੀ, ਇਸ ਬਾਰੇ ਹੋਰ ਜਾਣਕਾਰੀ ਲਈ “ਦਾਨੀਏਲ ਦੀ ਭਵਿੱਖਬਾਣੀ ਨੇ ਮਸੀਹ ਦੇ ਆਉਣ ਬਾਰੇ ਕੀ ਦੱਸਿਆ ਸੀ?” ਨਾਂ ਦਾ ਲੇਖ ਦੇਖੋ।
e ਇਹ ਭਵਿੱਖਬਾਣੀ ਜ਼ਕਰਯਾਹ ਦੀ ਕਿਤਾਬ ਵਿਚ ਦਰਜ ਹੈ, ਪਰ ਬਾਈਬਲ ਲਿਖਾਰੀ ਮੱਤੀ ਨੇ ਕਿਹਾ ਕਿ ਇਹ ਗੱਲ “ਯਿਰਮਿਯਾਹ ਨਬੀ ਰਾਹੀਂ ਕਹੀ” ਗਈ ਹੈ। (ਮੱਤੀ 27:9) ਲੱਗਦਾ ਹੈ ਕਿ ਯਿਰਮਿਯਾਹ ਦੀ ਕਿਤਾਬ ਨੂੰ ਪਹਿਲਾਂ ਕਦੇ-ਕਦੇ ਬਾਈਬਲ ਦੇ ਉਸ ਹਿੱਸੇ ਵਿਚ ਗਿਣਿਆ ਜਾਂਦਾ ਸੀ ਜਿਸ ਨੂੰ “ਨਬੀਆਂ ਦੀਆਂ ਲਿਖਤਾਂ” ਕਿਹਾ ਗਿਆ ਹੈ। (ਲੂਕਾ 24:44) ਮੱਤੀ ਨੇ ਜਦੋਂ “ਯਿਰਮਿਯਾਹ” ਦਾ ਜ਼ਿਕਰ ਕੀਤਾ, ਤਾਂ ਲੱਗਦਾ ਹੈ ਕਿ ਉਹ ਕਿਤਾਬਾਂ ਦੇ ਇਸ ਪੂਰੇ ਸਮੂਹ ਦੀ ਗੱਲ ਕਰ ਰਿਹਾ ਸੀ ਜਿਸ ਵਿਚ ਜ਼ਕਰਯਾਹ ਦੀ ਕਿਤਾਬ ਵੀ ਸ਼ਾਮਲ ਹੈ।