Skip to content

ਹਜ਼ਾਰਾਂ ਹੀ ਲੋਕ ਪੜ੍ਹਨਾ-ਲਿਖਣਾ ਸਿੱਖ ਰਹੇ ਹਨ

ਹਜ਼ਾਰਾਂ ਹੀ ਲੋਕ ਪੜ੍ਹਨਾ-ਲਿਖਣਾ ਸਿੱਖ ਰਹੇ ਹਨ

2011 ਵਿਚ ਯਹੋਵਾਹ ਦੇ ਗਵਾਹਾਂ ਨੇ 5,700 ਤੋਂ ਜ਼ਿਆਦਾ ਲੋਕਾਂ ਨੂੰ ਪੜ੍ਹਨਾ-ਲਿਖਣਾ ਸਿਖਾਇਆ।

ਘਾਨਾ:

ਪਿਛਲੇ 25 ਸਾਲਾਂ ਵਿਚ ਅਸੀਂ 9,000 ਤੋਂ ਜ਼ਿਆਦਾ ਲੋਕਾਂ ਨੂੰ ਪੜ੍ਹਨਾ-ਲਿਖਣਾ ਸਿਖਾਇਆ।

ਜ਼ੈਂਬੀਆ:

2002 ਤੋਂ ਲਗਭਗ 12,000 ਲੋਕਾਂ ਨੇ ਆਪਣੀ ਪੜ੍ਹਾਈ-ਲਿਖਾਈ ਵਿਚ ਸੁਧਾਰ ਕੀਤਾ ਹੈ। 82 ਸਾਲਾਂ ਦੀ ਐਗਨੱਸ ਕਹਿੰਦੀ ਹੈ: “ਜਦੋਂ ਮੰਡਲੀ ਵਿਚ ਪੜ੍ਹਨਾ-ਲਿਖਣਾ ਸਿਖਾਉਣ ਲਈ ਕਲਾਸ ਲਗਾਉਣ ਦੀ ਘੋਸ਼ਣਾ ਕੀਤੀ, ਤਾਂ ਮੈਂ ਵੀ ਉਸ ਵਿਚ ਜਾਣਾ ਚਾਹੁੰਦੀ ਸੀ। ਪਹਿਲੀ ਕਲਾਸ ਵਿਚ ਮੈਂ ਅਪਣਾ ਨਾਂ ਲਿਖਣਾ ਸਿੱਖਿਆ!”

ਪੀਰੂ:

55 ਸਾਲਾਂ ਦੀ ਇਕ ਵਿਦਿਆਰਥਣ ਨੇ ਲਿਖਿਆ: “ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਪੜ੍ਹ-ਲਿਖ ਸਕਾਂਗੀ ਕਿਉਂਕਿ ਮੇਰੇ ਮਾਪਿਆਂ ਨੇ ਮੈਨੂੰ ਕਦੇ ਸਕੂਲੇ ਨਹੀਂ ਭੇਜਿਆ ਸੀ।”

ਮੋਜ਼ਾਮਬੀਕ:

ਪਿਛਲੇ 15 ਸਾਲਾਂ ਵਿਚ 19,000 ਤੋਂ ਜ਼ਿਆਦਾ ਲੋਕਾਂ ਨੇ ਪੜ੍ਹਨਾ ਸਿੱਖਿਆ ਹੈ। ਫੈਲੀਜ਼ਾਰਡਾ ਕਹਿੰਦੀ ਹੈ: “ਮੈਂ ਬਹੁਤ ਖ਼ੁਸ਼ ਹਾਂ ਕਿਉਂਕਿ ਮੈਂ ਹੁਣ ਆਪ ਬਾਈਬਲ ਦੀਆਂ ਆਇਤਾਂ ਖੋਲ੍ਹ ਕੇ ਦੂਜਿਆਂ ਲਈ ਪੜ੍ਹ ਸਕਦੀ ਹਾਂ। ਪਹਿਲਾਂ ਇੱਦਾਂ ਕਰਨਾ ਮੇਰੇ ਲਈ ਬਹੁਤ ਮੁਸ਼ਕਲ ਸੀ।”

ਸੋਲਮਨ ਦੀਪ-ਸਮੂਹ:

ਸਾਡੇ ਬ੍ਰਾਂਚ ਆਫ਼ਿਸ ਨੇ ਲਿਖਿਆ: “ਪਹਿਲਾਂ ਦੂਰ-ਦੁਰਾਡੇ ਇਲਾਕਿਆਂ ਵਿਚ ਰਹਿੰਦੇ ਬਹੁਤ ਸਾਰੇ ਲੋਕ ਕਈ ਕਾਰਨਾਂ ਕਰਕੇ ਸਕੂਲ ਨਹੀਂ ਜਾ ਸਕਦੇ ਸਨ। ਨਾਲੇ ਕੁੜੀਆਂ ਨੂੰ ਘੱਟ ਹੀ ਸਕੂਲੇ ਭੇਜਿਆ ਜਾਂਦਾ ਸੀ। ਇਸ ਲਈ ਇਨ੍ਹਾਂ ਕਲਾਸਾਂ ਦਾ ਸਿਆਣੇ ਲੋਕਾਂ ਨੂੰ ਫ਼ਾਇਦਾ ਹੋਇਆ ਹੈ। ਪੜ੍ਹਾਈ-ਲਿਖਾਈ ਦੇ ਇਸ ਕੋਰਸ ਦੇ ਖ਼ਤਮ ਹੋਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਦਾ ਆਪਣੇ ਆਪ ʼਤੇ ਭਰੋਸਾ ਵਧਿਆ ਹੈ।”