ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ
ਸਾਡੀਆਂ ਸਭਾਵਾਂ ਬਾਰੇ ਜਾਣਕਾਰੀ ਲਵੋ। ਸਭਾ ਦੀ ਜਗ੍ਹਾ ਲੱਭੋ ਜੋ ਤੁਹਾਡੇ ਘਰ ਦੇ ਨੇੜੇ ਹੈ।
ਸਾਡੀਆਂ ਸਭਾਵਾਂ ਵਿਚ ਕੀ-ਕੀ ਹੁੰਦਾ ਹੈ?
ਯਹੋਵਾਹ ਦੇ ਗਵਾਹ ਭਗਤੀ ਕਰਨ ਲਈ ਹਰ ਹਫ਼ਤੇ ਦੋ ਵਾਰ ਸਭਾਵਾਂ ਕਰਦੇ ਹਨ। (ਇਬਰਾਨੀਆਂ 10:24, 25) ਇਨ੍ਹਾਂ ਸਭਾਵਾਂ ਵਿਚ ਅਸੀਂ ਬਾਈਬਲ ਦੀਆਂ ਸਿੱਖਿਆਵਾਂ ਦੀ ਜਾਂਚ ਕਰਦੇ ਹਾਂ ਅਤੇ ਸਿੱਖਦੇ ਹਾਂ ਕਿ ਅਸੀਂ ਇਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦੇ ਹਾਂ। ਕੋਈ ਵੀ ਸਾਡੀਆਂ ਸਭਾਵਾਂ ਵਿਚ ਆ ਸਕਦਾ ਹੈ।
ਸਾਡੀਆਂ ਕਈ ਸਭਾਵਾਂ ਸਕੂਲਾਂ ਦੀਆਂ ਕਲਾਸਾਂ ਵਰਗੀਆਂ ਹੁੰਦੀਆਂ ਜਿਨ੍ਹਾਂ ਦੌਰਾਨ ਹਾਜ਼ਰੀਨ ਨੂੰ ਆਪਣੇ ਵਿਚਾਰ ਦੱਸਣ ਜਾਂ ਟਿੱਪਣੀਆਂ ਕਰਨ ਦਾ ਸੱਦਾ ਦਿੱਤਾ ਜਾਂਦਾ ਹੈ। ਕੋਈ ਵੀ ਆਪਣੀ ਮਰਜ਼ੀ ਨਾਲ ਇਸ ਵਿਚ ਹਿੱਸਾ ਲੈ ਸਕਦਾ ਹੈ। ਸਭਾਵਾਂ ਗੀਤ ਅਤੇ ਪ੍ਰਾਰਥਨਾ ਦੇ ਨਾਲ ਸ਼ੁਰੂ ਅਤੇ ਸਮਾਪਤ ਹੁੰਦੀਆਂ ਹਨ।
ਸਾਡੀਆਂ ਸਭਾਵਾਂ ਵਿਚ ਆਉਣ ਲਈ ਜ਼ਰੂਰੀ ਨਹੀਂ ਕਿ ਤੁਸੀਂ ਯਹੋਵਾਹ ਦੇ ਗਵਾਹ ਹੋਵੋ। ਅਸੀਂ ਸਾਰਿਆਂ ਨੂੰ ਆਉਣ ਦਾ ਸੱਦਾ ਦਿੰਦੇ ਹਾਂ। ਕੋਈ ਫ਼ੀਸ ਨਹੀਂ ਭਰਨੀ ਪੈਂਦੀ। ਕਿਸੇ ਤੋਂ ਕਦੇ ਚੰਦਾ ਨਹੀਂ ਮੰਗਿਆ ਜਾਂਦਾ।