ਯਿਸੂ ਚਮਤਕਾਰੀ ਢੰਗ ਨਾਲ ਹਜ਼ਾਰਾਂ ਨੂੰ ਖੁਆਉਂਦਾ ਹੈ
ਅਧਿਆਇ 52
ਯਿਸੂ ਚਮਤਕਾਰੀ ਢੰਗ ਨਾਲ ਹਜ਼ਾਰਾਂ ਨੂੰ ਖੁਆਉਂਦਾ ਹੈ
ਬਾਰਾਂ ਰਸੂਲਾਂ ਨੇ ਸਾਰੇ ਗਲੀਲ ਦਾ ਅਨੋਖਾ ਪ੍ਰਚਾਰ ਸਫਰ ਕਰ ਕੇ ਆਨੰਦ ਉਠਾਇਆ ਹੈ। ਹੁਣ, ਯੂਹੰਨਾ ਦੇ ਕਤਲ ਤੋਂ ਥੋੜ੍ਹੀ ਦੇਰ ਬਾਅਦ, ਉਹ ਯਿਸੂ ਕੋਲ ਮੁੜਦੇ ਹਨ ਅਤੇ ਆਪਣੇ ਅਦਭੁਤ ਤਜਰਬੇ ਦੱਸਦੇ ਹਨ। ਇਹ ਦੇਖਦੇ ਹੋਏ ਕਿ ਉਹ ਥੱਕ ਗਏ ਹਨ ਅਤੇ ਕਿ ਬਹੁਤ ਲੋਕੀ ਆ ਜਾ ਰਹੇ ਹਨ, ਇੱਥੋਂ ਤਕ ਕਿ ਉਨ੍ਹਾਂ ਕੋਲ ਖਾਣਾ ਖਾਣ ਨੂੰ ਵੀ ਸਮਾਂ ਨਹੀਂ ਹੈ, ਯਿਸੂ ਕਹਿੰਦਾ ਹੈ: ‘ਆਓ ਅਸੀਂ ਇਕੱਲੇ ਇਕ ਇੱਕਲਵਾਂਝੀ ਥਾਂ ਤੇ ਚਲੀਏ ਜਿੱਥੇ ਤੁਸੀਂ ਅਰਾਮ ਕਰ ਸਕਦੇ ਹੋ।’
ਸੰਭਵ ਹੈ ਕਫ਼ਰਨਾਹੂਮ ਦੇ ਲਾਗੇ, ਆਪਣੀ ਬੇੜੀ ਵਿਚ ਚੜ੍ਹ ਕੇ ਉਹ ਇਕ ਨਿਵੇਕਲੀ ਥਾਂ ਵੱਲ ਵਧਦੇ ਹਨ, ਸਪੱਸ਼ਟ ਹੈ ਕਿ ਬੈਤਸੈਦਾ ਤੋਂ ਪਰੇ ਯਰਦਨ ਦੇ ਪੂਰਬ। ਪਰ, ਬਹੁਤ ਲੋਕੀ ਉਨ੍ਹਾਂ ਨੂੰ ਜਾਂਦਿਆਂ ਦੇਖ ਲੈਂਦੇ ਹਨ, ਅਤੇ ਦੂਜੇ ਇਸ ਬਾਰੇ ਜਾਣ ਜਾਂਦੇ ਹਨ। ਇਹ ਸਾਰੇ ਪਹਿਲਾਂ ਹੀ ਝੀਲ ਦੇ ਕੰਢੇ ਦੇ ਨਾਲ-ਨਾਲ ਦੌੜਦੇ ਹਨ, ਅਤੇ ਜਦੋਂ ਬੇੜੀ ਕੰਢੇ ਲੱਗਦੀ ਹੈ, ਤਾਂ ਲੋਕੀ ਉਨ੍ਹਾਂ ਨੂੰ ਮਿਲਣ ਲਈ ਉੱਥੇ ਖੜ੍ਹੇ ਹੁੰਦੇ ਹਨ।
ਬੇੜੀ ਤੋਂ ਉਤਰ ਕੇ ਇਸ ਵੱਡੀ ਭੀੜ ਨੂੰ ਦੇਖ ਕੇ ਯਿਸੂ ਨੂੰ ਤਰਸ ਆਉਂਦਾ ਹੈ ਕਿਉਂਕਿ ਲੋਕੀ ਬਿਨਾਂ ਇਕ ਅਯਾਲੀ ਦੇ ਭੇਡਾਂ ਵਾਂਗ ਹਨ। ਇਸ ਲਈ ਉਹ ਉਨ੍ਹਾਂ ਦੇ ਬੀਮਾਰਾਂ ਨੂੰ ਚੰਗਾ ਕਰਦਾ ਅਤੇ ਉਨ੍ਹਾਂ ਨੂੰ ਬਹੁਤ ਗੱਲਾਂ ਸਿਖਾਉਣੀਆਂ ਸ਼ੁਰੂ ਕਰਦਾ ਹੈ।
ਸਮਾਂ ਜਲਦੀ ਬੀਤ ਜਾਂਦਾ ਹੈ, ਅਤੇ ਯਿਸੂ ਦੇ ਚੇਲੇ ਉਸ ਕੋਲ ਆ ਕੇ ਕਹਿੰਦੇ ਹਨ: “ਇਹ ਥਾਂ ਉਜਾੜ ਹੈ ਅਤੇ ਦਿਨ ਹੁਣ ਬਹੁਤ ਢਲ ਗਿਆ। ਇਨ੍ਹਾਂ ਨੂੰ ਵਿਦਿਆ ਕਰ ਤਾਂ ਓਹ ਆਲੇ-ਦੁਆਲੇ ਦੇ ਗਰਾਵਾਂ ਅਤੇ ਪਿੰਡਾਂ ਵਿੱਚ ਜਾ ਕੇ ਆਪਣੇ ਲਈ ਖਾਣ ਨੂੰ ਮੁੱਲ ਲੈਣ।”
ਪਰ, ਯਿਸੂ ਜਵਾਬ ਵਿਚ ਕਹਿੰਦਾ ਹੈ: “ਤੁਸੀਂ ਹੀ ਉਨ੍ਹਾਂ ਨੂੰ ਖਾਣ ਲਈ ਦਿਓ।” ਫਿਰ, ਕਿਉਂਕਿ ਯਿਸੂ ਪਹਿਲਾਂ ਹੀ ਜਾਣਦਾ ਹੈ ਕਿ ਉਹ ਕੀ ਕਰਨ ਜਾ ਰਿਹਾ ਹੈ, ਉਹ ਫ਼ਿੱਲਿਪੁਸ ਨੂੰ ਇਹ ਪੁੱਛਦੇ ਹੋਏ ਉਸ ਨੂੰ ਪਰਤਾਉਂਦਾ ਹੈ: “ਅਸੀਂ ਇਨ੍ਹਾਂ ਦੇ ਖਾਣ ਲਈ ਰੋਟੀਆਂ ਕਿਥੋਂ ਮੁੱਲ ਲਈਏ?”
ਫ਼ਿੱਲਿਪੁਸ ਦੇ ਨਜ਼ਰੀਏ ਤੋਂ ਸਥਿਤੀ ਅਸੰਭਵ ਹੈ। ਕਿਉਂ, ਇੱਥੇ ਲਗਭਗ 5,000 ਆਦਮੀ ਹਨ, ਅਤੇ ਔਰਤਾਂ ਅਤੇ ਬੱਚਿਆਂ ਨੂੰ ਗਿਣ ਕੇ ਸ਼ਾਇਦ 10,000 ਤੋਂ ਵੀ ਜ਼ਿਆਦਾ ਲੋਕੀ ਹੋਣ! ਫ਼ਿੱਲਿਪੁਸ ਜਵਾਬ ਦਿੰਦਾ ਹੈ ਕਿ “ਦੋ ਸੌ ਦੀਨਾਰ [ਇਕ ਦੀਨਾਰ ਉਸ ਸਮੇਂ ਇਕ ਦਿਨ ਦਾ ਵੇਤਨ ਸੀ] ਦੀਆਂ ਰੋਟੀਆਂ ਨਾਲ ਭੀ ਉਨ੍ਹਾਂ ਦਾ ਪੁਰਾ ਨਹੀਂ ਪਟਣਾ ਜੋ ਹਰੇਕ ਨੂੰ ਥੋੜਾ ਜਿਹਾ ਭੀ ਮਿਲੇ।”—ਨਿ ਵ.
ਸ਼ਾਇਦ ਇੰਨੇ ਸਾਰਿਆਂ ਨੂੰ ਖੁਆਉਣ ਦੀ ਅਸੰਭਵਤਾ ਨੂੰ ਦਿਖਾਉਣ ਲਈ ਅੰਦ੍ਰਿਯਾਸ ਸਵੈ-ਇੱਛੁਕ ਕਹਿੰਦਾ ਹੈ: “ਐਥੇ ਇੱਕ ਮੁੰਡਾ ਹੈ ਜਿਹ ਦੇ ਕੋਲ ਜਵਾਂ ਦੀਆਂ ਪੰਜ ਰੋਟੀਆਂ ਅਤੇ ਦੋ ਛੋਟੀਆਂ ਜਹੀਆਂ ਮੱਛੀਆਂ ਹਨ,” ਅੱਗੇ ਕਹਿੰਦੇ ਹੋਏ, “ਪਰ ਇੰਨਿਆਂ ਲੋਕਾਂ ਲਈ ਏਹ ਕੀ ਹਨ?”
ਕਿਉਂਕਿ ਬਸੰਤ ਰੁੱਤ ਦਾ ਸਮਾਂ ਹੈ, 32 ਸਾ.ਯੁ. ਦੇ ਪਸਾਹ ਤੋਂ ਥੋੜ੍ਹਾ ਹੀ ਚਿਰ ਪਹਿਲਾਂ, ਇੱਥੇ ਬਹੁਤ ਹਰਾ ਘਾਹ ਹੈ। ਇਸ ਲਈ ਯਿਸੂ ਆਪਣੇ ਚੇਲਿਆਂ ਨੂੰ ਲੋਕਾਂ ਨੂੰ ਇਹ ਦੱਸਣ ਲਈ ਕਹਿੰਦਾ ਹੈ ਕਿ 50 ਦੇ ਅਤੇ 100 ਦੇ ਸਮੂਹਾਂ ਵਿਚ ਬੈਠ ਜਾਣ। ਉਹ ਪੰਜ ਰੋਟੀਆਂ ਅਤੇ ਦੋ ਮੱਛੀਆਂ ਨੂੰ ਲੈ ਕੇ, ਸਵਰਗ ਵੱਲ ਦੇਖਦਾ ਹੈ, ਅਤੇ ਪ੍ਰਾਰਥਨਾ ਕਰਦਾ ਹੈ। ਫਿਰ ਉਹ ਰੋਟੀਆਂ ਨੂੰ ਤੋੜਨਾ ਅਤੇ ਮੱਛੀਆਂ ਨੂੰ ਵੰਡਣਾ ਸ਼ੁਰੂ ਕਰ ਦਿੰਦਾ ਹੈ। ਉਹ ਇਨ੍ਹਾਂ ਨੂੰ ਆਪਣੇ ਚੇਲਿਆਂ ਨੂੰ ਦਿੰਦਾ ਹੈ ਜੋ ਵਾਰੀ ਸਿਰ ਇਨ੍ਹਾਂ ਨੂੰ ਲੋਕਾਂ ਵਿਚ ਵੰਡ ਦਿੰਦੇ ਹਨ। ਅਚੰਭੇ ਨਾਲ, ਸਾਰੇ ਲੋਕੀ ਤਦ ਤਕ ਖਾਂਦੇ ਹਨ ਜਦ ਤਕ ਰੱਜ ਨਾ ਗਏ!
ਇਸ ਤੋਂ ਬਾਅਦ ਯਿਸੂ ਆਪਣੇ ਚੇਲਿਆਂ ਨੂੰ ਦੱਸਦਾ ਹੈ: “ਬਚਿਆਂ ਹੋਇਆਂ ਟੁਕੜਿਆਂ ਨੂੰ ਇਕੱਠੇ ਕਰੋ ਭਈ ਕੁਝ ਖਰਾਬ ਨਾ ਹੋ ਜਾਵੇ।” ਜਦੋਂ ਉਹ ਅਜਿਹਾ ਕਰਦੇ ਹਨ, ਤਾਂ ਉਨ੍ਹਾਂ ਨੇ ਜੋ ਖਾਧਾ ਸੀ, ਉਸ ਤੋਂ ਬਚਿਆਂ ਹੋਇਆਂ ਨਾਲ ਉਹ 12 ਟੋਕਰੀਆਂ ਭਰਦੇ ਹਨ! ਮੱਤੀ 14:13-21; ਮਰਕੁਸ 6:30-44; ਲੂਕਾ 9:10-17; ਯੂਹੰਨਾ 6:1-13.
▪ ਯਿਸੂ ਆਪਣੇ ਰਸੂਲਾਂ ਲਈ ਇਕ ਇੱਕਲਵਾਂਝੀ ਥਾਂ ਕਿਉਂ ਲੱਭਦਾ ਹੈ?
▪ ਯਿਸੂ ਆਪਣੇ ਚੇਲਿਆਂ ਨੂੰ ਕਿੱਥੇ ਲੈ ਜਾਂਦਾ ਹੈ, ਅਤੇ ਉਨ੍ਹਾਂ ਦੀ ਆਰਾਮ ਕਰਨ ਦੀ ਲੋੜ ਕਿਉਂ ਪੂਰੀ ਨਹੀਂ ਹੁੰਦੀ ਹੈ?
▪ ਜਦੋਂ ਦੇਰ ਹੋ ਜਾਂਦੀ ਹੈ, ਤਾਂ ਚੇਲੇ ਕੀ ਅਨੁਰੋਧ ਕਰਦੇ ਹਨ, ਪਰੰਤੂ ਯਿਸੂ ਕਿਸ ਤਰ੍ਹਾਂ ਲੋਕਾਂ ਦੀ ਦੇਖ-ਭਾਲ ਕਰਦਾ ਹੈ?