ਇਕ ਈਸ਼ਵਰੀ ਜੀਵਨ ਬਤੀਤ ਕਰਨਾ ਕਿਉਂ ਖ਼ੁਸ਼ੀ ਲਿਆਉਂਦਾ ਹੈ
ਅਧਿਆਇ 13
ਇਕ ਈਸ਼ਵਰੀ ਜੀਵਨ ਬਤੀਤ ਕਰਨਾ ਕਿਉਂ ਖ਼ੁਸ਼ੀ ਲਿਆਉਂਦਾ ਹੈ
1. ਅਸੀਂ ਇਹ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਦਾ ਰਾਹ ਖ਼ੁਸ਼ੀ ਲਿਆਉਂਦਾ ਹੈ?
ਯਹੋਵਾਹ “ਖ਼ੁਸ਼ ਪਰਮੇਸ਼ੁਰ” ਹੈ, ਅਤੇ ਉਹ ਚਾਹੁੰਦਾ ਹੈ ਕਿ ਤੁਸੀਂ ਜੀਵਨ ਦਾ ਆਨੰਦ ਮਾਣੋ। (1 ਤਿਮੋਥਿਉਸ 1:11, ਨਿ ਵ) ਉਸ ਦੇ ਰਾਹ ਉੱਤੇ ਚੱਲ ਕੇ, ਤੁਸੀਂ ਆਪਣੇ ਆਪ ਨੂੰ ਲਾਭ ਪਹੁੰਚਾ ਸਕਦੇ ਹੋ ਅਤੇ ਉਸ ਸ਼ਾਂਤੀ ਨੂੰ ਅਨੁਭਵ ਕਰ ਸਕਦੇ ਹੋ ਜੋ ਇਕ ਸਦਾ-ਵਗਦੇ ਦਰਿਆ ਵਾਂਗ ਗਹਿਰੀ ਅਤੇ ਚਿਰਸਥਾਈ ਹੈ। ਪਰਮੇਸ਼ੁਰ ਦੇ ਰਾਹ ਉੱਤੇ ਚਲਣਾ, ਇਕ ਵਿਅਕਤੀ ਨੂੰ “ਸਮੁੰਦਰ ਦੀਆਂ ਲਹਿਰਾਂ ਵਾਂਙੁ,” ਲਗਾਤਾਰ ਧਾਰਮਿਕਤਾ ਦੇ ਕੰਮ ਕਰਨ ਲਈ ਵੀ ਪ੍ਰੇਰਿਤ ਕਰਦਾ ਹੈ। ਇਹ ਸੱਚੀ ਖ਼ੁਸ਼ੀ ਲਿਆਉਂਦਾ ਹੈ।—ਯਸਾਯਾਹ 48:17, 18.
2. ਮਸੀਹੀ ਕਿਵੇਂ ਖ਼ੁਸ਼ ਹੋ ਸਕਦੇ ਹਨ ਭਾਵੇਂ ਕਿ ਕਦੇ-ਕਦੇ ਉਨ੍ਹਾਂ ਦੇ ਨਾਲ ਬੁਰਾ ਵਿਵਹਾਰ ਕੀਤਾ ਜਾਂਦਾ ਹੈ?
2 ਕੁਝ ਵਿਅਕਤੀ ਸ਼ਾਇਦ ਇਤਰਾਜ਼ ਕਰਨ, ‘ਕਈ ਵਾਰ ਲੋਕੀ ਸਹੀ ਕੰਮ ਕਰਨ ਲਈ ਕਸ਼ਟ ਭੋਗਦੇ ਹਨ।’ ਇਹ ਸੱਚ ਹੈ, ਅਤੇ ਇਹੋ ਹੀ ਗੱਲ ਯਿਸੂ ਦੇ ਰਸੂਲਾਂ ਦੇ ਨਾਲ ਹੋਈ। ਪਰੰਤੂ, ਸਤਾਏ ਜਾਣ ਦੇ ਬਾਵਜੂਦ ਵੀ ਉਨ੍ਹਾਂ ਨੇ ਆਨੰਦ ਮਾਣਿਆ ਅਤੇ ‘ਮਸੀਹ ਦੇ ਬਾਰੇ ਖੁਸ਼ ਖਬਰੀ ਸੁਣਾਉਂਦੇ’ ਗਏ। (ਰਸੂਲਾਂ ਦੇ ਕਰਤੱਬ 5:40-42) ਅਸੀਂ ਇਸ ਤੋਂ ਮਹਤੱਵਪੂਰਣ ਸਬਕ ਸਿੱਖ ਸਕਦੇ ਹਾਂ। ਇਕ ਤਾਂ ਇਹ ਹੈ ਕਿ ਸਾਡਾ ਇਕ ਈਸ਼ਵਰੀ ਜੀਵਨ ਬਤੀਤ ਕਰਨਾ ਗਾਰੰਟੀ ਨਹੀਂ ਦਿੰਦਾ ਹੈ ਕਿ ਸਾਡੇ ਨਾਲ ਹਮੇਸ਼ਾ ਹੀ ਅੱਛਾ ਵਿਵਹਾਰ ਕੀਤਾ ਜਾਵੇਗਾ। “ਹਾਂ,” ਰਸੂਲ ਪੌਲੁਸ ਨੇ ਲਿਖਿਆ, “ਸੱਭੇ ਜਿੰਨੇ ਮਸੀਹ ਯਿਸੂ ਵਿੱਚ ਭਗਤੀ ਨਾਲ ਉਮਰ ਕੱਟਣੀ ਚਾਹੁੰਦੇ ਹਨ ਸੋ ਸਤਾਏ ਜਾਣਗੇ।” (2 ਤਿਮੋਥਿਉਸ 3:12) ਇਸ ਦਾ ਇਹ ਕਾਰਨ ਹੈ ਕਿ ਸ਼ਤਾਨ ਅਤੇ ਉਸ ਦਾ ਸੰਸਾਰ ਉਨ੍ਹਾਂ ਦੇ ਵਿਰੁੱਧ ਹਨ ਜੋ ਈਸ਼ਵਰੀ ਢੰਗ ਨਾਲ ਜੀਵਨ ਬਤੀਤ ਕਰਦੇ ਹਨ। (ਯੂਹੰਨਾ 15:18, 19; 1 ਪਤਰਸ 5:8) ਪਰੰਤੂ ਅਸਲੀ ਖ਼ੁਸ਼ੀ ਬਾਹਰਲੀਆਂ ਚੀਜ਼ਾਂ ਤੇ ਨਿਰਭਰ ਨਹੀਂ ਕਰਦੀ ਹੈ। ਇਸ ਦੀ ਬਜਾਇ, ਇਹ ਉਸ ਯਕੀਨ ਤੋਂ ਪੈਦਾ ਹੁੰਦੀ ਹੈ ਕਿ ਅਸੀਂ ਉਹ ਕਰ ਰਹੇ ਹਾਂ ਜੋ ਸਹੀ ਹੈ ਅਤੇ ਇਸ ਲਈ ਪਰਮੇਸ਼ੁਰ ਨੂੰ ਪ੍ਰਵਾਨਯੋਗ ਹਾਂ।—ਮੱਤੀ 5:10-12; ਯਾਕੂਬ 1:2, 3; 1 ਪਤਰਸ 4:13, 14.
3. ਯਹੋਵਾਹ ਦੀ ਉਪਾਸਨਾ ਨੂੰ ਇਕ ਵਿਅਕਤੀ ਦੇ ਜੀਵਨ ਉੱਤੇ ਕਿਵੇਂ ਪ੍ਰਭਾਵ ਪਾਉਣਾ ਚਾਹੀਦਾ ਹੈ?
3 ਅਜਿਹੇ ਲੋਕ ਹਨ ਜੋ ਮਹਿਸੂਸ ਕਰਦੇ ਹਨ ਕਿ ਉਹ ਕਦੇ-ਕਦਾਈਂ ਭਗਤੀ ਦਿਆਂ ਰਸੂਲਾਂ ਦੇ ਕਰਤੱਬ 19:9, ਪਵਿੱਤਰ ਬਾਈਬਲ ਨਵਾਂ ਅਨੁਵਾਦ; ਯਸਾਯਾਹ 30:21) ਇਹ ਜੀਉਣ ਦਾ ਇਕ ਈਸ਼ਵਰੀ ਰਾਹ ਹੈ ਜੋ ਸਾਡੇ ਤੋਂ ਪਰਮੇਸ਼ੁਰ ਦੇ ਬਚਨ ਅਨੁਸਾਰ ਬੋਲਣ ਅਤੇ ਕੰਮ ਕਰਨ ਦੀ ਮੰਗ ਕਰਦਾ ਹੈ।
ਕਾਰਜਾਂ ਦੁਆਰਾ ਪਰਮੇਸ਼ੁਰ ਦੀ ਕਿਰਪਾ ਖੱਟ ਸਕਦੇ ਹਨ ਪਰੰਤੂ ਦੂਜਿਆਂ ਸਮਿਆਂ ਤੇ ਉਸ ਦੀ ਅਣਗਹਿਲੀ ਕਰ ਸਕਦੇ ਹਨ। ਯਹੋਵਾਹ ਪਰਮੇਸ਼ੁਰ ਦੀ ਸੱਚੀ ਉਪਾਸਨਾ ਇਸ ਤਰ੍ਹਾਂ ਨਹੀਂ ਕੀਤੀ ਜਾਂਦੀ ਹੈ। ਇਹ ਇਕ ਵਿਅਕਤੀ ਦੇ ਸਾਰੇ ਜਾਗਦਿਆਂ ਘੰਟਿਆਂ ਦੌਰਾਨ ਉਸ ਦੇ ਆਚਰਣ ਉੱਤੇ, ਦਿਨ ਪ੍ਰਤਿ ਦਿਨ, ਸਾਲ ਪ੍ਰਤਿ ਸਾਲ, ਪ੍ਰਭਾਵ ਪਾਉਂਦੀ ਹੈ। ਇਸ ਕਰਕੇ ਇਸ ਨੂੰ “ਰਾਹ” ਵੀ ਸੱਦਿਆ ਜਾਂਦਾ ਹੈ। (4. ਪਰਮੇਸ਼ੁਰ ਦੇ ਰਾਹਾਂ ਦੇ ਅਨੁਸਾਰ ਜੀਉਣ ਲਈ ਤਬਦੀਲੀਆਂ ਕਰਨੀਆਂ ਕਿਉਂ ਲਾਭਦਾਇਕ ਹੈ?
4 ਜਦੋਂ ਬਾਈਬਲ ਦੇ ਨਵੇਂ ਵਿਦਿਆਰਥੀ ਇਹ ਦੇਖਦੇ ਹਨ ਕਿ ਯਹੋਵਾਹ ਨੂੰ ਪ੍ਰਸੰਨ ਕਰਨ ਲਈ ਉਨ੍ਹਾਂ ਨੂੰ ਕੁਝ ਤਬਦੀਲੀਆਂ ਕਰਨ ਦੀ ਜ਼ਰੂਰਤ ਹੈ, ਤਾਂ ਉਹ ਸ਼ਾਇਦ ਸੋਚਣ, ‘ਕੀ ਇਕ ਈਸ਼ਵਰੀ ਜੀਵਨ ਵਾਸਤਵ ਵਿਚ ਬਤੀਤ ਕਰਨ ਦੇ ਯੋਗ ਹੈ?’ ਤੁਸੀਂ ਨਿਸ਼ਚਿਤ ਹੋ ਸਕਦੇ ਹੋ ਕਿ ਇਹ ਹੈ। ਕਿਉਂ? ਕਿਉਂਕਿ “ਪਰਮੇਸ਼ੁਰ ਪ੍ਰੇਮ ਹੈ,” ਅਤੇ ਇਸ ਕਰਕੇ ਉਸ ਦੇ ਰਾਹ ਸਾਡੇ ਲਾਭ ਲਈ ਹਨ। (1 ਯੂਹੰਨਾ 4:8) ਪਰਮੇਸ਼ੁਰ ਬੁੱਧੀਮਾਨ ਵੀ ਹੈ ਅਤੇ ਜਾਣਦਾ ਹੈ ਕਿ ਸਾਡੇ ਲਈ ਸਭ ਤੋਂ ਬਿਹਤਰ ਕੀ ਹੈ। ਕਿਉਂਕਿ ਯਹੋਵਾਹ ਪਰਮੇਸ਼ੁਰ ਸਰਬਸ਼ਕਤੀਮਾਨ ਹੈ, ਉਹ ਸਾਨੂੰ ਮਜ਼ਬੂਤ ਕਰ ਸਕਦਾ ਹੈ ਕਿ ਅਸੀਂ ਇਕ ਬੁਰੀ ਆਦਤ ਨੂੰ ਤੋੜਨ ਦੇ ਦੁਆਰਾ ਉਸ ਨੂੰ ਪ੍ਰਸੰਨ ਕਰਨ ਦੀ ਆਪਣੀ ਇੱਛਾ ਨੂੰ ਪੂਰਾ ਕਰੀਏ। (ਫ਼ਿਲਿੱਪੀਆਂ 4:13) ਆਓ ਅਸੀਂ ਕੁਝ ਸਿਧਾਂਤਾਂ ਉੱਤੇ ਗੌਰ ਕਰੀਏ ਜੋ ਈਸ਼ਵਰੀ ਜੀਵਨ ਬਤੀਤ ਕਰਨ ਵਿਚ ਸ਼ਾਮਲ ਹਨ ਅਤੇ ਦੇਖੀਏ ਕਿ ਕਿਵੇਂ ਉਨ੍ਹਾਂ ਨੂੰ ਲਾਗੂ ਕਰਨਾ ਖ਼ੁਸ਼ੀ ਲਿਆਉਂਦਾ ਹੈ।
ਈਮਾਨਦਾਰੀ ਖ਼ੁਸ਼ੀ ਵਿਚ ਪਰਿਣਿਤ ਹੁੰਦੀ ਹੈ
5. ਬਾਈਬਲ ਝੂਠ ਬੋਲਣ ਅਤੇ ਚੋਰੀ ਕਰਨ ਬਾਰੇ ਕੀ ਕਹਿੰਦੀ ਹੈ?
5 ਯਹੋਵਾਹ ‘ਸਚਿਆਈ ਦਾ ਪਰਮੇਸ਼ੁਰ’ ਹੈ। (ਜ਼ਬੂਰ 31:5) ਨਿਰਸੰਦੇਹ, ਤੁਸੀਂ ਉਸ ਦੀ ਮਿਸਾਲ ਦਾ ਅਨੁਕਰਣ ਕਰਨ ਅਤੇ ਇਕ ਸੱਚੇ ਵਿਅਕਤੀ ਦੇ ਤੌਰ ਤੇ ਜਾਣੇ ਜਾਣ ਦੀ ਇੱਛਾ ਰੱਖਦੇ ਹੋ। ਈਮਾਨਦਾਰੀ ਦੇ ਕਾਰਨ ਆਤਮ-ਸਨਮਾਨ ਅਤੇ ਕਲਿਆਣ ਦਾ ਅਹਿਸਾਸ ਪੈਦਾ ਹੁੰਦਾ ਹੈ। ਪਰੰਤੂ, ਕਿਉਂਕਿ ਇਸ ਪਾਪਮਈ ਸੰਸਾਰ ਵਿਚ ਬੇਈਮਾਨੀ ਇੰਨੀ ਸਾਧਾਰਣ ਹੈ, ਮਸੀਹੀਆਂ ਨੂੰ ਇਹ ਯਾਦ ਦਿਲਾਉਣ ਦੀ ਜ਼ਰੂਰਤ ਹੈ: “ਹਰੇਕ ਆਪਣੇ ਗੁਆਂਢੀ ਨਾਲ ਸੱਚ ਬੋਲੋ . . . ਚੋਰੀ ਕਰਨ ਵਾਲਾ ਅਗਾਹਾਂ ਨੂੰ ਚੋਰੀ ਨਾ ਕਰੇ ਸਗੋਂ ਆਪਣੇ ਹੱਥੀਂ ਮਿਹਨਤ ਕਰ ਕੇ . . . ਜਿਹ ਨੂੰ ਲੋੜ ਹੈ ਉਹ ਨੂੰ ਵੰਡ ਦੇਣ ਲਈ ਕੁਝ ਉਹ ਦੇ ਕੋਲ ਹੋਵੇ।” (ਅਫ਼ਸੀਆਂ 4:25, 28) ਮਸੀਹੀ ਕਰਮਚਾਰੀ ਈਮਾਨਦਾਰੀ ਨਾਲ ਪੂਰੇ ਦਿਨ ਦਾ ਕੰਮ ਕਰਦੇ ਹਨ। ਜਦੋਂ ਤਕ ਉਨ੍ਹਾਂ ਦਾ ਮਾਲਕ ਇਜਾਜ਼ਤ ਨਹੀਂ ਦਿੰਦਾ, ਉਹ ਉਨ੍ਹਾਂ ਚੀਜ਼ਾਂ ਨੂੰ ਨਹੀਂ ਲੈਂਦੇ ਹਨ ਜੋ ਉਨ੍ਹਾਂ ਦੇ ਮਾਲਕ ਦੀਆਂ ਹਨ। ਭਾਵੇਂ ਕਿ ਕੰਮ ਵਿਖੇ, ਸਕੂਲ ਵਿਚ, ਜਾਂ ਘਰ ਵਿਖੇ ਹੋਵੇ, ਯਹੋਵਾਹ ਦੇ ਇਕ ਉਪਾਸਕ ਨੂੰ ‘ਸਾਰੀਆਂ ਗੱਲਾਂ ਵਿੱਚ ਨੇਕ’ ਹੋਣਾ ਚਾਹੀਦਾ ਹੈ। (ਇਬਰਾਨੀਆਂ 13:18) ਕੋਈ ਵੀ ਵਿਅਕਤੀ ਜੋ ਝੂਠ ਬੋਲਣ ਜਾਂ ਚੋਰੀ ਕਰਨ ਦਾ ਅਭਿਆਸ ਕਰਦਾ ਹੈ, ਉਹ ਪਰਮੇਸ਼ੁਰ ਦੀ ਕਿਰਪਾ ਹਾਸਲ ਨਹੀਂ ਕਰ ਸਕਦਾ ਹੈ।—ਬਿਵਸਥਾ ਸਾਰ 5:19; ਪਰਕਾਸ਼ ਦੀ ਪੋਥੀ 21:8.
6. ਇਕ ਈਸ਼ਵਰੀ ਵਿਅਕਤੀ ਦੀ ਈਮਾਨਦਾਰੀ ਯਹੋਵਾਹ ਨੂੰ ਕਿਵੇਂ ਮਹਿਮਾ ਲਿਆ ਸਕਦੀ ਹੈ?
6 ਈਮਾਨਦਾਰ ਹੋਣਾ ਅਨੇਕ ਬਰਕਤਾਂ ਲਿਆਉਂਦਾ ਹੈ। ਸਲੀਨਾ, ਇਕ ਲੋੜਵੰਦ ਅਫ਼ਰੀਕੀ ਵਿਧਵਾ ਹੈ ਜੋ ਯਹੋਵਾਹ ਪਰਮੇਸ਼ੁਰ ਅਤੇ ਉਸ ਦਿਆਂ ਧਰਮੀ ਸਿਧਾਂਤਾਂ ਨਾਲ ਪ੍ਰੇਮ ਰੱਖਦੀ ਹੈ। ਇਕ ਦਿਨ ਉਸ ਨੂੰ ਇਕ ਥੈਲਾ ਲੱਭਿਆ ਜਿਸ ਵਿਚ ਇਕ ਪਾਸ-ਬੁਕ ਅਤੇ ਪੈਸਿਆਂ ਦੀ ਇਕ ਵੱਡੀ ਰਕਮ ਸੀ। ਇਕ ਟੈਲੀਫੋਨ ਡਾਇਰੈਕਟਰੀ ਦਾ ਇਸਤੇਮਾਲ ਕਰ ਕੇ, ਉਹ ਇਸ ਦੇ ਮਾਲਕ—ਇਕ ਦੁਕਾਨਦਾਰ ਜਿਸ ਨੂੰ ਲੁੱਟਿਆ ਗਿਆ ਸੀ—ਦਾ ਪਤਾ ਲਗਾਉਣ ਵਿਚ ਸਫਲ ਹੋਈ। ਉਸ ਮਨੁੱਖ ਨੂੰ ਯਕੀਨ ਹੀ ਨਾ ਆਵੇ ਜਦੋਂ ਸਲੀਨਾ, ਭਾਵੇਂ ਕਿ ਕਾਫ਼ੀ ਬੀਮਾਰ ਸੀ, ਨੇ ਉਸ ਨਾਲ ਮੁਲਾਕਾਤ ਕਰ ਕੇ ਥੈਲੇ ਦੀਆਂ ਸਾਰੀਆਂ ਚੀਜ਼ਾਂ ਵਾਪਸ ਮੋੜ ਦਿੱਤੀਆਂ। “ਅਜਿਹੀ ਈਮਾਨਦਾਰੀ ਲਈ ਇਨਾਮ ਦਿੱਤਾ ਜਾਣਾ ਚਾਹੀਦਾ ਹੈ,” ਉਸ ਨੇ ਕਿਹਾ ਅਤੇ ਉਸ ਨੂੰ ਪੈਸਿਆਂ ਦੀ ਇਕ ਰਕਮ ਦਿੱਤੀ। ਇਸ ਤੋਂ ਵੀ ਮਹਤੱਵਪੂਰਣ, ਇਸ ਮਨੁੱਖ ਨੇ ਸਲੀਨਾ ਦੇ ਧਰਮ ਦੀ ਪ੍ਰਸ਼ੰਸਾ ਕੀਤੀ। ਜੀ ਹਾਂ, ਈਮਾਨਦਾਰ ਕੰਮ ਬਾਈਬਲ ਦੀਆਂ ਸਿੱਖਿਆਵਾਂ ਨੂੰ ਸ਼ਿੰਗਾਰਦੇ ਹਨ, ਯਹੋਵਾਹ ਪਰਮੇਸ਼ੁਰ ਨੂੰ ਮਹਿਮਾ ਦਿੰਦੇ ਹਨ, ਅਤੇ ਉਸ ਦੇ ਈਮਾਨਦਾਰ ਉਪਾਸਕਾਂ ਨੂੰ ਖ਼ੁਸ਼ੀ ਲਿਆਉਂਦੇ ਹਨ।—ਤੀਤੁਸ 2:10; 1 ਪਤਰਸ 2:12.
ਉਦਾਰਤਾ ਖ਼ੁਸ਼ੀ ਲਿਆਉਂਦੀ ਹੈ
7. ਜੂਆ ਖੇਡਣ ਵਿਚ ਕੀ ਖ਼ਰਾਬੀ ਹੈ?
7 ਉਦਾਰ ਹੋਣ ਵਿਚ ਖ਼ੁਸ਼ੀ ਮਿਲਦੀ ਹੈ, ਜਦੋਂ ਕਿ ਲੋਭੀ ਵਿਅਕਤੀ “ਪਰਮੇਸ਼ੁਰ ਦੇ ਰਾਜ ਦੇ ਅਧਕਾਰੀ” ਨਹੀਂ ਹੋਣਗੇ। (1 ਕੁਰਿੰਥੀਆਂ 6:10) ਜੂਆ ਖੇਡਣਾ ਲੋਭ ਦਾ ਇਕ ਸਾਧਾਰਣ ਰੂਪ ਹੈ, ਜਿਹੜਾ ਕਿ ਦੂਜਿਆਂ ਦੇ ਨੁਕਸਾਨ ਦੁਆਰਾ ਨਫਾ ਕਮਾਉਣ ਦਾ ਜਤਨ ਹੈ। ਯਹੋਵਾਹ ਉਨ੍ਹਾਂ ਨੂੰ ਪ੍ਰਵਾਨ ਨਹੀਂ ਕਰਦਾ ਹੈ ਜੋ “ਝੂਠੀ ਕਮਾਈ ਦੇ ਲੋਭੀ” ਹਨ। (1 ਤਿਮੋਥਿਉਸ 3:8) ਇੱਥੋਂ ਤਕ ਕਿ ਜਿੱਥੇ ਜੂਆ ਖੇਡਣਾ ਕਾਨੂੰਨੀ ਹੈ ਅਤੇ ਇਕ ਵਿਅਕਤੀ ਮਨ-ਪਰਚਾਵੇ ਲਈ ਜੂਆ ਖੇਡਦਾ ਹੈ, ਤਾਂ ਵੀ ਉਹ ਇਸ ਦਾ ਆਦੀ ਬਣ ਸਕਦਾ ਹੈ ਅਤੇ ਉਹ ਉਸ ਅਭਿਆਸ ਨੂੰ ਤਰੱਕੀ ਦੇ ਰਿਹਾ ਹੋਵੇਗਾ ਜਿਸ ਨੇ ਬਹੁਤੇਰੇ ਜੀਵਨ ਬਰਬਾਦ ਕੀਤੇ ਹਨ। ਜੂਆ ਖੇਡਣਾ ਅਕਸਰ ਜੁਆਰੀ ਦੇ ਪਰਿਵਾਰ ਉੱਤੇ ਕਠਿਨਾਈਆਂ ਲਿਆਉਂਦਾ ਹੈ, ਜਿਨ੍ਹਾਂ ਕੋਲ ਅਜਿਹੀਆਂ ਜ਼ਰੂਰਤਾਂ ਜਿਵੇਂ ਕਿ ਰੋਟੀ ਤੇ ਕੱਪੜਾ ਖ਼ਰੀਦਣ ਲਈ ਸ਼ਾਇਦ ਪੈਸਾ ਥੋੜ੍ਹਾ ਰਹਿ ਜਾਂਦਾ ਹੈ।—1 ਤਿਮੋਥਿਉਸ 6:10.
8. ਯਿਸੂ ਨੇ ਕਿਵੇਂ ਉਦਾਰਤਾ ਦੀ ਇਕ ਚੰਗੀ ਮਿਸਾਲ ਕਾਇਮ ਕੀਤੀ, ਅਤੇ ਅਸੀਂ ਕਿਵੇਂ ਉਦਾਰ ਬਣ ਸਕਦੇ ਹਾਂ?
ਯਾਕੂਬ 2:15, 16) ਇਸ ਤੋਂ ਪਹਿਲਾਂ ਕਿ ਯਿਸੂ ਧਰਤੀ ਉੱਤੇ ਆਇਆ, ਉਸ ਨੇ ਮਨੁੱਖਜਾਤੀ ਦੇ ਪ੍ਰਤੀ ਪਰਮੇਸ਼ੁਰ ਦੀ ਉਦਾਰਤਾ ਦੇਖੀ। (ਰਸੂਲਾਂ ਦੇ ਕਰਤੱਬ 14:16, 17) ਖ਼ੁਦ ਯਿਸੂ ਨੇ ਮਨੁੱਖਜਾਤੀ ਦੇ ਨਿਮਿੱਤ ਆਪਣਾ ਸਮਾਂ, ਆਪਣੀ ਪ੍ਰਤਿਭਾ, ਅਤੇ ਇੱਥੋਂ ਤਕ ਕਿ ਆਪਣੀ ਜਾਨ ਵੀ ਦਿੱਤੀ। ਇਸ ਕਰਕੇ, ਉਹ ਇਹ ਕਹਿਣ ਦੇ ਬਿਲਕੁਲ ਯੋਗ ਸੀ: “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।” (ਰਸੂਲਾਂ ਦੇ ਕਰਤੱਬ 20:35) ਯਿਸੂ ਨੇ ਉਸ ਗ਼ਰੀਬ ਵਿਧਵਾ ਦੀ ਵੀ ਪ੍ਰਸ਼ੰਸਾ ਕੀਤੀ ਜਿਸ ਨੇ ਉਦਾਰਤਾ ਨਾਲ ਹੈਕਲ ਦੇ ਖ਼ਜ਼ਾਨੇ ਸੰਦੂਕ ਵਿਚ ਦੋ ਦਮੜੀਆਂ ਪਾਈਆਂ, ਕਿਉਂਜੋ ਉਸ ਨੇ “ਆਪਣੀ ਸਾਰੀ ਪੂੰਜੀ” ਦੇ ਦਿੱਤੀ। (ਮਰਕੁਸ 12:41-44) ਪ੍ਰਾਚੀਨ ਇਸਰਾਏਲੀ ਅਤੇ ਪਹਿਲੀ-ਸਦੀ ਦੇ ਮਸੀਹੀ, ਕਲੀਸਿਯਾ ਅਤੇ ਰਾਜ ਕਾਰਜ ਨੂੰ ਭੌਤਿਕ ਸਮਰਥਨ ਦੇਣ ਵਿਚ ਆਨੰਦਮਈ ਉਦਾਰਤਾ ਦੇ ਉਦਾਹਰਣ ਪੇਸ਼ ਕਰਦੇ ਹਨ। (1 ਇਤਹਾਸ 29:9; 2 ਕੁਰਿੰਥੀਆਂ 9:11-14) ਇਨ੍ਹਾਂ ਮਕਸਦਾਂ ਲਈ ਭੌਤਿਕ ਚੰਦੇ ਦੇਣ ਤੋਂ ਇਲਾਵਾ, ਵਰਤਮਾਨ-ਦਿਨ ਦੇ ਮਸੀਹੀ ਖ਼ੁਸ਼ੀ ਨਾਲ ਪਰਮੇਸ਼ੁਰ ਦੀ ਉਸਤਤ ਕਰਦੇ ਹਨ ਅਤੇ ਉਸ ਦੀ ਸੇਵਾ ਵਿਚ ਆਪਣੇ ਜੀਵਨ ਬਤੀਤ ਕਰਦੇ ਹਨ। (ਰੋਮੀਆਂ 12:1; ਇਬਰਾਨੀਆਂ 13:15) ਸੱਚੀ ਉਪਾਸਨਾ ਦਾ ਸਮਰਥਨ ਕਰਨ ਅਤੇ ਰਾਜ ਦੀ ਖ਼ੁਸ਼ ਖ਼ਬਰੀ ਦੇ ਵਿਸ਼ਵ-ਵਿਆਪੀ ਪ੍ਰਚਾਰ ਕੰਮ ਦੀ ਤਰੱਕੀ ਲਈ ਆਪਣਾ ਸਮਾਂ, ਸ਼ਕਤੀ, ਅਤੇ ਹੋਰ ਸੰਪਤੀਆਂ, ਜਿਨ੍ਹਾਂ ਵਿਚ ਉਨ੍ਹਾਂ ਦੇ ਫ਼ੰਡ ਵੀ ਸ਼ਾਮਲ ਹਨ, ਇਸਤੇਮਾਲ ਕਰਨ ਲਈ ਯਹੋਵਾਹ ਉਨ੍ਹਾਂ ਨੂੰ ਬਰਕਤ ਦਿੰਦਾ ਹੈ।—ਕਹਾਉਤਾਂ 3:9, 10.
8 ਉਨ੍ਹਾਂ ਦੀ ਪ੍ਰੇਮਮਈ ਉਦਾਰਤਾ ਦੇ ਕਾਰਨ, ਮਸੀਹੀ ਦੂਜਿਆਂ ਦੀ, ਅਤੇ ਖ਼ਾਸ ਕਰਕੇ ਲੋੜਵੰਦ ਸੰਗੀ ਵਿਸ਼ਵਾਸੀਆਂ ਦੀ ਸਹਾਇਤਾ ਕਰਨ ਵਿਚ ਆਨੰਦ ਮਾਣਦੇ ਹਨ। (ਖ਼ੁਸ਼ੀ ਨੂੰ ਵਧਾਉਣ ਵਾਲੇ ਦੂਜੇ ਤੱਤ
9. ਸ਼ਰਾਬ ਦੇ ਅਤਿਅਧਿਕ ਸੇਵਨ ਵਿਚ ਕੀ ਖ਼ਰਾਬੀ ਹੈ?
9 ਖ਼ੁਸ਼ ਹੋਣ ਲਈ, ਮਸੀਹੀਆਂ ਨੂੰ ‘ਆਪਣੀ ਸੋਚਣ-ਸ਼ਕਤੀ ਸੁਰੱਖਿਅਤ ਰੱਖਣ’ ਦੀ ਵੀ ਜ਼ਰੂਰਤ ਹੈ। (ਕਹਾਉਤਾਂ 5:1, 2, ਨਿ ਵ) ਇਸ ਲਈ ਜ਼ਰੂਰੀ ਹੈ ਕਿ ਉਹ ਪਰਮੇਸ਼ੁਰ ਦੇ ਬਚਨ ਅਤੇ ਗੁਣਕਾਰੀ ਬਾਈਬਲ ਸਾਹਿੱਤ ਨੂੰ ਪੜ੍ਹਨ ਅਤੇ ਇਨ੍ਹਾਂ ਉੱਤੇ ਮਨਨ ਕਰਨ। ਪਰੰਤੂ ਕਈ ਚੀਜ਼ਾਂ ਹਨ ਜਿਨ੍ਹਾਂ ਤੋਂ ਪਰਹੇਜ਼ ਕਰਨਾ ਹੈ। ਉਦਾਹਰਣ ਲਈ, ਸ਼ਰਾਬ ਦੇ ਅਤਿਅਧਿਕ ਸੇਵਨ ਦੇ ਕਾਰਨ ਇਕ ਵਿਅਕਤੀ ਆਪਣੀ ਸੁਰਤ ਗੁਆ ਸਕਦਾ ਹੈ। ਅਜਿਹੀ ਅਵਸਥਾ ਵਿਚ, ਬਹੁਤੇਰੇ ਲੋਕ ਅਨੈਤਿਕ ਕੰਮਾਂ ਵਿਚ ਪੈ ਜਾਂਦੇ ਹਨ, ਹਿੰਸਕ ਤੌਰ ਤੇ ਵਰਤਾਉ ਕਰਦੇ ਹਨ, ਅਤੇ ਘਾਤਕ ਹਾਦਸਿਆਂ ਲਈ ਜ਼ਿੰਮੇਵਾਰ ਹੁੰਦੇ ਹਨ। ਤਾਂ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਬਾਈਬਲ ਆਖਦੀ ਹੈ ਕਿ ਸ਼ਰਾਬੀ ਪਰਮੇਸ਼ੁਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ! (1 ਕੁਰਿੰਥੀਆਂ 6:10) “ਸੁਰਤ ਵਾਲੇ” ਬਣੇ ਰਹਿਣ ਲਈ ਦ੍ਰਿੜ੍ਹ, ਸੱਚੇ ਮਸੀਹੀ ਨਸ਼ੇਬਾਜ਼ੀ ਤੋਂ ਦੂਰ ਰਹਿੰਦੇ ਹਨ, ਅਤੇ ਇਹ ਉਨ੍ਹਾਂ ਦੇ ਵਿਚਕਾਰ ਖ਼ੁਸ਼ੀ ਨੂੰ ਵਧਾਉਣ ਵਿਚ ਮਦਦ ਕਰਦਾ ਹੈ।—ਤੀਤੁਸ 2:2-6.
10. (ੳ) ਮਸੀਹੀ ਤਮਾਖੂ ਦੀ ਵਰਤੋਂ ਕਿਉਂ ਨਹੀਂ ਕਰਦੇ ਹਨ? (ਅ) ਅਮਲੀ ਆਦਤਾਂ ਛੱਡਣ ਤੋਂ ਕੀ ਲਾਭ ਹੁੰਦੇ ਹਨ?
10 ਇਕ ਸਾਫ਼ ਸਰੀਰ ਖ਼ੁਸ਼ੀ ਨੂੰ ਯੋਗਦਾਨ ਦਿੰਦਾ ਹੈ। ਮਗਰ, ਬਹੁਤੇਰੇ ਲੋਕ ਹਾਨੀਕਾਰਕ ਚੀਜ਼ਾਂ ਦੇ ਅਮਲੀ ਬਣ ਜਾਂਦੇ ਹਨ। ਉਦਾਹਰਣ ਲਈ, ਤਮਾਖੂ ਦੀ ਵਰਤੋਂ ਉੱਤੇ ਗੌਰ ਕਰੋ। ਵਿਸ਼ਵ ਸਿਹਤ ਸੰਗਠਨ ਰਿਪੋਰਟ ਕਰਦਾ ਹੈ ਕਿ ਤਮਾਖੂਨੋਸ਼ੀ “ਹਰ ਸਾਲ 30 ਲੱਖ ਲੋਕਾਂ ਨੂੰ ਮਾਰਦੀ ਹੈ।” ਨਸ਼ਾ ਛੱਡਣ ਦੇ ਅਸਥਾਈ ਅਸਰਾਂ ਦੇ ਕਾਰਨ ਤਮਾਖੂ ਦੀ ਆਦਤ ਨੂੰ ਤੋੜਨਾ ਕਠਿਨ ਹੋ ਸਕਦਾ ਹੈ। ਦੂਸਰੇ ਪਾਸੇ, ਬਹੁਤੇਰੇ ਇਕ-ਸਮੇਂ ਦੇ ਤਮਾਖੂਨੋਸ਼ ਮਹਿਸੂਸ ਕਰਦੇ ਹਨ ਕਿ ਹੁਣ ਉਨ੍ਹਾਂ ਦੀ ਸਿਹਤ ਬਿਹਤਰ ਹੈ ਅਤੇ ਉਨ੍ਹਾਂ ਕੋਲ ਘਰੇਲੂ ਜ਼ਰੂਰਤਾਂ ਲਈ ਜ਼ਿਆਦਾ ਪੈਸਾ ਰਹਿੰਦਾ ਹੈ। ਸੱਚ-ਮੁੱਚ ਹੀ, ਤਮਾਖੂ ਦੀ ਆਦਤ ਜਾਂ ਦੂਜੀਆਂ ਹਾਨੀਕਾਰਕ ਚੀਜ਼ਾਂ ਦੇ ਅਮਲ ਨੂੰ ਕਾਬੂ ਕਰਨਾ ਇਕ ਸਾਫ਼ ਸਰੀਰ, ਇਕ ਸ਼ੁੱਧ ਅੰਤਹਕਰਣ, ਅਤੇ ਸੱਚੀ ਖ਼ੁਸ਼ੀ ਹਾਸਲ ਕਰਨ ਵਿਚ ਸਹਿਯੋਗ ਦੇਵੇਗਾ।—2 ਕੁਰਿੰਥੀਆਂ 7:1.
ਵਿਆਹ ਵਿਚ ਖ਼ੁਸ਼ੀ
11. ਇਕ ਕਾਨੂੰਨੀ ਅਤੇ ਚਿਰਸਥਾਈ ਆਦਰਯੋਗ ਵਿਆਹ ਹੋਣ ਲਈ ਕੀ ਜ਼ਰੂਰੀ ਹੈ?
11 ਉਨ੍ਹਾਂ ਨੂੰ ਜੋ ਪਤੀ ਅਤੇ ਪਤਨੀ ਦੇ ਤੌਰ ਤੇ ਇਕੱਠੇ ਰਹਿੰਦੇ ਹਨ, ਇਹ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦਾ ਵਿਆਹ ਸਰਕਾਰੀ ਅਧਿਕਾਰੀਆਂ ਦੇ ਨਾਲ ਉਚਿਤ ਤੌਰ ਤੇ ਦਰਜ ਕੀਤਾ ਗਿਆ ਹੈ। (ਮਰਕੁਸ 12:17) ਉਨ੍ਹਾਂ ਨੂੰ ਵਿਆਹ-ਬੰਧਨ ਨੂੰ ਇਕ ਸੰਜੀਦਾ ਜ਼ਿੰਮੇਵਾਰੀ ਸਮਝਣਾ ਚਾਹੀਦਾ ਹੈ। ਇਹ ਗੱਲ ਸੱਚ ਹੈ ਕਿ ਹਠੀ ਗ਼ੈਰ-ਸਮਰਥਨ, ਅਤਿਅੰਤ ਦੁਰਵਿਵਹਾਰ, ਜਾਂ ਅਧਿਆਤਮਿਕਤਾ ਦੇ ਪ੍ਰਤੀ ਪੂਰਣ ਖ਼ਤਰੇ ਦੇ ਮਾਮਲਿਆਂ ਵਿਚ ਅਲਹਿਦਗੀ ਸ਼ਾਇਦ ਆਵੱਸ਼ਕ ਹੋ ਜਾਵੇ। (1 ਤਿਮੋਥਿਉਸ 5:8; ਗਲਾਤੀਆਂ 5:19-21) ਪਰੰਤੂ 1 ਕੁਰਿੰਥੀਆਂ 7:10-17 ਵਿਚ ਰਸੂਲ ਪੌਲੁਸ ਦੇ ਸ਼ਬਦ ਵਿਆਹੁਤੇ ਸਾਥੀਆਂ ਨੂੰ ਇਕੱਠੇ ਰਹਿਣ ਲਈ ਉਤਸ਼ਾਹਿਤ ਕਰਦੇ ਹਨ। ਸੱਚੀ ਖ਼ੁਸ਼ੀ ਲਈ, ਯਕੀਨਨ, ਉਨ੍ਹਾਂ ਨੂੰ ਇਕ ਦੂਜੇ ਦੇ ਪ੍ਰਤੀ ਵਫ਼ਾਦਾਰ ਰਹਿਣਾ ਚਾਹੀਦਾ ਹੈ। ਪੌਲੁਸ ਨੇ ਲਿਖਿਆ: “ਵਿਆਹ ਕਰਨਾ ਸਭਨਾਂ ਵਿੱਚ ਆਦਰ ਜੋਗ ਗਿਣਿਆ ਜਾਵੇ ਅਤੇ ਵਿਛਾਉਣਾ ਬੇਦਾਗ ਰਹੇ ਕਿਉਂ ਜੋ ਪਰਮੇਸ਼ੁਰ ਹਰਾਮਕਾਰਾਂ ਅਤੇ ਵਿਭਚਾਰੀਆਂ ਦਾ ਨਿਆਉਂ ਕਰੇਗਾ।” (ਇਬਰਾਨੀਆਂ 13:4) “ਵਿਛਾਉਣਾ” ਸ਼ਬਦ ਇਕ ਕਾਨੂੰਨੀ ਤੌਰ ਤੇ ਵਿਆਹੇ ਹੋਏ ਆਦਮੀ ਅਤੇ ਔਰਤ ਦੇ ਦਰਮਿਆਨ ਸੰਭੋਗ ਨੂੰ ਸੰਕੇਤ ਕਰਦਾ ਹੈ। ਕੋਈ ਹੋਰ ਲਿੰਗੀ ਸੰਬੰਧ, ਜਿਵੇਂ ਕਿ ਇਕ ਤੋਂ ਜ਼ਿਆਦਾ ਪਤਨੀ ਦੇ ਨਾਲ ਵਿਆਹ, “ਸਭਨਾਂ ਵਿੱਚ ਆਦਰ ਜੋਗ” ਨਹੀਂ ਕਿਹਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਬਾਈਬਲ ਪੂਰਵ-ਵਿਆਹ ਸੰਭੋਗ ਅਤੇ ਸਮਲਿੰਗਕਾਮੁਕਤਾ ਨੂੰ ਰੱਦ ਕਰਦੀ ਹੈ।—ਰੋਮੀਆਂ 1:26, 27; 1 ਕੁਰਿੰਥੀਆਂ 6:18.
12. ਵਿਭਚਾਰ ਦੇ ਕੁਝ ਬੁਰੇ ਫਲ ਕੀ ਹਨ?
1 ਥੱਸਲੁਨੀਕੀਆਂ 4:3-5) ਨਾਜਾਇਜ਼ ਸੰਭੋਗ ਦੇ ਦੁੱਖ-ਭਰੇ ਨਤੀਜੇ ਏਡਜ਼ ਅਤੇ ਦੂਜੇ ਲਿੰਗੀ ਤੌਰ ਤੇ ਸੰਚਾਰਿਤ ਰੋਗ ਹੋ ਸਕਦੇ ਹਨ। “ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਹਰ ਸਾਲ ਸੰਸਾਰ ਭਰ ਵਿਚ 25 ਕਰੋੜ ਲੋਕਾਂ ਨੂੰ ਸੁਜ਼ਾਕ, ਅਤੇ 5 ਕਰੋੜ ਨੂੰ ਆਤਸ਼ਕ ਦੀ ਛੂਤ ਲੱਗਦੀ ਹੈ,” ਇਕ ਡਾਕਟਰੀ ਰਿਪੋਰਟ ਬਿਆਨ ਕਰਦੀ ਹੈ। ਅਣ-ਚਾਹੇ ਗਰਭ ਦੀ ਵੀ ਸਮੱਸਿਆ ਪੇਸ਼ ਹੈ। ਕੌਮਾਂਤਰੀ ਯੋਜਨਾਬੱਧ ਪਿਤਰਤਾ ਸੰਘ ਰਿਪੋਰਟ ਕਰਦਾ ਹੈ ਕਿ ਸਾਰੇ ਸੰਸਾਰ ਵਿਚ ਹਰ ਸਾਲ 1.5 ਕਰੋੜ ਤੋਂ ਜ਼ਿਆਦਾ 15 ਅਤੇ 19 ਸਾਲਾਂ ਦੀ ਉਮਰ ਦੇ ਦਰਮਿਆਨ ਦੀਆਂ ਲੜਕੀਆਂ ਗਰਭਵਤੀ ਹੋ ਜਾਂਦੀਆਂ ਹਨ, ਅਤੇ ਇਨ੍ਹਾਂ ਦਾ ਇਕ ਤੀਆ ਹਿੱਸਾ ਗਰਭਪਾਤ ਕਰਾਉਂਦੀਆਂ ਹਨ। ਇਕ ਅਧਿਐਨ ਪ੍ਰਦਰਸ਼ਿਤ ਕਰਦਾ ਹੈ ਕਿ ਇਕ ਅਫ਼ਰੀਕੀ ਦੇਸ਼ ਵਿਚ, ਕਿਸ਼ੋਰ ਲੜਕੀਆਂ ਵਿਚਕਾਰ ਹੋਈਆਂ ਸਾਰੀਆਂ ਮੌਤਾਂ ਵਿੱਚੋਂ 72 ਫੀ ਸਦੀ, ਗਰਭਪਾਤ ਉਲਝਣਾਂ ਦੇ ਨਤੀਜੇ ਵਜੋਂ ਹੁੰਦੀਆਂ ਹਨ। ਕਈ ਵਿਭਚਾਰੀ ਸ਼ਾਇਦ ਬੀਮਾਰੀ ਅਤੇ ਗਰਭ-ਅਵਸਥਾ ਤੋਂ ਬਚ ਜਾਣ ਪਰੰਤੂ ਉਹ ਭਾਵਾਤਮਕ ਨੁਕਸਾਨ ਤੋਂ ਨਹੀਂ ਬਚਣਗੇ। ਬਹੁਤੇਰੇ ਆਪਣਾ ਆਤਮ-ਸਨਮਾਨ ਗੁਆ ਬੈਠਦੇ ਹਨ, ਇੱਥੋਂ ਤਕ ਕਿ ਉਨ੍ਹਾਂ ਨੂੰ ਆਪਣੇ ਨਾਲ ਨਫ਼ਰਤ ਹੋ ਜਾਂਦੀ ਹੈ।
12 ਵਿਭਚਾਰ ਸ਼ਾਇਦ ਕੁਝ ਪਲ ਲਈ ਸਰੀਰਕ ਆਨੰਦ ਲਿਆਵੇ, ਪਰੰਤੂ ਇਸ ਤੋਂ ਸੱਚੀ ਖ਼ੁਸ਼ੀ ਨਹੀਂ ਮਿਲਦੀ ਹੈ। ਇਹ ਪਰਮੇਸ਼ੁਰ ਨੂੰ ਅਪ੍ਰਸੰਨ ਕਰਦਾ ਹੈ ਅਤੇ ਇਕ ਵਿਅਕਤੀ ਦੇ ਅੰਤਹਕਰਣ ਤੇ ਧੱਬਾ ਲਗਾ ਸਕਦਾ ਹੈ। (13. ਜ਼ਨਾਹ ਦੁਆਰਾ ਕਿਹੜੀਆਂ ਅਤਿਰਿਕਤ ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਅਤੇ ਉਨ੍ਹਾਂ ਦਾ ਕੀ ਭਵਿੱਖ ਹੋਵੇਗਾ ਜੋ ਵਿਭਚਾਰੀ ਅਤੇ ਜ਼ਨਾਹਕਾਰ ਬਣੇ ਰਹਿੰਦੇ ਹਨ?
13 ਭਾਵੇਂ ਕਿ ਜ਼ਨਾਹ ਮਾਫ਼ ਕੀਤਾ ਜਾ ਸਕਦਾ ਹੈ, ਬੇਗੁਨਾਹ ਸਾਥੀ ਲਈ ਇਹ ਤਲਾਕ ਦੇਣ ਵਾਸਤੇ ਇਕ ਜਾਇਜ਼ ਸ਼ਾਸਤਰ ਸੰਬੰਧੀ ਆਧਾਰ ਹੈ। (ਮੱਤੀ 5:32; ਤੁਲਨਾ ਕਰੋ ਹੋਸ਼ੇਆ 3:1-5.) ਜਦੋਂ ਅਜਿਹੀ ਅਨੈਤਿਕਤਾ ਦੇ ਕਾਰਨ ਇਕ ਵਿਆਹ ਟੁੱਟ ਜਾਂਦਾ ਹੈ, ਤਾਂ ਇਹ ਬੇਗੁਨਾਹ ਸਾਥੀ ਅਤੇ ਬੱਚਿਆਂ ਉੱਤੇ ਡੂੰਘੇ ਭਾਵਾਤਮਕ ਦਾਗ ਛੱਡ ਸਕਦਾ ਹੈ। ਮਾਨਵ ਪਰਿਵਾਰ ਦੇ ਭਲੇ ਲਈ, ਪਰਮੇਸ਼ੁਰ ਦਾ ਬਚਨ ਦੱਸਦਾ ਹੈ ਕਿ ਅਪਸ਼ਚਾਤਾਪੀ ਵਿਭਚਾਰੀਆਂ ਅਤੇ ਜ਼ਨਾਹਕਾਰਾਂ ਉੱਤੇ ਉਸ ਦਾ ਪ੍ਰਤਿਕੂਲ ਨਿਆਉਂ ਆਵੇਗਾ। ਇਸ ਤੋਂ ਇਲਾਵਾ, ਇਹ ਸਪੱਸ਼ਟ ਤੌਰ ਤੇ ਦਿਖਾਉਂਦਾ ਹੈ ਕਿ ਜੋ ਲਿੰਗੀ ਅਨੈਤਿਕਤਾ ਦਾ ਅਭਿਆਸ ਕਰਦੇ ਹਨ ਉਹ “ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਨਹੀਂ ਹੋਣਗੇ।”—ਗਲਾਤੀਆਂ 5:19, 21.
“ਜਗਤ ਦੇ ਨਹੀਂ”
14. (ੳ) ਮੂਰਤੀ-ਪੂਜਾ ਦੇ ਕਿਹੜੇ ਕੁਝ ਰੂਪ ਹਨ ਜਿਨ੍ਹਾਂ ਤੋਂ ਇਕ ਈਸ਼ਵਰੀ ਵਿਅਕਤੀ ਪਰਹੇਜ਼ ਕਰਦਾ ਹੈ? (ਅ) ਯੂਹੰਨਾ 17:14 ਅਤੇ ਯਸਾਯਾਹ 2:4 ਵਿਚ ਕੀ ਮਾਰਗ-ਦਰਸ਼ਨ ਦਿੱਤਾ ਜਾਂਦਾ ਹੈ?
14 ਜੋ ਵਿਅਕਤੀ ਯਹੋਵਾਹ ਨੂੰ ਪ੍ਰਸੰਨ ਕਰਨ ਅਤੇ ਰਾਜ ਬਰਕਤਾਂ ਦਾ ਆਨੰਦ ਮਾਣਨ ਕੂਚ 20:4, 5; 1 ਯੂਹੰਨਾ 5:21) ਇਸ ਲਈ, ਸੱਚੇ ਮਸੀਹੀ ਬੁੱਤਾਂ, ਸਲੀਬਾਂ, ਅਤੇ ਮੂਰਤੀਆਂ ਨੂੰ ਮਾਣਯੋਗ ਨਹੀਂ ਸਮਝਦੇ ਹਨ। ਉਹ ਹੋਰ ਅਸਪੱਸ਼ਟ ਰੂਪ ਦੀ ਮੂਰਤੀ-ਪੂਜਾ ਤੋਂ ਵੀ ਪਰਹੇਜ਼ ਕਰਦੇ ਹਨ, ਜਿਵੇਂ ਕਿ ਝੰਡਿਆਂ ਦੇ ਪ੍ਰਤੀ ਸ਼ਰਧਾ ਦੇ ਕਾਰਜ ਕਰਨੇ ਅਤੇ ਅਜਿਹੇ ਗੀਤ ਗਾਉਣੇ ਜੋ ਕੌਮਾਂ ਨੂੰ ਮਹਿਮਾ ਦਿੰਦੇ ਹਨ। ਜਦੋਂ ਉਨ੍ਹਾਂ ਉੱਤੇ ਅਜਿਹੇ ਕਾਰਜ ਕਰਨ ਦੇ ਲਈ ਦਬਾਉ ਪਾਇਆ ਜਾਂਦਾ ਹੈ, ਤਾਂ ਉਹ ਯਿਸੂ ਵੱਲੋਂ ਸ਼ਤਾਨ ਨੂੰ ਕਹੇ ਗਏ ਸ਼ਬਦਾਂ ਨੂੰ ਯਾਦ ਕਰਦੇ ਹਨ: “ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਉਪਾਸਨਾ ਕਰ।” (ਮੱਤੀ 4:8-10) ਯਿਸੂ ਨੇ ਕਿਹਾ ਕਿ ਉਸ ਦੇ ਅਨੁਯਾਈ ਇਸ “ਜਗਤ ਦੇ ਨਹੀਂ” ਹਨ। (ਯੂਹੰਨਾ 17:14) ਇਸ ਦਾ ਅਰਥ ਹੈ ਰਾਜਨੀਤਿਕ ਮਾਮਲਿਆਂ ਵਿਚ ਨਿਰਪੱਖ ਰਹਿਣਾ ਅਤੇ ਸ਼ਾਂਤਮਈ ਢੰਗ ਨਾਲ ਯਸਾਯਾਹ 2:4 ਦੇ ਅਨੁਸਾਰ ਜੀਉਣਾ, ਜੋ ਕਹਿੰਦਾ ਹੈ: “ਉਹ [ਯਹੋਵਾਹ ਪਰਮੇਸ਼ੁਰ] ਕੌਮਾਂ ਵਿੱਚ ਨਿਆਉਂ ਕਰੇਗਾ, ਅਤੇ ਬਹੁਤੀਆਂ ਉੱਮਤਾਂ ਦਾ ਫ਼ੈਸਲਾ ਕਰੇਗਾ, ਓਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣਗੇ, ਅਤੇ ਆਪਣੇ ਬਰਛਿਆਂ ਨੂੰ ਦਾਤ। ਕੌਮ ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ, ਅਤੇ ਓਹ ਫੇਰ ਕਦੀ ਵੀ ਲੜਾਈ ਨਾ ਸਿੱਖਣਗੇ।”
ਦੀ ਇੱਛਾ ਰੱਖਦੇ ਹਨ, ਉਹ ਮੂਰਤੀ-ਪੂਜਾ ਦੇ ਕਿਸੇ ਵੀ ਰੂਪ ਤੋਂ ਪਰਹੇਜ਼ ਕਰਦੇ ਹਨ। ਬਾਈਬਲ ਦਿਖਾਉਂਦੀ ਹੈ ਕਿ ਮੂਰਤੀਆਂ ਬਣਾਉਣੀਆਂ ਅਤੇ ਉਨ੍ਹਾਂ ਦੀ ਉਪਾਸਨਾ ਕਰਨੀ ਗ਼ਲਤ ਹੈ, ਜਿਨ੍ਹਾਂ ਵਿਚ ਮਸੀਹ ਦੀਆਂ, ਜਾਂ ਯਿਸੂ ਦੀ ਮਾਤਾ, ਮਰਿਯਮ ਦੀਆਂ ਮੂਰਤੀਆਂ ਵੀ ਸ਼ਾਮਲ ਹਨ। (15. ਵੱਡੀ ਬਾਬੁਲ ਕੀ ਹੈ, ਅਤੇ ਅਨੇਕ ਨਵੇਂ ਬਾਈਬਲ ਵਿਦਿਆਰਥੀ ਉਸ ਵਿੱਚੋਂ ਨਿਕਲਣ ਲਈ ਕੀ ਕਰਦੇ ਹਨ?
15 “ਜਗਤ ਦੇ ਨਹੀਂ” ਹੋਣ ਦਾ ਇਹ ਵੀ ਅਰਥ ਹੈ ਕਿ ਅਸੀਂ ‘ਵੱਡੀ ਬਾਬੁਲ,’ ਅਰਥਾਤ ਝੂਠੇ ਧਰਮ ਦੇ ਵਿਸ਼ਵ ਸਾਮਰਾਜ ਦੇ ਨਾਲ ਸਾਰੇ ਸੰਬੰਧ ਤੋੜ ਦੇਈਏ। ਪ੍ਰਾਚੀਨ ਬਾਬੁਲ ਤੋਂ ਮਲੀਨ ਉਪਾਸਨਾ ਫੈਲਦੀ ਹੀ ਗਈ ਅਤੇ ਅੰਤ ਵਿਚ ਇਸ ਨੇ ਧਰਤੀ ਭਰ ਦੇ ਲੋਕਾਂ ਉੱਤੇ ਹਾਨੀਕਾਰਕ ਅਧਿਆਤਮਿਕ ਪ੍ਰਭੁਤਾ ਹਾਸਲ ਕੀਤੀ। ‘ਵੱਡੀ ਬਾਬੁਲ’ ਵਿਚ ਉਹ ਸਾਰੇ ਧਰਮ ਸੰਮਿਲਿਤ ਹਨ ਜਿਨ੍ਹਾਂ ਦੇ ਸਿਧਾਂਤ ਅਤੇ ਅਭਿਆਸ ਪਰਮੇਸ਼ੁਰ ਦੇ ਗਿਆਨ ਦੇ ਅਨੁਸਾਰ ਨਹੀਂ ਹਨ। (ਪਰਕਾਸ਼ ਦੀ ਪੋਥੀ 17:1, 5, 15) ਯਹੋਵਾਹ ਦਾ ਕੋਈ ਵੀ ਵਫ਼ਾਦਾਰ ਉਪਾਸਕ ਵੱਖ-ਵੱਖ ਧਰਮਾਂ ਦੀ ਉਪਾਸਨਾ ਵਿਚ ਹਿੱਸਾ ਲੈ ਕੇ ਜਾਂ ਵੱਡੀ ਬਾਬੁਲ ਦੇ ਕਿਸੇ ਵੀ ਹਿੱਸੇ ਨਾਲ ਅਧਿਆਤਮਿਕ ਭਾਈਬੰਦੀ ਰੱਖ ਕੇ ਅੰਤਰਵਿਸ਼ਵਾਸੀ ਕਾਰਜਾਂ ਵਿਚ ਸੰਮਿਲਿਤ ਨਹੀਂ ਹੋਵੇਗਾ। (ਗਿਣਤੀ 25:1-9; 2 ਕੁਰਿੰਥੀਆਂ 6:14) ਨਤੀਜੇ ਵਜੋਂ, ਅਨੇਕ ਨਵੇਂ ਬਾਈਬਲ ਵਿਦਿਆਰਥੀ ਉਸ ਧਾਰਮਿਕ ਸੰਗਠਨ ਨੂੰ ਤਿਆਗ-ਪੱਤਰ ਭੇਜਦੇ ਹਨ ਜਿਸ ਦੇ ਉਹ ਸਦੱਸ ਹਨ। ਇਸ ਤਰ੍ਹਾਂ ਕਰਨ ਨਾਲ ਉਹ ਸੱਚੇ ਪਰਮੇਸ਼ੁਰ ਦੇ ਹੋਰ ਨਜ਼ਦੀਕ ਆਏ ਹਨ, ਜਿਵੇਂ ਕਿ ਵਾਅਦਾ ਕੀਤਾ ਗਿਆ ਹੈ: “ਉਨ੍ਹਾਂ ਵਿੱਚੋਂ ਨਿੱਕਲ ਆਓ ਅਤੇ ਅੱਡ ਹੋਵੋ, ਪ੍ਰਭੁ ਆਖਦਾ ਹੈ, ਅਤੇ ਕਿਸੇ ਭ੍ਰਿਸ਼ਟ ਵਸਤ ਨੂੰ ਹੱਥ ਨਾ ਲਾਓ, ਮੈਂ ਤੁਹਾਨੂੰ ਕਬੂਲ ਕਰ ਲਵਾਂਗਾ।” (2 ਕੁਰਿੰਥੀਆਂ 6:17; ਪਰਕਾਸ਼ ਦੀ ਪੋਥੀ 18:4, 5) ਕੀ ਤੁਸੀਂ ਸਾਡੇ ਸਵਰਗੀ ਪਿਤਾ ਵੱਲੋਂ ਅਜਿਹੀ ਪ੍ਰਵਾਨਗੀ ਦੀ ਤੀਬਰ ਇੱਛਾ ਨਹੀਂ ਕਰਦੇ ਹੋ?
ਸਾਲਾਨਾ ਤਿਉਹਾਰਾਂ ਨੂੰ ਵਿਚਾਰਨਾ
16. ਸੱਚੇ ਮਸੀਹੀ ਕ੍ਰਿਸਮਸ ਕਿਉਂ ਨਹੀਂ ਮਨਾਉਂਦੇ ਹਨ?
16 ਇਕ ਈਸ਼ਵਰੀ ਜੀਵਨ ਸਾਨੂੰ ਦੁਨਿਆਵੀ ਦਿਨ-ਦਿਹਾਰਾਂ ਨੂੰ ਮਨਾਉਣ ਦੇ ਅਕਸਰ ਬੋਝਲ ਕੰਮ ਤੋਂ ਸੁਤੰਤਰ ਕਰ ਦਿੰਦਾ ਹੈ। ਉਦਾਹਰਣ ਲਈ, ਬਾਈਬਲ ਪ੍ਰਗਟ ਨਹੀਂ ਕਰਦੀ ਹੈ ਕਿ ਯਿਸੂ ਦਾ ਜਨਮ ਠੀਕ ਕਿਸ ਦਿਨ ਹੋਇਆ ਸੀ। ‘ਮੈਂ ਤਾਂ ਸੋਚਦਾ ਸੀ ਕਿ ਯਿਸੂ 25 ਦਸੰਬਰ ਨੂੰ ਪੈਦਾ ਹੋਇਆ ਸੀ!’ ਸ਼ਾਇਦ ਕਈ ਹੈਰਾਨੀ ਨਾਲ ਆਖਣ। ਇਹ ਮੁਮਕਿਨ ਨਹੀਂ ਹੈ ਕਿਉਂਕਿ ਉਹ 33 ਸਾ.ਯੁ. ਦੀ ਬਸੰਤ ਰੁੱਤ ਵਿਚ 33 1/2 ਸਾਲਾਂ ਦੀ ਉਮਰ ਤੇ ਮਰਿਆ ਸੀ। ਇਸ ਤੋਂ ਇਲਾਵਾ, ਉਸ ਦੇ ਜਨਮ ਦੇ ਸਮੇਂ, ਅਯਾਲੀ “ਰੜ ਵਿੱਚ ਰਹਿੰਦੇ ਅਤੇ ਰਾਤ ਨੂੰ ਆਪਣੇ ਇੱਜੜ ਦੀ ਰਾਖੀ ਕਰਦੇ ਸਨ।” (ਲੂਕਾ 2:8) ਇਸਰਾਏਲ ਦੇ ਦੇਸ਼ ਵਿਚ, ਦਸੰਬਰ ਦਾ ਪਿਛਲਾ ਹਿੱਸਾ ਠੰਢੀ, ਬਰਸਾਤ ਦੀ ਰੁੱਤ ਹੁੰਦਾ ਹੈ ਜਿਸ ਦੇ ਦੌਰਾਨ ਭੇਡਾਂ ਨੂੰ ਸਿਆਲ ਦੇ ਮੌਸਮ ਤੋਂ ਬਚਾਉਣ ਲਈ ਰਾਤ ਨੂੰ ਰੱਖਿਆ-ਸਥਾਨ ਵਿਚ ਰੱਖਿਆ ਜਾਂਦਾ ਹੈ। ਅਸਲ ਵਿਚ, 25 ਦਸੰਬਰ ਰੋਮੀਆਂ ਦੁਆਰਾ ਉਨ੍ਹਾਂ ਦੇ ਸੂਰਜ ਦੇਵਤਾ ਦੇ ਜਨਮ-ਦਿਨ ਦੇ ਤੌਰ ਤੇ ਠਹਿਰਾਇਆ ਗਿਆ ਸੀ। ਯਿਸੂ ਦਾ ਧਰਤੀ ਉੱਤੇ ਆਉਣ ਤੋਂ ਸਦੀਆਂ ਬਾਅਦ, ਧਰਮ-ਤਿਆਗੀ ਮਸੀਹੀਆਂ ਨੇ ਇਸ ਤਾਰੀਖ਼ ਨੂੰ ਮਸੀਹ ਦਾ ਜਨਮ-ਦਿਨ ਮਨਾਉਣ ਲਈ ਅਪਣਾਇਆ। ਨਤੀਜੇ ਵਜੋਂ, ਸੱਚੇ ਮਸੀਹੀ ਕ੍ਰਿਸਮਸ ਜਾਂ ਹੋਰ ਕੋਈ ਵੀ ਤਿਉਹਾਰ ਨਹੀਂ ਮਨਾਉਂਦੇ ਹਨ ਜੋ ਝੂਠੇ ਧਾਰਮਿਕ ਵਿਸ਼ਵਾਸਾਂ ਉੱਤੇ ਆਧਾਰਿਤ ਹਨ। ਕਿਉਂਕਿ ਉਹ ਯਹੋਵਾਹ ਨੂੰ ਅਣਵੰਡੀ ਭਗਤੀ ਦਿੰਦੇ ਹਨ, ਉਹ ਉਨ੍ਹਾਂ ਤਿਉਹਾਰਾਂ ਨੂੰ ਵੀ ਨਹੀਂ ਮਨਾਉਂਦੇ ਹਨ ਜੋ ਪਾਪਮਈ ਮਨੁੱਖਾਂ ਜਾਂ ਕੌਮਾਂ ਨੂੰ ਪੂਜਦੇ ਹਨ।
17. ਈਸ਼ਵਰੀ ਲੋਕ ਜਨਮ-ਦਿਨ ਦੀਆਂ ਪਾਰਟੀਆਂ ਕਿਉਂ ਨਹੀਂ ਮਨਾਉਂਦੇ ਹਨ, ਅਤੇ ਮਸੀਹੀ ਬੱਚੇ ਫਿਰ ਵੀ ਕਿਉਂ ਖ਼ੁਸ਼ ਹਨ?
17 ਬਾਈਬਲ ਵਿਸ਼ੇਸ਼ ਤੌਰ ਤੇ ਕੇਵਲ ਦੋ ਹੀ ਜਨਮ-ਦਿਨ ਤਿਉਹਾਰਾਂ ਦਾ ਜ਼ਿਕਰ ਕਰਦੀ ਹੈ, ਅਤੇ ਦੋਨੋਂ ਵਿਚ ਹੀ ਉਹ ਮਨੁੱਖ ਸ਼ਾਮਲ ਸਨ ਜੋ ਪਰਮੇਸ਼ੁਰ ਦੀ ਸੇਵਾ ਨਹੀਂ ਕਰਦੇ ਸਨ। (ਉਤਪਤ 40:20-22; ਮੱਤੀ 14:6-11) ਜਦ ਕਿ ਸ਼ਾਸਤਰ ਉਸ ਸੰਪੂਰਣ ਮਨੁੱਖ ਯਿਸੂ ਮਸੀਹ ਦੀ ਜਨਮ ਮਿਤੀ ਨਹੀਂ ਪ੍ਰਗਟ ਕਰਦੇ ਹਨ, ਤਾਂ ਫਿਰ ਅਸੀਂ ਅਪੂਰਣ ਮਨੁੱਖਾਂ ਦੇ ਜਨਮ-ਦਿਨ ਨੂੰ ਕਿਉਂ ਖ਼ਾਸ ਧਿਆਨ ਦੇਈਏ? (ਉਪਦੇਸ਼ਕ ਦੀ ਪੋਥੀ 7:1) ਨਿਸ਼ਚੇ ਹੀ, ਈਸ਼ਵਰੀ ਮਾਪੇ ਆਪਣੇ ਬੱਚਿਆਂ ਨੂੰ ਪ੍ਰੇਮ ਦਿਖਾਉਣ ਲਈ ਇਕ ਖ਼ਾਸ ਦਿਨ ਦੀ ਉਡੀਕ ਨਹੀਂ ਕਰਦੇ ਹਨ। ਇਕ 13-ਸਾਲਾ ਮਸੀਹੀ ਲੜਕੀ ਨੇ ਟਿੱਪਣੀ ਕੀਤੀ: “ਮੇਰਾ ਪਰਿਵਾਰ ਅਤੇ ਮੈਂ ਬਹੁਤ ਮਜ਼ਾ ਕਰਦੇ ਹਾਂ। . . . ਮੈਂ ਆਪਣੇ ਮਾਪਿਆਂ ਦੇ ਬਹੁਤ ਨਜ਼ਦੀਕ ਹਾਂ, ਅਤੇ ਜਦੋਂ ਦੂਜੇ ਬੱਚੇ ਮੈਨੂੰ ਪੁੱਛਦੇ ਹਨ ਕਿ ਮੈਂ ਤਿਉਹਾਰ ਕਿਉਂ ਨਹੀਂ ਮਨਾਉਂਦੀ, ਤਾਂ ਮੈਂ ਉਨ੍ਹਾਂ ਨੂੰ ਦੱਸਦੀ ਹਾਂ ਕਿ ਮੈਂ ਹਰ ਦਿਨ ਮਨਾਉਂਦੀ ਹਾਂ।” ਇਕ 17 ਸਾਲਾ ਮਸੀਹੀ ਨੌਜਵਾਨ ਨੇ ਕਿਹਾ: “ਸਾਡੇ ਘਰ ਵਿਚ ਅਸੀਂ ਸਾਲ ਭਰ ਹੀ ਭੇਟਾਂ ਦਿੰਦੇ ਰਹਿੰਦੇ ਹਾਂ।” ਜਦੋਂ ਭੇਟਾਂ ਸੁਭਾਵਕ ਤੌਰ ਤੇ ਦਿੱਤੀਆਂ ਜਾਂਦੀਆਂ ਹਨ, ਤਾਂ ਜ਼ਿਆਦਾ ਖ਼ੁਸ਼ੀ ਪਰਿਣਿਤ ਹੁੰਦੀ ਹੈ।
18. ਇਕ ਕਿਹੜਾ ਸਾਲਾਨਾ ਤਿਉਹਾਰ ਹੈ ਜਿਸ ਨੂੰ ਮਨਾਉਣ ਦਾ ਹੁਕਮ ਯਿਸੂ ਨੇ ਆਪਣੇ ਅਨੁਯਾਈਆਂ ਨੂੰ ਦਿੱਤਾ ਸੀ, ਅਤੇ ਇਹ ਸਾਨੂੰ ਕਿਸ ਚੀਜ਼ ਬਾਰੇ ਯਾਦ ਦਿਲਾਉਂਦਾ ਹੈ?
18 ਉਨ੍ਹਾਂ ਲਈ ਜੋ ਈਸ਼ਵਰੀ ਜੀਵਨ ਦੀ ਪੈਰਵੀ ਕਰਦੇ ਹਨ, ਹਰ ਸਾਲ ਵਿਚ ਇਕ ਦਿਨ ਹੈ ਜਿਸ ਨੂੰ ਖ਼ਾਸ ਤੌਰ ਤੇ ਮਨਾਉਣਾ ਜ਼ਰੂਰੀ ਹੈ। ਉਹ ਹੈ ਪ੍ਰਭੂ ਦਾ ਸੰਧਿਆ ਭੋਜਨ, ਜਿਸ ਨੂੰ ਅਕਸਰ ਯਿਸੂ ਦੀ ਮੌਤ ਦਾ ਸਮਾਰਕ ਕਿਹਾ ਜਾਂਦਾ ਹੈ। ਉਸ ਦੇ ਸੰਬੰਧ ਵਿਚ, ਯਿਸੂ ਨੇ ਆਪਣੇ ਅਨੁਯਾਈਆਂ ਨੂੰ ਹੁਕਮ ਦਿੱਤਾ: “ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।” (ਲੂਕਾ 22:19, 20; 1 ਕੁਰਿੰਥੀਆਂ 11:23-25) ਜਦੋਂ ਯਿਸੂ ਨੇ ਇਸ ਭੋਜਨ ਨੂੰ ਨੀਸਾਨ 14, 33 ਸਾ.ਯੁ. ਦੀ ਰਾਤ ਨੂੰ ਸਥਾਪਿਤ ਕੀਤਾ, ਤਾਂ ਉਸ ਨੇ ਪਤੀਰੀ ਰੋਟੀ ਅਤੇ ਦਾਖ-ਰਸ ਇਸਤੇਮਾਲ ਕੀਤੇ, ਜੋ ਉਸ ਦੇ ਪਾਪ-ਰਹਿਤ ਸਰੀਰ ਅਤੇ ਉਸ ਦੇ ਸੰਪੂਰਣ ਲਹੂ ਨੂੰ ਦਰਸਾਉਂਦੇ ਸਨ। (ਮੱਤੀ 26:26-29) ਇਨ੍ਹਾਂ ਪ੍ਰਤੀਕਾਂ ਵਿਚ ਉਹ ਮਸੀਹੀ ਹਿੱਸਾ ਲੈਂਦੇ ਹਨ ਜੋ ਪਰਮੇਸ਼ੁਰ ਦੀ ਪਵਿੱਤਰ ਆਤਮਾ ਨਾਲ ਮਸਹ ਕੀਤੇ ਹੋਏ ਹਨ। ਉਹ ਨਵੇਂ ਨੇਮ ਵਿਚ, ਨਾਲੇ ਰਾਜ ਦੇ ਨੇਮ ਵਿਚ ਲਏ ਗਏ ਹਨ, ਅਤੇ ਉਨ੍ਹਾਂ ਦੀ ਸਵਰਗੀ ਉਮੀਦ ਹੈ। (ਲੂਕਾ 12:32; 22:20, 28-30; ਰੋਮੀਆਂ 8:16, 17; ਪਰਕਾਸ਼ ਦੀ ਪੋਥੀ 14:1-5) ਫਿਰ ਵੀ, ਉਨ੍ਹਾਂ ਸਾਰਿਆਂ ਨੂੰ ਲਾਭ ਹਾਸਲ ਹੁੰਦਾ ਹੈ ਜੋ ਉਸ ਸ਼ਾਮ ਨੂੰ ਹਾਜ਼ਰ ਹੁੰਦੇ ਹਨ ਜੋ ਪ੍ਰਾਚੀਨ ਯਹੂਦੀ ਕਲੰਡਰ ਦੇ ਨੀਸਾਨ 14 ਨਾਲ ਮੇਲ ਖਾਂਦੀ ਹੈ। ਉਨ੍ਹਾਂ ਨੂੰ ਪਾਪ-ਪ੍ਰਾਸਚਿਤ ਰਿਹਾਈ-ਕੀਮਤ ਬਲੀਦਾਨ ਦੇ ਦੁਆਰਾ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਦੇ ਦਿਖਾਏ ਗਏ ਪ੍ਰੇਮ ਬਾਰੇ ਯਾਦ ਦਿਲਾਇਆ ਜਾਂਦਾ ਹੈ ਜੋ ਉਨ੍ਹਾਂ ਵਿਅਕਤੀਆਂ ਲਈ ਸਦੀਪਕ ਜੀਵਨ ਮੁਮਕਿਨ ਕਰਦਾ ਹੈ ਜਿਨ੍ਹਾਂ ਨੂੰ ਈਸ਼ਵਰੀ ਕਿਰਪਾ ਪ੍ਰਾਪਤ ਹੈ।—ਮੱਤੀ 20:28; ਯੂਹੰਨਾ 3:16.
ਰੁਜ਼ਗਾਰ ਅਤੇ ਮਨੋਰੰਜਨ
19. ਰੋਜ਼ੀ ਕਮਾਉਣ ਵਿਚ ਮਸੀਹੀ ਕਿਹੜੀ ਚੁਣੌਤੀ ਦਾ ਸਾਮ੍ਹਣਾ ਕਰਦੇ ਹਨ?
19 ਸੱਚੇ ਮਸੀਹੀ ਸਖ਼ਤ ਮਿਹਨਤ ਕਰ ਕੇ ਅਤੇ ਆਪਣੀਆਂ ਜ਼ਰੂਰਤਾਂ ਨੂੰ ਪੂਰਿਆਂ ਕਰਨ ਲਈ ਜ਼ਿੰਮੇਵਾਰ ਹਨ। ਇਨ੍ਹਾਂ ਨੂੰ ਪੂਰਿਆਂ ਕਰਨ ਨਾਲ ਪਰਿਵਾਰਕ ਸਿਰਾਂ ਨੂੰ ਸੰਤੁਸ਼ਟੀ ਮਿਲਦੀ ਹੈ। (1 ਥੱਸਲੁਨੀਕੀਆਂ 4:11, 12) ਬੇਸ਼ਕ, ਜੇਕਰ ਇਕ ਵਿਅਕਤੀ ਦਾ ਰੁਜ਼ਗਾਰ ਬਾਈਬਲ ਦੇ ਵਿਰੁੱਧ ਹੈ, ਤਾਂ ਇਹ ਗੱਲ ਉਸ ਦੀ ਖ਼ੁਸ਼ੀ ਨੂੰ ਲੁੱਟ ਲਵੇਗੀ। ਪਰ ਫਿਰ, ਕਈ ਵਾਰ ਇਕ ਮਸੀਹੀ ਲਈ ਅਜਿਹਾ ਰੁਜ਼ਗਾਰ ਲੱਭਣਾ ਕਠਿਨ ਹੁੰਦਾ ਹੈ ਜੋ ਬਾਈਬਲ ਦੇ ਮਿਆਰਾਂ ਦੇ ਅਨੁਸਾਰ ਹੈ। ਮਿਸਾਲ ਲਈ, ਕਈ ਕਰਮਚਾਰੀਆਂ ਤੋਂ ਗਾਹਕਾਂ ਨੂੰ ਧੋਖਾ ਦੇਣ ਦੀ ਮੰਗ ਕੀਤੀ ਜਾਂਦੀ ਹੈ। ਦੂਸਰੇ ਪਾਸੇ, ਕਈ ਮਾਲਕ, ਇਕ ਭਰੋਸੇਯੋਗ ਕਰਮਚਾਰੀ ਨੂੰ ਨਾ ਗੁਆਉਣ ਦੀ ਇੱਛਾ ਰੱਖਦੇ ਹੋਏ, ਇਕ ਈਮਾਨਦਾਰ ਕਾਮੇ ਦੇ ਅੰਤਹਕਰਣ ਲਈ ਲਿਹਾਜ਼ ਦਿਖਾਉਣਗੇ। ਪਰੰਤੂ, ਜੋ ਵੀ ਸਥਿਤੀ ਵਿਕਸਿਤ ਹੋਵੇ, ਤੁਸੀਂ ਨਿਸ਼ਚਿਤ ਹੋ ਸਕਦੇ ਹੋ ਕਿ ਪਰਮੇਸ਼ੁਰ ਤੁਹਾਡੇ ਵੱਲੋਂ ਅਜਿਹਾ ਰੁਜ਼ਗਾਰ ਭਾਲਣ ਦਿਆਂ ਜਤਨਾਂ ਨੂੰ ਬਰਕਤ ਦੇਵੇਗਾ ਜੋ ਤੁਹਾਨੂੰ ਇਕ ਸਵੱਛ ਅੰਤਹਕਰਣ ਦੇਵੇ।—2 ਕੁਰਿੰਥੀਆਂ 4:2.
20. ਮਨੋਰੰਜਨ ਦੀ ਚੋਣ ਕਰਨ ਵਿਚ ਸਾਨੂੰ ਕਿਉਂ ਚੋਣਵੇਂ ਹੋਣਾ ਚਾਹੀਦਾ ਹੈ?
20 ਕਿਉਂਕਿ ਪਰਮੇਸ਼ੁਰ ਚਾਹੁੰਦਾ ਹੈ ਕਿ ਉਸ ਦੇ ਸੇਵਕ ਖ਼ੁਸ਼ ਰਹਿਣ, ਸਾਨੂੰ ਸਖ਼ਤ ਮਿਹਨਤ ਦੇ ਨਾਲ-ਨਾਲ ਦਿਲਪਰਚਾਵੇ ਅਤੇ ਆਰਾਮ ਦੇ ਤਾਜ਼ਗੀ ਭਰੇ ਸਮਿਆਂ ਨੂੰ ਵੀ ਸੰਤੁਲਿਤ ਰੱਖਣਾ ਚਾਹੀਦਾ ਹੈ। (ਮਰਕੁਸ 6:31; ਉਪਦੇਸ਼ਕ ਦੀ ਪੋਥੀ 3:12, 13) ਸ਼ਤਾਨ ਦਾ ਸੰਸਾਰ ਅਧਰਮੀ ਮਨੋਰੰਜਨ ਨੂੰ ਅੱਗੇ ਵਧਾਉਂਦਾ ਹੈ। ਪਰੰਤੂ ਪਰਮੇਸ਼ੁਰ ਨੂੰ ਪ੍ਰਸੰਨ ਕਰਨ ਲਈ, ਅਸੀਂ ਜੋ ਪੁਸਤਕ ਪੜ੍ਹਦੇ ਹਾਂ, ਜੋ ਰੇਡੀਓ ਕਾਰਜਕ੍ਰਮ ਅਤੇ ਸੰਗੀਤ ਸੁਣਦੇ ਹਾਂ, ਅਤੇ ਸੰਗੀਤ-ਸਮਾਰੋਹ, ਫਿਲਮ, ਨਾਟਕ, ਦੂਰਦਰਸ਼ਨ ਕਾਰਜਕ੍ਰਮ, ਅਤੇ ਵਿਡਿਓ ਦੇਖਦੇ ਹਾਂ, ਉਨ੍ਹਾਂ ਬਾਰੇ ਸਾਨੂੰ ਚੋਣਵੇਂ ਹੋਣ ਦੀ ਜ਼ਰੂਰਤ ਹੈ। ਜੇਕਰ ਅਤੀਤ ਵਿਚ ਜਿਹੜੇ ਮਨੋਰੰਜਨ ਅਸੀਂ ਚੁਣਦੇ ਸਨ, ਅਜਿਹੇ ਸ਼ਾਸਤਰਵਚਨਾਂ, ਜਿਵੇਂ ਕਿ ਬਿਵਸਥਾ ਸਾਰ 18:10-21, ਜ਼ਬੂਰ 11:5, ਅਤੇ ਅਫ਼ਸੀਆਂ 5:3-5, ਵਿਚ ਪਾਈਆਂ ਗਈਆਂ ਚੇਤਾਵਨੀਆਂ ਦੇ ਵਿਰੁੱਧ ਹਨ, ਤਾਂ ਅਸੀਂ ਯਹੋਵਾਹ ਨੂੰ ਪ੍ਰਸੰਨ ਕਰਾਂਗੇ ਅਤੇ ਹੋਰ ਖ਼ੁਸ਼ ਹੋਵਾਂਗੇ ਜੇਕਰ ਅਸੀਂ ਤਬਦੀਲੀਆਂ ਕਰੀਏ।
ਜੀਵਨ ਅਤੇ ਲਹੂ ਲਈ ਆਦਰ
21. ਜੀਵਨ ਲਈ ਆਦਰ ਨੂੰ ਗਰਭਪਾਤ ਬਾਰੇ ਸਾਡੇ ਦ੍ਰਿਸ਼ਟੀਕੋਣ ਉੱਤੇ, ਨਾਲੇ ਸਾਡੀਆਂ ਆਦਤਾਂ ਅਤੇ ਆਚਰਣ ਉੱਤੇ ਕਿਵੇਂ ਪ੍ਰਭਾਵ ਪਾਉਣਾ ਚਾਹੀਦਾ ਹੈ?
21 ਸੱਚੀ ਖ਼ੁਸ਼ੀ ਹਾਸਲ ਕਰਨ ਲਈ, ਸਾਨੂੰ ਮਾਨਵੀ ਜੀਵਨ ਨੂੰ ਪਵਿੱਤਰ ਵਿਚਾਰਨਾ ਚਾਹੀਦਾ ਹੈ, ਜਿਵੇਂ ਕਿ ਯਹੋਵਾਹ ਵੀ ਵਿਚਾਰਦਾ ਹੈ। ਉਸ ਦਾ ਬਚਨ ਸਾਨੂੰ ਕਤਲ ਕਰਨ ਤੋਂ ਮਨ੍ਹਾ ਕਰਦਾ ਹੈ। (ਮੱਤੀ 19:16-18) ਅਸਲ ਵਿਚ, ਇਸਰਾਏਲ ਨੂੰ ਦਿੱਤੀ ਗਈ ਪਰਮੇਸ਼ੁਰ ਦੀ ਬਿਵਸਥਾ ਪ੍ਰਦਰਸ਼ਿਤ ਕਰਦੀ ਹੈ ਕਿ ਉਹ ਭਰੂਣ ਨੂੰ ਇਕ ਕੀਮਤੀ ਜੀਵਨ ਦੇ ਤੌਰ ਦੇ ਵਿਚਾਰਦਾ ਹੈ—ਨਾ ਕਿ ਇਕ ਅਜਿਹੀ ਚੀਜ਼ ਜਿਸ ਨੂੰ ਨਾਸ਼ ਕੀਤਾ ਜਾਣਾ ਹੈ। (ਕੂਚ 21:22, 23) ਜਿੱਥੇ ਤਕ ਇਸ ਗੱਲ ਦਾ ਸੰਬੰਧ ਹੈ, ਸਾਨੂੰ ਤਮਾਖੂ ਇਸਤੇਮਾਲ ਕਰਨ, ਨਸ਼ੀਲੀਆਂ ਦਵਾਈਆਂ ਜਾਂ ਸ਼ਰਾਬ ਨਾਲ ਆਪਣੇ ਸਰੀਰਾਂ ਦੀ ਦੁਰਵਰਤੋਂ ਕਰਨ, ਜਾਂ ਬੇਲੋੜੇ ਖ਼ਤਰਿਆਂ ਵਿਚ ਪੈਣ ਦੇ ਦੁਆਰਾ, ਆਪਣੇ ਜੀਵਨ ਨੂੰ ਸਸਤਾ ਨਹੀਂ ਸਮਝਣਾ ਚਾਹੀਦਾ ਹੈ। ਨਾ ਸਾਨੂੰ ਜੀਵਨ ਨੂੰ ਖ਼ਤਰੇ ਵਿਚ ਪਾਉਣ ਵਾਲੇ ਕਿਸੇ ਕੰਮਾਂ ਵਿਚ ਹਿੱਸਾ ਲੈਣਾ ਚਾਹੀਦਾ ਹੈ ਅਤੇ ਨਾ ਹੀ ਸਾਨੂੰ ਉਨ੍ਹਾਂ ਸੁਰੱਖਿਆ ਚੇਤਾਵਨੀਆਂ ਨੂੰ ਅਣਡਿੱਠ ਕਰਨਾ ਚਾਹੀਦਾ ਹੈ, ਜਿਸ ਦਾ ਨਤੀਜਾ ਖੂਨ ਦਾ ਦੋਸ਼ ਹੋ ਸਕਦਾ ਹੈ।—ਬਿਵਸਥਾ ਸਾਰ 22:8.
22. (ੳ) ਲਹੂ ਅਤੇ ਇਸ ਦੇ ਇਸਤੇਮਾਲ ਬਾਰੇ ਈਸ਼ਵਰੀ ਵਿਚਾਰ ਕੀ ਹੈ? (ਅ) ਸਿਰਫ਼ ਕਿਸ ਦਾ ਹੀ ਲਹੂ ਸੱਚ-ਮੁੱਚ ਜਾਨ-ਬਚਾਊ ਹੈ?
22 ਯਹੋਵਾਹ ਨੇ ਨੂਹ ਅਤੇ ਉਸ ਦੇ ਪਰਿਵਾਰ ਨੂੰ ਦੱਸਿਆ ਸੀ ਕਿ ਲਹੂ, ਪ੍ਰਾਣ ਜਾਂ ਉਤਪਤ 9:3, 4) ਕਿਉਂਕਿ ਅਸੀਂ ਉਨ੍ਹਾਂ ਦੀ ਔਲਾਦ ਹਾਂ, ਉਹ ਨਿਯਮ ਸਾਡੇ ਸਾਰਿਆਂ ਉੱਤੇ ਬੰਧਨਕਾਰੀ ਹੈ। ਯਹੋਵਾਹ ਨੇ ਇਸਰਾਏਲੀਆਂ ਨੂੰ ਦੱਸਿਆ ਸੀ ਕਿ ਲਹੂ ਨੂੰ ਭੂਮੀ ਉੱਤੇ ਡੋਲ੍ਹਣਾ ਚਾਹੀਦਾ ਹੈ ਅਤੇ ਮਨੁੱਖ ਦੇ ਆਪਣੇ ਮਕਸਦਾਂ ਲਈ ਇਸਤੇਮਾਲ ਨਹੀਂ ਕਰਨਾ ਚਾਹੀਦਾ ਹੈ। (ਬਿਵਸਥਾ ਸਾਰ 12:15, 16) ਅਤੇ ਪਰਮੇਸ਼ੁਰ ਦਾ ਨਿਯਮ ਦੁਹਰਾਇਆ ਗਿਆ ਸੀ ਜਦੋਂ ਪਹਿਲੀ-ਸਦੀ ਦੇ ਮਸੀਹੀਆਂ ਨੂੰ ਹਿਦਾਇਤ ਦਿੱਤੀ ਗਈ: “ਲਹੂ . . . ਤੋਂ ਬਚੇ ਰਹੋ।” (ਰਸੂਲਾਂ ਦੇ ਕਰਤੱਬ 15:28, 29) ਜੀਵਨ ਦੀ ਪਵਿੱਤਰਤਾ ਲਈ ਕਦਰ ਦੇ ਕਾਰਨ, ਈਸ਼ਵਰੀ ਲੋਕ ਰਕਤ-ਆਧਾਨ ਨਹੀਂ ਸਵੀਕਾਰ ਕਰਦੇ ਹਨ, ਭਾਵੇਂ ਕਿ ਦੂਜੇ ਵਿਅਕਤੀ ਜ਼ੋਰ ਪਾਉਣ ਕਿ ਅਜਿਹੀ ਪ੍ਰਕ੍ਰਿਆ ਜਾਨ-ਬਚਾਊ ਹੋਵੇਗੀ। ਯਹੋਵਾਹ ਦੇ ਗਵਾਹਾਂ ਨੂੰ ਗ੍ਰਹਿਣਸ਼ੀਲ ਅਨੇਕ ਚਿਕਿਤਸਾ ਸੰਬੰਧੀ ਵਿਕਲਪ ਕਾਫ਼ੀ ਅਸਰਦਾਰ ਸਾਬਤ ਹੋਏ ਹਨ ਅਤੇ ਇਕ ਵਿਅਕਤੀ ਨੂੰ ਰਕਤ-ਆਧਾਨ ਦੇ ਖ਼ਤਰਿਆਂ ਵਿਚ ਨਹੀਂ ਪਾਉਂਦੇ ਹਨ। ਮਸੀਹੀ ਜਾਣਦੇ ਹਨ ਕਿ ਸਿਰਫ਼ ਯਿਸੂ ਦਾ ਵਹਾਇਆ ਗਿਆ ਲਹੂ ਹੀ ਸੱਚ-ਮੁੱਚ ਜਾਨ-ਬਚਾਊ ਹੈ। ਉਸ ਵਿਚ ਨਿਹਚਾ ਕਰਨੀ, ਮਾਫ਼ੀ ਅਤੇ ਸਦੀਪਕ ਜੀਵਨ ਦੀ ਆਸ ਪੇਸ਼ ਕਰਦਾ ਹੈ।—ਅਫ਼ਸੀਆਂ 1:7.
ਜੀਵਨ ਨੂੰ ਦਰਸਾਉਂਦਾ ਹੈ। ਇਸ ਕਰਕੇ, ਪਰਮੇਸ਼ੁਰ ਨੇ ਉਨ੍ਹਾਂ ਨੂੰ ਕੋਈ ਵੀ ਲਹੂ ਖਾਣ ਤੋਂ ਮਨ੍ਹਾ ਕੀਤਾ। (23. ਈਸ਼ਵਰੀ ਜੀਵਨ-ਢੰਗ ਦੇ ਕੁਝ ਪ੍ਰਤਿਫਲ ਕੀ ਹਨ?
23 ਸਪੱਸ਼ਟ ਤੌਰ ਤੇ, ਈਸ਼ਵਰੀ ਜੀਵਨ ਬਿਤਾਉਣ ਲਈ ਜਤਨ ਲੋੜੀਂਦਾ ਹੈ। ਇਸ ਦੇ ਨਤੀਜੇ ਵਜੋਂ ਸ਼ਾਇਦ ਪਰਿਵਾਰ ਦੇ ਸਦੱਸ ਜਾਂ ਵਾਕਫ਼ ਸਾਡਾ ਮਖੌਲ ਉਡਾਉਣ। (ਮੱਤੀ 10:32-39; 1 ਪਤਰਸ 4:4) ਪਰੰਤੂ ਅਜਿਹਾ ਜੀਵਨ ਬਤੀਤ ਕਰਨ ਦੇ ਪ੍ਰਤਿਫਲ ਕਿਸੇ ਵੀ ਅਜ਼ਮਾਇਸ਼ ਦੇ ਯੋਗ ਹਨ। ਇਹ ਇਕ ਸਵੱਛ ਅੰਤਹਕਰਣ ਵਿਚ ਪਰਿਣਿਤ ਹੁੰਦਾ ਹੈ ਅਤੇ ਯਹੋਵਾਹ ਦੇ ਸੰਗੀ ਉਪਾਸਕਾਂ ਦੇ ਨਾਲ ਸੁਅਸਥਕਾਰੀ ਸਾਥ ਮੁਹੱਈਆ ਕਰਦਾ ਹੈ। (ਮੱਤੀ 19:27, 29) ਇਸ ਦੇ ਨਾਲ-ਨਾਲ, ਪਰਮੇਸ਼ੁਰ ਦੇ ਧਰਮੀ ਨਵੇਂ ਸੰਸਾਰ ਵਿਚ ਸਦਾ ਦੇ ਲਈ ਜੀਵਨ ਬਤੀਤ ਕਰਨ ਦੀ ਕਲਪਨਾ ਵੀ ਕਰੋ। (ਯਸਾਯਾਹ 65:17, 18) ਅਤੇ ਬਾਈਬਲ ਦੀ ਸਲਾਹ ਦੇ ਅਨੁਸਾਰ ਚਲਣ ਅਤੇ ਇਉਂ ਯਹੋਵਾਹ ਦੇ ਜੀ ਨੂੰ ਖ਼ੁਸ਼ ਕਰਨ ਵਿਚ ਕਿੰਨੀ ਖ਼ੁਸ਼ੀ ਹੈ! (ਕਹਾਉਤਾਂ 27:11) ਤਾਂ ਫਿਰ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਇਕ ਈਸ਼ਵਰੀ ਜੀਵਨ ਬਿਤਾਉਣਾ ਖ਼ੁਸ਼ੀ ਲਿਆਉਂਦਾ ਹੈ!—ਜ਼ਬੂਰ 128:1, 2.
ਆਪਣੇ ਗਿਆਨ ਨੂੰ ਪਰਖੋ
ਕੁਝ ਕਾਰਨ ਕੀ ਹਨ ਜਿਨ੍ਹਾਂ ਕਰਕੇ ਇਕ ਈਸ਼ਵਰੀ ਜੀਵਨ ਬਿਤਾਉਣਾ ਖ਼ੁਸ਼ੀ ਲਿਆਉਂਦਾ ਹੈ?
ਈਸ਼ਵਰੀ ਜੀਵਨ ਬਿਤਾਉਣਾ ਸ਼ਾਇਦ ਕਿਹੜੀਆਂ ਤਬਦੀਲੀਆਂ ਦੀ ਮੰਗ ਕਰੇ?
ਤੁਸੀਂ ਇਕ ਈਸ਼ਵਰੀ ਜੀਵਨ ਕਿਉਂ ਬਤੀਤ ਕਰਨਾ ਚਾਹੁੰਦੇ ਹੋ?
[ਸਵਾਲ]
[ਸਫ਼ੇ 124, 125 ਉੱਤੇ ਤਸਵੀਰ]
ਅਧਿਆਤਮਿਕ ਸਰਗਰਮੀਆਂ ਦੇ ਨਾਲ-ਨਾਲ ਆਰਾਮ ਦੇ ਸਮੇਂ ਨੂੰ ਵੀ ਸੰਤੁਲਿਤ ਕਰਨਾ, ਈਸ਼ਵਰੀ ਜੀਵਨ ਬਤੀਤ ਕਰਨ ਵਾਲਿਆਂ ਦੀ ਖ਼ੁਸ਼ੀ ਨੂੰ ਯੋਗਦਾਨ ਦਿੰਦਾ ਹੈ