ਪਰਮੇਸ਼ੁਰ ਦੁੱਖਾਂ ਨੂੰ ਕਿਉਂ ਇਜਾਜ਼ਤ ਦਿੰਦਾ ਹੈ?
ਅਧਿਆਇ 8
ਪਰਮੇਸ਼ੁਰ ਦੁੱਖਾਂ ਨੂੰ ਕਿਉਂ ਇਜਾਜ਼ਤ ਦਿੰਦਾ ਹੈ?
1, 2. ਮਾਨਵ ਦੁੱਖਾਂ ਦੇ ਪ੍ਰਤੀ ਲੋਕ ਅਕਸਰ ਕਿਵੇਂ ਪ੍ਰਤਿਕ੍ਰਿਆ ਦਿਖਾਉਂਦੇ ਹਨ?
ਜਦੋਂ ਤਬਾਹੀਆਂ ਵਾਪਰਦੀਆਂ ਹਨ, ਅਤੇ ਜਾਇਦਾਦ ਦਾ ਨਾਸ਼ ਕਰਦੀਆਂ ਅਤੇ ਜਾਨਾਂ ਲੈਂਦੀਆਂ ਹਨ, ਤਾਂ ਬਹੁਤੇਰੇ ਇਹ ਨਹੀਂ ਸਮਝ ਸਕਦੇ ਹਨ ਕਿ ਅਜਿਹੀਆਂ ਭਿਆਨਕ ਚੀਜ਼ਾਂ ਕਿਉਂ ਹੁੰਦੀਆਂ ਹਨ। ਦੂਜੇ ਲੋਕ ਅਪਰਾਧ ਅਤੇ ਹਿੰਸਾ ਦੀ ਹੱਦ, ਕਰੂਰਤਾ, ਅਤੇ
ਬੇਮੁਹਾਰਾਪਣ ਦੇ ਕਾਰਨ ਪਰੇਸ਼ਾਨ ਹਨ। ਤੁਸੀਂ ਵੀ ਸ਼ਾਇਦ ਅਚੰਭਾ ਕੀਤਾ ਹੋਵੇ, ‘ਪਰਮੇਸ਼ੁਰ ਦੁੱਖਾਂ ਨੂੰ ਕਿਉਂ ਇਜਾਜ਼ਤ ਦਿੰਦਾ ਹੈ?’2 ਕਿਉਂਕਿ ਉਨ੍ਹਾਂ ਨੂੰ ਇਸ ਸਵਾਲ ਦਾ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲਿਆ ਹੈ, ਬਹੁਤੇਰਿਆਂ ਦੀ ਪਰਮੇਸ਼ੁਰ ਉੱਤੋਂ ਨਿਹਚਾ ਉਠ ਗਈ ਹੈ। ਉਹ ਮਹਿਸੂਸ ਕਰਦੇ ਹਨ ਕਿ ਉਹ ਮਨੁੱਖਜਾਤੀ ਵਿਚ ਦਿਲਚਸਪੀ ਨਹੀਂ ਰੱਖਦਾ ਹੈ। ਦੂਜੇ ਜੋ ਦੁੱਖਾਂ ਨੂੰ ਜੀਵਨ ਦੀ ਹਕੀਕਤ ਦੇ ਤੌਰ ਤੇ ਸਵੀਕਾਰ ਕਰਦੇ ਹਨ, ਕੁੜੱਤਣ ਨਾਲ ਭਰ ਜਾਂਦੇ ਹਨ ਅਤੇ ਮਾਨਵ ਸਮਾਜ ਵਿਚ ਸਾਰੀ ਦੁਸ਼ਟਤਾ ਵਾਸਤੇ ਪਰਮੇਸ਼ੁਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਜੇਕਰ ਤੁਹਾਡੇ ਅਜਿਹੇ ਜਜ਼ਬਾਤ ਰਹੇ ਹਨ, ਤਾਂ ਨਿਰਸੰਦੇਹ ਤੁਸੀਂ ਇਨ੍ਹਾਂ ਮਾਮਲਿਆਂ ਉੱਤੇ ਬਾਈਬਲ ਦਿਆਂ ਬਿਆਨਾਂ ਵਿਚ ਬਹੁਤ ਦਿਲਚਸਪੀ ਰੱਖੋਗੇ।
ਦੁੱਖ ਪਰਮੇਸ਼ੁਰ ਵੱਲੋਂ ਨਹੀਂ ਹਨ
3, 4. ਅਸੀਂ ਕਿਉਂ ਨਿਸ਼ਚਿਤ ਹੋ ਸਕਦੇ ਹਾਂ ਕਿ ਦੁਸ਼ਟਤਾ ਅਤੇ ਦੁੱਖ ਯਹੋਵਾਹ ਵੱਲੋਂ ਨਹੀਂ ਹਨ?
3 ਬਾਈਬਲ ਸਾਨੂੰ ਨਿਸ਼ਚਿਤ ਕਰਦੀ ਹੈ ਕਿ ਉਹ ਦੁੱਖ ਜੋ ਅਸੀਂ ਆਪਣੇ ਆਲੇ-ਦੁਆਲੇ ਦੇਖਦੇ ਹਾਂ, ਉਸ ਲਈ ਯਹੋਵਾਹ ਪਰਮੇਸ਼ੁਰ ਜ਼ਿੰਮੇਵਾਰ ਨਹੀਂ ਹੈ। ਉਦਾਹਰਣ ਦੇ ਲਈ, ਮਸੀਹੀ ਚੇਲੇ ਯਾਕੂਬ ਨੇ ਲਿਖਿਆ ਸੀ: “ਕੋਈ ਮਨੁੱਖ ਜਦ ਪਰਤਾਇਆ ਜਾਵੇ ਤਾਂ ਇਹ ਨਾ ਆਖੇ ਭਈ ਮੈਂ ਪਰਮੇਸ਼ੁਰ ਵੱਲੋਂ ਪਰਤਾਇਆ ਜਾਂਦਾ ਹਾਂ ਕਿਉਂ ਜੋ ਪਰਮੇਸ਼ੁਰ ਬਦੀਆਂ ਤੋਂ ਪਰਤਾਇਆ ਨਹੀਂ ਜਾਂਦਾ ਹੈ ਅਤੇ ਨਾ ਉਹ ਆਪ ਕਿਸੇ ਨੂੰ ਪਰਤਾਉਂਦਾ ਹੈ।” (ਯਾਕੂਬ 1:13) ਇਸ ਲਈ, ਪਰਮੇਸ਼ੁਰ ਉਨ੍ਹਾਂ ਅਣਗਿਣਤ ਮੁਸ਼ਕਲਾਂ ਲਈ ਜ਼ਿੰਮੇਵਾਰ ਨਹੀਂ ਹੋ ਸਕਦਾ ਹੈ ਜੋ ਮਨੁੱਖਜਾਤੀ ਨੂੰ ਸਤਾਉਂਦੀਆਂ ਹਨ। ਉਹ ਲੋਕਾਂ ਨੂੰ ਸਵਰਗ ਵਿਚ ਜੀਵਨ ਵਾਸਤੇ ਢੁੱਕਵੇਂ ਬਣਾਉਣ ਲਈ ਉਨ੍ਹਾਂ ਉੱਤੇ ਅਜ਼ਮਾਇਸ਼ਾਂ ਨਹੀਂ ਲਿਆਉਂਦਾ ਹੈ, ਨਾ ਹੀ ਉਹ ਲੋਕਾਂ ਨੂੰ ਉਨ੍ਹਾਂ ਦੁਸ਼ਟ ਕਾਰਜਾਂ ਲਈ ਸਜ਼ਾ ਦਿੰਦਾ, ਜੋ ਮੰਨਿਆ ਜਾਂਦਾ ਹੈ ਕਿ ਉਸ ਨੇ ਪਿਛਲੇ ਜੀਵਨ ਵਿਚ ਕੀਤੇ ਸਨ।—ਰੋਮੀਆਂ 6:7.
4 ਇਸ ਤੋਂ ਇਲਾਵਾ, ਭਾਵੇਂ ਕਿ ਪਰਮੇਸ਼ੁਰ ਜਾਂ ਮਸੀਹ ਦੇ ਨਾਂ ਵਿਚ ਅਨੇਕ ਭਿਆਨਕ ਚੀਜ਼ਾਂ ਕੀਤੀਆਂ ਗਈਆਂ ਹਨ, ਬਾਈਬਲ ਵਿਚ ਕੋਈ ਸੰਕੇਤ ਨਹੀਂ ਮਿਲਦਾ ਹੈ ਕਿ ਇਨ੍ਹਾਂ ਦੋਹਾਂ ਵਿੱਚੋਂ ਕਿਸੇ ਨੇ ਵੀ ਅਜਿਹਿਆਂ ਕੰਮਾਂ ਨੂੰ ਕਦੀ ਪ੍ਰਵਾਨ ਕੀਤਾ ਹੈ। ਪਰਮੇਸ਼ੁਰ ਅਤੇ ਮਸੀਹ ਦਾ ਉਨ੍ਹਾਂ ਦੇ ਨਾਲ ਕੋਈ ਸੰਬੰਧ ਨਹੀਂ ਹੈ ਜੋ ਉਨ੍ਹਾਂ ਦੀ ਸੇਵਾ ਕਰਨ ਦਾ ਦਾਅਵਾ ਕਰਦੇ ਹਨ ਪਰੰਤੂ ਜੋ ਠੱਗੀ ਅਤੇ ਧੋਖੇਬਾਜ਼ੀ ਕਰਦੇ, ਕਤਲ ਕਰਦੇ ਅਤੇ ਲੁੱਟਦੇ, ਅਤੇ ਹੋਰ ਬਹੁਤੇਰੀਆਂ ਚੀਜ਼ਾਂ ਕਰਦੇ ਹਨ ਜੋ ਮਾਨਵ ਦੁੱਖਾਂ ਦਾ ਕਾਰਨ ਬਣਦੀਆਂ ਹਨ। ਅਸਲ ਵਿਚ, “ਦੁਸ਼ਟ ਦੀ ਚਾਲ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ।” ਪਰਮੇਸ਼ੁਰ “ਦੁਸ਼ਟਾਂ ਕੋਲੋਂ . . . ਦੂਰ ਹੈ।”—ਕਹਾਉਤਾਂ 15:9, 29.
5. ਯਹੋਵਾਹ ਦੇ ਕੁਝ ਗੁਣ ਕੀ ਹਨ, ਅਤੇ ਉਹ ਆਪਣੇ ਜੀਵਾਂ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦਾ ਹੈ?
ਯਾਕੂਬ 5:11) ਇਹ ਘੋਸ਼ਿਤ ਕਰਦੀ ਹੈ ਕਿ “ਯਹੋਵਾਹ ਤਾਂ ਨਿਆਉਂ ਨਾਲ ਪ੍ਰੇਮ ਰੱਖਦਾ ਹੈ।” (ਜ਼ਬੂਰ 37:28; ਯਸਾਯਾਹ 61:8) ਉਹ ਬਦਲੇਖੋਰ ਨਹੀਂ ਹੈ। ਉਹ ਦਇਆਪੂਰਵਕ ਢੰਗ ਨਾਲ ਆਪਣੇ ਜੀਵਾਂ ਦੀ ਦੇਖ-ਭਾਲ ਕਰਦਾ ਹੈ ਅਤੇ ਜੋ ਕੁਝ ਸਾਰਿਆਂ ਦੇ ਕਲਿਆਣ ਲਈ ਸਭ ਤੋਂ ਵਧੀਆ ਹੈ ਉਹ ਉਨ੍ਹਾਂ ਨੂੰ ਦਿੰਦਾ ਹੈ। (ਰਸੂਲਾਂ ਦੇ ਕਰਤੱਬ 14:16, 17) ਯਹੋਵਾਹ ਧਰਤੀ ਉੱਤੇ ਜੀਵਨ ਦੇ ਆਰੰਭ ਤੋਂ ਹੀ ਇੰਜ ਕਰਦਾ ਆਇਆ ਹੈ।
5 ਬਾਈਬਲ ਯਹੋਵਾਹ ਨੂੰ ਇਕ “ਵੱਡਾ ਦਰਦੀ ਅਤੇ ਦਿਆਲੂ” ਵਿਅਕਤੀ ਵਰਣਿਤ ਕਰਦੀ ਹੈ। (ਇਕ ਸੰਪੂਰਣ ਆਰੰਭ
6. ਕੁਝ ਲੋਕ-ਕਥਾਵਾਂ ਮਨੁੱਖਜਾਤੀ ਦੇ ਮੁੱਢਲੇ ਇਤਿਹਾਸ ਬਾਰੇ ਕੀ ਸੰਕੇਤ ਦਿੰਦੀਆਂ ਹਨ?
6 ਅਸੀਂ ਸਾਰੇ ਹੀ ਦਰਦ ਅਤੇ ਦੁੱਖ ਦੇਖਣ ਅਤੇ ਮਹਿਸੂਸ ਕਰਨ ਦੇ ਆਦੀ ਹਾਂ। ਇਸ ਕਰਕੇ ਸਾਨੂੰ ਦੁੱਖ ਤੋਂ ਬਿਨਾਂ ਇਕ ਸਮੇਂ ਦੀ ਕਲਪਨਾ ਕਰਨੀ ਵੀ ਸ਼ਾਇਦ ਮੁਸ਼ਕਲ ਲੱਗੇ, ਪਰੰਤੂ ਮਾਨਵ ਇਤਿਹਾਸ ਦੇ ਆਰੰਭ ਵਿਚ ਇਸੇ ਤਰ੍ਹਾਂ ਦੀ ਹੀ ਸਥਿਤੀ ਸੀ। ਕੁਝ ਕੌਮਾਂ ਦੀਆਂ ਲੋਕ-ਕਥਾਵਾਂ ਵੀ ਇਕ ਅਜਿਹੇ ਸੁਖੀ ਆਰੰਭ ਦਾ ਸੰਕੇਤ ਦਿੰਦੀਆਂ ਹਨ। ਯੂਨਾਨੀ ਮਿਥਿਹਾਸ ਵਿਚ, “ਮਨੁੱਖ ਦਿਆਂ ਪੰਜ ਯੁਗਾਂ” ਦੇ ਪਹਿਲੇ ਯੁਗ ਨੂੰ “ਸੁਨਹਿਰਾ ਯੁਗ” ਆਖਿਆ ਜਾਂਦਾ ਸੀ। ਉਸ ਯੁਗ ਵਿਚ ਮਨੁੱਖ ਸਖ਼ਤ ਮਿਹਨਤ, ਪੀੜਾ, ਅਤੇ ਬੁਢਾਪੇ ਦੇ ਤਬਾਹਕੁਨ ਅਸਰਾਂ ਤੋਂ ਬਿਨਾਂ ਇਕ ਸੁਖੀ ਜੀਵਨ ਬਤੀਤ ਕਰਦੇ ਸਨ। ਚੀਨੀ ਲੋਕ ਆਖਦੇ ਹਨ ਕਿ ਉਸ ਮਿਥਿਹਾਸਕ ਪੀਲੇ ਸਮਰਾਟ (ਹੁਔਂਗ ਦੀ) ਦੇ ਸ਼ਾਸਨ ਦੇ ਦੌਰਾਨ, ਲੋਕ ਸ਼ਾਂਤੀ ਵਿਚ ਰਹਿੰਦੇ ਸਨ, ਇੱਥੋਂ ਤਕ ਕਿ ਉਹ ਕੁਦਰਤੀ ਤਾਕਤਾਂ ਅਤੇ ਜੰਗਲੀ ਪਸ਼ੂਆਂ ਦੇ ਨਾਲ ਵੀ ਇਕਸਾਰਤਾ ਦਾ ਆਨੰਦ ਮਾਣਦੇ ਸਨ। ਪਾਰਸੀਆਂ, ਮਿਸਰੀਆਂ, ਤਿਬਤੀਆਂ, ਪੀਰੂਵੀਆਂ, ਅਤੇ ਮੈੱਕਸੀਕਨਾਂ ਸਾਰਿਆਂ ਕੋਲ ਮਨੁੱਖਜਾਤੀ ਦੇ ਇਤਿਹਾਸ ਦੇ ਆਰੰਭ ਵਿਚ ਇਕ ਸੁਖੀ ਅਤੇ ਸੰਪੂਰਣ ਸਮੇਂ ਦੇ ਬਾਰੇ ਲੋਕ-ਕਥਾਵਾਂ ਹਨ।
7. ਪਰਮੇਸ਼ੁਰ ਨੇ ਧਰਤੀ ਅਤੇ ਮਨੁੱਖਜਾਤੀ ਨੂੰ ਕਿਉਂ ਸ੍ਰਿਸ਼ਟ ਕੀਤਾ ਸੀ?
7 ਕੌਮਾਂ ਦੀਆਂ ਮਿਥਾਂ ਕੇਵਲ ਉਸ ਸਭ ਤੋਂ ਪੁਰਾਣੇ ਲਿਖਿਤ ਮਾਨਵ ਇਤਿਹਾਸ ਦੇ ਰਿਕਾਰਡ, ਅਰਥਾਤ ਬਾਈਬਲ ਦੀ ਹੀ ਗੂੰਜ ਹਨ। ਇਹ ਸਾਨੂੰ ਦੱਸਦੀ ਹੈ ਕਿ ਪਰਮੇਸ਼ੁਰ ਨੇ ਪਹਿਲੀ ਮਾਨਵੀ ਜੋੜੀ, ਆਦਮ ਅਤੇ ਹੱਵਾਹ ਨੂੰ ਇਕ ਪਰਾਦੀਸ ਵਿਚ ਰੱਖਿਆ ਜੋ ਅਦਨ ਦਾ ਬਾਗ਼ ਕਹਿਲਾਉਂਦਾ ਸੀ ਅਤੇ ਉਨ੍ਹਾਂ ਨੂੰ ਹੁਕਮ ਦਿੱਤਾ: “ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ ਅਤੇ ਉਹ ਨੂੰ ਆਪਣੇ ਵੱਸ ਵਿੱਚ ਕਰੋ।” (ਉਤਪਤ 1:28) ਸਾਡੇ ਪਹਿਲੇ ਮਾਪਿਆਂ ਨੇ ਸੰਪੂਰਣਤਾ ਦਾ ਆਨੰਦ ਮਾਣਿਆ ਅਤੇ ਉਨ੍ਹਾਂ ਦੇ ਸਾਮ੍ਹਣੇ ਸਾਰੀ ਧਰਤੀ ਨੂੰ ਇਕ ਪਰਾਦੀਸ ਬਣਦਿਆਂ ਦੇਖਣ ਦਾ ਭਵਿੱਖ ਸੀ ਜੋ ਚਿਰਸਥਾਈ ਸ਼ਾਂਤੀ ਅਤੇ ਸੁਖ ਵਿਚ ਰਹਿੰਦੇ ਇਕ ਸੰਪੂਰਣ ਮਾਨਵ ਪਰਿਵਾਰ ਨਾਲ ਵਸਾਈ ਜਾਂਦੀ। ਧਰਤੀ ਅਤੇ ਮਨੁੱਖਜਾਤੀ ਨੂੰ ਸ੍ਰਿਸ਼ਟ ਕਰਨ ਵਿਚ ਪਰਮੇਸ਼ੁਰ ਦਾ ਇਹੀ ਮਕਸਦ ਸੀ।—ਯਸਾਯਾਹ 45:18.
ਇਕ ਖੁਣਸੀ ਚੁਣੌਤੀ
8. ਆਦਮ ਅਤੇ ਹੱਵਾਹ ਤੋਂ ਕਿਹੜੇ ਹੁਕਮ ਦੀ ਪਾਲਣਾ ਕਰਨ ਦੀ ਉਮੀਦ ਰੱਖੀ ਗਈ ਸੀ, ਪਰੰਤੂ ਕੀ ਹੋਇਆ?
8 ਪਰਮੇਸ਼ੁਰ ਦੀ ਕਿਰਪਾ ਵਿਚ ਰਹਿਣ ਲਈ, ਆਦਮ ਅਤੇ ਹੱਵਾਹ ਨੇ “ਭਲੇ ਬੁਰੇ ਦੀ ਸਿਆਣ ਦੇ ਬਿਰਛ” ਤੋਂ ਖਾਣ ਤੋਂ ਪਰਹੇਜ਼ ਕਰਨਾ ਸੀ। (ਉਤਪਤ 2:16, 17) ਜੇਕਰ ਉਨ੍ਹਾਂ ਨੇ ਪਰਮੇਸ਼ੁਰ ਦੇ ਨਿਯਮ ਦੀ ਪਾਲਣਾ ਕੀਤੀ ਹੁੰਦੀ, ਤਾਂ ਮਾਨਵ ਜੀਵਨ ਨੂੰ ਵਿਗਾੜਨ ਲਈ ਕੋਈ ਦੁੱਖ ਨਹੀਂ ਹੁੰਦਾ। ਪਰਮੇਸ਼ੁਰ ਦੇ ਹੁਕਮ ਦੀ ਪਾਲਣਾ ਕਰਦੇ ਹੋਏ, ਉਹ ਯਹੋਵਾਹ ਲਈ ਆਪਣਾ ਪ੍ਰੇਮ ਅਤੇ ਉਸ ਦੇ ਪ੍ਰਤੀ ਨਿਸ਼ਠਾ ਪ੍ਰਦਰਸ਼ਿਤ ਕਰਦੇ। (1 ਯੂਹੰਨਾ 5:3) ਪਰੰਤੂ ਜਿਵੇਂ ਅਸੀਂ ਅਧਿਆਇ 6 ਵਿਚ ਸਿੱਖਿਆ ਸੀ, ਇਹ ਇਸ ਤਰ੍ਹਾਂ ਨਹੀਂ ਹੋਇਆ। ਸ਼ਤਾਨ ਦੁਆਰਾ ਉਕਸਾਏ ਜਾਣ ਤੇ, ਹੱਵਾਹ ਨੇ ਉਸ ਬਿਰਛ ਤੋਂ ਫਲ ਖਾਧਾ। ਬਾਅਦ ਵਿਚ, ਆਦਮ ਨੇ ਵੀ ਵਰਜਿਤ ਫਲ ਖਾਣ ਵਿਚ ਹਿੱਸਾ ਲਿਆ।
9. ਸ਼ਤਾਨ ਨੇ ਯਹੋਵਾਹ ਦੇ ਨਾਲ ਸੰਬੰਧਿਤ ਕਿਹੜਾ ਵਾਦ-ਵਿਸ਼ਾ ਪੈਦਾ ਕੀਤਾ ਸੀ?
9 ਕੀ ਤੁਸੀਂ ਜੋ ਹੋਇਆ ਉਸ ਦੀ ਗੰਭੀਰਤਾ ਨੂੰ ਦੇਖਦੇ ਹੋ? ਸ਼ਤਾਨ ਯਹੋਵਾਹ ਦੇ ਅੱਤ ਮਹਾਨ ਹੋਣ ਦੇ ਅਹੁਦੇ ਉੱਤੇ ਹਮਲਾ ਕਰ ਰਿਹਾ ਸੀ। ਇਹ ਕਹਿ ਕੇ ਕਿ, “ਤੁਸੀਂ ਕਦੀ ਨਾ ਮਰੋਗੇ,” ਇਬਲੀਸ ਨੇ ਪਰਮੇਸ਼ੁਰ ਦੇ ਸ਼ਬਦਾਂ ਕਿ “ਤੂੰ ਜ਼ਰੂਰ ਮਰੇਂਗਾ” ਦਾ ਵਿਰੋਧ ਕੀਤਾ। ਸ਼ਤਾਨ ਦਿਆਂ ਅਗਲਿਆਂ ਸ਼ਬਦਾਂ ਨੇ ਸੰਕੇਤ ਕੀਤਾ ਕਿ ਯਹੋਵਾਹ ਆਦਮ ਅਤੇ ਹੱਵਾਹ ਨੂੰ ਪਰਮੇਸ਼ੁਰ ਵਰਗੇ ਬਣਨ, ਤਾਂ ਫਿਰ ਉਨ੍ਹਾਂ ਨੂੰ ਭਲੇ ਅਤੇ ਬੁਰੇ ਦਾ ਫ਼ੈਸਲਾ ਕਰਨ ਲਈ ਪਰਮੇਸ਼ੁਰ ਦੀ ਲੋੜ ਨਾ ਪੈਣ ਦੀ ਸੰਭਾਵਨਾ ਤੋਂ ਅਣਜਾਣ ਰੱਖ ਰਿਹਾ ਸੀ। ਇਸ ਤਰ੍ਹਾਂ ਸ਼ਤਾਨ ਦੀ ਚੁਣੌਤੀ ਨੇ ਯਹੋਵਾਹ ਦੇ ਵਿਸ਼ਵ ਸਰਬਸੱਤਾਵਾਨ ਹੋਣ ਦੇ ਨਾਤੇ ਉਸ ਦੇ ਅਹੁਦੇ ਦੀ “ਉਚਿਤਤਾ” ਅਤੇ “ਪ੍ਰਮਾਣਕਤਾ” ਬਾਰੇ ਸਵਾਲ ਪੈਦਾ ਕੀਤਾ।—ਉਤਪਤ 2:17; 3:1-6.
10. ਸ਼ਤਾਨ ਨੇ ਮਨੁੱਖਾਂ ਦੇ ਸੰਬੰਧ ਵਿਚ ਕਿਹੜੇ ਪਰੋਖ ਸੰਕੇਤ ਕੀਤੇ ਸਨ?
10 ਸ਼ਤਾਨ ਅਰਥਾਤ ਇਬਲੀਸ ਨੇ ਇਹ ਵੀ ਪਰੋਖ ਸੰਕੇਤ ਕੀਤਾ ਕਿ ਲੋਕ ਉਦੋਂ ਤਕ ਹੀ ਯਹੋਵਾਹ ਦੇ ਪ੍ਰਤੀ ਆਗਿਆਕਾਰ ਰਹਿਣਗੇ ਜਦ ਤਕ ਪਰਮੇਸ਼ੁਰ ਦਾ ਆਗਿਆਪਾਲਣ ਕਰਨਾ ਉਨ੍ਹਾਂ ਲਈ ਲਾਭਕਾਰੀ ਹੋਵੇਗਾ। ਦੂਸਰਿਆਂ ਸ਼ਬਦਾਂ ਵਿਚ, ਮਾਨਵੀ ਖਰਿਆਈ ਉੱਤੇ ਸਵਾਲ ਪੈਦਾ ਹੋਇਆ। ਸ਼ਤਾਨ ਨੇ ਦੋਸ਼ ਲਗਾਇਆ ਕਿ ਕੋਈ ਮਨੁੱਖ ਪਰਮੇਸ਼ੁਰ ਦੇ ਪ੍ਰਤੀ ਸਵੈ-ਇੱਛਾ ਪੂਰਵਕ ਨਿਸ਼ਠਾਵਾਨ ਨਹੀਂ ਰਹੇਗਾ। ਸ਼ਤਾਨ ਦੁਆਰਾ ਲਗਾਇਆ ਗਿਆ ਇਹ ਖੁਣਸੀ ਦੋਸ਼ ਅੱਯੂਬ ਬਾਰੇ ਬਾਈਬਲ ਦੇ ਬਿਰਤਾਂਤ ਵਿਚ ਸਪੱਸ਼ਟ ਤੌਰ ਤੇ
ਪ੍ਰਗਟ ਕੀਤਾ ਗਿਆ ਹੈ, ਜੋ ਯਹੋਵਾਹ ਦਾ ਇਕ ਵਫ਼ਾਦਾਰ ਸੇਵਕ ਸੀ ਜਿਸ ਉੱਤੇ, 1600 ਸਾ.ਯੁ.ਪੂ. ਤੋਂ ਕੁਝ ਸਮਾਂ ਪਹਿਲਾਂ ਇਕ ਵੱਡੀ ਅਜ਼ਮਾਇਸ਼ ਆਈ ਸੀ। ਜਦੋਂ ਤੁਸੀਂ ਅੱਯੂਬ ਦੀ ਪੁਸਤਕ ਦੇ ਪਹਿਲੇ ਦੋ ਅਧਿਆਵਾਂ ਨੂੰ ਪੜ੍ਹਦੇ ਹੋ, ਤੁਸੀਂ ਮਾਨਵ ਦੁੱਖ ਅਤੇ ਪਰਮੇਸ਼ੁਰ ਇਸ ਨੂੰ ਕਿਉਂ ਇਜਾਜ਼ਤ ਦਿੰਦਾ ਹੈ, ਦੇ ਕਾਰਨ ਬਾਰੇ ਅੰਤਰਦ੍ਰਿਸ਼ਟੀ ਹਾਸਲ ਕਰ ਸਕਦੇ ਹੋ।11. ਅੱਯੂਬ ਕਿਸ ਤਰ੍ਹਾਂ ਦਾ ਮਨੁੱਖ ਸੀ, ਪਰੰਤੂ ਸ਼ਤਾਨ ਨੇ ਕੀ ਦੋਸ਼ ਲਗਾਇਆ ਸੀ?
11 ਅੱਯੂਬ, ਜੋ ਇਕ “ਖਰਾ ਤੇ ਨੇਕ ਮਨੁੱਖ” ਸੀ, ਸ਼ਤਾਨ ਦੇ ਹਮਲੇ ਅਧੀਨ ਆਇਆ। ਪਹਿਲਾਂ, ਸ਼ਤਾਨ ਨੇ ਇਹ ਕਹਿੰਦੇ ਹੋਏ “ਕਿ ਅੱਯੂਬ ਪਰਮੇਸ਼ੁਰ ਤੋਂ ਹਾੜੇ ਕੱਢੀ ਨਹੀਂ ਡਰਦਾ,” ਅੱਯੂਬ ਉੱਤੇ ਬੁਰੇ ਮਨੋਰਥ ਦਾ ਦੋਸ਼ ਲਾਇਆ। ਫਿਰ, ਇਬਲੀਸ ਨੇ ਚਲਾਕੀ ਨਾਲ ਪਰਮੇਸ਼ੁਰ ਅਤੇ ਅੱਯੂਬ ਦੋਹਾਂ ਉੱਤੇ ਦੋਸ਼ ਲਾਉਂਦੇ ਹੋਏ ਉਨ੍ਹਾਂ ਨੂੰ ਬਦਨਾਮ ਕੀਤਾ ਕਿ ਯਹੋਵਾਹ ਨੇ ਉਸ ਨੂੰ ਸੁਰੱਖਿਅਤ ਰੱਖ ਕੇ ਅਤੇ ਬਰਕਤ ਦੇ ਕੇ ਅੱਯੂਬ ਦੀ ਨਿਸ਼ਠਾ ਖ਼ਰੀਦ ਲਈ ਹੈ। ਸ਼ਤਾਨ ਨੇ ਯਹੋਵਾਹ ਨੂੰ ਚੁਣੌਤੀ ਦਿੱਤੀ: “ਜ਼ਰਾ ਤੂੰ ਆਪਣਾ ਹੱਥ ਤਾਂ ਵਧਾ ਅਤੇ ਜੋ ਕੁਝ ਉਸ ਦਾ ਹੈ ਉਸ ਨੂੰ ਛੋਹ। ਉਹ ਤੇਰੇ ਮੂੰਹ ਉੱਤੇ ਫਿਟਕਾਰਾਂ ਪਾਊਗਾ!”—ਅੱਯੂਬ 1:8-11.
12. (ੳ) ਕਿਹੜੇ ਸਵਾਲਾਂ ਦਾ ਜਵਾਬ ਮਿਲ ਸਕਦਾ ਸੀ ਸਿਰਫ਼ ਜੇਕਰ ਪਰਮੇਸ਼ੁਰ ਅੱਯੂਬ ਨੂੰ ਸ਼ਤਾਨ ਦੁਆਰਾ ਪਰਖੇ ਜਾਣ ਦੀ ਇਜਾਜ਼ਤ ਦਿੰਦਾ? (ਅ) ਅੱਯੂਬ ਦੀ ਪਰੀਖਿਆ ਦਾ ਕੀ ਨਤੀਜਾ ਹੋਇਆ?
12 ਕੀ ਅੱਯੂਬ ਯਹੋਵਾਹ ਦੀ ਕੇਵਲ ਇਸ ਕਰਕੇ ਹੀ ਸੇਵਾ ਕਰ ਰਿਹਾ ਸੀ ਕਿਉਂਕਿ ਉਸ ਨੂੰ ਪਰਮੇਸ਼ੁਰ ਵੱਲੋਂ ਇੰਨਾ ਕੁਝ ਅੱਛਾ ਮਿਲਦਾ ਸੀ? ਕੀ ਅਜ਼ਮਾਇਸ਼ ਦੇ ਅਧੀਨ ਅੱਯੂਬ ਦੀ ਖਰਿਆਈ ਸਥਿਰ ਰਹਿ ਸਕਦੀ ਸੀ? ਕ੍ਰਮਵਾਰ, ਕੀ ਯਹੋਵਾਹ ਦਾ ਆਪਣੇ ਸੇਵਕ ਵਿਚ ਚੋਖਾ ਵਿਸ਼ਵਾਸ ਸੀ ਕਿ ਉਹ ਉਸ ਨੂੰ ਅਜ਼ਮਾਇਸ਼ ਵਿਚ ਪੈਣ ਦੀ ਇਜਾਜ਼ਤ ਦਿੰਦਾ? ਇਨ੍ਹਾਂ ਸਵਾਲਾਂ ਦੇ ਜਵਾਬ ਮਿਲ ਸਕਦੇ ਸਨ ਜੇਕਰ ਯਹੋਵਾਹ ਸ਼ਤਾਨ ਨੂੰ ਅੱਯੂਬ ਉੱਤੇ ਸਖ਼ਤ ਤੋਂ ਸਖ਼ਤ ਅਜ਼ਮਾਇਸ਼ ਲਿਆਉਣ ਦੀ ਇਜਾਜ਼ਤ ਦਿੰਦਾ। ਪਰਮੇਸ਼ੁਰ ਦੁਆਰਾ ਇਜਾਜ਼ਤ ਦਿੱਤੇ ਜਾਣ ਤੇ ਉਸ ਅਜ਼ਮਾਇਸ਼ ਦੇ ਅਧੀਨ ਅੱਯੂਬ ਦਾ ਵਫ਼ਾਦਾਰ ਜੀਵਨ-ਮਾਰਗ, ਜੋ ਅੱਯੂਬ ਨਾਮਕ ਪੁਸਤਕ ਵਿਚ ਬਿਆਨ ਕੀਤਾ ਗਿਆ ਹੈ, ਯਹੋਵਾਹ ਦੀ ਧਾਰਮਿਕਤਾ ਅਤੇ ਮਨੁੱਖ ਦੀ ਖਰਿਆਈ ਦਾ ਪੂਰਾ ਦੋਸ਼-ਨਿਵਾਰਣ ਸਾਬਤ ਹੋਇਆ।—ਅੱਯੂਬ 42:1, 2, 12.
13. ਅਸੀਂ ਉਸ ਵਿਚ ਕਿਸ ਤਰ੍ਹਾਂ ਸੰਮਿਲਿਤ ਹਾਂ ਜੋ ਅਦਨ ਵਿਚ ਵਾਪਰਿਆ ਅਤੇ ਜੋ ਅੱਯੂਬ ਨਾਲ ਹੋਇਆ?
13 ਮਗਰ, ਜੋ ਅਦਨ ਦੇ ਬਾਗ਼ ਵਿਚ ਅਤੇ ਅੱਯੂਬ ਨਾਮਕ ਮਨੁੱਖ ਨਾਲ ਹੋਇਆ, ਇਸ ਤੋਂ ਵੀ ਗਹਿਰੀ ਮਹੱਤਤਾ ਰੱਖਦਾ ਹੈ। ਸ਼ਤਾਨ ਦੁਆਰਾ ਪੈਦਾ ਕੀਤੇ ਵਾਦ-ਵਿਸ਼ਿਆਂ
ਵਿਚ ਸਾਰੀ ਮਨੁੱਖਜਾਤੀ ਸੰਮਿਲਿਤ ਹੈ, ਜਿਨ੍ਹਾਂ ਵਿਚ ਅਸੀਂ ਵੀ ਸ਼ਾਮਲ ਹਾਂ। ਪਰਮੇਸ਼ੁਰ ਦਾ ਨਾਂ ਬਦਨਾਮ ਕੀਤਾ ਗਿਆ ਸੀ, ਅਤੇ ਉਸ ਦੀ ਸਰਬਸੱਤਾ ਨੂੰ ਚੁਣੌਤੀ ਦਿੱਤੀ ਗਈ ਸੀ। ਪਰਮੇਸ਼ੁਰ ਦੀ ਸ੍ਰਿਸ਼ਟੀ, ਅਰਥਾਤ ਮਨੁੱਖ ਦੀ ਨੇਕੀ ਬਾਰੇ ਸਵਾਲ ਪੈਦਾ ਹੋਇਆ ਸੀ। ਇਨ੍ਹਾਂ ਵਾਦ-ਵਿਸ਼ਿਆਂ ਨੂੰ ਨਿਪਟਾਉਣਾ ਜ਼ਰੂਰੀ ਸੀ।ਵਾਦ-ਵਿਸ਼ਿਆਂ ਨੂੰ ਕਿਵੇਂ ਨਿਪਟਾਇਆ ਜਾਵੇ
14. ਜਦੋਂ ਇਕ ਖੁਣਸੀ ਚੁਣੌਤੀ ਸਾਮ੍ਹਣਾ ਕਰੇ, ਤਾਂ ਇਕ ਦੋਸ਼ੀ ਠਹਿਰਾਇਆ ਗਿਆ ਵਿਅਕਤੀ ਸ਼ਾਇਦ ਕੀ ਕਰ ਸਕਦਾ ਹੈ?
14 ਇਕ ਉਦਾਹਰਣ ਦੇ ਲਈ, ਫ਼ਰਜ਼ ਕਰੋ ਕਿ ਤੁਸੀਂ ਇਕ ਸੁਖੀ ਪਰਿਵਾਰ ਵਿਚ ਕਈ ਬੱਚਿਆਂ ਦੇ ਪ੍ਰੇਮਪੂਰਣ ਪਿਤਾ ਜਾਂ ਮਾਤਾ ਹੋ। ਫ਼ਰਜ਼ ਕਰੋ ਕਿ ਤੁਹਾਡਾ ਇਕ ਗੁਆਂਢੀ ਇਹ ਦੋਸ਼ ਲਾਉਂਦੇ ਹੋਏ ਕਿ ਤੁਸੀਂ ਇਕ ਬੁਰੇ ਪਿਤਾ ਜਾਂ ਮਾਤਾ ਹੋ, ਝੂਠ ਫੈਲਾਉਂਦਾ ਹੈ। ਕੀ ਹੋਵੇਗਾ ਅਗਰ ਉਹ ਗੁਆਂਢੀ ਇਹ ਕਹਿੰਦਾ ਹੈ ਕਿ ਤੁਹਾਡੇ ਬੱਚੇ ਤੁਹਾਡੇ ਨਾਲ ਪ੍ਰੇਮ ਨਹੀਂ ਕਰਦੇ ਹਨ, ਕਿ ਉਹ ਤੁਹਾਡੇ ਨਾਲ ਇਸ ਕਰਕੇ ਹੀ ਰਹਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਕੋਈ ਬਿਹਤਰ ਸਥਿਤੀ ਨਹੀਂ ਲੱਭਦੀ, ਅਤੇ ਉਹ ਤੁਹਾਨੂੰ ਛੱਡ ਜਾਣ ਜੇਕਰ ਕੋਈ ਉਨ੍ਹਾਂ ਨੂੰ ਉੱਥੋਂ ਨਿਕਲਣ ਦਾ ਉਪਾਉ ਦੱਸੇ। ‘ਨਿਰਰਥਕ!’ ਤੁਸੀਂ ਸ਼ਾਇਦ ਕਹੋ।
ਜੀ ਹਾਂ, ਪਰੰਤੂ ਤੁਸੀਂ ਇਸ ਨੂੰ ਕਿਵੇਂ ਸਾਬਤ ਕਰੋਗੇ? ਕੁਝ ਮਾਪੇ ਸ਼ਾਇਦ ਕ੍ਰੋਧ ਵਿਚ ਪ੍ਰਤਿਕ੍ਰਿਆ ਦਿਖਾਉਣ। ਹੋਰ ਸਮੱਸਿਆਵਾਂ ਪੈਦਾ ਕਰਨ ਦੇ ਇਲਾਵਾ, ਅਜਿਹੀ ਹਿੰਸਕ ਪ੍ਰਤਿਕ੍ਰਿਆ ਇਨ੍ਹਾਂ ਝੂਠੀਆਂ ਗੱਲਾਂ ਦਾ ਸਮਰਥਨ ਕਰੇਗੀ। ਅਜਿਹੀ ਸਮੱਸਿਆ ਨੂੰ ਸੁਲਝਾਉਣ ਦਾ ਇਕ ਤਸੱਲੀਬਖ਼ਸ਼ ਤਰੀਕਾ ਇਹ ਹੋਵੇਗਾ ਕਿ ਆਪਣੇ ਦੋਸ਼ ਲਗਾਉਣ ਵਾਲੇ ਨੂੰ ਉਸ ਦਾ ਲਗਾਇਆ ਹੋਇਆ ਦੋਸ਼ ਸਾਬਤ ਕਰਨ ਦਿਓ, ਨਾਲੇ ਆਪਣੇ ਬੱਚਿਆਂ ਨੂੰ ਪ੍ਰਮਾਣਿਤ ਕਰਨ ਦਾ ਮੌਕਾ ਦਿਓ ਕਿ ਉਹ ਤੁਹਾਡੇ ਨਾਲ ਸੱਚੇ ਦਿਲੋਂ ਪ੍ਰੇਮ ਰੱਖਦੇ ਹਨ।15. ਯਹੋਵਾਹ ਨੇ ਸ਼ਤਾਨ ਦੀ ਚੁਣੌਤੀ ਦਾ ਕਿਸ ਤਰ੍ਹਾਂ ਸਾਮ੍ਹਣਾ ਕਰਨਾ ਚੁਣਿਆ?
15 ਯਹੋਵਾਹ ਇਕ ਪ੍ਰੇਮਪੂਰਣ ਪਿਤਾ ਵਰਗਾ ਹੈ। ਆਦਮ ਅਤੇ ਹੱਵਾਹ ਦੀ ਤੁਲਨਾ ਬੱਚਿਆਂ ਨਾਲ ਕੀਤੀ ਜਾ ਸਕਦੀ ਹੈ, ਅਤੇ ਸ਼ਤਾਨ ਉਸ ਝੂਠੇ ਗੁਆਂਢੀ ਦੀ ਭੂਮਿਕਾ ਨੂੰ ਪੂਰਾ ਕਰਦਾ ਹੈ। ਪਰਮੇਸ਼ੁਰ ਨੇ ਬੁੱਧੀਮਾਨੀ ਨਾਲ ਸ਼ਤਾਨ, ਆਦਮ, ਅਤੇ ਹੱਵਾਹ ਨੂੰ ਫੌਰਨ ਨਾਸ਼ ਨਹੀਂ ਕੀਤਾ ਪਰੰਤੂ ਇਨ੍ਹਾਂ ਅਪਰਾਧੀਆਂ ਨੂੰ ਕੁਝ ਸਮੇਂ ਲਈ ਜੀਉਂਦੇ ਰਹਿਣ ਦੀ ਇਜਾਜ਼ਤ ਦਿੱਤੀ। ਇਸ ਨੇ ਸਾਡੇ ਪਹਿਲੇ ਮਾਪਿਆਂ ਨੂੰ ਮਾਨਵੀ ਪਰਿਵਾਰ ਨੂੰ ਆਰੰਭ ਕਰਨ ਦਾ ਸਮਾਂ ਦਿੱਤਾ, ਅਤੇ ਇਸ ਨੇ ਇਬਲੀਸ ਨੂੰ ਸਾਬਤ ਕਰਨ ਦਾ ਮੌਕਾ ਦਿੱਤਾ ਹੈ ਕਿ ਉਸ ਦਾ ਲਗਾਇਆ ਹੋਇਆ ਦੋਸ਼ ਸੱਚ ਸੀ ਜਾਂ ਨਹੀਂ ਤਾਂਕਿ ਵਾਦ-ਵਿਸ਼ੇ ਨਿਪਟਾਏ ਜਾ ਸਕਣ। ਫਿਰ ਵੀ, ਸ਼ੁਰੂ ਤੋਂ ਹੀ ਪਰਮੇਸ਼ੁਰ ਨੂੰ ਇਹ ਪਤਾ ਸੀ ਕਿ ਕੁਝ ਮਨੁੱਖ ਉਸ ਦੇ ਪ੍ਰਤੀ ਨਿਸ਼ਠਾਵਾਨ ਹੋਣਗੇ ਅਤੇ ਇਉਂ ਸ਼ਤਾਨ ਨੂੰ ਝੂਠਾ ਸਾਬਤ ਕਰਨਗੇ। ਅਸੀਂ ਕਿੰਨੇ ਧੰਨਵਾਦੀ ਹਾਂ ਕਿ ਯਹੋਵਾਹ ਨੇ ਉਨ੍ਹਾਂ ਨੂੰ ਜੋ ਉਸ ਦੇ ਨਾਲ ਪ੍ਰੇਮ ਰੱਖਦੇ ਹਨ, ਬਰਕਤ ਦੇਣਾ ਅਤੇ ਸਹਾਇਤਾ ਕਰਨਾ ਜਾਰੀ ਰੱਖਿਆ ਹੈ!—2 ਇਤਹਾਸ 16:9; ਕਹਾਉਤਾਂ 15:3.
ਕੀ ਸਾਬਤ ਹੋਇਆ ਹੈ?
16. ਸੰਸਾਰ ਕਿਸ ਤਰ੍ਹਾਂ ਸ਼ਤਾਨ ਦੀ ਸ਼ਕਤੀ ਦੇ ਅਧੀਨ ਆਇਆ?
16 ਤਕਰੀਬਨ ਪੂਰੇ ਮਾਨਵ ਇਤਿਹਾਸ ਦੇ ਦੌਰਾਨ, ਸ਼ਤਾਨ ਨੂੰ ਮਨੁੱਖਜਾਤੀ ਦੇ ਉੱਪਰ ਪ੍ਰਬਲਤਾ ਕਾਇਮ ਕਰਨ ਦੀਆਂ ਯੋਜਨਾਵਾਂ ਬਣਾਉਣ ਲਈ ਖੁਲ੍ਹੀ ਛੁੱਟੀ ਮਿਲੀ ਹੈ। ਹੋਰ ਚੀਜ਼ਾਂ ਤੋਂ ਇਲਾਵਾ, ਉਸ ਨੇ ਰਾਜਨੀਤਿਕ ਸ਼ਕਤੀਆਂ ਉੱਪਰ ਹਕੂਮਤ ਚਲਾਈ ਹੈ ਅਤੇ ਉਨ੍ਹਾਂ ਧਰਮਾਂ ਨੂੰ ਵਧਾਇਆ ਹੈ ਜੋ ਯਹੋਵਾਹ ਦੀ ਬਜਾਇ ਚਲਾਕੀ ਨਾਲ ਉਸ ਵੱਲ ਉਪਾਸਨਾ ਨਿਰਦੇਸ਼ਿਤ ਕਰਦੇ ਹਨ। ਇਸ ਤਰ੍ਹਾਂ ਇਬਲੀਸ ‘ਇਸ ਜੁੱਗ ਦਾ ਇਸ਼ੁਰ’ ਬਣ ਗਿਆ ਹੈ ਅਤੇ ਉਸ ਨੂੰ “ਜਗਤ ਦਾ ਸਰਦਾਰ” ਸੱਦਿਆ ਜਾਂਦਾ ਹੈ। (2 ਕੁਰਿੰਥੀਆਂ 4:4; ਯੂਹੰਨਾ 12:31) ਸੱਚ-ਮੁੱਚ ਹੀ, “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” (1 ਯੂਹੰਨਾ 5:19) ਕੀ ਇਸ ਦਾ ਇਹ ਅਰਥ ਹੈ ਕਿ ਸ਼ਤਾਨ ਨੇ ਆਪਣਾ ਲਗਾਇਆ ਹੋਇਆ ਦੋਸ਼ ਸਾਬਤ ਕਰ ਦਿੱਤਾ ਹੈ ਕਿ ਉਹ ਸਾਰੀ ਮਨੁੱਖਜਾਤੀ ਨੂੰ ਯਹੋਵਾਹ ਪਰਮੇਸ਼ੁਰ ਤੋਂ ਦੂਰ ਖਿੱਚ ਸਕਦਾ ਹੈ? ਬਿਲਕੁਲ ਹੀ ਨਹੀਂ! ਜਦ ਕਿ ਸ਼ਤਾਨ ਨੂੰ ਹੋਂਦ ਵਿਚ ਰਹਿਣ ਦਿੱਤਾ, ਨਾਲ ਹੀ ਨਾਲ ਯਹੋਵਾਹ ਨੇ ਆਪਣਾ ਮਕਸਦ ਪੂਰਾ ਕਰਨਾ ਜਾਰੀ ਰੱਖਿਆ ਹੈ। ਤਾਂ ਫਿਰ, ਬਾਈਬਲ ਪਰਮੇਸ਼ੁਰ ਵੱਲੋਂ ਦੁਸ਼ਟਤਾ ਨੂੰ ਦਿੱਤੀ ਇਜਾਜ਼ਤ ਦੇ ਸੰਬੰਧ ਵਿਚ ਕੀ ਪ੍ਰਗਟ ਕਰਦੀ ਹੈ?
17. ਦੁਸ਼ਟਤਾ ਅਤੇ ਦੁੱਖ ਦਾ ਕਾਰਨ ਕੀ ਹੈ, ਇਸ ਬਾਰੇ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?
17 ਯਹੋਵਾਹ ਦੁਸ਼ਟਤਾ ਅਤੇ ਦੁੱਖ ਲਈ ਜ਼ਿੰਮੇਵਾਰ ਨਹੀਂ ਹੈ। ਕਿਉਂਕਿ ਸ਼ਤਾਨ ਇਸ ਸੰਸਾਰ ਦਾ ਸ਼ਾਸਕ ਅਤੇ ਇਸ ਰੀਤੀ-ਵਿਵਸਥਾ ਦਾ ਈਸ਼ਵਰ ਹੈ, ਉਹ ਅਤੇ ਜੋ ਉਸ ਦਾ ਸਮਰਥਨ ਕਰਦੇ ਹਨ, ਮਾਨਵੀ ਸਮਾਜ ਦੀਆਂ ਵਰਤਮਾਨ ਹਾਲਾਤਾਂ ਅਤੇ ਉਨ੍ਹਾਂ ਸਾਰਿਆਂ ਕਸ਼ਟਾਂ ਲਈ ਜ਼ਿੰਮੇਵਾਰ ਹਨ ਜੋ ਮਨੁੱਖਜਾਤੀ ਉੱਤੇ ਆਏ ਹਨ। ਕੋਈ ਵੀ ਵਿਅਕਤੀ ਉਚਿਤ ਤੌਰ ਤੇ ਇਹ ਨਹੀਂ ਕਹਿ ਸਕਦਾ ਹੈ ਕਿ ਪਰਮੇਸ਼ੁਰ ਅਜਿਹੀਆਂ ਕਠਿਨਾਈਆਂ ਲਈ ਜ਼ਿੰਮੇਵਾਰ ਹੈ।—ਰੋਮੀਆਂ 9:14.
18. ਪਰਮੇਸ਼ੁਰ ਤੋਂ ਸੁਤੰਤਰਤਾ ਦੇ ਸੰਬੰਧ ਵਿਚ ਯਹੋਵਾਹ ਵੱਲੋਂ ਦੁਸ਼ਟਤਾ ਅਤੇ ਦੁੱਖ ਨੂੰ ਇਜਾਜ਼ਤ ਦੇਣ ਤੇ ਕੀ ਸਾਬਤ ਹੋਇਆ ਹੈ?
18 ਯਹੋਵਾਹ ਦਾ ਦੁਸ਼ਟਤਾ ਅਤੇ ਦੁੱਖ ਨੂੰ ਇਜਾਜ਼ਤ ਦੇਣ ਤੋਂ ਸਾਬਤ ਹੋਇਆ ਹੈ ਕਿ ਪਰਮੇਸ਼ੁਰ ਤੋਂ ਸੁਤੰਤਰਤਾ ਨੇ ਇਕ ਬਿਹਤਰ ਸੰਸਾਰ ਨਹੀਂ ਪੈਦਾ ਕੀਤਾ ਹੈ। ਬਿਨਾਂ ਸ਼ੱਕ, ਇਤਿਹਾਸ ਇਕ ਤੋਂ ਬਾਅਦ ਇਕ ਤਬਾਹੀ ਨਾਲ ਚਿੰਨ੍ਹਿਤ ਹੋਇਆ ਹੈ। ਇਸ ਦਾ ਕਾਰਨ ਇਹ ਹੈ ਕਿ ਮਨੁੱਖਾਂ ਨੇ ਆਪਣੇ ਹੀ ਸੁਤੰਤਰ ਮਾਰਗ ਉੱਤੇ ਚਲਣਾ ਚੁਣਿਆ ਹੈ ਅਤੇ ਪਰਮੇਸ਼ੁਰ ਦੇ ਬਚਨ ਅਤੇ ਉਸ ਦੀ ਇੱਛਾ ਲਈ ਕੋਈ ਵਾਸਤਵਿਕ ਆਦਰ ਨਹੀਂ ਦਿਖਾਇਆ ਹੈ। ਜਦੋਂ ਯਹੋਵਾਹ ਦੇ ਪ੍ਰਾਚੀਨ ਲੋਕਾਂ ਅਤੇ ਉਨ੍ਹਾਂ ਦੇ ਆਗੂਆਂ ਨੇ ਬੇਵਫ਼ਾਈ ਦੇ ਨਾਲ “ਆਪਣੇ ਰਾਹ” ਨੂੰ ਅਪਣਾਇਆ ਅਤੇ ਉਸ ਦੇ ਬਚਨ ਨੂੰ ਰੱਦ ਕੀਤਾ, ਇਸ ਦੇ ਨਤੀਜੇ ਬਿਪਤਾਜਨਕ ਹੋਏ। ਆਪਣੇ ਨਬੀ ਯਿਰਮਿਯਾਹ ਦੇ ਰਾਹੀਂ, ਪਰਮੇਸ਼ੁਰ ਨੇ ਉਨ੍ਹਾਂ ਨੂੰ ਦੱਸਿਆ: “ਬੁੱਧਵਾਨ ਲੱਜਿਆਵਾਨ ਹੋਣਗੇ, ਓਹ ਘਾਬਰ ਜਾਣਗੇ ਅਤੇ ਫੜੇ ਜਾਣਗੇ। ਵੇਖੋ, ਓਹਨਾਂ ਨੇ ਯਹੋਵਾਹ ਦੇ ਬਚਨ ਨੂੰ ਰੱਦ ਦਿੱਤਾ,—ਓਹਨਾਂ ਦੀ ਏਹ ਕੀ ਬੁੱਧ ਹੋਈ?” (ਯਿਰਮਿਯਾਹ 8:5, 6, 9) ਯਹੋਵਾਹ ਦੇ ਮਿਆਰਾਂ ਦੀ ਪੈਰਵੀ ਕਰਨ ਵਿਚ ਅਸਫਲ ਹੋ ਕੇ, ਆਮ ਮਨੁੱਖਜਾਤੀ ਬਿਨਾਂ ਪਤਵਾਰ ਦੇ ਇਕ ਜਹਾਜ਼ ਵਰਗੀ ਬਣ ਗਈ ਹੈ ਜੋ ਇਕ ਤੂਫ਼ਾਨੀ ਸਾਗਰ ਵਿਚ ਡਾਵਾਂ ਡੋਲ ਹੁੰਦੀ ਹੈ।
19. ਕੀ ਸਬੂਤ ਹੈ ਕਿ ਸ਼ਤਾਨ ਸਾਰਿਆਂ ਮਨੁੱਖਾਂ ਨੂੰ ਪਰਮੇਸ਼ੁਰ ਦੇ ਵਿਰੁੱਧ ਨਹੀਂ ਕਰ ਸਕਦਾ ਹੈ?
19 ਪਰਮੇਸ਼ੁਰ ਵੱਲੋਂ ਦੁਸ਼ਟਤਾ ਅਤੇ ਦੁੱਖ ਨੂੰ ਇਜਾਜ਼ਤ ਦੇਣ ਤੇ ਇਹ ਵੀ ਸਾਬਤ ਹੋਇਆ ਹੈ ਕਿ ਸ਼ਤਾਨ ਸਾਰੀ ਮਨੁੱਖਜਾਤੀ ਨੂੰ ਯਹੋਵਾਹ ਵੱਲੋਂ ਮੋੜ ਨਹੀਂ ਸਕਿਆ ਹੈ। ਇਤਿਹਾਸ ਦਿਖਾਉਂਦਾ ਹੈ ਕਿ ਹਮੇਸ਼ਾ ਅਜਿਹੇ ਵਿਅਕਤੀ ਰਹੇ ਹਨ ਜਿਨ੍ਹਾਂ ਨੇ ਪਰਮੇਸ਼ੁਰ ਦੇ ਪ੍ਰਤੀ ਵਫ਼ਾਦਾਰੀ ਕਾਇਮ ਰੱਖੀ ਹੈ ਭਾਵੇਂ ਉਨ੍ਹਾਂ ਉੱਤੇ ਜੋ ਮਰਜ਼ੀ ਪਰਤਾਵੇ ਜਾਂ ਬਿਪਤਾਵਾਂ ਆਈਆਂ। ਸਦੀਆਂ ਦੇ ਦੌਰਾਨ, ਯਹੋਵਾਹ ਦੀ ਸ਼ਕਤੀ ਉਸ ਦੇ ਸੇਵਕਾਂ ਦੇ ਨਿਮਿੱਤ ਕੂਚ 9:16; 1 ਸਮੂਏਲ 12:22) ਇਬਰਾਨੀਆਂ ਅਧਿਆਇ 11 ਸਾਨੂੰ ਵਫ਼ਾਦਾਰ ਵਿਅਕਤੀਆਂ ਦੀ ਲੰਮੀ ਕਤਾਰ ਬਾਰੇ ਦੱਸਦਾ ਹੈ, ਜਿਨ੍ਹਾਂ ਵਿਚ ਹਾਬਲ, ਹਨੋਕ, ਨੂਹ, ਅਬਰਾਹਾਮ, ਅਤੇ ਮੂਸਾ ਸ਼ਾਮਲ ਹਨ। ਇਬਰਾਨੀਆਂ 12:1 ਉਨ੍ਹਾਂ ਨੂੰ ‘ਗਵਾਹਾਂ ਦਾ ਐਨਾ ਵੱਡਾ ਬੱਦਲ’ ਸੱਦਦਾ ਹੈ। ਉਹ ਯਹੋਵਾਹ ਵਿਚ ਅਡੋਲ ਨਿਹਚਾ ਦੀਆਂ ਮਿਸਾਲਾਂ ਸਨ। ਆਧੁਨਿਕ ਸਮਿਆਂ ਵਿਚ ਵੀ, ਬਹੁਤੇਰਿਆਂ ਨੇ ਪਰਮੇਸ਼ੁਰ ਨੂੰ ਅਟੁੱਟ ਖਰਿਆਈ ਵਿਚ ਆਪਣੀਆਂ ਜਾਨਾਂ ਵਾਰ ਦਿੱਤੀਆਂ ਹਨ। ਆਪਣੀ ਨਿਹਚਾ ਅਤੇ ਪ੍ਰੇਮ ਦੁਆਰਾ, ਅਜਿਹੇ ਵਿਅਕਤੀ ਨਿਰਣਾਇਕ ਤੌਰ ਤੇ ਸਾਬਤ ਕਰਦੇ ਹਨ ਕਿ ਸ਼ਤਾਨ ਸਾਰਿਆਂ ਮਨੁੱਖਾਂ ਨੂੰ ਪਰਮੇਸ਼ੁਰ ਦੇ ਵਿਰੁੱਧ ਨਹੀਂ ਕਰ ਸਕਦਾ ਹੈ।
ਜ਼ਾਹਰ ਕੀਤੀ ਗਈ ਹੈ, ਅਤੇ ਉਸ ਦਾ ਨਾਂ ਸਾਰੀ ਧਰਤੀ ਵਿਚ ਘੋਸ਼ਿਤ ਕੀਤਾ ਗਿਆ ਹੈ। (20. ਯਹੋਵਾਹ ਦਾ ਦੁਸ਼ਟਤਾ ਅਤੇ ਦੁੱਖ ਨੂੰ ਜਾਰੀ ਰਹਿਣ ਦੇਣ ਤੇ ਪਰਮੇਸ਼ੁਰ ਅਤੇ ਮਨੁੱਖਜਾਤੀ ਦੇ ਸੰਬੰਧ ਵਿਚ ਕੀ ਸਾਬਤ ਹੋਇਆ ਹੈ?
20 ਆਖ਼ਰਕਾਰ, ਯਹੋਵਾਹ ਵੱਲੋਂ ਦੁਸ਼ਟਤਾ ਅਤੇ ਦੁੱਖ ਨੂੰ ਜਾਰੀ ਰਹਿਣ ਦੇਣ ਤੇ ਸਬੂਤ ਮਿਲਦਾ ਹੈ ਕਿ ਮਨੁੱਖਜਾਤੀ ਦੀ ਅਨੰਤ ਬਰਕਤ ਅਤੇ ਖ਼ੁਸ਼ੀ ਲਈ ਕੇਵਲ ਯਹੋਵਾਹ, ਅਰਥਾਤ ਸ੍ਰਿਸ਼ਟੀਕਰਤਾ ਕੋਲ ਹੀ ਉਨ੍ਹਾਂ ਉੱਤੇ ਸ਼ਾਸਨ ਕਰਨ ਦੀ ਯੋਗਤਾ ਅਤੇ ਹੱਕ ਹੈ। ਸਦੀਆਂ ਲਈ, ਮਨੁੱਖਜਾਤੀ ਨੇ ਅਨੇਕ ਪ੍ਰਕਾਰ ਦੀਆਂ ਸਰਕਾਰਾਂ ਨੂੰ ਪਰਖ ਕੇ ਦੇਖਿਆ ਹੈ। ਪਰੰਤੂ ਨਤੀਜਾ ਕੀ ਹੋਇਆ ਹੈ? ਉਹ ਕੌਮਾਂ ਦਾ ਅੱਜ ਸਾਮ੍ਹਣਾ ਕਰ ਰਹੀਆਂ ਗੁੰਝਲਦਾਰ ਸਮੱਸਿਆਵਾਂ ਅਤੇ ਸੰਕਟਾਂ ਕਾਫ਼ੀ ਸਬੂਤ ਹਨ ਕਿ ਸੱਚ-ਮੁੱਚ, ਜਿਵੇਂ ਬਾਈਬਲ ਜ਼ਿਕਰ ਕਰਦੀ ਹੈ, “ਇੱਕ ਜਣਾ ਦੂਜੇ ਉੱਤੇ ਆਗਿਆ ਤੋਰ ਕੇ ਆਪਣਾ ਹੀ ਨੁਕਸਾਨ ਕਰਦਾ ਹੈ।” (ਉਪਦੇਸ਼ਕ ਦੀ ਪੋਥੀ 8:9) ਕੇਵਲ ਯਹੋਵਾਹ ਹੀ ਸਾਨੂੰ ਬਚਾ ਸਕਦਾ ਹੈ ਅਤੇ ਆਪਣਾ ਮੁੱਢਲਾ ਮਕਸਦ ਪੂਰਾ ਕਰ ਸਕਦਾ ਹੈ। ਉਹ ਇਹ ਕਿਵੇਂ ਕਰੇਗਾ, ਅਤੇ ਕਦੋਂ?
21. ਸ਼ਤਾਨ ਨੂੰ ਕੀ ਕੀਤਾ ਜਾਵੇਗਾ, ਅਤੇ ਇਸ ਨੂੰ ਸੰਪੰਨ ਕਰਨ ਲਈ ਕਿਸ ਨੂੰ ਇਸਤੇਮਾਲ ਕੀਤਾ ਜਾਵੇਗਾ?
21 ਆਦਮ ਅਤੇ ਹੱਵਾਹ ਦਾ ਸ਼ਤਾਨ ਦੀ ਸਾਜ਼ਸ਼ ਵਿਚ ਫਸਣ ਤੋਂ ਇਕ ਦਮ ਬਾਅਦ, ਪਰਮੇਸ਼ੁਰ ਨੇ ਮੁਕਤੀ ਦੇ ਇਕ ਜ਼ਰੀਏ ਨਾਲ ਸੰਬੰਧਿਤ ਆਪਣੇ ਮਕਸਦ ਨੂੰ ਘੋਸ਼ਿਤ ਕੀਤਾ। ਇਹ ਹੈ ਜੋ ਯਹੋਵਾਹ ਨੇ ਸ਼ਤਾਨ ਦੇ ਸੰਬੰਧ ਵਿਚ ਐਲਾਨ ਕੀਤਾ: “ਤੇਰੇ ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹ ਦੀ ਅੱਡੀ ਨੂੰ ਡੰਗ ਮਾਰੇਂਗਾ।” (ਉਤਪਤ 3:15) ਉਸ ਐਲਾਨ ਨੇ ਗਾਰੰਟੀ ਦਿੱਤੀ ਕਿ ਇਬਲੀਸ ਨੂੰ ਸਦਾ ਦੇ ਲਈ ਆਪਣੇ ਭੈੜੇ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਮਸੀਹਾਈ ਰਾਜ ਦਾ ਰਾਜਾ ਹੋਣ ਦੇ ਨਾਤੇ, ਵਾਅਦਾ ਕੀਤੀ ਹੋਈ ਸੰਤਾਨ, ਯਿਸੂ ਮਸੀਹ, ‘ਸ਼ਤਾਨ ਦੇ ਸਿਰ ਨੂੰ ਫੇਵੇਗਾ।’ ਜੀ ਹਾਂ, ਯਿਸੂ “ਝਬਦੇ” ਹੀ ਵਿਦਰੋਹੀ ਸ਼ਤਾਨ ਨੂੰ ਮਿੱਧੇਗਾ!—ਰੋਮੀਆਂ 16:20.
ਤੁਸੀਂ ਕੀ ਕਰੋਗੇ?
22. (ੳ) ਤੁਸੀਂ ਕਿਨ੍ਹਾਂ ਸਵਾਲਾਂ ਦੇ ਜਵਾਬ ਦੇਣੇ ਹਨ? (ਅ) ਭਾਵੇਂ ਕਿ ਸ਼ਤਾਨ ਉਨ੍ਹਾਂ ਉੱਤੇ ਆਪਣਾ ਕ੍ਰੋਧ ਭੜਕਾਉਂਦਾ ਹੈ ਜੋ ਪਰਮੇਸ਼ੁਰ ਦੇ ਪ੍ਰਤੀ ਵਫ਼ਾਦਾਰ ਹਨ, ਉਹ ਕਿਸ ਚੀਜ਼ ਬਾਰੇ ਨਿਸ਼ਚਿਤ ਹੋ ਸਕਦੇ ਹਨ?
22 ਇਨ੍ਹਾਂ ਅੰਤਰਗ੍ਰਸਤ ਵਾਦ-ਵਿਸ਼ਿਆਂ ਨੂੰ ਜਾਣਦੇ ਹੋਏ, ਤੁਸੀਂ ਕਿਸ ਦੇ ਪੱਖ ਹੋਵੋਗੇ? ਕੀ ਤੁਸੀਂ ਆਪਣੇ ਕੰਮਾਂ-ਕਾਰਾਂ ਦੁਆਰਾ ਸਾਬਤ ਕਰੋਗੇ ਕਿ ਤੁਸੀਂ ਯਹੋਵਾਹ ਦੇ ਨਿਸ਼ਠਾਵਾਨ ਸਮਰਥਕ ਹੋ? ਕਿਉਂਕਿ ਸ਼ਤਾਨ ਜਾਣਦਾ ਹੈ ਕਿ ਉਸ ਦਾ ਥੋੜ੍ਹਾ ਹੀ ਸਮਾਂ ਰਹਿੰਦਾ ਹੈ, ਉਹ ਉਨ੍ਹਾਂ ਉੱਪਰ ਜੋ ਪਰਮੇਸ਼ੁਰ ਦੇ ਪ੍ਰਤੀ ਖਰਿਆਈ ਕਾਇਮ ਰੱਖਣਾ ਚਾਹੁੰਦੇ ਹਨ ਆਪਣਾ ਕ੍ਰੋਧ ਭੜਕਾਉਣ ਲਈ ਪੂਰਾ ਜਤਨ ਕਰੇਗਾ। (ਪਰਕਾਸ਼ ਦੀ ਪੋਥੀ 12:12) ਪਰੰਤੂ ਤੁਸੀਂ ਪਰਮੇਸ਼ੁਰ ਤੋਂ ਸਹਾਇਤਾ ਦੀ ਉਮੀਦ ਰੱਖ ਸਕਦੇ ਹੋ ਕਿਉਂਕਿ “ਪ੍ਰਭੁ ਭਗਤਾਂ ਨੂੰ ਪਰਤਾਵੇ ਵਿੱਚੋਂ ਕੱਢਣਾ . . . ਜਾਣਦਾ ਹੈ!” (2 ਪਤਰਸ 2:9) ਉਹ ਤੁਹਾਡੀ ਹੱਦੋਂ ਬਾਹਰ ਤੁਹਾਨੂੰ ਪਰਤਾਵੇ ਵਿਚ ਨਹੀਂ ਪੈਣ ਦੇਵੇਗਾ, ਅਤੇ ਬਚਣ ਦਾ ਉਪਾਉ ਵੀ ਦੇਵੇਗਾ ਭਈ ਤੁਸੀਂ ਝੱਲ ਸਕੋ।—1 ਕੁਰਿੰਥੀਆਂ 10:13.
23. ਅਸੀਂ ਪੂਰੇ ਵਿਸ਼ਵਾਸ ਨਾਲ ਕਿਸ ਚੀਜ਼ ਦੀ ਉਮੀਦ ਰੱਖ ਸਕਦੇ ਹਾਂ?
23 ਆਓ ਅਸੀਂ ਪੂਰੇ ਵਿਸ਼ਵਾਸ ਨਾਲ ਉਸ ਸਮੇਂ ਦੀ ਉਮੀਦ ਰੱਖੀਏ ਜਦੋਂ ਰਾਜਾ ਯਿਸੂ ਮਸੀਹ, ਸ਼ਤਾਨ ਅਤੇ ਉਸ ਦੀ ਪੈਰਵੀ ਕਰਨ ਵਾਲੇ ਸਾਰਿਆਂ ਲੋਕਾਂ ਦੇ ਵਿਰੁੱਧ ਕਾਰਵਾਈ ਕਰੇਗਾ। (ਪਰਕਾਸ਼ ਦੀ ਪੋਥੀ 20:1-3) ਯਿਸੂ ਉਨ੍ਹਾਂ ਸਾਰਿਆਂ ਨੂੰ ਖ਼ਤਮ ਕਰੇਗਾ ਜੋ ਉਨ੍ਹਾਂ ਤਕਲੀਫ਼ਾਂ ਅਤੇ ਗੜਬੜਾਂ ਦੇ ਲਈ ਜ਼ਿੰਮੇਵਾਰ ਹਨ ਜੋ ਮਨੁੱਖਜਾਤੀ ਨੇ ਸਹਾਰੀਆਂ ਹਨ। ਉਸ ਸਮੇਂ ਦੇ ਆਉਣ ਤਕ, ਦੁੱਖ ਦਾ ਇਕ ਖ਼ਾਸ ਤੌਰ ਤੇ ਦਰਦਨਾਕ ਰੂਪ ਹੈ ਆਪਣੇ ਪਿਆਰਿਆਂ ਨੂੰ ਮੌਤ ਵਿਚ ਖੋਹਣਾ। ਇਹ ਜਾਣਨ ਲਈ ਕਿ ਉਨ੍ਹਾਂ ਨੂੰ ਕੀ ਹੁੰਦਾ ਹੈ, ਅਗਲਾ ਅਧਿਆਇ ਪੜ੍ਹੋ।
ਆਪਣੇ ਗਿਆਨ ਨੂੰ ਪਰਖੋ
ਅਸੀਂ ਇਹ ਕਿਸ ਤਰ੍ਹਾਂ ਜਾਣਦੇ ਹਾਂ ਕਿ ਯਹੋਵਾਹ ਮਾਨਵੀ ਦੁੱਖ ਲਈ ਜ਼ਿੰਮੇਵਾਰ ਨਹੀਂ ਹੈ?
ਅਦਨ ਵਿਚ ਸ਼ਤਾਨ ਦੁਆਰਾ ਕਿਹੜੇ ਵਾਦ-ਵਿਸ਼ੇ ਪੈਦਾ ਹੋਏ ਅਤੇ ਅੱਯੂਬ ਦੇ ਦਿਨਾਂ ਵਿਚ ਸਪੱਸ਼ਟ ਕੀਤੇ ਗਏ ਸਨ?
ਪਰਮੇਸ਼ੁਰ ਵੱਲੋਂ ਦੁੱਖ ਨੂੰ ਇਜਾਜ਼ਤ ਦੇਣ ਤੇ ਕੀ ਸਾਬਤ ਹੋਇਆ ਹੈ?
[ਸਵਾਲ]