ਦਾਨੀਏਲ ਦੀ ਪੋਥੀ ਦਾ ਮੁਕੱਦਮਾ
ਦੂਜਾ ਅਧਿਆਇ
ਦਾਨੀਏਲ ਦੀ ਪੋਥੀ ਦਾ ਮੁਕੱਦਮਾ
1, 2. ਦਾਨੀਏਲ ਦੀ ਪੋਥੀ ਉੱਤੇ ਕਿਸ ਤਰ੍ਹਾਂ ਦਾ ਦੋਸ਼ ਲਗਾਇਆ ਗਿਆ ਹੈ, ਅਤੇ ਤੁਸੀਂ ਇਸ ਦੀ ਸਫ਼ਾਈ ਵਿਚ ਪੇਸ਼ ਕੀਤੇ ਗਏ ਸਬੂਤ ਉੱਤੇ ਗੌਰ ਕਰਨਾ ਕਿਉਂ ਮਹੱਤਵਪੂਰਣ ਸਮਝਦੇ ਹੋ?
ਕਲਪਨਾ ਕਰੋ ਕਿ ਤੁਸੀਂ ਅਦਾਲਤ ਵਿਚ ਇਕ ਮਹੱਤਵਪੂਰਣ ਮੁਕੱਦਮੇ ਲਈ ਹਾਜ਼ਰ ਹੋ। ਇਕ ਆਦਮੀ ਉੱਤੇ ਧੋਖੇਬਾਜ਼ੀ ਦਾ ਇਲਜ਼ਾਮ ਲਗਾਇਆ ਗਿਆ ਹੈ। ਵਕੀਲ ਦਾ ਦਾਅਵਾ ਹੈ ਕਿ ਆਦਮੀ ਦੋਸ਼ੀ ਹੈ। ਪਰ, ਲੋਕੀ ਦੋਸ਼ ਲਗਾਏ ਗਏ ਆਦਮੀ ਨੂੰ ਬਹੁਤ ਚਿਰ ਤੋਂ ਇਕ ਨੇਕ ਆਦਮੀ ਦੇ ਤੌਰ ਤੇ ਜਾਣਦੇ ਹਨ। ਕੀ ਤੁਸੀਂ ਉਸ ਦੀ ਸਫ਼ਾਈ ਵਿਚ ਪੇਸ਼ ਕੀਤੇ ਗਏ ਸਬੂਤ ਨੂੰ ਸੁਣਨਾ ਨਹੀਂ ਚਾਹੋਗੇ?
2 ਦਾਨੀਏਲ ਦੀ ਪੋਥੀ ਦੇ ਸੰਬੰਧ ਵਿਚ ਤੁਸੀਂ ਆਪਣੇ ਆਪ ਨੂੰ ਅਜਿਹੀ ਹੀ ਇਕ ਸਥਿਤੀ ਵਿਚ ਪਾਉਂਦੇ ਹੋ। ਇਸ ਦਾ ਲੇਖਕ ਆਪਣੀ ਨੇਕਨਾਮੀ ਲਈ ਪ੍ਰਸਿੱਧ ਸੀ। ਲੋਕ ਉਸ ਦੇ ਨਾਂ ਦੀ ਪੋਥੀ ਦਾ ਹਜ਼ਾਰਾਂ ਹੀ ਸਾਲਾਂ ਤੋਂ ਆਦਰ ਕਰਦੇ ਆਏ ਹਨ। ਇਬਰਾਨੀ ਨਬੀ ਦਾਨੀਏਲ ਦੁਆਰਾ ਲਿਖੀ ਗਈ ਇਹ ਪੋਥੀ ਆਪਣੇ ਆਪ ਨੂੰ ਸੱਚੇ ਇਤਿਹਾਸ ਵਜੋਂ ਪੇਸ਼ ਕਰਦੀ ਹੈ। ਦਾਨੀਏਲ ਸੱਤਵੀਂ ਅਤੇ ਛੇਵੀਂ ਸਦੀ ਸਾ.ਯੁ.ਪੂ. ਦੌਰਾਨ ਰਹਿੰਦਾ ਸੀ। ਬਾਈਬਲ ਸੰਬੰਧੀ ਸਹੀ ਤਾਰੀਖ਼ਾਂ ਅਨੁਸਾਰ ਉਸ ਦੀ ਪੋਥੀ ਤਕਰੀਬਨ 618 ਤੋਂ ਲੈ ਕੇ 536 ਸਾ.ਯੁ.ਪੂ. ਤਕ ਦੇ ਸਮੇਂ ਬਾਰੇ ਦੱਸਦੀ ਹੈ। ਇਹ 536 ਸਾ.ਯੁ.ਪੂ. ਤਕ ਪੂਰੀ ਕੀਤੀ ਜਾ ਚੁੱਕੀ ਸੀ। ਪਰ ਪੋਥੀ ਤੇ ਇਲਜ਼ਾਮ ਲਗਾਇਆ ਗਿਆ ਹੈ। ਕੁਝ ਐਨਸਾਈਕਲੋਪੀਡੀਆ ਅਸਿੱਧੇ ਤਰੀਕੇ ਨਾਲ ਜਾਂ ਖੁੱਲ੍ਹੀ ਤਰ੍ਹਾਂ ਦਾਅਵਾ ਕਰਦੇ ਹਨ ਕਿ ਇਹ ਪੋਥੀ ਨਕਲੀ ਹੈ।
3. ਦ ਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦਾਨੀਏਲ ਦੀ ਪੋਥੀ ਦੀ ਸੱਚਾਈ ਬਾਰੇ ਕੀ ਕਹਿੰਦਾ ਹੈ?
3 ਮਿਸਾਲ ਲਈ, ਦ ਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਕਹਿੰਦਾ ਹੈ ਕਿ ਦਾਨੀਏਲ ਦੀ ਪੋਥੀ ਨੂੰ ਪਹਿਲਾਂ “ਆਮ ਤੌਰ ਤੇ ਸੱਚੀਆਂ ਭਵਿੱਖਬਾਣੀਆਂ ਵਾਲੇ ਸੱਚੇ ਇਤਿਹਾਸ ਵਜੋਂ ਸਵੀਕਾਰ ਕੀਤਾ ਜਾਂਦਾ ਸੀ।” ਪਰ, ਬ੍ਰਿਟੈਨਿਕਾ ਇਹ ਦਾਅਵਾ ਕਰਦਾ ਹੈ ਕਿ ਅਸਲ ਵਿਚ, ਦਾਨੀਏਲ ਦੀ ਪੋਥੀ “ਬਾਅਦ ਦੇ ਕੌਮੀ ਸੰਕਟ-ਭਰੇ ਸਮੇਂ ਵਿਚ ਲਿਖੀ ਗਈ ਸੀ, ਜਦੋਂ ਯਹੂਦੀ ਲੋਕ [ਸੀਰੀਆਈ ਰਾਜਾ] ਐਂਟੀਓਕਸ ਚੌਥੇ ਅਪਿਫ਼ਨੀਜ਼ ਦੇ ਹੱਥੀਂ ਸਖ਼ਤ ਸਤਾਹਟ ਸਹਿ ਰਹੇ ਸਨ।” ਇਹ ਐਨਸਾਈਕਲੋਪੀਡੀਆ ਕਹਿੰਦਾ ਹੈ ਕਿ ਇਹ ਪੋਥੀ 167 ਅਤੇ 164 ਸਾ.ਯੁ.ਪੂ. ਦੇ ਸਮੇਂ ਦੀ ਹੈ। ਇਹੀ ਪੁਸਤਕ ਇਹ ਵੀ ਦਾਅਵਾ ਕਰਦੀ ਹੈ ਕਿ ਦਾਨੀਏਲ ਦੀ ਪੋਥੀ ਦਾ ਲੇਖਕ ਆਉਣ ਵਾਲੇ ਸਮੇਂ ਬਾਰੇ ਭਵਿੱਖਬਾਣੀ ਨਹੀਂ ਕਰ ਰਿਹਾ
ਸੀ ਪਰ ਸਿਰਫ਼ ‘ਬੀਤੀਆਂ ਘਟਨਾਵਾਂ ਬਾਰੇ ਇਸ ਤਰ੍ਹਾਂ ਲਿਖ ਰਿਹਾ ਸੀ ਜਿਵੇਂ ਕਿ ਉਹ ਕਿਤੇ ਭਵਿੱਖ ਵਿਚ ਵਾਪਰਨੀਆਂ ਹੋਣ।’4. ਦਾਨੀਏਲ ਦੀ ਪੋਥੀ ਦੀ ਆਲੋਚਨਾ ਕਦੋਂ ਸ਼ੁਰੂ ਹੋਈ, ਅਤੇ ਹਾਲ ਹੀ ਦੀਆਂ ਸਦੀਆਂ ਵਿਚ ਅਜਿਹੀ ਆਲੋਚਨਾ ਕਿਨ੍ਹਾਂ ਵਿਚਾਰਾਂ ਕਾਰਨ ਵੱਧ ਗਈ?
4 ਅਜਿਹੇ ਵਿਚਾਰ ਕਿੱਥੋਂ ਪੈਦਾ ਹੁੰਦੇ ਹਨ? ਦਾਨੀਏਲ ਦੀ ਪੋਥੀ ਦੀ ਆਲੋਚਨਾ ਕੋਈ ਨਵੀਂ ਗੱਲ ਨਹੀਂ ਹੈ। ਇਹ ਆਲੋਚਨਾ ਬਹੁਤ ਸਮਾਂ ਪਹਿਲਾਂ ਤੀਜੀ ਸਦੀ ਸਾ.ਯੁ. ਵਿਚ ਪੌਰਫ਼ਰੀ ਨਾਮਕ ਇਕ ਫ਼ਿਲਾਸਫ਼ਰ ਨੇ ਸ਼ੁਰੂ ਕੀਤੀ ਸੀ। ਰੋਮੀ ਸਾਮਰਾਜ ਦੇ ਕਈਆਂ ਵਾਸੀਆਂ ਵਾਂਗ ਉਹ ਮਸੀਹੀ ਧਰਮ ਦੇ ਪ੍ਰਭਾਵ ਨੂੰ ਇਕ ਖ਼ਤਰਾ ਸਮਝਦਾ ਸੀ। ਉਸ ਨੇ ਇਸ “ਨਵੇਂ” ਧਰਮ ਨੂੰ ਘਟੀਆ ਦਿਖਾਉਣ ਲਈ 15 ਪੁਸਤਕਾਂ ਲਿਖੀਆਂ। ਉਸ ਦੀ 12ਵੀਂ ਪੁਸਤਕ ਦਾਨੀਏਲ ਦੀ ਪੋਥੀ ਦੇ ਵਿਰੁੱਧ ਲਿਖੀ ਗਈ ਸੀ। ਪੌਰਫ਼ਰੀ ਨੇ ਇਸ ਪੋਥੀ ਨੂੰ ਨਕਲੀ ਸੱਦਿਆ ਅਤੇ ਕਿਹਾ ਕਿ ਇਸ ਨੂੰ ਕਿਸੇ ਯਹੂਦੀ ਨੇ ਦੂਜੀ ਸਦੀ ਸਾ.ਯੁ.ਪੂ. ਵਿਚ ਲਿਖਿਆ ਸੀ। ਅਜਿਹੀ ਆਲੋਚਨਾ 18ਵੀਂ ਅਤੇ 19ਵੀਂ ਸਦੀ ਵਿਚ ਵੀ ਕੀਤੀ ਗਈ ਸੀ। ਜ਼ਿਆਦਾ ਪੜ੍ਹੇ-ਲਿਖੇ ਵਿਅਕਤੀਆਂ ਦਾ ਇਹ ਆਮ ਵਿਚਾਰ ਹੈ ਕਿ ਭਵਿੱਖਬਾਣੀ ਕਰਨੀ, ਜਾਂ ਆਉਣ ਵਾਲੇ ਸਮੇਂ ਵਿਚ ਵਾਪਰਨ ਵਾਲੀਆਂ ਘਟਨਾਵਾਂ ਬਾਰੇ ਪਹਿਲਾਂ ਹੀ ਦੱਸਣਾ ਇਕ ਨਾਮੁਮਕਿਨ ਗੱਲ ਹੈ। ਦਾਨੀਏਲ ਇਨ੍ਹਾਂ ਸਾਰਿਆਂ ਦੀ ਆਲੋਚਨਾ ਦਾ ਨਿਸ਼ਾਨਾ ਬਣ ਗਿਆ। ਇਵੇਂ ਸਮਝੋ ਕਿ ਉਸ ਦੇ ਵਿਰੁੱਧ ਅਤੇ ਉਸ ਦੀ ਪੋਥੀ ਦੇ ਵਿਰੁੱਧ ਅਦਾਲਤ ਵਿਚ ਮੁਕੱਦਮਾ ਚਲਾਇਆ ਗਿਆ। ਆਲੋਚਕਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਕਾਫ਼ੀ ਸਬੂਤ ਹਨ ਕਿ ਇਹ ਪੋਥੀ ਬਾਬਲ ਵਿਚ ਯਹੂਦੀ ਜਲਾਵਤਨੀ ਦੇ ਦੌਰਾਨ, ਦਾਨੀਏਲ ਨੇ ਨਹੀਂ ਲਿਖੀ ਸੀ, ਪਰ ਸਦੀਆਂ ਬਾਅਦ ਕਿਸੇ ਹੋਰ ਵਿਅਕਤੀ ਨੇ ਲਿਖੀ ਸੀ। * ਅਜਿਹੀ ਆਲੋਚਨਾ ਇੰਨੀ ਵੱਧ ਗਈ ਸੀ ਕਿ ਇਕ ਲੇਖਕ ਨੇ ਉਸ ਦੀ ਸਫ਼ਾਈ ਵਿਚ, ਆਲੋਚਕਾਂ ਦੇ ਘੁਰੇ ਵਿਚ ਦਾਨੀਏਲ (ਅੰਗ੍ਰੇਜ਼ੀ) ਨਾਮਕ ਇਕ ਲੇਖ ਲਿਖਿਆ।
5. ਦਾਨੀਏਲ ਦੀ ਪੋਥੀ ਦੀ ਸੱਚਾਈ ਦਾ ਸਵਾਲ ਇੰਨਾ ਮਹੱਤਵਪੂਰਣ ਕਿਉਂ ਹੈ?
5 ਕੀ ਆਲੋਚਕਾਂ ਦੇ ਅਜਿਹਿਆਂ ਦਾਅਵਿਆਂ ਵਿਚ ਕੋਈ ਸੱਚਾਈ ਹੈ? ਸਬੂਤ ਕਿਸ ਦੀ ਹਾਮੀ ਭਰਦੇ ਹਨ? ਇਸ ਮਾਮਲੇ ਵਿਚ ਮਹੱਤਵਪੂਰਣ ਵਾਦ-ਵਿਸ਼ੇ ਸ਼ਾਮਲ ਹਨ। ਸਿਰਫ਼ ਇਸ ਪ੍ਰਾਚੀਨ ਪੋਥੀ ਦੀ ਨੇਕਨਾਮੀ ਹੀ ਨਹੀਂ ਪਰ ਸਾਡਾ ਭਵਿੱਖ ਵੀ ਖ਼ਤਰੇ ਵਿਚ ਹੈ। ਜੇ ਦਾਨੀਏਲ ਦੀ ਪੋਥੀ ਨਕਲੀ ਹੈ, ਤਾਂ ਫਿਰ ਮਨੁੱਖਜਾਤੀ ਦੇ ਭਵਿੱਖ ਲਈ ਇਸ ਵਿਚ ਲਿਖੇ
ਵਾਅਦੇ ਸਰਾਸਰ ਝੂਠੇ ਹਨ। ਪਰ ਜੇ ਇਸ ਵਿਚ ਸੱਚੀਆਂ ਭਵਿੱਖਬਾਣੀਆਂ ਹਨ, ਤਾਂ ਬਿਨਾਂ ਸ਼ੱਕ ਤੁਸੀਂ ਬੇਸਬਰੀ ਨਾਲ ਜਾਣਨਾ ਚਾਹੋਗੇ ਕਿ ਅੱਜ ਸਾਡੇ ਲਈ ਇਨ੍ਹਾਂ ਦਾ ਅਰਥ ਕੀ ਹੈ। ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦਿਆਂ, ਆਓ ਅਸੀਂ ਦਾਨੀਏਲ ਦੀ ਪੋਥੀ ਬਾਰੇ ਕੁਝ ਆਲੋਚਨਾਵਾਂ ਦੀ ਜਾਂਚ ਕਰੀਏ।6. ਦਾਨੀਏਲ ਦੀ ਪੋਥੀ ਦੇ ਇਤਿਹਾਸ ਬਾਰੇ ਕਦੇ-ਕਦਾਈਂ ਕਿਹੜਾ ਦੋਸ਼ ਲਗਾਇਆ ਜਾਂਦਾ ਹੈ?
6 ਉਦਾਹਰਣ ਲਈ, ਦ ਐਨਸਾਈਕਲੋਪੀਡੀਆ ਅਮੈਰੀਕਾਨਾ ਵਿਚ ਲਗਾਏ ਗਏ ਦੋਸ਼ ਉੱਤੇ ਗੌਰ ਕਰੋ: ਦਾਨੀਏਲ ਦੀ ਪੋਥੀ ਵਿਚ “ਪਹਿਲਿਆਂ ਸਮਿਆਂ ਬਾਰੇ ਕਈ ਇਤਿਹਾਸਕ ਵੇਰਵੇ [ਜਿਵੇਂ ਕਿ ਬਾਬਲੀ ਜਲਾਵਤਨੀ ਦੇ ਵੇਰਵੇ] ਬਹੁਤ ਗ਼ਲਤ-ਮਲਤ ਬਿਆਨ ਕੀਤੇ ਗਏ ਹਨ।” ਕੀ ਇਹ ਸੱਚ ਹੈ? ਆਓ ਅਸੀਂ ਇਕ-ਇਕ ਕਰ ਕੇ, ਤਿੰਨ ਅਖਾਉਤੀ ਗ਼ਲਤੀਆਂ ਉੱਤੇ ਗੌਰ ਕਰੀਏ।
ਲਾਪਤਾ ਬਾਦਸ਼ਾਹ
7. (ੳ) ਦਾਨੀਏਲ ਦੀ ਪੋਥੀ ਵਿਚ ਪਾਏ ਜਾਂਦੇ ਬੇਲਸ਼ੱਸਰ ਦੇ ਹਵਾਲਿਆਂ ਨੇ ਆਲੋਚਕਾਂ ਨੂੰ ਕਾਫ਼ੀ ਸਮੇਂ ਤੋਂ ਕਿਉਂ ਖ਼ੁਸ਼ ਰੱਖਿਆ? (ਅ) ਉਸ ਵਿਚਾਰ ਨੂੰ ਕੀ ਹੋਇਆ ਕਿ ਬੇਲਸ਼ੱਸਰ ਇਕ ਕਲਪਿਤ ਵਿਅਕਤੀ ਹੀ ਸੀ?
7 ਦਾਨੀਏਲ ਨੇ ਲਿਖਿਆ ਕਿ ਨਬੂਕਦਨੱਸਰ ਦਾ ਇਕ “ਪੁੱਤ੍ਰ” ਬੇਲਸ਼ੱਸਰ, ਬਾਬਲ ਉੱਤੇ ਉਸ ਸਮੇਂ ਰਾਜ ਕਰ ਰਿਹਾ ਸੀ ਜਦੋਂ ਸ਼ਹਿਰ ਉੱਤੇ ਚੜ੍ਹਾਈ ਕੀਤੀ ਗਈ ਸੀ। (ਦਾਨੀਏਲ 5:1, 11, 18, 22, 30) ਕਾਫ਼ੀ ਸਮੇਂ ਤੋਂ ਆਲੋਚਕਾਂ ਨੇ ਇਹੀ ਗੱਲ ਫੜੀ ਰੱਖੀ ਕਿਉਂਕਿ ਬਾਈਬਲ ਤੋਂ ਇਲਾਵਾ, ਬੇਲਸ਼ੱਸਰ ਦਾ ਨਾਂ ਹੋਰ ਕਿਤੇ ਵੀ ਨਹੀਂ ਪਾਇਆ ਗਿਆ ਸੀ। ਇਸ ਦੀ ਬਜਾਇ, ਪ੍ਰਾਚੀਨ ਇਤਿਹਾਸਕਾਰਾਂ ਨੇ ਕਿਹਾ ਕਿ ਬਾਬਲ ਦੇ ਆਖ਼ਰੀ ਰਾਜਿਆਂ ਵਿੱਚੋਂ ਨਬੂਕਦਨੱਸਰ ਤੋਂ ਬਾਅਦ ਨਬੋਨਾਈਡਸ ਰਾਜਾ ਬਣਿਆ ਸੀ। ਇਸ ਕਰਕੇ 1850 ਵਿਚ, ਫਰਡਿਨੈਂਡ ਹਿਟਜ਼ਿਖ ਨੇ ਕਿਹਾ ਕਿ ਰਾਜਾ ਬੇਲਸ਼ੱਸਰ ਸਪੱਸ਼ਟ ਤੌਰ ਤੇ ਲੇਖਕ ਦੀ ਆਪਣੀ ਹੀ ਕਲਪਨਾ ਸੀ। ਪਰ ਕੀ ਤੁਹਾਨੂੰ ਇਵੇਂ ਨਹੀਂ ਲੱਗਦਾ ਕਿ ਹਿਟਜ਼ਿਖ ਨੇ ਆਪਣੀ ਰਾਇ ਪੇਸ਼ ਕਰਨ ਵਿਚ ਕੁਝ ਜ਼ਿਆਦਾ ਹੀ ਕਾਹਲੀ ਕੀਤੀ? ਨਾਲੇ, ਕੀ ਇਹ ਹਕੀਕਤ ਕਿ ਇਸ ਰਾਜੇ ਦਾ ਉਸ ਸਮੇਂ ਦੇ ਇਤਿਹਾਸ ਵਿਚ ਕੋਈ ਜ਼ਿਕਰ ਨਹੀਂ ਪਾਇਆ ਜਾਂਦਾ—ਜਿਸ ਬਾਰੇ ਉਸ ਸਮੇਂ ਇਤਿਹਾਸਕ ਰਿਕਾਰਡ ਵੈਸੇ ਵੀ ਘੱਟ ਹੀ ਹਨ—ਸੱਚ-ਮੁੱਚ ਸਾਬਤ ਕਰਦਾ ਹੈ ਕਿ ਉਹ ਕਦੇ ਵੀ ਹੋਂਦ ਵਿਚ ਨਹੀਂ ਸੀ? ਸਾਲ 1854 ਵਿਚ ਊਰ ਨਾਮਕ ਪ੍ਰਾਚੀਨ ਬਾਬਲੀ ਸ਼ਹਿਰ ਦੇ ਖੰਡਰਾਤ ਵਿਚ ਜ਼ਮੀਨ ਵਿੱਚੋਂ ਮਿੱਟੀ ਦੇ ਕੁਝ ਛੋਟੇ-ਛੋਟੇ ਸਲਿੰਡਰ ਲੱਭੇ। ਇਸ ਇਲਾਕੇ ਨੂੰ ਹੁਣ ਦੱਖਣੀ ਇਰਾਕ ਸੱਦਿਆ ਜਾਂਦਾ ਹੈ। ਪ੍ਰਾਚੀਨ ਲਿਪੀ ਵਿਚ ਲਿਖੇ ਗਏ ਇਨ੍ਹਾਂ ਸਲਿੰਡਰਾਂ ਉੱਤੇ ਰਾਜਾ ਨਬੋਨਾਈਡਸ ਦੀ “ਮੇਰੇ ਜੇਠੇ ਪੁੱਤਰ, ਬੇਲ-ਸਾਰ-ਉਸਰ” ਲਈ ਇਕ ਪ੍ਰਾਰਥਨਾ ਪਾਈ ਗਈ। ਆਲੋਚਕਾਂ ਨੂੰ ਵੀ ਮੰਨਣਾ ਪਿਆ: ਇਹ ਦਾਨੀਏਲ ਦੀ ਪੋਥੀ ਦਾ ਹੀ ਬੇਲਸ਼ੱਸਰ ਸੀ।
8. ਬੇਲਸ਼ੱਸਰ ਬਾਰੇ ਦਾਨੀਏਲ ਦਾ ਵਰਣਨ ਕਿ ਉਹ ਇਕ ਰਾਜਾ ਸੀ ਕਿਵੇਂ ਸੱਚ ਸਾਬਤ ਹੋਇਆ ਹੈ?
8 ਫਿਰ ਵੀ ਆਲੋਚਕਾਂ ਨੂੰ ਤਸੱਲੀ ਨਹੀਂ ਹੋਈ। ਆਲੋਚਕ ਐੱਚ. ਐੱਫ਼. ਟਾਲਬਟ ਨੇ ਲਿਖਿਆ ਕਿ “ਇਹ ਤਾਂ ਕੁਝ ਵੀ ਸਾਬਤ ਨਹੀਂ ਕਰਦਾ।” ਉਸ ਨੇ ਦਾਅਵਾ ਕੀਤਾ ਕਿ ਇਸ ਸਲਿੰਡਰ ਉੱਤੇ ਜ਼ਿਕਰ ਕੀਤਾ ਗਿਆ ਪੁੱਤਰ ਇਕ ਨਿਆਣਾ ਵੀ ਹੋ ਸਕਦਾ ਹੈ, ਜਦ ਕਿ ਦਾਨੀਏਲ ਉਸ ਨੂੰ ਤਖ਼ਤ ਉੱਤੇ ਬੈਠੇ ਰਾਜੇ ਵਜੋਂ ਪੇਸ਼ ਕਰਦਾ ਹੈ। ਫਿਰ ਵੀ, ਟਾਲਬਟ ਦੀ ਟਿੱਪਣੀ ਪ੍ਰਕਾਸ਼ਿਤ ਹੋਣ ਤੋਂ ਸਿਰਫ਼ ਇਕ ਸਾਲ ਬਾਅਦ, ਪ੍ਰਾਚੀਨ ਲਿਪੀ ਵਿਚ ਲਿਖੀਆਂ ਹੋਰ ਸਿਲ-ਫੱਟੀਆਂ ਮਿਲੀਆਂ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਬੇਲਸ਼ੱਸਰ ਦੇ ਮੁਨਸ਼ੀ ਅਤੇ ਨੌਕਰ-ਚਾਕਰ ਵੀ ਹੁੰਦੇ ਸਨ। ਫਿਰ ਉਹ ਕੋਈ ਨਿਆਣਾ ਨਹੀਂ ਸੀ! ਅਖ਼ੀਰ ਵਿਚ ਦੂਜੀਆਂ ਸਿਲ-ਫੱਟੀਆਂ ਨੇ ਇਸ ਮਾਮਲੇ ਨੂੰ ਸਿਰੇ ਚਾੜ੍ਹਿਆ। ਇਨ੍ਹਾਂ ਫੱਟੀਆਂ ਤੋਂ ਪਤਾ ਚੱਲਿਆ ਕਿ ਨਬੋਨਾਈਡਸ ਬਾਬਲ ਸ਼ਹਿਰ ਤੋਂ ਕਈ-ਕਈ ਸਾਲਾਂ ਲਈ ਬਾਹਰ ਰਹਿੰਦਾ ਸੀ। ਇਨ੍ਹਾਂ ਫੱਟੀਆਂ ਤੋਂ ਇਹ ਵੀ ਪਤਾ ਚੱਲਿਆ ਕਿ ਇਨ੍ਹਾਂ ਮੌਕਿਆਂ ਤੇ, ਉਹ ਬਾਬਲ ਦੀ “ਬਾਦਸ਼ਾਹੀ” ਆਪਣੇ ਜੇਠੇ ਪੁੱਤਰ (ਬੇਲਸ਼ੱਸਰ) ਨੂੰ “ਸੌਂਪ ਦਿੰਦਾ ਸੀ।” ਇਨ੍ਹਾਂ ਸਮਿਆਂ ਤੇ, ਬੇਲਸ਼ੱਸਰ ਅਸਲ ਵਿਚ ਰਾਜਾ ਹੁੰਦਾ ਸੀ, ਅਰਥਾਤ ਆਪਣੇ ਪਿਤਾ ਦਾ ਸਹਿ-ਸ਼ਾਸਕ।9. (ੳ) ਦਾਨੀਏਲ ਨੇ ਸ਼ਾਇਦ ਕਿਸ ਭਾਵ ਵਿਚ ਕਿਹਾ ਕਿ ਬੇਲਸ਼ੱਸਰ ਨਬੂਕਦਨੱਸਰ ਦਾ ਪੁੱਤਰ ਸੀ? (ਅ) ਇਹ ਦਾਅਵਾ ਕਰਨ ਵਿਚ ਆਲੋਚਕ ਕਿਉਂ ਗ਼ਲਤ ਹਨ ਕਿ ਦਾਨੀਏਲ ਨਬੋਨਾਈਡਸ ਵੱਲ ਕੋਈ ਸੰਕੇਤ ਨਹੀਂ ਕਰਦਾ ਹੈ?
9 ਹਾਲੇ ਵੀ ਖ਼ੁਸ਼ ਨਾ ਹੁੰਦੇ ਹੋਏ, ਕੁਝ ਆਲੋਚਕ ਇਤਰਾਜ਼ ਕਰਦੇ ਹਨ ਕਿ ਬਾਈਬਲ ਬੇਲਸ਼ੱਸਰ ਨੂੰ ਨਬੋਨਾਈਡਸ ਦਾ ਪੁੱਤਰ ਨਹੀਂ, ਬਲਕਿ ਨਬੂਕਦਨੱਸਰ ਦਾ ਪੁੱਤਰ ਸੱਦਦੀ ਹੈ। ਕੁਝ ਆਲੋਚਕ ਯਕੀਨ ਕਰਦੇ ਹਨ ਕਿ ਦਾਨੀਏਲ ਤਾਂ ਨਬੋਨਾਈਡਸ ਵੱਲ ਸੰਕੇਤ ਵੀ ਨਹੀਂ ਕਰਦਾ। ਪਰ, ਜਾਂਚ ਕਰਨ ਤੇ ਦੋਵੇਂ ਆਲੋਚਨਾਵਾਂ ਗ਼ਲਤ ਸਿੱਧ ਹੋਈਆਂ ਹਨ। ਇਵੇਂ ਜਾਪਦਾ ਹੈ ਕਿ ਨਬੋਨਾਈਡਸ ਨਬੂਕਦਨੱਸਰ ਦੀ ਬੇਟੀ ਨਾਲ ਵਿਆਹਿਆ ਹੋਇਆ ਸੀ। ਇਸ ਕਰਕੇ ਬੇਲਸ਼ੱਸਰ ਨਬੂਕਦਨੱਸਰ ਦਾ ਦੋਹਤਾ ਲੱਗਦਾ ਸੀ। ਇਬਰਾਨੀ ਅਤੇ ਅਰਾਮੀ ਭਾਸ਼ਾਵਾਂ ਵਿਚ “ਨਾਨੇ-ਦੋਹਤੇ” ਜਾਂ “ਦਾਦੇ-ਪੋਤੇ” ਲਈ ਕੋਈ ਸ਼ਬਦ ਨਹੀਂ ਪਾਏ ਜਾਂਦੇ ਹਨ; ਕਿਸੇ “ਦੇ ਪੁੱਤ੍ਰ” ਦਾ ਅਰਥ ਕਿਸੇ “ਦਾ ਦੋਹਤਾ-ਪੋਤਾ” ਜਾਂ ਕਿਸੇ “ਦਾ ਵੰਸ਼” ਵੀ ਹੋ ਸਕਦਾ ਹੈ। (ਮੱਤੀ 1:1 ਦੀ ਤੁਲਨਾ ਕਰੋ।) ਇਸ ਤੋਂ ਇਲਾਵਾ, ਬਾਈਬਲ ਦਾ ਬਿਰਤਾਂਤ ਵੀ ਸੰਕੇਤ ਕਰਦਾ ਹੈ ਕਿ ਬੇਲਸ਼ੱਸਰ ਨਬੋਨਾਈਡਸ ਦਾ ਪੁੱਤਰ ਹੋ ਸਕਦਾ ਸੀ। ਜਦੋਂ ਬੇਲਸ਼ੱਸਰ ਕੰਧ ਉੱਤੇ ਦਿਸੀ ਭਿਆਨਕ ਲਿਖਤ ਤੋਂ ਘਬਰਾ ਗਿਆ, ਤਾਂ ਉਸ ਨੇ ਡਰ ਦੇ ਮਾਰੇ ਉਨ੍ਹਾਂ ਸ਼ਬਦਾਂ ਦਾ ਅਰਥ ਦੱਸ ਸਕਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਾਦਸ਼ਾਹੀ ਵਿਚ ਤੀਜਾ ਦਰਜਾ ਪੇਸ਼ ਕੀਤਾ। (ਦਾਨੀਏਲ 5:7) ਤੀਜਾ ਦਰਜਾ ਕਿਉਂ, ਦੂਜਾ ਦਰਜਾ ਕਿਉਂ ਨਹੀਂ? ਕਿਉਂਕਿ ਪਹਿਲੇ ਅਤੇ ਦੂਜੇ ਦਰਜੇ ਤੇ ਪਹਿਲਾਂ ਹੀ ਕੋਈ ਬਿਰਾਜਮਾਨ ਸਨ। ਅਸਲ ਵਿਚ, ਪਹਿਲੇ ਅਤੇ ਦੂਜੇ ਦਰਜੇ ਤੇ ਨਬੋਨਾਈਡਸ ਅਤੇ ਉਸ ਦਾ ਪੁੱਤਰ, ਬੇਲਸ਼ੱਸਰ ਸਨ।
10. ਦੂਜੇ ਪ੍ਰਾਚੀਨ ਇਤਿਹਾਸਕਾਰਾਂ ਨਾਲੋਂ ਦਾਨੀਏਲ ਦੇ ਬਿਰਤਾਂਤ ਵਿਚ ਬਾਬਲੀ ਬਾਦਸ਼ਾਹੀ ਬਾਰੇ ਜ਼ਿਆਦਾ ਵੇਰਵੇ ਕਿਉਂ ਹਨ?
10 ਇਸ ਲਈ ਦਾਨੀਏਲ ਦਾ ਬੇਲਸ਼ੱਸਰ ਬਾਰੇ ਜ਼ਿਕਰ ਇਸ ਗੱਲ ਦਾ ਸਬੂਤ ਨਹੀਂ ਹੈ ਕਿ ਇਤਿਹਾਸ ਨੂੰ “ਗ਼ਲਤ-ਮਲਤ ਬਿਆਨ ਕੀਤਾ ਗਿਆ ਹੈ।” ਇਸ ਦੇ ਉਲਟ, ਭਾਵੇਂ ਦਾਨੀਏਲ ਬਾਬਲ ਦਾ ਇਤਿਹਾਸ ਨਹੀਂ ਲਿਖ ਰਿਹਾ ਸੀ, ਪਰ ਉਸ ਦੀ ਪੋਥੀ ਸਾਨੂੰ ਬਾਬਲੀ ਬਾਦਸ਼ਾਹੀ ਬਾਰੇ ਹੈਰੋਡੋਟਸ, ਜ਼ੈਨੋਫ਼ਨ, ਅਤੇ ਬਰੋਸੱਸ ਵਰਗਿਆਂ ਪ੍ਰਾਚੀਨ ਇਤਿਹਾਸਕਾਰਾਂ ਨਾਲੋਂ ਕਿਤੇ ਜ਼ਿਆਦਾ ਵੇਰਵੇ ਦਿੰਦੀ ਹੈ। ਦਾਨੀਏਲ ਅਜਿਹੀਆਂ ਘਟਨਾਵਾਂ ਨੂੰ ਕਿਉਂ ਲਿਖ ਸਕਿਆ ਜਿਨ੍ਹਾਂ ਬਾਰੇ ਦੂਜਿਆਂ ਨੇ ਨਹੀਂ ਲਿਖਿਆ? ਕਿਉਂਕਿ ਉਹ ਖ਼ੁਦ ਬਾਬਲ ਵਿਚ ਸੀ। ਉਸ ਦੀ ਪੋਥੀ ਇਕ ਚਸ਼ਮਦੀਦ ਗਵਾਹ ਦਾ ਬਿਆਨ ਹੈ, ਨਾ ਕਿ ਸਦੀਆਂ ਬਾਅਦ ਕਿਸੇ ਢੌਂਗੀ ਦਾ ਬਿਆਨ।
ਦਾਰਾ ਮਾਦੀ ਕੌਣ ਸੀ?
11. ਦਾਨੀਏਲ ਦੇ ਅਨੁਸਾਰ, ਦਾਰਾ ਮਾਦੀ ਕੌਣ ਸੀ, ਪਰ ਉਸ ਬਾਰੇ ਕੀ ਕਿਹਾ ਗਿਆ ਹੈ?
11 ਦਾਨੀਏਲ ਦੱਸਦਾ ਹੈ ਕਿ ਜਦੋਂ ਬਾਬਲ ਉੱਤੇ ਜਿੱਤ ਪ੍ਰਾਪਤ ਹੋ ਚੁੱਕੀ ਸੀ, “ਦਾਰਾ ਮਾਦੀ” ਨਾਮਕ ਇਕ ਪਾਤਸ਼ਾਹ ਹਕੂਮਤ ਕਰਨ ਲੱਗ ਪਿਆ। (ਦਾਨੀਏਲ 5:31) ਅੱਜ ਤਕ ਦਾਰਾ (ਡਾਰੀਅਸ) ਮਾਦੀ ਦਾ ਨਾਮ ਕਿਸੇ ਇਤਿਹਾਸਕ ਪੁਸਤਕਾਂ ਵਿਚ ਜਾਂ ਪੁਰਾਣੀਆਂ ਲੱਭਤਾਂ ਵਿਚ ਨਹੀਂ ਪਾਇਆ ਗਿਆ ਹੈ। ਇਸ ਕਰਕੇ, ਦ ਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦਾਅਵਾ ਕਰਦਾ ਹੈ ਕਿ ਇਹ ਦਾਰਾ ਇਕ “ਕਲਪਿਤ ਵਿਅਕਤੀ” ਹੈ।
12. (ੳ) ਬਾਈਬਲ ਦੇ ਆਲੋਚਕਾਂ ਵਾਸਤੇ ਇਹ ਕਹਿਣਾ ਕਿਉਂ ਗ਼ਲਤ ਹੈ ਕਿ ਦਾਰਾ ਮਾਦੀ ਕੋਈ ਅਸਲੀ ਵਿਅਕਤੀ ਨਹੀਂ ਸੀ? (ਅ) ਦਾਰਾ ਮਾਦੀ ਦੀ ਪਛਾਣ ਬਾਰੇ ਕਿਹੜੀ ਇਕ ਸੰਭਾਵਨਾ ਹੈ, ਅਤੇ ਕਿਹੜਾ ਸਬੂਤ ਇਹ ਸੰਕੇਤ ਕਰਦਾ ਹੈ?
12 ਕਈਆਂ ਵਿਦਵਾਨਾਂ ਨੇ ਕੁਝ ਸਾਵਧਾਨੀ ਵਰਤੀ ਹੈ। ਆਖ਼ਰਕਾਰ, ਕੀ ਆਲੋਚਕਾਂ ਨੇ ਇਕ ਸਮੇਂ ਬੇਲਸ਼ੱਸਰ ਨੂੰ ਵੀ “ਕਲਪਿਤ ਵਿਅਕਤੀ” ਨਹੀਂ ਸੱਦਿਆ ਸੀ? ਦਾਰਾ ਦੇ ਮਾਮਲੇ ਵਿਚ ਵੀ ਉਹ ਜ਼ਰੂਰ ਗ਼ਲਤ ਸਿੱਧ ਹੋਣਗੇ। ਪ੍ਰਾਚੀਨ ਲਿਪੀ ਵਿਚ ਲਿਖੀਆਂ ਸਿਲ-ਫੱਟੀਆਂ ਪਹਿਲਾਂ ਹੀ ਪ੍ਰਗਟ ਕਰ ਚੁੱਕੀਆਂ ਹਨ ਕਿ ਫ਼ਾਰਸੀ ਪਾਤਸ਼ਾਹ ਖੋਰਸ (ਸਾਈਰਸ) ਚੜ੍ਹਾਈ ਤੋਂ ਬਾਅਦ ਫ਼ੌਰਨ ਹੀ “ਬੈਬੀਲੋਨ ਦੇ ਬਾਦਸ਼ਾਹ” ਦੀ ਗੱਦੀ ਉੱਤੇ ਨਹੀਂ ਬੈਠਾ ਸੀ। ਇਕ ਖੋਜਕਾਰ ਕਹਿੰਦਾ ਹੈ ਕਿ “ਜਿਹੜੇ ਵਿਅਕਤੀ ਨੂੰ ‘ਬੈਬੀਲੋਨ ਦਾ ਬਾਦਸ਼ਾਹ’ ਕਿਹਾ ਗਿਆ ਦਾਨੀਏਲ 6:1.
ਸੀ, ਉਹ ਸਾਈਰਸ ਨਹੀਂ, ਪਰ ਸਾਈਰਸ ਦੇ ਅਧੀਨ ਕੋਈ ਛੋਟਾ ਰਾਜਾ ਸੀ।” ਕੀ ਦਾਰਾ, ਬਾਬਲ ਵਿਚ ਤਾਇਨਾਤ ਕਿਸੇ ਵੱਡੇ ਮਾਦੀ ਸਰਕਾਰੀ ਅਫ਼ਸਰ ਦਾ ਹਕੂਮਤੀ ਨਾਂ ਜਾਂ ਉਸ ਦਾ ਰੁਤਬਾ ਹੋ ਸਕਦਾ ਹੈ? ਕੁਝ ਇਹ ਸੁਝਾਅ ਦਿੰਦੇ ਹਨ ਕਿ ਦਾਰਾ ਸ਼ਾਇਦ ਗੁਬਾਰੂ ਨਾਮ ਦਾ ਇਕ ਵਿਅਕਤੀ ਸੀ। ਖੋਰਸ ਨੇ ਗੁਬਾਰੂ ਨੂੰ ਬਾਬਲ ਦਾ ਗਵਰਨਰ ਬਣਾਇਆ ਅਤੇ ਇਤਿਹਾਸਕ ਰਿਕਾਰਡ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਗੁਬਾਰੂ ਕਾਫ਼ੀ ਸ਼ਕਤੀਸ਼ਾਲੀ ਸੀ। ਪ੍ਰਾਚੀਨ ਲਿਪੀ ਵਿਚ ਲਿਖੀ ਇਕ ਸਿਲ-ਫੱਟੀ ਤੋਂ ਪਤਾ ਚੱਲਦਾ ਹੈ ਕਿ ਗੁਬਾਰੂ ਨੇ ਬਾਬਲ ਵਿਚ ਛੋਟੇ ਗਵਰਨਰ ਨਿਯੁਕਤ ਕੀਤੇ। ਦਿਲਚਸਪੀ ਦੀ ਗੱਲ ਹੈ ਕਿ ਦਾਨੀਏਲ ਦੇ ਅਨੁਸਾਰ ਦਾਰਾ ਨੇ ਬਾਬਲ ਉੱਤੇ ਸਰਦਾਰੀ ਕਰਨ ਲਈ 120 ਮਨਸਬਦਾਰ ਠਹਿਰਾਏ ਸਨ।—13. ਕਿਹੜੇ ਚੰਗੇ ਕਾਰਨ ਕਰਕੇ, ਦਾਨੀਏਲ ਦੀ ਪੋਥੀ ਵਿਚ ਦਾਰਾ ਮਾਦੀ ਦਾ ਜ਼ਿਕਰ ਕੀਤਾ ਗਿਆ ਹੈ, ਜਦ ਕਿ ਇਤਿਹਾਸਕ ਰਿਕਾਰਡਾਂ ਵਿਚ ਉਸ ਦਾ ਜ਼ਿਕਰ ਨਹੀਂ ਹੈ?
13 ਸਮਾਂ ਆਉਣ ਤੇ, ਇਸ ਰਾਜੇ ਦੀ ਅਸਲੀ ਪਛਾਣ ਦਾ ਸ਼ਾਇਦ ਹੋਰ ਪ੍ਰਤੱਖ ਸਬੂਤ ਮਿਲ ਜਾਵੇ। ਕਿਸੇ ਵੀ ਹਾਲਤ ਵਿਚ, ਇਸ ਮਾਮਲੇ ਸੰਬੰਧੀ ਪੁਰਾਣੀਆਂ ਲਭਤਾਂ ਦੀ ਕਮੀ ਦਾਰਾ ਨੂੰ “ਕਲਪਿਤ ਵਿਅਕਤੀ” ਨਹੀਂ ਬਣਾਉਂਦੀ ਹੈ ਅਤੇ ਨਾ ਹੀ ਦਾਨੀਏਲ ਦੀ ਪੋਥੀ ਨੂੰ ਝੂਠੀ ਸਾਬਤ ਕਰਦੀ ਹੈ। ਦਾਨੀਏਲ ਦੇ ਬਿਰਤਾਂਤ ਨੂੰ ਚਸ਼ਮਦੀਦ ਗਵਾਹ ਦੇ ਬਿਆਨ ਵਜੋਂ ਸਵੀਕਾਰ ਕਰਨਾ ਜ਼ਿਆਦਾ ਅਕਲਮੰਦੀ ਦੀ ਗੱਲ ਹੋਵੇਗੀ, ਜਿਹੜਾ ਕਿ ਮੌਜੂਦਾ ਇਤਿਹਾਸਕ ਰਿਕਾਰਡਾਂ ਨਾਲੋਂ ਜ਼ਿਆਦਾ ਵੇਰਵੇ ਦਿੰਦਾ ਹੈ।
ਯਹੋਯਾਕੀਮ ਦਾ ਰਾਜ
14. ਰਾਜਾ ਯਹੋਯਾਕੀਮ ਦੇ ਰਾਜ ਦੇ ਵਰ੍ਹਿਆਂ ਬਾਰੇ ਦਾਨੀਏਲ ਅਤੇ ਯਿਰਮਿਯਾਹ ਦੇ ਬਿਰਤਾਂਤ ਵਿਚਕਾਰ ਕੋਈ ਫ਼ਰਕ ਕਿਉਂ ਨਹੀਂ ਹੈ?
14ਦਾਨੀਏਲ 1:1 ਕਹਿੰਦਾ ਹੈ: “ਯਹੂਦਾਹ ਦੇ ਰਾਜਾ ਯਹੋਯਾਕੀਮ ਦੇ ਰਾਜ ਦੇ ਤੀਜੇ ਵਰ੍ਹੇ ਵਿੱਚ ਬਾਬਲ ਦੇ ਰਾਜਾ ਨਬੂਕਦਨੱਸਰ ਨੇ ਯਰੂਸ਼ਲਮ ਉੱਤੇ ਚੜ੍ਹਾਈ ਕਰ ਕੇ ਉਹ ਦੇ ਆਲੇ ਦੁਆਲੇ ਘੇਰਾ ਪਾਇਆ।” ਆਲੋਚਕਾਂ ਨੇ ਇਸ ਆਇਤ ਵਿਚ ਨੁਕਸ ਕੱਢਿਆ ਕਿਉਂਕਿ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਯਿਰਮਿਯਾਹ ਦੇ ਸ਼ਬਦਾਂ ਨਾਲ ਮੇਲ ਨਹੀਂ ਖਾਂਦੀ ਜਿਸ ਨੇ ਕਿਹਾ ਕਿ ਯਹੋਯਾਕੀਮ ਦਾ ਚੌਥਾ ਸਾਲ ਨਬੂਕਦਨੱਸਰ ਦਾ ਪਹਿਲਾ ਸਾਲ ਸੀ। (ਯਿਰਮਿਯਾਹ 25:1; 46:2) ਕੀ ਦਾਨੀਏਲ ਯਿਰਮਿਯਾਹ ਤੋਂ ਕੁਝ ਉਲਟ ਕਹਿ ਰਿਹਾ ਸੀ? ਹੋਰ ਜਾਣਕਾਰੀ ਨਾਲ ਇਹ ਮਾਮਲਾ ਸੌਖਿਆਂ ਹੀ ਸੁਲਝਾਇਆ ਜਾਂਦਾ ਹੈ। ਜਦੋਂ ਫ਼ਿਰਊਨ ਨਕੋ ਨੇ 628 ਸਾ.ਯੁ.ਪੂ. ਵਿਚ ਯਹੋਯਾਕੀਮ ਨੂੰ ਪਹਿਲਾਂ ਰਾਜਾ ਬਣਾਇਆ, ਤਾਂ ਉਹ ਇਸ ਮਿਸਰੀ ਸ਼ਾਸਕ ਦੇ ਇਸ਼ਾਰਿਆਂ ਤੇ ਨੱਚਦਾ ਸੀ। ਇਸ ਘਟਨਾ ਤੋਂ ਤਿੰਨ ਕੁ ਸਾਲ ਬਾਅਦ 624 ਸਾ.ਯੁ.ਪੂ. ਵਿਚ ਨਬੂਕਦਨੱਸਰ ਆਪਣੇ ਪਿਤਾ ਦੀ ਥਾਂ ਬਾਬਲ ਦੇ ਤਖ਼ਤ ਤੇ ਬੈਠਾ। ਉਸ ਤੋਂ ਜਲਦੀ ਹੀ ਬਾਅਦ (620 ਸਾ.ਯੁ.ਪੂ. ਵਿਚ), ਨਬੂਕਦਨੱਸਰ ਨੇ ਯਹੂਦਾਹ ਉੱਤੇ ਚੜ੍ਹਾਈ ਕਰ ਕੇ ਯਹੋਯਾਕੀਮ ਨੂੰ ਬਾਬਲ ਦੇ ਅਧੀਨ ਇਕ ਛੋਟਾ ਰਾਜਾ ਬਣਾ ਦਿੱਤਾ। (2 ਰਾਜਿਆਂ 23:34; 24:1) ਬਾਬਲ ਵਿਚ ਰਹਿੰਦੇ ਯਹੂਦੀ ਲੋਕਾਂ ਲਈ, ਯਹੋਯਾਕੀਮ ਦਾ ‘ਤੀਜਾ ਵਰ੍ਹਾ,’ ਬਾਬਲ ਅਧੀਨ ਉਸ ਦੀ ਸੇਵਾ ਦਾ ਤੀਜਾ ਵਰ੍ਹਾ ਹੋਣਾ ਸੀ। ਦਾਨੀਏਲ ਨੇ ਇਸ ਦ੍ਰਿਸ਼ਟੀਕੋਣ ਤੋਂ ਲਿਖਿਆ ਸੀ। ਪਰ ਯਿਰਮਿਯਾਹ ਨੇ ਯਰੂਸ਼ਲਮ ਵਿਚ ਰਹਿੰਦੇ ਯਹੂਦੀ ਲੋਕਾਂ ਦੇ ਦ੍ਰਿਸ਼ਟੀਕੋਣ ਤੋਂ ਲਿਖਿਆ ਸੀ। ਇਸ ਲਈ ਉਸ ਦੇ ਅਨੁਸਾਰ ਯਹੋਯਾਕੀਮ ਦਾ ਰਾਜ ਉਦੋਂ ਸ਼ੁਰੂ ਹੋਇਆ ਸੀ ਜਦੋਂ ਫ਼ਿਰਊਨ ਨਕੋ ਨੇ ਉਸ ਨੂੰ ਰਾਜਾ ਬਣਾਇਆ ਸੀ।
15. ਦਾਨੀਏਲ 1:1 ਵਿਚ ਪਾਈ ਜਾਂਦੀ ਤਾਰੀਖ਼ ਦੀ ਨੁਕਤਾਚੀਨੀ ਕਰਨੀ ਬੇਕਾਰ ਕਿਉਂ ਹੈ?
15 ਅਸਲ ਵਿਚ, ਇਹ ਜਾਪਦਾ ਫ਼ਰਕ ਉਸੇ ਸਬੂਤ ਦੀ ਪੁਸ਼ਟੀ ਕਰਦਾ ਹੈ ਕਿ ਦਾਨੀਏਲ ਨੇ ਆਪਣੀ ਪੋਥੀ ਬਾਬਲ ਵਿਚ ਯਹੂਦੀ ਜਲਾਵਤਨਾਂ ਵਿਚਕਾਰ ਰਹਿੰਦਿਆਂ ਲਿਖੀ ਸੀ। ਪਰ ਦਾਨੀਏਲ ਦੀ ਪੋਥੀ ਦੇ ਵਿਰੁੱਧ ਇਸ ਬਹਿਸ ਵਿਚ ਇਕ ਹੋਰ ਵੀ ਵੱਡਾ ਨੁਕਸ ਹੈ। ਯਾਦ ਰੱਖੋ ਕਿ ਦਾਨੀਏਲ ਦੀ ਪੋਥੀ ਦੇ ਲੇਖਕ ਨੂੰ ਯਿਰਮਿਯਾਹ ਦੀ ਪੋਥੀ ਉਪਲਬਧ ਸੀ ਅਤੇ ਉਸ ਨੇ ਇਸ ਦਾ ਜ਼ਿਕਰ ਵੀ ਕੀਤਾ ਸੀ। (ਦਾਨੀਏਲ 9:2) ਜੇ ਆਲੋਚਕਾਂ ਦੇ ਕਹਿਣ ਅਨੁਸਾਰ ਦਾਨੀਏਲ ਦੀ ਪੋਥੀ ਦਾ ਲੇਖਕ ਕੋਈ ਚਤੁਰ ਜਾਅਲਸਾਜ਼ ਹੁੰਦਾ, ਤਾਂ ਕੀ ਉਹ ਯਿਰਮਿਯਾਹ ਵਰਗੇ ਮੰਨੇ-ਪ੍ਰਮੰਨੇ ਸ੍ਰੋਤ ਦਾ ਵਿਰੋਧ ਕਰਦਾ—ਉਹ ਵੀ ਆਪਣੀ ਪੋਥੀ ਦੀ ਪਹਿਲੀ ਹੀ ਆਇਤ ਵਿਚ? ਕਦੇ ਵੀ ਨਹੀਂ!
ਪ੍ਰਭਾਵਸ਼ਾਲੀ ਵੇਰਵੇ
16, 17. ਪੁਰਾਣੀਆਂ ਲਭਤਾਂ ਨੇ ਦਾਨੀਏਲ ਦੇ ਬਿਰਤਾਂਤ ਦੀ ਕਿਵੇਂ ਪੁਸ਼ਟੀ ਕੀਤੀ (ੳ) ਕਿ ਨਬੂਕਦਨੱਸਰ ਨੇ ਆਪਣੀ ਪਰਜਾ ਲਈ ਪੂਜਾ ਵਾਸਤੇ ਇਕ ਧਾਰਮਿਕ ਮੂਰਤੀ ਖੜ੍ਹੀ ਕੀਤੀ ਸੀ? (ਅ) ਕਿ ਨਬੂਕਦਨੱਸਰ ਨੂੰ ਬਾਬਲ ਵਿਚ ਆਪਣੇ ਉਸਾਰੀ ਦੇ ਪ੍ਰਾਜੈਕਟਾਂ ਉੱਤੇ ਹੰਕਾਰ ਸੀ?
16 ਆਓ ਅਸੀਂ ਇਸ ਪੋਥੀ ਦੀ ਆਲੋਚਨਾ ਤੋਂ ਧਿਆਨ ਹਟਾ ਕੇ ਹੁਣ ਉਸ ਦੀਆਂ ਖੂਬੀਆਂ ਉੱਤੇ ਆਪਣਾ ਧਿਆਨ ਲਗਾਈਏ। ਦਾਨੀਏਲ ਦੀ ਪੋਥੀ ਵਿਚ ਕੁਝ ਹੋਰ ਵੇਰਵਿਆਂ ਵੱਲ ਧਿਆਨ ਦਿਓ ਜੋ ਸੰਕੇਤ ਕਰਦੇ ਹਨ ਕਿ ਦਾਨੀਏਲ ਨੇ ਜਿਸ ਸਮੇਂ ਬਾਰੇ ਲਿਖਿਆ ਸੀ ਉਹ ਖ਼ੁਦ ਉਸੇ ਸਮੇਂ ਦੌਰਾਨ ਜੀਉਂਦਾ ਸੀ।
17 ਪ੍ਰਾਚੀਨ ਬਾਬਲ ਬਾਰੇ ਦਾਨੀਏਲ ਦੀ ਕਾਫ਼ੀ ਜਾਣਕਾਰੀ ਜ਼ੋਰਦਾਰ ਸਬੂਤ ਹੈ ਕਿ ਉਸ ਦਾ ਬਿਰਤਾਂਤ ਸੱਚਾ ਹੈ। ਮਿਸਾਲ ਲਈ, ਦਾਨੀਏਲ 3:1-6 ਦੱਸਦਾ ਹੈ ਕਿ ਨਬੂਕਦਨੱਸਰ ਨੇ ਇਕ ਵੱਡੀ ਮੂਰਤ ਖੜ੍ਹੀ ਕੀਤੀ ਸੀ ਤਾਂਕਿ ਉਸ ਦੀ ਪਰਜਾ ਉਸ ਦੀ ਪੂਜਾ ਕਰੇ। ਪੁਰਾਣੀਆਂ ਲਭਤਾਂ ਦੇ ਵਿਗਿਆਨੀਆਂ ਨੂੰ ਹੋਰ ਸਬੂਤ ਮਿਲਿਆ ਹੈ ਕਿ ਇਸ ਬਾਦਸ਼ਾਹ ਨੇ ਆਪਣੀ ਪਰਜਾ ਨੂੰ ਦੇਸ਼ਭਗਤੀ ਅਤੇ ਧਾਰਮਿਕ ਅਭਿਆਸਾਂ ਵਿਚ ਰਲ-ਮਿਲਾਉਣ ਦੀ ਹੋਰ ਵੀ ਕੋਸ਼ਿਸ਼ ਕੀਤੀ ਸੀ। ਇਸੇ ਤਰ੍ਹਾਂ ਦਾਨੀਏਲ ਨੇ ਦੱਸਿਆ ਕਿ ਨਬੂਕਦਨੱਸਰ ਆਪਣੇ ਉਸਾਰੀ ਦੇ ਅਨੇਕ ਪ੍ਰਾਜੈਕਟਾਂ ਉੱਤੇ ਬੜਾ ਹੰਕਾਰ ਕਰਦਾ ਸੀ। (ਦਾਨੀਏਲ 4:30) ਹਾਲ ਹੀ ਦੇ ਸਮਿਆਂ ਵਿਚ ਇਨ੍ਹਾਂ ਵਿਗਿਆਨੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਬਾਬਲ ਵਿਚ ਕੀਤੀ ਗਈ ਇੰਨੀ ਜ਼ਿਆਦਾ ਉਸਾਰੀ ਦੇ ਪਿੱਛੇ ਨਬੂਕਦਨੱਸਰ ਦਾ ਹੀ ਹੱਥ ਸੀ। ਉਸ ਦੇ ਹੰਕਾਰ ਦਾ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਵਿਅਕਤੀ ਨੇ ਇੱਟਾਂ ਉੱਤੇ ਵੀ ਆਪਣੇ ਨਾਂ ਦਾ ਠੱਪਾ ਲਗਵਾਇਆ ਸੀ! ਦਾਨੀਏਲ ਦੀ ਪੋਥੀ ਦੇ ਆਲੋਚਕ ਇਹ ਗੱਲ ਨਹੀਂ ਸਮਝਾ ਸਕਦੇ ਹਨ ਕਿ ਜੇਕਰ ਅਖਾਉਤੀ ਜਾਅਲਸਾਜ਼ ਦਾਨੀਏਲ, ਮੈਕਾਬੀ ਸਮਿਆਂ (167-63 ਸਾ.ਯੁ.ਪੂ.) ਵਿਚ ਰਹਿੰਦਾ ਸੀ, ਤਾਂ ਉਹ ਉਸਾਰੀ ਦੇ ਅਜਿਹੇ ਪ੍ਰਾਜੈਕਟਾਂ ਤੋਂ ਕੁਝ ਚਾਰ ਸਦੀਆਂ ਬਾਅਦ, ਅਤੇ ਪੁਰਾਣੀਆਂ ਲਭਤਾਂ ਦੇ ਵਿਗਿਆਨੀਆਂ ਦੁਆਰਾ ਇਨ੍ਹਾਂ ਬਾਰੇ ਪ੍ਰਗਟ ਕੀਤੇ ਜਾਣ ਤੋਂ ਵੀ ਇੰਨਾ ਸਮਾਂ ਪਹਿਲਾਂ ਇਨ੍ਹਾਂ ਬਾਰੇ ਕਿਵੇਂ ਜਾਣ ਸਕਦਾ ਸੀ।
18. ਬਾਬਲੀ ਹਕੂਮਤ ਅਤੇ ਫ਼ਾਰਸੀ ਹਕੂਮਤ ਅਧੀਨ ਵੱਖਰੀਆਂ-ਵੱਖਰੀਆਂ ਸਜ਼ਾਵਾਂ ਬਾਰੇ ਦਾਨੀਏਲ ਦਾ ਬਿਰਤਾਂਤ ਸਹੀ ਜਾਣਕਾਰੀ ਕਿਵੇਂ ਪੇਸ਼ ਕਰਦਾ ਹੈ?
18 ਦਾਨੀਏਲ ਦੀ ਪੋਥੀ ਬਾਬਲੀ ਅਤੇ ਮਾਦੀ-ਫ਼ਾਰਸੀ ਕਾਨੂੰਨਾਂ ਵਿਚਕਾਰ ਕੁਝ ਖ਼ਾਸ ਫ਼ਰਕ ਵੀ ਪ੍ਰਗਟ ਕਰਦੀ ਹੈ। ਮਿਸਾਲ ਲਈ, ਬਾਬਲੀ ਨਿਯਮਾਂ ਅਧੀਨ ਦਾਨੀਏਲ ਦੇ ਦਾਨੀਏਲ 3:6; 6:7-9) ਕੁਝ ਵਿਅਕਤੀਆਂ ਨੇ ਇਸ ਬਿਰਤਾਂਤ ਨੂੰ ਲੋਕ-ਕਥਾ ਸਮਝ ਕੇ ਰੱਦ ਕੀਤਾ ਹੈ, ਪਰ ਪੁਰਾਣੀਆਂ ਲਭਤਾਂ ਦੇ ਵਿਗਿਆਨੀਆਂ ਨੂੰ ਪ੍ਰਾਚੀਨ ਬਾਬਲ ਤੋਂ ਹੀ ਇਕ ਦਸਤਾਵੇਜ਼ ਲੱਭਿਆ ਹੈ ਜੋ ਖ਼ਾਸ ਕਰਕੇ ਇਸ ਪ੍ਰਕਾਰ ਦੀ ਸਜ਼ਾ ਦਾ ਜ਼ਿਕਰ ਕਰਦਾ ਹੈ। ਕਿਉਂਕਿ ਮਾਦੀ ਅਤੇ ਫ਼ਾਰਸੀ ਲੋਕ ਅੱਗ ਨੂੰ ਪਵਿੱਤਰ ਮੰਨਦੇ ਸਨ, ਉਹ ਦੂਜੀਆਂ ਨਿਰਦਈ ਸਜ਼ਾਵਾਂ ਦਿੰਦੇ ਹੁੰਦੇ ਸਨ। ਤਾਂ ਫਿਰ, ਸ਼ੇਰਾਂ ਦੇ ਘੁਰੇ ਵਿਚ ਸੁੱਟਣ ਦੀ ਸਜ਼ਾ ਅਨੋਖੀ ਗੱਲ ਨਹੀਂ ਹੈ।
ਤਿੰਨ ਸਾਥੀਆਂ ਨੂੰ ਅੱਗ ਦੀ ਬਲਦੀ ਭੱਠੀ ਵਿਚ ਸੁੱਟਿਆ ਗਿਆ ਸੀ ਕਿਉਂਕਿ ਉਨ੍ਹਾਂ ਨੇ ਰਾਜੇ ਦਾ ਹੁਕਮ ਮੰਨਣ ਤੋਂ ਇਨਕਾਰ ਕੀਤਾ ਸੀ। ਕਈ ਦਹਾਕਿਆਂ ਬਾਅਦ, ਦਾਨੀਏਲ ਨੂੰ ਸ਼ੇਰਾਂ ਦੇ ਘੁਰੇ ਵਿਚ ਸੁੱਟਿਆ ਗਿਆ ਸੀ ਕਿਉਂਕਿ ਉਸ ਨੇ ਆਪਣੀ ਜ਼ਮੀਰ ਕਾਰਨ ਇਕ ਫ਼ਾਰਸੀ ਕਾਨੂੰਨ ਮੰਨਣ ਤੋਂ ਇਨਕਾਰ ਕੀਤਾ ਸੀ। (19. ਦਾਨੀਏਲ ਦੀ ਪੋਥੀ, ਬਾਬਲੀ ਅਤੇ ਮਾਦੀ-ਫ਼ਾਰਸੀ ਕਾਨੂੰਨਾਂ ਵਿਚ ਕਿਹੜਾ ਫ਼ਰਕ ਸਪੱਸ਼ਟ ਕਰਦੀ ਹੈ?
19 ਇਕ ਹੋਰ ਫ਼ਰਕ ਨਜ਼ਰ ਆਉਂਦਾ ਹੈ। ਦਾਨੀਏਲ ਦੀ ਪੋਥੀ ਦਿਖਾਉਂਦੀ ਹੈ ਕਿ ਜਦੋਂ ਜੀਅ ਚਾਹੇ ਨਬੂਕਦਨੱਸਰ ਕਾਨੂੰਨ ਬਣਾ ਸਕਦਾ ਸੀ ਜਾਂ ਤੋੜ ਸਕਦਾ ਸੀ। ਦੂਜੇ ਪਾਸੇ, ਦਾਰਾ ‘ਮਾਦੀਆਂ ਅਤੇ ਫਾਰਸੀਆਂ ਦੇ ਕਾਨੂੰਨ’ ਨਹੀਂ ਬਦਲ ਸਕਦਾ ਸੀ—ਉਹ ਕਾਨੂੰਨ ਵੀ ਜੋ ਉਸ ਨੇ ਆਪ ਬਣਾਏ ਸਨ! (ਦਾਨੀਏਲ 2:5, 6, 24, 46-49; 3:10, 11, 29; ) ਇਤਿਹਾਸਕਾਰ ਜੌਨ ਸੀ. ਵਿਟਕੰਮ ਲਿਖਦਾ ਹੈ: “ਪ੍ਰਾਚੀਨ ਇਤਿਹਾਸ, ਬੈਬੀਲੋਨ ਅਤੇ ਮਾਦਾ-ਫ਼ਾਰਸ ਦੋਹਾਂ ਵਿਚਕਾਰ ਇਸ ਫ਼ਰਕ ਦੀ ਪੁਸ਼ਟੀ ਕਰਦਾ ਹੈ ਕਿ ਬੈਬੀਲੋਨ ਵਿਚ ਕਾਨੂੰਨ ਰਾਜੇ ਦੇ ਅਧੀਨ ਹੁੰਦਾ ਸੀ, ਅਤੇ ਮਾਦਾ-ਫ਼ਾਰਸ ਵਿਚ ਰਾਜਾ ਕਾਨੂੰਨ ਦੇ ਅਧੀਨ ਹੁੰਦਾ ਸੀ।” 6:12-16
20. ਬੇਲਸ਼ੱਸਰ ਦੀ ਦਾਅਵਤ ਬਾਰੇ ਕਿਹੜੇ ਵੇਰਵੇ ਦਿਖਾਉਂਦੇ ਹਨ ਕਿ ਦਾਨੀਏਲ ਨੂੰ ਬਾਬਲੀ ਰਿਵਾਜਾਂ ਬਾਰੇ ਅੱਖੀਂ ਡਿੱਠੀ ਜਾਣਕਾਰੀ ਪ੍ਰਾਪਤ ਸੀ?
20ਦਾਨੀਏਲ ਦੇ ਪੰਜਵੇਂ ਅਧਿਆਇ ਵਿਚ ਬੇਲਸ਼ੱਸਰ ਦੀ ਵੱਡੀ ਦਾਅਵਤ ਬਾਰੇ ਰੁਮਾਂਚਕ ਬਿਰਤਾਂਤ ਪਾਇਆ ਜਾਂਦਾ ਹੈ ਜਿਸ ਤੋਂ ਸਾਨੂੰ ਬਹੁਤ ਕੁਝ ਪਤਾ ਲੱਗਦਾ ਹੈ। ਇਵੇਂ ਜਾਪਦਾ ਹੈ ਕਿ ਇਸ ਦਾਅਵਤ ਦਾ ਮਾਹੌਲ ਮਸਤੀ ਭਰਿਆ ਸੀ, ਜਿੱਥੇ ਲੋਕ ਖਾ-ਪੀ ਰਹੇ ਸਨ, ਪਰ ਜ਼ਿਆਦਾਤਰ ਸ਼ਰਾਬ ਪੀ ਰਹੇ ਸਨ, ਕਿਉਂਕਿ ਇੱਥੇ ਸ਼ਰਾਬ ਦਾ ਕਈ ਵਾਰ ਜ਼ਿਕਰ ਕੀਤਾ ਜਾਂਦਾ ਹੈ। (ਦਾਨੀਏਲ 5:1, 2, 4) ਅਸਲ ਵਿਚ, ਅਜਿਹੀਆਂ ਦਾਅਵਤਾਂ ਬਾਰੇ ਪ੍ਰਾਚੀਨ ਉੱਭਰਵੇਂ-ਚਿੱਤਰ ਦਿਖਾਉਂਦੇ ਹਨ ਕਿ ਇਨ੍ਹਾਂ ਮੌਕਿਆਂ ਤੇ ਸਿਰਫ਼ ਸ਼ਰਾਬ ਹੀ ਪੀਤੀ ਜਾਂਦੀ ਸੀ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਅਜਿਹੀਆਂ ਦਾਅਵਤਾਂ ਵਿਚ ਸ਼ਰਾਬ ਬਹੁਤ ਹੀ ਮਹੱਤਵਪੂਰਣ ਹੁੰਦੀ ਸੀ। ਦਾਨੀਏਲ ਇਹ ਵੀ ਜ਼ਿਕਰ ਕਰਦਾ ਹੈ ਕਿ ਇਸ ਦਾਅਵਤ ਵਿਚ ਔਰਤਾਂ—ਰਾਜੇ ਦੀਆਂ ਰਾਣੀਆਂ ਅਤੇ ਉਸ ਦੀਆਂ ਰਖੇਲਾਂ—ਵੀ ਹਾਜ਼ਰ ਸਨ। (ਦਾਨੀਏਲ 5:3, 23) ਪੁਰਾਣੀਆਂ ਲਭਤਾਂ ਦਾ ਵਿਗਿਆਨ, ਬਾਬਲੀ ਰਿਵਾਜ ਦੇ ਇਸ ਵੇਰਵੇ ਦੀ ਪੁਸ਼ਟੀ ਕਰਦਾ ਹੈ। ਮੈਕਾਬੀ ਸਮਿਆਂ ਵਿਚ ਯਹੂਦੀ ਅਤੇ ਯੂਨਾਨੀ ਲੋਕਾਂ ਲਈ ਇਹ ਵਿਚਾਰ ਇਤਰਾਜ਼ਯੋਗ ਸੀ ਕਿ ਤੀਵੀਆਂ ਕਿਸੇ ਦਾਅਵਤ ਵਿਚ ਆਦਮੀਆਂ ਨਾਲ ਹਾਜ਼ਰ ਹੋਣ। ਸ਼ਾਇਦ ਇਸੇ ਕਾਰਨ ਦਾਨੀਏਲ ਦੀ ਪੋਥੀ ਦੇ ਯੂਨਾਨੀ ਸੈਪਟੁਜਿੰਟ ਤਰਜਮੇ ਦੇ ਮੁਢਲੇ ਅਨੁਵਾਦਾਂ ਵਿਚ ਇਨ੍ਹਾਂ ਔਰਤਾਂ ਦਾ ਜ਼ਿਕਰ ਨਹੀਂ ਪਾਇਆ ਜਾਂਦਾ ਹੈ। * ਪਰੰਤੂ, ਜੇਕਰ ਦਾਨੀਏਲ ਦੀ ਪੋਥੀ ਦਾ ਲੇਖਕ ਜਾਅਲਸਾਜ਼ ਹੁੰਦਾ, ਤਾਂ ਉਹ ਵੀ ਉਸੇ ਯੂਨਾਨੀ ਪ੍ਰਭਾਵ ਵਾਲੇ ਸਭਿਆਚਾਰ ਵਿਚ ਰਹਿ ਰਿਹਾ ਸੀ, ਅਤੇ ਸ਼ਾਇਦ ਉਸੇ ਜ਼ਮਾਨੇ ਵਿਚ ਵੀ ਜਿਸ ਵਿਚ ਇਹ ਸੈਪਟੁਜਿੰਟ ਤਿਆਰ ਹੋਇਆ ਸੀ!
21. ਅਸੀਂ ਕਿਸ ਤਰ੍ਹਾਂ ਸਮਝਾ ਸਕਦੇ ਹਾਂ ਕਿ ਦਾਨੀਏਲ ਕੋਲ ਬਾਬਲੀ ਜਲਾਵਤਨੀ ਦੇ ਸਮਿਆਂ ਅਤੇ ਰਿਵਾਜਾਂ ਬਾਰੇ ਇੰਨੀ ਜ਼ਿਆਦਾ ਜਾਣਕਾਰੀ ਸੀ?
21 ਇਨ੍ਹਾਂ ਵੇਰਵਿਆਂ ਨੂੰ ਧਿਆਨ ਵਿਚ ਰੱਖਦੇ ਹੋਏ, ਇਹ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਬ੍ਰਿਟੈਨਿਕਾ ਨੇ ਦਾਨੀਏਲ ਦੇ ਲੇਖਕ ਬਾਰੇ ਦਾਅਵਾ ਕੀਤਾ ਕਿ ਉਸ ਕੋਲ ਜਲਾਵਤਨੀ ਦੇ ਸਮਿਆਂ ਬਾਰੇ ਸਿਰਫ਼ “ਥੋੜ੍ਹੀ ਅਤੇ ਗ਼ਲਤ-ਮਲਤ” ਜਾਣਕਾਰੀ ਹੀ ਸੀ। ਬਾਅਦ ਦੀਆਂ ਸਦੀਆਂ ਦਾ ਕੋਈ ਜਾਅਲਸਾਜ਼ ਲੇਖਕ ਪ੍ਰਾਚੀਨ ਬਾਬਲੀ ਅਤੇ ਫ਼ਾਰਸੀ ਰਿਵਾਜਾਂ ਨੂੰ ਕਿਵੇਂ ਇੰਨੀ ਚੰਗੀ ਤਰ੍ਹਾਂ ਜਾਣ ਸਕਦਾ ਸੀ? ਇਹ ਵੀ ਯਾਦ ਰੱਖੋ ਕਿ ਦੂਜੀ ਸਦੀ ਸਾ.ਯੁ.ਪੂ. ਤੋਂ ਕਾਫ਼ੀ ਸਮਾਂ ਪਹਿਲਾਂ ਦੋਨੋਂ ਸਾਮਰਾਜ ਤਬਾਹ ਹੋ ਚੁੱਕੇ ਸਨ। ਜ਼ਾਹਰਾ ਤੌਰ ਤੇ ਉਸ ਸਮੇਂ ਪੁਰਾਣੀਆਂ ਲਭਤਾਂ ਦੇ ਕੋਈ ਵਿਗਿਆਨੀ ਵੀ ਨਹੀਂ ਹੁੰਦੇ ਸਨ; ਨਾ ਹੀ ਉਸ ਸਮੇਂ ਦੇ ਯਹੂਦੀ ਲੋਕ ਵਿਦੇਸ਼ੀ ਸਭਿਆਚਾਰਾਂ ਅਤੇ ਇਤਿਹਾਸ ਦੀ ਜਾਣਕਾਰੀ ਵਿਚ ਦਿਲਚਸਪੀ ਰੱਖਦੇ ਸਨ। ਸਿਰਫ਼ ਦਾਨੀਏਲ ਨਬੀ ਹੀ ਆਪਣੇ ਨਾਂ ਦੀ ਪੋਥੀ ਨੂੰ ਲਿਖ ਸਕਦਾ ਸੀ, ਕਿਉਂਕਿ ਉਹ ਉਨ੍ਹਾਂ ਸਮਿਆਂ ਅਤੇ ਘਟਨਾਵਾਂ ਦਾ ਚਸ਼ਮਦੀਦ ਗਵਾਹ ਸੀ ਜਿਨ੍ਹਾਂ ਦਾ ਉਸ ਨੇ ਵਰਣਨ ਕੀਤਾ।
ਕੀ ਬਾਹਰਲੇ ਸਬੂਤ ਦਾਨੀਏਲ ਦੀ ਪੋਥੀ ਨੂੰ ਨਕਲੀ ਸਾਬਤ ਕਰਦੇ ਹਨ?
22. ਇਬਰਾਨੀ ਸ਼ਾਸਤਰ ਵਿਚ ਦਾਨੀਏਲ ਦੀ ਪੋਥੀ ਦੀ ਜਗ੍ਹਾ ਬਾਰੇ ਆਲੋਚਕ ਕੀ ਦਾਅਵਾ ਕਰਦੇ ਹਨ?
22 ਦਾਨੀਏਲ ਦੀ ਪੋਥੀ ਦੇ ਵਿਰੁੱਧ ਇਕ ਆਮ ਸ਼ਿਕਾਇਤ ਇਹ ਹੈ ਕਿ ਇਬਰਾਨੀ ਸ਼ਾਸਤਰ ਵਿਚ ਇਸ ਦੀ ਜਗ੍ਹਾ ਕਿੱਥੇ ਹੋਣੀ ਚਾਹੀਦੀ ਹੈ। ਪ੍ਰਾਚੀਨ ਰੱਬੀਆਂ ਨੇ ਇਬਰਾਨੀ ਸ਼ਾਸਤਰ ਨੂੰ ਤਿੰਨਾਂ ਹਿੱਸਿਆਂ ਵਿਚ ਵੰਡਿਆ ਸੀ, ਅਰਥਾਤ, ਤੁਰੇਤ, ਨਬੀ, ਅਤੇ
ਸੰਤ-ਸਾਖੀਆਂ। ਉਨ੍ਹਾਂ ਨੇ ਦਾਨੀਏਲ ਦੀ ਪੋਥੀ ਨੂੰ ਨਬੀਆਂ ਵਿਚ ਨਹੀਂ, ਪਰ ਸੰਤ-ਸਾਖੀਆਂ ਵਾਲੇ ਹਿੱਸੇ ਵਿਚ ਗਿਣਿਆ ਸੀ। ਆਲੋਚਕ ਇਹ ਦਲੀਲ ਕਰਦੇ ਹਨ ਕਿ ਇਸ ਦਾ ਇਹੀ ਮਤਲਬ ਹੋ ਸਕਦਾ ਹੈ ਕਿ ਜਦੋਂ ਦੂਜਿਆਂ ਨਬੀਆਂ ਦੀਆਂ ਪੋਥੀਆਂ ਇਕੱਠੀਆਂ ਕੀਤੀਆਂ ਗਈਆਂ ਸਨ ਉਦੋਂ ਇਸ ਪੋਥੀ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ। ਉਨ੍ਹਾਂ ਦੇ ਹਿਸਾਬ ਨਾਲ ਇਸ ਨੂੰ ਸੰਤ-ਸਾਖੀਆਂ ਵਿਚ ਇਸ ਕਰਕੇ ਸ਼ਾਮਲ ਕੀਤਾ ਗਿਆ ਹੈ ਕਿਉਂਕਿ ਇਨ੍ਹਾਂ ਨੂੰ ਬਾਅਦ ਵਿਚ ਇਕੱਠਾ ਕੀਤਾ ਗਿਆ ਸੀ।23. ਦਾਨੀਏਲ ਦੀ ਪੋਥੀ ਬਾਰੇ ਪ੍ਰਾਚੀਨ ਯਹੂਦੀਆਂ ਦਾ ਕੀ ਵਿਚਾਰ ਸੀ, ਅਤੇ ਅਸੀਂ ਇਹ ਕਿਵੇਂ ਜਾਣਦੇ ਹਾਂ?
23 ਫਿਰ ਵੀ, ਸਾਰੇ ਬਾਈਬਲ ਖੋਜਕਾਰ ਸਹਿਮਤ ਨਹੀਂ ਹਨ ਕਿ ਪ੍ਰਾਚੀਨ ਰੱਬੀ ਇਬਰਾਨੀ ਸ਼ਾਸਤਰ ਨੂੰ ਇਸੇ ਕੱਟੜਪੰਥੀ ਤਰੀਕੇ ਨਾਲ ਵੰਡਦੇ ਸਨ ਅਤੇ ਕਿ ਉਹ ਦਾਨੀਏਲ ਦੀ ਪੋਥੀ ਨੂੰ ਨਬੀਆਂ ਵਿਚ ਨਹੀਂ ਗਿਣਦੇ ਸਨ। ਪਰ ਜੇ ਰੱਬੀਆਂ ਨੇ ਦਾਨੀਏਲ ਦੀ ਪੋਥੀ ਨੂੰ ਸੰਤ-ਸਾਖੀਆਂ ਵਿਚ ਸ਼ਾਮਲ ਕੀਤਾ ਵੀ ਹੁੰਦਾ, ਤਾਂ ਕੀ ਇਹ ਸਾਬਤ ਕਰਦਾ ਕਿ ਇਹ ਪੋਥੀ ਬਾਅਦ ਵਿਚ ਲਿਖੀ ਗਈ ਸੀ? ਨਹੀਂ। ਮੰਨੇ-ਪ੍ਰਮੰਨੇ ਵਿਦਵਾਨਾਂ ਨੇ ਕਈ ਸੁਝਾਅ ਦਿੱਤੇ ਹਨ ਕਿ ਰੱਬੀਆਂ ਨੇ ਇਸ ਪੋਥੀ ਨੂੰ ਨਬੀਆਂ ਵਿਚ ਕਿਉਂ ਨਹੀਂ ਸ਼ਾਮਲ ਕੀਤਾ। ਮਿਸਾਲ ਦੇ ਤੌਰ ਤੇ, ਇਕ ਕਾਰਨ ਇਹ ਹੋ ਸਕਦਾ ਹੈ ਕਿ ਇਹ ਪੋਥੀ ਉਨ੍ਹਾਂ ਦੇ ਜਜ਼ਬਾਤ ਨੂੰ ਠੇਸ ਪਹੁੰਚਾਉਂਦੀ ਸੀ ਜਾਂ ਦਾਨੀਏਲ ਦੀ ਵਿਦੇਸ਼ੀ ਸਰਕਾਰੀ ਨੌਕਰੀ ਦੇ ਕਾਰਨ ਉਹ ਦੂਜਿਆਂ ਨਬੀਆਂ ਤੋਂ ਵੱਖਰਾ ਸਮਝਿਆ ਜਾਂਦਾ ਸੀ। ਕੁਝ ਵੀ ਹੋਵੇ, ਮੁੱਖ ਗੱਲ ਇਹ ਹੈ: ਪ੍ਰਾਚੀਨ ਯਹੂਦੀ, ਦਾਨੀਏਲ ਦੀ ਪੋਥੀ ਦਾ ਬਹੁਤ ਹੀ ਸਤਿਕਾਰ ਕਰਦੇ ਸਨ ਅਤੇ ਇਸ ਨੂੰ ਇਬਰਾਨੀ ਸ਼ਾਸਤਰ ਦਾ ਹਿੱਸਾ ਮੰਨਦੇ ਸਨ। ਇਸ ਤੋਂ ਇਲਾਵਾ, ਸਬੂਤ ਜ਼ਾਹਰ ਕਰਦਾ ਹੈ ਕਿ ਇਬਰਾਨੀ ਸ਼ਾਸਤਰ ਦੀ ਸੂਚੀ ਦੂਜੀ ਸਦੀ ਸਾ.ਯੁ.ਪੂ. ਤੋਂ ਕਾਫ਼ੀ ਸਮਾਂ ਪਹਿਲਾਂ ਪੂਰੀ ਕਰ ਦਿੱਤੀ ਗਈ ਸੀ। ਬਾਅਦ ਵਿਚ ਲਿਖੀਆਂ ਗਈਆਂ ਪੋਥੀਆਂ, ਇੱਥੋਂ ਤਕ ਕਿ ਦੂਜੀ ਸਦੀ ਸਾ.ਯੁ.ਪੂ. ਵਿਚ ਲਿਖੀਆਂ ਗਈਆਂ ਪੋਥੀਆਂ ਨੂੰ ਵੀ ਇਸ ਸੂਚੀ ਵਿਚ ਸ਼ਾਮਲ ਕਰਨ ਦੀ ਬਿਲਕੁਲ ਹੀ ਇਜਾਜ਼ਤ ਨਹੀਂ ਸੀ।
24. ਇਕਲੀਜ਼ਿਆਸਟੀਕਸ ਦੀ ਸ਼ੱਕੀ ਪੋਥੀ ਦਾਨੀਏਲ ਦੇ ਵਿਰੁੱਧ ਕਿਵੇਂ ਵਰਤੀ ਗਈ ਹੈ, ਅਤੇ ਕੀ ਦਿਖਾਉਂਦਾ ਹੈ ਕਿ ਇਹ ਤਰਕ ਗ਼ਲਤ ਹੈ?
24 ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਬਾਅਦ ਦੇ ਸਮੇਂ ਦੀਆਂ ਇਨ੍ਹਾਂ ਪੋਥੀਆਂ ਵਿੱਚੋਂ ਇਕ ਪੋਥੀ ਦਾਨੀਏਲ ਦੇ ਵਿਰੁੱਧ ਵਰਤੀ ਗਈ ਹੈ। ਜਾਪਦਾ ਹੈ ਕਿ ਇਕਲੀਜ਼ਿਆਸਟੀਕਸ ਨਾਮਕ ਇਕ ਸ਼ੱਕੀ ਪੋਥੀ, ਜੀਸੱਸ ਬੈਨ ਸਿਰੇਕ ਦੁਆਰਾ ਤਕਰੀਬਨ 180 ਸਾ.ਯੁ.ਪੂ. ਵਿਚ ਲਿਖੀ ਗਈ ਸੀ। ਆਲੋਚਕ ਇਸ ਗੱਲ ਵੱਲ ਇਸ਼ਾਰਾ ਕਰਦੇ ਨਹੀਂ ਥੱਕਦੇ ਕਿ ਇਸ ਪੋਥੀ ਵਿਚ ਦਾਨੀਏਲ ਦਾ ਨਾਂ ਧਰਮੀ ਆਦਮੀਆਂ ਦੀ ਲੰਬੀ ਸੂਚੀ ਵਿਚ ਨਹੀਂ ਪਾਇਆ ਜਾਂਦਾ ਹੈ। ਉਹ ਤਰਕ ਕਰਦੇ ਹਨ ਕਿ ਸ਼ਾਇਦ ਦਾਨੀਏਲ ਉਸ ਸਮੇਂ ਕੋਈ ਅਣਜਾਣ ਵਿਅਕਤੀ ਸੀ। ਵਿਦਵਾਨ ਆਮ ਤੌਰ ਤੇ ਇਸ ਤਰਕ ਨਾਲ ਸਹਿਮਤ ਹੁੰਦੇ ਹਨ। ਪਰ ਜ਼ਰਾ ਇਸ * ਨਾਲੇ ਇਸ ਸ਼ੱਕੀ ਪੋਥੀ ਦੀ ਸੂਚੀ ਪੂਰੀ ਹੋਣ ਦਾ ਦਾਅਵਾ ਵੀ ਨਹੀਂ ਕਰਦੀ ਹੈ। ਤਾਂ ਫਿਰ, ਕੀ ਸਾਨੂੰ ਇਨ੍ਹਾਂ ਸਾਰਿਆਂ ਆਦਮੀਆਂ ਨੂੰ ਕਲਪਿਤ ਸਮਝਣਾ ਚਾਹੀਦਾ ਹੈ ਸਿਰਫ਼ ਇਸ ਲਈ ਕਿ ਉਨ੍ਹਾਂ ਦੇ ਨਾਂ ਅਜਿਹੀ ਪੋਥੀ, ਜੋ ਇਬਰਾਨੀ ਸ਼ਾਸਤਰ ਦਾ ਅਸਲੀ ਭਾਗ ਨਹੀਂ ਹੈ, ਵਿਚ ਨਹੀਂ ਪਾਏ ਜਾਂਦੇ ਹਨ? ਇਹ ਕਿੰਨੀ ਮੂਰਖਤਾ ਹੋਵੇਗੀ!
ਗੱਲ ਉੱਤੇ ਵਿਚਾਰ ਕਰੋ: ਉਸੇ ਸੂਚੀ ਵਿਚ ਹੋਰ ਕਈ ਨਾਮ ਵੀ ਸ਼ਾਮਲ ਨਹੀਂ ਹਨ ਜਿਵੇਂ ਕਿ ਅਜ਼ਰਾ ਅਤੇ ਮਾਰਦਕਈ (ਇਹ ਦੋਵੇਂ ਜਣੇ ਜਲਾਵਤਨੀ ਤੋਂ ਬਾਅਦ ਦੇ ਸਮੇਂ ਦੇ ਯਹੂਦੀਆਂ ਦੀਆਂ ਨਜ਼ਰਾਂ ਵਿਚ ਮਹਾਨ ਸਨ), ਚੰਗਾ ਰਾਜਾ ਯਹੋਸ਼ਾਫਾਟ, ਅਤੇ ਖਰਾ ਆਦਮੀ ਅੱਯੂਬ; ਇਸ ਵਿਚ ਸਾਰੇ ਨਿਆਈਆਂ ਵਿੱਚੋਂ ਸਿਰਫ਼ ਸਮੂਏਲ ਦਾ ਨਾਂ ਹੀ ਦਰਜ ਹੈ।ਦਾਨੀਏਲ ਦੀ ਪੋਥੀ ਦੇ ਪੱਖ ਵਿਚ ਬਾਹਰਲੇ ਸਬੂਤ
25. (ੳ) ਜੋਸੀਫ਼ਸ ਨੇ ਕਿਵੇਂ ਦਾਨੀਏਲ ਦੀ ਪੋਥੀ ਦੀ ਸੱਚਾਈ ਦੀ ਹਾਮੀ ਭਰੀ? (ਅ) ਸਿਕੰਦਰ ਮਹਾਨ ਅਤੇ ਦਾਨੀਏਲ ਦੀ ਪੋਥੀ ਬਾਰੇ ਜੋਸੀਫ਼ਸ ਦਾ ਬਿਰਤਾਂਤ ਇਤਿਹਾਸ ਨਾਲ ਕਿਵੇਂ ਮੇਲ ਖਾਂਦਾ ਹੈ? (ਦੂਜਾ ਫੁਟਨੋਟ ਦੇਖੋ।) (ੲ) ਭਾਸ਼ਾਈ ਸਬੂਤ ਦਾਨੀਏਲ ਦੀ ਪੋਥੀ ਨੂੰ ਕਿਵੇਂ ਸੱਚੀ ਠਹਿਰਾਉਂਦਾ ਹੈ? (ਸਫ਼ਾ 26 ਦੇਖੋ।)
25 ਆਓ ਅਸੀਂ ਫਿਰ ਤੋਂ ਹੁਣ ਇਸ ਦੀਆਂ ਖੂਬੀਆਂ ਉੱਤੇ ਧਿਆਨ ਲਗਾਈਏ। ਇਹ ਕਿਹਾ ਗਿਆ ਹੈ ਕਿ ਹੋਰ ਕਿਸੇ ਵੀ ਇਬਰਾਨੀ ਸ਼ਾਸਤਰ ਦੀ ਪੋਥੀ ਨਾਲੋਂ ਦਾਨੀਏਲ ਦੀ ਪੋਥੀ ਦੀ ਸਭ ਤੋਂ ਜ਼ਿਆਦਾ ਹਾਮੀ ਭਰੀ ਗਈ ਹੈ। ਮਿਸਾਲ ਲਈ: ਮਸ਼ਹੂਰ ਯਹੂਦੀ ਇਤਿਹਾਸਕਾਰ ਜੋਸੀਫ਼ਸ ਇਸ ਦੀ ਸੱਚਾਈ ਬਾਰੇ ਹਾਮੀ ਭਰਦਾ ਹੈ। ਉਹ ਕਹਿੰਦਾ ਹੈ ਕਿ ਚੌਥੀ ਸਦੀ ਸਾ.ਯੁ.ਪੂ. ਵਿਚ ਜਦੋਂ ਸਿਕੰਦਰ ਮਹਾਨ, ਫ਼ਾਰਸ ਦੇ ਵਿਰੁੱਧ ਆਪਣੀ ਜੰਗ ਦੌਰਾਨ ਯਰੂਸ਼ਲਮ ਪਹੁੰਚਿਆ, ਤਾਂ ਧਾਰਮਿਕ ਆਗੂਆਂ ਨੇ ਉਸ ਨੂੰ ਦਾਨੀਏਲ ਦੀ ਪੋਥੀ ਦੀ ਕਾਪੀ ਦਿਖਾਈ। ਸਿਕੰਦਰ ਆਪ ਹੀ ਇਸ ਸਿੱਟੇ ਤੇ ਪਹੁੰਚਿਆ ਕਿ ਦਾਨੀਏਲ ਦੀ ਭਵਿੱਖਬਾਣੀ ਤੋਂ ਉਸ ਨੂੰ ਦਿਖਾਏ ਗਏ ਸ਼ਬਦ, ਫ਼ਾਰਸ ਵਿਰੁੱਧ ਉਸ ਦੀ ਆਪਣੀ ਹੀ ਫ਼ੌਜੀ ਕਾਰਵਾਈ ਦਾ ਜ਼ਿਕਰ ਕਰਦੇ ਸਨ। * ਇਹ ਉਸ ਸਮੇਂ ਤੋਂ ਤਕਰੀਬਨ ਡੇਢ ਸੌ ਸਾਲ ਪਹਿਲਾਂ ਦੀ ਗੱਲ ਸੀ, ਜਿਸ ਸਮੇਂ ਦੌਰਾਨ ਆਲੋਚਕਾਂ ਅਨੁਸਾਰ ਦਾਨੀਏਲ ਨੇ “ਜਾਅਲਸਾਜ਼ੀ” ਕੀਤੀ ਸੀ। ਨਿਰਸੰਦੇਹ, ਆਲੋਚਕਾਂ ਨੇ ਇਸ ਘਟਨਾ ਦੇ ਲੇਖ ਬਾਰੇ ਜੋਸੀਫ਼ਸ ਦੀ ਨੁਕਤਾਚੀਨੀ ਕੀਤੀ ਹੈ। ਉਨ੍ਹਾਂ ਨੇ ਇਹ ਕਹਿਣ ਲਈ ਵੀ ਉਸ ਦੀ ਨੁਕਤਾਚੀਨੀ ਕੀਤੀ ਕਿ ਦਾਨੀਏਲ ਦੀ ਪੋਥੀ ਦੀਆਂ ਕੁਝ ਭਵਿੱਖਬਾਣੀਆਂ ਪੂਰੀਆਂ ਹੋ ਚੁੱਕੀਆਂ ਸਨ। ਪਰ, ਜਿਵੇਂ ਇਤਿਹਾਸਕਾਰ ਜੋਸਫ਼ ਡੀ. ਵਿਲਸਨ ਨੇ ਕਿਹਾ: “ਸੰਭਵ ਹੈ ਕਿ ਸੰਸਾਰ ਦੇ ਸਾਰੇ ਆਲੋਚਕਾਂ ਨਾਲੋਂ [ਜੋਸੀਫ਼ਸ] ਇਸ ਮਾਮਲੇ ਬਾਰੇ ਸਭ ਤੋਂ ਜ਼ਿਆਦਾ ਜਾਣਦਾ ਸੀ।”
26. ਮ੍ਰਿਤ ਸਾਗਰ ਪੋਥੀਆਂ ਨੇ ਦਾਨੀਏਲ ਦੀ ਪੋਥੀ ਦੀ ਸੱਚਾਈ ਉੱਤੇ ਕਿਵੇਂ ਰੌਸ਼ਨੀ ਪਾਈ ਹੈ?
26 ਦਾਨੀਏਲ ਦੀ ਪੋਥੀ ਦੀ ਸੱਚਾਈ ਉੱਤੇ ਹੋਰ ਵੀ ਰੌਸ਼ਨੀ ਪਈ ਜਦੋਂ ਇਸਰਾਏਲ ਵਿਚ ਕੂਮਰਾਨ ਦੀਆਂ ਗੁਫ਼ਾਵਾਂ ਵਿੱਚੋਂ ਮ੍ਰਿਤ ਸਾਗਰ ਪੋਥੀਆਂ ਲੱਭੀਆਂ। ਹੈਰਾਨੀ ਦੀ ਗੱਲ ਹੈ ਕਿ 1952 ਵਿਚ ਲੱਭੀਆਂ ਗਈਆਂ ਇਨ੍ਹਾਂ ਅਨੇਕਾਂ ਚੀਜ਼ਾਂ ਵਿਚ ਦਾਨੀਏਲ ਦੀ ਪੋਥੀ ਦੇ ਸਕਰੋਲ ਅਤੇ ਟੁਕੜੇ ਮਿਲੇ ਸਨ। ਸਭ ਤੋਂ ਪੁਰਾਣੀ ਚੀਜ਼ ਦੂਜੀ ਸਦੀ ਸਾ.ਯੁ.ਪੂ. ਦੀ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਦਾਨੀਏਲ ਦੀ ਪੋਥੀ ਪਹਿਲਾਂ ਹੀ ਬਹੁਤ ਪ੍ਰਸਿੱਧ ਸੀ ਨਾਲੇ ਪਵਿੱਤਰ ਮੰਨੀ ਜਾਂਦੀ ਸੀ। ਦ ਜ਼ੌਂਡਰਵੈਨ ਪਿਕਟੋਰੀਅਲ ਐਨਸਾਈਕਲੋਪੀਡੀਆ ਆਫ਼ ਦ ਬਾਈਬਲ ਕਹਿੰਦਾ ਹੈ: ‘ਦਾਨੀਏਲ ਦੀ ਪੋਥੀ ਨੂੰ ਹੁਣ ਇਕ ਮੈਕਾਬੀ ਤਾਰੀਖ਼ ਨਹੀਂ ਦਿੱਤੀ ਜਾਣੀ ਚਾਹੀਦੀ। ਜੇ ਹੋਰ ਕੋਈ ਕਾਰਨ ਨਾ ਵੀ ਹੋਵੇ ਤਾਂ ਇਸੇ ਕਾਰਨ ਕਰਕੇ ਕਿ ਇਸ ਦੇ ਲਿਖੇ ਜਾਣ ਅਤੇ ਬਾਅਦ ਵਿਚ ਕਿਸੇ ਮੈਕਾਬੀ ਧਾਰਮਿਕ ਪੰਥ ਦੀ ਲਾਇਬ੍ਰੇਰੀ ਵਿਚ ਇਸ ਦੀਆਂ ਕਾਪੀਆਂ ਦੇ ਪਹੁੰਚਣ ਵਿਚਕਾਰ ਬਹੁਤ ਥੋੜ੍ਹਾ ਹੀ ਸਮਾਂ ਹੈ।’
27. ਸਭ ਤੋਂ ਪੁਰਾਣਾ ਸਬੂਤ ਕੀ ਹੈ ਕਿ ਦਾਨੀਏਲ ਇਕ ਅਸਲੀ ਵਿਅਕਤੀ ਸੀ ਜੋ ਬਾਬਲੀ ਜਲਾਵਤਨੀ ਦੌਰਾਨ ਪ੍ਰਸਿੱਧ ਸੀ?
27 ਪਰ, ਦਾਨੀਏਲ ਦੀ ਪੋਥੀ ਦੀ ਸੱਚਾਈ ਦਾ ਇਸ ਤੋਂ ਵੀ ਕਿਤੇ ਪੁਰਾਣਾ ਅਤੇ ਜ਼ਿਆਦਾ ਭਰੋਸੇਯੋਗ ਸਬੂਤ ਹੈ। ਹਿਜ਼ਕੀਏਲ ਨਬੀ ਦਾਨੀਏਲ ਦਾ ਇਕ ਹਾਣੀ ਸੀ। ਉਸ ਨੇ ਵੀ ਬਾਬਲੀ ਜਲਾਵਤਨੀ ਦੌਰਾਨ ਇਕ ਨਬੀ ਦੇ ਤੌਰ ਤੇ ਸੇਵਾ ਕੀਤੀ ਸੀ। ਹਿਜ਼ਕੀਏਲ ਦੀ ਪੋਥੀ ਦਾਨੀਏਲ ਦੇ ਨਾਂ ਦਾ ਕਈ ਵਾਰ ਜ਼ਿਕਰ ਕਰਦੀ ਹੈ। (ਹਿਜ਼ਕੀਏਲ 14:14, 20; 28:3) ਇਹ ਹਵਾਲੇ ਦਿਖਾਉਂਦੇ ਹਨ ਕਿ ਛੇਵੀਂ ਸਦੀ ਸਾ.ਯੁ.ਪੂ. ਵਿਚ ਆਪਣੇ ਜੀਵਨ-ਕਾਲ ਦੌਰਾਨ ਦਾਨੀਏਲ ਪਹਿਲਾਂ ਹੀ ਇਕ ਧਰਮੀ ਅਤੇ ਇਕ ਬੁੱਧਵਾਨ ਵਿਅਕਤੀ ਵਜੋਂ ਪ੍ਰਸਿੱਧ ਸੀ, ਜਿਸ ਦਾ ਜ਼ਿਕਰ ਪਰਮੇਸ਼ੁਰ ਦਾ ਭੈ ਰੱਖਣ ਵਾਲੇ ਨੂਹ ਅਤੇ ਅੱਯੂਬ ਦੇ ਨਾਲ ਕੀਤਾ ਗਿਆ ਸੀ।
ਮੁੱਖ ਗਵਾਹ
28, 29. (ੳ) ਸਭ ਤੋਂ ਮੰਨਣਯੋਗ ਸਬੂਤ ਕਿਹੜਾ ਹੈ ਕਿ ਦਾਨੀਏਲ ਦੀ ਪੋਥੀ ਸੱਚੀ ਹੈ? (ਅ) ਸਾਨੂੰ ਯਿਸੂ ਦੀ ਸਾਖੀ ਕਿਉਂ ਸਵੀਕਾਰ ਕਰਨੀ ਚਾਹੀਦੀ ਹੈ?
28 ਅਖ਼ੀਰ ਵਿਚ ਆਓ ਅਸੀਂ ਦਾਨੀਏਲ ਦੀ ਪੋਥੀ ਦੀ ਸੱਚਾਈ ਦੇ ਮੁੱਖ ਗਵਾਹ, ਯਿਸੂ ਮਸੀਹ ਉੱਤੇ ਗੌਰ ਕਰੀਏ। ਅੰਤ ਦਿਆਂ ਦਿਨਾਂ ਬਾਰੇ ਆਪਣੀ ਚਰਚਾ ਦੌਰਾਨ ਯਿਸੂ ਮੱਤੀ 24:15; ਦਾਨੀਏਲ 11:31; 12:11.
“ਦਾਨੀਏਲ ਨਬੀ” ਅਤੇ ਦਾਨੀਏਲ ਦੀ ਇਕ ਭਵਿੱਖਬਾਣੀ ਦਾ ਜ਼ਿਕਰ ਕਰਦਾ ਹੈ।—29 ਜੇ ਆਲੋਚਕਾਂ ਦੀ ਮੈਕਾਬੀ ਧਾਰਣਾ ਸਹੀ ਸੀ, ਤਾਂ ਦੋ ਗੱਲਾਂ ਵਿੱਚੋਂ ਇਕ ਸੱਚ ਹੋਣੀ ਜ਼ਰੂਰੀ ਹੈ। ਜਾਂ ਤਾਂ ਯਿਸੂ ਇਸ ਜਾਅਲਸਾਜ਼ੀ ਵਿਚ ਫਸ ਗਿਆ ਸੀ, ਜਾਂ ਉਸ ਨੇ ਮੱਤੀ ਵਿਚ ਦਰਜ ਕੀਤੇ ਗਏ ਸ਼ਬਦ ਕਦੇ ਵੀ ਨਹੀਂ ਕਹੇ। ਇਹ ਦੋਵੇਂ ਗੱਲਾਂ ਸੱਚ ਨਹੀਂ ਹੋ ਸਕਦੀਆਂ। ਜੇ ਅਸੀਂ ਮੱਤੀ ਦੀ ਇੰਜੀਲ ਉੱਤੇ ਭਰੋਸਾ ਨਹੀਂ ਕਰ ਸਕਦੇ ਹਾਂ, ਤਾਂ ਅਸੀਂ ਬਾਈਬਲ ਦੇ ਦੂਜਿਆਂ ਹਿੱਸਿਆਂ ਉੱਤੇ ਕਿਵੇਂ ਭਰੋਸਾ ਕਰ ਸਕਦੇ ਹਾਂ? ਜੇ ਅਸੀਂ ਇਨ੍ਹਾਂ ਸ਼ਬਦਾਂ ਨੂੰ ਕੱਢ ਦੇਈਏ, ਤਾਂ ਅਸੀਂ ਅੱਗੇ ਜਾ ਕੇ ਬਾਈਬਲ ਵਿੱਚੋਂ ਹੋਰ ਕਿਹੜੇ ਸ਼ਬਦਾਂ ਨੂੰ ਕੱਢਾਂਗੇ? ਪੌਲੁਸ ਰਸੂਲ ਨੇ ਲਿਖਿਆ: ‘ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ, ਜਾਂ ਪਵਿੱਤਰ ਸ਼ਕਤੀ, ਤੋਂ ਹੈ ਅਤੇ ਸਿੱਖਿਆ ਅਤੇ ਸੁਧਾਰਨ ਲਈ ਗੁਣਕਾਰ ਹੈ।’ (2 ਤਿਮੋਥਿਉਸ 3:16) ਇਸ ਲਈ ਜੇ ਦਾਨੀਏਲ ਇਕ ਛਲੀਆ ਸੀ, ਤਾਂ ਫਿਰ ਪੌਲੁਸ ਵੀ ਇਕ ਛਲੀਆ ਸੀ! ਕੀ ਇਹ ਹੋ ਸਕਦਾ ਹੈ ਕਿ ਯਿਸੂ ਧੋਖੇ ਵਿਚ ਆ ਗਿਆ ਸੀ? ਕਦੇ ਵੀ ਨਹੀਂ। ਜਦੋਂ ਦਾਨੀਏਲ ਦੀ ਪੋਥੀ ਲਿਖੀ ਗਈ ਸੀ ਉਦੋਂ ਯਿਸੂ ਸਵਰਗ ਵਿਚ ਸੀ। ਯਿਸੂ ਨੇ ਖ਼ੁਦ ਕਿਹਾ: “ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਜੋ ਅਬਰਾਹਾਮ ਦੇ ਹੋਣ ਤੋਂ ਪਹਿਲਾਂ ਮੈਂ ਹਾਂ।” (ਯੂਹੰਨਾ 8:58) ਧਰਤੀ ਉੱਤੇ ਜੀ ਚੁੱਕੇ ਸਾਰੇ ਮਨੁੱਖਾਂ ਵਿੱਚੋਂ, ਯਿਸੂ ਹੀ ਉਹ ਵਿਅਕਤੀ ਹੈ ਜਿਸ ਨੂੰ ਦਾਨੀਏਲ ਦੀ ਪੋਥੀ ਦੀ ਸੱਚਾਈ ਬਾਰੇ ਪੁੱਛਿਆ ਜਾਣਾ ਚਾਹੀਦਾ ਹੈ। ਪਰ ਇਹ ਪੁੱਛਣ ਦੀ ਜ਼ਰੂਰਤ ਨਹੀਂ ਹੈ। ਜਿਵੇਂ ਅਸੀਂ ਦੇਖਿਆ, ਯਿਸੂ ਦੀ ਸਾਖੀ ਬਿਲਕੁਲ ਸਪੱਸ਼ਟ ਹੈ।
30. ਯਿਸੂ ਨੇ ਦਾਨੀਏਲ ਦੀ ਪੋਥੀ ਨੂੰ ਕਿਸ ਤਰ੍ਹਾਂ ਸੱਚੀ ਠਹਿਰਾਇਆ?
30 ਇਸ ਤੋਂ ਇਲਾਵਾ ਯਿਸੂ ਨੇ ਆਪਣੇ ਬਪਤਿਸਮੇ ਦੇ ਵੇਲੇ ਦਾਨੀਏਲ ਦੀ ਪੋਥੀ ਨੂੰ ਸੱਚੀ ਠਹਿਰਾਇਆ। ਉਹ ਨੇ ਉਦੋਂ ਮਸੀਹਾ ਬਣ ਕੇ ਦਾਨੀਏਲ ਦੀ ਸਾਲਾਂ ਵਾਲੇ 69 ਹਫ਼ਤਿਆਂ ਦੀ ਭਵਿੱਖਬਾਣੀ ਪੂਰੀ ਕੀਤੀ। (ਦਾਨੀਏਲ 9:25, 26; ਇਸ ਪੁਸਤਕ ਦਾ 11ਵਾਂ ਅਧਿਆਇ ਦੇਖੋ।) ਜੇ ਇਹ ਗੱਲ ਸੱਚ ਵੀ ਹੋਵੇ ਕਿ ਦਾਨੀਏਲ ਦੀ ਪੋਥੀ ਦਾਅਵਾ ਕੀਤੀ ਗਈ ਤਾਰੀਖ਼ ਤੋਂ ਬਾਅਦ ਲਿਖੀ ਗਈ ਸੀ, ਫਿਰ ਵੀ ਪੋਥੀ ਦੇ ਲੇਖਕ ਨੂੰ ਕੁਝ 200 ਸਾਲ ਪਹਿਲਾਂ ਭਵਿੱਖ ਬਾਰੇ ਪਤਾ ਸੀ। ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਕਦੇ ਵੀ ਇਕ ਨਕਲੀ ਨਾਂ ਵਾਲੇ ਕਪਟੀ ਨੂੰ ਸੱਚੀਆਂ ਭਵਿੱਖਬਾਣੀਆਂ ਦੱਸਣ ਲਈ ਪ੍ਰੇਰਿਤ ਨਹੀਂ ਕਰਦਾ। ਜੀ ਹਾਂ, ਪਰਮੇਸ਼ੁਰ ਪ੍ਰਤੀ ਵਫ਼ਾਦਾਰ ਲੋਕ ਯਿਸੂ ਦੀ ਗਵਾਹੀ ਪੂਰੇ ਦਿਲ ਨਾਲ ਸਵੀਕਾਰ ਕਰਦੇ ਹਨ। ਜੇ ਸੰਸਾਰ ਦੇ ਸਾਰੇ ਮਾਹਰ ਅਤੇ ਸਾਰੇ ਆਲੋਚਕ, ਦਾਨੀਏਲ ਦੀ ਪੋਥੀ ਨੂੰ ਇਕ ਆਵਾਜ਼ ਨਾਲ ਨਿੰਦਣ, ਫਿਰ ਵੀ ਯਿਸੂ ਦੀ ਗਵਾਹੀ ਉਨ੍ਹਾਂ ਨੂੰ ਗ਼ਲਤ ਸਾਬਤ ਕਰੇਗੀ, ਕਿਉਂਕਿ ਉਹ “ਵਫ਼ਾਦਾਰ ਅਤੇ ਸੱਚਾ ਗਵਾਹ” ਹੈ।—ਪਰਕਾਸ਼ ਦੀ ਪੋਥੀ 3:14.
31. ਬਾਈਬਲ ਦੇ ਆਲੋਚਕਾਂ ਨੂੰ ਦਾਨੀਏਲ ਦੀ ਪੋਥੀ ਦੀ ਸੱਚਾਈ ਬਾਰੇ ਹਾਲੇ ਵੀ ਕਿਉਂ ਤਸੱਲੀ ਨਹੀਂ ਹੋਈ?
31 ਬਾਈਬਲ ਦੇ ਕਈ ਆਲੋਚਕਾਂ ਲਈ ਇਹ ਵੀ ਗਵਾਹੀ ਕਾਫ਼ੀ ਨਹੀਂ ਹੈ। ਇਸ ਵਿਸ਼ੇ ਦੀ ਚੰਗੀ ਤਰ੍ਹਾਂ ਚਰਚਾ ਕਰਨ ਤੋਂ ਬਾਅਦ, ਅਸੀਂ ਸੋਚਦੇ ਹਾਂ ਕਿ ਜੇ ਇਹ ਸਾਰਾ ਸਬੂਤ ਉਨ੍ਹਾਂ ਨੂੰ ਕਾਇਲ ਨਾ ਕਰ ਸਕੇ ਤਾਂ ਸ਼ਾਇਦ ਹੋਰ ਕੋਈ ਵੀ ਸਬੂਤ ਉਨ੍ਹਾਂ ਨੂੰ ਤਸੱਲੀ ਦੇਣ ਲਈ ਕਾਫ਼ੀ ਨਹੀਂ ਹੋਵੇਗਾ। ਆਕਸਫੋਰਡ ਯੂਨੀਵਰਸਿਟੀ ਦੇ ਇਕ ਪ੍ਰੋਫ਼ੈਸਰ ਨੇ ਲਿਖਿਆ: “ਜਿੰਨਾ ਚਿਰ ਅਜਿਹੀਆਂ ਪੂਰਵ-ਧਾਰਣਾਵਾਂ ਨੂੰ ਛੱਡਿਆ ਨਾ ਜਾਵੇ, ਜਿਵੇਂ ਕਿ ‘ਪਰਮੇਸ਼ੁਰ ਵੱਲੋਂ ਦਿੱਤੀ ਗਈ ਭਵਿੱਖਬਾਣੀ ਵਰਗੀ ਕੋਈ ਚੀਜ਼ ਹੋ ਹੀ ਨਹੀਂ ਸਕਦੀ,’ ਉੱਨਾ ਚਿਰ ਸਵਾਲਾਂ ਦੇ ਕੇਵਲ ਜਵਾਬ ਹੀ ਦੇਈ ਜਾਣ ਨਾਲ ਕੋਈ ਫ਼ਰਕ ਨਹੀਂ ਪੈਣਾ।” ਉਨ੍ਹਾਂ ਦੀਆਂ ਪੂਰਵ-ਧਾਰਣਾਵਾਂ ਉਨ੍ਹਾਂ ਨੂੰ ਅੰਨ੍ਹਾ ਕਰ ਦਿੰਦੀਆਂ ਹਨ। ਪਰ ਇਹ ਉਨ੍ਹਾਂ ਦੀ ਮਰਜ਼ੀ ਹੈ ਜਿਸ ਤੋਂ ਉਨ੍ਹਾਂ ਦਾ ਆਪਣਾ ਹੀ ਨੁਕਸਾਨ ਹੁੰਦਾ ਹੈ।
32. ਦਾਨੀਏਲ ਦੀ ਪੋਥੀ ਦੇ ਅਧਿਐਨ ਵਿਚ ਅਸੀਂ ਅੱਗੇ ਕੀ ਦੇਖਾਂਗੇ?
32 ਤੁਹਾਡੇ ਬਾਰੇ ਕੀ ਕਿਹਾ ਜਾ ਸਕਦਾ ਹੈ? ਜੇ ਤੁਸੀਂ ਦੇਖ ਸਕਦੇ ਹੋ ਕਿ ਦਾਨੀਏਲ ਦੀ ਪੋਥੀ ਦੀ ਸੱਚਾਈ ਉੱਤੇ ਸ਼ੱਕ ਕਰਨ ਦਾ ਕੋਈ ਅਸਲੀ ਕਾਰਨ ਨਹੀਂ ਹੈ, ਤਾਂ ਫਿਰ ਤੁਸੀਂ ਇਕ ਦਿਲਚਸਪ ਖੋਜ-ਯਾਤਰਾ ਲਈ ਤਿਆਰ ਹੋ। ਤੁਸੀਂ ਦਾਨੀਏਲ ਦੀ ਪੋਥੀ ਦੀਆਂ ਕਹਾਣੀਆਂ ਨੂੰ ਰੁਮਾਂਚਕ ਅਤੇ ਉਸ ਦੀਆਂ ਭਵਿੱਖਬਾਣੀਆਂ ਨੂੰ ਮਨਮੋਹਕ ਪਾਓਗੇ। ਇਸ ਤੋਂ ਵੀ ਮਹੱਤਵਪੂਰਣ, ਤੁਸੀਂ ਦੇਖੋਗੇ ਕਿ ਹਰੇਕ ਅਧਿਆਇ ਦੇ ਨਾਲ-ਨਾਲ ਤੁਹਾਡੀ ਨਿਹਚਾ ਮਜ਼ਬੂਤ ਹੁੰਦੀ ਜਾਵੇਗੀ। ਦਾਨੀਏਲ ਦੀ ਪੋਥੀ ਦੀ ਭਵਿੱਖਬਾਣੀ ਉੱਤੇ ਧਿਆਨ ਲਾ ਕੇ ਤੁਸੀਂ ਕਦੇ ਵੀ ਨਿਰਾਸ਼ ਨਹੀਂ ਹੋਵੋਗੇ!
[ਫੁਟਨੋਟ]
^ ਪੈਰਾ 4 ਕੁਝ ਆਲੋਚਕ ਜਾਅਲਸਾਜ਼ੀ ਦੇ ਇਲਜ਼ਾਮ ਨੂੰ ਘਟਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਕਹਿੰਦੇ ਹਨ ਕਿ ਇਸ ਦੇ ਲੇਖਕ ਨੇ ਦਾਨੀਏਲ ਨਾਂ, ਇਕ ਕਾਲਪਨਿਕ ਨਾਂ ਦੇ ਤੌਰ ਤੇ ਅਪਣਾਇਆ, ਠੀਕ ਜਿਵੇਂ ਕੁਝ ਪ੍ਰਾਚੀਨ ਦੁਨਿਆਵੀ ਪੁਸਤਕਾਂ ਦੇ ਲੇਖਕਾਂ ਨੇ ਨਕਲੀ ਨਾਂ ਅਪਣਾਏ ਸਨ। ਪਰ, ਧਰਮ-ਸ਼ਾਸਤਰ ਦੇ ਇਕ ਪ੍ਰੋਫ਼ੈਸਰ ਫਰਡਿਨੈਂਡ ਹਿਟਜ਼ਿਖ, ਨੇ ਕਿਹਾ ਕਿ “ਦਾਨੀਏਲ ਦੀ ਪੋਥੀ ਦੇ ਵਿਰੁੱਧ ਇਲਜ਼ਾਮ ਹੋਰ ਵੀ ਸੰਗੀਨ ਹੈ, ਜੇ ਇਸ ਦਾ [ਲੇਖਕ] ਕੋਈ ਦੂਜਾ ਹੁੰਦਾ। ਫਿਰ ਇਹ ਅਸਲ ਵਿਚ ਇਕ ਜਾਅਲੀ ਪੋਥੀ ਸਾਬਤ ਹੁੰਦੀ, ਅਤੇ ਇਸ ਦਾ ਇਰਾਦਾ ਆਪਣੇ ਪਾਠਕਾਂ ਨੂੰ ਧੋਖਾ ਦੇਣਾ ਸੀ, ਭਾਵੇਂ ਕਿ ਉਨ੍ਹਾਂ ਦੇ ਭਲੇ ਲਈ ਹੀ ਸੀ।”
^ ਪੈਰਾ 8 ਨਬੋਨਾਈਡਸ ਕਿਤੇ ਗਿਆ ਹੋਇਆ ਸੀ ਜਦੋਂ ਬਾਬਲ ਤੇ ਚੜ੍ਹਾਈ ਕੀਤੀ ਗਈ ਸੀ। ਇਸ ਕਾਰਨ, ਬੇਲਸ਼ੱਸਰ ਨੂੰ ਉਸ ਸਮੇਂ ਦਾ ਰਾਜਾ ਸੱਦਣਾ ਵਾਜਬ ਹੈ। ਆਲੋਚਕ ਦਲੀਲ ਪੇਸ਼ ਕਰਦੇ ਹਨ ਕਿ ਇਤਿਹਾਸਕ ਰਿਕਾਰਡ ਬੇਲਸ਼ੱਸਰ ਨੂੰ ਸਰਕਾਰੀ ਤੌਰ ਤੇ ਰਾਜਾ ਨਹੀਂ ਸੱਦਦੇ ਹਨ। ਪਰ, ਪ੍ਰਾਚੀਨ ਸਬੂਤ ਸੰਕੇਤ ਕਰਦਾ ਹੈ ਕਿ ਉਨ੍ਹਾਂ ਸਮਿਆਂ ਵਿਚ ਲੋਕ ਇਕ ਗਵਰਨਰ ਨੂੰ ਵੀ ਰਾਜਾ ਸੱਦਦੇ ਸਨ।
^ ਪੈਰਾ 20 ਇਬਰਾਨੀ ਵਿਦਵਾਨ ਸੀ. ਐੱਫ਼. ਕੀਲ ਦਾਨੀਏਲ 5:3 ਬਾਰੇ ਲਿਖਦਾ ਹੈ: “ਮਕਦੂਨੀ, ਯੂਨਾਨੀ, ਅਤੇ ਰੋਮੀ ਲੋਕਾਂ ਦੇ ਰਿਵਾਜਾਂ ਅਨੁਸਾਰ, ਯੂਨਾਨੀ ਸੈਪਟੁਜਿੰਟ ਤਰਜਮਿਆਂ ਨੇ ਇੱਥੇ ਅਤੇ ਤੇਈਵੀਂ ਆਇਤ ਵਿਚ ਵੀ ਔਰਤਾਂ ਦਾ ਜ਼ਿਕਰ ਨਹੀਂ ਕੀਤਾ।”
^ ਪੈਰਾ 24 ਇਸ ਦੇ ਉਲਟ, ਇਬਰਾਨੀਆਂ ਦੇ 11ਵੇਂ ਅਧਿਆਇ ਵਿਚ ਪਾਈ ਜਾਂਦੀ ਪੌਲੁਸ ਰਸੂਲ ਦੀ ਪ੍ਰੇਰਿਤ ਸੂਚੀ, ਜਿਸ ਵਿਚ ਵਫ਼ਾਦਾਰ ਆਦਮੀਆਂ ਅਤੇ ਔਰਤਾਂ ਦੇ ਨਾਂ ਹਨ, ਦਾਨੀਏਲ ਦੀ ਪੋਥੀ ਵਿਚ ਦਰਜ ਘਟਨਾਵਾਂ ਦਾ ਜ਼ਿਕਰ ਕਰਦੀ ਜਾਪਦੀ ਹੈ। (ਦਾਨੀਏਲ 6:16-24; ਇਬਰਾਨੀ 11:32, 33) ਪਰ, ਇਸ ਰਸੂਲ ਦੀ ਸੂਚੀ ਵੀ ਪੂਰੀ ਨਹੀਂ ਹੈ। ਇਸ ਸੂਚੀ ਵਿਚ ਯਸਾਯਾਹ, ਯਿਰਮਿਯਾਹ ਅਤੇ ਹਿਜ਼ਕੀਏਲ ਵਰਗਿਆਂ ਅਨੇਕਾਂ ਨਬੀਆਂ ਦੇ ਨਾਂ ਸ਼ਾਮਲ ਨਹੀਂ ਹਨ, ਪਰ ਇਹ ਕਿਸੇ ਵੀ ਤਰੀਕੇ ਨਾਲ ਸਾਬਤ ਨਹੀਂ ਕਰਦਾ ਕਿ ਉਹ ਕਦੇ ਹੋਂਦ ਵਿਚ ਨਹੀਂ ਸਨ।
^ ਪੈਰਾ 25 ਕੁਝ ਇਤਿਹਾਸਕਾਰਾਂ ਨੇ ਇਹ ਕਿਹਾ ਹੈ ਕਿ ਸ਼ਾਇਦ ਇਸ ਤੋਂ ਹੀ ਪਤਾ ਲੱਗਦਾ ਹੈ ਕਿ ਸਿਕੰਦਰ ਯਹੂਦੀਆਂ ਪ੍ਰਤੀ ਕਿਉਂ ਇੰਨਾ ਦਿਆਲੂ ਸੀ, ਜਦ ਕਿ ਉਹ ਫ਼ਾਰਸੀ ਲੋਕਾਂ ਦੇ ਬਹੁਤ ਸਮੇਂ ਤੋਂ ਮਿੱਤਰ ਸਨ। ਉਸ ਸਮੇਂ, ਸਿਕੰਦਰ ਫ਼ਾਰਸ ਦੇ ਸਾਰੇ ਮਿੱਤਰਾਂ ਨੂੰ ਨਾਸ਼ ਕਰਨ ਲਈ ਕਾਰਵਾਈ ਕਰ ਰਿਹਾ ਸੀ।
ਅਸੀਂ ਕੀ ਸਿੱਖਿਆ?
• ਦਾਨੀਏਲ ਦੀ ਪੋਥੀ ਉੱਤੇ ਕਿਹੜਾ ਦੋਸ਼ ਲਗਾਇਆ ਗਿਆ ਹੈ?
• ਆਲੋਚਕਾਂ ਦੁਆਰਾ ਦਾਨੀਏਲ ਦੀ ਪੋਥੀ ਦੀ ਨੁਕਤਾਚੀਨੀ ਕਿਉਂ ਉਚਿਤ ਨਹੀਂ ਹੈ?
• ਕਿਹੜਾ ਸਬੂਤ ਦਾਨੀਏਲ ਦੀ ਪੋਥੀ ਨੂੰ ਸੱਚੀ ਸਾਬਤ ਕਰਦਾ ਹੈ?
• ਸਭ ਤੋਂ ਮੰਨਣਯੋਗ ਸਬੂਤ ਕੀ ਹੈ ਕਿ ਦਾਨੀਏਲ ਦੀ ਪੋਥੀ ਸੱਚੀ ਹੈ?
[ਸਵਾਲ]
[ਸਫ਼ਾ 26 ਉੱਤੇ ਡੱਬੀ]
ਕਿਹੜੀ ਭਾਸ਼ਾ ਵਿਚ ਲਿਖੀ ਗਈ
ਦਾਨੀਏਲ ਦੀ ਪੋਥੀ ਤਕਰੀਬਨ 536 ਸਾ.ਯੁ.ਪੂ. ਵਿਚ ਪੂਰੀ ਹੋ ਗਈ ਸੀ। ਇਹ ਇਬਰਾਨੀ ਅਤੇ ਅਰਾਮੀ ਭਾਸ਼ਾਵਾਂ ਵਿਚ ਲਿਖੀ ਗਈ ਸੀ। ਇਸ ਵਿਚ ਕੁਝ ਯੂਨਾਨੀ ਅਤੇ ਫ਼ਾਰਸੀ ਸ਼ਬਦ ਵੀ ਪਾਏ ਜਾਂਦੇ ਹਨ। ਸ਼ਾਸਤਰ ਵਿਚ ਭਾਸ਼ਾਵਾਂ ਦੀ ਅਜਿਹੀ ਮਿਲਾਵਟ ਅਨੋਖੀ ਗੱਲ ਹੈ ਪਰ ਨਿਰਾਲੀ ਨਹੀਂ। ਅਜ਼ਰਾ ਨਾਮਕ ਬਾਈਬਲ ਦੀ ਪੋਥੀ ਵੀ ਇਬਰਾਨੀ ਅਤੇ ਅਰਾਮੀ ਭਾਸ਼ਾਵਾਂ ਵਿਚ ਲਿਖੀ ਗਈ ਸੀ। ਪਰ, ਕੁਝ ਆਲੋਚਕ ਦਾਅਵਾ ਕਰਦੇ ਹਨ ਕਿ ਜਿਸ ਤਰੀਕੇ ਨਾਲ ਦਾਨੀਏਲ ਦੀ ਪੋਥੀ ਦੇ ਲੇਖਕ ਨੇ ਇਨ੍ਹਾਂ ਭਾਸ਼ਾਵਾਂ ਨੂੰ ਵਰਤਿਆ, ਉਸ ਤੋਂ ਸਾਬਤ ਹੁੰਦਾ ਹੈ ਕਿ ਉਸ ਨੇ ਇਹ 536 ਸਾ.ਯੁ.ਪੂ. ਤੋਂ ਬਾਅਦ ਲਿਖੀ ਸੀ। ਬਹੁਤ ਸਾਰੇ ਲੋਕ ਇਕ ਆਲੋਚਕ ਦਾ ਹਵਾਲਾ ਦਿੰਦੇ ਹਨ ਜੋ ਕਹਿੰਦਾ ਹੈ ਕਿ ਦਾਨੀਏਲ ਦੀ ਪੋਥੀ ਵਿਚ ਵਰਤੇ ਗਏ ਯੂਨਾਨੀ ਸ਼ਬਦ ਇਸ ਗੱਲ ਦਾ ਸਬੂਤ ਹਨ ਕਿ ਇਹ 536 ਸਾ.ਯੁ.ਪੂ. ਤੋਂ ਬਾਅਦ ਲਿਖੀ ਗਈ ਸੀ। ਉਹ ਆਲੋਚਕ ਦਾਅਵਾ ਕਰਦਾ ਹੈ ਕਿ ਇਸ ਵਿਚ ਇਬਰਾਨੀ ਭਾਸ਼ਾ ਦੀ ਵਰਤੋਂ ਲੇਟ ਤਾਰੀਖ਼ ਦਾ ਸਬੂਤ ਦਿੰਦੀ ਹੈ। ਇਸ ਤੋਂ ਵੀ ਵੱਧ, ਇਸ ਦੀ ਤਾਰੀਖ਼ ਦੂਜੀ ਸਦੀ ਸਾ.ਯੁ.ਪੂ. ਦੀ ਵੀ ਹੋ ਸਕਦੀ ਹੈ ਕਿਉਂਕਿ ਇਸ ਵਿਚ ਅਰਾਮੀ ਭਾਸ਼ਾ ਪਾਈ ਜਾਂਦੀ ਹੈ।
ਪਰ, ਭਾਸ਼ਾ ਦੇ ਸਾਰੇ ਵਿਦਵਾਨ ਸਹਿਮਤ ਨਹੀਂ ਹਨ। ਕੁਝ ਵਿਦਵਾਨਾਂ ਨੇ ਕਿਹਾ ਹੈ ਕਿ ਦਾਨੀਏਲ ਦੀ ਇਬਰਾਨੀ ਭਾਸ਼ਾ, ਹਿਜ਼ਕੀਏਲ ਅਤੇ ਅਜ਼ਰਾ ਵਰਗੀ ਹੈ। ਉਹ ਇਕਲੀਜ਼ਿਆਸਟੀਕਸ ਵਰਗੀ ਬਾਅਦ ਦੀ ਸ਼ੱਕੀ ਪੁਸਤਕ ਵਿਚ ਪਾਈ ਜਾਂਦੀ ਭਾਸ਼ਾ ਵਰਗੀ ਨਹੀਂ ਹੈ। ਪਰ ਦਾਨੀਏਲ ਦੀ ਅਰਾਮੀ ਭਾਸ਼ਾ ਦੀ ਵਰਤੋਂ ਦੇ ਸੰਬੰਧ ਵਿਚ, ਮ੍ਰਿਤ ਸਾਗਰ ਪੋਥੀਆਂ ਦੇ ਨਾਲ ਲੱਭੀਆਂ ਗਈਆਂ ਦੋ ਹੋਰ ਲਿਖਤਾਂ ਉੱਤੇ ਗੌਰ ਕਰੋ। ਉਹ ਵੀ ਅਰਾਮੀ ਭਾਸ਼ਾ ਵਿਚ ਹਨ ਅਤੇ ਪਹਿਲੀ ਅਤੇ ਦੂਜੀ ਸਦੀ ਸਾ.ਯੁ.ਪੂ. ਤੋਂ ਹਨ, ਜੋ ਕਿ ਦਾਨੀਏਲ ਦੀ ਪੋਥੀ ਦੀ ਅਖਾਉਤੀ ਜਾਅਲਸਾਜ਼ੀ ਤੋਂ ਬਹੁਤ ਸਮਾਂ ਬਾਅਦ ਨਹੀਂ ਹੈ। ਵਿਦਵਾਨਾਂ ਨੇ ਇਨ੍ਹਾਂ ਦੋਹਾਂ ਲਿਖਤਾਂ ਅਤੇ ਦਾਨੀਏਲ ਵਿਚ ਪਾਈ ਜਾਂਦੀ ਅਰਾਮੀ ਭਾਸ਼ਾ ਵਿਚਕਾਰ ਵੱਡਾ ਫ਼ਰਕ ਦੇਖਿਆ ਹੈ। ਇਸ ਕਰਕੇ, ਕਈਆਂ ਦਾ ਖ਼ਿਆਲ ਹੈ ਕਿ ਦਾਨੀਏਲ ਦੀ ਪੋਥੀ ਉਸ ਦੇ ਆਲੋਚਕਾਂ ਦੇ ਦਾਅਵਿਆਂ ਨਾਲੋਂ ਬਹੁਤ ਸਦੀਆਂ ਪੁਰਾਣੀ ਹੋਣੀ ਹੈ।
ਪਰ ਫਿਰ ਦਾਨੀਏਲ ਦੀ ਪੋਥੀ ਵਿਚ “ਇਤਰਾਜ਼ਯੋਗ” ਯੂਨਾਨੀ ਸ਼ਬਦਾਂ ਬਾਰੇ ਕੀ ਕਿਹਾ ਜਾ ਸਕਦਾ ਹੈ? ਪਤਾ ਚੱਲਿਆ ਹੈ ਕਿ ਇਨ੍ਹਾਂ ਵਿੱਚੋਂ ਕੁਝ ਸ਼ਬਦ ਯੂਨਾਨੀ ਨਹੀਂ, ਪਰ ਫ਼ਾਰਸੀ ਹਨ! ਜੋ ਸ਼ਬਦ ਹਾਲੇ ਵੀ ਯੂਨਾਨੀ ਸਮਝੇ ਜਾਂਦੇ ਹਨ ਉਹ ਤਿੰਨ ਸੰਗੀਤ ਸਾਜ਼ਾਂ ਦੇ ਨਾਂ ਹਨ। ਕੀ ਇਹ ਤਿੰਨ ਸ਼ਬਦ ਅਸਲ ਵਿਚ ਸਬੂਤ ਹਨ ਕਿ ਦਾਨੀਏਲ ਦੀ ਪੋਥੀ ਬਾਅਦ ਵਿਚ ਲਿਖੀ ਗਈ ਸੀ? ਨਹੀਂ। ਪੁਰਾਣੀਆਂ ਲਭਤਾਂ ਦੇ ਵਿਗਿਆਨੀਆਂ ਨੂੰ ਪਤਾ ਚੱਲਿਆ ਹੈ ਕਿ ਯੂਨਾਨ, ਇਕ ਵਿਸ਼ਵ ਸ਼ਕਤੀ ਬਣਨ ਤੋਂ ਪਹਿਲਾਂ, ਇਕ ਪ੍ਰਭਾਵਸ਼ਾਲੀ ਸਭਿਆਚਾਰ ਸੀ। ਇਸ ਤੋਂ ਇਲਾਵਾ, ਜੇ ਦਾਨੀਏਲ ਦੀ ਪੋਥੀ ਦੂਜੀ ਸਦੀ ਸਾ.ਯੁ.ਪੂ. ਦੌਰਾਨ ਲਿਖੀ ਗਈ ਹੁੰਦੀ, ਜਦੋਂ ਯੂਨਾਨੀ ਸਭਿਆਚਾਰ ਅਤੇ ਯੂਨਾਨੀ ਭਾਸ਼ਾ ਥਾਂ-ਥਾਂ ਪਾਏ ਜਾਂਦੇ ਸਨ, ਤਾਂ ਕੀ ਇਸ ਵਿਚ ਕੇਵਲ ਤਿੰਨ ਯੂਨਾਨੀ ਸ਼ਬਦ ਹੀ ਇਸਤੇਮਾਲ ਕੀਤੇ ਗਏ ਹੁੰਦੇ? ਨਹੀਂ। ਇਹ ਸੰਭਵ ਹੈ ਕਿ ਇਸ ਤੋਂ ਜ਼ਿਆਦਾ ਸ਼ਬਦ ਇਸਤੇਮਾਲ ਕੀਤੇ ਜਾਂਦੇ। ਇਸ ਲਈ ਭਾਸ਼ਾ ਸੰਬੰਧੀ ਸਬੂਤ ਅਸਲ ਵਿਚ ਦਾਨੀਏਲ ਦੀ ਪੋਥੀ ਨੂੰ ਸੱਚ ਸਾਬਤ ਕਰਦਾ ਹੈ।
[ਪੂਰੇ ਸਫ਼ੇ 12 ਉੱਤੇ ਤਸਵੀਰ]
[ਸਫ਼ਾ 20 ਉੱਤੇ ਤਸਵੀਰਾਂ]
(ਹੇਠਾਂ) ਬਾਬਲੀ ਮੰਦਰ ਦੇ ਸਲਿੰਡਰ ਉੱਤੇ ਰਾਜਾ ਨਬੋਨਾਈਡਸ ਅਤੇ ਉਸ ਦੇ ਪੁੱਤਰ ਬੇਲਸ਼ੱਸਰ ਦੇ ਨਾਂ ਪਾਏ ਜਾਂਦੇ ਹਨ
(ਉੱਪਰ) ਇਸ ਪੱਥਰ ਤੇ ਨਬੂਕਦਨੱਸਰ ਦੇ ਉਸਾਰੀ ਦੇ ਪ੍ਰਾਜੈਕਟਾਂ ਬਾਰੇ ਹੰਕਾਰ ਭਰੇ ਸ਼ਬਦ ਲਿਖੇ ਗਏ ਹਨ
[ਸਫ਼ਾ 21 ਉੱਤੇ ਤਸਵੀਰ]
ਨਬੋਨਾਈਡਸ ਕਰੌਨਿਕਲ ਅਨੁਸਾਰ, ਖੋਰਸ ਦੀ ਫ਼ੌਜ ਬਾਬਲ ਵਿਚ ਬਿਨਾਂ ਜੰਗ ਕੀਤੇ ਦਾਖ਼ਲ ਹੋਈ
[ਸਫ਼ਾ 22 ਉੱਤੇ ਤਸਵੀਰਾਂ]
(ਸੱਜੇ) “ਨਬੋਨਾਈਡਸ ਦਾ ਕਾਵਿ ਬਿਰਤਾਂਤ” ਦੱਸਦਾ ਹੈ ਕਿ ਨਬੋਨਾਈਡਸ ਨੇ ਆਪਣੇ ਜੇਠੇ ਪੁੱਤਰ ਨੂੰ ਹਕੂਮਤ ਸੌਂਪੀ ਸੀ
(ਖੱਬੇ) ਨਬੂਕਦਨੱਸਰ ਦੁਆਰਾ ਯਹੂਦਾਹ ਉੱਤੇ ਚੜ੍ਹਾਈ ਕਰਨ ਦਾ ਬਾਬਲੀ ਰਿਕਾਰਡ