ਤੇਰ੍ਹਵਾਂ ਪਾਠ
ਜਾਦੂ-ਟੂਣਾ ਕਰਨਾ ਗ਼ਲਤ ਹੈ
ਸ਼ਤਾਨ ਚਾਹੁੰਦਾ ਹੈ ਕਿ ਤੁਸੀਂ ਜਾਦੂ-ਟੂਣਾ ਕਰੋ। ਕਈ ਲੋਕ ਆਪਣਾ ਬਚਾਅ ਕਰਨ ਵਾਸਤੇ ਮਰੇ ਹੋਇਆਂ ਦੀਆਂ ਆਤਮਾਵਾਂ ਨੂੰ ਚੜ੍ਹਾਵੇ ਚੜ੍ਹਾਉਂਦੇ ਹਨ, ਕਿਉਂਕਿ ਉਹ ਉਨ੍ਹਾਂ ਆਤਮਾਵਾਂ ਦੀ ਸ਼ਕਤੀ ਤੋਂ ਡਰਦੇ ਹਨ। ਕਈ ਲੋਕ ਤਵੀਤ ਜਾਂ ਮੰਗਲ-ਸੂਤਰ ਪਾਉਂਦੇ, ਦਵਾਈਆਂ ਘੋਲ ਕੇ ਪੀਂਦੇ, ਮੱਥੇ ਤੇ ਤਿਲਕ ਲਾਉਂਦੇ, ਅਤੇ ਆਪਣੇ ਸਰੀਰ ਤੇ ਸੁਆਹ ਵੀ ਮਲ਼ਦੇ ਹਨ, ਕਿਉਂਕਿ ਉਨ੍ਹਾਂ ਅਨੁਸਾਰ ਇਨ੍ਹਾਂ ਚੀਜ਼ਾਂ ਵਿਚ ਜਾਦੂ ਦੀ ਤਾਕਤ ਹੈ। ਬੁਰੀਆਂ ਆਤਮਾਵਾਂ ਨੂੰ ਦੂਰ ਰੱਖਣ ਲਈ ਉਹ ਆਪਣਿਆਂ ਘਰਾਂ ਵਿਚ ਅਤੇ ਦਰਵਾਜ਼ਿਆਂ ਉੱਤੇ ਅੰਬ ਦੇ ਪੱਤੇ ਜਾਂ ਮਿਰਚਾਂ ਟੰਗਦੇ ਹਨ, ਅਤੇ ਸਵਾਸਤਿਕ ਲਾਉਂਦੇ ਹਨ। ਦੂਸਰੇ ਲੋਕ ਕਾਰੋਬਾਰ ਵਿਚ, ਵਿਆਹ-ਸ਼ਾਦੀ ਦੇ ਮਾਮਲਿਆਂ ਵਿਚ, ਇਮਤਿਹਾਨਾਂ ਦੇ ਸਮੇਂ, ਜਾਂ ਕੋਈ ਹੋਰ ਕਦਮ ਚੁੱਕਣ ਤੋਂ ਪਹਿਲਾਂ ਜੋਤਸ਼ੀਆਂ ਤੋਂ ਸਲਾਹ ਲੈਂਦੇ ਹਨ।
ਸ਼ਤਾਨ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ ਯਹੋਵਾਹ ਨਾਲ ਦੋਸਤੀ ਕਰਨੀ। ਸ਼ਤਾਨ ਅਤੇ ਉਸ ਦੇ ਬੁਰਿਆਂ ਦੂਤਾਂ ਨਾਲੋਂ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਦੂਤਾਂ ਕੋਲ ਕਿਤੇ ਜ਼ਿਆਦਾ ਤਾਕਤ ਹੈ। (ਯਾਕੂਬ 2:19; ਪਰਕਾਸ਼ ਦੀ ਪੋਥੀ 12:9) ਯਹੋਵਾਹ ਉਨ੍ਹਾਂ ਲੋਕਾਂ ਦੀ ਮਦਦ ਕਰਨ ਲਈ ਹਰ ਵੇਲੇ ਤਿਆਰ ਰਹਿੰਦਾ ਹੈ ਜੋ ਉਸ ਦੇ ਮਿੱਤਰ ਹਨ ਅਤੇ ਜੋ ਉਸ ਉੱਤੇ ਪੂਰੀ ਨਿਹਚਾ ਕਰਦੇ ਹਨ।—2 ਇਤਿਹਾਸ 16:9.
ਪਰਮੇਸ਼ੁਰ ਦਾ ਬਚਨ ਕਹਿੰਦਾ ਹੈ ਕਿ ਤੁਸੀਂ ਜਾਦੂ-ਟੂਣਾ ਨਾ ਕਰੋ। ਯਹੋਵਾਹ ਜਾਦੂ-ਟੂਣੇ ਕਰਨ ਤੋਂ ਇਸ ਲਈ ਮਨ੍ਹਾ ਕਰਦਾ ਹੈ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਅਸੀਂ ਸ਼ਤਾਨ ਦੇ ਜਾਲ ਵਿਚ ਪੂਰੀ ਤਰ੍ਹਾਂ ਫਸ ਜਾਵਾਂਗੇ।—ਲੇਵੀਆਂ 19:26.