ਇਬਲੀਸ ਕੌਣ ਹੈ?
ਪਾਠ 4
ਇਬਲੀਸ ਕੌਣ ਹੈ?
ਸ਼ਤਾਨ ਅਰਥਾਤ ਇਬਲੀਸ—ਉਹ ਕਿੱਥੋਂ ਆਇਆ ਸੀ? (1, 2)
ਸ਼ਤਾਨ ਲੋਕਾਂ ਨੂੰ ਕਿਵੇਂ ਕੁਰਾਹੇ ਪਾਉਂਦਾ ਹੈ? (3-7)
ਤੁਹਾਨੂੰ ਇਬਲੀਸ ਦਾ ਵਿਰੋਧ ਕਿਉਂ ਕਰਨਾ ਚਾਹੀਦਾ ਹੈ? (7)
1. “ਇਬਲੀਸ” ਸ਼ਬਦ ਦਾ ਅਰਥ ਹੈ ਉਹ ਵਿਅਕਤੀ ਜੋ ਦੂਸਰੇ ਵਿਅਕਤੀ ਬਾਰੇ ਭੈੜੇ ਝੂਠ ਬੋਲਦਾ ਹੈ। “ਸ਼ਤਾਨ” ਦਾ ਅਰਥ ਹੈ ਇਕ ਦੁਸ਼ਮਣ ਜਾਂ ਇਕ ਵਿਰੋਧੀ। ਇਹ ਉਹ ਪਦ ਹਨ ਜੋ ਪਰਮੇਸ਼ੁਰ ਦੇ ਮੁੱਖ ਦੁਸ਼ਮਣ ਨੂੰ ਦਿੱਤੇ ਜਾਂਦੇ ਹਨ। ਪਹਿਲਾਂ ਪਹਿਲ, ਉਹ ਪਰਮੇਸ਼ੁਰ ਦੇ ਨਾਲ ਸਵਰਗ ਵਿਚ ਇਕ ਸੰਪੂਰਣ ਦੂਤ ਸੀ। ਪਰੰਤੂ, ਬਾਅਦ ਵਿਚ ਉਹ ਆਪਣੇ ਆਪ ਨੂੰ ਕੁਝ ਜ਼ਿਆਦਾ ਹੀ ਵੱਡਾ ਸਮਝਣ ਲੱਗ ਪਿਆ ਅਤੇ ਉਹ ਉਪਾਸਨਾ ਜੋ ਜਾਇਜ਼ ਤੌਰ ਤੇ ਪਰਮੇਸ਼ੁਰ ਦੀ ਹੈ ਹਾਸਲ ਕਰਨੀ ਚਾਹੁੰਦਾ ਸੀ।—ਮੱਤੀ 4:8-10.
2. ਇਸ ਦੂਤ, ਸ਼ਤਾਨ, ਨੇ ਇਕ ਸੱਪ ਦੇ ਰਾਹੀਂ ਹੱਵਾਹ ਨਾਲ ਗੱਲ ਕੀਤੀ। ਉਸ ਨੂੰ ਝੂਠ ਬੋਲਣ ਦੁਆਰਾ, ਉਹ ਉਸ ਤੋਂ ਪਰਮੇਸ਼ੁਰ ਦੀ ਅਵੱਗਿਆ ਕਰਵਾਉਣ ਵਿਚ ਸਫ਼ਲ ਹੋਇਆ। ਇਸ ਤਰ੍ਹਾਂ ਸ਼ਤਾਨ ਨੇ ਉਸ ਚੀਜ਼ ਉੱਤੇ ਜੋ ਪਰਮੇਸ਼ੁਰ ਦੀ “ਸਰਬਸੱਤਾ” ਅਖਵਾਉਂਦੀ ਹੈ, ਜਾਂ ਅੱਤ ਮਹਾਨ ਦੇ ਤੌਰ ਤੇ ਉਸ ਦੀ ਪਦਵੀ ਉੱਤੇ ਹਮਲਾ ਕੀਤਾ। ਸ਼ਤਾਨ ਨੇ ਸ਼ੰਕਾ ਕੀਤਾ ਕਿ ਪਰਮੇਸ਼ੁਰ ਇਕ ਯੋਗ ਤਰੀਕੇ ਤੋਂ ਅਤੇ ਆਪਣੀ ਪਰਜਾ ਦੇ ਉੱਤਮ ਹਿਤ ਲਈ ਰਾਜ ਕਰਦਾ ਹੈ ਜਾਂ ਨਹੀਂ। ਸ਼ਤਾਨ ਨੇ ਇਸ ਬਾਰੇ ਵੀ ਸ਼ੱਕ ਪੈਦਾ ਕੀਤਾ ਕਿ ਕੋਈ ਵੀ ਮਾਨਵ ਪਰਮੇਸ਼ੁਰ ਦੇ ਪ੍ਰਤੀ ਨਿਸ਼ਠਾਵਾਨ ਰਹੇਗਾ ਜਾਂ ਨਹੀਂ। ਇੰਜ ਕਰਨ ਦੁਆਰਾ, ਸ਼ਤਾਨ ਨੇ ਖ਼ੁਦ ਨੂੰ ਪਰਮੇਸ਼ੁਰ ਦਾ ਦੁਸ਼ਮਣ ਬਣਾ ਲਿਆ। ਇਸ ਲਈ ਉਸ ਦਾ ਨਾਂ ਸ਼ਤਾਨ ਅਰਥਾਤ ਇਬਲੀਸ ਪੈ ਗਿਆ।—ਉਤਪਤ 3:1-5; ਅੱਯੂਬ 1:8-11; ਪਰਕਾਸ਼ ਦੀ ਪੋਥੀ 12:9.
3. ਸ਼ਤਾਨ ਆਪਣੀ ਉਪਾਸਨਾ ਕਰਵਾਉਣ ਲਈ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦਾ ਹੈ। (2 ਕੁਰਿੰਥੀਆਂ 11:3, 14) ਲੋਕਾਂ ਨੂੰ ਕੁਰਾਹੇ ਪਾਉਣ ਦਾ ਉਸ ਦਾ ਇਕ ਤਰੀਕਾ ਝੂਠਾ ਧਰਮ ਹੈ। ਜੇਕਰ ਇਕ ਧਰਮ ਪਰਮੇਸ਼ੁਰ ਬਾਰੇ ਝੂਠ ਸਿਖਾਉਂਦਾ ਹੈ, ਤਾਂ ਉਹ ਅਸਲ ਵਿਚ ਸ਼ਤਾਨ ਦਾ ਮਕਸਦ ਪੂਰਾ ਕਰਦਾ ਹੈ। (ਯੂਹੰਨਾ 8:44) ਲੋਕੀ ਜੋ ਝੂਠੇ ਧਰਮਾਂ ਦੇ ਸਦੱਸ ਹਨ, ਉਹ ਸ਼ਾਇਦ ਸੱਚੇ ਦਿਲੋਂ ਵਿਸ਼ਵਾਸ ਕਰਨ ਕਿ ਉਹ ਸੱਚੇ ਪਰਮੇਸ਼ੁਰ ਦੀ ਉਪਾਸਨਾ ਕਰ ਰਹੇ ਹਨ। ਲੇਕਨ ਉਹ ਅਸਲ ਵਿਚ ਸ਼ਤਾਨ ਦੀ ਸੇਵਾ ਕਰ ਰਹੇ ਹਨ। ਉਹ ‘ਇਸ ਜੁੱਗ ਦਾ ਈਸ਼ੁਰ’ ਹੈ।—2 ਕੁਰਿੰਥੀਆਂ 4:4.
4. ਪ੍ਰੇਤਵਾਦ ਇਕ ਹੋਰ ਤਰੀਕਾ ਹੈ ਜਿਸ ਦੁਆਰਾ ਸ਼ਤਾਨ ਲੋਕਾਂ ਨੂੰ ਆਪਣੀ ਸ਼ਕਤੀ ਦੇ ਅਧੀਨ ਲਿਆਉਂਦਾ ਹੈ। ਉਹ ਸ਼ਾਇਦ ਆਪਣੀ ਰਾਖੀ ਕਰਵਾਉਣ ਲਈ, ਦੂਜਿਆਂ ਨੂੰ ਹਾਨੀ ਪਹੁੰਚਾਉਣ ਲਈ, ਭਵਿੱਖ ਦੱਸਣ ਲਈ, ਜਾਂ ਚਮਤਕਾਰ ਕਰਨ ਲਈ ਆਤਮਾਵਾਂ ਨੂੰ ਸੱਦਣ। ਇਨ੍ਹਾਂ ਸਾਰੇ ਅਭਿਆਸਾਂ ਦੇ ਪਿੱਛੇ ਦੁਸ਼ਟ ਸ਼ਕਤੀ ਸ਼ਤਾਨ ਹੈ। ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ, ਸਾਨੂੰ ਪ੍ਰੇਤਵਾਦ ਨਾਲ ਕੋਈ ਵੀ ਵਾਸਤਾ ਨਹੀਂ ਰੱਖਣਾ ਚਾਹੀਦਾ ਹੈ।—ਬਿਵਸਥਾ ਸਾਰ 18:10-12; ਰਸੂਲਾਂ ਦੇ ਕਰਤੱਬ 19:18, 19.
5. ਸ਼ਤਾਨ ਲੋਕਾਂ ਨੂੰ ਅਤਿਅੰਤ ਜਾਤੀ ਦੇ ਘਮੰਡ ਅਤੇ ਰਾਜਨੀਤਿਕ ਸੰਗਠਨਾਂ ਦੀ ਉਪਾਸਨਾ ਦੇ ਦੁਆਰਾ ਵੀ ਕੁਰਾਹੇ ਪਾਉਂਦਾ ਹੈ। ਕੁਝ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੀ ਕੌਮ ਜਾਂ ਰਸੂਲਾਂ ਦੇ ਕਰਤੱਬ 10:34, 35) ਦੂਸਰੇ ਲੋਕ ਮਾਨਵ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਰਾਜਨੀਤਿਕ ਸੰਗਠਨਾਂ ਵੱਲ ਦੇਖਦੇ ਹਨ। ਇੰਜ ਕਰਨ ਦੇ ਦੁਆਰਾ, ਉਹ ਪਰਮੇਸ਼ੁਰ ਦੇ ਰਾਜ ਨੂੰ ਠੁਕਰਾ ਰਹੇ ਹਨ। ਇਹੋ ਹੀ ਸਾਡੀਆਂ ਸਮੱਸਿਆਵਾਂ ਦਾ ਇੱਕੋ-ਇਕ ਸੁਲਝਾਉ ਹੈ।—ਦਾਨੀਏਲ 2:44.
ਜਾਤੀ ਦੂਸਰਿਆਂ ਤੋਂ ਬਿਹਤਰ ਹੈ। ਪਰੰਤੂ ਇਹ ਸੱਚ ਨਹੀਂ ਹੈ। (6. ਲੋਕਾਂ ਨੂੰ ਕੁਰਾਹੇ ਪਾਉਣ ਲਈ ਸ਼ਤਾਨ ਦਾ ਇਕ ਹੋਰ ਤਰੀਕਾ ਹੈ ਉਨ੍ਹਾਂ ਨੂੰ ਪਾਪਪੂਰਣ ਇੱਛਾਵਾਂ ਦੇ ਨਾਲ ਪਰਤਾਉਣਾ। ਯਹੋਵਾਹ ਸਾਨੂੰ ਪਾਪਪੂਰਣ ਅਭਿਆਸਾਂ ਤੋਂ ਦੂਰ ਰਹਿਣ ਲਈ ਆਖਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਇਹ ਸਾਨੂੰ ਹਾਨੀ ਪਹੁੰਚਾਉਣਗੇ। (ਗਲਾਤੀਆਂ 6:7, 8) ਕੁਝ ਲੋਕ ਸ਼ਾਇਦ ਚਾਹੁੰਦੇ ਹਨ ਕਿ ਤੁਸੀਂ ਉਨ੍ਹਾਂ ਦੇ ਨਾਲ ਇਨ੍ਹਾਂ ਅਭਿਆਸਾਂ ਵਿਚ ਹਿੱਸਾ ਲਵੋ। ਪਰੰਤੂ, ਯਾਦ ਰੱਖੋ ਕਿ ਇਹ ਅਸਲ ਵਿਚ ਸ਼ਤਾਨ ਹੈ ਜੋ ਤੁਹਾਡੇ ਤੋਂ ਇਹ ਚੀਜ਼ਾਂ ਕਰਵਾਉਣੀਆਂ ਚਾਹੁੰਦਾ ਹੈ।—1 ਕੁਰਿੰਥੀਆਂ 6:9, 10; 15:33.
7. ਸ਼ਤਾਨ ਤੁਹਾਨੂੰ ਯਹੋਵਾਹ ਨੂੰ ਛੱਡਣ ਲਈ ਮਜਬੂਰ ਕਰਨ ਵਾਸਤੇ ਸ਼ਾਇਦ ਸਤਾਹਟ ਜਾਂ ਵਿਰੋਧ ਦਾ ਇਸਤੇਮਾਲ ਕਰੇ। ਤੁਹਾਡੇ ਪਿਆਰਿਆਂ ਵਿੱਚੋਂ ਕਈ ਸ਼ਾਇਦ ਤੁਹਾਡੇ ਬਾਈਬਲ ਦਾ ਅਧਿਐਨ ਕਰਨ ਤੇ ਅਤਿ ਗੁੱਸੇ ਹੋਣ। ਦੂਜੇ ਸ਼ਾਇਦ ਤੁਹਾਡਾ ਮਜ਼ਾਕ ਉਡਾਉਣ। ਪਰੰਤੂ ਤੁਸੀਂ ਆਪਣੇ ਜੀਵਨ ਲਈ ਕਿਸ ਦੇ ਰਿਣੀ ਹੋ? ਸ਼ਤਾਨ ਤੁਹਾਨੂੰ ਡਰਾਉਣਾ ਚਾਹੁੰਦਾ ਹੈ ਤਾਂ ਜੋ ਤੁਸੀਂ ਯਹੋਵਾਹ ਦੇ ਬਾਰੇ ਸਿੱਖਣਾ ਛੱਡ ਦਿਓ। ਸ਼ਤਾਨ ਨੂੰ ਜਿੱਤਣ ਨਾ ਦਿਓ! (ਮੱਤੀ 10:34-39; 1 ਪਤਰਸ 5:8, 9) ਇਬਲੀਸ ਦਾ ਵਿਰੋਧ ਕਰ ਕੇ, ਤੁਸੀਂ ਯਹੋਵਾਹ ਨੂੰ ਖ਼ੁਸ਼ ਕਰ ਸਕਦੇ ਹੋ ਅਤੇ ਦਿਖਾ ਸਕਦੇ ਹੋ ਕਿ ਤੁਸੀਂ ਉਸ ਦੀ ਸਰਬਸੱਤਾ ਦਾ ਸਮਰਥਨ ਕਰਦੇ ਹੋ।—ਕਹਾਉਤਾਂ 27:11.
[ਸਫ਼ਾ 9 ਉੱਤੇ ਤਸਵੀਰਾਂ]
ਝੂਠਾ ਧਰਮ, ਪ੍ਰੇਤਵਾਦ, ਅਤੇ ਰਾਸ਼ਟਰਵਾਦ ਲੋਕਾਂ ਨੂੰ ਕੁਰਾਹੇ ਪਾਉਂਦੇ ਹਨ
[ਸਫ਼ਾ 9 ਉੱਤੇ ਤਸਵੀਰ]
ਯਹੋਵਾਹ ਦੇ ਬਾਰੇ ਸਿੱਖਣਾ ਜਾਰੀ ਰੱਖ ਕੇ ਸ਼ਤਾਨ ਦਾ ਵਿਰੋਧ ਕਰੋ