ਪ੍ਰਾਰਥਨਾ ਵਿਚ ਪਰਮੇਸ਼ੁਰ ਦੇ ਨੇੜੇ ਜਾਣਾ
ਪਾਠ 7
ਪ੍ਰਾਰਥਨਾ ਵਿਚ ਪਰਮੇਸ਼ੁਰ ਦੇ ਨੇੜੇ ਜਾਣਾ
ਨਿਯਮਿਤ ਤੌਰ ਤੇ ਪ੍ਰਾਰਥਨਾ ਕਰਨੀ ਕਿਉਂ ਮਹੱਤਵਪੂਰਣ ਹੈ? (1)
ਸਾਨੂੰ ਕਿਸ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ, ਅਤੇ ਕਿਵੇਂ? (2, 3)
ਪ੍ਰਾਰਥਨਾ ਲਈ ਕਿਹੜੇ ਉਚਿਤ ਵਿਸ਼ੇ ਹਨ? (4)
ਤੁਹਾਨੂੰ ਕਦੋਂ ਪ੍ਰਾਰਥਨਾ ਕਰਨੀ ਚਾਹੀਦੀ ਹੈ? (5, 6)
ਕੀ ਪਰਮੇਸ਼ੁਰ ਸਾਰੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਹੈ? (7)
1. ਪ੍ਰਾਰਥਨਾ ਪਰਮੇਸ਼ੁਰ ਦੇ ਨਾਲ ਨਿਮਰਤਾ ਸਹਿਤ ਗੱਲ ਕਰਨੀ ਹੈ। ਤੁਹਾਨੂੰ ਨਿਯਮਿਤ ਤੌਰ ਤੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਤੁਸੀਂ ਉਸ ਦੇ ਨਾਲ ਨੇੜਤਾ ਮਹਿਸੂਸ ਕਰ ਸਕਦੇ ਹੋ, ਠੀਕ ਜਿਵੇਂ ਤੁਸੀਂ ਇਕ ਪਿਆਰੇ ਮਿੱਤਰ ਦੇ ਨਾਲ ਮਹਿਸੂਸ ਕਰਦੇ ਹੋ। ਯਹੋਵਾਹ ਇੰਨਾ ਮਹਾਨ ਅਤੇ ਸ਼ਕਤੀਸ਼ਾਲੀ ਹੈ, ਤਾਂ ਵੀ ਉਹ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਹੈ! ਕੀ ਤੁਸੀਂ ਨਿਯਮਿਤ ਤੌਰ ਤੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੇ ਹੋ?—ਜ਼ਬੂਰ 65:2; 1 ਥੱਸਲੁਨੀਕੀਆਂ 5:17.
2. ਪ੍ਰਾਰਥਨਾ ਸਾਡੀ ਉਪਾਸਨਾ ਦਾ ਭਾਗ ਹੈ। ਇਸ ਲਈ, ਸਾਨੂੰ ਸਿਰਫ਼ ਪਰਮੇਸ਼ੁਰ, ਯਹੋਵਾਹ ਨੂੰ ਹੀ ਪ੍ਰਾਰਥਨਾ ਕਰਨੀ ਚਾਹੀਦੀ ਹੈ। ਜਦੋਂ ਯਿਸੂ ਧਰਤੀ ਉੱਤੇ ਸੀ, ਉਹ ਹਮੇਸ਼ਾ ਆਪਣੇ ਪਿਤਾ ਨੂੰ ਹੀ ਪ੍ਰਾਰਥਨਾ ਕਰਦਾ ਸੀ, ਹੋਰ ਕਿਸੇ ਨੂੰ ਮੱਤੀ 4:10; 6:9) ਪਰੰਤੂ, ਸਾਡੀਆਂ ਸਾਰੀਆਂ ਪ੍ਰਾਰਥਨਾਵਾਂ ਯਿਸੂ ਦੇ ਨਾਂ ਵਿਚ ਕਹੀਆਂ ਜਾਣੀਆਂ ਚਾਹੀਦੀਆਂ ਹਨ। ਇਹ ਦਿਖਾਉਂਦਾ ਹੈ ਕਿ ਅਸੀਂ ਯਿਸੂ ਦੀ ਪਦਵੀ ਦਾ ਆਦਰ ਕਰਦੇ ਹਾਂ ਅਤੇ ਕਿ ਸਾਨੂੰ ਉਸ ਦੇ ਰਿਹਾਈ-ਕੀਮਤ ਬਲੀਦਾਨ ਵਿਚ ਨਿਹਚਾ ਹੈ।—ਯੂਹੰਨਾ 14:6; 1 ਯੂਹੰਨਾ 2:1, 2.
ਨਹੀਂ। ਸਾਨੂੰ ਵੀ ਇਹੋ ਹੀ ਕਰਨਾ ਚਾਹੀਦਾ ਹੈ। (3. ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ, ਸਾਨੂੰ ਆਪਣੇ ਦਿਲੋਂ ਪਰਮੇਸ਼ੁਰ ਦੇ ਨਾਲ ਗੱਲ ਕਰਨੀ ਚਾਹੀਦੀ ਹੈ। ਸਾਨੂੰ ਰਟੀਆਂ ਹੋਈਆਂ ਪ੍ਰਾਰਥਨਾਵਾਂ ਨਹੀਂ ਕਹਿਣੀਆਂ ਚਾਹੀਦੀਆਂ ਹਨ ਅਤੇ ਨਾ ਹੀ ਉਨ੍ਹਾਂ ਨੂੰ ਅਰਦਾਸ ਪੁਸਤਕ ਵਿੱਚੋਂ ਪੜ੍ਹ ਕੇ ਸੁਣਾਉਣਾ ਚਾਹੀਦਾ ਹੈ। (ਮੱਤੀ 6:7, 8) ਅਸੀਂ ਕਿਸੇ ਵੀ ਆਦਰਮਈ ਸਥਿਤੀ ਵਿਚ, ਕਿਸੇ ਵੀ ਸਮੇਂ ਤੇ, ਅਤੇ ਕਿਸੇ ਵੀ ਜਗ੍ਹਾ ਤੇ ਪ੍ਰਾਰਥਨਾ ਕਰ ਸਕਦੇ ਹਾਂ। ਪਰਮੇਸ਼ੁਰ ਸਾਡੇ ਦਿਲਾਂ ਵਿਚ ਕਹੀਆਂ ਗਈਆਂ ਮੂਕ ਪ੍ਰਾਰਥਨਾਵਾਂ ਨੂੰ ਵੀ ਸੁਣ ਸਕਦਾ ਹੈ। (1 ਸਮੂਏਲ 1:12, 13) ਇਹ ਵਧੀਆ ਹੋਵੇਗਾ ਜੇਕਰ ਅਸੀਂ ਆਪਣੀਆਂ ਨਿੱਜੀ ਪ੍ਰਾਰਥਨਾਵਾਂ ਕਹਿਣ ਦੇ ਲਈ ਦੂਜੇ ਲੋਕਾਂ ਤੋਂ ਦੂਰ ਇਕ ਸ਼ਾਂਤ ਜਗ੍ਹਾ ਦੀ ਭਾਲ ਕਰੀਏ।—ਮਰਕੁਸ 1:35.
4. ਤੁਸੀਂ ਕਿਨ੍ਹਾਂ ਵਿਸ਼ਿਆਂ ਦੇ ਬਾਰੇ ਪ੍ਰਾਰਥਨਾ ਕਰ ਸਕਦੇ ਹੋ? ਅਜਿਹੀ ਕੋਈ ਵੀ ਚੀਜ਼ ਬਾਰੇ ਜੋ ਉਸ ਦੇ ਨਾਲ ਤੁਹਾਡੀ ਮਿੱਤਰਤਾ ਉੱਤੇ ਅਸਰ ਪਾ ਸਕਦੀ ਹੈ। (ਫ਼ਿਲਿੱਪੀਆਂ 4:6, 7) ਆਦਰਸ਼ ਪ੍ਰਾਰਥਨਾ ਦਿਖਾਉਂਦੀ ਹੈ ਕਿ ਸਾਨੂੰ ਯਹੋਵਾਹ ਦੇ ਨਾਂ ਅਤੇ ਮਕਸਦ ਦੇ ਬਾਰੇ ਪ੍ਰਾਰਥਨਾ ਕਰਨੀ ਚਾਹੀਦੀ ਹੈ। ਅਸੀਂ ਆਪਣੀਆਂ ਭੌਤਿਕ ਲੋੜਾਂ ਦੀ ਪੂਰਤੀ ਲਈ, ਆਪਣੇ ਪਾਪਾਂ ਦੀ ਮਾਫ਼ੀ ਲਈ, ਅਤੇ ਪਰਤਾਵਿਆਂ ਦਾ ਵਿਰੋਧ ਕਰਨ ਵਿਚ ਮਦਦ ਲਈ ਵੀ ਬੇਨਤੀ ਕਰ ਸਕਦੇ ਹਾਂ। (ਮੱਤੀ 6:9-13) ਸਾਡੀਆਂ ਪ੍ਰਾਰਥਨਾਵਾਂ ਨੂੰ ਸੁਆਰਥੀ ਨਹੀਂ ਹੋਣਾ ਚਾਹੀਦਾ ਹੈ। ਸਾਨੂੰ ਕੇਵਲ ਉਨ੍ਹਾਂ ਚੀਜ਼ਾਂ ਬਾਰੇ ਹੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਜੋ ਪਰਮੇਸ਼ੁਰ ਦੀ ਇੱਛਾ ਦੇ ਇਕਸਾਰ ਹਨ।—1 ਯੂਹੰਨਾ 5:14.
5. ਜਦੋਂ ਵੀ ਤੁਹਾਡਾ ਦਿਲ ਤੁਹਾਨੂੰ ਪਰਮੇਸ਼ੁਰ ਦਾ ਧੰਨਵਾਦ ਕਰਨ ਜਾਂ ਉਸਤਤ ਕਰਨ ਲਈ ਪ੍ਰੇਰਿਤ ਕਰੇ, ਉਦੋਂ ਤੁਸੀਂ ਪ੍ਰਾਰਥਨਾ ਕਰ ਸਕਦੇ ਹੋ। (1 ਇਤਹਾਸ 29:10-13) ਤੁਹਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਜਦੋਂ ਤੁਸੀਂ ਸਮੱਸਿਆਵਾਂ ਦਾ ਸਾਮ੍ਹਣਾ ਕਰਦੇ ਹੋ ਅਤੇ ਤੁਹਾਡੀ ਨਿਹਚਾ ਪਰਖੀ ਜਾ ਰਹੀ ਹੁੰਦੀ ਹੈ। (ਜ਼ਬੂਰ 55:22; 120:1) ਆਪਣਾ ਭੋਜਨ ਕਰਨ ਤੋਂ ਪਹਿਲਾਂ ਪ੍ਰਾਰਥਨਾ ਕਰਨੀ ਉਪਯੁਕਤ ਹੈ। (ਮੱਤੀ 14:19) ਯਹੋਵਾਹ ਸਾਨੂੰ “ਹਰ ਸਮੇਂ” ਪ੍ਰਾਰਥਨਾ ਕਰਨ ਲਈ ਨਿਮੰਤ੍ਰਿਤ ਕਰਦਾ ਹੈ।—ਅਫ਼ਸੀਆਂ 6:18.
6. ਸਾਨੂੰ ਖ਼ਾਸ ਕਰਕੇ ਉਦੋਂ ਪ੍ਰਾਰਥਨਾ ਕਰਨ ਦੀ ਲੋੜ ਹੈ ਜਦੋਂ ਅਸੀਂ ਇਕ ਗੰਭੀਰ ਪਾਪ ਕੀਤਾ ਹੈ। ਅਜਿਹੇ ਸਮਿਆਂ ਤੇ ਸਾਨੂੰ ਯਹੋਵਾਹ ਦੀ ਦਇਆ ਅਤੇ ਮਾਫ਼ੀ ਦੇ ਲਈ ਬੇਨਤੀ ਕਰਨੀ ਚਾਹੀਦੀ ਹੈ। ਜੇਕਰ ਅਸੀਂ ਉਸ ਦੇ ਅੱਗੇ ਆਪਣੇ ਪਾਪਾਂ ਨੂੰ ਕਬੂਲ ਕਰਦੇ ਹਾਂ ਅਤੇ ਇਨ੍ਹਾਂ ਨੂੰ ਨਾ ਦੁਹਰਾਉਣ ਦੀ ਆਪਣੀ ਪੂਰੀ ਕੋਸ਼ਿਸ਼ ਕਰਦੇ ਹਾਂ, ਤਾਂ ਪਰਮੇਸ਼ੁਰ “ਮਾਫ਼ ਕਰਨ ਲਈ ਤਿਆਰ” ਹੁੰਦਾ ਹੈ।—ਜ਼ਬੂਰ 86:5, ਨਿਵ; ਕਹਾਉਤਾਂ 28:13.
7. ਯਹੋਵਾਹ ਕੇਵਲ ਧਰਮੀ ਲੋਕਾਂ ਦੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਹੈ। ਤਾਂਕਿ ਤੁਹਾਡੀਆਂ ਪ੍ਰਾਰਥਨਾਵਾਂ ਪਰਮੇਸ਼ੁਰ ਵੱਲੋਂ ਸੁਣੀਆਂ ਜਾਣ, ਤੁਹਾਨੂੰ ਉਸ ਦੇ ਨਿਯਮਾਂ ਦੇ ਅਨੁਸਾਰ ਜੀਉਣ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹੋਣਾ ਚਾਹੀਦਾ ਹੈ। (ਕਹਾਉਤਾਂ 15:29; 28:9) ਤੁਹਾਨੂੰ ਪ੍ਰਾਰਥਨਾ ਕਰਦੇ ਸਮੇਂ ਨਿਮਰ ਹੋਣਾ ਚਾਹੀਦਾ ਹੈ। (ਲੂਕਾ 18:9-14) ਤੁਸੀਂ ਜਿਸ ਗੱਲ ਲਈ ਪ੍ਰਾਰਥਨਾ ਕਰਦੇ ਹੋ, ਉਸ ਦੇ ਅਨੁਸਾਰ ਤੁਹਾਨੂੰ ਕਾਰਜ ਕਰਨ ਦੀ ਲੋੜ ਹੈ। ਇਸ ਤਰ੍ਹਾਂ ਤੁਸੀਂ ਸਾਬਤ ਕਰੋਗੇ ਕਿ ਤੁਸੀਂ ਨਿਹਚਾ ਰੱਖਦੇ ਹੋ ਅਤੇ ਜੋ ਤੁਸੀਂ ਕਹਿੰਦੇ ਹੋ, ਉਹ ਆਪਣੇ ਦਿਲੋਂ ਕਹਿ ਰਹੇ ਹੋ। ਕੇਵਲ ਉਦੋਂ ਹੀ ਯਹੋਵਾਹ ਤੁਹਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦੇਵੇਗਾ।—ਇਬਰਾਨੀਆਂ 11:6.