ਪਾਠ 1
ਦਿਲਚਸਪ ਸ਼ੁਰੂਆਤ
ਰਸੂਲਾਂ ਦੇ ਕੰਮ 17:22
ਸਾਰ: ਭਾਸ਼ਣ ਦੀ ਸ਼ੁਰੂਆਤ ਦਿਲਚਸਪ ਹੋਣੀ ਚਾਹੀਦੀ ਹੈ। ਇਸ ਤੋਂ ਪਤਾ ਲੱਗਣਾ ਚਾਹੀਦਾ ਹੈ ਕਿ ਤੁਸੀਂ ਕਿਸ ਵਿਸ਼ੇ ʼਤੇ ਗੱਲ ਕਰਨੀ ਹੈ ਅਤੇ ਸੁਣਨ ਵਾਲਿਆਂ ਨੂੰ ਇਸ ਤੋਂ ਕੀ ਫ਼ਾਇਦਾ ਹੋਵੇਗਾ।
ਇਸ ਤਰ੍ਹਾਂ ਕਿਵੇਂ ਕਰੀਏ?
-
ਦਿਲਚਸਪੀ ਜਗਾਓ। ਤੁਸੀਂ ਕੋਈ ਸਵਾਲ ਪੁੱਛ ਕੇ, ਕੋਈ ਤਜਰਬਾ ਦੱਸ ਕੇ, ਕੋਈ ਖ਼ਬਰ ਦੱਸ ਕੇ ਜਾਂ ਕੋਈ ਹੋਰ ਗੱਲ ਕਹਿ ਕੇ ਸੁਣਨ ਵਾਲਿਆਂ ਦੀ ਦਿਲਚਸਪੀ ਜਗ੍ਹਾ ਸਕਦੇ ਹੋ।
-
ਵਿਸ਼ਾ ਸਾਫ਼-ਸਾਫ਼ ਦੱਸੋ। ਇਸ ਗੱਲ ਦਾ ਧਿਆਨ ਰੱਖੋ ਕਿ ਸ਼ੁਰੂਆਤ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਸੁਣਨ ਵਾਲਿਆਂ ਨੂੰ ਵਿਸ਼ਾ ਅਤੇ ਇਸ ਦਾ ਮਕਸਦ ਸਾਫ਼-ਸਾਫ਼ ਪਤਾ ਲੱਗ ਸਕੇ।
-
ਦੱਸੋ ਕਿ ਵਿਸ਼ਾ ਜ਼ਰੂਰੀ ਕਿਉਂ ਹੈ। ਸੁਣਨ ਵਾਲਿਆਂ ਦੀਆਂ ਲੋੜਾਂ ਮੁਤਾਬਕ ਗੱਲ ਕਰੋ। ਉਨ੍ਹਾਂ ਨੂੰ ਸਾਫ਼- ਸਾਫ਼ ਪਤਾ ਲੱਗਣਾ ਚਾਹੀਦਾ ਹੈ ਕਿ ਇਸ ਵਿਸ਼ੇ ਤੋਂ ਉਨ੍ਹਾਂ ਨੂੰ ਕੀ ਫ਼ਾਇਦਾ ਹੋਵੇਗਾ।