ਪਾਠ 12
ਪਿਆਰ ਅਤੇ ਹਮਦਰਦੀ ਜ਼ਾਹਰ ਕਰੋ
1 ਥੱਸਲੁਨੀਕੀਆਂ 2:7, 8
ਸਾਰ: ਇਸ ਤਰ੍ਹਾਂ ਬੋਲੋ ਜਿਸ ਤੋਂ ਸੁਣਨ ਵਾਲਿਆਂ ਨੂੰ ਮਹਿਸੂਸ ਹੋਵੇ ਕਿ ਤੁਸੀਂ ਉਨ੍ਹਾਂ ਨੂੰ ਪਿਆਰ ਕਰਦੇ ਹੋ ਤੇ ਤੁਹਾਨੂੰ ਉਨ੍ਹਾਂ ਦੀ ਪਰਵਾਹ ਹੈ।
ਇਸ ਤਰ੍ਹਾਂ ਕਿਵੇਂ ਕਰੀਏ?
-
ਸੁਣਨ ਵਾਲਿਆਂ ਬਾਰੇ ਸੋਚੋ। ਤਿਆਰੀ ਕਰਦੇ ਵੇਲੇ ਸੋਚੋ ਕਿ ਸੁਣਨ ਵਾਲੇ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹਨ ਅਤੇ ਉਹ ਕਿਵੇਂ ਮਹਿਸੂਸ ਕਰਦੇ ਹੋਣੇ। ਇੱਦਾਂ ਕਰ ਕੇ ਤੁਸੀਂ ਦਿਲੋਂ ਬੋਲ ਸਕੋਗੇ।
-
ਸੋਚ-ਸਮਝ ਕੇ ਸ਼ਬਦ ਚੁਣੋ। ਤੁਹਾਡੇ ਭਾਸ਼ਣ ਤੋਂ ਸੁਣਨ ਵਾਲਿਆਂ ਨੂੰ ਤਾਜ਼ਗੀ, ਦਿਲਾਸਾ ਤੇ ਹਿੰਮਤ ਮਿਲਣੀ ਚਾਹੀਦੀ ਹੈ। ਅਜਿਹੇ ਸ਼ਬਦ ਨਾ ਵਰਤੋ ਜਿਨ੍ਹਾਂ ਤੋਂ ਸੁਣਨ ਵਾਲਿਆਂ ਨੂੰ ਠੇਸ ਪਹੁੰਚ ਸਕਦੀ ਹੈ। ਜਿਹੜੇ ਲੋਕ ਯਹੋਵਾਹ ਨੂੰ ਨਹੀਂ ਮੰਨਦੇ, ਉਨ੍ਹਾਂ ਬਾਰੇ ਜਾਂ ਉਨ੍ਹਾਂ ਦੇ ਵਿਸ਼ਵਾਸਾਂ ਬਾਰੇ ਬੁਰਾ-ਭਲਾ ਨਾ ਕਹੋ।
-
ਦਿਲਚਸਪੀ ਦਿਖਾਓ। ਆਪਣੇ ਬੋਲਣ ਦੇ ਲਹਿਜੇ ਅਤੇ ਹਾਵਾਂ-ਭਾਵਾਂ ਤੋਂ ਦਿਖਾਓ ਕਿ ਤੁਸੀਂ ਸੁਣਨ ਵਾਲਿਆਂ ਦੀ ਸੱਚ-ਮੁੱਚ ਪਰਵਾਹ ਕਰਦੇ ਹੋ। ਆਪਣੇ ਚਿਹਰੇ ਦੇ ਹਾਵਾਂ-ਭਾਵਾਂ ਦਾ ਵੀ ਖ਼ਿਆਲ ਰੱਖੋ। ਮੁਸਕਰਾਉਣਾ ਨਾ ਭੁੱਲੋ।