ਪਾਠ 6
ਆਇਤ ਨੂੰ ਲਾਗੂ ਕਰਨ ਬਾਰੇ ਦੱਸੋ
ਯੂਹੰਨਾ 10:33-36
ਸਾਰ: ਆਇਤ ਨੂੰ ਸਿਰਫ਼ ਪੜ੍ਹ ਕੇ ਹੀ ਅਗਲੀ ਗੱਲ ʼਤੇ ਨਾ ਚਲੇ ਜਾਓ। ਧਿਆਨ ਰੱਖੋ ਕਿ ਸੁਣਨ ਵਾਲਿਆਂ ਨੂੰ ਸਾਫ਼ ਪਤਾ ਲੱਗਣਾ ਚਾਹੀਦਾ ਕਿ ਤੁਸੀਂ ਆਇਤ ਕਿਉਂ ਪੜ੍ਹ ਰਹੇ ਹੋ ਅਤੇ ਇਸ ਦਾ ਤੁਹਾਡੇ ਮੁੱਦੇ ਨਾਲ ਕੀ ਸੰਬੰਧ ਹੈ।
ਇਸ ਤਰ੍ਹਾਂ ਕਿਵੇਂ ਕਰੀਏ?
-
ਖ਼ਾਸ ਸ਼ਬਦਾਂ ਵੱਲ ਧਿਆਨ ਖਿੱਚੋ। ਆਇਤ ਪੜ੍ਹਨ ਤੋਂ ਬਾਅਦ ਉਨ੍ਹਾਂ ਸ਼ਬਦਾਂ ʼਤੇ ਜ਼ੋਰ ਦਿਓ ਜੋ ਮੁੱਖ ਮੁੱਦੇ ਨਾਲ ਮੇਲ ਖਾਂਦੇ ਹਨ। ਤੁਸੀਂ ਉਨ੍ਹਾਂ ਸ਼ਬਦਾਂ ਨੂੰ ਦੁਹਰਾ ਸਕਦੇ ਹੋ ਜਾਂ ਕੋਈ ਸਵਾਲ ਪੁੱਛ ਸਕਦੇ ਹੋ ਤਾਂਕਿ ਸੁਣਨ ਵਾਲੇ ਖ਼ਾਸ ਸ਼ਬਦਾਂ ਨੂੰ ਪਛਾਣ ਸਕਣ।
-
ਮੁੱਖ ਗੱਲ ʼਤੇ ਜ਼ੋਰ ਦਿਓ। ਜੇ ਤੁਸੀਂ ਆਇਤ ਪੜ੍ਹਨ ਤੋਂ ਪਹਿਲਾਂ ਦੱਸਦੇ ਹੋ ਕਿ ਤੁਸੀਂ ਇਸ ਨੂੰ ਕਿਉਂ ਪੜ੍ਹਨ ਜਾ ਰਹੇ ਹੋ, ਤਾਂ ਆਇਤ ਪੜ੍ਹਨ ਤੋਂ ਬਾਅਦ ਇਸ ਦੇ ਖ਼ਾਸ ਸ਼ਬਦਾਂ ʼਤੇ ਜ਼ੋਰ ਦਿਓ ਤਾਂਕਿ ਇਹ ਸਾਫ਼ ਪਤਾ ਲੱਗ ਸਕੇ ਕਿ ਤੁਸੀਂ ਆਇਤ ਕਿਉਂ ਪੜ੍ਹੀ ਸੀ।
-
ਸਾਫ਼-ਸਾਫ਼ ਦੱਸੋ ਕਿ ਸੁਣਨ ਵਾਲਿਆਂ ਨੂੰ ਕੀ ਕਰਨ ਦੀ ਲੋੜ ਹੈ। ਆਇਤ ਵਿਚ ਦੱਸੀਆਂ ਸਾਰੀਆਂ ਗੱਲਾਂ ʼਤੇ ਚਰਚਾ ਨਾ ਕਰੋ ਜੋ ਮੁੱਖ ਮੁੱਦੇ ਨਾਲ ਮੇਲ ਨਹੀਂ ਖਾਂਦੀਆਂ। ਇਹ ਧਿਆਨ ਵਿਚ ਰੱਖੋ ਕਿ ਸੁਣਨ ਵਾਲਿਆਂ ਨੂੰ ਵਿਸ਼ੇ ਬਾਰੇ ਕੀ ਪਤਾ ਹੈ, ਫਿਰ ਸੋਚੋ ਕਿ ਤੁਸੀਂ ਕਿਹੜੀਆਂ ਜ਼ਰੂਰੀ ਗੱਲਾਂ ਦੱਸੋਗੇ ਤਾਂਕਿ ਉਨ੍ਹਾਂ ਨੂੰ ਪਤਾ ਲੱਗੇ ਕਿ ਉਨ੍ਹਾਂ ਨੂੰ ਕੀ ਕਰਨ ਦੀ ਲੋੜ ਹੈ।