ਪਾਠ 7
ਸਹੀ ਅਤੇ ਭਰੋਸੇਯੋਗ ਜਾਣਕਾਰੀ
ਲੂਕਾ 1:3
ਸਾਰ: ਸਹੀ ਅਤੇ ਭਰੋਸੇਯੋਗ ਜਾਣਕਾਰੀ ਵਰਤ ਕੇ ਸੁਣਨ ਵਾਲਿਆਂ ਦੀ ਮਦਦ ਕਰੋ ਤਾਂਕਿ ਉਹ ਸਹੀ ਸਿੱਟੇ ʼਤੇ ਪਹੁੰਚ ਸਕਣ।
ਇਸ ਤਰ੍ਹਾਂ ਕਿਵੇਂ ਕਰੀਏ?
-
ਭਰੋਸੇਯੋਗ ਜਾਣਕਾਰੀ ਲੱਭੋ। ਤੁਹਾਡੀਆਂ ਗੱਲਾਂ ਰੱਬ ਦੇ ਬਚਨ ʼਤੇ ਆਧਾਰਿਤ ਹੋਣੀਆਂ ਚਾਹੀਦੀਆਂ ਹਨ ਅਤੇ ਜੇ ਹੋ ਸਕੇ, ਤਾਂ ਸਿੱਧਾ ਇਸ ਵਿੱਚੋਂ ਪੜ੍ਹੋ। ਜੇ ਤੁਸੀਂ ਕਿਸੇ ਵਿਗਿਆਨਕ ਗੱਲ, ਕਿਸੇ ਖ਼ਬਰ, ਕਿਸੇ ਤਜਰਬੇ ਜਾਂ ਕਿਸੇ ਹੋਰ ਗੱਲ ਨੂੰ ਸਬੂਤ ਦੇ ਤੌਰ ʼਤੇ ਪੇਸ਼ ਕਰਦੇ ਹੋ, ਤਾਂ ਧਿਆਨ ਰੱਖੋ ਕਿ ਤੁਹਾਡੀ ਜਾਣਕਾਰੀ ਸੱਚੀ ਹੋਵੇ ਅਤੇ ਪੁਰਾਣੀ ਨਾ ਹੋਵੇ।
-
ਜਾਣਕਾਰੀ ਨੂੰ ਸਹੀ ਤਰ੍ਹਾਂ ਵਰਤੋ। ਆਇਤਾਂ ਨੂੰ ਇਸ ਤਰ੍ਹਾਂ ਸਮਝਾਓ ਕਿ ਤੁਹਾਡੀ ਗੱਲ ਆਲੇ-ਦੁਆਲੇ ਦੀਆਂ ਆਇਤਾਂ, ਪੂਰੀ ਬਾਈਬਲ ਅਤੇ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਵੱਲੋਂ ਤਿਆਰ ਕੀਤੇ ਗਏ ਪ੍ਰਕਾਸ਼ਨਾਂ ਨਾਲ ਮੇਲ ਖਾਵੇ। (ਮੱਤੀ 24:45) ਜੇ ਤੁਸੀਂ ਕਿਸੇ ਹੋਰ ਜਗ੍ਹਾ ਤੋਂ ਜਾਣਕਾਰੀ ਲੈਂਦੇ ਹੋ, ਤਾਂ ਉਸ ਜਾਣਕਾਰੀ ਨੂੰ ਤੋੜ-ਮਰੋੜ ਕਿ ਨਹੀਂ ਸਗੋਂ ਹੂ-ਬਹੂ ਉਸੇ ਤਰ੍ਹਾਂ ਹੀ ਪੇਸ਼ ਕਰੋ।
-
ਸਬੂਤਾਂ ਉੱਤੇ ਤਰਕ ਕਰੋ। ਆਇਤ ਪੜ੍ਹਨ ਤੋਂ ਬਾਅਦ ਜਾਂ ਕੋਈ ਜਾਣਕਾਰੀ ਦੇਣ ਤੋਂ ਬਾਅਦ ਮਤਲਬ ਨੂੰ ਸਮਝਾਓ ਜਾਂ ਕੋਈ ਸਵਾਲ ਪੁੱਛੋ ਤਾਂਕਿ ਸੁਣਨ ਵਾਲੇ ਆਪ ਸਿੱਟੇ ʼਤੇ ਪਹੁੰਚ ਸਕਣ।