ਪਾਠ 8
ਸਿਖਾਉਣ ਲਈ ਮਿਸਾਲਾਂ ਵਰਤੋ
ਮੱਤੀ 13:34, 35
ਸਾਰ: ਸਿਖਾਉਣ ਵਿਚ ਮਾਹਰ ਬਣਨ ਲਈ ਸੌਖੀਆਂ ਮਿਸਾਲਾਂ ਵਰਤੋ ਜੋ ਸੁਣਨ ਵਾਲਿਆਂ ਦੇ ਦਿਲਾਂ ਨੂੰ ਛੂਹਣ ਅਤੇ ਜ਼ਰੂਰੀ ਗੱਲਾਂ ਸਿਖਾਉਣ।
ਇਸ ਤਰ੍ਹਾਂ ਕਿਵੇਂ ਕਰੀਏ?
-
ਸੌਖੀਆਂ ਮਿਸਾਲਾਂ ਵਰਤੋ। ਯਿਸੂ ਵਾਂਗ ਛੋਟੀਆਂ ਮਿਸਾਲਾਂ ਵਰਤ ਕੇ ਵੱਡੀਆਂ ਗੱਲਾਂ ਅਤੇ ਸੌਖੀਆਂ ਮਿਸਾਲਾਂ ਵਰਤ ਕੇ ਔਖੀਆਂ ਗੱਲਾਂ ਸਮਝਾਓ। ਹੱਦੋਂ ਵੱਧ ਜਾਣਕਾਰੀ ਦੇ ਕੇ ਮਿਸਾਲ ਨੂੰ ਗੁੰਝਲਦਾਰ ਨਾ ਬਣਾਓ। ਧਿਆਨ ਰੱਖੋ ਕਿ ਮਿਸਾਲ ਵਿਚ ਦੱਸੀਆਂ ਗੱਲਾਂ ਤੁਹਾਡੇ ਮੁੱਦੇ ਨਾਲ ਢੁੱਕਦੀਆਂ ਹੋਣ। ਇੱਦਾਂ ਕਰਨ ਨਾਲ ਸੁਣਨ ਵਾਲਿਆਂ ਦਾ ਧਿਆਨ ਨਹੀਂ ਭਟਕੇਗਾ।
-
ਸੋਚੋ ਕਿ ਸੁਣਨ ਵਾਲਿਆਂ ਨੂੰ ਕਿਵੇਂ ਫ਼ਾਇਦਾ ਹੋਵੇਗਾ। ਮਿਸਾਲਾਂ ਦਿੰਦੇ ਸਮੇਂ ਉਨ੍ਹਾਂ ਗੱਲਾਂ ਜਾਂ ਚੀਜ਼ਾਂ ਦਾ ਜ਼ਿਕਰ ਕਰੋ ਜਿਨ੍ਹਾਂ ਤੋਂ ਸੁਣਨ ਵਾਲੇ ਚੰਗੀ ਤਰ੍ਹਾਂ ਵਾਕਫ਼ ਹੋਣ। ਧਿਆਨ ਰੱਖੋ ਕਿ ਤੁਹਾਡੀ ਮਿਸਾਲ ਕਰਕੇ ਸੁਣਨ ਵਾਲੇ ਸ਼ਰਮਿੰਦਾ ਨਾ ਹੋਣ ਅਤੇ ਉਨ੍ਹਾਂ ਨੂੰ ਠੇਸ ਨਾ ਲੱਗੇ।
-
ਮੁੱਖ ਮੁੱਦਾ ਸਮਝਾਓ। ਛੋਟੀਆਂ-ਛੋਟੀਆਂ ਗੱਲਾਂ ਦੀ ਬਜਾਇ ਮੁੱਖ ਮੁੱਦਾ ਸਿਖਾਉਣ ਲਈ ਮਿਸਾਲਾਂ ਵਰਤੋ। ਧਿਆਨ ਰੱਖੋ ਕਿ ਸੁਣਨ ਵਾਲਿਆਂ ਨੂੰ ਸਿਰਫ਼ ਮਿਸਾਲ ਹੀ ਨਾ ਯਾਦ ਰਹਿ ਜਾਵੇ, ਸਗੋਂ ਉਹ ਸਿਖਾਈ ਗਈ ਗੱਲ ਵੀ ਯਾਦ ਰੱਖ ਸਕਣ।