13. ਜ਼ਿੰਦਗੀ ਨੂੰ ਅਨਮੋਲ ਸਮਝੋ
1 ਜ਼ਿੰਦਗੀ ਨੂੰ ਅਨਮੋਲ ਸਮਝੋ
“ਕਿਉਂ ਜੋ ਜੀਉਣ ਦਾ ਚਸ਼ਮਾ ਤੇਰੇ ਮੁੱਢ ਹੈ।”—ਜ਼ਬੂਰ 36:9
ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਜ਼ਿੰਦਗੀ ਨੂੰ ਅਨਮੋਲ ਸਮਝਦੇ ਹਾਂ?
ਰਸੂਲਾਂ ਦੇ ਕੰਮ 17:28; ਪ੍ਰਕਾਸ਼ ਦੀ ਕਿਤਾਬ 4:11
ਜ਼ਿੰਦਗੀ ਯਹੋਵਾਹ ਵੱਲੋਂ ਇਕ ਤੋਹਫ਼ਾ ਹੈ। ਇਸ ਲਈ ਸਾਨੂੰ ਇਸ ਨੂੰ ਅਨਮੋਲ ਸਮਝਣਾ ਚਾਹੀਦਾ ਹੈ।
ਕੂਚ 21:22, 23; ਬਿਵਸਥਾ ਸਾਰ 5:17
ਖ਼ੂਨ ਕਰਨਾ ਅਤੇ ਗਰਭਪਾਤ ਕਰਾਉਣਾ ਗ਼ਲਤ ਹੈ।
-
ਨਫ਼ਰਤ ਕਰਨੀ ਗ਼ਲਤ ਹੈ।
-
ਸਿਗਰਟ ਪੀਣ ਅਤੇ ਨਸ਼ੇ ਕਰਨ ਵਰਗੀਆਂ ਬੁਰੀਆਂ ਆਦਤਾਂ ਤੋਂ ਦੂਰ ਰਹੋ।
-
ਹਿੰਸਕ ਖੇਡਾਂ ਅਤੇ ਮਨੋਰੰਜਨ ਤੋਂ ਦੂਰ ਰਹੋ।
2 ਜ਼ਿੰਦਗੀ ਅਤੇ ਖ਼ੂਨ
“ਕਿਉਂ ਜੋ ਉਹ ਸਾਰੇ ਮਾਸ ਦੀ ਜਿੰਦ ਹੈ, ਉਸ ਦਾ ਲਹੂ ਉਸ ਦੀ ਜਿੰਦ ਦੇ ਲਈ ਹੈ।”—ਲੇਵੀਆਂ 17:14
ਜ਼ਿੰਦਗੀ ਅਤੇ ਖ਼ੂਨ ਬਾਰੇ ਪਰਮੇਸ਼ੁਰ ਦਾ ਕੀ ਨਜ਼ਰੀਆ ਹੈ?
-
ਖ਼ੂਨ, ਜ਼ਿੰਦਗੀ ਨੂੰ ਦਰਸਾਉਂਦਾ ਹੈ।
-
ਅਸੀਂ ਜਾਨਵਰਾਂ ਦਾ ਮਾਸ ਖਾ ਸਕਦੇ ਹਾਂ, ਪਰ ਖ਼ੂਨ ਨਹੀਂ।
ਰਸੂਲਾਂ ਦੇ ਕੰਮ 15:28, 29; 21:25
ਪਰਮੇਸ਼ੁਰ ਨੇ ਖ਼ੂਨ ਤੋਂ ਦੂਰ ਰਹਿਣ ਦਾ ਹੁਕਮ ਦਿੱਤਾ ਹੈ ਅਤੇ ਇਲਾਜ ਦੌਰਾਨ ਵੀ ਖ਼ੂਨ ਨਹੀਂ ਲੈਣਾ ਚਾਹੀਦਾ।
-
ਸਾਡੀ ਜ਼ਿੰਦਗੀ ਵਿਚ ਯਹੋਵਾਹ ਨਾਲ ਸਾਡਾ ਰਿਸ਼ਤਾ ਸਭ ਤੋਂ ਜ਼ਿਆਦਾ ਅਹਿਮ ਹੈ।
3 ਯਹੋਵਾਹ ਦੀਆਂ ਨਜ਼ਰਾਂ ਵਿਚ ਖ਼ੂਨ ਦਾ ਜਾਇਜ਼ ਇਸਤੇਮਾਲ
“ਯਿਸੂ ਦਾ ਲਹੂ ਸਾਡੇ ਸਾਰੇ ਪਾਪਾਂ ਨੂੰ ਧੋ ਦਿੰਦਾ ਹੈ।”—1 ਯੂਹੰਨਾ 1:7
ਯਿਸੂ ਦੀ ਕੁਰਬਾਨੀ ਨਾਲ ਸਾਡੇ ਲਈ ਕੀ ਮੁਮਕਿਨ ਹੋਇਆ ਹੈ?
-
ਪੁਰਾਣੇ ਜ਼ਮਾਨੇ ਵਿਚ ਜਦੋਂ ਇਜ਼ਰਾਈਲੀ ਪਾਪ ਕਰਦੇ ਸਨ, ਤਾਂ ਉਨ੍ਹਾਂ ਨੂੰ ਯਹੋਵਾਹ ਤੋਂ ਮਾਫ਼ੀ ਮਿਲ ਸਕਦੀ ਸੀ। ਉਨ੍ਹਾਂ ਨੂੰ ਜਾਨਵਰ ਦੀ ਬਲ਼ੀ ਚੜ੍ਹਾਉਣੀ ਪੈਂਦੀ ਸੀ ਅਤੇ ਫਿਰ ਪੁਜਾਰੀ ਜਾਨਵਰ ਦਾ ਖ਼ੂਨ ਵੇਦੀ ’ਤੇ ਡੋਲਦਾ ਸੀ।
-
ਯਿਸੂ ਨੇ ਧਰਤੀ ’ਤੇ ਆ ਕੇ ਸਾਡੇ ਪਾਪਾਂ ਦੀ ਮਾਫ਼ੀ ਲਈ ਆਪਣਾ ਖ਼ੂਨ ਵਹਾਇਆ। ਇਸ ਤਰ੍ਹਾਂ ਕਰਨ ਨਾਲ ਜਾਨਵਰਾਂ ਦੀਆਂ ਬਲ਼ੀਆਂ ਚੜ੍ਹਾਉਣੀਆਂ ਬੰਦ ਹੋ ਗਈਆਂ।
-
ਯਿਸੂ ਦੀ ਜ਼ਿੰਦਗੀ ਬਹੁਤ ਅਨਮੋਲ ਸੀ। ਇਸ ਲਈ ਜਦੋਂ ਯਹੋਵਾਹ ਨੇ ਯਿਸੂ ਨੂੰ ਜੀਉਂਦਾ ਕੀਤਾ ਅਤੇ ਉਹ ਸਵਰਗ ਗਿਆ, ਤਾਂ ਯਹੋਵਾਹ ਨੇ ਯਿਸੂ ਦੀ ਕੁਰਬਾਨੀ ਦੇ ਆਧਾਰ ’ਤੇ ਸਾਰੇ ਇਨਸਾਨਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਮੌਕਾ ਦਿੱਤਾ।