17. ਪ੍ਰਾਰਥਨਾ ਕਰਨ ਦਾ ਸਨਮਾਨ
1 ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਸੁਣਨੀਆਂ ਚਾਹੁੰਦਾ ਹੈ
“ਯਹੋਵਾਹ ਉਨ੍ਹਾਂ ਸਭਨਾਂ ਦੇ ਨੇੜੇ ਹੈ ਜਿਹੜੇ ਉਹ ਨੂੰ ਪੁਕਾਰਦੇ ਹਨ, ਹਾਂ, ਉਨ੍ਹਾਂ ਸਭਨਾਂ ਦੇ ਜਿਹੜੇ ਸਚਿਆਈ ਨਾਲ ਪੁਕਾਰਦੇ ਹਨ।”—ਜ਼ਬੂਰ 145:18
ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਸੁਣੇ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
-
ਸਾਨੂੰ ਨਿਹਚਾ ਕਰਨੀ ਚਾਹੀਦੀ ਹੈ।
-
ਸਾਨੂੰ ਪਰਮੇਸ਼ੁਰ ਨਾਲ ਨਿਮਰਤਾ ਅਤੇ ਆਦਰ ਨਾਲ ਗੱਲ ਕਰਨੀ ਚਾਹੀਦੀ ਹੈ।
-
ਸਾਨੂੰ ਆਪਣੀਆਂ ਪ੍ਰਾਰਥਨਾਵਾਂ ਮੁਤਾਬਕ ਕੰਮ ਕਰਨੇ ਚਾਹੀਦੇ ਹਨ।
-
ਸਾਨੂੰ ਸੱਚੇ ਦਿਲੋਂ ਪ੍ਰਾਰਥਨਾ ਕਰਨੀ ਚਾਹੀਦੀ ਹੈ। ਸਾਨੂੰ ਰਟੀਆਂ-ਰਟਾਈਆਂ ਪ੍ਰਾਰਥਨਾਵਾਂ ਨਹੀਂ ਕਰਨੀਆਂ ਚਾਹੀਦੀਆਂ।
-
ਸਾਨੂੰ ਪਰਮੇਸ਼ੁਰ ਦੀ ਇੱਛਾ ਮੁਤਾਬਕ ਆਪਣੀ ਜ਼ਿੰਦਗੀ ਜੀਉਣੀ ਚਾਹੀਦੀ ਹੈ।
2 ਪ੍ਰਾਰਥਨਾ ਬਾਰੇ ਕੁਝ ਸਵਾਲ
ਸਾਨੂੰ ਕਿਸ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ?
ਪ੍ਰਾਰਥਨਾ ਕਰਨ ਵੇਲੇ ਕੀ ਸਾਨੂੰ ਕਿਸੇ ਖ਼ਾਸ ਢੰਗ ਨਾਲ ਬੈਠਣਾ ਚਾਹੀਦਾ ਹੈ?
ਕੀ ਯਹੋਵਾਹ ਮਨ ਵਿਚ ਕੀਤੀਆਂ ਪ੍ਰਾਰਥਨਾਵਾਂ ਵੀ ਸੁਣਦਾ ਹੈ?
ਸਾਡੀਆਂ ਪ੍ਰਾਰਥਨਾਵਾਂ ਕਿੰਨੀਆਂ ਲੰਬੀਆਂ ਹੋਣੀਆਂ ਚਾਹੀਦੀਆਂ ਹਨ?
ਸਾਨੂੰ ਕਿੰਨੀ ਵਾਰ ਪ੍ਰਾਰਥਨਾ ਕਰਨੀ ਚਾਹੀਦੀ ਹੈ?
ਸਾਨੂੰ ਪ੍ਰਾਰਥਨਾ ਤੋਂ ਬਾਅਦ “ਆਮੀਨ” ਕਿਉਂ ਕਹਿਣਾ ਚਾਹੀਦਾ ਹੈ?
3 ਅਸੀਂ ਕਿਨ੍ਹਾਂ ਗੱਲਾਂ ਬਾਰੇ ਪ੍ਰਾਰਥਨਾ ਕਰ ਸਕਦੇ ਹਾਂ?
“ਅਸੀਂ ਪਰਮੇਸ਼ੁਰ ਦੀ ਇੱਛਾ ਅਨੁਸਾਰ ਪ੍ਰਾਰਥਨਾ ਵਿਚ ਜੋ ਵੀ ਮੰਗਦੇ ਹਾਂ, ਉਹ ਸਾਡੀ ਸੁਣਦਾ ਹੈ।”—1 ਯੂਹੰਨਾ 5:14
ਅਸੀਂ ਕਿਨ੍ਹਾਂ ਕੁਝ ਗੱਲਾਂ ਬਾਰੇ ਪ੍ਰਾਰਥਨਾ ਕਰ ਸਕਦੇ ਹਾਂ?
-
ਪ੍ਰਾਰਥਨਾ ਕਰੋ ਕਿ ਪਰਮੇਸ਼ੁਰ ਦੀ ਇੱਛਾ ਪੂਰੀ ਹੋਵੇ।
-
ਪ੍ਰਾਰਥਨਾ ਵਿਚ ਯਹੋਵਾਹ ਦਾ ਧੰਨਵਾਦ ਕਰੋ।
-
ਆਪਣੀਆਂ ਲੋੜਾਂ ਅਤੇ ਚਿੰਤਾਵਾਂ ਬਾਰੇ ਪ੍ਰਾਰਥਨਾ ਕਰੋ।
-
ਪ੍ਰਾਰਥਨਾ ਵਿਚ ਪਵਿੱਤਰ ਸ਼ਕਤੀ ਮੰਗੋ।
-
ਸਹੀ ਫ਼ੈਸਲੇ ਕਰਨ ਲਈ ਬੁੱਧ ਮੰਗੋ।
-
ਮੁਸ਼ਕਲਾਂ ਸਹਿਣ ਲਈ ਤਾਕਤ ਮੰਗੋ।
-
ਪਾਪਾਂ ਦੀ ਮਾਫ਼ੀ ਲਈ ਪ੍ਰਾਰਥਨਾ ਕਰੋ।
-
ਦੂਜਿਆਂ ਲਈ ਪ੍ਰਾਰਥਨਾ ਕਰੋ।
4 ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦੇਵੇਗਾ
“ਹੇ ਪ੍ਰਾਰਥਨਾ ਦੇ ਸੁਣਨ ਵਾਲੇ, ਸਾਰੇ ਬਸ਼ਰ ਤੇਰੇ ਕੋਲ ਆਉਣਗੇ।”—ਜ਼ਬੂਰ 65:2
ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਕਿਵੇਂ ਦਿੰਦਾ ਹੈ?
ਕਹਾਉਤਾਂ 12:25; ਪ੍ਰਕਾਸ਼ ਦੀ ਕਿਤਾਬ14:6
ਯਹੋਵਾਹ ਦੂਤਾਂ ਜਾਂ ਇਨਸਾਨਾਂ ਦੇ ਜ਼ਰੀਏ ਸਾਡੀ ਮਦਦ ਕਰ ਸਕਦਾ ਹੈ।
-
ਲੋੜ ਪੈਣ ’ਤੇ ਉਸ ਦੀ ਪਵਿੱਤਰ ਸ਼ਕਤੀ ਸਾਡੀ ਮਦਦ ਕਰਦੀ ਹੈ।
-
ਉਹ ਸਾਨੂੰ ਮਨ ਦੀ ਸ਼ਾਂਤੀ ਅਤੇ ਲੋੜੀਂਦੀ ਤਾਕਤ ਦਿੰਦਾ ਹੈ ਤਾਂਕਿ ਅਸੀਂ ਮੁਸ਼ਕਲਾਂ ਸਹਿ ਸਕੀਏ।
ਗਲਾਤੀਆਂ 6:1; 2 ਤਿਮੋਥਿਉਸ 3:16, 17
ਉਹ ਬਾਈਬਲ ਅਤੇ ਮੰਡਲੀ ਦੇ ਜ਼ਰੀਏ ਸਾਨੂੰ ਬੁੱਧ ਦਿੰਦਾ ਹੈ।