2. ਬਾਈਬਲ—ਪਰਮੇਸ਼ੁਰ ਵੱਲੋਂ ਇਕ ਕਿਤਾਬ
1 ਬਾਈਬਲ ਪਰਮੇਸ਼ੁਰ ਵੱਲੋਂ ਹੈ
“ਪੂਰਾ ਧਰਮ-ਗ੍ਰੰਥ ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਲਿਖਿਆ ਗਿਆ ਹੈ।”—2 ਤਿਮੋਥਿਉਸ 3:16
ਬਾਈਬਲ ਦੁਨੀਆਂ ਦੀਆਂ ਸਾਰੀਆਂ ਕਿਤਾਬਾਂ ਨਾਲੋਂ ਵੱਖਰੀ ਕਿਵੇਂ ਹੈ?
ਬਾਈਬਲ ਦਾ ਅਨੁਵਾਦ ਲਗਭਗ 2,600 ਭਾਸ਼ਾਵਾਂ ਵਿਚ ਕੀਤਾ ਜਾ ਚੁੱਕਾ ਹੈ ਅਤੇ ਇਸ ਦੀਆਂ ਕਰੋੜਾਂ ਹੀ ਕਾਪੀਆਂ ਛਾਪੀਆਂ ਜਾ ਚੁੱਕੀਆਂ ਹਨ।
ਇਸ ਵਿਚ ਅਜਿਹੀ ਜਾਣਕਾਰੀ ਦਿੱਤੀ ਗਈ ਹੈ ਜੋ ਦੁਨੀਆਂ ਦੀ ਕਿਸੇ ਵੀ ਕਿਤਾਬ ਵਿਚ ਨਹੀਂ ਮਿਲ ਸਕਦੀ।
-
ਬਾਈਬਲ ਨੂੰ ਪਰਮੇਸ਼ੁਰ ਨੇ ਲਿਖਵਾਇਆ ਹੈ।
-
ਪਰਮੇਸ਼ੁਰ ਨੇ ਇਨਸਾਨਾਂ ਨੂੰ ਸੇਧ ਦਿੱਤੀ ਤਾਂਕਿ ਉਹ ਉਸ ਦੇ ਵਿਚਾਰ ਲਿਖ ਸਕਣ।
2 ਬਾਈਬਲ ਭਵਿੱਖਬਾਣੀਆਂ ਦੀ ਕਿਤਾਬ ਹੈ
“ਪਰਮੇਸ਼ੁਰ . . . ਕਦੀ ਝੂਠ ਨਹੀਂ ਬੋਲ ਸਕਦਾ।”—ਤੀਤੁਸ 1:2
ਤੁਸੀਂ ਬਾਈਬਲ ਦੀਆਂ ਗੱਲਾਂ ’ਤੇ ਭਰੋਸਾ ਕਿਉਂ ਕਰ ਸਕਦੇ ਹੋ?
-
ਬਾਈਬਲ ਵਿਚ ਪਹਿਲਾਂ ਹੀ ਭਵਿੱਖਬਾਣੀ ਕੀਤੀ ਗਈ ਸੀ ਕਿ ਬਾਬਲ ਸ਼ਹਿਰ ਨੂੰ ਕਿਵੇਂ ਹਰਾਇਆ ਜਾਵੇਗਾ। ਬਹੁਤ ਸਾਲਾਂ ਬਾਅਦ ਇਸ ਭਵਿੱਖਬਾਣੀ ਦੀ ਇਕ-ਇਕ ਗੱਲ ਪੂਰੀ ਹੋਈ।
-
ਬਾਈਬਲ ਦੀਆਂ ਕਈ ਭਵਿੱਖਬਾਣੀਆਂ ਅੱਜ ਪੂਰੀਆਂ ਹੋ ਰਹੀਆਂ ਹਨ।
-
ਬਾਈਬਲ ਭਵਿੱਖ ਬਾਰੇ ਜੋ ਦੱਸਦੀ ਹੈ, ਅਸੀਂ ਉਸ ’ਤੇ ਪੂਰਾ ਭਰੋਸਾ ਰੱਖ ਸਕਦੇ ਹਾਂ।
3 ਬਾਈਬਲ ਤੁਹਾਡੇ ਲਈ ਲਿਖੀ ਗਈ ਹੈ
“ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ।”—ਯਸਾਯਾਹ 48:17
ਤੁਸੀਂ ਬਾਈਬਲ ਬਾਰੇ ਕੀ ਸਿੱਖਿਆ ਹੈ?
-
ਬਾਈਬਲ ਵਿਚ ਵਿਗਿਆਨ ਬਾਰੇ ਜੋ ਗੱਲਾਂ ਲਿਖੀਆਂ ਗਈਆਂ ਹਨ, ਉਹ ਇਕਦਮ ਸਹੀ ਹਨ।
-
ਬਾਈਬਲ ਲਿਖਾਰੀਆਂ ਨੇ ਸਾਰਾ ਕੁਝ ਸੱਚ-ਸੱਚ ਲਿਖਿਆ।
-
ਯਿਸੂ ਨੇ ਸਾਨੂੰ ਖ਼ੁਸ਼ ਰਹਿਣ, ਦੂਸਰਿਆਂ ਨਾਲ ਚੰਗਾ ਰਿਸ਼ਤਾ ਬਣਾਉਣ, ਪ੍ਰਾਰਥਨਾ ਕਰਨ ਅਤੇ ਪੈਸਿਆਂ ਪ੍ਰਤੀ ਸਹੀ ਨਜ਼ਰੀਆ ਰੱਖਣ ਬਾਰੇ ਸਲਾਹ ਦਿੱਤੀ।
4 ਬਾਈਬਲ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ
“ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਸ਼ਕਤੀਸ਼ਾਲੀ ਹੈ।”—ਇਬਰਾਨੀਆਂ 4:12
ਪਰਮੇਸ਼ੁਰ ਦਾ ਬਚਨ ਤੁਹਾਡੀ ਮਦਦ ਕਿਵੇਂ ਕਰ ਸਕਦਾ ਹੈ?
ਤੁਸੀਂ ਪਰਮੇਸ਼ੁਰ ਦੇ ਮਕਸਦ ਬਾਰੇ ਜਾਣ ਸਕੋਗੇ।
ਤੁਸੀਂ ਖ਼ੁਦ ਨੂੰ ਹੋਰ ਬਿਹਤਰ ਜਾਣ ਸਕੋਗੇ।
ਤੁਸੀਂ ਜਾਣ ਸਕੋਗੇ ਕਿ ਪਰਮੇਸ਼ੁਰ ਤੁਹਾਡੇ ਤੋਂ ਕੀ ਚਾਹੁੰਦਾ ਹੈ।
ਪਰਮੇਸ਼ੁਰ ਚਾਹੁੰਦਾ ਹੈ ਕਿ ਤੁਸੀਂ ਬਾਈਬਲ ਪੜ੍ਹੋ, ਇਸ ਦਾ ਅਧਿਐਨ ਕਰੋ ਅਤੇ ਇਹ ਤੁਹਾਡੀ ਮਨਪਸੰਦ ਕਿਤਾਬ ਬਣ ਜਾਵੇ।