ਮਾਵਾਂ
ਇਕ ਮਾਂ ਦੀਆਂ ਕੀ-ਕੀ ਜ਼ਿੰਮੇਵਾਰੀਆਂ ਹੁੰਦੀਆਂ ਹਨ?
ਕਹਾ 31:17, 21, 26, 27; ਤੀਤੁ 2:4
-
ਬਾਈਬਲ ਵਿੱਚੋਂ ਮਿਸਾਲਾਂ:
-
ਉਤ 21:8-12—ਜਦੋਂ ਸਾਰਾਹ ਨੇ ਦੇਖਿਆ ਕਿ ਇਸਮਾਏਲ ਉਸ ਦੇ ਛੋਟੇ ਮੁੰਡੇ ਇਸਹਾਕ ਨੂੰ ਸਤਾ ਰਿਹਾ ਹੈ, ਤਾਂ ਉਸ ਨੇ ਅਬਰਾਹਾਮ ਨੂੰ ਬੇਨਤੀ ਕੀਤੀ ਕਿ ਉਹ ਉਸ ਦੇ ਮੁੰਡੇ ਦੀ ਰਾਖੀ ਕਰਨ ਲਈ ਕਦਮ ਚੁੱਕੇ
-
1 ਰਾਜ 1:11-21—ਜਦੋਂ ਬਥ-ਸ਼ਬਾ ਨੂੰ ਪਤਾ ਲੱਗਾ ਕਿ ਰਾਜ-ਗੱਦੀ ਅਤੇ ਉਸ ਦੇ ਪੁੱਤਰ ਸੁਲੇਮਾਨ ਦੀ ਜਾਨ ਖ਼ਤਰੇ ਵਿਚ ਹੈ, ਤਾਂ ਉਸ ਨੇ ਰਾਜਾ ਦਾਊਦ ਨੂੰ ਬੇਨਤੀ ਕੀਤੀ ਕਿ ਉਹ ਇੱਦਾਂ ਹੋਣ ਤੋਂ ਰੋਕੇ
-
ਸਾਨੂੰ ਕਿਉਂ ਆਪਣੀ ਮਾਂ ਦਾ ਆਦਰ ਕਰਨਾ ਚਾਹੀਦਾ ਹੈ ਅਤੇ ਉਸ ਦਾ ਕਹਿਣਾ ਮੰਨਣਾ ਚਾਹੀਦਾ ਹੈ?
ਕੂਚ 20:12; ਬਿਵ 5:16; 27:16; ਕਹਾ 1:8; 6:20-22; 23:22
ਇਹ ਵੀ ਦੇਖੋ: 1 ਤਿਮੋ 5:9, 10
-
ਬਾਈਬਲ ਵਿੱਚੋਂ ਮਿਸਾਲਾਂ:
-
1 ਪਤ 3:5, 6—ਪੌਲੁਸ ਰਸੂਲ ਨੇ ਸਮਝਾਇਆ ਕਿ ਮਜ਼ਬੂਤ ਨਿਹਚਾ ਹੋਣ ਕਰਕੇ ਸਾਰਾਹ ਮਸੀਹੀ ਭੈਣਾਂ ਲਈ ਮਾਂ ਵਰਗੀ ਹੈ
-
ਕਹਾ 31:1, 15, 21, 28—ਰਾਜਾ ਲਮੂਏਲ ਦੀ ਮਾਂ ਨੇ ਉਸ ਨੂੰ ਵਿਆਹ ਬਾਰੇ ਚੰਗੀ ਸਲਾਹ ਦਿੱਤੀ ਅਤੇ ਇਹ ਵੀ ਦੱਸਿਆ ਕਿ ਪਰਿਵਾਰ ਵਿਚ ਇਕ ਪਤਨੀ ਅਤੇ ਇਕ ਮਾਂ ਦੀ ਕੀ ਅਹਿਮ ਭੂਮਿਕਾ ਹੁੰਦੀ ਹੈ
-
2 ਤਿਮੋ 1:5; 3:15—ਪੌਲੁਸ ਰਸੂਲ ਨੇ ਤਿਮੋਥਿਉਸ ਦੀ ਮਾਤਾ ਯੂਨੀਕਾ ਦੀ ਤਾਰੀਫ਼ ਕੀਤੀ ਕਿਉਂਕਿ ਭਾਵੇਂ ਉਸ ਦਾ ਪਤੀ ਮਸੀਹੀ ਨਹੀਂ ਸੀ, ਫਿਰ ਵੀ ਉਸ ਨੇ ਆਪਣੇ ਪੁੱਤਰ ਨੂੰ ਬਚਪਨ ਤੋਂ ਪਵਿੱਤਰ ਲਿਖਤਾਂ ਬਾਰੇ ਸਿਖਾਇਆ ਸੀ
-