ਉਦਾਸ ਗ਼ੁਲਾਮਾਂ ਲਈ ਉਮੀਦ
ਸੋਲ੍ਹਵਾਂ ਅਧਿਆਇ
ਉਦਾਸ ਗ਼ੁਲਾਮਾਂ ਲਈ ਉਮੀਦ
1. ਬਾਬਲ ਵਿਚ ਯਹੂਦੀਆਂ ਦੀ ਜ਼ਿੰਦਗੀ ਬਾਰੇ ਦੱਸੋ।
ਜਦੋਂ ਪਰਮੇਸ਼ੁਰ ਦੇ ਨੇਮ-ਬੱਧ ਲੋਕਾਂ ਨੂੰ ਜ਼ਬਰਦਸਤੀ ਨਾਲ ਆਪਣੇ ਵਤਨ ਤੋਂ ਬਾਬਲ ਲਿਜਾਇਆ ਗਿਆ ਸੀ ਤਾਂ ਉਨ੍ਹਾਂ ਨੇ ਗ਼ੁਲਾਮੀ ਦਾ ਦੁੱਖ ਝੱਲਿਆ। ਇਹ ਯਹੂਦਿਯਾ ਦੇ ਇਤਿਹਾਸ ਵਿਚ ਇਕ ਬੁਰਾ ਸਮਾਂ ਸੀ। ਇਹ ਸੱਚ ਹੈ ਕਿ ਉਨ੍ਹਾਂ ਕੋਲ ਕੁਝ ਹੱਦ ਤਕ ਆਜ਼ਾਦੀ ਸੀ ਤਾਂਕਿ ਉਹ ਆਪਣੇ ਰੋਜ਼ ਦੇ ਕੰਮਾਂ-ਕਾਰਾਂ ਵਿਚ ਲੱਗੇ ਰਹਿ ਸਕਦੇ ਸਨ। (ਯਿਰਮਿਯਾਹ 29:4-7) ਕੁਝ ਲੋਕ ਤਾਂ ਨਵੇਂ ਕੰਮ-ਧੰਦੇ ਵੀ ਸਿੱਖ ਸਕੇ ਸਨ ਜਾਂ ਕਾਰੋਬਾਰ ਕਰ ਸਕੇ ਸਨ। * (ਨਹਮਯਾਹ 3:8, 31, 32) ਫਿਰ ਵੀ ਯਹੂਦੀ ਗ਼ੁਲਾਮਾਂ ਦੀ ਜ਼ਿੰਦਗੀ ਸੌਖੀ ਨਹੀਂ ਸੀ। ਉਹ ਸਰੀਰਕ ਅਤੇ ਰੂਹਾਨੀ ਤੌਰ ਤੇ ਗ਼ੁਲਾਮ ਸਨ। ਆਓ ਆਪਾਂ ਦੇਖੀਏ ਇਹ ਕਿਵੇਂ ਸੱਚ ਸੀ।
2, 3. ਗ਼ੁਲਾਮੀ ਨੇ ਯਹੂਦੀ ਲੋਕਾਂ ਦੀ ਭਗਤੀ ਉੱਤੇ ਕੀ ਅਸਰ ਪਾਇਆ ਸੀ?
2 ਜਦੋਂ ਬਾਬਲ ਦੀਆਂ ਫ਼ੌਜਾਂ ਨੇ 607 ਸਾ.ਯੁ.ਪੂ. ਵਿਚ ਯਰੂਸ਼ਲਮ ਦਾ ਨਾਸ਼ ਕੀਤਾ ਸੀ, ਤਾਂ ਉਨ੍ਹਾਂ ਨੇ ਸਿਰਫ਼ ਇਕ ਕੌਮ ਹੀ ਤਬਾਹ ਨਹੀਂ ਕੀਤੀ, ਸਗੋਂ ਸੱਚੀ ਭਗਤੀ ਉੱਤੇ ਵੀ ਬੁਰਾ ਅਸਰ ਪਾਇਆ ਸੀ। ਉਨ੍ਹਾਂ ਨੇ ਯਹੋਵਾਹ ਦੀ ਹੈਕਲ ਦਾ ਸਾਮਾਨ ਲੁੱਟ ਕੇ ਉਸ ਨੂੰ ਢਾਹ ਦਿੱਤਾ ਸੀ। ਉਨ੍ਹਾਂ ਨੇ ਲੇਵੀ ਦੇ ਗੋਤ ਵਿੱਚੋਂ ਕੁਝ ਲੋਕਾਂ ਨੂੰ ਕੈਦ ਕਰ ਕੇ ਅਤੇ ਦੂਸਰਿਆਂ ਨੂੰ ਮਾਰ ਕੇ ਜਾਜਕਾਈ ਦਾ ਪ੍ਰਬੰਧ ਖ਼ਤਮ ਕਰ ਦਿੱਤਾ ਸੀ। ਭਗਤੀ ਲਈ ਹੈਕਲ, ਵੇਦੀ, ਅਤੇ ਜਾਜਕਾਈ ਨਾ ਹੋਣ ਕਰਕੇ ਯਹੂਦੀ ਲੋਕ ਬਿਵਸਥਾ ਦੇ ਅਨੁਸਾਰ ਸੱਚੇ ਪਰਮੇਸ਼ੁਰ ਨੂੰ ਬਲੀਆਂ ਨਹੀਂ ਚੜ੍ਹਾ ਸਕਦੇ ਸਨ।
3 ਫਿਰ ਵੀ ਵਫ਼ਾਦਾਰ ਯਹੂਦੀ ਸੁੰਨਤ ਕਰਵਾ ਕੇ ਅਤੇ ਜਿੱਥੇ ਤਕ ਸੰਭਵ ਸੀ ਬਿਵਸਥਾ ਦੇ ਅਨੁਸਾਰ ਚੱਲ ਕੇ ਆਪਣੇ ਮਜ਼ਹਬ ਤੋਂ ਪਛਾਣੇ ਜਾ ਸਕਦੇ ਸਨ। ਉਦਾਹਰਣ ਜ਼ਬੂਰ 137:1-3.
ਲਈ, ਉਹ ਮਨ੍ਹਾ ਕੀਤੀਆਂ ਗਈਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰ ਸਕਦੇ ਸਨ ਅਤੇ ਸਬਤ ਮਨਾ ਸਕਦੇ ਸਨ। ਪਰ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੂੰ ਬਾਬਲੀ ਲੋਕਾਂ ਦਾ ਮਖੌਲ ਸਹਿਣਾ ਪੈਂਦਾ ਸੀ, ਕਿਉਂਕਿ ਉਹ ਯਹੂਦੀ ਧਾਰਮਿਕ ਰੀਤਾਂ ਨੂੰ ਫਜ਼ੂਲ ਸਮਝਦੇ ਸਨ। ਗ਼ੁਲਾਮਾਂ ਦੀ ਉਦਾਸੀ ਜ਼ਬੂਰਾਂ ਦੇ ਲਿਖਾਰੀ ਦੀਆਂ ਗੱਲਾਂ ਤੋਂ ਦੇਖੀ ਜਾ ਸਕਦੀ ਹੈ: “ਉੱਥੇ ਬਾਬਲ ਦੀਆਂ ਨਦੀਆਂ ਕੋਲ, ਅਸੀਂ ਜਾ ਬੈਠੇ, ਨਾਲੇ ਰੋਣ ਲੱਗ ਪਏ, ਜਦ ਅਸਾਂ ਸੀਯੋਨ ਨੂੰ ਚੇਤੇ ਕੀਤਾ। ਉਹ ਦੇ ਵਿੱਚ ਬੇਦ-ਮਜਨੂੰਆਂ ਉੱਤੇ ਅਸਾਂ ਆਪਣੀਆਂ ਬਰਬਤਾਂ ਨੂੰ ਟੰਗ ਦਿੱਤਾ, ਕਿਉਂ ਜੋ ਉੱਥੇ ਸਾਨੂੰ ਬੰਧੂਆ ਕਰਨ ਵਾਲਿਆਂ ਨੇ ਸਾਥੋਂ ਗੀਤ ਦਾ, ਅਤੇ ਸਾਡੇ ਮਖੌਲ ਕਰਨ ਵਾਲਿਆਂ ਨੇ ਖੁਸ਼ੀ ਦਾ ਸੁਆਲ ਕੀਤਾ, ਭਈ ਸੀਯੋਨ ਦੇ ਗੀਤਾਂ ਵਿੱਚੋਂ ਸਾਡੇ ਲਈ ਕੋਈ ਗੀਤ ਗਾਓ!”—4. ਯਹੂਦੀ ਲੋਕ ਦੂਸਰੀਆਂ ਕੌਮਾਂ ਤੋਂ ਮਦਦ ਕਿਉਂ ਨਹੀਂ ਮੰਗ ਸਕਦੇ ਸਨ, ਪਰ ਉਹ ਕਿਸ ਉੱਤੇ ਭਰੋਸਾ ਰੱਖ ਸਕਦੇ ਸਨ?
4 ਤਾਂ ਫਿਰ ਯਹੂਦੀ ਗ਼ੁਲਾਮਾਂ ਨੂੰ ਦਿਲਾਸਾ ਕਿੱਥੋਂ ਮਿਲ ਸਕਦਾ ਸੀ? ਉਨ੍ਹਾਂ ਨੂੰ ਕੌਣ ਬਚਾ ਸਕਦਾ ਸੀ? ਆਲੇ-ਦੁਆਲੇ ਦੀਆਂ ਕੌਮਾਂ? ਬਿਲਕੁਲ ਨਹੀਂ! ਉਹ ਤਾਂ ਬਾਬਲ ਦੀਆਂ ਫ਼ੌਜਾਂ ਅੱਗੇ ਕੁਝ ਵੀ ਨਹੀਂ ਸਨ ਅਤੇ ਕਈ ਕੌਮਾਂ ਯਹੂਦੀ ਲੋਕਾਂ ਦਾ ਵਿਰੋਧ ਵੀ ਕਰਦੀਆਂ ਸਨ। ਪਰ ਯਹੂਦੀਆਂ ਨੂੰ ਹਿੰਮਤ ਹਾਰਨ ਦੀ ਲੋੜ ਨਹੀਂ ਸੀ। ਭਾਵੇਂ ਆਜ਼ਾਦ ਲੋਕਾਂ ਵਜੋਂ ਉਹ ਯਹੋਵਾਹ ਦੇ ਵਿਰੁੱਧ ਚੱਲੇ ਸਨ, ਉਸ ਨੇ ਆਪਣੀ ਕਿਰਪਾ ਨਾਲ ਉਨ੍ਹਾਂ ਨੂੰ ਗ਼ੁਲਾਮੀ ਦੇ ਸਮੇਂ ਵਿਚ ਇਕ ਅਜਿਹਾ ਸੱਦਾ ਦਿੱਤਾ ਜਿਸ ਤੋਂ ਉਨ੍ਹਾਂ ਨੂੰ ਵੱਡੀ ਉਮੀਦ ਮਿਲੀ।
“ਤੁਸੀਂ ਪਾਣੀ ਲਈ ਆਓ”
5. “ਪਾਣੀ ਲਈ ਆਓ” ਦਾ ਕੀ ਮਤਲਬ ਸੀ?
5 ਯਹੋਵਾਹ ਨੇ ਯਸਾਯਾਹ ਰਾਹੀਂ ਬਾਬਲ ਵਿਚ ਯਹੂਦੀ ਗ਼ੁਲਾਮਾਂ ਨੂੰ ਭਵਿੱਖਬਾਣੀ ਵਿਚ ਕਿਹਾ: “ਓਏ, ਹਰੇਕ ਜੋ ਤਿਹਾਇਆ ਹੈ, ਤੁਸੀਂ ਪਾਣੀ ਲਈ ਆਓ, ਅਤੇ ਜਿਹ ਦੇ ਕੋਲ ਚਾਂਦੀ ਨਹੀਂ, ਤੁਸੀਂ ਆਓ, ਲੈ ਲਓ ਅਤੇ ਖਾ ਲਓ, ਆਓ, ਬਿਨਾ ਚਾਂਦੀ, ਬਿਨਾ ਮੁੱਲ ਮਧ ਤੇ ਦੁੱਧ ਲੈ ਲਓ!” (ਯਸਾਯਾਹ 55:1) ਇਹ ਸ਼ਬਦ ਬਹੁਤ ਸਾਰੀਆਂ ਗੱਲਾਂ ਦਰਸਾਉਂਦੇ ਹਨ। ਮਿਸਾਲ ਲਈ, ਇਸ ਸੱਦੇ ਉੱਤੇ ਗੌਰ ਕਰੋ ਕਿ “ਪਾਣੀ ਲਈ ਆਓ।” ਪਾਣੀ ਤੋਂ ਬਿਨਾਂ ਜ਼ਿੰਦਗੀ ਨਾਮੁਮਕਿਨ ਹੈ। ਇਸ ਤੋਂ ਬਿਨਾਂ ਇਨਸਾਨ ਸਿਰਫ਼ ਇਕ ਕੁ ਹਫ਼ਤੇ ਜੀ ਸਕਦਾ ਹੈ। ਜੀ ਹਾਂ, ਪਾਣੀ ਬਹੁਮੁੱਲੀ ਚੀਜ਼ ਹੈ। ਇਸ ਲਈ ਇਹ ਢੁਕਵਾਂ ਸੀ ਕਿ ਯਹੋਵਾਹ ਨੇ ਪਾਣੀ ਦੀ ਮਿਸਾਲ ਦੇ ਕੇ ਸਮਝਾਇਆ ਕਿ ਯਹੂਦੀ ਗ਼ੁਲਾਮਾਂ ਉੱਤੇ ਉਸ ਦੇ ਸ਼ਬਦਾਂ ਦਾ ਕੀ ਅਸਰ ਹੋਣਾ ਸੀ। ਗਰਮੀ ਵਿਚ ਠੰਢੇ ਪਾਣੀ ਵਾਂਗ ਉਸ ਦੇ ਸੁਨੇਹੇ ਨੇ ਉਨ੍ਹਾਂ ਨੂੰ ਤਾਜ਼ਗੀ ਦੇਣੀ ਸੀ। ਇਸ ਨੇ ਸੱਚਾਈ ਅਤੇ ਧਾਰਮਿਕਤਾ ਦੀ ਪਿਆਸ ਨੂੰ ਬੁਝਾ ਕੇ ਉਨ੍ਹਾਂ ਦੀ ਉਦਾਸੀ ਨੂੰ ਦੂਰ ਕਰਨਾ ਸੀ। ਅਤੇ ਇਸ ਨੇ ਉਨ੍ਹਾਂ ਨੂੰ ਗ਼ੁਲਾਮੀ ਵਿੱਚੋਂ ਨਿਕਲਣ ਦੀ ਉਮੀਦ ਦੇਣੀ ਸੀ। ਫਿਰ ਵੀ ਇਸ ਤੋਂ ਲਾਭ ਉਠਾਉਣ ਲਈ ਉਨ੍ਹਾਂ ਨੂੰ ਪਰਮੇਸ਼ੁਰ ਦੇ ਸੁਨੇਹੇ ਵੱਲ ਧਿਆਨ ਦੇਣ ਅਤੇ ਉਸ ਉੱਤੇ ਅਮਲ ਕਰਨ ਦੀ ਲੋੜ ਸੀ।
6. ਯਹੂਦੀਆਂ ਨੂੰ “ਮਧ ਤੇ ਦੁੱਧ” ਲੈਣ ਤੋਂ ਕੀ ਲਾਭ ਹੋਣਾ ਸੀ?
6 ਯਹੋਵਾਹ ਨੇ “ਮਧ ਤੇ ਦੁੱਧ” ਲੈਣ ਦਾ ਸੱਦਾ ਵੀ ਦਿੱਤਾ ਸੀ। ਦੁੱਧ ਪੀਣ ਨਾਲ ਬੱਚੇ ਤਕੜੇ ਅਤੇ ਵੱਡੇ ਹੁੰਦੇ ਹਨ। ਇਸੇ ਤਰ੍ਹਾਂ ਪਰਮੇਸ਼ੁਰ ਦੇ ਸ਼ਬਦਾਂ ਨੇ ਉਸ ਦੇ ਲੋਕਾਂ ਜ਼ਬੂਰ 104:15) ਆਪਣੇ ਲੋਕਾਂ ਨੂੰ ਇਹ ਕਹਿ ਕੇ ਕਿ ‘ਮਧ ਲੈ ਲਓ,’ ਯਹੋਵਾਹ ਉਨ੍ਹਾਂ ਨੂੰ ਭਰੋਸਾ ਦਿਵਾ ਰਿਹਾ ਸੀ ਕਿ ਜੇ ਉਹ ਪੂਰੇ ਦਿਲ ਨਾਲ ਉਸ ਦੀ ਉਪਾਸਨਾ ਦੁਬਾਰਾ ਕਰਨ ਲੱਗਣਗੇ ਤਾਂ ਉਹ ਉਨ੍ਹਾਂ ਨੂੰ ਬਰਕਤਾਂ ਦੇਵੇਗਾ ਤਾਂ ਉਹ “ਪੂਰਾ ਪੂਰਾ ਅਨੰਦ” ਕਰਨਗੇ।—ਬਿਵਸਥਾ ਸਾਰ 16:15; ਜ਼ਬੂਰ 19:8; ਕਹਾਉਤਾਂ 10:22.
ਨੂੰ ਰੂਹਾਨੀ ਤੌਰ ਤੇ ਤਕੜਿਆਂ ਕਰਨਾ ਸੀ ਤਾਂਕਿ ਉਹ ਉਸ ਨਾਲ ਆਪਣੇ ਰਿਸ਼ਤੇ ਨੂੰ ਪੱਕਾ ਕਰ ਸਕਣ। ਪਰ ਮਧ ਯਾਨੀ ਦਾਖ ਰਸ ਬਾਰੇ ਕੀ? ਇਹ ਖ਼ਾਸ ਕਰਕੇ ਖ਼ੁਸ਼ੀਆਂ ਦੇ ਮੌਕਿਆਂ ਤੇ ਪੀਤੀ ਜਾਂਦੀ ਹੈ। ਬਾਈਬਲ ਵਿਚ ਇਹ ਖ਼ੁਸ਼ਹਾਲੀ ਨਾਲ ਸੰਬੰਧ ਰੱਖਦੀ ਹੈ। (7. ਗ਼ੁਲਾਮਾਂ ਲਈ ਯਹੋਵਾਹ ਦੀ ਦਇਆ ਬੇਮਿਸਾਲ ਕਿਉਂ ਸੀ, ਅਤੇ ਇਸ ਤੋਂ ਅਸੀਂ ਉਸ ਬਾਰੇ ਕੀ ਸਿੱਖਦੇ ਹਾਂ?
7 ਗ਼ੁਲਾਮ ਯਹੂਦੀਆਂ ਨੂੰ ਅਜਿਹੀ ਰੂਹਾਨੀ ਤਾਜ਼ਗੀ ਦੇਣ ਵਿਚ ਯਹੋਵਾਹ ਕਿੰਨਾ ਦਿਆਲੂ ਸੀ! ਉਸ ਦੀ ਦਇਆ ਹੋਰ ਵੀ ਬੇਮਿਸਾਲ ਸੀ ਜਦੋਂ ਅਸੀਂ ਯਾਦ ਕਰਦੇ ਹਾਂ ਕਿ ਯਹੂਦੀ ਲੋਕ ਜ਼ਿੱਦੀ ਅਤੇ ਵਿਗੜੇ ਹੋਏ ਸਨ। ਉਹ ਯਹੋਵਾਹ ਦੀ ਮਨਜ਼ੂਰੀ ਦੇ ਲਾਇਕ ਨਹੀਂ ਸਨ। ਲੇਕਿਨ ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਕਈ ਸਦੀਆਂ ਪਹਿਲਾਂ ਲਿਖਿਆ ਸੀ ਕਿ “ਯਹੋਵਾਹ ਦਯਾਲੂ ਤੇ ਕਿਰਪਾਲੂ ਹੈ, ਗੁੱਸੇ ਵਿੱਚ ਧੀਰਜੀ ਅਤੇ ਦਯਾ ਨਾਲ ਭਰਪੂਰ। ਉਹ ਸਦਾ ਨਹੀਂ ਝਿੜਕੇਗਾ, ਨਾ ਸਦਾ ਲਈ ਆਪਣਾ ਕ੍ਰੋਧ ਰੱਖੇਗਾ।” (ਜ਼ਬੂਰ 103:8, 9) ਯਹੋਵਾਹ ਨੇ ਆਪਣਿਆਂ ਲੋਕਾਂ ਨਾਲ ਰਿਸ਼ਤਾ ਤੋੜਨ ਦੀ ਬਜਾਇ ਉਨ੍ਹਾਂ ਨਾਲ ਸੁਲ੍ਹਾ-ਸਫਾਈ ਕਰਨ ਦਾ ਪਹਿਲਾ ਕਦਮ ਚੁੱਕਿਆ ਸੀ। ਵਾਕਈ ਉਹ ਅਜਿਹਾ ਪਰਮੇਸ਼ੁਰ ਹੈ ਜੋ “ਦਯਾ ਨੂੰ ਪਸੰਦ ਕਰਦਾ ਹੈ।”—ਮੀਕਾਹ 7:18.
ਯਹੋਵਾਹ ਦੀ ਬਜਾਇ ਕੌਮਾਂ ਉੱਤੇ ਭਰੋਸਾ
8. ਯਹੂਦੀਆਂ ਨੂੰ ਕਿਹੜੀ ਚੇਤਾਵਨੀ ਦਿੱਤੀ ਗਈ ਸੀ, ਪਰ ਉਨ੍ਹਾਂ ਨੇ ਆਪਣਾ ਭਰੋਸਾ ਕਿਸ ਉੱਤੇ ਰੱਖਿਆ ਸੀ?
8 ਕਈਆਂ ਯਹੂਦੀਆਂ ਨੇ ਬਚਾਅ ਲਈ ਆਪਣਾ ਪੂਰਾ ਭਰੋਸਾ ਯਹੋਵਾਹ ਉੱਤੇ ਨਹੀਂ ਰੱਖਿਆ ਸੀ। ਉਦਾਹਰਣ ਲਈ, ਯਰੂਸ਼ਲਮ ਦੇ ਡਿੱਗਣ ਤੋਂ ਪਹਿਲਾਂ, ਉਸ ਦੇ ਰਾਜਿਆਂ ਨੇ ਮਦਦ ਲਈ ਸ਼ਕਤੀਸ਼ਾਲੀ ਕੌਮਾਂ ਉੱਤੇ ਭਰੋਸਾ ਰੱਖਿਆ ਸੀ। ਇਹ ਇਸ ਤਰ੍ਹਾਂ ਸੀ ਜਿਵੇਂ ਉਨ੍ਹਾਂ ਨੇ ਮਿਸਰ ਅਤੇ ਬਾਬਲ ਨਾਲ ਵਿਭਚਾਰ ਕੀਤਾ ਹੋਵੇ। (ਹਿਜ਼ਕੀਏਲ 16:26-29; 23:14) ਇਸ ਲਈ ਯਿਰਮਿਯਾਹ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਸੀ: “ਸਰਾਪ ਉਸ ਮਰਦ ਉੱਤੇ ਜਿਹੜਾ ਆਦਮੀ ਦਾ ਭਰੋਸਾ ਕਰਦਾ ਹੈ, ਅਤੇ ਬਸ਼ਰ ਨੂੰ ਆਪਣੀ ਬਾਂਹ ਬਣਾਉਂਦਾ ਹੈ, ਜਿਹ ਦਾ ਦਿਲ ਯਹੋਵਾਹ ਵੱਲੋਂ ਫਿਰ ਜਾਂਦਾ ਹੈ!” (ਯਿਰਮਿਯਾਹ 17:5) ਪਰ ਪਰਮੇਸ਼ੁਰ ਦੇ ਲੋਕਾਂ ਨੇ ਇਹੋ ਹੀ ਕੀਤਾ ਸੀ!
9. ਕਈ ਯਹੂਦੀ ‘ਜਿਹੜੀ ਰੋਟੀ ਨਹੀਂ, ਉਹ ਦੇ ਲਈ ਚਾਂਦੀ’ ਸ਼ਾਇਦ ਕਿਵੇਂ ਦੇ ਰਹੇ ਸਨ?
9 ਉਹ ਉਸੇ ਇਕ ਕੌਮ ਵਿਚ ਗ਼ੁਲਾਮ ਬਣੇ ਜਿਸ ਉੱਤੇ ਉਨ੍ਹਾਂ ਨੇ ਭਰੋਸਾ ਰੱਖਿਆ ਸੀ। ਕੀ ਉਨ੍ਹਾਂ ਨੇ ਇਸ ਤੋਂ ਸਬਕ ਸਿੱਖਿਆ ਸੀ? ਇਸ ਤਰ੍ਹਾਂ ਲੱਗਦਾ ਹੈ ਕਿ ਕਈਆਂ ਨੇ ਸਬਕ ਨਹੀਂ ਸਿੱਖਿਆ ਕਿਉਂਕਿ ਯਹੋਵਾਹ ਨੇ ਪੁੱਛਿਆ: “ਜਿਹੜੀ ਰੋਟੀ ਨਹੀਂ, ਉਹ ਦੇ ਲਈ ਤੁਸੀਂ ਆਪਣੀ ਚਾਂਦੀ, ਅਤੇ ਜਿਹੜੀ ਚੀਜ਼ ਰਜਾਉਂਦੀ ਨਹੀਂ ਉਹ ਦੇ ਲਈ ਆਪਣੀ ਮਿਹਨਤ ਕਿਉਂ ਖਰਚਦੇ ਹੋ?” (ਯਸਾਯਾਹ 55:2ੳ) ਜੇਕਰ ਗ਼ੁਲਾਮ ਯਹੂਦੀ ਯਹੋਵਾਹ ਦੀ ਬਜਾਇ ਕਿਸੇ ਹੋਰ ਉੱਤੇ ਭਰੋਸਾ ਰੱਖ ਰਹੇ ਸਨ, ਤਾਂ ਉਹ ‘ਜਿਹੜੀ ਰੋਟੀ ਨਹੀਂ, ਉਹ ਦੇ ਲਈ ਚਾਂਦੀ’ ਦੇ ਰਹੇ ਸਨ। ਬਾਬਲੀਆਂ ਦਾ ਇਹ ਅਸੂਲ ਸੀ ਕਿ ਉਹ ਆਪਣੇ ਕੈਦੀਆਂ ਨੂੰ ਕਦੀ ਵੀ ਘਰ ਵਾਪਸ ਨਹੀਂ ਜਾਣ ਦਿੰਦੇ ਸਨ, ਤਾਂ ਫਿਰ ਉਹ ਯਹੂਦੀਆਂ ਨੂੰ ਛੱਡਣ ਵਾਲੇ ਨਹੀਂ ਸਨ। ਦਰਅਸਲ ਗ਼ੁਲਾਮ ਯਹੂਦੀਆਂ ਨੂੰ ਬਾਬਲ ਦੇ ਸਾਮਰਾਜ, ਵਪਾਰ, ਅਤੇ ਝੂਠੀ ਪੂਜਾ ਤੋਂ ਕੁਝ ਨਹੀਂ ਮਿਲਣਾ ਸੀ।
10. (ੳ) ਯਹੋਵਾਹ ਨੇ ਗ਼ੁਲਾਮ ਯਹੂਦੀਆਂ ਨੂੰ ਕਿਹੜੀ ਬਖ਼ਸ਼ੀਸ਼ ਦੇਣੀ ਸੀ ਜੇ ਉਹ ਉਸ ਦੀ ਸੁਣਦੇ? (ਅ) ਯਹੋਵਾਹ ਨੇ ਦਾਊਦ ਨਾਲ ਕਿਹੜਾ ਨੇਮ ਬੰਨ੍ਹਿਆ ਸੀ?
10 ਯਹੋਵਾਹ ਨੇ ਆਪਣੇ ਲੋਕਾਂ ਦੀ ਬੇਨਤੀ ਕੀਤੀ: “ਧਿਆਨ ਨਾਲ ਮੇਰੀ ਸੁਣੋ ਅਤੇ ਚੰਗਾ ਖਾਓ, ਤੁਹਾਡਾ ਜੀ ਥਿੰਧਿਆਈ ਨਾਲ ਤ੍ਰਿਪਤ ਹੋ ਜਾਵੇ। ਕੰਨ ਲਾਓ ਅਰ ਮੇਰੀ ਵੱਲ ਆਓ, ਸੁਣੋ ਤੇ ਤੁਹਾਡੀ ਜਾਨ ਜੀਉਂਦੀ ਰਹੇਗੀ, ਅਤੇ ਮੈਂ ਤੁਹਾਡੇ ਨਾਲ ਇੱਕ ਅਨੰਤ ਨੇਮ ਬੰਨ੍ਹਾਂਗਾ, ਅਰਥਾਤ ਦਾਊਦ ਦੀਆਂ ਸੱਚੀਆਂ ਦਿਆਲਗੀਆਂ ਦਾ।” (ਯਸਾਯਾਹ 55:2ਅ, 3) ਇਹ ਲੋਕ ਰੂਹਾਨੀ ਤੌਰ ਤੇ ਕਮਜ਼ੋਰ ਸਨ ਅਤੇ ਉਨ੍ਹਾਂ ਨੂੰ ਸਿਰਫ਼ ਯਹੋਵਾਹ ਹੀ ਉਮੀਦ ਦੇ ਸਕਦਾ ਸੀ, ਜੋ ਉਨ੍ਹਾਂ ਨਾਲ ਭਵਿੱਖਬਾਣੀ ਵਿਚ ਯਸਾਯਾਹ ਰਾਹੀਂ ਗੱਲ ਕਰ ਰਿਹਾ ਸੀ। ਉਨ੍ਹਾਂ ਦੀਆਂ ਜ਼ਿੰਦਗੀਆਂ ਪਰਮੇਸ਼ੁਰ ਦੀ ਗੱਲ ਸੁਣਨ ਉੱਤੇ ਨਿਰਭਰ ਕਰਦੀਆਂ ਸਨ ਕਿਉਂਕਿ ਉਸ ਨੇ ਕਿਹਾ ਸੀ ਕਿ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦੀਆਂ ‘ਜਾਨਾਂ ਜੀਉਂਦੀਆਂ ਰਹਿ’ ਸਕਦੀਆਂ ਸਨ। ਪਰ ਇਹ “ਅਨੰਤ ਨੇਮ” ਕੀ ਸੀ ਜੋ ਯਹੋਵਾਹ ਨੇ ਆਪਣੇ ਸੁਣਨ ਵਾਲਿਆਂ ਨਾਲ ਬੰਨ੍ਹਣਾ ਸੀ? ਇਹ “ਦਾਊਦ ਦੀਆਂ ਸੱਚੀਆਂ ਦਿਆਲਗੀਆਂ ਦਾ” ਨੇਮ ਸੀ। ਸਦੀਆਂ ਪਹਿਲਾਂ ਯਹੋਵਾਹ ਨੇ ਦਾਊਦ ਨਾਲ ਵਾਅਦਾ ਕੀਤਾ ਸੀ ਕਿ ਉਸ ਦੀ ਰਾਜ ਗੱਦੀ “ਸਦਾ ਅਟੱਲ ਰਹੇਗੀ।” (2 ਸਮੂਏਲ 7:16) ਇਸ ਲਈ ਇਹ “ਅਨੰਤ ਨੇਮ” ਹਕੂਮਤ ਨਾਲ ਸੰਬੰਧ ਰੱਖਦਾ ਸੀ।
ਜੁੱਗੋ ਜੁੱਗ ਰਾਜ ਕਰਨ ਵਾਲਾ ਵਾਰਸ
11. ਦਾਊਦ ਨਾਲ ਪਰਮੇਸ਼ੁਰ ਦੇ ਕੀਤੇ ਗਏ ਵਾਅਦੇ ਦੀ ਪੂਰਤੀ ਯਹੂਦੀ ਗ਼ੁਲਾਮਾਂ ਨੂੰ ਨਾਮੁਮਕਿਨ ਕਿਉਂ ਲੱਗੀ ਹੋਵੇਗੀ?
11 ਇਹ ਸੱਚ ਹੈ ਕਿ ਉਨ੍ਹਾਂ ਯਹੂਦੀ ਗ਼ੁਲਾਮਾਂ ਦੇ ਮਨ ਵਿਚ ਹਕੂਮਤ ਦਾ ਖ਼ਿਆਲ ਆਇਆ ਵੀ ਨਹੀਂ ਹੋਣਾ। ਉਹ ਤਾਂ ਆਪਣਾ ਦੇਸ਼ ਨਾਲੇ ਇਕ ਕੌਮ ਵਜੋਂ ਆਪਣੀ ਪਛਾਣ ਵੀ ਖੋਹ ਚੁੱਕੇ ਸਨ! ਪਰ ਇਹ ਸਿਰਫ਼ ਥੋੜ੍ਹੇ ਜਿਹੇ ਸਮੇਂ ਲਈ ਸੀ। ਯਹੋਵਾਹ ਦਾਊਦ ਨਾਲ ਆਪਣਾ ਨੇਮ ਭੁੱਲਿਆ ਨਹੀਂ ਸੀ। ਪਰਮੇਸ਼ੁਰ ਦੇ ਮਕਸਦ ਅਨੁਸਾਰ ਦਾਊਦ ਦੇ ਕਿਸੇ ਵਾਰਸ ਨੇ ਹਮੇਸ਼ਾ ਲਈ ਰਾਜ ਜ਼ਰੂਰ ਕਰਨਾ ਸੀ, ਭਾਵੇਂ ਕਿ ਇਨਸਾਨਾਂ ਦੀਆਂ ਨਜ਼ਰਾਂ ਵਿਚ ਇਹ ਨਾਮੁਮਕਿਨ ਲੱਗਦਾ ਸੀ। ਪਰ ਇਹ ਕਿਵੇਂ ਅਤੇ ਕਦੋਂ ਹੋਣਾ ਸੀ? ਸੰਨ 537 ਸਾ.ਯੁ.ਪੂ. ਵਿਚ ਯਹੋਵਾਹ ਨੇ ਆਪਣੇ ਲੋਕਾਂ ਨੂੰ ਬਾਬਲ ਦੀ ਗ਼ੁਲਾਮੀ ਤੋਂ ਛੁਡਾ ਕੇ ਉਨ੍ਹਾਂ ਨੂੰ ਆਪਣੇ ਵਤਨ ਵਾਪਸ ਲਿਆਂਦਾ ਸੀ। ਕੀ ਇਸ ਦੇ ਨਤੀਜੇ ਵਜੋਂ ਇਕ ਅਜਿਹਾ ਰਾਜ ਸਥਾਪਿਤ ਹੋਇਆ ਸੀ ਜੋ ਹਮੇਸ਼ਾ ਲਈ ਰਿਹਾ? ਨਹੀਂ, ਉਹ ਇਕ ਹੋਰ ਮੂਰਤੀ-ਪੂਜਕ ਸਾਮਰਾਜ ਦੇ ਅਧੀਨ ਰਹੇ, ਯਾਨੀ ਮਾਦੀ-ਫ਼ਾਰਸ। “ਕੌਮਾਂ ਦੇ ਸਮੇ” ਅਜੇ ਪੂਰੇ ਨਹੀਂ ਹੋਏ ਸਨ ਜਿਸ ਸਮੇਂ ਦੌਰਾਨ ਕੌਮਾਂ ਹਕੂਮਤ ਕਰਦੀਆਂ ਸਨ। (ਲੂਕਾ 21:24) ਇਸਰਾਏਲ ਵਿਚ ਕੋਈ ਰਾਜਾ ਵੀ ਨਹੀਂ ਸੀ ਅਤੇ ਯਹੋਵਾਹ ਦਾ ਦਾਊਦ ਨਾਲ ਕੀਤਾ ਗਿਆ ਵਾਅਦਾ ਕਾਫ਼ੀ ਸਦੀਆਂ ਲਈ ਅਧੂਰਾ ਰਿਹਾ।
12. ਦਾਊਦ ਨਾਲ ਬੰਨ੍ਹਿਆ ਗਿਆ ਰਾਜ ਦਾ ਨੇਮ ਪੂਰਾ ਕਰਨ ਲਈ ਯਹੋਵਾਹ ਨੇ ਕਿਹੜਾ ਕਦਮ ਚੁੱਕਿਆ ਸੀ?
12 ਬਾਬਲ ਦੀ ਗ਼ੁਲਾਮੀ ਵਿੱਚੋਂ ਇਸਰਾਏਲੀਆਂ ਨੂੰ ਛੁਡਾਉਣ ਤੋਂ ਕੁਝ 500 ਸਾਲ ਬਾਅਦ ਯਹੋਵਾਹ ਨੇ ਰਾਜ ਦਾ ਨੇਮ ਪੂਰਾ ਕਰਨ ਲਈ ਇਕ ਵੱਡਾ ਕਦਮ ਚੁੱਕਿਆ ਸੀ। ਉਸ ਨੇ ਸਾਰੀ ਸ੍ਰਿਸ਼ਟੀ ਵਿੱਚੋਂ ਆਪਣੇ ਜੇਠੇ ਪੁੱਤਰ ਦੀ ਜਾਨ ਸਵਰਗ ਤੋਂ ਮਰਿਯਮ ਨਾਂ ਦੀ ਕੁਆਰੀ ਯਹੂਦਣ ਦੀ ਕੁੱਖ ਵਿਚ ਪਾਈ। (ਕੁਲੁੱਸੀਆਂ 1:15-17) ਇਸ ਘਟਨਾ ਬਾਰੇ ਦੱਸਦੇ ਹੋਏ ਯਹੋਵਾਹ ਦੇ ਦੂਤ ਨੇ ਮਰਿਯਮ ਨੂੰ ਕਿਹਾ: “ਉਹ ਮਹਾਨ ਹੋਵੇਗਾ, ਅਤੇ ਅੱਤ ਮਹਾਨ ਦਾ ਪੁੱਤ੍ਰ ਸਦਾਵੇਗਾ, ਅਤੇ ਪ੍ਰਭੁ ਪਰਮੇਸ਼ੁਰ ਉਹ ਦੇ ਪਿਤਾ ਦਾਊਦ ਦਾ ਤਖ਼ਤ ਉਹ ਨੂੰ ਦੇਵੇਗਾ। ਉਹ ਜੁੱਗੋ ਜੁੱਗ ਯਾਕੂਬ ਦੇ ਘਰਾਣੇ ਉੱਤੇ ਰਾਜ ਕਰੇਗਾ, ਅਤੇ ਉਹ ਦੇ ਰਾਜ ਦਾ ਅੰਤ ਨਾ ਹੋਵੇਗਾ।” (ਲੂਕਾ 1:32, 33) ਯਿਸੂ ਦਾਊਦ ਦੇ ਸ਼ਾਹੀ ਘਰਾਣੇ ਵਿਚ ਪੈਦਾ ਹੋਇਆ ਸੀ ਅਤੇ ਉਸ ਨੂੰ ਵਿਰਾਸਤ ਵਿਚ ਰਾਜ ਕਰਨ ਦਾ ਹੱਕ ਮਿਲਿਆ ਸੀ। ਰਾਜ ਗੱਦੀ ਉੱਤੇ ਬੈਠਣ ਤੋਂ ਬਾਅਦ ਉਸ ਨੇ “ਜੁੱਗੋ ਜੁੱਗ” ਰਾਜ ਕਰਨਾ ਹੈ। (ਯਸਾਯਾਹ 9:7; ਦਾਨੀਏਲ 7:14) ਇਸ ਤਰ੍ਹਾਂ ਯਹੋਵਾਹ ਦੇ ਸਦੀਆਂ ਪੁਰਾਣੇ ਵਾਅਦੇ ਦੀ ਪੂਰਤੀ ਲਈ ਰਾਹ ਖੁੱਲ੍ਹ ਗਿਆ ਕਿ ਉਹ ਰਾਜੇ ਦਾਊਦ ਨੂੰ ਅਜਿਹਾ ਵਾਰਸ ਦੇਵੇਗਾ ਜੋ ਹਮੇਸ਼ਾ ਲਈ ਰਾਜ ਕਰੇਗਾ।
‘ਉੱਮਤਾਂ ਲਈ ਹਾਕਮ’
13. ਯਿਸੂ ਆਪਣੀ ਸੇਵਕਾਈ ਦੌਰਾਨ ਅਤੇ ਸਵਰਗ ਨੂੰ ਵਾਪਸ ਜਾ ਕੇ “ਉੱਮਤਾਂ ਲਈ ਗਵਾਹ” ਕਿਵੇਂ ਸੀ?
13 ਇਸ ਰਾਜੇ ਨੇ ਕੀ-ਕੀ ਕਰਨਾ ਸੀ? ਯਹੋਵਾਹ ਨੇ ਕਿਹਾ: “ਵੇਖ, ਮੈਂ ਉਹ ਨੂੰ ਉੱਮਤਾਂ ਲਈ ਗਵਾਹ ਠਹਿਰਾਇਆ ਹੈ, ਉੱਮਤਾਂ ਲਈ ਪਰਧਾਨ ਅਤੇ ਹਾਕਮ।” (ਯਸਾਯਾਹ 55:4) ਯਿਸੂ ਧਰਤੀ ਉੱਤੇ ਵੱਡਾ ਹੋ ਕੇ ਕੌਮਾਂ ਲਈ ਯਹੋਵਾਹ ਪਰਮੇਸ਼ੁਰ ਦਾ ਗਵਾਹ ਬਣਿਆ। ਇਨਸਾਨੀ ਜ਼ਿੰਦਗੀ ਦੌਰਾਨ ਉਸ ਦੀ ਸੇਵਕਾਈ “ਇਸਰਾਏਲ ਦੇ ਘਰਾਣੇ ਦੀਆਂ ਗੁਆਚੀਆਂ ਹੋਈਆਂ ਭੇਡਾਂ” ਲਈ ਸੀ। ਪਰ ਸਵਰਗ ਨੂੰ ਵਾਪਸ ਜਾਣ ਤੋਂ ਥੋੜ੍ਹੀ ਦੇਰ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ . . . ਵੇਖੋ ਮੈਂ ਜੁਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ।” (ਮੱਤੀ 10:5, 6; 15:24; 28:19, 20) ਇਸ ਤਰ੍ਹਾਂ ਸਮੇਂ ਦੇ ਬੀਤਣ ਨਾਲ ਰਾਜ ਦਾ ਸੁਨੇਹਾ ਪਰਾਈਆਂ ਕੌਮਾਂ ਨੂੰ ਵੀ ਸੁਣਾਇਆ ਗਿਆ ਅਤੇ ਉਨ੍ਹਾਂ ਵਿੱਚੋਂ ਕੁਝ ਲੋਕਾਂ ਨੇ ਦਾਊਦ ਨਾਲ ਬੰਨ੍ਹੇ ਗਏ ਨੇਮ ਦੀ ਪੂਰਤੀ ਵਿਚ ਵੀ ਹਿੱਸਾ ਲਿਆ ਸੀ। (ਰਸੂਲਾਂ ਦੇ ਕਰਤੱਬ 13:46) ਇਸ ਤਰ੍ਹਾਂ ਯਿਸੂ ਦੇ ਮਰਨ, ਜੀ ਉੱਠਣ, ਅਤੇ ਸਵਰਗ ਨੂੰ ਵਾਪਸ ਜਾਣ ਤੋਂ ਬਾਅਦ ਵੀ ਉਹ ‘ਉੱਮਤਾਂ ਲਈ ਯਹੋਵਾਹ ਦਾ ਗਵਾਹ’ ਸੀ।
14, 15. (ੳ) ਯਿਸੂ ਨੇ ਕਿਵੇਂ ਸਾਬਤ ਕੀਤਾ ਕਿ ਉਹ ਇਕ “ਪਰਧਾਨ ਅਤੇ ਹਾਕਮ” ਸੀ? (ਅ) ਪਹਿਲੀ ਸਦੀ ਵਿਚ ਯਿਸੂ ਦੇ ਚੇਲੇ ਕਿਹੜੀ ਉਮੀਦ ਰੱਖਦੇ ਸਨ?
14 ਯਿਸੂ ਨੇ ਇਕ “ਪਰਧਾਨ ਅਤੇ ਹਾਕਮ” ਵੀ ਬਣਨਾ ਸੀ। ਇਸ ਭਵਿੱਖਬਾਣੀ ਦੀ ਪੂਰਤੀ ਵਿਚ ਜਦੋਂ ਯਿਸੂ ਧਰਤੀ ਉੱਤੇ ਸੀ ਉਸ ਨੇ ਆਪਣੀ ਸਰਦਾਰੀ ਦੀਆਂ ਮੱਤੀ 4:24; 7:28, 29; 11:5) ਉਸ ਨੇ ਆਪਣੇ ਚੇਲਿਆਂ ਨੂੰ ਚੰਗੀ ਤਰ੍ਹਾਂ ਸਿਖਾਇਆ ਅਤੇ ਉਨ੍ਹਾਂ ਨੂੰ ਭਵਿੱਖ ਵਿਚ ਪ੍ਰਚਾਰ ਦੇ ਕੰਮ ਲਈ ਤਿਆਰ ਕੀਤਾ। (ਲੂਕਾ 10:1-12; ਰਸੂਲਾਂ ਦੇ ਕਰਤੱਬ 1:8; ਕੁਲੁੱਸੀਆਂ 1:23) ਸਿਰਫ਼ ਸਾਢੇ ਤਿੰਨ ਸਾਲਾਂ ਵਿਚ ਯਿਸੂ ਨੇ ਇਕ ਅੰਤਰਰਾਸ਼ਟਰੀ ਕਲੀਸਿਯਾ ਦੀ ਨੀਂਹ ਰੱਖੀ ਜਿਸ ਵਿਚ ਏਕਤਾ ਨਾਲ ਕੰਮ ਕਰ ਰਹੇ ਕਈਆਂ ਜਾਤਾਂ ਤੋਂ ਹਜ਼ਾਰਾਂ ਹੀ ਲੋਕ ਸਨ! ਸਿਰਫ਼ ਇਕ ਸੱਚਾ “ਪਰਧਾਨ ਅਤੇ ਹਾਕਮ” ਹੀ ਅਜਿਹਾ ਵੱਡਾ ਕੰਮ ਪੂਰਾ ਕਰ ਸਕਦਾ ਸੀ। *
ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਸਨ ਅਤੇ ਹਰ ਕੰਮ ਵਿਚ ਅਗਵਾਈ ਕੀਤੀ ਸੀ। ਮਿਸਾਲ ਲਈ, ਉਸ ਨੇ ਵੱਡੀਆਂ ਭੀੜਾਂ ਇਕੱਠੀਆਂ ਕਰ ਕੇ ਉਨ੍ਹਾਂ ਨੂੰ ਸੱਚਾਈ ਸਿਖਾਈ, ਅਤੇ ਉਨ੍ਹਾਂ ਨੂੰ ਉਨ੍ਹਾਂ ਬਰਕਤਾਂ ਬਾਰੇ ਦੱਸਿਆ ਜੋ ਉਸ ਦੀ ਅਗਵਾਈ ਅਨੁਸਾਰ ਚੱਲਣ ਵਾਲਿਆਂ ਨੂੰ ਮਿਲਣੀਆਂ ਸਨ। (15 ਪਹਿਲੀ ਸਦੀ ਦੀ ਮਸੀਹੀ ਕਲੀਸਿਯਾ ਵਿਚ ਇਕੱਠੇ ਕੀਤੇ ਗਏ ਲੋਕ ਪਰਮੇਸ਼ੁਰ ਦੀ ਪਵਿੱਤਰ ਆਤਮਾ ਨਾਲ ਮਸਹ ਕੀਤੇ ਗਏ ਸਨ ਅਤੇ ਉਹ ਯਿਸੂ ਦੇ ਸਵਰਗੀ ਰਾਜ ਵਿਚ ਉਸ ਨਾਲ ਸੰਗੀ ਰਾਜੇ ਬਣਨ ਦੀ ਉਮੀਦ ਰੱਖਦੇ ਸਨ। (ਪਰਕਾਸ਼ ਦੀ ਪੋਥੀ 14:1) ਪਰ ਯਸਾਯਾਹ ਦੀ ਭਵਿੱਖਬਾਣੀ ਮੁਢਲੀ ਮਸੀਹੀਅਤ ਬਾਰੇ ਹੀ ਨਹੀਂ ਸੀ। ਸਬੂਤ ਦਿਖਾਉਂਦਾ ਹੈ ਕਿ ਯਿਸੂ ਮਸੀਹ 1914 ਵਿਚ ਪਰਮੇਸ਼ੁਰ ਦੇ ਰਾਜ ਦਾ ਰਾਜਾ ਬਣਿਆ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ ਧਰਤੀ ਉੱਤੇ ਮਸਹ ਕੀਤੇ ਹੋਏ ਮਸੀਹੀਆਂ ਦੀ ਹਾਲਤ ਕਈਆਂ ਤਰੀਕਿਆਂ ਵਿਚ ਛੇਵੀਂ ਸਦੀ ਸਾ.ਯੁ.ਪੂ. ਦੇ ਗ਼ੁਲਾਮ ਯਹੂਦੀਆਂ ਦੀ ਹਾਲਤ ਨਾਲ ਮੇਲ ਖਾਂਦੀ ਸੀ। ਦਰਅਸਲ ਉਨ੍ਹਾਂ ਮਸੀਹੀਆਂ ਨਾਲ ਜੋ ਹੋਇਆ ਸੀ ਇਹ ਯਸਾਯਾਹ ਦੀ ਭਵਿੱਖਬਾਣੀ ਦੀ ਵੱਡੀ ਪੂਰਤੀ ਸੀ।
ਸਾਡੇ ਜ਼ਮਾਨੇ ਵਿਚ ਗ਼ੁਲਾਮੀ ਅਤੇ ਛੁਟਕਾਰਾ
16. ਸੰਨ 1914 ਵਿਚ ਯਿਸੂ ਦੇ ਰਾਜਾ ਬਣਨ ਦੇ ਸਮੇਂ ਤੇ ਦੁਨੀਆਂ ਦੀ ਕੀ ਹਾਲਤ ਹੋਈ?
16 ਜਦੋਂ 1914 ਵਿਚ ਯਿਸੂ ਰਾਜਾ ਬਣਿਆ ਸੀ ਤਾਂ ਦੁਨੀਆਂ ਦੀ ਅਜਿਹੀ ਭੈੜੀ ਹਾਲਤ ਸੀ ਜੋ ਪਹਿਲਾਂ ਕਦੀ ਵੀ ਨਹੀਂ ਦੇਖੀ ਗਈ ਸੀ। ਇਸ ਤਰ੍ਹਾਂ ਕਿਉਂ ਹੋਇਆ ਪਰਕਾਸ਼ ਦੀ ਪੋਥੀ 12:7-12, 17) ਇਹ ਲੜਾਈ ਸਿਖਰ ਤੇ ਉਦੋਂ ਪਹੁੰਚੀ ਜਦੋਂ 1918 ਵਿਚ ਪ੍ਰਚਾਰ ਦਾ ਕੰਮ ਰੋਕਿਆ ਗਿਆ ਸੀ ਅਤੇ ਵਾਚ ਟਾਵਰ ਸੋਸਾਇਟੀ ਦੇ ਮੁੱਖ ਮੈਂਬਰ ਦੇਸ਼ਧਰੋਹ ਦੇ ਝੂਠੇ ਇਲਜ਼ਾਮ ਲਈ ਕੈਦ ਕੀਤੇ ਗਏ ਸਨ। ਇਸ ਤਰ੍ਹਾਂ ਯਹੂਦੀਆਂ ਦੀ ਗ਼ੁਲਾਮੀ ਵਾਂਗ ਯਹੋਵਾਹ ਦੇ ਇਹ ਸੇਵਕ ਰੂਹਾਨੀ ਗ਼ੁਲਾਮੀ ਵਿਚ ਗਏ। ਉਨ੍ਹਾਂ ਦੀ ਵੱਡੀ ਬਦਨਾਮੀ ਹੋਈ।
ਸੀ? ਕਿਉਂਕਿ ਰਾਜਾ ਬਣਨ ਤੇ ਯਿਸੂ ਨੇ ਸ਼ਤਾਨ ਅਤੇ ਉਸ ਦੇ ਬੁਰੇ ਦੂਤਾਂ ਨੂੰ ਸਵਰਗ ਵਿੱਚੋਂ ਕੱਢ ਦਿੱਤਾ ਸੀ। ਸ਼ਤਾਨ ਨੇ ਧਰਤੀ ਉੱਤੇ ਆ ਕੇ ਮਸਹ ਕੀਤੇ ਹੋਏ ਮਸੀਹੀਆਂ ਦੇ ਬਕੀਏ ਨਾਲ ਲੜਾਈ ਸ਼ੁਰੂ ਕੀਤੀ। (17. ਸੰਨ 1919 ਵਿਚ ਮਸਹ ਕੀਤੇ ਹੋਇਆਂ ਦੀ ਹਾਲਤ ਕਿਵੇਂ ਬਦਲੀ ਅਤੇ ਉਹ ਕਿਸ ਤਰ੍ਹਾਂ ਮਜ਼ਬੂਤ ਕੀਤੇ ਗਏ ਸਨ?
17 ਪਰ ਪਰਮੇਸ਼ੁਰ ਦੇ ਮਸਹ ਕੀਤੇ ਹੋਏ ਸੇਵਕਾਂ ਦੀ ਗ਼ੁਲਾਮੀ ਬਹੁਤਾ ਚਿਰ ਨਹੀਂ ਰਹੀ। ਕੈਦ ਕੀਤੇ ਗਏ ਭਰਾ 26 ਮਾਰਚ, 1919 ਨੂੰ ਰਿਹਾ ਕੀਤੇ ਗਏ ਅਤੇ ਬਾਅਦ ਵਿਚ ਉਨ੍ਹਾਂ ਨੂੰ ਸਾਰੇ ਇਲਜ਼ਾਮਾਂ ਤੋਂ ਬਰੀ ਕੀਤਾ ਗਿਆ ਸੀ। ਯਹੋਵਾਹ ਨੇ ਆਪਣੀ ਪਵਿੱਤਰ ਆਤਮਾ ਨਾਲ ਆਪਣੇ ਆਜ਼ਾਦ ਲੋਕਾਂ ਨੂੰ ਉਸ ਕੰਮ ਲਈ ਤਿਆਰ ਕੀਤਾ ਜੋ ਉਨ੍ਹਾਂ ਦੇ ਅੱਗੇ ਸੀ। ਖ਼ੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਨੇ ‘ਅੰਮ੍ਰਿਤ ਜਲ ਮੁਖਤ ਲੈਣ’ ਦਾ ਸੱਦਾ ਸਵੀਕਾਰ ਕੀਤਾ। (ਪਰਕਾਸ਼ ਦੀ ਪੋਥੀ 22:17) ਇਸ ਮਸਹ ਕੀਤੇ ਹੋਏ ਬਕੀਏ ਨੇ “ਬਿਨਾ ਚਾਂਦੀ, ਬਿਨਾ ਮੁੱਲ ਮਧ ਤੇ ਦੁੱਧ” ਲਏ ਅਤੇ ਉਹ ਰੂਹਾਨੀ ਤੌਰ ਤੇ ਅਜਿਹੇ ਵੱਡੇ ਵਾਧੇ ਲਈ ਮਜ਼ਬੂਤ ਹੋਇਆ ਜਿਸ ਦੀ ਉਸ ਨੇ ਕਲਪਨਾ ਵੀ ਨਹੀਂ ਕੀਤੀ ਸੀ।
ਇਕ ਵੱਡੀ ਭੀੜ ਪਰਮੇਸ਼ੁਰ ਦੇ ਮਸਹ ਕੀਤੇ ਹੋਇਆਂ ਨੂੰ ਸਜਾਉਂਦੀ ਹੈ
18. ਯਿਸੂ ਮਸੀਹ ਦੇ ਚੇਲਿਆਂ ਦੇ ਕਿਹੜੇ ਦੋ ਸਮੂਹ ਹਨ, ਅਤੇ ਅੱਜ ਉਹ ਇਕੱਠੇ ਕੀ ਬਣਦੇ ਹਨ?
18 ਯਿਸੂ ਦੇ ਚੇਲਿਆਂ ਦੀਆਂ ਦੋ ਵੱਖਰੀਆਂ ਉਮੀਦਾਂ ਹਨ, ਸਵਰਗ ਨੂੰ ਜਾਣ ਦੀ ਜਾਂ ਧਰਤੀ ਉੱਤੇ ਰਹਿਣ ਦੀ। ਪਹਿਲਾਂ 1,44,000 ਲੋਕਾਂ ਦਾ ‘ਛੋਟਾ ਝੁੰਡ’ ਇਕੱਠਾ ਕੀਤਾ ਗਿਆ ਸੀ ਜੋ ਯਿਸੂ ਦੇ ਸਵਰਗੀ ਰਾਜ ਵਿਚ ਰਾਜ ਕਰਨ ਦੀ ਉਮੀਦ ਰੱਖਦਾ ਹੈ। ਇਹ ਮਸਹ ਕੀਤੇ ਹੋਏ ਮਸੀਹੀ ਯਹੂਦੀ ਅਤੇ ਗ਼ੈਰ-ਯਹੂਦੀ ਵੀ ਹਨ ਅਤੇ ਇਨ੍ਹਾਂ ਨੂੰ ‘ਪਰਮੇਸ਼ੁਰ ਦਾ ਇਸਰਾਏਲ’ ਸੱਦਿਆ ਜਾਂਦਾ ਹੈ। (ਲੂਕਾ 12:32; ਗਲਾਤੀਆਂ 6:16; ਪਰਕਾਸ਼ ਦੀ ਪੋਥੀ 14:1) ਫਿਰ ਇਨ੍ਹਾਂ ਆਖ਼ਰੀ ਦਿਨਾਂ ਵਿਚ ‘ਹੋਰ ਭੇਡਾਂ’ ਦੀ “ਇੱਕ ਵੱਡੀ ਭੀੜ” ਇਕੱਠੀ ਕੀਤੀ ਗਈ। ਇਹ ਲੋਕ ਇਕ ਸੁੰਦਰ ਧਰਤੀ ਉੱਤੇ ਹਮੇਸ਼ਾ ਲਈ ਜੀਉਣ ਦੀ ਉਮੀਦ ਰੱਖਦੇ ਹਨ। ਵੱਡੀ ਬਿਪਤਾ ਸ਼ੁਰੂ ਹੋਣ ਤੋਂ ਪਹਿਲਾਂ ਇਹ ਭੀੜ, ਜਿਸ ਦੀ ਗਿਣਤੀ ਦੱਸੀ ਨਹੀਂ ਗਈ, ਛੋਟੇ ਝੁੰਡ ਦੇ ਨਾਲ-ਨਾਲ ਸੇਵਾ ਕਰਦੀ ਹੈ। ਦੋਨੋਂ ਸਮੂਹ “ਇੱਕੋ ਇੱਜੜ” ਵਿਚ ਹਨ ਜੋ “ਇੱਕੋ ਅਯਾਲੀ” ਦੇ ਅਧੀਨ ਹੈ।—ਪਰਕਾਸ਼ ਦੀ ਪੋਥੀ 7:9, 10; ਯੂਹੰਨਾ 10:16.
19. ਪਰਮੇਸ਼ੁਰ ਦੇ ਇਸਰਾਏਲ ਦੇ ਸੱਦੇ ਨੂੰ ਸੁਣ ਕੇ ਇਕ ਅਣਜਾਣੀ “ਕੌਮ” ਨੇ ਕੀ ਕੀਤਾ ਹੈ?
19 ਯਸਾਯਾਹ ਦੀ ਭਵਿੱਖਬਾਣੀ ਦੇ ਅਗਲੇ ਸ਼ਬਦਾਂ ਤੋਂ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਇਹ ਵੱਡੀ ਭੀੜ ਇਕੱਠੀ ਕੀਤੀ ਜਾਣੀ ਸੀ: “ਵੇਖ, ਤੂੰ ਇੱਕ ਕੌਮ ਨੂੰ ਸੱਦੇਂਗਾ ਜਿਹ ਨੂੰ ਤੂੰ ਨਹੀਂ ਜਾਣਦਾ, ਅਤੇ ਇੱਕ ਕੌਮ ਜੋ ਤੈਨੂੰ ਨਹੀਂ ਜਾਣਦੀ, ਯਹੋਵਾਹ ਤੇਰੇ ਪਰਮੇਸ਼ੁਰ ਅਤੇ ਇਸਰਾਏਲ ਦੇ ਪਵਿੱਤਰ ਪੁਰਖ ਦੇ ਕਾਰਨ, ਜਿਹ ਨੇ ਤੈਨੂੰ ਸਜਾਇਆ, ਤੇਰੇ ਕੋਲ ਨੱਠੀ ਆਵੇਗੀ।” (ਯਸਾਯਾਹ 55:5) ਰੂਹਾਨੀ ਗ਼ੁਲਾਮੀ ਤੋਂ ਛੁਟਕਾਰਾ ਪਾ ਕੇ ਮਸਹ ਕੀਤੇ ਹੋਏ ਮਸੀਹੀਆਂ ਨੇ ਪਹਿਲਾਂ-ਪਹਿਲਾਂ ਇਹ ਨਹੀਂ ਸਮਝਿਆ ਸੀ ਕਿ ਆਰਮਾਗੇਡਨ ਤੋਂ ਪਹਿਲਾਂ ਉਨ੍ਹਾਂ ਨੂੰ ਯਹੋਵਾਹ ਦੀ ਭਗਤੀ ਕਰਨ ਲਈ ਇਕ ਵੱਡੀ “ਕੌਮ” ਨੂੰ ਸੱਦਾ ਦੇਣ ਲਈ ਵਰਤਿਆ ਜਾਵੇਗਾ। ਪਰ ਸਮਾਂ ਬੀਤਣ ਨਾਲ ਕਈ ਨੇਕਦਿਲ ਲੋਕ ਮਸਹ ਕੀਤੇ ਹੋਇਆਂ ਨਾਲ ਮਿਲਣ ਲੱਗ ਪਏ ਅਤੇ ਉਨ੍ਹਾਂ ਵਾਂਗ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰਨ ਲੱਗ ਪਏ। ਪਰ ਉਨ੍ਹਾਂ ਦੀ ਉਮੀਦ ਸਵਰਗ ਨੂੰ ਜਾਣ ਦੀ ਨਹੀਂ ਸੀ। ਇਨ੍ਹਾਂ ਨਵੇਂ ਲੋਕਾਂ ਨੇ ਮਸਹ ਕੀਤੇ ਹੋਇਆਂ ਦੀ ਸੋਹਣੀ ਹਾਲਤ ਦੇਖ ਕੇ ਇਹ ਜਾਣ ਲਿਆ ਕਿ ਯਹੋਵਾਹ ਉਨ੍ਹਾਂ ਦੇ ਸੰਗ ਹੈ। (ਜ਼ਕਰਯਾਹ 8:23) ਉੱਨੀ ਸੌ ਤੀਹ ਦੇ ਦਹਾਕੇ ਵਿਚ ਮਸਹ ਕੀਤੇ ਹੋਇਆਂ ਨੇ ਇਨ੍ਹਾਂ ਲੋਕਾਂ ਦੀ ਅਸਲੀ ਪਛਾਣ ਕੀਤੀ। ਉਹ ਸਮਝਣ ਲੱਗ ਪਏ ਕਿ ਇਨ੍ਹਾਂ ਲੋਕਾਂ ਨੂੰ ਜਿਨ੍ਹਾਂ ਦੀ ਗਿਣਤੀ ਵੱਧ ਰਹੀ ਸੀ ਇਕੱਠਾ ਕਰਨ ਦਾ ਵੱਡਾ ਕੰਮ ਉਨ੍ਹਾਂ ਦੇ ਅੱਗੇ ਸੀ। ਵੱਡੀ ਭੀੜ ਪਰਮੇਸ਼ੁਰ ਦੇ ਨੇਮ-ਬੱਧ ਲੋਕਾਂ ਨਾਲ ਸੰਗਤ ਕਰਨ ਲਈ ਨੱਠੀ ਆ ਰਹੀ ਸੀ ਅਤੇ ਇਸ ਦਾ ਇਕ ਚੰਗਾ ਕਾਰਨ ਸੀ।
20. (ੳ) ਸਾਡੇ ਜ਼ਮਾਨੇ ਵਿਚ ‘ਯਹੋਵਾਹ ਨੂੰ ਭਾਲਣਾ’ ਇੰਨਾ ਜ਼ਰੂਰੀ ਕਿਉਂ ਹੈ ਅਤੇ ਅਸੀਂ ਇਹ ਕਿਵੇਂ ਕਰ ਸਕਦੇ ਹਾਂ? (ਅ) ਯਹੋਵਾਹ ਆਪਣੇ ਭਾਲਣ ਵਾਲਿਆਂ ਲਈ ਕੀ ਕਰੇਗਾ?
20 ਯਸਾਯਾਹ ਦੇ ਜ਼ਮਾਨੇ ਵਿਚ ਇਹ ਸੱਦਾ ਦਿੱਤਾ ਗਿਆ ਸੀ: “ਯਹੋਵਾਹ ਨੂੰ ਭਾਲੋ ਜਦ ਤੀਕ ਉਹ ਲੱਭ ਸੱਕੇ, ਉਹ ਨੂੰ ਪੁਕਾਰੋ ਜਦ ਤੀਕ ਉਹ ਨੇੜੇ ਹੈ।” (ਯਸਾਯਾਹ 55:6) ਸਾਡੇ ਜ਼ਮਾਨੇ ਵਿਚ ਇਹ ਸ਼ਬਦ ਪਰਮੇਸ਼ੁਰ ਦੇ ਇਸਰਾਏਲ ਅਤੇ ਵੱਡੀ ਭੀੜ ਲਈ ਵੀ ਢੁਕਵੇਂ ਹਨ। ਯਹੋਵਾਹ ਦੀ ਬਰਕਤ ਬਿਨ-ਸ਼ਰਤ ਨਹੀਂ ਦਿੱਤੀ ਜਾਂਦੀ ਅਤੇ ਨਾ ਹੀ ਇਹ ਸੱਦਾ ਹਮੇਸ਼ਾ ਲਈ ਦਿੱਤਾ ਜਾਵੇਗਾ। ਯਹੋਵਾਹ ਦੀ ਕਿਰਪਾ ਭਾਲਣ ਦਾ ਸਮਾਂ ਹੁਣ ਹੈ। ਜਦੋਂ ਸਜ਼ਾ ਦੇਣ ਲਈ ਯਹੋਵਾਹ ਦਾ ਠਹਿਰਾਇਆ ਹੋਇਆ ਸਮਾਂ ਆਵੇਗਾ, ਤਾਂ ਬਹੁਤ ਦੇਰ ਹੋ ਚੁੱਕੀ ਹੋਵੇਗੀ। ਇਸ ਲਈ ਯਸਾਯਾਹ ਨੇ ਕਿਹਾ: “ਦੁਸ਼ਟ ਆਪਣੇ ਰਾਹ ਨੂੰ ਤਿਆਗੇ, ਅਤੇ ਬੁਰਿਆਰ ਆਪਣੇ ਖਿਆਲਾਂ ਨੂੰ, ਉਹ ਯਹੋਵਾਹ ਵੱਲ ਮੁੜੇ ਅਤੇ ਉਹ ਉਸ ਤੇ ਰਹਮ ਕਰੇਗਾ, ਅਤੇ ਸਾਡੇ ਪਰਮੇਸ਼ੁਰ ਵੱਲ ਜੋ ਅੱਤ ਦਿਆਲੂ ਹੈ।”—ਯਸਾਯਾਹ 55:7.
21. ਇਸਰਾਏਲ ਦੀ ਕੌਮ ਆਪਣੇ ਪਿਉ-ਦਾਦਿਆਂ ਦੇ ਇਰਾਦੇ ਪ੍ਰਤੀ ਬੇਵਫ਼ਾ ਕਿਵੇਂ ਨਿਕਲੀ ਸੀ?
21 “ਉਹ ਯਹੋਵਾਹ ਵੱਲ ਮੁੜੇ” ਸ਼ਬਦ ਸੰਕੇਤ ਕਰਦੇ ਹਨ ਕਿ ਜਿਨ੍ਹਾਂ ਨੂੰ ਤੋਬਾ ਕਰ ਕੇ ਯਹੋਵਾਹ ਵੱਲ ਵਾਪਸ ਮੁੜਨ ਦੀ ਲੋੜ ਸੀ ਉਨ੍ਹਾਂ ਦਾ ਪਹਿਲਾਂ ਪਰਮੇਸ਼ੁਰ ਨਾਲ ਰਿਸ਼ਤਾ ਸੀ। ਇਹ ਸ਼ਬਦ ਸਾਨੂੰ ਯਾਦ ਕਰਾਉਂਦੇ ਹਨ ਕਿ ਯਸਾਯਾਹ ਦੀ ਭਵਿੱਖਬਾਣੀ ਦੇ ਕਈ ਹਿੱਸੇ ਪਹਿਲਾਂ ਬਾਬਲ ਵਿਚ ਯਹੂਦੀ ਗ਼ੁਲਾਮਾਂ ਉੱਤੇ ਪੂਰੇ ਹੋਏ ਸਨ। ਸਦੀਆਂ ਪਹਿਲਾਂ ਉਨ੍ਹਾਂ ਗ਼ੁਲਾਮਾਂ ਦੇ ਪਿਉ-ਦਾਦਿਆਂ ਨੇ ਯਹੋਵਾਹ ਪ੍ਰਤੀ ਆਗਿਆਕਾਰ ਹੋਣ ਦਾ ਪੱਕਾ ਇਰਾਦਾ ਇਸ ਤਰ੍ਹਾਂ ਐਲਾਨ ਕੀਤਾ ਸੀ: “ਏਹ ਸਾਥੋਂ ਦੂਰ ਰਹੇ ਜੋ ਅਸੀਂ ਯਹੋਵਾਹ ਨੂੰ ਛੱਡ ਕੇ ਦੂਜੇ ਦੇਵਤਿਆਂ ਦੀ ਉਪਾਸਨਾ ਕਰੀਏ!” (ਯਹੋਸ਼ੁਆ 24:16) ਇਤਿਹਾਸ ਦਿਖਾਉਂਦਾ ਹੈ ਕਿ ਜਿਸ ਗੱਲ ਤੋਂ ਉਹ ‘ਦੂਰ ਰਹਿਣਾ’ ਚਾਹੁੰਦੇ ਸਨ ਉਨ੍ਹਾਂ ਨੇ ਕਈ ਵਾਰ ਉਹੀ ਕੀਤੀ ਸੀ! ਪਰਮੇਸ਼ੁਰ ਦੇ ਲੋਕਾਂ ਨੇ ਨਿਹਚਾ ਦੀ ਕਮੀ ਦਿਖਾਈ ਅਤੇ ਇਸ ਕਰਕੇ ਹੀ ਉਹ ਬਾਬਲ ਵਿਚ ਗ਼ੁਲਾਮ ਬਣੇ ਸਨ।
22. ਯਹੋਵਾਹ ਨੇ ਕਿਉਂ ਕਿਹਾ ਸੀ ਕਿ ਉਸ ਦੇ ਖ਼ਿਆਲ ਅਤੇ ਰਾਹ ਇਨਸਾਨਾਂ ਦੇ ਖ਼ਿਆਲਾਂ ਅਤੇ ਰਾਹਾਂ ਤੋਂ ਉੱਚੇ ਹਨ?
22 ਜੇ ਉਹ ਤੋਬਾ ਕਰਦੇ ਤਾਂ ਫਿਰ ਯੋਹਵਾਹ ਦਾ ਕੀ ਵਾਅਦਾ ਸੀ? ਯਸਾਯਾਹ ਨੇ ਕਿਹਾ ਕਿ “ਅੱਤ ਦਿਆਲੂ” ਉਨ੍ਹਾਂ ਨੂੰ ਮਾਫ਼ ਕਰੇਗਾ। ਉਸ ਨੇ ਅੱਗੇ ਕਿਹਾ: “ਕਿਉਂ ਜੋ ਮੇਰੇ ਖਿਆਲ ਤੁਹਾਡੇ ਖਿਆਲ ਨਹੀਂ, ਨਾ ਤੁਹਾਡੇ ਰਾਹ ਮੇਰੇ ਰਾਹ ਹਨ, ਯਹੋਵਾਹ ਦਾ ਵਾਕ ਹੈ। ਜਿਵੇਂ ਅਕਾਸ਼ ਧਰਤੀ ਤੋਂ ਉੱਚੇ ਹਨ, ਤਿਵੇਂ ਮੇਰੇ ਰਾਹ ਤੁਹਾਡੇ ਰਾਹਾਂ ਤੋਂ, ਅਤੇ ਮੇਰੇ ਖਿਆਲ ਤੁਹਾਡੇ ਖਿਆਲਾਂ ਤੋਂ ਉੱਚੇ ਹਨ।” (ਯਸਾਯਾਹ 55:8, 9) ਯਹੋਵਾਹ ਸੰਪੂਰਣ ਹੈ ਅਤੇ ਉਸ ਦੇ ਖ਼ਿਆਲ ਅਤੇ ਰਾਹ ਬਹੁਤ ਹੀ ਉੱਚੇ ਹਨ। ਉਸ ਦੀ ਦਇਆ ਵੀ ਇੰਨੀ ਵੱਡੀ ਹੈ ਕਿ ਅਸੀਂ ਯਹੋਵਾਹ ਜਿੱਡੀ ਦਇਆ ਕਦੇ ਨਹੀਂ ਕਰ ਸਕਦੇ। ਜ਼ਰਾ ਸੋਚੋ: ਜਦੋਂ ਅਸੀਂ ਕਿਸੇ ਨੂੰ ਮਾਫ਼ ਕਰਦੇ ਹਾਂ ਤਾਂ ਅਸੀਂ ਇਕ ਪਾਪੀ ਵਜੋਂ ਦੂਸਰੇ ਪਾਪੀ ਨੂੰ ਮਾਫ਼ ਕਰ ਰਹੇ ਹੁੰਦੇ ਹਾਂ। ਅਸੀਂ ਜਾਣਦੇ ਹਾਂ ਕਿ ਉਹ ਵੀ ਸਮਾਂ ਆਵੇਗਾ ਜਦੋਂ ਸਾਨੂੰ ਵੀ ਮਾਫ਼ੀ ਦੀ ਜ਼ਰੂਰਤ ਪਵੇਗੀ। (ਮੱਤੀ 6:12) ਪਰ ਯਹੋਵਾਹ ਨੂੰ ਕਦੀ ਵੀ ਮਾਫ਼ੀ ਦੀ ਜ਼ਰੂਰਤ ਨਹੀਂ ਪੈਂਦੀ ਅਤੇ ਫਿਰ ਵੀ ਉਹ ਸਾਨੂੰ ਮਾਫ਼ ਕਰਦਾ ਹੈ ਕਿਉਂਕਿ ਉਹ “ਅੱਤ ਦਿਆਲੂ” ਹੈ! ਸੱਚ-ਮੁੱਚ ਉਹ ਬਹੁਤ ਹੀ ਪ੍ਰੇਮਪੂਰਣ ਪਰਮੇਸ਼ੁਰ ਹੈ। ਆਪਣੀ ਦਇਆ ਕਰਕੇ ਯਹੋਵਾਹ ਆਕਾਸ਼ ਦੀਆਂ ਖਿੜਕੀਆਂ ਖੋਲ੍ਹਦਾ ਹੈ ਅਤੇ ਪੂਰੇ ਦਿਲ ਨਾਲ ਉਸ ਵੱਲ ਮੁੜਨ ਵਾਲਿਆਂ ਉੱਤੇ ਉਹ ਬਹੁਤ ਸਾਰੀਆਂ ਬਰਕਤਾਂ ਵਹਾਉਂਦਾ ਹੈ।—ਮਲਾਕੀ 3:10.
ਯਹੋਵਾਹ ਵੱਲ ਮੁੜਨ ਵਾਲਿਆਂ ਲਈ ਬਰਕਤਾਂ
23. ਯਹੋਵਾਹ ਨੇ ਕਿਹੜੀ ਉਦਾਹਰਣ ਦੇ ਕੇ ਸਮਝਾਇਆ ਸੀ ਕਿ ਉਸ ਦਾ ਬਚਨ ਪੂਰਾ ਹੋਵੇਗਾ?
23 ਯਹੋਵਾਹ ਨੇ ਆਪਣੇ ਲੋਕਾਂ ਨਾਲ ਵਾਅਦਾ ਕੀਤਾ ਕਿ “ਜਿਵੇਂ ਤਾਂ ਵਰਖਾ ਅਤੇ ਬਰਫ਼ ਅਕਾਸ਼ ਤੋਂ ਪੈਂਦੀ ਹੈ, ਅਤੇ ਉੱਥੇ ਨੂੰ ਮੁੜ ਨਹੀ ਜਾਂਦੀ, ਸਗੋਂ ਧਰਤੀ ਨੂੰ ਸਿੰਜ ਕੇ ਉਸ ਨੂੰ ਜਮਾਉਂਦੀ ਅਤੇ ਖਿੜਾਉਂਦੀ ਯਸਾਯਾਹ 55:10, 11) ਯਹੋਵਾਹ ਜੋ ਵੀ ਕਹਿੰਦਾ ਹੈ ਉਹ ਪੂਰਾ ਹੋ ਕੇ ਹੀ ਰਹਿੰਦਾ ਹੈ। ਠੀਕ ਜਿਵੇਂ ਮੀਂਹ ਅਤੇ ਬਰਫ਼ ਆਕਾਸ਼ ਤੋਂ ਪੈ ਕੇ ਧਰਤੀ ਨੂੰ ਸਿੰਜਦੇ ਹਨ ਅਤੇ ਫਲ ਉਤਪੰਨ ਕਰਦੇ ਹਨ, ਉਸੇ ਤਰ੍ਹਾਂ ਯਹੋਵਾਹ ਦੇ ਮੂੰਹੋਂ ਨਿਕਲਣ ਵਾਲਾ ਬਚਨ ਪੂਰੀ ਤਰ੍ਹਾਂ ਭਰੋਸੇਯੋਗ ਹੁੰਦਾ ਹੈ। ਇਸ ਲਈ ਅਸੀਂ ਪੱਕਾ ਵਿਸ਼ਵਾਸ ਕਰਦੇ ਹਾਂ ਕਿ ਉਹ ਆਪਣੇ ਸਾਰੇ ਵਾਅਦੇ ਪੂਰੇ ਕਰੇਗਾ।—ਗਿਣਤੀ 23:19.
ਹੈ, ਐਉਂ ਬੀਜਣ ਵਾਲੇ ਨੂੰ ਬੀ ਅਤੇ ਖਾਣ ਵਾਲੇ ਨੂੰ ਰੋਟੀ ਦਿੰਦੀ ਹੈ, ਤਿਵੇਂ ਮੇਰਾ ਬਚਨ ਹੋਵੇਗਾ ਜੋ ਮੇਰੇ ਮੂੰਹੋਂ ਨਿੱਕਲਦਾ ਹੈ, ਉਹ ਮੇਰੀ ਵੱਲ ਅਵਿਰਥਾ ਨਹੀਂ ਮੁੜੇਗਾ, ਪਰ ਜੋ ਮੈਂ ਠਾਣਿਆ ਉਸ ਨੂੰ ਪੂਰਾ ਕਰੇਗਾ, ਅਤੇ ਜਿਸ ਲਈ ਮੈਂ ਘੱਲਿਆ, ਉਸ ਵਿੱਚ ਸਫ਼ਲ ਹੋਏਗਾ।” (24, 25. ਯਸਾਯਾਹ ਦੀ ਭਵਿੱਖਬਾਣੀ ਵੱਲ ਧਿਆਨ ਦੇਣ ਵਾਲੇ ਯਹੂਦੀ ਗ਼ੁਲਾਮਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ ਸਨ?
24 ਇਸ ਲਈ, ਜੇਕਰ ਯਹੂਦੀ ਲੋਕ ਯਸਾਯਾਹ ਦੀ ਭਵਿੱਖਬਾਣੀ ਵੱਲ ਧਿਆਨ ਦਿੰਦੇ ਤਾਂ ਉਹ ਮੁਕਤੀ ਜ਼ਰੂਰ ਹਾਸਲ ਕਰਦੇ ਜਿਸ ਦਾ ਯਹੋਵਾਹ ਨੇ ਵਾਅਦਾ ਕੀਤਾ ਸੀ। ਨਤੀਜੇ ਵਜੋਂ ਉਨ੍ਹਾਂ ਨੂੰ ਵੱਡੀ ਖ਼ੁਸ਼ੀ ਮਿਲ ਸਕਦੀ ਸੀ। ਯਹੋਵਾਹ ਨੇ ਕਿਹਾ: “ਤੁਸੀਂ ਨਿੱਕਲੋਗੇ ਤਾਂ ਖੁਸ਼ੀ ਨਾਲ, ਤੁਸੀਂ ਤੋਰੇ ਜਾਓਗੇ ਸ਼ਾਂਤੀ ਨਾਲ, ਪਹਾੜ ਅਤੇ ਟਿੱਬੇ ਤੁਹਾਡੇ ਅੱਗੇ ਖੁਲ੍ਹ ਕੇ ਜੈਕਾਰੇ ਗਜਾਉਣਗੇ, ਅਤੇ ਖੇਤ ਦੇ ਸਾਰੇ ਰੁੱਖ ਤਾਲੀਆਂ ਵਜਾਉਣਗੇ। ਕੰਡਿਆਂ ਦੇ ਥਾਂ ਸਰੂ ਉੱਗੇਗਾ, ਮਲ੍ਹੇ ਦੇ ਥਾਂ ਮਹਿੰਦੀ ਉੱਗੇਗੀ, ਏਹ ਯਹੋਵਾਹ ਲਈ ਨਾਮ ਅਤੇ ਸਦੀਪਕ ਨਿਸ਼ਾਨ ਹੋਵੇਗਾ, ਜੋ ਮਿਟੇਗਾ ਨਹੀਂ।”—25 ਸੰਨ 537 ਸਾ.ਯੁ.ਪੂ. ਵਿਚ ਯਹੂਦੀ ਗ਼ੁਲਾਮ ਸੱਚ-ਮੁੱਚ ਬਾਬਲ ਵਿੱਚੋਂ ਖ਼ੁਸ਼ੀ ਨਾਲ ਨਿਕਲੇ ਸਨ। (ਜ਼ਬੂਰ 126:1, 2) ਜਦੋਂ ਉਹ ਯਰੂਸ਼ਲਮ ਪਹੁੰਚੇ, ਤਾਂ ਜ਼ਮੀਨ ਕੰਡਿਆਂ ਅਤੇ ਬਿੱਛੂ ਬੂਟੀਆਂ ਨਾਲ ਭਰੀ ਹੋਈ ਸੀ। ਯਾਦ ਰੱਖੋ ਕਿ ਦੇਸ਼ ਕਈਆਂ ਦਹਾਕਿਆਂ ਲਈ ਵਿਰਾਨ ਪਿਆ ਸੀ। ਪਰ ਪਰਮੇਸ਼ੁਰ ਦੇ ਵਾਪਸ ਮੁੜੇ ਲੋਕਾਂ ਨੇ ਇਸ ਨੂੰ ਬਦਲ ਦਿੱਤਾ। ਕੰਡਿਆਂ ਅਤੇ ਬੂਟਿਆਂ ਦੀ ਥਾਂ ਸਰੂ ਦੇ ਉੱਚੇ-ਉੱਚੇ ਦਰਖ਼ਤ ਅਤੇ ਮਹਿੰਦੀ ਦੇ ਬੂਟੇ ਉੱਗੇ ਸਨ। ਯਹੋਵਾਹ ਦੀ ਬਰਕਤ ਦਾ ਸਬੂਤ ਇਸ ਗੱਲ ਤੋਂ ਦੇਖਿਆ ਜਾ ਸਕਦਾ ਸੀ ਕਿ ਉਸ ਦੇ ਲੋਕਾਂ ਨੇ ‘ਖੁਲ੍ਹ ਕੇ ਜੈਕਾਰੇ ਗਜਾਏ।’ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕਿ ਜ਼ਮੀਨ ਖ਼ੁਸ਼ੀ ਮਨਾ ਰਹੀ ਹੋਵੇ।
26. ਅੱਜ ਪਰਮੇਸ਼ੁਰ ਦੇ ਲੋਕਾਂ ਦੀ ਖ਼ੁਸ਼ਹਾਲੀ ਕਿਹੋ ਜਿਹੀ ਹੈ?
26 ਸੰਨ 1919 ਵਿਚ ਮਸਹ ਕੀਤੇ ਹੋਏ ਮਸੀਹੀ ਆਪਣੀ ਰੂਹਾਨੀ ਗ਼ੁਲਾਮੀ ਤੋਂ ਆਜ਼ਾਦ ਕੀਤੇ ਗਏ ਸਨ। (ਯਸਾਯਾਹ 66:8) ਹੋਰ ਭੇਡਾਂ ਦੀ ਵੱਡੀ ਭੀੜ ਦੇ ਨਾਲ ਉਹ ਹੁਣ ਇਕ ਰੂਹਾਨੀ ਫਿਰਦੌਸ ਵਿਚ ਖ਼ੁਸ਼ੀ ਨਾਲ ਪਰਮੇਸ਼ੁਰ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਉੱਤੋਂ ਬਾਬੁਲ ਦਾ ਹਰ ਦਾਗ਼ ਮਿਟਾਇਆ ਗਿਆ ਹੈ ਅਤੇ ਉਹ ਪਰਮੇਸ਼ੁਰ ਦੀ ਕਿਰਪਾ ਦਾ ਆਨੰਦ ਮਾਣਦੇ ਹਨ। ਉਨ੍ਹਾਂ ਦੀ ਰੂਹਾਨੀ ਖ਼ੁਸ਼ਹਾਲੀ ਯਹੋਵਾਹ ਦੇ ਨਾਂ ਦੀ ਵਡਿਆਈ ਕਰਦੀ ਹੈ ਅਤੇ ਸੱਚੀ ਭਵਿੱਖਬਾਣੀ ਦੇ ਪਰਮੇਸ਼ੁਰ ਵਜੋਂ ਉਸ ਨੂੰ ਉੱਚਾ ਕਰਦੀ ਹੈ। ਯਹੋਵਾਹ ਨੇ ਉਨ੍ਹਾਂ ਲਈ ਇਹ ਸਭ ਕੁਝ ਕਰ ਕੇ ਦਿਖਾਇਆ ਕਿ ਉਹੀ ਸੱਚਾ ਪਰਮੇਸ਼ੁਰ ਹੈ, ਉਹ ਆਪਣੇ ਬਚਨ ਪ੍ਰਤੀ ਵਫ਼ਾਦਾਰ ਹੈ, ਅਤੇ ਉਹ ਤੋਬਾ ਕਰਨ ਵਾਲਿਆਂ ਉੱਤੇ ਦਇਆ ਕਰਦਾ ਹੈ। ਉਮੀਦ ਹੈ ਕਿ ਜਿਹੜੇ ਲੋਕ ‘ਬਿਨਾ ਚਾਂਦੀ, ਬਿਨਾ ਮੁੱਲ ਮਧ ਤੇ ਦੁੱਧ ਲੈਂਦੇ ਜਾ ਰਹੇ ਹਨ,’ ਉਹ ਹਮੇਸ਼ਾ ਲਈ ਪਰਮੇਸ਼ੁਰ ਦੀ ਸੇਵਾ ਕਰ ਕੇ ਖ਼ੁਸ਼ ਰਹਿਣਗੇ!
[ਫੁਟਨੋਟ]
^ ਪੈਰਾ 1 ਪੁਰਾਣੇ ਬਾਬਲੀ ਬਿਜ਼ਨਿਸ ਰਿਕਾਰਡਾਂ ਵਿਚ ਕਈ ਯਹੂਦੀ ਨਾਂ ਪਾਏ ਗਏ ਹਨ।
^ ਪੈਰਾ 14 ਯਿਸੂ ਹੁਣ ਵੀ ਚੇਲੇ ਬਣਾਉਣ ਦੇ ਕੰਮ ਦੀ ਪ੍ਰਧਾਨਗੀ ਕਰਦਾ ਹੈ। (ਪਰਕਾਸ਼ ਦੀ ਪੋਥੀ 14:14-16) ਅੱਜ ਸਾਰੇ ਮਸੀਹੀ ਯਿਸੂ ਨੂੰ ਕਲੀਸਿਯਾ ਦਾ ਸਿਰ ਮੰਨਦੇ ਹਨ। (1 ਕੁਰਿੰਥੀਆਂ 11:3) ਅਤੇ ਪਰਮੇਸ਼ੁਰ ਦੇ ਠਹਿਰਾਏ ਹੋਏ ਸਮੇਂ ਵਿਚ, ਯਿਸੂ ਇਕ ਹੋਰ ਤਰੀਕੇ ਵਿਚ “ਪਰਧਾਨ ਅਤੇ ਹਾਕਮ” ਸਾਬਤ ਹੋਵੇਗਾ ਜਦੋਂ ਉਹ ਪਰਮੇਸ਼ੁਰ ਦੇ ਦੁਸ਼ਮਣਾਂ ਨਾਲ ਆਰਮਾਗੇਡਨ ਦੀ ਵੱਡੀ ਲੜਾਈ ਵਿਚ ਅਗਵਾਈ ਕਰੇਗਾ।—ਪਰਕਾਸ਼ ਦੀ ਪੋਥੀ 19:19-21.
[ਸਵਾਲ]
[ਸਫ਼ਾ 234 ਉੱਤੇ ਤਸਵੀਰ]
ਰੂਹਾਨੀ ਤੌਰ ਤੇ ਪਿਆਸੇ ਯਹੂਦੀਆਂ ਨੂੰ ‘ਪਾਣੀ ਲਈ ਆਉਣ’ ਅਤੇ ‘ਮਧ ਤੇ ਦੁੱਧ ਲੈਣ’ ਦਾ ਸੱਦਾ ਦਿੱਤਾ ਗਿਆ ਸੀ
[ਸਫ਼ਾ 239 ਉੱਤੇ ਤਸਵੀਰ]
ਯਿਸੂ ਨੇ ਸਾਬਤ ਕੀਤਾ ਕਿ ਉਹ ਉੱਮਤਾਂ ਲਈ “ਪਰਧਾਨ ਅਤੇ ਹਾਕਮ” ਸੀ
[ਸਫ਼ੇ 244, 245 ਉੱਤੇ ਤਸਵੀਰਾਂ]
“ਦੁਸ਼ਟ ਆਪਣੇ ਰਾਹ ਨੂੰ ਤਿਆਗੇ”