ਤੇਰ੍ਹਵਾਂ ਅਧਿਆਇ
“ਯਹੋਵਾਹ ਦੀ ਬਿਵਸਥਾ ਪੂਰੀ ਪੂਰੀ ਹੈ”
1, 2. ਆਮ ਕਰਕੇ ਕਈ ਲੋਕ ਅਦਾਲਤੀ ਕਾਨੂੰਨ ਦਾ ਵਿਰੋਧ ਕਿਉਂ ਕਰਦੇ ਹਨ, ਪਰ ਅਸੀਂ ਸ਼ਾਇਦ ਪਰਮੇਸ਼ੁਰ ਦੇ ਕਾਨੂੰਨਾਂ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਾਂਗੇ?
“ਮੁਕੱਦਮੇਬਾਜ਼ੀ ਦਾ ਖੂਹ ਬੜਾ ਡੂੰਘਾ ਹੈ, . . . ਇਸ ਵਿਚ ਹਰ ਚੀਜ਼ ਡੁੱਬ ਜਾਂਦੀ ਹੈ।” ਮੁਕੱਦਮਿਆਂ ਬਾਰੇ ਇਹ ਸ਼ਬਦ 1712 ਵਿਚ ਛਾਪੀ ਗਈ ਇਕ ਕਿਤਾਬ ਵਿਚ ਲਿਖੇ ਗਏ ਸਨ। ਇਸ ਕਿਤਾਬ ਦੇ ਲਿਖਾਰੀ ਨੇ ਅਜਿਹੇ ਕਾਨੂੰਨੀ ਪ੍ਰਬੰਧ ਦੀ ਨਿਖੇਧੀ ਕੀਤੀ ਸੀ ਜਿਸ ਵਿਚ ਮੁਕੱਦਮੇ ਕਈ ਸਾਲਾਂ ਤਕ ਚੱਲਦੇ ਰਹਿਣ ਕਰਕੇ ਇਨਸਾਫ਼ ਭਾਲਣ ਵਾਲੇ ਲੋਕਾਂ ਦੀ ਜੇਬ ਖਾਲੀ ਕੀਤੀ ਜਾਂਦੀ ਸੀ। ਕਈਆਂ ਦੇਸ਼ਾਂ ਵਿਚ ਅਦਾਲਤੀ ਕਾਨੂੰਨ ਬਹੁਤ ਗੁੰਝਲਦਾਰ ਹਨ ਅਤੇ ਇਕ-ਦੂਜੇ ਨਾਲ ਮੇਲ ਨਹੀਂ ਖਾਂਦੇ। ਉਨ੍ਹਾਂ ਵਿਚ ਇੰਨਾ ਅਨਿਆਂ ਤੇ ਪੱਖਪਾਤ ਹੁੰਦਾ ਹੈ ਕਿ ਆਮ ਕਰਕੇ ਲੋਕ ਅਜਿਹੀ ਵਿਵਸਥਾ ਨੂੰ ਪਸੰਦ ਕਰਨ ਦੀ ਬਜਾਇ ਉਸ ਨਾਲ ਨਫ਼ਰਤ ਕਰਦੇ ਹਨ।
2 ਇਸ ਤੋਂ ਉਲਟ ਇਨ੍ਹਾਂ ਸ਼ਬਦਾਂ ਬਾਰੇ ਸੋਚੋ ਜੋ ਅੱਜ ਤੋਂ 2,700 ਸਾਲ ਪਹਿਲਾਂ ਲਿਖੇ ਗਏ ਸਨ: “ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ।” (ਜ਼ਬੂਰਾਂ ਦੀ ਪੋਥੀ 119:97) ਜ਼ਬੂਰਾਂ ਦੇ ਇਸ ਲਿਖਾਰੀ ਨੂੰ ਬਿਵਸਥਾ ਨਾਲ ਇੰਨਾ ਪਿਆਰ ਕਿਉਂ ਸੀ? ਕਿਉਂਕਿ ਜਿਸ ਬਿਵਸਥਾ ਦੀ ਉਹ ਗੱਲ ਕਰ ਰਿਹਾ ਸੀ ਉਹ ਕਿਸੇ ਇਨਸਾਨੀ ਸਰਕਾਰ ਨੇ ਨਹੀਂ, ਸਗੋਂ ਯਹੋਵਾਹ ਪਰਮੇਸ਼ੁਰ ਨੇ ਦਿੱਤੀ ਸੀ। ਯਹੋਵਾਹ ਦੇ ਕਾਨੂੰਨਾਂ ਦੀ ਪੜ੍ਹਾਈ ਕਰਦੇ ਰਹਿਣ ਨਾਲ ਤੁਸੀਂ ਵੀ ਸ਼ਾਇਦ ਜ਼ਬੂਰਾਂ ਦੇ ਲਿਖਾਰੀ ਵਾਂਗ ਮਹਿਸੂਸ ਕਰੋਗੇ ਅਤੇ ਇਨ੍ਹਾਂ ਨੂੰ ਬਣਾਉਣ ਵਾਲੇ ਦੇ ਉੱਤਮ ਮਨ ਨੂੰ ਕੁਝ ਹੱਦ ਤਕ ਸਮਝਣ ਲੱਗ ਪਵੋਗੇ।
ਕਾਨੂੰਨਾਂ ਦਾ ਜਨਮਦਾਤਾ
3, 4. ਯਹੋਵਾਹ ਕਿਨ੍ਹਾਂ ਤਰੀਕਿਆਂ ਨਾਲ ਕਾਨੂੰਨਾਂ ਦਾ ਜਨਮਦਾਤਾ ਬਣਿਆ ਹੈ?
3 ਬਾਈਬਲ ਸਾਨੂੰ ਦੱਸਦੀ ਹੈ ਕਿ “ਸ਼ਰਾ ਦਾ ਦੇਣ ਵਾਲਾ ਅਤੇ ਨਿਆਈ ਇੱਕੋ ਹੈ।” (ਯਾਕੂਬ 4:12) ਆਕਾਸ਼ੀ ਪਿੰਡ ਵੀ “ਅਕਾਸ਼ ਦੀਆਂ ਬਿਧੀਆਂ” ਅਨੁਸਾਰ ਘੁੰਮਦੇ ਹਨ। (ਅੱਯੂਬ 38:33) ਯਹੋਵਾਹ ਦੇ ਬੇਸ਼ੁਮਾਰ ਦੂਤ ਵੀ ਪਰਮੇਸ਼ੁਰ ਦੇ ਕਾਨੂੰਨਾਂ ਅਧੀਨ ਚੱਲਦੇ ਹਨ। ਉਨ੍ਹਾਂ ਨੂੰ ਆਪੋ-ਆਪਣਾ ਰੁਤਬਾ ਦਿੱਤਾ ਗਿਆ ਹੈ ਅਤੇ ਉਹ ਪਰਮੇਸ਼ੁਰ ਦੇ ਸੇਵਾਦਾਰਾਂ ਵਜੋਂ ਕੰਮ ਕਰਦੇ ਹਨ।—ਇਬਰਾਨੀਆਂ 1:7, 14.
4 ਯਹੋਵਾਹ ਨੇ ਇਨਸਾਨਜਾਤ ਨੂੰ ਵੀ ਕਾਨੂੰਨ ਦਿੱਤੇ ਹਨ। ਸਾਡੇ ਸਾਰਿਆਂ ਦੀ ਜ਼ਮੀਰ ਹੈ ਰੋਮੀਆਂ 2:14) ਸਾਡੇ ਪਹਿਲੇ ਮਾਂ-ਬਾਪ ਮੁਕੰਮਲ ਜ਼ਮੀਰ ਨਾਲ ਸ੍ਰਿਸ਼ਟ ਕੀਤੇ ਗਏ ਸਨ ਇਸ ਲਈ ਉਨ੍ਹਾਂ ਨੂੰ ਬਹੁਤੇ ਕਾਨੂੰਨਾਂ ਦੀ ਲੋੜ ਨਹੀਂ ਸੀ। (ਉਤਪਤ 2:15-17) ਪਰ ਅਪੂਰਣ ਇਨਸਾਨਾਂ ਨੂੰ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਲਈ ਕਿਤੇ ਜ਼ਿਆਦਾ ਕਾਨੂੰਨਾਂ ਦੀ ਜ਼ਰੂਰਤ ਹੈ। ਯਹੋਵਾਹ ਨੇ ਨੂਹ, ਅਬਰਾਹਾਮ ਅਤੇ ਯਾਕੂਬ ਵਰਗੇ ਘਰ ਦੇ ਮੁਖੀਆਂ ਨੂੰ ਕਾਨੂੰਨ ਦਿੱਤੇ ਸਨ ਜੋ ਉਨ੍ਹਾਂ ਨੇ ਆਪਣੇ ਪਰਿਵਾਰਾਂ ਦੇ ਕੰਨੀ ਵੀ ਪਾਏ ਸਨ। (ਉਤਪਤ 6:22; 9:3-6; 18:19; 26:4, 5) ਯਹੋਵਾਹ ਇਸਰਾਏਲ ਕੌਮ ਦੇ ਕਾਨੂੰਨਾਂ ਦਾ ਵੀ ਜਨਮਦਾਤਾ ਸੀ। ਉਸ ਨੇ ਉਨ੍ਹਾਂ ਨੂੰ ਮੂਸਾ ਦੇ ਜ਼ਰੀਏ ਕਾਨੂੰਨ ਦਿੱਤੇ ਜਿਸ ਨੂੰ ਬਿਵਸਥਾ ਸੱਦਿਆ ਗਿਆ ਸੀ। ਇਨ੍ਹਾਂ ਕਾਨੂੰਨਾਂ ਦੇ ਰਾਹੀਂ ਅਸੀਂ ਯਹੋਵਾਹ ਦੇ ਇਨਸਾਫ਼ ਬਾਰੇ ਕਾਫ਼ੀ ਕੁਝ ਸਿੱਖ ਸਕਦੇ ਹਾਂ।
ਜੋ ਸਾਡੇ ਅੰਦਰ ਕਾਨੂੰਨ ਵਾਂਗ ਕੰਮ ਕਰਦੀ ਹੈ ਅਤੇ ਸਾਨੂੰ ਸਹੀ ਤੇ ਗ਼ਲਤ ਦਾ ਭੇਦ ਦੱਸਦੀ ਹੈ। ਇਸ ਤੋਂ ਯਹੋਵਾਹ ਦਾ ਇਨਸਾਫ਼ ਜ਼ਾਹਰ ਹੁੰਦਾ ਹੈ। (ਮੂਸਾ ਦੀ ਬਿਵਸਥਾ ਦਾ ਸਾਰ
5. ਕੀ ਮੂਸਾ ਦੀ ਬਿਵਸਥਾ ਕਾਨੂੰਨਾਂ ਦੀ ਅਜਿਹੀ ਗੁੰਝਲਦਾਰ ਲਿਸਟ ਸੀ ਜੋ ਲੋਕਾਂ ਉੱਤੇ ਬੋਝ ਸੀ ਅਤੇ ਤੁਸੀਂ ਇਸ ਤਰ੍ਹਾਂ ਕਿਉਂ ਕਹਿੰਦੇ ਹੋ?
5 ਕਈ ਲੋਕ ਮੰਨਦੇ ਹਨ ਕਿ ਮੂਸਾ ਦੀ ਬਿਵਸਥਾ ਦੇ ਇੰਨੇ ਸਾਰੇ ਕਾਨੂੰਨ ਲੋਕਾਂ ਉੱਤੇ ਬੋਝ ਸਨ। ਪਰ ਇਸ ਗੱਲ ਵਿਚ ਕੋਈ ਸੱਚਾਈ ਨਹੀਂ ਹੈ। ਪੂਰੀ ਬਿਵਸਥਾ ਵਿਚ 600 ਤੋਂ ਜ਼ਿਆਦਾ ਕਾਨੂੰਨ ਜਾਂ ਹੁਕਮ ਹਨ। ਸਾਨੂੰ ਸ਼ਾਇਦ ਲੱਗੇ ਕਿ ਇਹ ਬਹੁਤ ਹਨ, ਪਰ ਜ਼ਰਾ ਸੋਚੋ: 20ਵੀਂ ਸਦੀ ਦੇ ਅਖ਼ੀਰ ਤਕ ਅਮਰੀਕਾ ਦੇ ਫੈਡਰਲ ਕਾਨੂੰਨਾਂ ਨਾਲ ਕਾਨੂੰਨੀ ਕਿਤਾਬਾਂ ਦੇ 1,50,000 ਸਫ਼ੇ ਭਰੇ ਹੋਏ ਸਨ। ਹਰ ਦੋ ਸਾਲ ਬਾਅਦ 600 ਹੋਰ ਕਾਨੂੰਨ ਸ਼ਾਮਲ ਕੀਤੇ ਜਾਂਦੇ ਹਨ! ਇਨਸਾਨੀ ਕਾਨੂੰਨਾਂ ਦੇ ਪਹਾੜ ਸਾਮ੍ਹਣੇ ਮੂਸਾ ਦੀ ਬਿਵਸਥਾ ਦੇ ਕਾਨੂੰਨ ਤਾਂ ਬਹੁਤ ਥੋੜ੍ਹੇ ਹਨ। ਇਸ ਦੇ ਬਾਵਜੂਦ ਪਰਮੇਸ਼ੁਰ ਦੇ ਕਾਨੂੰਨ ਇਸਰਾਏਲੀਆਂ ਦੀ ਜ਼ਿੰਦਗੀ ਦੇ ਹਰ ਪਹਿਲੂ ਲਈ ਸਨ। ਮੂਸਾ ਦੀ ਬਿਵਸਥਾ ਦੀ ਤੁਲਨਾ ਵਿਚ ਆਧੁਨਿਕ ਕਾਨੂੰਨ ਤਾਂ ਬਹੁਤ ਸਾਰੀਆਂ ਚੀਜ਼ਾਂ ਬਾਰੇ ਗੱਲ ਵੀ ਨਹੀਂ ਕਰਦੇ। ਆਓ ਆਪਾਂ ਸੰਖੇਪ ਵਿਚ ਦੇਖੀਏ।
6, 7. (ੳ) ਮੂਸਾ ਦੀ ਬਿਵਸਥਾ ਅਤੇ ਹੋਰ ਕਿਸੇ ਕਾਨੂੰਨੀ ਪ੍ਰਬੰਧ ਵਿਚ ਕੀ ਫ਼ਰਕ ਹੈ ਅਤੇ ਸਭ ਤੋਂ ਮਹਾਨ ਕਾਨੂੰਨ ਕਿਹੜਾ ਹੈ? (ਅ) ਇਸਰਾਏਲੀ ਕਿਸ ਤਰ੍ਹਾਂ ਜ਼ਾਹਰ ਕਰ ਸਕਦੇ ਸਨ ਕਿ ਉਹ ਯਹੋਵਾਹ ਦੀ ਹਕੂਮਤ ਦੇ ਅਧੀਨ ਸਨ?
6 ਮੂਸਾ ਦੀ ਬਿਵਸਥਾ ਦੁਆਰਾ ਯਹੋਵਾਹ ਦੀ ਹਕੂਮਤ ਦੀ ਵਡਿਆਈ ਹੁੰਦੀ ਸੀ। ਇਸ ਤਰ੍ਹਾਂ ਇਹ ਹੋਰ ਕਿਸੇ ਵੀ ਕਾਨੂੰਨੀ ਪ੍ਰਬੰਧ ਦੀ ਤੁਲਨਾ ਵਿਚ ਲਾਜਵਾਬ ਹੈ। ਸਭ ਤੋਂ ਮਹਾਨ ਕਾਨੂੰਨ ਇਹ ਸੀ: “ਹੇ ਇਸਰਾਏਲ, ਸੁਣੋ! ਯਹੋਵਾਹ ਸਾਡਾ ਪਰਮੇਸ਼ੁਰ ਇੱਕੋ ਹੀ ਯਹੋਵਾਹ ਹੈ। ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਮਨ, ਆਪਣੀ ਸਾਰੀ ਜਾਨ ਅਤੇ ਆਪਣੇ ਸਾਰੇ ਜ਼ੋਰ ਨਾਲ ਪਿਆਰ ਕਰੋ।” ਪਰਮੇਸ਼ੁਰ ਦੇ ਲੋਕਾਂ ਨੇ ਉਸ ਲਈ ਬਿਵਸਥਾ ਸਾਰ 6:4, 5; 11:13.
ਆਪਣਾ ਪਿਆਰ ਕਿਸ ਤਰ੍ਹਾਂ ਜ਼ਾਹਰ ਕਰਨਾ ਸੀ? ਉਨ੍ਹਾਂ ਨੇ ਉਸ ਦੀ ਸੇਵਾ ਕਰਨੀ ਸੀ ਅਤੇ ਉਸ ਦੀ ਹਕੂਮਤ ਦੇ ਅਧੀਨ ਹੋਣਾ ਸੀ।—7 ਪਰਮੇਸ਼ੁਰ ਨੇ ਮਾਪਿਆਂ, ਪ੍ਰਧਾਨਾਂ, ਨਿਆਂਕਾਰਾਂ, ਜਾਜਕਾਂ ਅਤੇ ਰਾਜਿਆਂ ਨੂੰ ਅਧਿਕਾਰ ਦਿੱਤਾ ਸੀ। ਜੇ ਕੋਈ ਵਿਅਕਤੀ ਕਿਸੇ ਅਧਿਕਾਰ ਰੱਖਣ ਵਾਲੇ ਦੇ ਖ਼ਿਲਾਫ਼ ਜਾਂਦਾ ਸੀ, ਤਾਂ ਯਹੋਵਾਹ ਦੀ ਨਜ਼ਰ ਵਿਚ ਇਹ ਯਹੋਵਾਹ ਦੇ ਖ਼ਿਲਾਫ਼ ਜਾਣ ਦੇ ਸਾਮਾਨ ਸੀ। ਹਰੇਕ ਇਸਰਾਏਲੀ ਉਨ੍ਹਾਂ ਲੋਕਾਂ ਦੇ ਅਧੀਨ ਹੋ ਕੇ ਜਿਨ੍ਹਾਂ ਨੂੰ ਅਧਿਕਾਰ ਸੌਂਪਿਆ ਗਿਆ ਸੀ, ਜ਼ਾਹਰ ਕਰਦਾ ਸੀ ਕਿ ਉਹ ਯਹੋਵਾਹ ਦੀ ਹਕੂਮਤ ਦੇ ਅਧੀਨ ਸੀ। ਦੂਜੇ ਹੱਥ, ਜੇ ਕੋਈ ਅਧਿਕਾਰ ਰੱਖਣ ਵਾਲਾ ਆਪਣੇ ਅਧਿਕਾਰ ਨੂੰ ਗ਼ਲਤ ਤਰੀਕੇ ਨਾਲ ਵਰਤ ਕੇ ਯਹੋਵਾਹ ਦੇ ਲੋਕਾਂ ਨਾਲ ਅਨਿਆਂ ਕਰਦਾ ਸੀ ਜਾਂ ਉਨ੍ਹਾਂ ਉੱਤੇ ਰੋਹਬ ਜਮਾਉਂਦਾ ਸੀ, ਤਾਂ ਉਸ ਨੂੰ ਯਹੋਵਾਹ ਦੇ ਗੁੱਸੇ ਦਾ ਸਾਮ੍ਹਣਾ ਕਰਨਾ ਪੈਂਦਾ ਸੀ। (ਕੂਚ 20:12; 22:28; ਬਿਵਸਥਾ ਸਾਰ 1:16, 17; 17:8-20; 19:16, 17) ਇਸ ਤਰ੍ਹਾਂ ਪਰਮੇਸ਼ੁਰ ਦੀ ਹਕੂਮਤ ਦੇ ਅਧੀਨ ਰਹਿਣ ਦੀ ਜ਼ਿੰਮੇਵਾਰੀ ਸਾਰਿਆਂ ਦੇ ਸਿਰ ਤੇ ਸੀ, ਭਾਵੇਂ ਉਨ੍ਹਾਂ ਨੂੰ ਦੂਸਰਿਆਂ ਉੱਤੇ ਅਧਿਕਾਰ ਸੌਂਪਿਆ ਗਿਆ ਸੀ ਜਾਂ ਉਹ ਕਿਸੇ ਦੇ ਅਧਿਕਾਰ ਅਧੀਨ ਸਨ।
8. ਯਹੋਵਾਹ ਵੱਲੋਂ ਪਵਿੱਤਰ ਰਹਿਣ ਸੰਬੰਧੀ ਦਿੱਤੇ ਗਏ ਮਿਆਰਾਂ ਨੂੰ ਮੂਸਾ ਦੀ ਬਿਵਸਥਾ ਕਿਵੇਂ ਕਾਇਮ ਰੱਖਦੀ ਸੀ।
8 ਮੂਸਾ ਦੀ ਬਿਵਸਥਾ ਯਹੋਵਾਹ ਵੱਲੋਂ ਪਵਿੱਤਰ ਰਹਿਣ ਸੰਬੰਧੀ ਮਿਆਰਾਂ ਨੂੰ ਕਾਇਮ ਰੱਖਦੀ ਸੀ। ਇਸ ਬਿਵਸਥਾ ਵਿਚ 280 ਵਾਰ ਉਹ ਸ਼ਬਦ ਪਾਏ ਜਾਂਦੇ ਹਨ ਜਿਨ੍ਹਾਂ ਦਾ ਤਰਜਮਾ ਪਵਿੱਤਰ ਜਾਂ ਪਵਿੱਤਰਤਾ ਕੀਤਾ ਗਿਆ ਹੈ। ਇਸ ਨਾਲ ਪਰਮੇਸ਼ੁਰ ਦੇ ਲੋਕ ਜਾਣ ਸਕਦੇ ਸਨ ਕਿ ਕੀ ਸਾਫ਼ ਹੈ ਤੇ ਕੀ ਗੰਦਾ, ਕੀ ਸ਼ੁੱਧ ਹੈ ਤੇ ਕੀ ਅਸ਼ੁੱਧ। ਬਿਵਸਥਾ ਵਿਚ ਕੁਝ 70 ਚੀਜ਼ਾਂ ਦੱਸੀਆਂ ਗਈਆਂ ਸਨ ਜਿਨ੍ਹਾਂ ਨਾਲ ਇਕ ਇਸਰਾਏਲੀ ਆਪਣੇ ਆਪ ਨੂੰ ਅਪਵਿੱਤਰ ਕਰ ਸਕਦਾ ਸੀ। ਇਨ੍ਹਾਂ ਕਾਨੂੰਨਾਂ ਵਿਚ ਨਹਾਉਣ-ਧੋਣ, ਖਾਣ-ਪੀਣ ਅਤੇ ਗੰਦ-ਮੰਦ ਸੁੱਟਣ ਬਾਰੇ ਵੀ ਦੱਸਿਆ ਗਿਆ ਸੀ। ਇਨ੍ਹਾਂ ਦੀ ਪਾਲਣਾ ਕਰਨ ਨਾਲ ਉਨ੍ਹਾਂ ਦੀ ਸਿਹਤ ਨੂੰ ਕਾਫ਼ੀ ਫ਼ਾਇਦਾ ਹੋਇਆ ਸੀ। * ਪਰ ਇਨ੍ਹਾਂ ਦਾ ਮਕਸਦ ਲੋਕਾਂ ਨੂੰ ਸਿਰਫ਼ ਸਿਹਤਮੰਦ ਰੱਖਣਾ ਹੀ ਨਹੀਂ ਸੀ। ਇਨ੍ਹਾਂ ਉੱਤੇ ਚੱਲਣ ਨਾਲ ਉਨ੍ਹਾਂ ਉੱਤੇ ਪਰਮੇਸ਼ੁਰ ਦੀ ਕਿਰਪਾ ਰਹਿੰਦੀ ਸੀ ਅਤੇ ਇਹ ਕਾਨੂੰਨ ਉਨ੍ਹਾਂ ਨੂੰ ਆਲੇ-ਦੁਆਲੇ ਦੇ ਦੇਸ਼ਾਂ ਦੀਆਂ ਘਟੀਆ ਅਤੇ ਅਪਵਿੱਤਰ ਰੀਤਾਂ ਤੋਂ ਅਲੱਗ ਰੱਖਦੇ ਸਨ। ਇਸ ਦੀ ਇਕ ਉਦਾਹਰਣ ਉੱਤੇ ਗੌਰ ਕਰੋ।
9, 10. ਬਿਵਸਥਾ ਨੇਮ ਦੇ ਕਾਨੂੰਨਾਂ ਵਿਚ ਸਰੀਰਕ ਸੰਬੰਧ ਤੇ ਜਣੇਪੇ ਬਾਰੇ ਕੀ ਹੁਕਮ ਸਨ ਅਤੇ ਇਨ੍ਹਾਂ ਤੋਂ ਕਿਹੜੇ ਫ਼ਾਇਦੇ ਹੁੰਦੇ ਸਨ?
ਲੇਵੀਆਂ 12:2-4; 15:16-18) ਪਰ ਅਜਿਹੇ ਕਾਨੂੰਨ ਇਨ੍ਹਾਂ ਕੁਦਰਤੀ ਦਾਤਾਂ ਨੂੰ ਘਟੀਆ ਨਹੀਂ ਬਣਾਉਂਦੇ ਸਨ। (ਉਤਪਤ 1:28; 2:18-25) ਇਸ ਦੀ ਬਜਾਇ ਇਹ ਹੁਕਮ ਯਹੋਵਾਹ ਦੇ ਪਵਿੱਤਰ ਮਿਆਰਾਂ ਨੂੰ ਕਾਇਮ ਰੱਖਦੇ ਸਨ ਅਤੇ ਉਸ ਦੇ ਉਪਾਸਕਾਂ ਨੂੰ ਮਲੀਨ ਹੋਣ ਤੋਂ ਬਚਾਉਂਦੇ ਸਨ। ਇਕ ਗੱਲ ਨੋਟ ਕਰਨ ਦੇ ਯੋਗ ਹੈ ਕਿ ਇਸਰਾਏਲ ਦੇ ਆਲੇ-ਦੁਆਲੇ ਦੀਆਂ ਕੌਮਾਂ ਲਿੰਗ ਪੂਜਾ ਸੰਬੰਧੀ ਰਸਮਾਂ ਨਿਭਾਉਂਦੀਆਂ ਸਨ। ਕਨਾਨੀ ਆਪਣੇ ਮੰਦਰਾਂ ਵਿਚ ਆਦਮੀਆਂ ਤੇ ਤੀਵੀਆਂ ਦੋਹਾਂ ਨੂੰ ਵੇਸਵਾਵਾਂ ਵਜੋਂ ਰੱਖਦੇ ਸਨ। ਨਤੀਜੇ ਵਜੋਂ ਉਨ੍ਹਾਂ ਦਾ ਗੰਦਾ ਮਾਹੌਲ ਵਿਗੜਦਾ ਅਤੇ ਫੈਲਦਾ ਗਿਆ। ਇਨ੍ਹਾਂ ਕੌਮਾਂ ਦੀ ਤੁਲਨਾ ਵਿਚ ਮੂਸਾ ਦੀ ਬਿਵਸਥਾ ਨੇ ਯਹੋਵਾਹ ਦੀ ਭਗਤੀ ਨੂੰ ਜਿਨਸੀ ਸੰਬੰਧਾਂ ਤੋਂ ਬਿਲਕੁਲ ਅਲੱਗ ਰੱਖਿਆ। *
9 ਬਿਵਸਥਾ ਨੇਮ ਦੇ ਕਾਨੂੰਨਾਂ ਅਨੁਸਾਰ ਭਾਵੇਂ ਕੋਈ ਸ਼ਾਦੀ-ਸ਼ੁਦਾ ਹੋਵੇ, ਉਹ ਵੀ ਜਿਨਸੀ ਸੰਬੰਧਾਂ ਤੇ ਜਣੇਪੇ ਕਰਕੇ ਅਪਵਿੱਤਰ ਹੋ ਜਾਂਦਾ ਸੀ। (10 ਇਸ ਦੇ ਹੋਰ ਫ਼ਾਇਦੇ ਵੀ ਸਨ। ਇਹ ਕਾਨੂੰਨ ਇਕ ਜ਼ਰੂਰੀ ਸੱਚਾਈ ਸਿਖਾਉਂਦੇ ਸਨ। * ਜ਼ਰਾ ਸੋਚੋ, ਆਦਮ ਦਾ ਪਾਪ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤਕ ਕਿਸ ਤਰ੍ਹਾਂ ਫੈਲਦਾ ਹੈ? ਕੀ ਇਹ ਸਰੀਰਕ ਸੰਬੰਧ ਤੇ ਜਣੇਪੇ ਰਾਹੀਂ ਨਹੀਂ ਹੈ? (ਰੋਮੀਆਂ 5:12) ਜੀ ਹਾਂ, ਪਰਮੇਸ਼ੁਰ ਦੀ ਬਿਵਸਥਾ ਉਸ ਦੇ ਲੋਕਾਂ ਨੂੰ ਯਾਦ ਕਰਾਉਂਦੀ ਸੀ ਕਿ ਉਹ ਪਾਪੀ ਸਨ। ਦਰਅਸਲ ਅਸੀਂ ਸਾਰੇ ਪਾਪੀ ਪੈਦਾ ਹੁੰਦੇ ਹਾਂ। (ਜ਼ਬੂਰਾਂ ਦੀ ਪੋਥੀ 51:5) ਆਪਣੇ ਪਵਿੱਤਰ ਪਰਮੇਸ਼ੁਰ ਦੇ ਨੇੜੇ ਹੋਣ ਤੋਂ ਪਹਿਲਾਂ ਸਾਨੂੰ ਇਸ ਪਾਪ ਤੋਂ ਮਾਫ਼ ਤੇ ਮੁਕਤ ਕੀਤੇ ਜਾਣ ਦੀ ਜ਼ਰੂਰਤ ਹੈ।
11, 12. (ੳ) ਬਿਵਸਥਾ ਨਿਆਂ ਦੇ ਕਿਸ ਜ਼ਰੂਰੀ ਸਿਧਾਂਤ ਨਾਲ ਹਾਮੀ ਭਰਦੀ ਸੀ? (ਅ) ਬਿਵਸਥਾ ਵਿਚ ਅਨਿਆਂ ਨੂੰ ਰੋਕਣ ਲਈ ਕਿਹੋ ਜਿਹੇ ਕਾਨੂੰਨ ਸਨ?
11 ਮੂਸਾ ਦੀ ਬਿਵਸਥਾ ਪਰਮੇਸ਼ੁਰ ਦੇ ਮੁਕੰਮਲ ਇਨਸਾਫ਼ ਦੇ ਆਧਾਰ ਤੇ ਬਣਾਈ ਗਈ ਸੀ। ਇਹ ਬਿਵਸਥਾ ਨਿਆਂ ਦੇ ਮਾਮਲਿਆਂ ਵਿਚ ਬਰਾਬਰੀ ਦੇ ਸਿਧਾਂਤ ਨਾਲ ਹਾਮੀ ਭਰਦੀ ਸੀ। ਇਸ ਕਰਕੇ ਇਸ ਵਿਚ ਲਿਖਿਆ ਸੀ: “ਜਾਨ ਦੇ ਵੱਟੇ ਜਾਨ, ਅੱਖ ਦੇ ਵੱਟੇ ਅੱਖ, ਦੰਦ ਦੇ ਵੱਟੇ ਦੰਦ, ਹੱਥ ਦੇ ਵੱਟੇ ਹੱਥ ਅਤੇ ਪੈਰ ਦੇ ਵੱਟੇ ਪੈਰ।” (ਬਿਵਸਥਾ ਸਾਰ 19:21) ਜਦੋਂ ਕੋਈ ਅਪਰਾਧ ਕਰਦਾ ਸੀ, ਤਾਂ ਗੁਨਾਹਗਾਰ ਨੂੰ ਉਸ ਦੇ ਗੁਨਾਹ ਦੇ ਬਰਾਬਰ ਦੀ ਸਜ਼ਾ ਦਿੱਤੀ ਜਾਂਦੀ ਸੀ। ਪਰਮੇਸ਼ੁਰ ਦੇ ਇਨਸਾਫ਼ ਦੀ ਇਹ ਖ਼ਾਸੀਅਤ ਸਾਰੀ ਬਿਵਸਥਾ ਵਿਚ ਦੇਖੀ ਜਾਂਦੀ ਹੈ ਅਤੇ ਯਿਸੂ ਮਸੀਹ ਦੇ ਬਲੀਦਾਨ ਨੂੰ ਸਮਝਣ ਵਿਚ ਸਾਡੀ ਮਦਦ ਕਰਦੀ ਹੈ, ਜਿਸ ਬਾਰੇ ਅਸੀਂ ਇਸ ਕਿਤਾਬ ਦੇ ਅਗਲੇ ਅਧਿਆਇ ਵਿਚ ਪੜ੍ਹਾਂਗੇ।—1 ਤਿਮੋਥਿਉਸ 2:5, 6.
12 ਬਿਵਸਥਾ ਵਿਚ ਅਜਿਹੇ ਕਾਨੂੰਨ ਵੀ ਸਨ ਜੋ ਅਨਿਆਂ ਨੂੰ ਰੋਕਦੇ ਸਨ। ਉਦਾਹਰਣ ਲਈ, ਕਿਸੇ ਇਲਜ਼ਾਮ ਨੂੰ ਸਾਬਤ ਕਰਨ ਲਈ ਘੱਟੋ-ਘੱਟ ਦੋ ਗਵਾਹਾਂ ਦੀ ਲੋੜ ਹੁੰਦੀ ਸੀ। ਝੂਠੀ ਗਵਾਹੀ ਦੇਣ ਦੀ ਸਖ਼ਤ ਸਜ਼ਾ ਦਿੱਤੀ ਜਾਂਦੀ ਸੀ। (ਬਿਵਸਥਾ ਸਾਰ 19:15, 18, 19) ਭ੍ਰਿਸ਼ਟਾਚਾਰ ਕਰਨਾ ਤੇ ਵੱਢੀ ਲੈਣੀ ਜਾਂ ਦੇਣੀ ਸਖ਼ਤ ਮਨ੍ਹਾ ਸੀ। (ਕੂਚ 23:8; ਬਿਵਸਥਾ ਸਾਰ 27:25) ਕੰਮ-ਧੰਦਾ ਕਰਦੇ ਹੋਏ ਵੀ ਯਹੋਵਾਹ ਦੇ ਲੋਕਾਂ ਨੂੰ ਉਸ ਦੇ ਇਨਸਾਫ਼ ਦੇ ਉੱਚੇ ਮਿਆਰਾਂ ਦਾ ਧਿਆਨ ਰੱਖਣਾ ਪੈਂਦਾ ਸੀ। (ਲੇਵੀਆਂ 19:35, 36; ਬਿਵਸਥਾ ਸਾਰ 23:19, 20) ਇਸਰਾਏਲ ਵਾਸਤੇ ਇਹ ਸ਼ਾਨਦਾਰ ਤੇ ਨਿਆਂਪੂਰਣ ਬਿਵਸਥਾ ਇਕ ਵੱਡੀ ਬਰਕਤ ਸੀ!
ਦਇਆ ਤੇ ਇਨਸਾਫ਼ ਨਾਲ ਭਰਪੂਰ ਕਾਨੂੰਨ
13, 14. ਬਿਵਸਥਾ ਵਿਚ ਚੋਰੀ ਕਰਨ ਵਾਲੇ ਅਤੇ ਚੋਰੀ ਦਾ ਨੁਕਸਾਨ ਸਹਿਣ ਵਾਲੇ ਦਾ ਨਿਆਂ ਕਿਸ ਤਰ੍ਹਾਂ ਕੀਤਾ ਜਾਂਦਾ ਸੀ?
13 ਕੀ ਮੂਸਾ ਦੀ ਬਿਵਸਥਾ ਬੇਰਹਿਮ ਤੇ ਕਠੋਰ ਕਾਨੂੰਨਾਂ ਦੀ ਬਣੀ ਹੋਈ ਸੀ? ਬਿਲਕੁਲ ਨਹੀਂ! ਦਾਊਦ ਬਾਦਸ਼ਾਹ ਨੇ ਲਿਖਿਆ ਸੀ: “ਯਹੋਵਾਹ ਦੀ ਬਿਵਸਥਾ ਪੂਰੀ ਪੂਰੀ ਹੈ।” (ਜ਼ਬੂਰਾਂ ਦੀ ਪੋਥੀ 19:7) ਉਹ ਖ਼ੁਦ ਜਾਣਦਾ ਸੀ ਕਿ ਬਿਵਸਥਾ ਨਿਆਂ ਤੇ ਦਇਆ ਨਾਲ ਭਰਪੂਰ ਸੀ। ਆਓ ਆਪਾਂ ਦੇਖੀਏ ਕਿਸ ਤਰ੍ਹਾਂ।
14 ਅੱਜ ਕਈਆਂ ਦੇਸ਼ਾਂ ਵਿਚ ਅਪਰਾਧੀ ਨਾਲ ਨਰਮਾਈ ਵਰਤੀ ਜਾਂਦੀ ਹੈ ਜਾਂ ਉਸ ਦੀ ਤਰਫ਼ਦਾਰੀ ਕੀਤੀ ਜਾਂਦੀ ਹੈ, ਜਦ ਕਿ ਬੇਕਸੂਰ ਦੁੱਖ ਝੱਲਦੇ ਰਹਿੰਦੇ ਹਨ। ਉਦਾਹਰਣ ਲਈ: ਚੋਰ ਸ਼ਾਇਦ ਕੈਦ ਵਿਚ ਕੁਝ ਸਮਾਂ ਕੱਟੇ। ਪਰ ਜਿਸ ਦੀ ਚੀਜ਼ ਉਸ ਨੇ ਚੋਰੀ ਕੀਤੀ ਹੈ, ਉਸ ਨੂੰ ਆਪਣਾ ਘਾਟਾ ਜਰਦੇ ਹੋਏ ਟੈਕਸ ਭਰਨੇ ਪੈਂਦੇ ਹਨ। ਇਸ ਟੈਕਸ ਨਾਲ ਉਸ ਕੈਦ ਦਾ ਖ਼ਰਚਾ ਤੋਰਿਆ ਜਾਂਦਾ ਹੈ ਜਿਸ ਵਿਚ ਉਹ ਕੈਦੀ ਰਹਿੰਦਾ ਤੇ ਖਾਂਦਾ-ਪੀਂਦਾ ਹੈ। ਪ੍ਰਾਚੀਨ ਇਸਰਾਏਲ ਵਿਚ ਇਸ ਤਰ੍ਹਾਂ ਦੇ ਕੈਦਖ਼ਾਨੇ ਨਹੀਂ ਹੁੰਦੇ ਸਨ। ਬਿਵਸਥਾ ਵਿਚ ਸਜ਼ਾ ਦੇਣ ਦੀ ਵੀ ਇਕ ਹੱਦ ਸੀ। (ਬਿਵਸਥਾ ਸਾਰ 25:1-3) ਚੋਰ ਨੂੰ ਉਸ ਬੰਦੇ ਦਾ ਘਾਟਾ ਪੂਰਾ ਕਰਨਾ ਪੈਂਦਾ ਸੀ ਜਿਸ ਤੋਂ ਉਸ ਨੇ ਚੋਰੀ ਕੀਤੀ ਹੋਵੇ। ਇਸ ਤੋਂ ਇਲਾਵਾ ਕੀ ਚੋਰ ਨੂੰ ਕੁਝ ਹਰਜਾਨਾ ਵੀ ਭਰਨਾ ਪੈਂਦਾ ਸੀ? ਹਾਂ, ਪਰ ਇਹ ਹਮੇਸ਼ਾ ਇੱਕੋ ਜਿਹਾ ਨਹੀਂ ਹੁੰਦਾ ਸੀ। ਜ਼ਾਹਰ ਹੁੰਦਾ ਹੈ ਕਿ ਸਾਰੀ ਗੱਲ ਸੁਣਨ ਤੋਂ ਬਾਅਦ ਨਿਆਂਕਾਰ ਗੁਨਾਹਗਾਰ ਦੀ ਤੋਬਾ ਵੱਲ ਧਿਆਨ ਦਿੰਦੇ ਹੋਏ ਇਸ ਗੱਲ ਦਾ ਫ਼ੈਸਲਾ ਕਰ ਸਕਦੇ ਸਨ। ਇਸ ਤੋਂ ਅਸੀਂ ਸਮਝ ਸਕਦੇ ਹਾਂ ਕਿ ਲੇਵੀਆਂ 6:1-7 ਵਿਚ ਚੋਰ ਨੂੰ ਜੋ ਹਰਜਾਨਾ ਭਰਨਾ ਪਿਆ ਸੀ, ਉਹ ਕੂਚ 22:7 ਵਿਚ ਦੱਸੇ ਗਏ ਹਰਜਾਨੇ ਨਾਲੋਂ ਇੰਨਾ ਘੱਟ ਕਿਉਂ ਸੀ।
15. ਅਚਾਨਕ ਕਤਲ ਕਰਨ ਵਾਲੇ ਨਾਲ ਬਿਵਸਥਾ ਵਿਚ ਦਇਆ ਤੇ ਇਨਸਾਫ਼ ਕਿਸ ਤਰ੍ਹਾਂ ਕੀਤਾ ਜਾਂਦਾ ਸੀ?
15 ਬਿਵਸਥਾ ਵਿਚ ਇਸ ਗੱਲ ਨੂੰ ਵੀ ਕਬੂਲ ਕੀਤਾ ਜਾਂਦਾ ਸੀ ਕਿ ਸਾਰੇ ਅਪਰਾਧ ਜਾਣ-ਬੁੱਝ ਕੇ ਨਹੀਂ ਕੀਤੇ ਜਾਂਦੇ ਸਨ। ਉਦਾਹਰਣ ਲਈ ਜੇ ਕਿਸੇ ਆਦਮੀ ਤੋਂ ਕਿਸੇ ਦਾ ਅਚਾਨਕ ਕਤਲ ਹੋ ਜਾਂਦਾ ਸੀ, ਤਾਂ ਉਸ ਨੂੰ ਜਾਨ ਦੇ ਵੱਟੇ ਜਾਨ ਨਹੀਂ ਦੇਣੀ ਪੈਂਦੀ ਸੀ ਜੇਕਰ ਉਹ ਉਸੇ ਵੇਲੇ ਪਨਾਹ ਦੇ ਕਿਸੇ ਨਗਰ ਨੂੰ ਨੱਸ ਜਾਵੇ। ਅਜਿਹੇ ਨਗਰ ਇਸਰਾਏਲ ਵਿਚ ਥਾਂ-ਥਾਂ ਤੇ ਸਨ। ਚੁਣੇ ਹੋਏ ਨਿਆਂਕਾਰ ਉਸ ਦੇ ਕੇਸ ਨੂੰ ਸੁਣਦੇ ਸਨ ਅਤੇ ਉਸ ਅਪਰਾਧੀ ਨੂੰ ਪ੍ਰਧਾਨ ਜਾਜਕ ਦੀ ਮੌਤ ਤਕ ਪਨਾਹ ਦੇ ਉਸ ਨਗਰ ਵਿਚ ਰਹਿਣਾ ਪੈਂਦਾ ਸੀ। ਉਸ ਤੋਂ ਬਾਅਦ ਉਹ ਜਿੱਥੇ ਮਰਜ਼ੀ ਜਾ ਕੇ ਰਹਿ ਸਕਦਾ ਸੀ। ਇਸ ਤਰ੍ਹਾਂ ਉਸ ਨੂੰ ਪਰਮੇਸ਼ੁਰ ਦੀ ਦਇਆ ਤੋਂ ਲਾਭ ਹੁੰਦਾ ਸੀ। ਇਸ ਲਾਭ ਦੇ ਨਾਲ-ਨਾਲ ਇਹ ਕਾਨੂੰਨ ਇਨਸਾਨੀ ਜਾਨ ਦੀ ਅਹਿਮੀਅਤ ਤੇ ਵੀ ਜ਼ੋਰ ਦਿੰਦਾ ਸੀ।—ਗਿਣਤੀ 15:30, 31; 35:12-25.
16. ਬਿਵਸਥਾ ਕੁਝ ਿਨੱਜੀ ਹੱਕਾਂ ਨੂੰ ਕਿਸ ਤਰ੍ਹਾਂ ਬਚਾ ਕੇ ਰੱਖਦੀ ਸੀ?
16 ਬਿਵਸਥਾ ਿਨੱਜੀ ਹੱਕਾਂ ਨੂੰ ਵੀ ਬਚਾ ਕੇ ਰੱਖਦੀ ਸੀ। ਜ਼ਰਾ ਗੌਰ ਕਰੋ ਕਿ ਉਸ ਵਿਚ ਕਰਜ਼ਾਈਆਂ ਦੀ ਕਿਸ ਤਰ੍ਹਾਂ ਮਦਦ ਕੀਤੀ ਜਾਂਦੀ ਸੀ। ਬਿਵਸਥਾ ਵਿਚ ਹੁਕਮ ਸੀ ਕਿ ਕੋਈ ਜਣਾ ਗਿਰਵੀ ਚੀਜ਼ ਲੈਣ ਵਾਸਤੇ ਕਰਜ਼ਾਈ ਦੇ ਘਰ ਦਾਖ਼ਲ ਨਹੀਂ ਹੋ ਸਕਦਾ ਸੀ। ਇਸ ਦੀ ਬਜਾਇ ਲੈਣਦਾਰ ਨੂੰ ਬਾਹਰ ਖੜ੍ਹੇ ਰਹਿਣਾ ਪੈਂਦਾ ਸੀ ਅਤੇ ਕਰਜ਼ਾਈ ਆਪ ਅੰਦਰੋਂ ਚੀਜ਼ ਲਿਆਉਂਦਾ ਸੀ। ਇਸ ਤਰ੍ਹਾਂ ਲੈਣਦਾਰ ਕਰਜ਼ਾਈ ਦੇ ਿਨੱਜੀ ਹੱਕਾਂ ਤੇ ਡਾਕਾ ਨਹੀਂ ਮਾਰ ਸਕਦਾ ਸੀ। ਜੇਕਰ ਲੈਣਦਾਰ ਨੇ ਗਿਰਵੀ ਚੀਜ਼ ਵਜੋਂ ਕਰਜ਼ਾਈ ਦੇ ਗਰਮ ਕੱਪੜੇ ਲਏ ਹੋਣ, ਤਾਂ ਰਾਤ ਪੈਣ ਤੋਂ ਪਹਿਲਾਂ ਉਸ ਨੂੰ ਉਹ ਵਾਪਸ ਕਰਨੇ ਪੈਂਦੇ ਸਨ ਕਿਉਂਕਿ ਉਨ੍ਹਾਂ ਤੋਂ ਬਿਨਾਂ ਕਰਜ਼ਾਈ ਨੇ ਰਾਤ ਭਰ ਠਰਦਾ ਰਹਿਣਾ ਸੀ।—ਬਿਵਸਥਾ ਸਾਰ 24:10-14.
17, 18. ਜੰਗ ਦੇ ਮਾਮਲੇ ਵਿਚ ਇਸਰਾਏਲੀ ਦੂਸਰੀਆਂ ਕੌਮਾਂ ਵਰਗੇ ਕਿਸ ਤਰ੍ਹਾਂ ਨਹੀਂ ਸਨ ਅਤੇ ਕਿਉਂ?
17 ਬਿਵਸਥਾ ਵਿਚ ਜੰਗਾਂ ਲਈ ਵੀ ਕਾਨੂੰਨ ਦਿੱਤੇ ਗਏ ਸਨ। ਪਰਮੇਸ਼ੁਰ ਦੇ ਲੋਕ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਲਈ ਜੰਗ ਨਹੀਂ ਲੜਦੇ ਸਨ, ਪਰ ਉਹ ਯਹੋਵਾਹ ਲਈ ਉਸ ਦੇ ਜੰਗ ਲੜਦੇ ਸਨ। (ਗਿਣਤੀ 21:14) ਕਈ ਵਾਰ ਇਸਰਾਏਲੀਆਂ ਨੂੰ ਜੰਗ ਕਰਨ ਤੋਂ ਪਹਿਲਾਂ ਆਪਣੇ ਦੁਸ਼ਮਣਾਂ ਦੇ ਅੱਗੇ ਸੁਲ੍ਹਾ ਕਰਨ ਦੀਆਂ ਸ਼ਰਤਾਂ ਰੱਖਣੀਆਂ ਪੈਂਦੀਆਂ ਸਨ। ਜੇ ਉਹ ਸ਼ਹਿਰ ਸ਼ਰਤਾਂ ਨੂੰ ਮੰਨਣ ਤੋਂ ਇਨਕਾਰ ਕਰ ਦੇਵੇ, ਤਾਂ ਇਸਰਾਏਲੀ ਘੇਰਾਬੰਦੀ ਕਰ ਸਕਦੇ ਸਨ, ਪਰ ਸਿਰਫ਼ ਪਰਮੇਸ਼ੁਰ ਦੇ ਅਸੂਲਾਂ ਅਨੁਸਾਰ। ਇਸਰਾਏਲ ਦੀ ਫ਼ੌਜ ਦੇ ਆਦਮੀ ਬਾਕੀ ਫ਼ੌਜੀਆਂ ਵਰਗੇ ਨਹੀਂ ਸਨ। ਇਤਿਹਾਸ ਗਵਾਹ ਹੈ ਕਿ ਦੂਸਰੀਆਂ ਕੌਮਾਂ ਦੇ ਫ਼ੌਜੀ ਜੰਗ ਵਿਚ ਔਰਤਾਂ ਦਾ ਬਲਾਤਕਾਰ ਜਾਂ ਅੰਨ੍ਹੇਵਾਹ ਕਤਲਾਮ ਕਰਦੇ ਸਨ। ਇਸਰਾਏਲੀਆਂ ਲਈ ਜ਼ਰੂਰੀ ਸੀ ਕਿ ਉਹ ਵਾਤਾਵਰਣ ਦੀ ਵੀ ਦੇਖ-ਭਾਲ ਕਰਨ ਅਤੇ ਆਪਣੇ ਦੁਸ਼ਮਣ ਦੇ ਦਰਖ਼ਤ ਨਾ ਕੱਟਣ। * ਹੋਰਨਾਂ ਫ਼ੌਜਾਂ ਉੱਤੇ ਅਜਿਹੀਆਂ ਪਾਬੰਦੀਆਂ ਨਹੀਂ ਸਨ।—ਬਿਵਸਥਾ ਸਾਰ 20:10-15, 19, 20; 21:10-13.
18 ਜਦ ਤੁਸੀਂ ਸੁਣਦੇ ਹੋ ਕਿ ਕੁਝ ਦੇਸ਼ਾਂ ਵਿਚ ਬੱਚਿਆਂ ਨੂੰ ਫ਼ੌਜੀ ਬਣਾਇਆ ਜਾ ਰਿਹਾ ਹੈ, ਤਾਂ ਇਹ ਸੁਣ ਕੇ ਕੀ ਤੁਹਾਡਾ ਕਲੇਜਾ ਫੱਟ ਨਹੀਂ ਜਾਂਦਾ? ਪ੍ਰਾਚੀਨ ਇਸਰਾਏਲ ਵਿਚ 20 ਸਾਲ ਤੋਂ ਘੱਟ ਉਮਰ ਦੇ ਮੁੰਡਿਆਂ ਨੂੰ ਫ਼ੌਜ ਵਿਚ ਭਰਤੀ ਨਹੀਂ ਕੀਤਾ ਜਾਂਦਾ ਸੀ। (ਗਿਣਤੀ 1:2, 3) ਜੇ 20 ਸਾਲ ਤੋਂ ਜ਼ਿਆਦਾ ਉਮਰ ਵਾਲੇ ਕਿਸੇ ਆਦਮੀ ਨੂੰ ਜੰਗ ਵਿਚ ਜਾਣ ਤੋਂ ਬਹੁਤ ਡਰ ਲੱਗਦਾ ਸੀ, ਤਾਂ ਉਸ ਨੂੰ ਵੀ ਜੰਗ ਵਿਚ ਜਾਣ ਤੋਂ ਮੁਕਤ ਕਰ ਦਿੱਤਾ ਜਾਂਦਾ ਸੀ। ਜੇ ਕਿਸੇ ਦੀ ਨਵੀਂ-ਨਵੀਂ ਸ਼ਾਦੀ ਹੋਈ ਹੁੰਦੀ ਸੀ, ਤਾਂ ਉਹ ਇਸ ਖ਼ਤਰਨਾਕ ਸੇਵਾ ਵਿਚ ਜਾਣ ਤੋਂ ਇਕ ਸਾਲ ਲਈ ਮੁਕਤ ਹੁੰਦਾ ਸੀ, ਤਾਂਕਿ ਉਹ ਆਪਣੇ ਘਰ ਔਲਾਦ ਪੈਦਾ ਹੁੰਦੀ ਦੇਖ ਸਕੇ। ਬਿਵਸਥਾ ਵਿਚ ਲਿਖਿਆ ਸੀ ਕਿ ਇਸ ਤਰ੍ਹਾਂ ਉਹ ਜਵਾਨ ਪਤੀ ਆਪਣੀ ਨਵੀਂ ਪਤਨੀ ਨੂੰ “ਖੁਸ਼” ਕਰ ਸਕੇਗਾ।—ਬਿਵਸਥਾ ਸਾਰ 20:5, 6, 8; 24:5.
19. ਬਿਵਸਥਾ ਵਿਚ ਔਰਤਾਂ, ਬੱਚਿਆਂ, ਪਰਿਵਾਰਾਂ, ਵਿਧਵਾਵਾਂ ਤੇ ਯਤੀਮਾਂ ਦੀ ਦੇਖ-ਭਾਲ ਕਰਨ ਲਈ ਕੀ ਪ੍ਰਬੰਧ ਕੀਤੇ ਗਏ ਸਨ?
19 ਬਿਵਸਥਾ ਵਿਚ ਔਰਤਾਂ, ਬੱਚਿਆਂ ਅਤੇ ਪਰਿਵਾਰਾਂ ਦੀ ਦੇਖ-ਭਾਲ ਕਰਨ ਦੇ ਪ੍ਰਬੰਧ ਵੀ ਕੀਤੇ ਗਏ ਸਨ। ਉਸ ਵਿਚ ਮਾਪਿਆਂ ਨੂੰ ਹੁਕਮ ਦਿੱਤੇ ਗਏ ਸਨ ਕਿ ਉਹ ਆਪਣੇ ਬੱਚਿਆਂ ਦੀ ਹਮੇਸ਼ਾ ਦੇਖ-ਭਾਲ ਕਰਨ ਅਤੇ ਉਨ੍ਹਾਂ ਨੂੰ ਧਰਮ ਦੀਆਂ ਗੱਲਾਂ ਸਿਖਾਉਣ। (ਬਿਵਸਥਾ ਸਾਰ 6:6, 7) ਉਸ ਵਿਚ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਜਿਨਸੀ ਸੰਬੰਧ ਕਾਇਮ ਕਰਨੇ ਮਨ੍ਹਾ ਸਨ ਅਤੇ ਇਹ ਮੌਤ ਦੀ ਸਜ਼ਾ ਯੋਗ ਸਨ। (ਲੇਵੀਆਂ ਦਾ 18ਵਾਂ ਅਧਿਆਇ) ਉਸ ਵਿਚ ਵਿਭਚਾਰ ਵੀ ਮਨ੍ਹਾ ਸੀ ਕਿਉਂਕਿ ਇਸ ਨਾਲ ਪਰਿਵਾਰ ਬਰਬਾਦ ਹੋ ਜਾਂਦੇ ਹਨ ਅਤੇ ਉਸ ਦੇ ਮੈਂਬਰਾਂ ਦਾ ਸੁੱਖ ਭੰਗ ਹੋ ਜਾਂਦਾ ਹੈ ਤੇ ਇੱਜ਼ਤ ਮਿੱਟੀ ਵਿਚ ਮਿਲ ਜਾਂਦੀ ਹੈ। ਬਿਵਸਥਾ ਵਿਚ ਵਿਧਵਾਵਾਂ ਅਤੇ ਯਤੀਮਾਂ ਲਈ ਵੀ ਪ੍ਰਬੰਧ ਕੀਤੇ ਗਏ ਸਨ ਅਤੇ ਉਨ੍ਹਾਂ ਨਾਲ ਬਦਸਲੂਕੀ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦੇਣ ਦਾ ਹੁਕਮ ਦਿੱਤਾ ਗਿਆ ਸੀ।—ਕੂਚ 20:14; 22:22-24.
20, 21. (ੳ) ਬਿਵਸਥਾ ਵਿਚ ਇਸਰਾਏਲੀਆਂ ਨੂੰ ਇਕ ਤੋਂ ਜ਼ਿਆਦਾ ਤੀਵੀਆਂ ਨਾਲ ਵਿਆਹ ਕਰਾਉਣ ਦੀ ਇਜਾਜ਼ਤ ਕਿਉਂ ਦਿੱਤੀ ਗਈ ਸੀ? (ਅ) ਤਲਾਕ ਦੇ ਮਾਮਲੇ ਬਾਰੇ ਯਿਸੂ ਦੀ ਸਿੱਖਿਆ ਅਤੇ ਬਿਵਸਥਾ ਵਿਚ ਫ਼ਰਕ ਕਿਉਂ ਸੀ?
ਬਿਵਸਥਾ ਸਾਰ 21:15-17) ਸਾਨੂੰ ਅਜਿਹਿਆਂ ਕਾਨੂੰਨਾਂ ਬਾਰੇ ਉਨ੍ਹਾਂ ਦੇ ਜ਼ਮਾਨੇ ਦੇ ਲਿਹਾਜ਼ ਨਾਲ ਸੋਚਣਾ ਚਾਹੀਦਾ ਹੈ। ਜੋ ਲੋਕ ਮੂਸਾ ਦੀ ਬਿਵਸਥਾ ਦੀ ਜਾਂਚ ਸਾਡੇ ਸਮੇਂ ਅਤੇ ਸਭਿਆਚਾਰ ਅਨੁਸਾਰ ਕਰਦੇ ਹਨ, ਉਹ ਇਸ ਨੂੰ ਬਿਲਕੁਲ ਨਹੀਂ ਸਮਝ ਸਕਦੇ। (ਕਹਾਉਤਾਂ 18:13) ਅਦਨ ਦੇ ਬਾਗ਼ ਵਿਚ ਯਹੋਵਾਹ ਨੇ ਵਿਆਹ-ਸ਼ਾਦੀ ਲਈ ਉੱਚੇ ਮਿਆਰ ਕਾਇਮ ਕੀਤੇ ਸਨ ਕਿ ਇਕ ਆਦਮੀ ਸਿਰਫ਼ ਇੱਕੋ ਤੀਵੀਂ ਨਾਲ ਵਿਆਹ ਕਰਾਏਗਾ। (ਉਤਪਤ 2:18, 20-24) ਪਰ ਜਦ ਤਕ ਯਹੋਵਾਹ ਨੇ ਇਸਰਾਏਲ ਨੂੰ ਬਿਵਸਥਾ ਦਿੱਤੀ, ਉਦੋਂ ਤਕ ਇਕ ਤੋਂ ਜ਼ਿਆਦਾ ਤੀਵੀਆਂ ਰੱਖਣੀਆਂ ਸਦੀਆਂ ਤੋਂ ਆਮ ਗੱਲ ਹੋ ਗਈ ਸੀ। ਯਹੋਵਾਹ ਜਾਣਦਾ ਸੀ ਕਿ ਉਹ ‘ਹਠੀ ਲੋਕ’ ਅਕਸਰ ਮੂਰਤੀ ਪੂਜਾ ਵਗੈਰਾ ਵਰਗੇ ਉਸ ਦੇ ਬੁਨਿਆਦੀ ਕਾਨੂੰਨ ਵੀ ਨਹੀਂ ਮੰਨਦੇ ਸਨ। (ਕੂਚ 32:9) ਇਸ ਲਈ, ਉਸ ਨੇ ਉਸ ਸਮੇਂ ਵਿਆਹ ਦੇ ਇਸ ਮਾਮਲੇ ਨੂੰ ਸੁਲਝਾਉਣ ਦਾ ਵੇਲਾ ਠੀਕ ਨਾ ਸਮਝਿਆ। ਪਰ ਇਹ ਗੱਲ ਯਾਦ ਰੱਖੋ ਕਿ ਯਹੋਵਾਹ ਨੇ ਇਕ ਤੋਂ ਵੱਧ ਤੀਵੀਆਂ ਨਾਲ ਵਿਆਹ ਕਰਾਉਣ ਦਾ ਰਿਵਾਜ ਸ਼ੁਰੂ ਨਹੀਂ ਕੀਤਾ ਸੀ। ਪਰ ਮੂਸਾ ਦੀ ਬਿਵਸਥਾ ਦੇ ਜ਼ਰੀਏ ਉਸ ਨੇ ਇਸ ਤੇ ਪਾਬੰਦੀਆਂ ਜ਼ਰੂਰ ਲਾਈਆਂ ਸਨ ਅਤੇ ਇਸ ਦੀ ਕੁਵਰਤੋਂ ਰੋਕੀ ਸੀ।
20 ਪਰ ਤੀਵੀਆਂ ਦੀ ਗੱਲ ਕਰਦੇ ਹੋਏ ਕੋਈ ਸ਼ਾਇਦ ਪੁੱਛੇ ਕਿ ‘ਬਿਵਸਥਾ ਵਿਚ ਇਕ ਤੋਂ ਜ਼ਿਆਦਾ ਤੀਵੀਆਂ ਨਾਲ ਵਿਆਹ ਕਰਾਉਣ ਦੀ ਇਜਾਜ਼ਤ ਕਿਉਂ ਦਿੱਤੀ ਗਈ ਸੀ?’ (21 ਇਸੇ ਤਰ੍ਹਾਂ ਮੂਸਾ ਦੀ ਬਿਵਸਥਾ ਵਿਚ ਇਕ ਆਦਮੀ ਨੂੰ ਕਿਸੇ ਛੋਟੀ-ਮੋਟੀ ਗੱਲ ਤੇ ਆਪਣੀ ਪਤਨੀ ਨੂੰ ਤਲਾਕ ਦੇਣ ਦੀ ਇਜਾਜ਼ਤ ਸੀ। (ਬਿਵਸਥਾ ਸਾਰ 24:1-4) ਯਿਸੂ ਨੇ ਇਹ ਕਿਹਾ ਸੀ ਕਿ ਯਹੂਦੀਆਂ ਦੀ “ਸਖ਼ਤ ਦਿਲੀ ਕਰਕੇ” ਪਰਮੇਸ਼ੁਰ ਨੇ ਉਨ੍ਹਾਂ ਨੂੰ ਇਸ ਦੀ ਪ੍ਰਵਾਨਗੀ ਦਿੱਤੀ ਸੀ। ਪਰ ਇਹ ਹਮੇਸ਼ਾ ਲਈ ਨਹੀਂ ਸੀ। ਯਿਸੂ ਨੇ ਆਪਣੇ ਚੇਲਿਆਂ ਲਈ ਵਿਆਹ ਸੰਬੰਧੀ ਯਹੋਵਾਹ ਦੇ ਮੁਢਲੇ ਮਿਆਰ ਨੂੰ ਦੁਬਾਰਾ ਸਥਾਪਿਤ ਕੀਤਾ ਸੀ।—ਮੱਤੀ 19:8.
ਬਿਵਸਥਾ ਪਿਆਰ ਕਰਨਾ ਸਿਖਾਉਂਦੀ ਸੀ
22. ਮੂਸਾ ਦੀ ਬਿਵਸਥਾ ਵਿਚ ਪਿਆਰ ਕਰਨਾ ਕਿਸ ਤਰ੍ਹਾਂ ਸਿਖਾਇਆ ਗਿਆ ਸੀ ਅਤੇ ਕਿਸ-ਕਿਸ ਨਾਲ?
22 ਕੀ ਤੁਸੀਂ ਕਿਸੇ ਅਜਿਹੇ ਆਧੁਨਿਕ ਕਾਨੂੰਨੀ ਪ੍ਰਬੰਧ ਬਾਰੇ ਸੋਚ ਸਕਦੇ ਹੋ ਜਿਸ ਵਿਚ ਪਿਆਰ ਕਰਨਾ ਸਿਖਾਇਆ ਜਾਂਦਾ ਹੈ? ਮੂਸਾ ਦੀ ਬਿਵਸਥਾ ਵਿਚ ਪਿਆਰ ਕਰਨਾ ਸਭ ਤੋਂ ਵੱਡੀ ਗੱਲ ਮੰਨੀ ਜਾਂਦੀ ਸੀ। ਬਾਈਬਲ ਦੀ ਬਿਵਸਥਾ ਸਾਰ ਨਾਮਕ ਪੋਥੀ ਵਿਚ 20 ਤੋਂ ਜ਼ਿਆਦਾ ਵਾਰ “ਪਿਆਰ, ਪ੍ਰੀਤ, ਪ੍ਰੇਮ” ਵਰਗੇ ਸ਼ਬਦ ਹਨ। ਬਿਵਸਥਾ ਵਿਚ ਦੂਜਾ ਵੱਡਾ ਹੁਕਮ ਇਹ ਸੀ: “ਤੂੰ ਆਪਣੇ ਗਵਾਂਢੀ ਨਾਲ ਆਪਣੇ ਜੇਹਾ ਪਿਆਰ ਕਰੀਂ।” (ਲੇਵੀਆਂ 19:18; ਮੱਤੀ 22:37-40) ਪਰਮੇਸ਼ੁਰ ਦੇ ਲੋਕਾਂ ਨੇ ਅਜਿਹਾ ਪਿਆਰ ਸਿਰਫ਼ ਆਪਸ ਵਿਚ ਹੀ ਨਹੀਂ ਕਰਨਾ ਸੀ, ਪਰ ਉਨ੍ਹਾਂ ਪਰਦੇਸੀਆਂ ਨਾਲ ਵੀ ਕਰਨਾ ਸੀ ਜੋ ਉਨ੍ਹਾਂ ਦੇ ਦੇਸ਼ ਵਿਚ ਰਹਿੰਦੇ ਸਨ ਕਿਉਂਕਿ ਇਸਰਾਏਲੀ ਵੀ ਕਦੇ ਕਿਸੇ ਹੋਰ ਦੇ ਦੇਸ਼ ਵਿਚ ਪਰਦੇਸੀ ਸਨ। ਉਨ੍ਹਾਂ ਨੇ ਗ਼ਰੀਬ ਅਤੇ ਲਤਾੜੇ ਹੋਇਆਂ ਨਾਲ ਵੀ ਪਿਆਰ ਕਰਨਾ ਸੀ। ਉਨ੍ਹਾਂ ਦੀ ਮਾਲੀ ਤੌਰ ਤੇ ਮਦਦ ਕਰਨੀ ਸੀ ਅਤੇ ਉਨ੍ਹਾਂ ਦੀਆਂ ਤੰਗੀਆਂ ਦਾ ਨਾਜਾਇਜ਼ ਫ਼ਾਇਦਾ ਨਹੀਂ ਉਠਾਉਣਾ ਸੀ। ਉਨ੍ਹਾਂ ਨੂੰ ਤਾਂ ਇਹ ਵੀ ਹੁਕਮ ਦਿੱਤਾ ਗਿਆ ਸੀ ਕਿ ਉਹ ਡੰਗਰਾਂ ਦੀ ਦੇਖ-ਭਾਲ ਕਰਨ ਅਤੇ ਉਨ੍ਹਾਂ ਤੇ ਜ਼ੁਲਮ ਨਾ ਕਰਨ।—ਕੂਚ 23:6; ਲੇਵੀਆਂ 19:14, 33, 34; ਬਿਵਸਥਾ ਸਾਰ 22:4, 10; 24:17, 18.
23. ਇਕ ਸੌ ਉੱਨੀਵੇਂ ਜ਼ਬੂਰ ਦਾ ਲਿਖਾਰੀ ਕੀ ਕਰਨ ਲਈ ਉਤੇਜਿਤ ਹੋਇਆ ਸੀ ਅਤੇ ਅਸੀਂ ਕੀ ਕਰਨ ਦਾ ਇਰਾਦਾ ਕਰ ਸਕਦੇ ਹਾਂ?
23 ਹੋਰ ਕਿਹੜੀ ਕੌਮ ਨੂੰ ਅਜਿਹੇ ਵਧੀਆ ਕਾਨੂੰਨ ਦਿੱਤੇ ਗਏ ਹਨ? ਇਸੇ ਕਰਕੇ ਜ਼ਬੂਰਾਂ ਦਾ ਲਿਖਾਰੀ ਕਹਿ ਸਕਦਾ ਸੀ: “ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ।” ਪਰ ਉਸ ਦਾ ਪਿਆਰ ਇਕ ਜਜ਼ਬਾ ਹੀ ਨਹੀਂ ਸੀ। ਉਸ ਦੇ ਪਿਆਰ ਨੇ ਉਸ ਨੂੰ ਆਗਿਆਕਾਰ ਬਣਨਾ ਅਤੇ ਉਸ ਬਿਵਸਥਾ ਉੱਤੇ ਅਮਲ ਕਰਨਾ ਸਿਖਾਇਆ ਸੀ। ਉਸ ਨੇ ਅੱਗੇ ਕਿਹਾ: “ਦਿਨ ਭਰ ਮੈਂ ਉਹ ਦੇ ਵਿੱਚ ਲੀਨ ਰਹਿੰਦਾ ਹਾਂ!” (ਜ਼ਬੂਰਾਂ ਦੀ ਪੋਥੀ 119:11, 97) ਜੀ ਹਾਂ, ਉਹ ਯਹੋਵਾਹ ਦੇ ਕਾਨੂੰਨਾਂ ਦੀ ਪੜ੍ਹਾਈ ਕਰਨ ਵਿਚ ਬਾਕਾਇਦਾ ਸਮਾਂ ਗੁਜ਼ਾਰਦਾ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਕਾਨੂੰਨਾਂ ਲਈ ਉਸ ਦਾ ਪਿਆਰ ਵਧਦਾ ਗਿਆ। ਇਸ ਦੇ ਨਾਲ-ਨਾਲ ਇਨ੍ਹਾਂ ਕਾਨੂੰਨਾਂ ਦੇ ਦਾਤੇ, ਯਹੋਵਾਹ ਪਰਮੇਸ਼ੁਰ ਲਈ ਵੀ ਉਸ ਦਾ ਪਿਆਰ ਵਧਦਾ ਗਿਆ। ਪਰਮੇਸ਼ੁਰ ਦੇ ਕਾਨੂੰਨਾਂ ਦੀ ਪੜ੍ਹਾਈ ਕਰਦੇ ਰਹਿਣ ਨਾਲ ਸਾਨੂੰ ਉਮੀਦ ਹੈ ਕਿ ਤੁਸੀਂ ਵੀ ਕਾਨੂੰਨਾਂ ਦੇ ਜਨਮਦਾਤੇ ਤੇ ਇਨਸਾਫ਼ ਕਰਨ ਵਾਲੇ ਪਰਮੇਸ਼ੁਰ ਯਹੋਵਾਹ ਦੇ ਹੋਰ ਤੋਂ ਹੋਰ ਨੇੜੇ ਹੋਵੋਗੇ।
^ ਪੈਰਾ 8 ਮਿਸਾਲ ਲਈ ਬਿਵਸਥਾ ਵਿਚ ਕਾਨੂੰਨ ਸਨ ਕਿ ਟੱਟੀ ਬੈਠਣ ਤੋਂ ਬਾਅਦ ਉਸ ਨੂੰ ਦੱਬਿਆ ਜਾਵੇ, ਬੀਮਾਰਾਂ ਨੂੰ ਹੋਰਨਾਂ ਤੋਂ ਜੁਦਾ ਰੱਖਿਆ ਜਾਵੇ ਅਤੇ ਜੇ ਕਿਸੇ ਨੇ ਲਾਸ਼ ਨੂੰ ਹੱਥ ਲਾਇਆ ਹੋਵੇ, ਤਾਂ ਉਸ ਲਈ ਨਹਾਉਣਾ ਜ਼ਰੂਰੀ ਹੁੰਦਾ ਸੀ। ਇਸ ਤਰ੍ਹਾਂ ਦੀਆਂ ਗੱਲਾਂ ਦੀ ਜ਼ਰੂਰਤ ਸਦੀਆਂ ਬਾਅਦ ਸਮਝੀ ਗਈ ਸੀ।—ਲੇਵੀਆਂ 13:4-8; ਗਿਣਤੀ 19:11-13, 17-19; ਬਿਵਸਥਾ ਸਾਰ 23:13, 14.
^ ਪੈਰਾ 9 ਕਨਾਨੀ ਮੰਦਰਾਂ ਵਿਚ ਵੇਸਵਾਵਾਂ ਲਈ ਕਮਰੇ ਹੁੰਦੇ ਸਨ, ਪਰ ਮੂਸਾ ਦੀ ਬਿਵਸਥਾ ਨੇ ਕਿਸੇ ਅਪਵਿੱਤਰ ਵਿਅਕਤੀ ਨੂੰ ਹੈਕਲ ਦੇ ਅੰਦਰ ਆਉਣ ਤੋਂ ਵੀ ਮਨ੍ਹਾ ਕੀਤਾ ਸੀ। ਜਿਨਸੀ ਸੰਬੰਧ ਕਿਸੇ ਨੂੰ ਕੁਝ ਸਮੇਂ ਲਈ ਅਪਵਿੱਤਰ ਕਰ ਦਿੰਦੇ ਸਨ, ਇਸ ਕਰਕੇ ਕੋਈ ਵੀ ਇਨਸਾਨ ਜਿਨਸੀ ਸੰਬੰਧਾਂ ਨੂੰ ਯਹੋਵਾਹ ਦੇ ਭਵਨ ਵਿਚ ਕੀਤੀ ਗਈ ਭਗਤੀ ਦਾ ਹਿੱਸਾ ਨਹੀਂ ਬਣਾ ਸਕਦਾ ਸੀ।
^ ਪੈਰਾ 10 ਮੂਸਾ ਦੀ ਬਿਵਸਥਾ ਦਾ ਮੁੱਖ ਉਦੇਸ਼ ਸਿੱਖਿਆ ਦੇਣੀ ਸੀ। ਦਰਅਸਲ ਇਕ ਕੋਸ਼ ਵਿਚ ਨੋਟ ਕੀਤਾ ਗਿਆ ਹੈ ਕਿ ਇਬਰਾਨੀ ਸ਼ਬਦ ਤੋਹਰਾਹ ਜਿਸ ਦਾ ਤਰਜਮਾ “ਬਿਵਸਥਾ” ਕੀਤਾ ਗਿਆ ਹੈ, ਦਾ ਮਤਲਬ “ਸਿੱਖਿਆ ਦੇਣੀ” ਹੈ।
^ ਪੈਰਾ 17 ਬਿਵਸਥਾ ਵਿਚ ਸਾਫ਼-ਸਾਫ਼ ਪੁੱਛਿਆ ਗਿਆ ਹੈ: “ਭਲਾ, ਖੇਤ ਦਾ ਬਿਰਛ ਆਦਮੀ ਜਿਹਾ ਹੈ ਕਿ ਉਹ ਤੁਹਾਡੇ ਅੱਗੇ ਘੇਰਿਆ ਜਾਵੇ?” (ਬਿਵਸਥਾ ਸਾਰ 20:19) ਪਹਿਲੀ ਸਦੀ ਦੇ ਇਕ ਯਹੂਦੀ ਵਿਦਵਾਨ ਨੇ ਇਸ ਕਾਨੂੰਨ ਦਾ ਜ਼ਿਕਰ ਕਰ ਕੇ ਸਮਝਾਇਆ ਕਿ ਪਰਮੇਸ਼ੁਰ ਵਾਸਤੇ ਇਹ “ਅਨਿਆਂ ਹੈ ਕਿ ਜੋ ਗੁੱਸਾ ਆਦਮੀ ਉੱਤੇ ਕੱਢਿਆ ਜਾਣਾ ਚਾਹੀਦਾ ਹੈ, ਉਹ ਬੇਕਸੂਰ ਚੀਜ਼ਾਂ ਉੱਤੇ ਕੱਢਿਆ ਜਾਵੇ।”