ਚੌਥਾ ਅਧਿਆਇ
‘ਯਹੋਵਾਹ ਬਲ ਵਿੱਚ ਮਹਾਨ ਹੈ’
1, 2. ਏਲੀਯਾਹ ਨੇ ਆਪਣੀ ਜ਼ਿੰਦਗੀ ਦੌਰਾਨ ਕਿਹੜੀਆਂ ਕਰਾਮਾਤਾਂ ਦੇਖੀਆਂ ਸਨ, ਪਰ ਉਸ ਨੇ ਹੋਰੇਬ ਪਹਾੜ ਦੀ ਇਕ ਗੁਫਾ ਵਿੱਚੋਂ ਕਿਹੜੀਆਂ ਕਰਾਮਾਤਾਂ ਦੇਖੀਆਂ ਸਨ?
ਏਲੀਯਾਹ ਨੇ ਪਹਿਲਾਂ ਵੀ ਬਹੁਤ ਸਾਰੀਆਂ ਕਰਾਮਾਤਾਂ ਦੇਖੀਆਂ ਸਨ। ਜਦ ਉਹ ਦੁਸ਼ਮਣਾਂ ਤੋਂ ਲੁਕਿਆ ਹੋਇਆ ਸੀ, ਤਾਂ ਪਹਾੜੀ ਕਾਂ ਦਿਨ ਵਿਚ ਦੋ ਵਾਰ ਉਸ ਲਈ ਰੋਟੀ ਲਿਆਉਂਦੇ ਸਨ। ਲੰਮੇ ਕਾਲ ਦੌਰਾਨ ਉਸ ਨੇ ਨਾ ਤੇਲ ਨਾ ਆਟਾ ਮੁੱਕਦਾ ਦੇਖਿਆ। ਇਸ ਦੇ ਨਾਲ-ਨਾਲ ਉਸ ਨੇ ਤਾਂ ਆਪਣੀ ਪ੍ਰਾਰਥਨਾ ਦੇ ਜਵਾਬ ਵਿਚ ਅਕਾਸ਼ੋਂ ਅੱਗ ਡਿੱਗਦੀ ਵੀ ਦੇਖੀ ਸੀ। (1 ਰਾਜਿਆਂ 17 ਅਤੇ 18 ਅਧਿਆਇ) ਪਰ ਏਲੀਯਾਹ ਨੇ ਜੋ ਅੱਗੇ ਦੇਖਿਆ ਉਸ ਵਰਗੀ ਘਟਨਾ ਉਸ ਨੇ ਪਹਿਲਾਂ ਕਦੇ ਵੀ ਨਹੀਂ ਦੇਖੀ ਸੀ।
2 ਜਦ ਉਹ ਹੋਰੇਬ ਪਹਾੜ ਦੀ ਇਕ ਗੁਫਾ ਵਿਚ ਗੁੱਛ-ਮੁੱਛ ਹੋ ਕੇ ਬੈਠਾ ਸੀ, ਤਾਂ ਉਸ ਨੇ ਕਈ ਕਰਾਮਾਤਾਂ ਦੇਖੀਆਂ। ਪਹਿਲਾਂ ਅਨ੍ਹੇਰੀ ਵਗੀ। ਉਹ ਇੰਨੀ ਜ਼ੋਰਦਾਰ ਸੀ ਕਿ ਉਸ ਨੇ ਪਹਾੜ ਪਾੜ ਸੁੱਟੇ ਅਤੇ ਚਟਾਨਾਂ ਨੂੰ ਚੂਰ-ਚੂਰ ਕਰ ਦਿੱਤਾ। ਫਿਰ ਇਕ ਭੁਚਾਲ ਆਇਆ ਜਿਸ ਦੀ ਸ਼ਕਤੀ ਨੇ ਜ਼ਮੀਨ ਨੂੰ ਹਿਲਾ ਕੇ ਰੱਖ ਦਿੱਤਾ। ਫਿਰ ਅੱਗ ਆਈ, ਜਿਸ ਦੇ ਸੇਕ ਨੂੰ ਏਲੀਯਾਹ ਨੇ ਮਹਿਸੂਸ ਕੀਤਾ ਹੋਣਾ।—1 ਰਾਜਿਆਂ 19:8-12.
“ਵੇਖੋ, ਯਹੋਵਾਹ ਲੰਘਿਆ”
3. ਏਲੀਯਾਹ ਨੇ ਪਰਮੇਸ਼ੁਰ ਦੇ ਕਿਹੜੇ ਗੁਣ ਦੀ ਝਲਕ ਦੇਖੀ ਸੀ ਅਤੇ ਅਸੀਂ ਇਸ ਦੀ ਝਲਕ ਕਿੱਥੇ ਦੇਖ ਸਕਦੇ ਹਾਂ?
3 ਏਲੀਯਾਹ ਦੁਆਰਾ ਦੇਖੀਆਂ ਗਈਆਂ ਇਨ੍ਹਾਂ ਸਾਰੀਆਂ ਵੱਖਰੀਆਂ-ਵੱਖਰੀਆਂ ਕਰਾਮਾਤਾਂ ਵਿਚ ਇਕ ਗੱਲ ਸਾਂਝੀ ਸੀ—ਇਹ ਯਹੋਵਾਹ ਪਰਮੇਸ਼ੁਰ ਦੀ ਵੱਡੀ ਸ਼ਕਤੀ ਦੀ ਝਲਕ ਹੀ ਸਨ। ਵੈਸੇ ਅਸੀਂ ਕੋਈ ਕ੍ਰਿਸ਼ਮਾ ਦੇਖਣ ਤੋਂ ਬਿਨਾਂ ਵੀ ਜਾਣ ਸਕਦੇ ਹਾਂ ਕਿ ਪਰਮੇਸ਼ੁਰ ਸ਼ਕਤੀਸ਼ਾਲੀ ਹੈ। ਉਸ ਦੀ ਸ਼ਕਤੀ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਅਸੀਂ ਸ੍ਰਿਸ਼ਟੀ ਤੋਂ ਯਹੋਵਾਹ ਦੀ “ਅਨਾਦੀ ਸਮਰੱਥਾ ਅਤੇ ਈਸ਼ੁਰਤਾਈ” ਦੇਖ ਸਕਦੇ ਹਾਂ। (ਰੋਮੀਆਂ 1:20) ਤੂਫ਼ਾਨ ਵਿਚ ਬਿਜਲੀ ਦੀਆਂ ਲਿਸ਼ਕਾਰਾਂ ਅਤੇ ਗਰਜਦੇ ਬੱਦਲ, ਇਕ ਉੱਚੇ ਤੇ ਵੱਡੇ ਝਰਨੇ ਤੋਂ ਡਿੱਗਦਾ ਪਾਣੀ ਅਤੇ ਤਾਰਿਆਂ ਭਰੇ ਆਕਾਸ਼ ਦੀ ਵਿਸ਼ਾਲਤਾ! ਅਸੀਂ ਇਨ੍ਹਾਂ ਚੀਜ਼ਾਂ ਵਿਚ ਪਰਮੇਸ਼ੁਰ ਦੀ ਕਿੰਨੀ ਸ਼ਕਤੀ ਦੇਖਦੇ ਹਾਂ! ਪਰ ਅੱਜ-ਕੱਲ੍ਹ ਜ਼ਿਆਦਾਤਰ ਲੋਕ ਪਰਮੇਸ਼ੁਰ ਦੀ ਸ਼ਕਤੀ ਪਛਾਣਦੇ ਨਹੀਂ ਹਨ। ਜੋ ਪਛਾਣਦੇ ਵੀ ਹਨ ਉਨ੍ਹਾਂ ਵਿੱਚੋਂ ਬਹੁਤ ਘੱਟ ਉਸ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਪਰ ਪਰਮੇਸ਼ੁਰ ਦੇ ਇਸ ਗੁਣ ਨੂੰ ਸਮਝਣ ਨਾਲ ਯਹੋਵਾਹ ਦੇ ਨੇੜੇ ਹੋਣ ਦੇ ਸਾਨੂੰ ਕਈ ਕਾਰਨ ਮਿਲਦੇ ਹਨ। ਇਸ ਹਿੱਸੇ ਵਿਚ ਅਸੀਂ ਯਹੋਵਾਹ ਦੀ ਬੇਮਿਸਾਲ ਸ਼ਕਤੀ ਦੀ ਡੂੰਘੀ ਸਟੱਡੀ ਕਰਾਂਗੇ।
ਯਹੋਵਾਹ ਦੀ ਬੇਮਿਸਾਲ ਸ਼ਕਤੀ
4, 5. (ੳ) ਯਹੋਵਾਹ ਦੇ ਨਾਂ ਦਾ ਉਸ ਦੀ ਸ਼ਕਤੀ ਨਾਲ ਕੀ ਸੰਬੰਧ ਹੈ? (ਅ) ਇਹ ਉਚਿਤ ਕਿਉਂ ਹੈ ਕਿ ਯਹੋਵਾਹ ਨੇ ਇਕ ਬਲਦ ਦੇ ਜ਼ਰੀਏ ਆਪਣੀ ਸ਼ਕਤੀ ਦਰਸਾਈ ਹੈ?
4 ਯਹੋਵਾਹ ਸ਼ਕਤੀ ਵਿਚ ਬੇਜੋੜ ਹੈ। ਯਿਰਮਿਯਾਹ 10:6 ਵਿਚ ਕਿਹਾ ਗਿਆ ਹੈ: “ਹੇ ਯਹੋਵਾਹ, ਤੇਰੇ ਜੇਹਾ ਕੋਈ ਨਹੀਂ, ਤੂੰ ਵੱਡਾ ਹੈਂ ਅਤੇ ਸ਼ਕਤੀ ਦੇ ਕਾਰਨ ਤੇਰਾ ਨਾਮ ਵੱਡਾ ਹੈ।” ਨੋਟ ਕਰੋ ਕਿ ਯਹੋਵਾਹ ਦੇ ਨਾਂ ਦਾ ਸੰਬੰਧ ਸ਼ਕਤੀ ਨਾਲ ਜੋੜਿਆ ਗਿਆ ਹੈ। ਇਸ ਨਾਂ ਦਾ ਮਤਲਬ ਸਮਝਿਆ ਜਾਂਦਾ ਹੈ “ਉਹ ਕਰਨ ਅਤੇ ਕਰਾਉਣ ਵਾਲਾ ਬਣਦਾ ਹੈ।” ਯਹੋਵਾਹ ਜੋ ਚਾਹੇ ਬਣ ਸਕਦਾ ਹੈ ਅਤੇ ਉਹ ਕੁਝ ਵੀ ਬਣਾ ਸਕਦਾ ਹੈ। ਉਹ ਇਸ ਤਰ੍ਹਾਂ ਕਿਵੇਂ ਕਰਦਾ ਹੈ? ਇਕ ਚੀਜ਼ ਹੈ ਆਪਣੀ ਸ਼ਕਤੀ ਦੇ ਜ਼ਰੀਏ। ਜੀ ਹਾਂ, ਯਹੋਵਾਹ ਕੋਲ ਆਪਣੀ ਮਰਜ਼ੀ ਅਨੁਸਾਰ ਸਭ ਕੁਝ ਕਰਨ ਦੀ ਬੇਅੰਤ ਕਾਬਲੀਅਤ ਹੈ। ਸ਼ਕਤੀ ਉਸ ਦਾ ਇਕ ਮੁੱਖ ਗੁਣ ਹੈ।
5 ਅਸੀਂ ਯਹੋਵਾਹ ਦੀ ਸ਼ਕਤੀ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਦੇ ਇਸ ਲਈ ਉਹ ਉਦਾਹਰਣਾਂ ਦੇ ਕੇ ਸਾਨੂੰ ਸਮਝਾਉਂਦਾ ਹੈ। ਜਿਵੇਂ ਅਸੀਂ ਦੇਖਿਆ ਸੀ, ਉਹ ਆਪਣੀ ਸ਼ਕਤੀ ਬਲਦ ਦੇ ਜ਼ਰੀਏ ਦਰਸਾਉਂਦਾ ਹੈ। (ਹਿਜ਼ਕੀਏਲ 1:4-10) ਬਲਦ ਨੂੰ ਇਸਤੇਮਾਲ ਕਰਨਾ ਉਚਿਤ ਹੈ ਕਿਉਂਕਿ ਉਹ ਵੱਡੇ ਤੇ ਬੜੇ ਤਕੜੇ ਜਾਨਵਰ ਹੁੰਦੇ ਹਨ। ਬਾਈਬਲ ਦੇ ਜ਼ਮਾਨੇ ਵਿਚ ਫਲਸਤੀਨ ਦੇ ਲੋਕਾਂ ਨੇ ਇਸ ਤੋਂ ਤਕੜਾ ਹੋਰ ਕੋਈ ਜਾਨਵਰ ਨਹੀਂ ਦੇਖਿਆ ਸੀ। ਉਨ੍ਹਾਂ ਸਮਿਆਂ ਵਿਚ ਉੱਥੇ ਇਕ ਕਿਸਮ ਦਾ ਜੰਗਲੀ ਬਲਦ ਜਾਂ ਸਾਨ੍ਹ ਵੀ ਹੋਇਆ ਕਰਦਾ ਸੀ ਜੋ ਹੁਣ ਨਹੀਂ ਰਿਹਾ। (ਅੱਯੂਬ 39:9-12) ਰੋਮੀ ਬਾਦਸ਼ਾਹ ਜੂਲੀਅਸ ਸੀਜ਼ਰ ਨੇ ਇਕ ਵਾਰ ਕਿਹਾ ਸੀ ਕਿ ਇਹ ਸਾਨ੍ਹ ਹਾਥੀਆਂ ਜਿੱਡੇ ਸਨ। ਉਸ ਨੇ ਲਿਖਿਆ ਕਿ “ਇਹ ਸਾਨ੍ਹ ਬੜੇ ਤਕੜੇ ਹਨ ਅਤੇ ਬੜੀ ਤੇਜ਼ ਦੌੜਦੇ ਹਨ।” ਜ਼ਰਾ ਸੋਚੋ ਅਸੀਂ ਅਜਿਹੇ ਜਾਨਵਰ ਦੀ ਤੁਲਨਾ ਵਿਚ ਕਿੰਨੇ ਛੋਟੇ ਅਤੇ ਕਮਜ਼ੋਰ ਹਾਂ!
6. ਸਿਰਫ਼ ਯਹੋਵਾਹ ਨੂੰ ਹੀ “ਸਰਬ ਸ਼ਕਤੀਮਾਨ” ਕਿਉਂ ਸੱਦਿਆ ਗਿਆ ਹੈ?
6 ਇਸੇ ਤਰ੍ਹਾਂ ਇਨਸਾਨ ਯਹੋਵਾਹ ਪਰਮੇਸ਼ੁਰ ਦੀ ਸ਼ਕਤੀ ਦੀ ਤੁਲਨਾ ਵਿਚ ਛੋਟਾ ਅਤੇ ਕਮਜ਼ੋਰ ਹੈ। ਯਹੋਵਾਹ ਦੀ ਨਜ਼ਰ ਵਿਚ ਵੱਡੀਆਂ-ਵੱਡੀਆਂ ਕੌਮਾਂ ਛਾਬਿਆਂ ਦੀ ਧੂੜ ਜਿਹੀਆਂ ਹਨ। (ਯਸਾਯਾਹ 40:15) ਹੋਰ ਕਿਸੇ ਵੀ ਪ੍ਰਾਣੀ ਤੋਂ ਭਿੰਨ, ਯਹੋਵਾਹ ਦੀ ਸ਼ਕਤੀ ਅਸੀਮ ਹੈ। ਇਸੇ ਕਰਕੇ ਸਿਰਫ਼ ਉਸ ਨੂੰ “ਸਰਬ ਸ਼ਕਤੀਮਾਨ” ਸੱਦਿਆ ਗਿਆ ਹੈ। * (ਪਰਕਾਸ਼ ਦੀ ਪੋਥੀ 15:3) ਯਹੋਵਾਹ ਕੋਲ ‘ਵੱਡੀ ਸ਼ਕਤੀ ਤੇ ਡਾਢਾ ਬਲ ਹੈ।’ (ਯਸਾਯਾਹ 40:26) ਉਹ ਸ਼ਕਤੀ ਦਾ ਅਮੁੱਕ ਸੋਮਾ ਹੈ। ਉਸ ਨੂੰ ਕਿਸੇ ਹੋਰ ਤੋਂ ਸ਼ਕਤੀ ਹਾਸਲ ਕਰਨ ਦੀ ਲੋੜ ਨਹੀਂ ਕਿਉਂਕਿ “ਸਮਰੱਥਾ ਪਰਮੇਸ਼ੁਰ ਦੀ ਹੈ।” (ਜ਼ਬੂਰਾਂ ਦੀ ਪੋਥੀ 62:11) ਪਰ ਯਹੋਵਾਹ ਆਪਣੀ ਸ਼ਕਤੀ ਕਿਸ ਤਰ੍ਹਾਂ ਵਰਤਦਾ ਹੈ?
ਯਹੋਵਾਹ ਆਪਣੀ ਸ਼ਕਤੀ ਕਿਸ ਤਰ੍ਹਾਂ ਵਰਤਦਾ ਹੈ?
7. ਯਹੋਵਾਹ ਦੀ ਪਵਿੱਤਰ ਆਤਮਾ ਕੀ ਹੈ ਅਤੇ ਬਾਈਬਲ ਵਿਚ ਵਰਤੇ ਗਏ ਸ਼ਬਦਾਂ ਤੋਂ ਕੀ ਪਤਾ ਲੱਗਦਾ ਹੈ?
7 ਯਹੋਵਾਹ ਦੀ ਪਵਿੱਤਰ ਆਤਮਾ ਕਦੇ ਖ਼ਤਮ ਹੋਣ ਵਾਲੀ ਨਹੀਂ ਹੈ। ਨਿਊ ਵਰਲਡ ਟ੍ਰਾਂਸਲੇਸ਼ਨ ਵਿਚ ਉਤਪਤ 1:2 ਵਿਚ ਪਵਿੱਤਰ ਆਤਮਾ ਨੂੰ “ਪਰਮੇਸ਼ੁਰ ਦੀ ਕ੍ਰਿਆਸ਼ੀਲ ਸ਼ਕਤੀ” ਸੱਦਿਆ ਗਿਆ ਹੈ। ਜਿਨ੍ਹਾਂ ਇਬਰਾਨੀ ਤੇ ਯੂਨਾਨੀ ਸ਼ਬਦਾਂ ਦਾ ਤਰਜਮਾ “ਆਤਮਾ” ਕੀਤਾ ਗਿਆ ਹੈ, ਬਾਈਬਲ ਦੀਆਂ ਹੋਰਨਾਂ ਆਇਤਾਂ ਵਿਚ ਉਨ੍ਹਾਂ ਦਾ ਤਰਜਮਾ “ਹਵਾ,” “ਸਾਹ” ਅਤੇ “ਬੁੱਲਾ” ਕੀਤਾ ਗਿਆ ਹੈ। ਕੋਸ਼ਕਾਰਾਂ ਦੇ ਮੁਤਾਬਕ ਮੁਢਲੀਆਂ ਭਾਸ਼ਾਵਾਂ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਇਹ ਅਜਿਹੀ ਕ੍ਰਿਆਸ਼ੀਲ ਸ਼ਕਤੀ ਹੈ ਜੋ ਦੇਖੀ ਨਹੀਂ ਜਾ ਸਕਦੀ। ਹਵਾ ਵਾਂਗ ਪਰਮੇਸ਼ੁਰ ਦੀ ਆਤਮਾ ਨੂੰ ਅਸੀਂ ਆਪਣੀਆਂ ਅੱਖਾਂ ਨਾਲ ਦੇਖ ਨਹੀਂ ਸਕਦੇ, ਪਰ ਇਸ ਦੇ ਪ੍ਰਭਾਵ ਦੇਖੇ ਜਾ ਸਕਦੇ ਹਨ।
8. ਬਾਈਬਲ ਵਿਚ ਪਰਮੇਸ਼ੁਰ ਦੀ ਪਵਿੱਤਰ ਆਤਮਾ ਨੂੰ ਕੀ ਸੱਦਿਆ ਗਿਆ ਹੈ ਅਤੇ ਇਸ ਤਰ੍ਹਾਂ ਕਹਿਣਾ ਢੁਕਵਾਂ ਕਿਉਂ ਹੈ?
8 ਪਰਮੇਸ਼ੁਰ ਆਪਣੀ ਪਵਿੱਤਰ ਆਤਮਾ ਨੂੰ ਵੱਖੋ-ਵੱਖਰੇ ਕੰਮ ਕਰਨ ਲਈ ਵਰਤ ਸਕਦਾ ਹੈ। ਉਸ ਦੇ ਜ਼ਰੀਏ ਯਹੋਵਾਹ ਆਪਣੇ ਮਨ ਦਾ ਹਰ ਮਕਸਦ ਪੂਰਾ ਕਰ ਸਕਦਾ ਹੈ। ਇਸੇ ਕਰਕੇ ਬਾਈਬਲ ਵਿਚ ਪਰਮੇਸ਼ੁਰ ਦੀ ਪਵਿੱਤਰ ਆਤਮਾ ਨੂੰ ਪਰਮੇਸ਼ੁਰ ਦੀ “ਉਂਗਲ,” ਉਸ ਦਾ “ਬਲਵੰਤ ਹੱਥ” ਜਾਂ ‘ਲੰਮੀ ਬਾਂਹ’ ਸੱਦਿਆ ਗਿਆ ਹੈ। (ਲੂਕਾ 11:20; ਬਿਵਸਥਾ ਸਾਰ 5:15) ਜਿਸ ਤਰ੍ਹਾਂ ਕੋਈ ਬੰਦਾ ਆਪਣੇ ਹੱਥਾਂ ਨਾਲ ਵੱਡੇ-ਵੱਡੇ ਅਤੇ ਬਾਰੀਕੀ ਦੇ ਕੰਮ ਕਰ ਸਕਦਾ ਹੈ, ਉਸੇ ਤਰ੍ਹਾਂ ਪਰਮੇਸ਼ੁਰ ਆਪਣੀ ਪਵਿੱਤਰ ਆਤਮਾ ਨਾਲ ਕੋਈ ਵੀ ਕੰਮ ਨੇਪਰੇ ਚਾੜ੍ਹ ਸਕਦਾ ਹੈ। ਉਦਾਹਰਣ ਵਜੋਂ, ਉਸ ਨੇ ਛੋਟੇ-ਛੋਟੇ ਐਟਮ ਸ੍ਰਿਸ਼ਟ ਕੀਤੇ, ਲਾਲ ਸਮੁੰਦਰ ਨੂੰ ਦੋ ਹਿੱਸਿਆਂ ਵਿਚ ਵੰਡਿਆ ਅਤੇ ਪਹਿਲੀ ਸਦੀ ਦੇ ਮਸੀਹੀਆਂ ਨੂੰ ਹੋਰ ਬੋਲੀਆਂ ਵਿਚ ਬੋਲਣ ਦੀ ਸ਼ਕਤੀ ਦਿੱਤੀ।
9. ਯਹੋਵਾਹ ਦਾ ਰਾਜ ਕਰਨ ਦਾ ਅਧਿਕਾਰ ਕਿੰਨਾ ਕੁ ਵਿਸ਼ਾਲ ਹੈ?
ਜ਼ਬੂਰਾਂ ਦੀ ਪੋਥੀ 68:11; 110:3) ਪਰ ਇਨਸਾਨ ਦੂਤਾਂ ਦੀ ਤੁਲਨਾ ਵਿਚ ਤਾਂ ਕੁਝ ਵੀ ਨਹੀਂ ਹੈ। ਮਿਸਾਲ ਲਈ ਜਦੋਂ ਅੱਸ਼ੂਰੀਆਂ ਦੀ ਫ਼ੌਜ ਨੇ ਪਰਮੇਸ਼ੁਰ ਦੇ ਲੋਕਾਂ ਉੱਤੇ ਹਮਲਾ ਕੀਤਾ ਸੀ, ਤਾਂ ਇਕ ਦੂਤ ਨੇ ਇੱਕੋ ਰਾਤ ਵਿਚ 1,85,000 ਸਿਪਾਹੀਆਂ ਨੂੰ ਮਾਰ ਛੱਡਿਆ ਸੀ। (2 ਰਾਜਿਆਂ 19:35) ਸੱਚ-ਮੁੱਚ ਪਰਮੇਸ਼ੁਰ ਦੇ ਦੂਤ “ਸ਼ਕਤੀ ਵਿੱਚ ਬਲਵਾਨ” ਹਨ।—ਜ਼ਬੂਰਾਂ ਦੀ ਪੋਥੀ 103:19, 20.
9 ਵਿਸ਼ਵ ਦਾ ਹਾਕਮ ਹੋਣ ਦੇ ਨਾਤੇ ਯਹੋਵਾਹ ਕੋਲ ਵੱਡਾ ਅਧਿਕਾਰ ਵੀ ਹੈ। ਜ਼ਰਾ ਸੋਚੋ, ਜੇ ਤੁਹਾਡੇ ਅਧੀਨ ਲੱਖਾਂ-ਕਰੋੜਾਂ ਲੋਕ ਹੋਣ ਜੋ ਸਾਰੇ ਦੇ ਸਾਰੇ ਤੁਹਾਡੇ ਹੁਕਮ ਮੰਨਣ ਲਈ ਤਿਆਰ ਹਨ, ਤਾਂ ਤੁਹਾਡੇ ਕੋਲ ਕਿੰਨਾ ਅਧਿਕਾਰ ਹੋਵੇਗਾ? ਸ਼ਾਇਦ ਅਸੀਂ ਇਸ ਦੀ ਕਲਪਨਾ ਵੀ ਨਹੀਂ ਕਰ ਸਕਦੇ। ਲੇਕਿਨ, ਯਹੋਵਾਹ ਕੋਲ ਅਜਿਹਾ ਅਧਿਕਾਰ ਹੈ। ਯਹੋਵਾਹ ਦੇ ਇਨਸਾਨੀ ਸੇਵਕ ਹਨ ਜਿਨ੍ਹਾਂ ਦੀ ਤੁਲਨਾ ਵੱਡੇ ਦਲ ਜਾਂ ਸੈਨਾ ਨਾਲ ਕੀਤੀ ਗਈ ਹੈ। (10. (ੳ) ਸਰਬਸ਼ਕਤੀਮਾਨ ਪਰਮੇਸ਼ੁਰ ਨੂੰ ਸੈਨਾਵਾਂ ਦਾ ਯਹੋਵਾਹ ਕਿਉਂ ਸੱਦਿਆ ਗਿਆ ਹੈ? (ਅ) ਯਹੋਵਾਹ ਦੀ ਸਾਰੀ ਸ੍ਰਿਸ਼ਟੀ ਵਿਚ ਸਭ ਤੋਂ ਸ਼ਕਤੀਸ਼ਾਲੀ ਕੌਣ ਹੈ?
10 ਦੂਤਾਂ ਦੀ ਗਿਣਤੀ ਕਿੰਨੀ ਹੈ? ਦਾਨੀਏਲ ਨਬੀ ਨੇ ਸਵਰਗ ਦਾ ਇਕ ਦਰਸ਼ਣ ਦੇਖਿਆ ਸੀ ਜਿਸ ਵਿਚ ਉਸ ਨੇ ਯਹੋਵਾਹ ਦੇ ਤਖ਼ਤ ਦੇ ਮੋਹਰੇ 10 ਕਰੋੜ ਤੋਂ ਕਿਤੇ ਜ਼ਿਆਦਾ ਦੂਤ ਦੇਖੇ ਸਨ, ਪਰ ਇਸ ਹਵਾਲੇ ਤੋਂ ਇਸ ਤਰ੍ਹਾਂ ਦਾ ਕੋਈ ਸਬੂਤ ਨਹੀਂ ਮਿਲਦਾ ਕਿ ਇਹ ਦੂਤਾਂ ਦੀ ਪੂਰੀ ਗਿਣਤੀ ਸੀ। (ਦਾਨੀਏਲ 7:10) ਸੋ ਹੋ ਸਕਦਾ ਹੈ ਕਿ 10 ਕਰੋੜ ਦੀ ਬਜਾਇ ਅਰਬਾਂ-ਖਰਬਾਂ ਦੂਤ ਹੋਣ। ਇਸੇ ਕਰਕੇ ਪਰਮੇਸ਼ੁਰ ਨੂੰ ਸੈਨਾਵਾਂ ਦਾ ਯਹੋਵਾਹ ਸੱਦਿਆ ਗਿਆ ਹੈ। ਇਸ ਖ਼ਿਤਾਬ ਤੋਂ ਪਤਾ ਲੱਗਦਾ ਹੈ ਕਿ ਉਹ ਸ਼ਕਤੀਸ਼ਾਲੀ ਦੂਤਾਂ ਦੀ ਵੱਡੀ ਜਥੇਬੰਦ ਸੈਨਾ ਦਾ ਕਮਾਂਡਰ ਹੈ। ਉਸ ਨੇ ਆਪਣੇ ਪਿਆਰੇ ਪੁੱਤਰ ਨੂੰ ਜੋ “ਸਾਰੀ ਸਰਿਸ਼ਟ ਵਿੱਚੋਂ ਜੇਠਾ ਹੈ” ਇਨ੍ਹਾਂ ਸਾਰੇ ਦੂਤਾਂ ਦਾ ਪ੍ਰਧਾਨ ਬਣਾਇਆ ਹੈ। (ਕੁਲੁੱਸੀਆਂ 1:15) ਜੀ ਹਾਂ, ਮਹਾਂਦੂਤ ਯਿਸੂ ਬਾਕੀ ਦੇ ਦੂਤਾਂ, ਸਰਾਫ਼ੀਮ ਅਤੇ ਕਰੂਬੀਆਂ ਉੱਤੇ ਪ੍ਰਧਾਨ ਹੈ ਅਤੇ ਉਹ ਯਹੋਵਾਹ ਦੀ ਸਾਰੀ ਸ੍ਰਿਸ਼ਟੀ ਵਿਚ ਸਭ ਤੋਂ ਸ਼ਕਤੀਸ਼ਾਲੀ ਹੈ।
11, 12. (ੳ) ਪਰਮੇਸ਼ੁਰ ਦਾ ਬਚਨ ਕਿਸ ਅਰਥ ਵਿਚ ਗੁਣਕਾਰ ਹੈ? (ਅ) ਯਿਸੂ ਨੇ ਪਰਮੇਸ਼ੁਰ ਦੀ ਸ਼ਕਤੀ ਦੀ ਵਿਸ਼ਾਲਤਾ ਬਾਰੇ ਕੀ ਕਿਹਾ ਸੀ?
11 ਯਹੋਵਾਹ ਆਪਣੇ ਬਚਨ ਦੇ ਜ਼ਰੀਏ ਵੀ ਆਪਣੀ ਸ਼ਕਤੀ ਵਰਤਦਾ ਹੈ। ਇਬਰਾਨੀਆਂ 4:12 ਵਿਚ ਲਿਖਿਆ ਹੈ ਕਿ “ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ” ਹੈ। ਕੀ ਤੁਸੀਂ ਪਰਮੇਸ਼ੁਰ ਦੇ ਬਚਨ ਦੀ ਚਮਤਕਾਰੀ ਸ਼ਕਤੀ ਦਾ ਕ੍ਰਿਸ਼ਮਾ ਦੇਖਿਆ ਹੈ? ਪਰਮੇਸ਼ੁਰ ਦਾ ਬਚਨ ਉਸ ਦੀ ਆਤਮਾ ਦੁਆਰਾ ਲਿਖਵਾਇਆ ਗਿਆ ਹੈ। ਇਹ ਸਾਨੂੰ ਮਜ਼ਬੂਤ ਬਣਾਉਂਦਾ ਹੈ, ਸਾਡੀ ਨਿਹਚਾ ਨੂੰ ਪੱਕੀ ਕਰਦਾ ਹੈ ਅਤੇ ਸਾਡੀ ਮਦਦ ਕਰਦਾ ਹੈ ਤਾਂਕਿ ਅਸੀਂ ਆਪਣੀ ਜ਼ਿੰਦਗੀ ਵਿਚ ਵੱਡੀਆਂ-ਵੱਡੀਆਂ ਤਬਦੀਲੀਆਂ ਕਰ ਸਕੀਏ। ਪੌਲੁਸ ਰਸੂਲ ਨੇ ਮਸੀਹੀਆਂ ਨੂੰ ਬਦਚਲਣ ਲੋਕਾਂ ਦੀ ਬੁਰੀ ਸੰਗਤ ਬਾਰੇ ਖ਼ਬਰਦਾਰ ਕਰਨ ਤੋਂ ਬਾਅਦ ਕਿਹਾ: “ਤੁਹਾਡੇ ਵਿੱਚੋਂ ਕਈਕੁ ਏਹੋ ਜੇਹੇ ਸਨ।” (1 ਕੁਰਿੰਥੀਆਂ 6:9-11) ਜੀ ਹਾਂ, ‘ਪਰਮੇਸ਼ੁਰ ਦੇ ਬਚਨ’ ਨੇ ਉਨ੍ਹਾਂ ਦੀ ਜ਼ਿੰਦਗੀ ਉੱਤੇ ਪ੍ਰਭਾਵ ਪਾਇਆ ਅਤੇ ਉਨ੍ਹਾਂ ਨੇ ਤਬਦੀਲੀਆਂ ਕੀਤੀਆਂ ਸਨ।
12 ਯਹੋਵਾਹ ਦੀ ਸ਼ਕਤੀ ਇੰਨੀ ਵਿਸ਼ਾਲ ਹੈ ਅਤੇ ਉਸ ਨੂੰ ਵਰਤਣ ਦੇ ਤਰੀਕੇ ਇੰਨੇ ਵਧੀਆ ਹਨ ਕਿ ਕੋਈ ਵੀ ਚੀਜ਼ ਉਸ ਦੇ ਰਾਹ ਦਾ ਰੋੜਾ ਨਹੀਂ ਬਣ ਸਕਦੀ। ਯਿਸੂ ਨੇ ਕਿਹਾ: “ਪਰਮੇਸ਼ੁਰ ਤੋਂ ਸੱਭੋ ਕੁਝ ਹੋ ਸੱਕਦਾ ਹੈ।” (ਮੱਤੀ 19:26) ਯਹੋਵਾਹ ਕਿਹੜੇ ਮਕਸਦ ਪੂਰੇ ਕਰਨ ਲਈ ਆਪਣੀ ਸ਼ਕਤੀ ਵਰਤਦਾ ਹੈ?
ਸ਼ਕਤੀ ਵਰਤਣ ਦੇ ਮਕਸਦ
13, 14. (ੳ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਸ਼ਕਤੀ ਪਰਮੇਸ਼ੁਰ ਨਹੀਂ ਸਗੋਂ ਪਰਮੇਸ਼ੁਰ ਦਾ ਇਕ ਗੁਣ ਹੈ? (ਅ) ਯਹੋਵਾਹ ਆਪਣੀ ਸ਼ਕਤੀ ਕਿਸ ਤਰ੍ਹਾਂ ਵਰਤਦਾ ਹੈ?
13 ਯਹੋਵਾਹ ਸਿਰਫ਼ ਇਕ ਸ਼ਕਤੀ ਹੀ ਨਹੀਂ ਹੈ। ਉਹ ਪਰਮੇਸ਼ੁਰ ਹੈ ਅਤੇ ਸ਼ਕਤੀ ਉਸ ਦਾ ਇਕ ਗੁਣ ਹੈ। ਉਸ ਦੀ ਸ਼ਕਤੀ ਨਾਲੋਂ ਹੋਰ ਕੋਈ ਵੱਡੀ ਤਾਕਤ ਨਹੀਂ ਹੈ ਅਤੇ ਉਹ ਇਸ ਸ਼ਕਤੀ ਨੂੰ ਆਪਣੇ ਕਾਬੂ ਵਿਚ ਰੱਖਦਾ ਹੈ। ਪਰ ਯਹੋਵਾਹ ਇਸ ਸ਼ਕਤੀ ਨੂੰ ਕਦੋਂ ਅਤੇ ਕਿਸ ਤਰ੍ਹਾਂ ਵਰਤਦਾ ਹੈ?
14 ਅਸੀਂ ਦੇਖਾਂਗੇ ਕਿ ਪਰਮੇਸ਼ੁਰ ਆਪਣੀ ਸ਼ਕਤੀ ਨਾਲ ਸ੍ਰਿਸ਼ਟ ਕਰਦਾ, ਨਾਸ਼ ਕਰਦਾ, ਰੱਖਿਆ ਕਰਦਾ ਅਤੇ ਸੁਧਾਰ ਕਰਦਾ ਹੈ। ਕਿਹਾ ਜਾ ਸਕਦਾ ਹੈ ਕਿ ਜੋ ਉਸ ਦਾ ਜੀ ਚਾਹੇ ਉਹ ਆਪਣੀ ਸ਼ਕਤੀ ਦੁਆਰਾ ਕਰ ਸਕਦਾ ਹੈ। (ਯਸਾਯਾਹ 46:10) ਕਈ ਵਾਰ ਯਹੋਵਾਹ ਆਪਣੀ ਸ਼ਖ਼ਸੀਅਤ ਅਤੇ ਆਪਣੇ ਮਿਆਰਾਂ ਬਾਰੇ ਕੋਈ ਜ਼ਰੂਰੀ ਗੱਲ ਪ੍ਰਗਟ ਕਰਨ ਲਈ ਆਪਣੀ ਸ਼ਕਤੀ ਵਰਤਦਾ ਹੈ। ਪਰ ਮੁੱਖ ਤੌਰ ਤੇ ਉਹ ਇਸ ਨੂੰ ਆਪਣਾ ਮਕਸਦ ਪੂਰਾ ਕਰਨ ਵਾਸਤੇ ਵਰਤਦਾ ਹੈ ਯਾਨੀ ਆਪਣਾ ਰਾਜ ਕਰਨ ਦਾ ਹੱਕ ਜਾਇਜ਼ ਸਾਬਤ ਕਰਨ ਲਈ ਅਤੇ ਮਸੀਹਾਈ ਰਾਜ ਦੁਆਰਾ ਆਪਣੇ ਨਾਂ ਤੇ ਲੱਗਾ ਕਲੰਕ ਮਿਟਾਉਣ ਲਈ। ਇਸ ਮਕਸਦ ਨੂੰ ਕੋਈ ਵੀ ਨਹੀਂ ਰੋਕ ਸਕਦਾ।
15. ਆਪਣੇ ਸੇਵਕਾਂ ਦੇ ਸੰਬੰਧ ਵਿਚ ਯਹੋਵਾਹ ਆਪਣੀ ਸ਼ਕਤੀ ਕਿਸ ਤਰ੍ਹਾਂ ਵਰਤਦਾ ਹੈ ਅਤੇ ਏਲੀਯਾਹ ਦੇ ਮਾਮਲੇ ਵਿਚ ਇਹ ਗੱਲ ਕਿਸ ਤਰ੍ਹਾਂ ਸਾਬਤ ਹੋਈ ਸੀ?
15 ਯਹੋਵਾਹ ਸਾਡੇ ਨਿੱਜੀ ਫ਼ਾਇਦੇ ਲਈ ਵੀ ਆਪਣੀ ਸ਼ਕਤੀ ਵਰਤਦਾ ਹੈ। ਨੋਟ ਕਰੋ ਕਿ 2 ਇਤਹਾਸ 16:9 ਵਿਚ ਕੀ ਲਿਖਿਆ ਹੈ: “ਯਹੋਵਾਹ ਦੀਆਂ ਅੱਖਾਂ ਤਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ ਤਾਂ ਜੋ ਉਹ ਉਨ੍ਹਾਂ ਦੀ ਸਹਾਇਤਾ ਲਈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਨਿਹਚਾ ਰੱਖਦਾ ਹੈ ਆਪਣੇ ਆਪ ਨੂੰ ਸਮਰਥ ਵਿਖਾਵੇ।” ਇਸ ਅਧਿਆਇ ਦੇ ਸ਼ੁਰੂ ਵਿਚ ਏਲੀਯਾਹ ਨਬੀ ਨਾਲ ਵਾਪਰੀ ਘਟਨਾ ਇਕ ਮਿਸਾਲ ਹੈ। ਯਹੋਵਾਹ ਨੇ ਉਸ ਨੂੰ ਆਪਣੀ ਸ਼ਕਤੀ ਦੀ ਇੰਨੀ ਅਸਚਰਜ ਝਲਕ ਕਿਉਂ ਦਿੱਤੀ ਸੀ? ਭੈੜੀ ਰਾਣੀ ਈਜ਼ਬਲ ਨੇ ਏਲੀਯਾਹ ਨੂੰ ਜਾਨੋਂ ਮਾਰਨ ਦੀ ਸਹੁੰ ਖਾਧੀ ਸੀ ਅਤੇ ਨਬੀ ਆਪਣੀ ਜਾਨ ਬਚਾਉਣ ਲਈ ਨੱਠ ਰਿਹਾ ਸੀ। ਉਹ ਇਕੱਲਾ, ਡਰਿਆ ਹੋਇਆ ਤੇ ਨਿਰਾਸ਼ ਮਹਿਸੂਸ ਕਰ ਰਿਹਾ ਸੀ ਤੇ ਉਸ ਨੂੰ ਲੱਗ ਰਿਹਾ ਸੀ ਕਿ ਉਸ ਦੀ ਕੀਤੀ-ਕਰਾਈ ਤੇ ਪਾਣੀ ਫਿਰ ਗਿਆ ਸੀ। ਯਹੋਵਾਹ ਨੇ ਪਰੇਸ਼ਾਨ ਏਲੀਯਾਹ ਨੂੰ ਤਸੱਲੀ ਦੇਣ ਲਈ ਆਪਣੀ ਸ਼ਕਤੀ ਦੀ ਝਲਕ ਦਿੱਤੀ। ਅਨ੍ਹੇਰੀ, ਭੁਚਾਲ ਤੇ ਅੱਗ ਨੇ ਏਲੀਯਾਹ ਨੂੰ ਦਿਖਾਇਆ ਕਿ ਵਿਸ਼ਵ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਖ਼ਸ ਉਸ ਦੇ ਨਾਲ ਸੀ। ਜਦ ਸਰਬਸ਼ਕਤੀਮਾਨ ਪਰਮੇਸ਼ੁਰ ਉਸ ਦੇ ਨਾਲ ਸੀ, ਤਾਂ ਉਸ ਨੂੰ ਈਜ਼ਬਲ ਤੋਂ ਡਰਨ ਦੀ ਕੀ ਲੋੜ ਸੀ?—1 ਰਾਜਿਆਂ 19:1-12. *
16. ਸਾਨੂੰ ਯਹੋਵਾਹ ਦੀ ਵੱਡੀ ਸ਼ਕਤੀ ਬਾਰੇ ਸੋਚ ਕੇ ਤਸੱਲੀ ਕਿਉਂ ਮਿਲਦੀ ਹੈ?
16 ਭਾਵੇਂ ਪਰਮੇਸ਼ੁਰ ਹੁਣ ਕਰਾਮਾਤਾਂ ਨਹੀਂ ਕਰਦਾ, ਫਿਰ ਵੀ ਯਹੋਵਾਹ ਏਲੀਯਾਹ ਦੇ ਸਮੇਂ ਤੋਂ ਹੁਣ ਤਕ ਬਦਲਿਆ ਨਹੀਂ ਹੈ। (1 ਕੁਰਿੰਥੀਆਂ 13:8) ਉਹ ਅੱਜ ਵੀ ਉੱਨੀ ਹੀ ਤੀਬਰਤਾ ਨਾਲ ਉਨ੍ਹਾਂ ਲਈ ਆਪਣੀ ਸ਼ਕਤੀ ਵਰਤਣ ਲਈ ਤਿਆਰ ਹੈ ਜੋ ਉਸ ਨੂੰ ਪਿਆਰ ਕਰਦੇ ਹਨ। ਇਹ ਸੱਚ ਹੈ ਕਿ ਉਹ ਸਵਰਗ ਵਿਚ ਰਹਿੰਦਾ ਹੈ, ਪਰ ਉਹ ਸਾਡੇ ਤੋਂ ਦੂਰ ਨਹੀਂ ਹੈ। ਉਸ ਦੀ ਸ਼ਕਤੀ ਅਸੀਮ ਹੈ ਜਿਸ ਕਰਕੇ ਦੂਰੀ ਦਾ ਉਸ ਨੂੰ ਕੋਈ ਫ਼ਰਕ ਨਹੀਂ ਪੈਂਦਾ, ਸਗੋਂ “ਯਹੋਵਾਹ ਉਨ੍ਹਾਂ ਸਭਨਾਂ ਦੇ ਨੇੜੇ ਹੈ ਜਿਹੜੇ ਉਹ ਨੂੰ ਪੁਕਾਰਦੇ ਹਨ।” (ਜ਼ਬੂਰਾਂ ਦੀ ਪੋਥੀ 145:18) ਇਕ ਵਾਰ ਜਦੋਂ ਦਾਨੀਏਲ ਨਬੀ ਨੇ ਯਹੋਵਾਹ ਤੋਂ ਮਦਦ ਮੰਗੀ, ਤਾਂ ਉਸ ਦੀ ਦੁਆ ਖ਼ਤਮ ਹੋਣ ਤੋਂ ਪਹਿਲਾਂ ਹੀ ਇਕ ਦੂਤ ਉਸ ਕੋਲ ਪਹੁੰਚ ਗਿਆ ਸੀ। (ਦਾਨੀਏਲ 9:20-23) ਕੋਈ ਵੀ ਚੀਜ਼ ਯਹੋਵਾਹ ਨੂੰ ਆਪਣੇ ਸੇਵਕਾਂ ਨੂੰ ਮਜ਼ਬੂਤ ਕਰਨ ਅਤੇ ਮਦਦ ਦੇਣ ਤੋਂ ਰੋਕ ਨਹੀਂ ਸਕਦੀ।—ਜ਼ਬੂਰਾਂ ਦੀ ਪੋਥੀ 118:6.
ਕੀ ਸਾਨੂੰ ਯਹੋਵਾਹ ਤੋਂ ਡਰਨਾ ਚਾਹੀਦਾ ਹੈ?
17. ਯਹੋਵਾਹ ਦੀ ਸ਼ਕਤੀ ਸਾਡੇ ਅੰਦਰ ਕਿਹੋ ਜਿਹਾ ਡਰ ਪੈਦਾ ਕਰਦੀ ਹੈ, ਪਰ ਕਿਹੋ ਜਿਹਾ ਡਰ ਨਹੀਂ ਪੈਦਾ ਕਰਦੀ?
17 ਕੀ ਸਾਨੂੰ ਯਹੋਵਾਹ ਦੀ ਸ਼ਕਤੀ ਕਰਕੇ ਉਸ ਤੋਂ ਡਰਨਾ ਚਾਹੀਦਾ ਹੈ? ਇਸ ਸਵਾਲ ਜ਼ਬੂਰਾਂ ਦੀ ਪੋਥੀ 111:10) ਪਰ ‘ਨਾ’ ਇਸ ਕਰਕੇ ਕਿਉਂਕਿ ਪਰਮੇਸ਼ੁਰ ਦੀ ਸ਼ਕਤੀ ਉਸ ਨੂੰ ਖ਼ੌਫ਼ਨਾਕ ਤੇ ਭਿਆਨਕ ਨਹੀਂ ਬਣਾਉਂਦੀ ਅਤੇ ਨਾ ਹੀ ਸਾਨੂੰ ਉਸ ਨੂੰ ਦੁਆ ਕਰਨ ਤੋਂ ਰੋਕਦੀ ਹੈ।
ਦਾ ਜਵਾਬ ‘ਹਾਂ’ ਵੀ ਹੈ ਅਤੇ ‘ਨਾ’ ਵੀ ਹੈ। ‘ਹਾਂ’ ਇਸ ਕਰਕੇ ਕਿਉਂਕਿ ਪਰਮੇਸ਼ੁਰ ਦੀ ਸ਼ਕਤੀ ਬਾਰੇ ਸੋਚ ਕੇ ਸਾਡੇ ਦਿਲ ਭੈ ਅਤੇ ਸ਼ਰਧਾ ਨਾਲ ਭਰ ਜਾਂਦੇ ਹਨ, ਜਿਸ ਬਾਰੇ ਅਸੀਂ ਪਿਛਲੇ ਅਧਿਆਇ ਵਿਚ ਪੜ੍ਹਿਆ ਸੀ। ਬਾਈਬਲ ਸਾਨੂੰ ਦੱਸਦੀ ਹੈ ਕਿ ਅਜਿਹਾ ਡਰ “ਬੁੱਧ ਦਾ ਮੂਲ ਹੈ।” (18. (ੳ) ਕਈ ਲੋਕ ਅਧਿਕਾਰ ਰੱਖਣ ਵਾਲਿਆਂ ਉੱਤੇ ਭਰੋਸਾ ਕਿਉਂ ਨਹੀਂ ਕਰਦੇ? (ਅ) ਅਸੀਂ ਕਿਸ ਤਰ੍ਹਾਂ ਜਾਣਦੇ ਹਾਂ ਕਿ ਯਹੋਵਾਹ ਦੀ ਸ਼ਕਤੀ ਉਸ ਨੂੰ ਭ੍ਰਿਸ਼ਟ ਨਹੀਂ ਕਰ ਸਕਦੀ?
18 ਇਤਿਹਾਸ ਨੇ ਸਾਨੂੰ ਵਾਰ-ਵਾਰ ਦਿਖਾਇਆ ਹੈ ਕਿ ਇਨਸਾਨ ਅਕਸਰ ਆਪਣੀ ਸ਼ਕਤੀ ਜਾਂ ਅਧਿਕਾਰ ਦਾ ਗ਼ਲਤ ਇਸਤੇਮਾਲ ਕਰਦੇ ਹਨ। ਇਸ ਤਰ੍ਹਾਂ ਜਾਪਦਾ ਹੈ ਕਿ ਤਾਕਤ ਇਨਸਾਨ ਨੂੰ ਭ੍ਰਿਸ਼ਟ ਕਰ ਦਿੰਦੀ ਹੈ ਅਤੇ ਹਾਕਮਾਂ ਕੋਲ ਜਿੰਨੀ ਜ਼ਿਆਦਾ ਤਾਕਤ ਹੁੰਦੀ ਹੈ ਉਹ ਉੱਨੇ ਹੀ ਜ਼ਿਆਦਾ ਭ੍ਰਿਸ਼ਟ ਹੋ ਜਾਂਦੇ ਹਨ। (ਉਪਦੇਸ਼ਕ ਦੀ ਪੋਥੀ 4:1; 8:9) ਇਸ ਕਰਕੇ ਕਈ ਲੋਕ ਅਧਿਕਾਰ ਰੱਖਣ ਵਾਲਿਆਂ ਉੱਤੇ ਭਰੋਸਾ ਨਹੀਂ ਕਰਦੇ ਅਤੇ ਉਨ੍ਹਾਂ ਤੋਂ ਦੂਰ ਰਹਿੰਦੇ ਹਨ। ਅਸੀਂ ਜਾਣਦੇ ਹਾਂ ਕਿ ਯਹੋਵਾਹ ਕੋਲ ਅਸੀਮਿਤ ਤਾਕਤ ਹੈ। ਕੀ ਇਸ ਤਾਕਤ ਨੇ ਉਸ ਨੂੰ ਕਿਸੇ ਤਰ੍ਹਾਂ ਭ੍ਰਿਸ਼ਟ ਕੀਤਾ ਹੈ? ਬਿਲਕੁਲ ਨਹੀਂ! ਜਿਵੇਂ ਅਸੀਂ ਪਹਿਲਾਂ ਦੇਖ ਚੁੱਕੇ ਹਾਂ ਉਹ ਪਵਿੱਤਰ ਹੈ ਅਤੇ ਉਹ ਭ੍ਰਿਸ਼ਟ ਨਹੀਂ ਹੋ ਸਕਦਾ। ਯਹੋਵਾਹ ਇਸ ਭੈੜੀ ਦੁਨੀਆਂ ਦੇ ਅਪੂਰਣ ਆਦਮੀਆਂ ਅਤੇ ਔਰਤਾਂ ਵਰਗਾ ਨਹੀਂ ਹੈ। ਉਸ ਨੇ ਆਪਣੀ ਸ਼ਕਤੀ ਜਾਂ ਅਧਿਕਾਰ ਨੂੰ ਨਾ ਕਦੇ ਗ਼ਲਤ ਤਰੀਕੇ ਨਾਲ ਵਰਤਿਆ ਹੈ ਅਤੇ ਨਾ ਹੀ ਵਰਤੇਗਾ।
19, 20. (ੳ) ਯਹੋਵਾਹ ਨੇ ਹਮੇਸ਼ਾ ਆਪਣੀ ਸ਼ਕਤੀ ਕਿਨ੍ਹਾਂ ਹੋਰਨਾਂ ਗੁਣਾਂ ਦੇ ਮੁਤਾਬਕ ਵਰਤੀ ਹੈ ਅਤੇ ਇਹ ਜਾਣ ਕੇ ਸਾਨੂੰ ਤਸੱਲੀ ਕਿਉਂ ਮਿਲਦੀ ਹੈ? (ਅ) ਤੁਸੀਂ ਕਿਸ ਤਰ੍ਹਾਂ ਸਮਝਾਓਗੇ ਕਿ ਯਹੋਵਾਹ ਆਪਣੇ ਆਪ ਉੱਤੇ ਕਾਬੂ ਰੱਖਦਾ ਹੈ ਅਤੇ ਇਹ ਗੱਲ ਤੁਹਾਨੂੰ ਅੱਛੀ ਕਿਉਂ ਲੱਗਦੀ ਹੈ?
19 ਯਾਦ ਰੱਖੋ ਕਿ ਸ਼ਕਤੀ ਤੋਂ ਇਲਾਵਾ ਯਹੋਵਾਹ ਦੇ ਹੋਰ ਵੀ ਗੁਣ ਹਨ। ਅਸੀਂ ਅਜੇ ਉਸ ਦੇ ਇਨਸਾਫ਼, ਉਸ ਦੀ ਬੁੱਧ ਅਤੇ ਉਸ ਦੇ ਪ੍ਰੇਮ ਬਾਰੇ ਨਹੀਂ ਪੜ੍ਹਿਆ। ਪਰ ਸਾਨੂੰ ਇਸ ਤਰ੍ਹਾਂ ਨਹੀਂ ਸਮਝਣਾ ਚਾਹੀਦਾ ਕਿ ਯਹੋਵਾਹ ਆਪਣੇ ਗੁਣ ਸਿਰਫ਼ ਇਕ-ਇਕ ਕਰ ਕੇ ਹੀ ਵਰਤਦਾ ਹੈ। ਇਸ ਤੋਂ ਉਲਟ ਅਸੀਂ ਅਗਲੇ ਅਧਿਆਵਾਂ ਵਿਚ ਦੇਖਾਂਗੇ ਕਿ ਯਹੋਵਾਹ ਆਪਣੀ ਸ਼ਕਤੀ ਨੂੰ ਹਮੇਸ਼ਾ ਆਪਣੇ ਇਨਸਾਫ਼, ਆਪਣੀ ਬੁੱਧ ਅਤੇ ਆਪਣੇ ਪ੍ਰੇਮ ਮੁਤਾਬਕ ਵਰਤਦਾ ਹੈ। ਯਹੋਵਾਹ ਦੀ ਇਕ ਹੋਰ ਖੂਬੀ ਬਾਰੇ ਸੋਚੋ, ਜੋ ਦੁਨਿਆਵੀ ਹਾਕਮਾਂ ਵਿਚ ਘੱਟ ਹੀ ਦੇਖੀ ਜਾਂਦੀ ਹੈ—ਉਹ ਆਪਣੇ ਆਪ ਤੇ ਪੂਰਾ ਕੰਟ੍ਰੋਲ ਰੱਖਦਾ ਹੈ।
20 ਮੰਨ ਲਓ ਕਿ ਤੁਸੀਂ ਇਕ ਹੱਟੇ-ਕੱਟੇ ਆਦਮੀ ਨੂੰ ਮਿਲਦੇ ਹੋ, ਜਿਸ ਨੂੰ ਦੇਖਦਿਆਂ ਨਹੂਮ 1:3) ਯਹੋਵਾਹ ਜਲਦੀ ਨਾਲ ਆਪਣੀ ਸ਼ਕਤੀ ਲੋਕਾਂ ਦੇ ਖ਼ਿਲਾਫ਼ ਨਹੀਂ ਵਰਤਦਾ ਭਾਵੇਂ ਉਹ ਲੋਕ ਦੁਸ਼ਟ ਕਿਉਂ ਨਾ ਹੋਣ। ਉਹ ਕੋਮਲ ਤੇ ਦਇਆਵਾਨ ਹੈ। ਕਈ ਵਾਰ ਉਕਸਾਏ ਜਾਣ ਦੇ ਬਾਵਜੂਦ ਵੀ ਉਹ ‘ਕ੍ਰੋਧ ਵਿੱਚ ਧੀਰਜ’ ਰੱਖਦਾ ਹੈ।—ਜ਼ਬੂਰਾਂ ਦੀ ਪੋਥੀ 78:37-41.
ਹੀ ਤੁਸੀਂ ਡਰ ਜਾਂਦੇ ਹੋ। ਪਰ ਸਮੇਂ ਦੇ ਬੀਤਣ ਨਾਲ ਤੁਸੀਂ ਦੇਖਦੇ ਹੋ ਕਿ ਉਹ ਬੜੀ ਨਰਮਾਈ ਨਾਲ ਪੇਸ਼ ਆਉਂਦਾ ਹੈ। ਉਹ ਹਮੇਸ਼ਾ ਲੋਕਾਂ ਦੀ ਮਦਦ ਅਤੇ ਰੱਖਿਆ ਕਰਨ ਲਈ ਆਪਣੀ ਤਾਕਤ ਵਰਤਣ ਲਈ ਤਿਆਰ ਰਹਿੰਦਾ ਹੈ, ਖ਼ਾਸ ਕਰਕੇ ਬੇਸਹਾਰਾ ਲੋਕਾਂ ਲਈ। ਉਹ ਕਦੇ ਵੀ ਆਪਣੀ ਤਾਕਤ ਗ਼ਲਤ ਤਰੀਕੇ ਨਾਲ ਨਹੀਂ ਵਰਤਦਾ। ਦੂਸਰੇ ਉਸ ਨੂੰ ਬੁਰਾ-ਭਲਾ ਕਹਿ ਕੇ ਬਦਨਾਮ ਕਰਦੇ ਹਨ, ਪਰ ਫਿਰ ਵੀ ਉਹ ਲਾਲ-ਪੀਲਾ ਹੋਣ ਦੀ ਬਜਾਇ ਸ਼ਾਂਤ ਰਹਿੰਦਾ ਹੈ। ਤੁਸੀਂ ਸੋਚਣ ਲੱਗ ਪੈਂਦੇ ਹੋ ਕਿ ‘ਜੇ ਮੈਂ ਉਸ ਵਾਂਗ ਤਾਕਤਵਰ ਹੁੰਦਾ, ਤਾਂ ਕੀ ਮੈਂ ਵੀ ਉਸ ਵਾਂਗ ਸ਼ਾਂਤ ਰਹਿ ਕੇ ਆਪਣੇ ਆਪ ਉੱਤੇ ਕਾਬੂ ਰੱਖ ਸਕਦਾ?’ ਜਿਉਂ-ਜਿਉਂ ਤੁਸੀਂ ਅਜਿਹੇ ਆਦਮੀ ਨੂੰ ਜਾਣਨ ਲੱਗਦੇ ਹੋ, ਤਾਂ ਕੀ ਤੁਸੀਂ ਉਸ ਵੱਲ ਖਿੱਚੇ ਨਹੀਂ ਜਾਂਦੇ? ਸਾਡੇ ਕੋਲ ਸਰਬਸ਼ਕਤੀਮਾਨ ਯਹੋਵਾਹ ਪਰਮੇਸ਼ੁਰ ਦੇ ਨੇੜੇ ਹੋਣ ਲਈ ਇਸ ਨਾਲੋਂ ਕਿਤੇ ਜ਼ਿਆਦਾ ਕਾਰਨ ਹਨ। ਇਸ ਅਧਿਆਇ ਦਾ ਵਿਸ਼ਾ ਜਿਸ ਆਇਤ ਤੋਂ ਲਿਆ ਗਿਆ ਹੈ ਉਸ ਵਾਕ ਨੂੰ ਪੂਰੀ ਤਰ੍ਹਾਂ ਪੜ੍ਹੋ: ‘ਯਹੋਵਾਹ ਕ੍ਰੋਧ ਵਿੱਚ ਧੀਰਜੀ ਅਤੇ ਬਲ ਵਿੱਚ ਮਹਾਨ ਹੈ।’ (21. ਯਹੋਵਾਹ ਲੋਕਾਂ ਨੂੰ ਉਸ ਦੀ ਸੇਵਾ ਕਰਨ ਲਈ ਮਜਬੂਰ ਕਿਉਂ ਨਹੀਂ ਕਰਦਾ ਅਤੇ ਇਸ ਤੋਂ ਅਸੀਂ ਉਸ ਬਾਰੇ ਕੀ ਸਿੱਖਦੇ ਹਾਂ?
21 ਇਕ ਹੋਰ ਤਰੀਕੇ ਨਾਲ ਵੀ ਯਹੋਵਾਹ ਆਪਣੇ ਆਪ ਉੱਤੇ ਕਾਬੂ ਰੱਖਦਾ ਹੈ। ਆਓ ਆਪਣੇ ਫ਼ੈਸਲੇ ਆਪ ਕਰ ਲੈਣ ਦਿੰਦਾ ਹੈ। ਉਸ ਨੇ ਦੱਸਿਆ ਹੈ ਕਿ ਸਾਡੇ ਗ਼ਲਤ ਫ਼ੈਸਲੇ ਦੇ ਬੁਰੇ ਨਤੀਜੇ ਨਿਕਲਣਗੇ ਅਤੇ ਚੰਗੇ ਫ਼ੈਸਲੇ ਦੇ ਅੱਛੇ ਨਤੀਜੇ ਨਿਕਲਣਗੇ। ਪਰ ਫ਼ੈਸਲਾ ਕਰਨਾ ਉਹ ਸਾਡੇ ਉੱਤੇ ਛੱਡ ਦਿੰਦਾ ਹੈ। (ਬਿਵਸਥਾ ਸਾਰ 30:19, 20) ਯਹੋਵਾਹ ਇਹ ਬਿਲਕੁਲ ਨਹੀਂ ਚਾਹੁੰਦਾ ਕਿ ਅਸੀਂ ਉਸ ਦੀ ਸ਼ਕਤੀ ਤੋਂ ਡਰ ਕੇ ਅਤੇ ਮਜਬੂਰ ਹੋ ਕੇ ਉਸ ਦੀ ਸੇਵਾ ਕਰੀਏ। ਉਹ ਚਾਹੁੰਦਾ ਹੈ ਕਿ ਉਸ ਦੇ ਸੇਵਕ ਉਸ ਨਾਲ ਪਿਆਰ ਕਰਨ ਅਤੇ ਉਸ ਦੀ ਸੇਵਾ ਖਿੜੇ ਮੱਥੇ ਕਰਨ।—2 ਕੁਰਿੰਥੀਆਂ 9:7.
ਆਪਾਂ ਦੇਖੀਏ ਕਿਸ ਤਰ੍ਹਾਂ। ਜੇ ਤੁਹਾਡੇ ਕੋਲ ਬੇਹੱਦ ਤਾਕਤ ਹੁੰਦੀ, ਤਾਂ ਕੀ ਤੁਸੀਂ ਦੂਸਰੇ ਲੋਕਾਂ ਨੂੰ ਤੁਹਾਡੀ ਮਰਜ਼ੀ ਅਨੁਸਾਰ ਚੱਲਣ ਲਈ ਕਦੇ-ਕਦਾਈਂ ਮਜਬੂਰ ਕਰਨਾ ਚਾਹੁੰਦੇ? ਯਹੋਵਾਹ ਆਪਣੀ ਵੱਡੀ ਸ਼ਕਤੀ ਨਾਲ ਵੀ ਲੋਕਾਂ ਨੂੰ ਉਸ ਦੀ ਸੇਵਾ ਕਰਨ ਲਈ ਮਜਬੂਰ ਨਹੀਂ ਕਰਦਾ। ਹਮੇਸ਼ਾ ਦੀ ਜ਼ਿੰਦਗੀ ਸਿਰਫ਼ ਯਹੋਵਾਹ ਦੀ ਸੇਵਾ ਕਰਨ ਨਾਲ ਹੀ ਮਿਲ ਸਕਦੀ ਹੈ, ਪਰ ਇਸ ਦੇ ਬਾਵਜੂਦ ਯਹੋਵਾਹ ਸਾਨੂੰ ਉਸ ਦੀ ਸੇਵਾ ਕਰਨ ਲਈ ਮਜਬੂਰ ਨਹੀਂ ਕਰਦਾ। ਇਸ ਦੀ ਬਜਾਇ ਉਹ ਸਾਨੂੰ22, 23. (ੳ) ਕੀ ਦਿਖਾਉਂਦਾ ਹੈ ਕਿ ਯਹੋਵਾਹ ਦੂਸਰਿਆਂ ਨੂੰ ਅਧਿਕਾਰ ਸੌਂਪ ਕੇ ਖ਼ੁਸ਼ ਹੁੰਦਾ ਹੈ? (ਅ) ਅਗਲੇ ਅਧਿਆਇ ਵਿਚ ਅਸੀਂ ਕੀ ਦੇਖਾਂਗੇ?
22 ਆਓ ਆਪਾਂ ਆਖ਼ਰੀ ਕਾਰਨ ਵੱਲ ਦੇਖੀਏ ਕਿ ਸਾਨੂੰ ਸਰਬਸ਼ਕਤੀਮਾਨ ਪਰਮੇਸ਼ੁਰ ਤੋਂ ਖ਼ੌਫ਼ ਕਿਉਂ ਨਹੀਂ ਖਾਣਾ ਚਾਹੀਦਾ। ਤਾਕਤਵਰ ਇਨਸਾਨ ਨਹੀਂ ਚਾਹੁੰਦੇ ਕਿ ਦੂਸਰੇ ਲੋਕ ਵੀ ਤਾਕਤਵਰ ਬਣਨ। ਪਰ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਅਧਿਕਾਰ ਸੌਂਪ ਕੇ ਖ਼ੁਸ਼ ਹੁੰਦਾ ਹੈ। ਉਹ ਹੋਰਨਾਂ ਨੂੰ ਕਾਫ਼ੀ ਇਖ਼ਤਿਆਰ ਦਿੰਦਾ ਹੈ, ਜਿਵੇਂ ਉਸ ਨੇ ਆਪਣੇ ਪੁੱਤਰ ਨੂੰ ਦਿੱਤਾ ਹੈ। (ਮੱਤੀ 28:18) ਯਹੋਵਾਹ ਆਪਣੇ ਸੇਵਕਾਂ ਨੂੰ ਬਲ ਵੀ ਦਿੰਦਾ ਹੈ। ਬਾਈਬਲ ਵਿਚ ਲਿਖਿਆ ਹੈ: “ਹੇ ਯਹੋਵਾਹ, ਵਡਿਆਈ ਅਤੇ ਸ਼ਕਤੀ ਅਤੇ ਪ੍ਰਤਾਪ ਅਤੇ ਫਤਹ ਅਤੇ ਮਹਿਮਾ ਤੇਰੀ ਹੀ ਹੈ ਕਿਉਂ ਜੋ ਸੱਭੋ ਕੁਝ ਜਿਹੜਾ ਅਕਾਸ਼ ਅਤੇ ਧਰਤੀ ਦੇ ਵਿੱਚ ਹੈ ਤੇਰਾ ਹੀ ਹੈ। . . . ਤੇਰੇ ਹੱਥ ਵਿੱਚ ਸ਼ਕਤੀ ਅਤੇ ਬਲ ਹਨ, ਅਰ ਤੇਰੇ ਅਧੀਨ ਹੈ ਜੋ ਵਡਿਆਈ ਅਤੇ ਬਲ ਸਭਨਾਂ ਨੂੰ ਬਖ਼ਸ਼ੇਂ।”—1 ਇਤਹਾਸ 29:11, 12.
23 ਜੀ ਹਾਂ, ਯਹੋਵਾਹ ਤੁਹਾਨੂੰ ਸ਼ਕਤੀ ਅਤੇ ਬਲ ਦੇ ਕੇ ਖ਼ੁਸ਼ ਹੋਵੇਗਾ। ਜਿਹੜੇ ਉਸ ਦੀ ਸੇਵਾ ਕਰਨੀ ਚਾਹੁੰਦੇ ਹਨ ਉਹ ਉਨ੍ਹਾਂ ਨੂੰ “ਮਹਾ-ਸ਼ਕਤੀ” ਦਿੰਦਾ ਹੈ। (2 ਕੁਰਿੰਥੀਆਂ 4:7, ਪਵਿੱਤਰ ਬਾਈਬਲ ਨਵਾਂ ਅਨੁਵਾਦ) ਕੀ ਤੁਸੀਂ ਅਜਿਹੇ ਸ਼ਕਤੀਸ਼ਾਲੀ ਪਰਮੇਸ਼ੁਰ ਨਾਲ ਦੋਸਤੀ ਨਹੀਂ ਕਰਨੀ ਚਾਹੋਗੇ ਜੋ ਆਪਣੀ ਸ਼ਕਤੀ ਇੰਨੇ ਚੰਗੇ ਤਰੀਕੇ ਨਾਲ ਵਰਤਦਾ ਹੈ? ਅਗਲੇ ਅਧਿਆਇ ਵਿਚ ਅਸੀਂ ਦੇਖਾਂਗੇ ਕਿ ਯਹੋਵਾਹ ਆਪਣੀ ਸ਼ਕਤੀ ਸਭ ਕੁਝ ਸ੍ਰਿਸ਼ਟ ਕਰਨ ਲਈ ਕਿਸ ਤਰ੍ਹਾਂ ਵਰਤਦਾ ਹੈ।
^ ਪੈਰਾ 6 ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਸਰਬ ਸ਼ਕਤੀਮਾਨ” ਕੀਤਾ ਗਿਆ ਹੈ, ਉਸ ਦਾ ਸਹੀ-ਸਹੀ ਮਤਲਬ ਹੈ “ਸਾਰਿਆਂ ਉੱਤੇ ਰਾਜਾ; ਪੂਰੀ ਸ਼ਕਤੀ ਵਾਲਾ।”
^ ਪੈਰਾ 15 ਬਾਈਬਲ ਦੱਸਦੀ ਹੈ ਕਿ ‘ਯਹੋਵਾਹ ਅਨ੍ਹੇਰੀ, ਭੁਚਾਲ ਜਾਂ ਅੱਗ ਵਿੱਚ ਨਹੀਂ ਸੀ।’ ਦੇਵੀ-ਦੇਵਤਿਆਂ ਦੇ ਪੁਜਾਰੀਆਂ ਤੋਂ ਉਲਟ ਯਹੋਵਾਹ ਦੇ ਭਗਤ ਕੁਦਰਤੀ ਸ਼ਕਤੀਆਂ ਵਿਚ ਉਸ ਨੂੰ ਨਹੀਂ ਭਾਲਦੇ। ਯਹੋਵਾਹ ਉਸ ਦੀ ਸ੍ਰਿਸ਼ਟ ਕੀਤੀ ਹੋਈ ਕਿਸੇ ਵੀ ਚੀਜ਼ ਵਿਚ ਸਮਾਇਆ ਨਹੀਂ ਜਾ ਸਕਦਾ।—1 ਰਾਜਿਆਂ 8:27.