ਸਿੱਖਿਆ ਡੱਬੀ 2ਅ
ਹਿਜ਼ਕੀਏਲ—ਉਸ ਦੀ ਜ਼ਿੰਦਗੀ ਅਤੇ ਉਸ ਦਾ ਜ਼ਮਾਨਾ
ਹਿਜ਼ਕੀਏਲ ਦੇ ਨਾਂ ਦਾ ਮਤਲਬ ਹੈ “ਪਰਮੇਸ਼ੁਰ ਤਕੜਾ ਕਰਦਾ ਹੈ।” ਭਾਵੇਂ ਹਿਜ਼ਕੀਏਲ ਦੀਆਂ ਭਵਿੱਖਬਾਣੀਆਂ ਵਿਚ ਬਹੁਤ ਸਾਰੀਆਂ ਚੇਤਾਵਨੀਆਂ ਦਿੱਤੀਆਂ ਗਈਆਂ ਹਨ, ਪਰ ਉਸ ਦੀਆਂ ਜ਼ਿਆਦਾਤਰ ਭਵਿੱਖਬਾਣੀਆਂ ਦਾ ਸੰਦੇਸ਼ ਉਸ ਦੇ ਨਾਂ ਮੁਤਾਬਕ ਹੀ ਹੈ ਅਤੇ ਇਨ੍ਹਾਂ ਨੂੰ ਪੜ੍ਹ ਕੇ ਸ਼ੁੱਧ ਭਗਤੀ ਕਰਨ ਵਾਲੇ ਹੋਰ ਤਕੜੇ ਹੁੰਦੇ ਹਨ।
ਉਸ ਦੇ ਜ਼ਮਾਨੇ ਦੇ ਨਬੀ
-
ਯਿਰਮਿਯਾਹ
ਪੁਜਾਰੀਆਂ ਦੇ ਪਰਿਵਾਰ ਵਿੱਚੋਂ ਸੀ ਅਤੇ ਉਸ ਨੇ ਜ਼ਿਆਦਾ ਸਮਾਂ ਯਰੂਸ਼ਲਮ ਵਿਚ ਹੀ ਸੇਵਾ ਕੀਤੀ (647-580 ਈਸਵੀ ਪੂਰਵ)
-
ਹੁਲਦਾਹ
ਉਸ ਸਮੇਂ ਸੇਵਾ ਕਰ ਰਹੀ ਸੀ ਜਦੋਂ ਲਗਭਗ 642 ਈਸਵੀ ਪੂਰਵ ਵਿਚ ਮੰਦਰ ਵਿੱਚੋਂ ਕਾਨੂੰਨ ਦੀ ਕਿਤਾਬ ਮਿਲੀ ਸੀ
-
ਦਾਨੀਏਲ
ਯਹੂਦਾਹ ਦੇ ਗੋਤ ਵਿੱਚੋਂ ਸੀ ਜਿਸ ਵਿੱਚੋਂ ਸ਼ਾਹੀ ਘਰਾਣਾ ਨਿਕਲਿਆ ਸੀ। ਉਸ ਨੂੰ 617 ਈਸਵੀ ਪੂਰਵ ਵਿਚ ਬਾਬਲ ਲਿਜਾਇਆ ਗਿਆ ਸੀ
-
ਹੱਬਕੂਕ
ਨੇ ਯਹੂਦਾਹ ਵਿਚ ਸੇਵਾ ਕੀਤੀ ਜਦੋਂ ਸ਼ਾਇਦ ਯਹੋਯਾਕੀਮ ਨੇ ਰਾਜ ਕਰਨਾ ਸ਼ੁਰੂ ਕੀਤਾ ਸੀ
-
ਓਬਦਯਾਹ
ਨੇ ਅਦੋਮ ਦੇ ਖ਼ਿਲਾਫ਼ ਸ਼ਾਇਦ ਉਦੋਂ ਭਵਿੱਖਬਾਣੀ ਕੀਤੀ ਸੀ ਜਦੋਂ ਯਰੂਸ਼ਲਮ ਦਾ ਨਾਸ਼ ਹੋਇਆ ਸੀ
ਉਨ੍ਹਾਂ ਨੇ ਕਦੋਂ ਭਵਿੱਖਬਾਣੀਆਂ ਕੀਤੀਆਂ? (ਸਾਰੀਆਂ ਤਾਰੀਖ਼ਾਂ ਈਸਵੀ ਪੂਰਵ ਦੀਆਂ)
ਹਿਜ਼ਕੀਏਲ ਦੀ ਜ਼ਿੰਦਗੀ ਦੌਰਾਨ ਹੋਈਆਂ ਕੁਝ ਖ਼ਾਸ ਘਟਨਾਵਾਂ (ਸਾਰੀਆਂ ਤਾਰੀਖ਼ਾਂ ਈਸਵੀ ਪੂਰਵ ਦੀਆਂ)
-
ਲਗਭਗ 643: ਜਨਮ
-
617: ਗ਼ੁਲਾਮ ਬਣਾ ਕੇ ਬਾਬਲ ਲਿਜਾਇਆ ਗਿਆ
-
613: ਭਵਿੱਖਬਾਣੀ ਕਰਨੀ ਸ਼ੁਰੂ ਕੀਤੀ; ਯਹੋਵਾਹ ਨੇ ਦਰਸ਼ਣ ਦਿਖਾਏ
-
612: ਮੰਦਰ ਵਿਚ ਝੂਠੀ ਭਗਤੀ ਦੇ ਦਰਸ਼ਣ ਦੇਖੇ
-
611: ਯਰੂਸ਼ਲਮ ਖ਼ਿਲਾਫ਼ ਸਜ਼ਾ ਦਾ ਸੰਦੇਸ਼ ਸੁਣਾਉਣਾ ਸ਼ੁਰੂ ਕੀਤਾ
-
609: ਪਤਨੀ ਦੀ ਮੌਤ; ਯਰੂਸ਼ਲਮ ਦੀ ਆਖ਼ਰੀ ਘੇਰਾਬੰਦੀ ਸ਼ੁਰੂ ਹੋਈ
-
607: ਯਰੂਸ਼ਲਮ ਦੇ ਨਾਸ਼ ਦੀ ਪੱਕੀ ਖ਼ਬਰ ਮਿਲੀ
-
593: ਮੰਦਰ ਦਾ ਦਰਸ਼ਣ
-
591: ਮਿਸਰ ’ਤੇ ਨਬੂਕਦਨੱਸਰ ਦੇ ਹਮਲੇ ਬਾਰੇ ਭਵਿੱਖਬਾਣੀ; ਆਪਣੀ ਕਿਤਾਬ ਪੂਰੀ ਕੀਤੀ
ਯਹੂਦਾਹ ਅਤੇ ਬਾਬਲ ਦੇ ਰਾਜੇ
-
659-629: ਯੋਸੀਯਾਹ ਨੇ ਸ਼ੁੱਧ ਭਗਤੀ ਨੂੰ ਹੱਲਾਸ਼ੇਰੀ ਦਿੱਤੀ, ਪਰ ਫ਼ਿਰਊਨ ਨਕੋਹ ਖ਼ਿਲਾਫ਼ ਯੁੱਧ ਕਰਦਿਆਂ ਉਹ ਮਾਰਿਆ ਗਿਆ
-
628: ਯਹੋਆਹਾਜ਼ ਨੇ ਤਿੰਨ ਮਹੀਨੇ ਬੁਰੇ ਤਰੀਕੇ ਨਾਲ ਰਾਜ ਕੀਤਾ ਅਤੇ ਫ਼ਿਰਊਨ ਨਕੋਹ ਨੇ ਉਸ ਨੂੰ ਬੰਦੀ ਬਣਾਇਆ
-
628-618: ਯਹੋਯਾਕੀਮ ਭੈੜਾ ਰਾਜਾ ਸੀ ਅਤੇ ਫ਼ਿਰਊਨ ਨਕੋਹ ਦੇ ਹੱਥਾਂ ਦੀ ਕਠਪੁਤਲੀ ਸੀ
-
625: ਨਬੂਕਦਨੱਸਰ ਨੇ ਮਿਸਰ ਦੀ ਫ਼ੌਜ ਨੂੰ ਹਰਾਇਆ
-
620: ਯਹੂਦਾਹ ’ਤੇ ਨਬੂਕਦਨੱਸਰ ਦਾ ਪਹਿਲਾ ਹਮਲਾ। ਉਸ ਨੇ ਯਹੋਯਾਕੀਮ ਨੂੰ ਯਰੂਸ਼ਲਮ ਵਿਚ ਰਾਜਾ ਬਣਾਇਆ ਜਿਸ ਨੇ ਉਸ ਦੇ ਅਧੀਨ ਰਹਿ ਕੇ ਰਾਜ ਕਰਨਾ ਸੀ
-
618: ਯਹੋਯਾਕੀਮ ਨੇ ਨਬੂਕਦਨੱਸਰ ਖ਼ਿਲਾਫ਼ ਬਗਾਵਤ ਕੀਤੀ, ਪਰ ਵਾਅਦਾ ਕੀਤੇ ਦੇਸ਼ ’ਤੇ ਬਾਬਲੀਆਂ ਦੇ ਦੂਜੇ ਹਮਲੇ ਦੌਰਾਨ ਉਹ ਮਾਰਿਆ ਗਿਆ
-
617: ਯਹੋਯਾਕੀਨ ਨੇ ਤਿੰਨ ਮਹੀਨੇ ਰਾਜ ਕੀਤਾ ਅਤੇ ਫਿਰ ਉਸ ਨੇ ਨਬੂਕਦਨੱਸਰ ਦੇ ਅੱਗੇ ਹਥਿਆਰ ਸੁੱਟ ਦਿੱਤੇ। ਉਸ ਨੂੰ ਯਕਾਨਯਾਹ ਵੀ ਕਹਿੰਦੇ ਸਨ
-
617-607: ਨਬੂਕਦਨੱਸਰ ਨੇ ਭੈੜੇ ਤੇ ਡਰਪੋਕ ਸਿਦਕੀਯਾਹ ਨੂੰ ਰਾਜਾ ਬਣਾਇਆ ਤਾਂਕਿ ਉਹ ਉਸ ਦੇ ਅਧੀਨ ਰਹਿ ਕੇ ਰਾਜ ਕਰੇ
-
609: ਸਿਦਕੀਯਾਹ ਨੇ ਨਬੂਕਦਨੱਸਰ ਖ਼ਿਲਾਫ਼ ਬਗਾਵਤ ਕੀਤੀ। ਨਬੂਕਦਨੱਸਰ ਨੇ ਯਹੂਦਾਹ ’ਤੇ ਤੀਜੀ ਵਾਰ ਹਮਲਾ ਕੀਤਾ
-
607: ਨਬੂਕਦਨੱਸਰ ਨੇ ਯਰੂਸ਼ਲਮ ਦਾ ਨਾਸ਼ ਕੀਤਾ ਅਤੇ ਸਿਦਕੀਯਾਹ ਨੂੰ ਬੰਦੀ ਬਣਾ ਲਿਆ, ਉਸ ਨੂੰ ਅੰਨ੍ਹਾ ਕਰ ਦਿੱਤਾ ਅਤੇ ਬਾਬਲ ਲੈ ਗਿਆ