Skip to content

Skip to table of contents

ਭਾਗ 12

ਤੁਸੀਂ ਆਪਣੇ ਪਰਿਵਾਰ ਵਿਚ ਖ਼ੁਸ਼ੀਆਂ ਕਿੱਦਾਂ ਲਿਆ ਸਕਦੇ ਹੋ?

ਤੁਸੀਂ ਆਪਣੇ ਪਰਿਵਾਰ ਵਿਚ ਖ਼ੁਸ਼ੀਆਂ ਕਿੱਦਾਂ ਲਿਆ ਸਕਦੇ ਹੋ?

ਸੁਖੀ ਪਰਿਵਾਰ ਦਾ ਰਾਜ਼ ਹੈ ਪਿਆਰ। ਅਫ਼ਸੀਆਂ 5:33

ਪਰਮੇਸ਼ੁਰ ਦੇ ਕਹੇ ਮੁਤਾਬਕ ਵਿਆਹ ਇੱਕੋ ਆਦਮੀ ਅਤੇ ਇੱਕੋ ਤੀਵੀਂ ਵਿਚ ਹੋਣਾ ਚਾਹੀਦਾ ਹੈ।

ਜਿਹੜਾ ਬੰਦਾ ਆਪਣੀ ਪਤਨੀ ਨਾਲ ਪਿਆਰ ਕਰਦਾ ਹੈ ਉਹ ਨਰਮਾਈ ਅਤੇ ਸਮਝਦਾਰੀ ਨਾਲ ਪੇਸ਼ ਆਵੇਗਾ।

ਪਰਿਵਾਰ ਦੀ ਖ਼ੁਸ਼ਹਾਲੀ ਲਈ ਪਤਨੀ ਆਪਣੇ ਪਤੀ ਨਾਲ ਮਿਲ-ਜੁਲ ਕੇ ਕੰਮ ਕਰੇਗੀ।

ਨਿਆਣਿਆਂ ਨੂੰ ਆਪਣੇ ਮੰਮੀ-ਡੈਡੀ ਦਾ ਕਹਿਣਾ ਮੰਨਣਾ ਚਾਹੀਦਾ ਹੈ।

ਹਮਦਰਦ ਅਤੇ ਵਫ਼ਾਦਾਰ ਬਣੋ, ਨਾ ਕਿ ਜ਼ਾਲਮ ਅਤੇ ਬੇਵਫ਼ਾ। ਕੁਲੁੱਸੀਆਂ 3:5, 8-10

ਪਰਮੇਸ਼ੁਰ ਦਾ ਬਚਨ ਕਹਿੰਦਾ ਹੈ ਕਿ ਪਤੀ ਨੂੰ ਚਾਹੀਦਾ ਹੈ ਕਿ ਉਹ ਆਪਣੀ ਪਤਨੀ ਨਾਲ ਆਪਣੇ ਹੀ ਸਰੀਰ ਜਿੰਨਾ ਪਿਆਰ ਕਰੇ ਅਤੇ ਪਤਨੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਪਤੀ ਦਾ ਦਿਲੋਂ ਆਦਰ-ਮਾਣ ਕਰੇ।

ਪਤੀ-ਪਤਨੀ ਲਈ ਕਿਸੇ ਪਰਾਏ ਨਾਲ ਜਿਨਸੀ ਸੰਬੰਧ ਰੱਖਣੇ ਗ਼ਲਤ ਹਨ। ਇਕ ਤੋਂ ਜ਼ਿਆਦਾ ਆਦਮੀਆਂ ਜਾਂ ਔਰਤਾਂ ਨਾਲ ਵਿਆਹ ਕਰਾਉਣਾ ਵੀ ਗ਼ਲਤ ਹੈ।

ਯਹੋਵਾਹ ਦਾ ਬਚਨ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਆਪਣੇ ਪਰਿਵਾਰਾਂ ਵਿਚ ਕਿੱਦਾਂ ਸੁਖੀ ਰਹਿ ਸਕਦੇ ਹਾਂ।