ਪਾਠ 18
ਉਸ ਨੇ ‘ਸਾਰੀਆਂ ਗੱਲਾਂ ਦੇ ਮਤਲਬ ਬਾਰੇ ਸੋਚਿਆ’
1, 2. ਮਰੀਅਮ ਲਈ ਸਫ਼ਰ ਕਰਨਾ ਇੰਨਾ ਔਖਾ ਕਿਉਂ ਸੀ?
ਮਰੀਅਮ ਇਸ ਵੇਲੇ ਬੜੀ ਤਕਲੀਫ਼ ਵਿਚ ਹੈ। ਉਹ ਕਈ ਘੰਟਿਆਂ ਤੋਂ ਗਧੇ ਉੱਤੇ ਸਫ਼ਰ ਕਰ ਰਹੀ ਹੈ। ਯੂਸੁਫ਼ ਹੌਲੀ-ਹੌਲੀ ਗਧੇ ਨੂੰ ਉੱਚੇ-ਨੀਵੇਂ ਰਸਤਿਆਂ ਥਾਣੀਂ ਬੈਤਲਹਮ ਵੱਲ ਲਿਜਾ ਰਿਹਾ ਹੈ। ਮਰੀਅਮ ਨੂੰ ਇਕ ਵਾਰ ਫਿਰ ਆਪਣੇ ਪੇਟ ਵਿਚ ਬੱਚੇ ਦੀ ਹਿੱਲ-ਜੁਲ ਮਹਿਸੂਸ ਹੁੰਦੀ ਹੈ।
2 ਮਰੀਅਮ ਇਸ ਸਮੇਂ ਕਾਫ਼ੀ ਮਹੀਨਿਆਂ ਤੋਂ “ਗਰਭਵਤੀ” ਹੈ ਅਤੇ ਉਸ ਦੇ ਜਣੇਪੇ ਦਾ ਸਮਾਂ ਨੇੜੇ ਹੈ। (ਲੂਕਾ 2:5) ਸਫ਼ਰ ਦੌਰਾਨ ਉਹ ਕਈ ਖੇਤਾਂ ਦੇ ਕੋਲੋਂ ਦੀ ਲੰਘਦੇ ਹਨ। ਖੇਤਾਂ ਵਿਚ ਹੱਲ ਵਾਹ ਰਹੇ ਜਾਂ ਬੀ ਬੀਜ ਰਹੇ ਕਿਸਾਨ ਉਨ੍ਹਾਂ ਨੂੰ ਦੇਖ ਕੇ ਸੋਚ ਰਹੇ ਹਨ ਕਿ ਅਜਿਹੀ ਹਾਲਤ ਵਿਚ ਇਹ ਔਰਤ ਕਿੱਥੇ ਜਾ ਰਹੀ ਹੈ। ਮਰੀਅਮ ਨੂੰ ਆਪਣਾ ਸ਼ਹਿਰ ਨਾਸਰਤ ਛੱਡ ਕੇ ਇੰਨਾ ਲੰਬਾ ਸਫ਼ਰ ਕਿਉਂ ਕਰਨਾ ਪੈ ਰਿਹਾ ਹੈ?
3. ਮਰੀਅਮ ਨੂੰ ਕਿਹੜੀ ਜ਼ਿੰਮੇਵਾਰੀ ਮਿਲੀ ਸੀ ਤੇ ਅਸੀਂ ਉਸ ਬਾਰੇ ਕੀ ਜਾਣਾਂਗੇ?
3 ਕਈ ਮਹੀਨੇ ਪਹਿਲਾਂ ਇਸ ਯਹੂਦੀ ਕੁੜੀ ਨੂੰ ਇਕ ਅਜਿਹੀ ਜ਼ਿੰਮੇਵਾਰੀ ਮਿਲੀ ਜੋ ਪਹਿਲਾਂ ਕਦੇ ਕਿਸੇ ਨੂੰ ਨਹੀਂ ਮਿਲੀ ਸੀ। ਉਸ ਨੇ ਪਰਮੇਸ਼ੁਰ ਦੇ ਪੁੱਤਰ ਨੂੰ ਜਨਮ ਦੇਣਾ ਸੀ ਜਿਸ ਨੇ ਮਸੀਹ ਬਣਨਾ ਸੀ। (ਲੂਕਾ 1:35) ਜਦ ਬੱਚੇ ਨੂੰ ਜਨਮ ਦੇਣ ਦਾ ਸਮਾਂ ਨੇੜੇ ਆਇਆ, ਤਾਂ ਮਰੀਅਮ ਨੂੰ ਇਸ ਸਮੇਂ ਸਫ਼ਰ ਕਰਨਾ ਪਿਆ। ਇਸ ਦੌਰਾਨ ਕਈ ਮੁਸ਼ਕਲਾਂ ਆਉਣ ਕਰਕੇ ਮਰੀਅਮ ਦੀ ਨਿਹਚਾ ਪਰਖੀ ਗਈ। ਆਓ ਆਪਾਂ ਦੇਖੀਏ ਕਿ ਉਹ ਆਪਣੀ ਨਿਹਚਾ ਕਿਵੇਂ ਪੱਕੀ ਰੱਖ ਸਕੀ।
ਬੈਤਲਹਮ ਦਾ ਸਫ਼ਰ
4, 5. (ੳ) ਯੂਸੁਫ਼ ਤੇ ਮਰੀਅਮ ਬੈਤਲਹਮ ਕਿਉਂ ਗਏ ਸਨ? (ਅ) ਕੈਸਰ ਦੇ ਹੁਕਮ ਤੋਂ ਕਿਹੜੀ ਭਵਿੱਖਬਾਣੀ ਪੂਰੀ ਹੋਈ ਸੀ?
4 ਕੁਝ ਸਮਾਂ ਪਹਿਲਾਂ ਸਮਰਾਟ ਅਗਸਤੁਸ ਨੇ ਦੇਸ਼ ਦੇ ਸਾਰੇ ਲੋਕਾਂ ਨੂੰ ਆਪੋ-ਆਪਣੇ ਜੱਦੀ ਸ਼ਹਿਰ ਜਾ ਕੇ ਆਪਣੇ ਨਾਂ ਲਿਖਵਾਉਣ ਦਾ ਹੁਕਮ ਦਿੱਤਾ ਸੀ। ਇਸ ਹੁਕਮ ਕਰਕੇ ਲੋਕਾਂ ਨੂੰ ਆਪਣੇ ਜੱਦੀ ਸ਼ਹਿਰ ਜਾਂ ਪਿੰਡ ਜਾਣਾ ਪੈਣਾ ਸੀ। ਇਹ ਹੁਕਮ ਸੁਣ ਕੇ ਯੂਸੁਫ਼ ਨੇ ਕੀ ਕੀਤਾ? ਬਾਈਬਲ ਦੱਸਦੀ ਹੈ: “ਯੂਸੁਫ਼ ਗਲੀਲ ਦੇ ਨਾਸਰਤ ਸ਼ਹਿਰ ਵਿਚ ਰਹਿੰਦਾ ਸੀ। ਪਰ ਦਾਊਦ ਦੇ ਘਰਾਣੇ ਵਿੱਚੋਂ ਹੋਣ ਕਰਕੇ ਉਹ ਉੱਥੋਂ ਯਹੂਦੀਆ ਵਿਚ ਬੈਤਲਹਮ ਸ਼ਹਿਰ ਨੂੰ ਗਿਆ, ਜੋ ਦਾਊਦ ਦਾ ਸ਼ਹਿਰ ਸੀ।”—ਲੂਕਾ 2:1-4.
5 ਇਹ ਖ਼ਾਸ ਗੱਲ ਕਿਉਂ ਸੀ ਕਿ ਸਮਰਾਟ ਨੇ ਉਸ ਸਮੇਂ ਇਹ ਹੁਕਮ ਦਿੱਤਾ ਸੀ। ਲਗਭਗ 700 ਸਾਲ ਪਹਿਲਾਂ ਇਕ ਭਵਿੱਖਬਾਣੀ ਵਿਚ ਕਿਹਾ ਗਿਆ ਸੀ ਕਿ ਮਸੀਹ ਬੈਤਲਹਮ ਵਿਚ ਪੈਦਾ ਹੋਵੇਗਾ। ਧਿਆਨ ਦਿਓ ਕਿ ਨਾਸਰਤ ਤੋਂ ਸਿਰਫ਼ 11 ਕਿਲੋਮੀਟਰ (7 ਮੀਲ) ਦੂਰ ਮੀਕਾਹ 5:2 ਪੜ੍ਹੋ।) ਨਾਸਰਤ ਤੋਂ ਸਾਮਰੀਆ ਰਾਹੀਂ ਇਸ ਛੋਟੇ ਜਿਹੇ ਸ਼ਹਿਰ ਤਕ ਪਹੁੰਚਣ ਲਈ ਪਹਾੜੀ ਇਲਾਕੇ ਵਿੱਚੋਂ ਦੀ 130 ਕਿਲੋਮੀਟਰ (ਲਗਭਗ 80 ਮੀਲ) ਦਾ ਫ਼ਾਸਲਾ ਤੈਅ ਕਰਨਾ ਪੈਣਾ ਸੀ। ਯੂਸੁਫ਼ ਨੂੰ ਇਸੇ ਬੈਤਲਹਮ ਵਿਚ ਜਾਣਾ ਸੀ ਕਿਉਂਕਿ ਇਹ ਰਾਜਾ ਦਾਊਦ ਦੇ ਖ਼ਾਨਦਾਨ ਦਾ ਜੱਦੀ ਸ਼ਹਿਰ ਸੀ ਅਤੇ ਯੂਸੁਫ਼ ਤੇ ਮਰੀਅਮ ਵੀ ਇਸੇ ਖ਼ਾਨਦਾਨ ਵਿੱਚੋਂ ਸਨ।
ਬੈਤਲਹਮ ਨਾਂ ਦਾ ਇਕ ਸ਼ਹਿਰ ਸੀ। ਪਰ ਭਵਿੱਖਬਾਣੀ ਵਿਚ ਖ਼ਾਸ ਤੌਰ ਤੇ ਦੱਸਿਆ ਗਿਆ ਸੀ ਕਿ ਮਸੀਹ ਦਾ ਜਨਮ “ਬੈਤਲਹਮ ਅਫ਼ਰਾਥਾਹ” ਵਿਚ ਹੋਣਾ ਸੀ। (6, 7. (ੳ) ਮਰੀਅਮ ਲਈ ਬੈਤਲਹਮ ਤਕ ਸਫ਼ਰ ਕਰਨਾ ਸ਼ਾਇਦ ਔਖਾ ਕਿਉਂ ਸੀ? (ਅ) ਯੂਸੁਫ਼ ਦੀ ਪਤਨੀ ਹੋਣ ਕਰਕੇ ਮਰੀਅਮ ਦੇ ਫ਼ੈਸਲਿਆਂ ਉੱਤੇ ਕੀ ਅਸਰ ਪਿਆ? (ਫੁਟਨੋਟ ਵੀ ਦੇਖੋ।)
6 ਯੂਸੁਫ਼ ਨੇ ਬੈਤਲਹਮ ਜਾ ਕੇ ਆਪਣਾ ਨਾਂ ਲਿਖਵਾਉਣ ਦਾ ਫ਼ੈਸਲਾ ਕੀਤਾ। ਪਰ ਕੀ ਮਰੀਅਮ ਵੀ ਉਸ ਦੇ ਫ਼ੈਸਲੇ ਨਾਲ ਸਹਿਮਤ ਸੀ? ਜੇ ਉਹ ਚਾਹੁੰਦੀ ਤਾਂ ਯੂਸੁਫ਼ ਨਾਲ ਜਾਣ ਤੋਂ ਇਨਕਾਰ ਕਰ ਸਕਦੀ ਸੀ ਕਿਉਂਕਿ ਇਸ ਹਾਲਤ ਵਿਚ ਇੰਨਾ ਲੰਬਾ ਸਫ਼ਰ ਕਰਨਾ ਉਸ ਲਈ ਬਹੁਤ ਔਖਾ ਹੋਣਾ ਸੀ। ਸ਼ਾਇਦ ਪਤਝੜ ਦੀ ਰੁੱਤ ਸ਼ੁਰੂ ਹੋਣ ਕਰਕੇ ਹਲਕਾ-ਹਲਕਾ ਮੀਂਹ ਵੀ ਪੈਂਦਾ ਹੋਣਾ। ਨਾਲੇ ਗਲੀਲ ਤੋਂ ਬੈਤਲਹਮ ਜਾਣ ਨੂੰ ਕਈ ਦਿਨ ਲੱਗਦੇ ਸਨ। ਬੈਤਲਹਮ 2,500 ਫੁੱਟ (760 ਮੀਟਰ) ਦੀ ਉਚਾਈ ’ਤੇ ਸੀ ਜਿਸ ਕਰਕੇ ਚੜ੍ਹਾਈ ਚੜ੍ਹਨੀ ਪੈਂਦੀ ਸੀ। ਇਸ ਕਰਕੇ ਇਹ ਸਫ਼ਰ ਥਕਾ ਦੇਣ ਵਾਲਾ ਸੀ। ਮਰੀਅਮ ਦੀ ਹਾਲਤ ਨਾਜ਼ੁਕ ਹੋਣ ਕਰਕੇ ਉਨ੍ਹਾਂ ਨੂੰ ਉੱਥੇ ਪਹੁੰਚਣ ਵਿਚ ਜ਼ਿਆਦਾ ਸਮਾਂ ਲੱਗਾ ਹੋਣਾ ਕਿਉਂਕਿ ਮਰੀਅਮ ਨੂੰ ਸ਼ਾਇਦ ਆਰਾਮ ਕਰਨ ਲਈ ਕਈ ਵਾਰ ਰੁਕਣਾ ਪੈਂਦਾ ਸੀ। ਬੇਸ਼ੱਕ ਇਸ ਹਾਲਤ ਵਿਚ ਇਕ ਔਰਤ ਆਪਣੇ ਘਰ ਵਿਚ ਹੀ ਰਹਿਣਾ ਪਸੰਦ ਕਰੇਗੀ ਜਿੱਥੇ ਉਸ ਦਾ ਪਰਿਵਾਰ ਤੇ ਸਾਕ-ਸੰਬੰਧੀ ਜਣੇਪੇ ਵੇਲੇ ਉਸ ਦੀ ਮਦਦ ਕਰ ਸਕਣ। ਮਰੀਅਮ ਨੂੰ ਇਹ ਸਫ਼ਰ ਕਰਨ ਲਈ ਹਿੰਮਤ ਦੀ ਲੋੜ ਸੀ।
ਲੂਕਾ 2:4, 5) ਯੂਸੁਫ਼ ਦੀ ਪਤਨੀ ਬਣਨ ਤੋਂ ਬਾਅਦ ਮਰੀਅਮ ਨੂੰ ਆਪਣੇ ਫ਼ੈਸਲੇ ਕਰਨ ਦੇ ਸੰਬੰਧ ਵਿਚ ਤਬਦੀਲੀ ਕਰਨੀ ਪਈ। ਉਹ ਯੂਸੁਫ਼ ਨੂੰ ਆਪਣਾ ਮੁਖੀ ਮੰਨਦੀ ਸੀ ਅਤੇ ਉਸ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਯਹੋਵਾਹ ਨੇ ਪਤਨੀ ਨੂੰ ਪਤੀ ਦੀ ਮਦਦਗਾਰ ਬਣਾਇਆ ਹੈ। ਇਸ ਲਈ ਆਪਣੀ ਇਸ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਉਹ ਆਪਣੇ ਪਤੀ ਦੇ ਫ਼ੈਸਲਿਆਂ ਮੁਤਾਬਕ ਚੱਲੀ। * ਉਸ ਨੇ ਆਪਣੇ ਪਤੀ ਦਾ ਦਿਲੋਂ ਕਹਿਣਾ ਮੰਨ ਕੇ ਆਪਣੀ ਪੱਕੀ ਨਿਹਚਾ ਦਾ ਸਬੂਤ ਦਿੱਤਾ।
7 ਲੂਕਾ ਨੇ ਆਪਣੀ ਇੰਜੀਲ ਵਿਚ ਲਿਖਿਆ ਕਿ ਯੂਸੁਫ਼ ਮਰੀਅਮ ਨੂੰ ਨਾਲ ਲੈ ਕੇ “ਨਾਂ ਦਰਜ” ਕਰਾਉਣ ਗਿਆ। ਉਸ ਨੇ ਇਹ ਵੀ ਕਿਹਾ ਕਿ ‘ਮਰੀਅਮ ਉਸ [ਯੂਸੁਫ਼] ਦੀ ਪਤਨੀ ਬਣ ਚੁੱਕੀ ਸੀ।’ (8. (ੳ) ਹੋਰ ਕਿਹੜੇ ਕਾਰਨਾਂ ਕਰਕੇ ਮਰੀਅਮ ਬੈਤਲਹਮ ਜਾਣ ਲਈ ਤਿਆਰ ਹੋਈ ਹੋਣੀ? (ਅ) ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਨੂੰ ਮਰੀਅਮ ਦੇ ਕਿਸ ਗੁਣ ਦੀ ਰੀਸ ਕਰਨ ਦੀ ਹੱਲਾਸ਼ੇਰੀ ਮਿਲਦੀ ਹੈ?
8 ਹੋਰ ਕਿਸ ਗੱਲ ਕਰਕੇ ਮਰੀਅਮ ਆਪਣੇ ਪਤੀ ਦੇ ਅਧੀਨ ਰਹੀ? ਕੀ ਮਰੀਅਮ ਨੂੰ ਮਸੀਹ ਦੇ ਬੈਤਲਹਮ ਵਿਚ ਜਨਮ ਲੈਣ ਦੀ ਭਵਿੱਖਬਾਣੀ ਬਾਰੇ ਪਤਾ ਸੀ? ਬਾਈਬਲ ਇਸ ਬਾਰੇ ਕੁਝ ਨਹੀਂ ਦੱਸਦੀ। ਪਰ ਸ਼ਾਇਦ ਉਹ ਇਸ ਭਵਿੱਖਬਾਣੀ ਤੋਂ ਵਾਕਫ਼ ਸੀ ਕਿਉਂਕਿ ਗ੍ਰੰਥੀ ਤੇ ਆਮ ਲੋਕ ਵੀ ਇਸ ਭਵਿੱਖਬਾਣੀ ਬਾਰੇ ਜਾਣਦੇ ਸਨ। (ਮੱਤੀ 2:1-7; ਯੂਹੰ. 7:40-42) ਮਰੀਅਮ ਨੂੰ ਪਰਮੇਸ਼ੁਰ ਦੇ ਬਚਨ ਦਾ ਗਿਆਨ ਸੀ। (ਲੂਕਾ 1:46-55) ਮਰੀਅਮ ਦੇ ਸਫ਼ਰ ਕਰਨ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਹੋ ਸਕਦਾ ਹੈ ਕਿ ਉਹ ਆਪਣੇ ਪਤੀ ਦਾ ਕਹਿਣਾ ਮੰਨਣ ਕਰਕੇ, ਸਮਰਾਟ ਦਾ ਹੁਕਮ ਮੰਨਣ ਕਰਕੇ ਜਾਂ ਯਹੋਵਾਹ ਦੀ ਭਵਿੱਖਬਾਣੀ ਕਰਕੇ ਆਪਣੇ ਪਤੀ ਨਾਲ ਬੈਤਲਹਮ ਗਈ। ਕਾਰਨ ਜੋ ਵੀ ਸੀ, ਉਸ ਨੇ ਇਕ ਬਹੁਤ ਵਧੀਆ ਮਿਸਾਲ ਕਾਇਮ ਕੀਤੀ। ਯਹੋਵਾਹ ਨਿਮਰ ਤੇ ਆਗਿਆਕਾਰ ਆਦਮੀਆਂ ਤੇ ਔਰਤਾਂ ਦੀ ਬਹੁਤ ਕਦਰ ਕਰਦਾ ਹੈ। ਭਾਵੇਂ ਕਿ ਅੱਜ ਅਧੀਨਗੀ ਦਿਖਾਉਣ ਵਾਲਿਆਂ ਦੀ ਕੋਈ ਕਦਰ ਨਹੀਂ ਕੀਤੀ ਜਾਂਦੀ, ਪਰ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਨੂੰ ਮਰੀਅਮ ਦੀ ਮਿਸਾਲ ਉੱਤੇ ਚੱਲਣ ਦੀ ਹੱਲਾਸ਼ੇਰੀ ਮਿਲਦੀ ਹੈ।
ਮਸੀਹ ਦਾ ਜਨਮ
9, 10. (ੳ) ਬੈਤਲਹਮ ਦੇ ਲਾਗੇ ਪਹੁੰਚ ਕੇ ਮਰੀਅਮ ਤੇ ਯੂਸੁਫ਼ ਨੇ ਸ਼ਾਇਦ ਕੀ ਸੋਚਿਆ ਹੋਣਾ? (ਅ) ਯੂਸੁਫ਼ ਤੇ ਮਰੀਅਮ ਕਿੱਥੇ ਰਹੇ ਤੇ ਕਿਉਂ?
9 ਬੈਤਲਹਮ ਸ਼ਹਿਰ ਦੇ ਲਾਗੇ ਪਹੁੰਚ ਕੇ ਮਰੀਅਮ ਨੂੰ ਸੁੱਖ ਦਾ ਸਾਹ ਆਇਆ ਹੋਣਾ। ਉਨ੍ਹਾਂ ਨੇ ਸ਼ਹਿਰ ਵੱਲ ਜਾਂਦਿਆਂ ਰਾਹ ਵਿਚ ਪਹਾੜਾਂ ਦੀਆਂ ਢਲਾਣਾਂ ’ਤੇ ਜ਼ੈਤੂਨ ਦੇ ਦਰਖ਼ਤ ਦੇਖੇ ਹੋਣੇ ਜੋ ਸਾਲ ਦੀ ਆਖ਼ਰੀ ਫ਼ਸਲ ਹੁੰਦੀ ਸੀ। ਨਾਲੇ ਉਸ ਛੋਟੇ ਜਿਹੇ ਸ਼ਹਿਰ ਦੇ ਇਤਿਹਾਸ ਬਾਰੇ ਵੀ ਸੋਚਿਆ ਹੋਣਾ। ਜਿਵੇਂ ਮੀਕਾਹ ਨੇ ਕਿਹਾ ਸੀ, ਛੋਟਾ ਜਿਹਾ ਸ਼ਹਿਰ ਹੋਣ ਕਰਕੇ ਬੈਤਲਹਮ ਦੀ ਯਹੂਦਾਹ ਦੇ ਹੋਰ ਸ਼ਹਿਰਾਂ ਦੇ ਮੁਕਾਬਲੇ ਕੋਈ ਅਹਿਮੀਅਤ ਨਹੀਂ ਸੀ। ਇਕ ਹਜ਼ਾਰ ਤੋਂ ਜ਼ਿਆਦਾ ਸਾਲ ਪਹਿਲਾਂ ਇਸੇ ਸ਼ਹਿਰ ਵਿਚ ਬੋਅਜ਼, ਨਾਓਮੀ ਤੇ ਬਾਅਦ ਵਿਚ ਦਾਊਦ ਦਾ ਜਨਮ ਹੋਇਆ ਸੀ।
10 ਬੈਤਲਹਮ ਪਹੁੰਚ ਕੇ ਉਨ੍ਹਾਂ ਨੇ ਦੇਖਿਆ ਕਿ ਉੱਥੇ ਬਹੁਤ ਭੀੜ-ਭੜੱਕਾ ਸੀ। ਬਹੁਤ ਸਾਰੇ ਲੋਕ ਆਪੋ-ਆਪਣੇ ਨਾਂ ਦਰਜ ਕਰਵਾਉਣ ਲਈ ਉਨ੍ਹਾਂ ਤੋਂ ਪਹਿਲਾਂ ਹੀ ਉੱਥੇ ਪਹੁੰਚ ਚੁੱਕੇ ਸਨ ਜਿਸ ਕਰਕੇ ਉਨ੍ਹਾਂ ਨੂੰ ਰਹਿਣ ਲਈ ਕੋਈ ਜਗ੍ਹਾ ਨਹੀਂ ਮਿਲੀ। * ਉਨ੍ਹਾਂ ਕੋਲ ਇਕ ਤਬੇਲੇ ਵਿਚ ਰਾਤ ਕੱਟਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਜਦੋਂ ਮਰੀਅਮ ਨੂੰ ਜਣੇਪੇ ਦੀਆਂ ਪੀੜਾਂ ਲੱਗੀਆਂ ਹੋਣੀਆਂ, ਤਾਂ ਉਸ ਨੂੰ ਦਰਦ ਨਾਲ ਤੜਫ਼ਦਿਆਂ ਦੇਖ ਕੇ ਯੂਸੁਫ਼ ਨੂੰ ਕਿੰਨੀ ਚਿੰਤਾ ਹੋਈ ਹੋਣੀ। ਮਰੀਅਮ ਲਈ ਆਪਣੇ ਬੱਚੇ ਨੂੰ ਇਕ ਤਬੇਲੇ ਵਿਚ ਜਨਮ ਦੇਣਾ ਕਿੰਨਾ ਔਖਾ ਹੋਇਆ ਹੋਣਾ!
11. (ੳ) ਹਰੇਕ ਔਰਤ ਮਰੀਅਮ ਦੇ ਦੁੱਖ ਨੂੰ ਕਿਉਂ ਸਮਝ ਸਕਦੀ ਹੈ? (ਅ) ਕਿਸ-ਕਿਸ ਅਰਥ ਵਿਚ ਯਿਸੂ ‘ਜੇਠਾ’ ਸੀ?
11 ਹਰੇਕ ਔਰਤ ਮਰੀਅਮ ਦੇ ਦੁੱਖ ਨੂੰ ਸਮਝ ਸਕਦੀ ਹੈ। ਉਸ ਸਮੇਂ ਤੋਂ ਤਕਰੀਬਨ 4,000 ਸਾਲ ਪਹਿਲਾਂ ਯਹੋਵਾਹ ਨੇ ਭਵਿੱਖਬਾਣੀ ਕੀਤੀ ਸੀ ਕਿ ਵਿਰਾਸਤ ਵਿਚ ਮਿਲੇ ਪਾਪ ਦੇ ਕਾਰਨ ਔਰਤ ਬੱਚੇ ਨੂੰ ਜਨਮ ਦੇਣ ਵੇਲੇ ਪੀੜ ਸਹੇਗੀ। (ਉਤ. 3:16) ਮਰੀਅਮ ਨੂੰ ਵੀ ਇਹੀ ਦਰਦ ਸਹਿਣਾ ਪਿਆ। ਉਸ ਸਮੇਂ ਮਰੀਅਮ ਦੀ ਜੋ ਹਾਲਤ ਸੀ, ਉਸ ਬਾਰੇ ਲੂਕਾ ਨੇ ਆਪਣੀ ਕਿਤਾਬ ਵਿਚ ਬਹੁਤਾ ਕੁਝ ਕਹਿਣ ਦੀ ਬਜਾਇ ਸਿਰਫ਼ ਇਹੀ ਕਿਹਾ: “ਉਸ ਨੇ ਆਪਣੇ ਜੇਠੇ ਪੁੱਤਰ ਨੂੰ ਜਨਮ ਦਿੱਤਾ।” (ਲੂਕਾ 2:7) ਮਰੀਅਮ ਦੇ ਘੱਟੋ-ਘੱਟ ਸੱਤ ਬੱਚੇ ਹੋਏ, ਪਰ ਯਿਸੂ ਉਸ ਦਾ “ਜੇਠਾ” ਪੁੱਤਰ ਸੀ। (ਮਰ. 6:3) ਇਹ ਜੇਠਾ ਪੁੱਤਰ ਆਪਣੇ ਭੈਣਾਂ-ਭਰਾਵਾਂ ਨਾਲੋਂ ਵੱਖਰਾ ਸੀ। ਉਹ ਸਿਰਫ਼ ਮਰੀਅਮ ਦਾ ਹੀ ਜੇਠਾ ਪੁੱਤਰ ਨਹੀਂ ਸੀ, ਸਗੋਂ ਉਹ ਪਰਮੇਸ਼ੁਰ ਦਾ ਇਕਲੌਤਾ ਪੁੱਤਰ ਯਾਨੀ “ਸਾਰੀ ਸ੍ਰਿਸ਼ਟੀ ਵਿੱਚੋਂ ਜੇਠਾ” ਸੀ।—ਕੁਲੁ. 1:15.
12. ਮਰੀਅਮ ਨੇ ਆਪਣੇ ਬੱਚੇ ਨੂੰ ਕਿੱਥੇ ਲੰਮਾ ਪਾਇਆ, ਪਰ ਨਾਟਕਾਂ ਤੇ ਤਸਵੀਰਾਂ ਵਿਚ ਦਿਖਾਈ ਜਾਂਦੀ ਉਹ ਜਗ੍ਹਾ ਅਸਲੀਅਤ ਤੋਂ ਕਿਵੇਂ ਵੱਖਰੀ ਸੀ?
ਲੂਕਾ 2:7) ਦੁਨੀਆਂ ਭਰ ਵਿਚ ਨਾਟਕਾਂ ਅਤੇ ਤਸਵੀਰਾਂ ਵਿਚ ਦਿਖਾਇਆ ਜਾਂਦਾ ਹੈ ਕਿ ਤਬੇਲਾ ਸਾਫ਼-ਸੁਥਰਾ ਅਤੇ ਆਰਾਮਦਾਇਕ ਸੀ ਅਤੇ ਯਿਸੂ ਦੇ ਜਨਮ ਲਈ ਵਧੀਆ ਜਗ੍ਹਾ ਸੀ। ਪਰ ਅਸਲੀਅਤ ਕੀ ਸੀ? ਉਸ ਜ਼ਮਾਨੇ ਵਿਚ ਲੋਕ ਤਬੇਲੇ ਨੂੰ ਸਾਫ਼-ਸੁਥਰੀ ਜਗ੍ਹਾ ਨਹੀਂ ਮੰਨਦੇ ਸਨ ਤੇ ਨਾ ਹੀ ਅੱਜ ਮੰਨਦੇ ਹਨ। ਕੋਈ ਵੀ ਮਾਂ-ਬਾਪ ਨਹੀਂ ਚਾਹੇਗਾ ਕਿ ਉਨ੍ਹਾਂ ਦੇ ਬੱਚੇ ਦਾ ਜਨਮ ਇਕ ਤਬੇਲੇ ਵਿਚ ਹੋਵੇ। ਮਾਪੇ ਆਪਣੇ ਬੱਚਿਆਂ ਨੂੰ ਵਧੀਆ ਤੋਂ ਵਧੀਆ ਚੀਜ਼ ਦੇਣੀ ਚਾਹੁੰਦੇ ਹਨ। ਕੀ ਮਰੀਅਮ ਤੇ ਯੂਸੁਫ਼ ਵੀ ਪਰਮੇਸ਼ੁਰ ਦੇ ਪੁੱਤਰ ਲਈ ਇਹੀ ਨਹੀਂ ਚਾਹੁੰਦੇ ਹੋਣੇ?
12 ਬਾਈਬਲ ਵਿਚ ਦੱਸਿਆ ਹੈ ਕਿ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮਰੀਅਮ ਨੇ “ਉਸ ਨੂੰ ਕੱਪੜੇ ਵਿਚ ਲਪੇਟ ਕੇ ਖੁਰਲੀ ਵਿਚ ਲੰਮਾ ਪਾ ਦਿੱਤਾ।” (13. (ੳ) ਮਰੀਅਮ ਤੇ ਯੂਸੁਫ਼ ਨੇ ਮੁਸ਼ਕਲ ਹਾਲਾਤਾਂ ਵਿਚ ਵੀ ਕੀ ਕੀਤਾ? (ਅ) ਅੱਜ ਸਮਝਦਾਰ ਮਾਪੇ ਯੂਸੁਫ਼ ਤੇ ਮਰੀਅਮ ਵਾਂਗ ਆਪਣੀ ਜ਼ਿੰਦਗੀ ਵਿਚ ਕਿਵੇਂ ਜ਼ਰੂਰੀ ਗੱਲਾਂ ਨੂੰ ਪਹਿਲ ਦੇ ਸਕਦੇ ਹਨ?
13 ਪਰ ਉਨ੍ਹਾਂ ਨੇ ਆਪਣਾ ਧਿਆਨ ਇਸ ਗੱਲ ’ਤੇ ਲਾਉਣ ਦੀ ਬਜਾਇ ਆਪਣੇ ਹਾਲਾਤਾਂ ਮੁਤਾਬਕ ਜੋ ਹੋ ਸਕਿਆ, ਉਹ ਕੀਤਾ। ਮਿਸਾਲ ਲਈ, ਧਿਆਨ ਦਿਓ ਕਿ ਮਰੀਅਮ ਨੇ ਆਪ ਨੰਨ੍ਹੇ ਯਿਸੂ ਦਾ ਖ਼ਿਆਲ ਰੱਖਿਆ। ਉਸ ਨੂੰ ਕੱਪੜੇ ਵਿੱਚ ਲਪੇਟ ਕੇ ਬੜੇ ਧਿਆਨ ਨਾਲ ਖੁਰਲੀ ਵਿੱਚ ਸੌਣ ਲਈ ਲੰਮਾ ਪਾਇਆ। ਉਸ ਨੇ ਧਿਆਨ ਰੱਖਿਆ ਕਿ ਬੱਚਾ ਨਿੱਘਾ ਰਹੇ ਤੇ ਉਸ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ। ਉਨ੍ਹਾਂ ਮੁਸ਼ਕਲ ਹਾਲਾਤਾਂ ਵਿਚ ਵੀ ਉਸ ਨੇ ਆਪਣੇ ਬੱਚੇ ਦੀਆਂ ਲੋੜਾਂ ਦਾ ਪੂਰਾ-ਪੂਰਾ ਧਿਆਨ ਰੱਖਿਆ। ਮਰੀਅਮ ਅਤੇ ਯੂਸੁਫ਼ ਜਾਣਦੇ ਸਨ ਕਿ ਆਪਣੇ ਬੱਚੇ ਦੇ ਦਿਲ ਵਿਚ ਪਰਮੇਸ਼ੁਰ ਲਈ ਪਿਆਰ ਪੈਦਾ ਕਰਨਾ ਸਭ ਤੋਂ ਜ਼ਰੂਰੀ ਗੱਲ ਸੀ। (ਬਿਵਸਥਾ ਸਾਰ 6:6-8 ਪੜ੍ਹੋ।) ਅੱਜ ਵੀ ਸਮਝਦਾਰ ਮਾਪੇ ਪਰਮੇਸ਼ੁਰ ਤੋਂ ਦੂਰ ਹੋ ਚੁੱਕੀ ਦੁਨੀਆਂ ਵਿਚ ਆਪਣੇ ਬੱਚਿਆਂ ਦੀ ਪਰਵਰਿਸ਼ ਕਰਦੇ ਹੋਏ ਇਹੀ ਗੱਲ ਯਾਦ ਰੱਖਦੇ ਹਨ।
ਚਰਵਾਹੇ ਲਿਆਏ ਖ਼ੁਸ਼ ਖ਼ਬਰੀ
14, 15. (ੳ) ਚਰਵਾਹੇ ਬੱਚੇ ਨੂੰ ਦੇਖਣ ਲਈ ਕਿਉਂ ਉਤਾਵਲੇ ਸਨ? (ਅ) ਤਬੇਲੇ ਵਿਚ ਯਿਸੂ ਨੂੰ ਦੇਖਣ ਤੋਂ ਬਾਅਦ ਚਰਵਾਹਿਆਂ ਨੇ ਕੀ ਕੀਤਾ?
14 ਰਾਤ ਨੂੰ ਤਬੇਲੇ ਵਿਚ ਖ਼ਾਮੋਸ਼ੀ ਛਾਈ ਹੋਈ ਸੀ, ਪਰ ਅਚਾਨਕ ਹਲਚਲ ਮੱਚ ਗਈ ਜਦੋਂ ਕੁਝ ਚਰਵਾਹੇ ਕਾਹਲੀ-ਕਾਹਲੀ ਅੰਦਰ ਆਏ। ਉਹ ਯੂਸੁਫ਼ ਦੇ ਪਰਿਵਾਰ ਨੂੰ ਤੇ ਖ਼ਾਸ ਤੌਰ ਤੇ ਬੱਚੇ ਨੂੰ ਦੇਖਣ ਆਏ ਸਨ। ਉਨ੍ਹਾਂ ਤੋਂ ਆਪਣੀ ਖ਼ੁਸ਼ੀ ਸੰਭਾਲੀ ਨਹੀਂ ਜਾ ਰਹੀ ਸੀ। ਯੂਸੁਫ਼ ਤੇ ਮਰੀਅਮ ਉਨ੍ਹਾਂ ਨੂੰ ਦੇਖ ਕੇ ਹੈਰਾਨ ਸਨ। ਚਰਵਾਹਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਕੀ ਦੇਖਿਆ ਸੀ। ਉਹ ਰਾਤ ਨੂੰ ਪਹਾੜ ’ਤੇ ਆਪਣੇ ਇੱਜੜਾਂ ਦੀ ਦੇਖ-ਭਾਲ ਕਰ ਰਹੇ ਸਨ। * ਉਨ੍ਹਾਂ ਚਰਵਾਹਿਆਂ ਨੂੰ ਇਕ ਫ਼ਰਿਸ਼ਤੇ ਨੇ ਦਰਸ਼ਣ ਦਿੱਤਾ ਅਤੇ ਯਹੋਵਾਹ ਦਾ ਤੇਜ ਉਨ੍ਹਾਂ ਦੇ ਚਾਰੇ ਪਾਸੇ ਚਮਕਣ ਲੱਗਾ। ਫ਼ਰਿਸ਼ਤੇ ਨੇ ਉਨ੍ਹਾਂ ਨੂੰ ਦੱਸਿਆ ਕਿ ਬੈਤਲਹਮ ਵਿਚ ਹੁਣੇ-ਹੁਣੇ ਇਕ ਮੁਕਤੀਦਾਤਾ ਯਾਨੀ ਮਸੀਹ ਪੈਦਾ ਹੋਇਆ ਸੀ। ਉਹ ਬੱਚੇ ਨੂੰ ਕੱਪੜੇ ਵਿਚ ਲਪੇਟਿਆ ਅਤੇ ਖੁਰਲੀ ਵਿਚ ਪਿਆ ਹੋਇਆ ਦੇਖਣਗੇ। ਫਿਰ ਉਨ੍ਹਾਂ ਨੇ ਇਸ ਤੋਂ ਵੀ ਸ਼ਾਨਦਾਰ ਨਜ਼ਾਰਾ ਦੇਖਿਆ! ਇਕਦਮ ਸਵਰਗੋਂ ਹੋਰ ਕਈ ਫ਼ਰਿਸ਼ਤੇ ਉੱਤਰ ਕੇ ਯਹੋਵਾਹ ਦੇ ਜਸ ਗਾਉਣ ਲੱਗ ਪਏ!—ਲੂਕਾ 2:8-14.
15 ਅਸੀਂ ਸੋਚ ਸਕਦੇ ਹਾਂ ਕਿ ਇਹ ਮਾਮੂਲੀ ਜਿਹੇ ਚਰਵਾਹੇ ਬੈਤਲਹਮ ਨੂੰ ਕਿਉਂ ਭੱਜੇ ਗਏ। ਜਿਵੇਂ ਫ਼ਰਿਸ਼ਤੇ ਨੇ ਕਿਹਾ ਸੀ, ਉਨ੍ਹਾਂ ਨੇ ਨਵ-ਜੰਮੇ ਬੱਚੇ ਨੂੰ ਖੁਰਲੀ ਵਿਚ ਪਿਆ ਦੇਖਿਆ। ਬੱਚੇ ਨੂੰ ਦੇਖ ਕੇ ਉਹ ਖ਼ੁਸ਼ੀ ਨਾਲ ਫੁੱਲੇ ਨਹੀਂ ਸਮਾਏ ਹੋਣੇ। ਉਨ੍ਹਾਂ ਨੇ ਇਹ ਖ਼ੁਸ਼ ਖ਼ਬਰੀ ਆਪਣੇ ਤਕ ਹੀ ਨਹੀਂ ਰੱਖੀ। ਉਨ੍ਹਾਂ ਨੇ ‘ਸਾਰੀਆਂ ਗੱਲਾਂ ਲੋਕਾਂ ਨੂੰ ਦੱਸੀਆਂ। ਜਿਨ੍ਹਾਂ ਨੇ ਵੀ ਚਰਵਾਹਿਆਂ ਦੀਆਂ ਗੱਲਾਂ ਸੁਣੀਆਂ, ਉਹ ਸਭ ਹੈਰਾਨ ਹੋਏ।’ (ਲੂਕਾ 2:17, 18) ਉਸ ਜ਼ਮਾਨੇ ਦੇ ਧਾਰਮਿਕ ਆਗੂ ਚਰਵਾਹਿਆਂ ਨੂੰ ਘਟੀਆ ਸਮਝਦੇ ਸਨ। ਪਰ ਯਹੋਵਾਹ ਇਨ੍ਹਾਂ ਹਲੀਮ ਤੇ ਵਫ਼ਾਦਾਰ ਬੰਦਿਆਂ ਨੂੰ ਅਨਮੋਲ ਸਮਝਦਾ ਸੀ। ਇਸ ਸਭ ਦਾ ਮਰੀਅਮ ਉੱਤੇ ਕੀ ਅਸਰ ਪਿਆ?
ਯਹੋਵਾਹ ਹਲੀਮ ਤੇ ਵਫ਼ਾਦਾਰ ਚਰਵਾਹਿਆਂ ਨੂੰ ਅਨਮੋਲ ਸਮਝਦਾ ਸੀ
16. ਮਰੀਅਮ ਕਿਸ ਅਹਿਮ ਕਾਰਨ ਕਰਕੇ ਆਪਣੀ ਨਿਹਚਾ ਮਜ਼ਬੂਤ ਰੱਖ ਸਕੀ?
16 ਯਿਸੂ ਨੂੰ ਜਨਮ ਦੇਣ ਤੋਂ ਬਾਅਦ ਮਰੀਅਮ ਥੱਕੀ ਹੋਈ ਸੀ, ਫਿਰ ਵੀ ਉਸ ਨੇ ਚਰਵਾਹਿਆਂ ਦੇ ਇਕ-ਇਕ ਲਫ਼ਜ ਨੂੰ ਧਿਆਨ ਨਾਲ ਸੁਣਿਆ। ਉਸ ਨੇ “ਇਹ ਸਾਰੀਆਂ ਗੱਲਾਂ ਆਪਣੇ ਦਿਲ ਵਿਚ ਸਾਂਭ ਰੱਖੀਆਂ ਅਤੇ ਇਨ੍ਹਾਂ ਦੇ ਮਤਲਬ ਬਾਰੇ ਸੋਚਣ ਲੱਗੀ।” (ਲੂਕਾ 2:19) ਉਸ ਨੇ ਇਨ੍ਹਾਂ ਗੱਲਾਂ ਬਾਰੇ ਗਹਿਰਾਈ ਨਾਲ ਸੋਚਿਆ। ਉਹ ਜਾਣਦੀ ਸੀ ਕਿ ਫ਼ਰਿਸ਼ਤੇ ਦਾ ਸੁਨੇਹਾ ਬਹੁਤ ਅਹਿਮ ਸੀ। ਯਹੋਵਾਹ ਪਰਮੇਸ਼ੁਰ ਚਾਹੁੰਦਾ ਸੀ ਕਿ ਉਹ ਚੰਗੀ ਤਰ੍ਹਾਂ ਸਮਝ ਜਾਵੇ ਕਿ ਉਸ ਦਾ ਪੁੱਤਰ ਅਸਲ ਵਿਚ ਕੌਣ ਸੀ ਅਤੇ ਉਹ ਕੀ ਕਰੇਗਾ। ਮਰੀਅਮ ਨੇ ਸਾਰੀਆਂ ਗੱਲਾਂ ਗੌਰ ਨਾਲ ਸੁਣੀਆਂ ਅਤੇ ਉਨ੍ਹਾਂ ਨੂੰ ਆਪਣੇ ਦਿਲ ਵਿਚ ਸਾਂਭ ਰੱਖਿਆ ਤਾਂਕਿ ਉਹ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਗੱਲਾਂ ਉੱਤੇ ਵਾਰ-ਵਾਰ ਸੋਚ-ਵਿਚਾਰ ਕਰਦੀ ਰਹੇ। ਇਸੇ ਕਰਕੇ ਮਰੀਅਮ ਜ਼ਿੰਦਗੀ ਭਰ ਆਪਣੀ ਨਿਹਚਾ ਮਜ਼ਬੂਤ ਰੱਖ ਸਕੀ।—ਇਬਰਾਨੀਆਂ 11:1 ਪੜ੍ਹੋ।
17. ਪਰਮੇਸ਼ੁਰ ਦੇ ਬਚਨ ਦੇ ਸੰਬੰਧ ਵਿਚ ਅਸੀਂ ਮਰੀਅਮ ਦੀ ਮਿਸਾਲ ’ਤੇ ਕਿਵੇਂ ਚੱਲ ਸਕਦੇ ਹਾਂ?
17 ਕੀ ਤੁਸੀਂ ਮਰੀਅਮ ਦੀ ਮਿਸਾਲ ਉੱਤੇ ਚੱਲੋਗੇ? ਯਹੋਵਾਹ ਨੇ ਆਪਣੇ ਬਚਨ ਵਿਚ ਬਹੁਤ ਸਾਰੀਆਂ ਅਹਿਮ ਸੱਚਾਈਆਂ ਲਿਖਵਾਈਆਂ ਹਨ। ਉਨ੍ਹਾਂ ਸੱਚਾਈਆਂ ਦਾ ਸਾਨੂੰ ਉਦੋਂ ਤਕ ਕੋਈ ਫ਼ਾਇਦਾ ਨਹੀਂ ਹੋਣਾ ਜਦੋਂ ਤਕ ਅਸੀਂ ਉਨ੍ਹਾਂ ਵੱਲ ਪੂਰਾ ਧਿਆਨ ਨਾ ਦੇਈਏ। ਬਾਈਬਲ ਇਕ ਆਮ ਕਿਤਾਬ ਨਹੀਂ ਹੈ, ਸਗੋਂ ਇਹ ਪਰਮੇਸ਼ੁਰ ਦਾ ਬਚਨ ਹੈ। ਇਸ ਲਈ ਸਾਨੂੰ ਹਰ ਰੋਜ਼ ਇਸ ਨੂੰ ਪੜ੍ਹਨਾ ਚਾਹੀਦਾ ਹੈ। (2 ਤਿਮੋ. 3:16) ਮਰੀਅਮ ਵਾਂਗ ਸਾਨੂੰ ਵੀ ਯਹੋਵਾਹ ਦੀਆਂ ਕਹੀਆਂ ਗੱਲਾਂ ਆਪਣੇ ਦਿਲ ਵਿਚ ਸਾਂਭ ਕੇ ਰੱਖਣੀਆਂ ਚਾਹੀਦੀਆਂ ਹਨ ਤੇ ਉਨ੍ਹਾਂ ਉੱਤੇ ਸੋਚ-ਵਿਚਾਰ ਕਰ ਕੇ ਆਪਣੀ ਨਿਹਚਾ ਮਜ਼ਬੂਤ ਕਰਨੀ ਚਾਹੀਦੀ ਹੈ। ਜੇ ਅਸੀਂ ਬਾਈਬਲ ਦੀਆਂ ਗੱਲਾਂ ਉੱਤੇ ਸੋਚ-ਵਿਚਾਰ ਕਰਾਂਗੇ ਅਤੇ ਯਹੋਵਾਹ ਤੋਂ ਮਿਲੀ ਸਲਾਹ ਨੂੰ ਧਿਆਨ ਨਾਲ ਲਾਗੂ ਕਰਾਂਗੇ, ਤਾਂ ਸਾਡੀ ਨਿਹਚਾ ਮਜ਼ਬੂਤ ਹੋਵੇਗੀ।
ਉਸ ਨੇ ਹੋਰ ਗੱਲਾਂ ਨੂੰ ਸਾਂਭ ਕੇ ਰੱਖਿਆ
18. (ੳ) ਮਰੀਅਮ ਤੇ ਯੂਸੁਫ਼ ਨੇ ਮੂਸਾ ਦੇ ਕਾਨੂੰਨ ਦੀ ਪਾਲਣਾ ਕਿਵੇਂ ਕੀਤੀ? (ਅ) ਉਨ੍ਹਾਂ ਦੇ ਚੜ੍ਹਾਵੇ ਤੋਂ ਉਨ੍ਹਾਂ ਦੀ ਆਰਥਿਕ ਹਾਲਤ ਬਾਰੇ ਕੀ ਪਤਾ ਲੱਗਦਾ ਹੈ?
18 ਮੂਸਾ ਦੇ ਕਾਨੂੰਨ ਮੁਤਾਬਕ ਮਰੀਅਮ ਤੇ ਯੂਸੁਫ਼ ਨੇ ਅੱਠਵੇਂ ਦਿਨ ਬੱਚੇ ਦੀ ਸੁੰਨਤ ਕਰਾਈ ਲੂਕਾ 1:31) ਫਿਰ 40ਵੇਂ ਦਿਨ ਉਹ ਯਿਸੂ ਨੂੰ ਬੈਤਲਹਮ ਤੋਂ ਲਗਭਗ 10 ਕਿਲੋਮੀਟਰ (ਲਗਭਗ 6 ਮੀਲ) ਦੂਰ ਯਰੂਸ਼ਲਮ ਦੇ ਮੰਦਰ ਵਿਚ ਲੈ ਕੇ ਗਏ। ਉੱਥੇ ਉਨ੍ਹਾਂ ਨੇ ਪਰਮੇਸ਼ੁਰ ਦੇ ਕਾਨੂੰਨ ਮੁਤਾਬਕ ਸ਼ੁੱਧ ਹੋਣ ਲਈ ਬਲੀਦਾਨ ਚੜ੍ਹਾਇਆ। ਗ਼ਰੀਬ ਲੋਕ ਦੋ ਘੁੱਗੀਆਂ ਜਾਂ ਦੋ ਕਬੂਤਰ ਚੜ੍ਹਾ ਸਕਦੇ ਸਨ। ਕਈ ਮਾਪੇ ਇਕ ਭੇਡ ਤੇ ਇਕ ਘੁੱਗੀ ਦਾ ਚੜ੍ਹਾਵਾ ਚੜ੍ਹਾ ਸਕਦੇ ਸਨ। ਇਸ ਕਰਕੇ ਯੂਸੁਫ਼ ਅਤੇ ਮਰੀਅਮ ਨੂੰ ਸ਼ਾਇਦ ਆਪਣੇ ਚੜ੍ਹਾਵੇ ਕਰਕੇ ਸ਼ਰਮਿੰਦਗੀ ਮਹਿਸੂਸ ਹੋਈ ਹੋਣੀ, ਫਿਰ ਵੀ ਉਨ੍ਹਾਂ ਨੇ ਮੂਸਾ ਦੇ ਕਾਨੂੰਨ ਦੀ ਪਾਲਣਾ ਕੀਤੀ। ਮੰਦਰ ਵਿਚ ਆ ਕੇ ਉਨ੍ਹਾਂ ਨੂੰ ਇਕ ਗੱਲ ਤੋਂ ਬਹੁਤ ਹੌਸਲਾ ਮਿਲਿਆ।—ਲੂਕਾ 2:21-24.
ਅਤੇ ਫ਼ਰਿਸ਼ਤੇ ਦੇ ਕਹੇ ਅਨੁਸਾਰ ਉਸ ਦਾ ਨਾਮ ਯਿਸੂ ਰੱਖਿਆ। (19. (ੳ) ਮਰੀਅਮ ਨੇ ਸ਼ਿਮਓਨ ਦੀਆਂ ਕਿਹੜੀਆਂ ਗੱਲਾਂ ਦਿਲ ਵਿਚ ਸਾਂਭ ਕੇ ਰੱਖੀਆਂ? (ਅ) ਯਿਸੂ ਨੂੰ ਦੇਖ ਕੇ ਅੱਨਾ ਨੇ ਕੀ ਕੀਤਾ?
19 ਮਰੀਅਮ ਅਤੇ ਯੂਸੁਫ਼ ਕੋਲ ਸ਼ਿਮਓਨ ਨਾਂ ਦਾ ਇਕ ਬਜ਼ੁਰਗ ਆਦਮੀ ਆਇਆ। ਉਸ ਨੇ ਮਰੀਅਮ ਨੂੰ ਕਈ ਗੱਲਾਂ ਦੱਸੀਆਂ ਜਿਨ੍ਹਾਂ ਨੂੰ ਮਰੀਅਮ ਨੇ ਆਪਣੇ ਦਿਲ ਵਿਚ ਸਾਂਭ ਕੇ ਰੱਖਿਆ। ਸ਼ਿਮਓਨ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਹ ਆਪਣੀ ਮੌਤ ਤੋਂ ਪਹਿਲਾਂ ਮਸੀਹ ਨੂੰ ਦੇਖੇਗਾ। ਨਾਲੇ ਯਹੋਵਾਹ ਦੀ ਪਵਿੱਤਰ ਸ਼ਕਤੀ ਨੇ ਉਸ ਨੂੰ ਦੱਸਿਆ ਕਿ ਨੰਨ੍ਹਾ ਯਿਸੂ ਹੀ ਮੁਕਤੀਦਾਤਾ ਹੋਵੇਗਾ। ਸ਼ਿਮਓਨ ਨੇ ਮਰੀਅਮ ਨੂੰ ਖ਼ਬਰਦਾਰ ਕੀਤਾ ਕਿ ਇਕ ਦਿਨ ਇਕ ਲੰਬੀ ਤਲਵਾਰ ਮਰੀਅਮ ਦੇ ਕਲ਼ੇਜੇ ਨੂੰ ਵਿੰਨ੍ਹੇਗੀ ਯਾਨੀ ਉਸ ਨੂੰ ਬੇਹੱਦ ਦੁੱਖ ਸਹਿਣਾ ਪਵੇਗਾ। (ਲੂਕਾ 2:25-35) 33 ਸਾਲਾਂ ਬਾਅਦ ਜਦੋਂ ਉਹ ਸਮਾਂ ਆਇਆ, ਤਾਂ ਮਰੀਅਮ ਨੂੰ ਸ਼ਿਮਓਨ ਦੇ ਇਨ੍ਹਾਂ ਸ਼ਬਦਾਂ ਤੋਂ ਦੁੱਖ ਸਹਿਣ ਦੀ ਸ਼ਕਤੀ ਜ਼ਰੂਰ ਮਿਲੀ ਹੋਣੀ। ਸ਼ਿਮਓਨ ਤੋਂ ਬਾਅਦ ਅੱਨਾ ਨਾਂ ਦੀ ਔਰਤ ਨੇ ਨੰਨ੍ਹੇ ਯਿਸੂ ਨੂੰ ਦੇਖਿਆ ਅਤੇ ਉਸ ਬਾਰੇ ਸਾਰਿਆਂ ਨਾਲ ਗੱਲਾਂ ਕਰਨ ਲੱਗ ਪਈ ਜੋ ਯਰੂਸ਼ਲਮ ਦੇ ਛੁਟਕਾਰੇ ਦਾ ਇੰਤਜ਼ਾਰ ਕਰ ਰਹੇ ਸਨ।—ਲੂਕਾ 2:36-38 ਪੜ੍ਹੋ।
20. ਯੂਸੁਫ਼ ਤੇ ਮਰੀਅਮ ਦਾ ਯਿਸੂ ਨੂੰ ਯਹੋਵਾਹ ਦੇ ਘਰ ਲਿਆਉਣ ਦਾ ਫ਼ੈਸਲਾ ਕਿਉਂ ਵਧੀਆ ਸੀ?
20 ਯੂਸੁਫ਼ ਤੇ ਮਰੀਅਮ ਨੇ ਆਪਣੇ ਬੱਚੇ ਨੂੰ ਯਰੂਸ਼ਲਮ ਵਿਚ ਯਹੋਵਾਹ ਦੇ ਘਰ ਲਿਆ ਕੇ ਕਿੰਨਾ ਵਧੀਆ ਫ਼ੈਸਲਾ ਕੀਤਾ! ਇਹ ਤਾਂ ਬਸ ਸ਼ੁਰੂਆਤ ਹੀ ਸੀ ਕਿਉਂਕਿ ਉਨ੍ਹਾਂ ਦਾ ਬੇਟਾ ਯਿਸੂ ਜ਼ਿੰਦਗੀ ਭਰ ਵਫ਼ਾਦਾਰੀ ਨਾਲ ਯਹੋਵਾਹ ਦੇ ਘਰ ਜਾਂਦਾ ਰਿਹਾ। ਉੱਥੇ ਉਨ੍ਹਾਂ ਨੇ ਆਪਣੀ ਹੈਸੀਅਤ ਮੁਤਾਬਕ ਯਹੋਵਾਹ ਨੂੰ ਵਧੀਆ ਚੜ੍ਹਾਵਾ ਚੜ੍ਹਾਇਆ ਅਤੇ ਬਦਲੇ ਵਿਚ ਉਨ੍ਹਾਂ ਨੂੰ ਹੌਸਲਾ ਤੇ ਸਿੱਖਿਆ ਮਿਲੀ। ਵਾਕਈ ਉਸ ਦਿਨ ਮਰੀਅਮ ਦੀ ਨਿਹਚਾ ਹੋਰ ਵੀ ਪੱਕੀ ਹੋਈ ਹੋਣੀ। ਨਾਲੇ ਉਸ ਨੇ ਪਰਮੇਸ਼ੁਰ ਵੱਲੋਂ ਮਿਲੀਆਂ ਸਲਾਹਾਂ ’ਤੇ ਸੋਚ-ਵਿਚਾਰ ਕੀਤਾ ਹੋਣਾ ਅਤੇ ਦੂਜਿਆਂ ਨਾਲ ਵੀ ਇਸ ਬਾਰੇ ਗੱਲਾਂ ਕੀਤੀਆਂ ਹੋਣੀਆਂ।
21. ਅਸੀਂ ਮਰੀਅਮ ਵਾਂਗ ਆਪਣੀ ਨਿਹਚਾ ਕਿਵੇਂ ਮਜ਼ਬੂਤ ਕਰ ਸਕਦੇ ਹਾਂ?
21 ਅੱਜ ਵੀ ਮਾਪੇ ਯੂਸੁਫ਼ ਤੇ ਮਰੀਅਮ ਦੀ ਮਿਸਾਲ ’ਤੇ ਚੱਲਦੇ ਹਨ। ਉਹ ਵਫ਼ਾਦਾਰੀ ਨਾਲ ਆਪਣੇ ਬੱਚਿਆਂ ਨੂੰ ਸਭਾਵਾਂ ਵਿਚ ਲਿਆਉਂਦੇ ਹਨ। ਇਹ ਦੇਖ ਕੇ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ! ਅਜਿਹੇ ਮਾਪੇ ਆਪਣੇ ਹਾਲਾਤਾਂ ਮੁਤਾਬਕ ਪਰਮੇਸ਼ੁਰ ਨੂੰ ਵਧੀਆ ਭੇਟ ਚੜ੍ਹਾਉਂਦੇ ਹਨ, ਜਿਵੇਂ ਕਿ ਉਹ ਆਪਣੀਆਂ ਗੱਲਾਂ ਨਾਲ ਭੈਣਾਂ-ਭਰਾਵਾਂ ਦਾ ਹੌਸਲਾ ਵਧਾਉਂਦੇ ਹਨ। ਸਭਾਵਾਂ ਵਿਚ ਉਨ੍ਹਾਂ ਦੀ ਨਿਹਚਾ ਮਜ਼ਬੂਤ ਹੁੰਦੀ ਹੈ ਅਤੇ ਉਹ ਚੰਗੀਆਂ ਗੱਲਾਂ ਸਿੱਖਦੇ ਹਨ ਜੋ ਉਹ ਦੂਸਰਿਆਂ ਨਾਲ ਸਾਂਝੀਆਂ ਕਰਦੇ ਹਨ। ਇਸ ਲਈ ਉਹ ਸਭਾਵਾਂ ਤੋਂ ਖ਼ੁਸ਼ੀ-ਖ਼ੁਸ਼ੀ ਘਰ ਜਾਂਦੇ ਹਨ। ਇਨ੍ਹਾਂ ਮਾਪਿਆਂ ਨਾਲ ਮਿਲ ਕੇ ਅਤੇ ਗੱਲਬਾਤ ਕਰ ਕੇ ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ। ਲਗਾਤਾਰ ਸਭਾਵਾਂ ਵਿਚ ਆਉਣ ਨਾਲ ਮਰੀਅਮ ਵਾਂਗ ਸਾਡੀ ਵੀ ਨਿਹਚਾ ਮਜ਼ਬੂਤ ਹੋਵੇਗੀ।
^ ਪੈਰਾ 7 ਧਿਆਨ ਦਿਓ ਕਿ ਲੂਕਾ 1:39 ਵਿਚ ਦੱਸਿਆ ਗਿਆ ਹੈ ਕਿ “ਮਰੀਅਮ ਫ਼ੌਰਨ” ਇਲੀਸਬਤ ਨੂੰ ਮਿਲਣ ਗਈ। ਉਸ ਵੇਲੇ ਮਰੀਅਮ ਦੀ ਕੁੜਮਾਈ ਯੂਸੁਫ਼ ਨਾਲ ਹੋਈ ਸੀ, ਪਰ ਵਿਆਹ ਨਹੀਂ ਸੀ ਹੋਇਆ ਜਿਸ ਕਰਕੇ ਉਹ ਉਸ ਨੂੰ ਬਿਨਾਂ ਪੁੱਛੇ ਇਲੀਸਬਤ ਨੂੰ ਮਿਲਣ ਗਈ। ਪਰ ਲੂਕਾ 2:4 ਮੁਤਾਬਕ ਵਿਆਹ ਤੋਂ ਬਾਅਦ ਇਕੱਠਿਆਂ ਸਫ਼ਰ ਕਰਨ ਦਾ ਫ਼ੈਸਲਾ ਯੂਸੁਫ਼ ਨੇ ਕੀਤਾ ਸੀ, ਨਾ ਕਿ ਮਰੀਅਮ ਨੇ।
^ ਪੈਰਾ 10 ਉਸ ਸਮੇਂ ਹਰ ਸ਼ਹਿਰ ਵਿਚ ਮੁਸਾਫ਼ਰਾਂ ਅਤੇ ਕਾਫ਼ਲਿਆਂ ਦੇ ਠਹਿਰਨ ਲਈ ਮੁਸਾਫ਼ਰਖ਼ਾਨੇ ਹੁੰਦੇ ਸਨ।
^ ਪੈਰਾ 14 ਧਿਆਨ ਦਿਓ ਕਿ ਚਰਵਾਹਿਆਂ ਦਾ ਆਪਣੇ ਇੱਜੜਾਂ ਨਾਲ ਬਾਹਰ ਹੋਣ ਦਾ ਸਮਾਂ ਬਾਈਬਲ ਵਿਚ ਦੱਸੀਆਂ ਸਿਲਸਿਲੇਵਾਰ ਘਟਨਾਵਾਂ ਦੀਆਂ ਤਾਰੀਖ਼ਾਂ ਨਾਲ ਮੇਲ ਖਾਂਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਯਿਸੂ ਦਾ ਜਨਮ ਦਸੰਬਰ ਵਿਚ ਨਹੀਂ, ਸਗੋਂ ਅਕਤੂਬਰ ਮਹੀਨੇ ਦੇ ਸ਼ੁਰੂ ਵਿਚ ਹੋਇਆ ਸੀ ਕਿਉਂਕਿ ਦਸੰਬਰ ਵਿਚ ਚਰਵਾਹੇ ਆਪਣੇ ਇੱਜੜਾਂ ਨੂੰ ਵਾੜੇ ਵਿਚ ਰੱਖਦੇ ਸਨ।