ਪਾਠ 43
ਸ਼ਰਾਬ ਪੀਣ ਬਾਰੇ ਮਸੀਹੀਆਂ ਦਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ?
ਸ਼ਰਾਬ ਪੀਣ ਬਾਰੇ ਦੁਨੀਆਂ ਭਰ ਵਿਚ ਲੋਕਾਂ ਦੇ ਅਲੱਗ-ਅਲੱਗ ਵਿਚਾਰ ਹਨ। a ਕੁਝ ਲੋਕ ਕਹਿੰਦੇ ਹਨ ਕਿ ਕਦੇ-ਕਦਾਈਂ ਆਪਣੇ ਯਾਰਾਂ-ਦੋਸਤਾਂ ਨਾਲ ਪੀਣ ਵਿਚ ਕੋਈ ਹਰਜ਼ ਨਹੀਂ। ਕੁਝ ਲੋਕ ਸ਼ਰਾਬ ਨੂੰ ਬਿਲਕੁਲ ਹੱਥ ਨਹੀਂ ਲਾਉਂਦੇ ਅਤੇ ਕੁਝ ਇੰਨੀ ਪੀ ਲੈਂਦੇ ਹਨ ਕਿ ਉਹ ਸ਼ਰਾਬੀ ਹੋ ਜਾਂਦੇ ਹਨ। ਪਰ ਸ਼ਰਾਬ ਪੀਣ ਬਾਰੇ ਬਾਈਬਲ ਵਿਚ ਕੀ ਦੱਸਿਆ ਗਿਆ ਹੈ?
1. ਕੀ ਸ਼ਰਾਬ ਪੀਣੀ ਗ਼ਲਤ ਹੈ?
ਬਾਈਬਲ ਇਹ ਨਹੀਂ ਕਹਿੰਦੀ ਕਿ ਸ਼ਰਾਬ ਪੀਣੀ ਗ਼ਲਤ ਹੈ। ਦਰਅਸਲ, ਇਸ ਵਿਚ ਦੱਸਿਆ ਹੈ ਕਿ ‘ਦਾਖਰਸ ਇਨਸਾਨ ਦੇ ਦਿਲ ਨੂੰ ਖ਼ੁਸ਼ ਕਰਦਾ ਹੈ।’ (ਜ਼ਬੂਰ 104:14, 15) ਹਾਂ, ਦਾਖਰਸ ਵੀ ਯਹੋਵਾਹ ਵੱਲੋਂ ਇਕ ਦਾਤ ਹੈ ਜੋ ਉਸ ਨੇ ਇਨਸਾਨਾਂ ਦੀ ਖ਼ੁਸ਼ੀ ਲਈ ਦਿੱਤੀ ਹੈ। ਬਾਈਬਲ ਵਿਚ ਦੱਸੇ ਵਫ਼ਾਦਾਰ ਆਦਮੀ-ਔਰਤਾਂ ਵਿੱਚੋਂ ਵੀ ਕੁਝ ਜਣੇ ਦਾਖਰਸ ਪੀਂਦੇ ਸਨ।—1 ਤਿਮੋਥਿਉਸ 5:23.
2. ਸ਼ਰਾਬ ਪੀਣ ਬਾਰੇ ਬਾਈਬਲ ਵਿਚ ਕੀ ਸਲਾਹ ਦਿੱਤੀ ਗਈ ਹੈ?
ਬਾਈਬਲ ਵਿਚ ਲਿਖਿਆ ਹੈ: “ਉਨ੍ਹਾਂ ਨਾਲ ਨਾ ਰਲ਼ ਜੋ ਬਹੁਤ ਜ਼ਿਆਦਾ ਦਾਖਰਸ ਪੀਂਦੇ ਹਨ।” (ਕਹਾਉਤਾਂ 23:20) ਹਾਂ, ਯਹੋਵਾਹ ਦੀਆਂ ਨਜ਼ਰਾਂ ਵਿਚ ਬਹੁਤ ਜ਼ਿਆਦਾ ਸ਼ਰਾਬ ਪੀਣੀ ਜਾਂ ਪੀ ਕੇ ਸ਼ਰਾਬੀ ਹੋਣਾ ਬਿਲਕੁਲ ਗ਼ਲਤ ਹੈ। (ਗਲਾਤੀਆਂ 5:21) ਇਸ ਲਈ ਸਾਨੂੰ ਇੰਨੀ ਨਹੀਂ ਪੀਣੀ ਚਾਹੀਦੀ ਕਿ ਅਸੀਂ ਚੰਗੀ ਤਰ੍ਹਾਂ ਸੋਚ ਨਾ ਸਕੀਏ, ਆਪਣੀ ਜ਼ਬਾਨ ਅਤੇ ਕੰਮਾਂ ʼਤੇ ਕਾਬੂ ਨਾ ਰੱਖ ਸਕੀਏ ਅਤੇ ਸਾਡੀ ਸਿਹਤ ʼਤੇ ਮਾੜਾ ਅਸਰ ਪਵੇ। ਇਸ ਗੱਲ ਦਾ ਧਿਆਨ ਸਾਨੂੰ ਉਦੋਂ ਵੀ ਰੱਖਣਾ ਚਾਹੀਦਾ ਹੈ ਜਦੋਂ ਅਸੀਂ ਇਕੱਲਿਆਂ ਵਿਚ ਪੀਂਦੇ ਹੋਈਏ। ਜੇ ਅਸੀਂ ਪੀਣ ਵੇਲੇ ਖ਼ੁਦ ʼਤੇ ਕਾਬੂ ਨਹੀਂ ਰੱਖ ਪਾਉਂਦੇ, ਤਾਂ ਚੰਗਾ ਹੋਵੇਗਾ ਕਿ ਅਸੀਂ ਇਸ ਨੂੰ ਪੂਰੀ ਤਰ੍ਹਾਂ ਛੱਡ ਦੇਈਏ।
3. ਸ਼ਰਾਬ ਪੀਣ ਦੇ ਮਾਮਲੇ ਵਿਚ ਅਸੀਂ ਦੂਸਰਿਆਂ ਦੇ ਫ਼ੈਸਲੇ ਦਾ ਆਦਰ ਕਿਵੇਂ ਕਰ ਸਕਦੇ ਹਾਂ?
ਕਿਸੇ ਨੇ ਸ਼ਰਾਬ ਪੀਣੀ ਹੈ ਜਾਂ ਨਹੀਂ, ਇਹ ਉਸ ਦਾ ਆਪਣਾ ਫ਼ੈਸਲਾ ਹੈ। ਜੇ ਕੋਈ ਹੱਦ ਵਿਚ ਰਹਿ ਕੇ ਪੀਣੀ ਚਾਹੁੰਦਾ ਹੈ, ਤਾਂ ਅਸੀਂ ਉਸ ਨੂੰ ਗ਼ਲਤ ਨਹੀਂ ਠਹਿਰਾਵਾਂਗੇ ਅਤੇ ਜੇ ਕੋਈ ਪੀਣੀ ਨਹੀਂ ਚਾਹੁੰਦਾ, ਤਾਂ ਅਸੀਂ ਉਸ ʼਤੇ ਦਬਾਅ ਨਹੀਂ ਪਾਵਾਂਗੇ। (ਰੋਮੀਆਂ 14:10) ਜੇ ਸਾਡੇ ਪੀਣ ਨਾਲ ਕਿਸੇ ਨੂੰ ਇਤਰਾਜ਼ ਹੈ, ਤਾਂ ਅਸੀਂ ਉਸ ਦੀਆਂ ਭਾਵਨਾਵਾਂ ਦਾ ਧਿਆਨ ਰੱਖਦੇ ਹੋਏ ਨਹੀਂ ਪੀਵਾਂਗੇ। (ਰੋਮੀਆਂ 14:21 ਪੜ੍ਹੋ।) ਜਿਵੇਂ ਬਾਈਬਲ ਵਿਚ ਲਿਖਿਆ ਹੈ, ‘ਅਸੀਂ ਆਪਣਾ ਹੀ ਫ਼ਾਇਦਾ ਨਾ ਸੋਚੀਏ, ਸਗੋਂ ਹਮੇਸ਼ਾ ਦੂਸਰਿਆਂ ਦੇ ਭਲੇ ਬਾਰੇ ਸੋਚੀਏ।’—1 ਕੁਰਿੰਥੀਆਂ 10:23, 24 ਪੜ੍ਹੋ।
ਹੋਰ ਸਿੱਖੋ
ਆਓ ਬਾਈਬਲ ਦੇ ਕੁਝ ਅਸੂਲਾਂ ʼਤੇ ਗੌਰ ਕਰੀਏ ਜਿਨ੍ਹਾਂ ਦੀ ਮਦਦ ਨਾਲ ਅਸੀਂ ਫ਼ੈਸਲਾ ਕਰ ਪਾਵਾਂਗੇ ਕਿ ਸਾਨੂੰ ਸ਼ਰਾਬ ਪੀਣੀ ਚਾਹੀਦੀ ਹੈ ਜਾਂ ਨਹੀਂ। ਨਾਲੇ ਜੇ ਅਸੀਂ ਪੀਣ ਦਾ ਫ਼ੈਸਲਾ ਕਰਦੇ ਹਾਂ, ਤਾਂ ਸਾਨੂੰ ਕਿੰਨੀ ਪੀਣੀ ਚਾਹੀਦੀ ਹੈ। ਅਸੀਂ ਇਹ ਵੀ ਜਾਣਾਂਗੇ ਕਿ ਅਸੀਂ ਪੀਣ ਦੀ ਇਸ ਲਤ ਨੂੰ ਕਿੱਦਾਂ ਛੱਡ ਸਕਦੇ ਹਾਂ।
4. ਸੋਚੋ ਕਿ ਤੁਸੀਂ ਸ਼ਰਾਬ ਪੀਓਗੇ ਜਾਂ ਨਹੀਂ
ਯਿਸੂ ਦਾ ਸ਼ਰਾਬ ਬਾਰੇ ਕੀ ਨਜ਼ਰੀਆ ਸੀ? ਇਹ ਉਸ ਦੇ ਪਹਿਲੇ ਚਮਤਕਾਰ ਤੋਂ ਪਤਾ ਲੱਗਦਾ ਹੈ। ਯੂਹੰਨਾ 2:1-11 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
-
ਯਿਸੂ ਸ਼ਰਾਬ ਬਾਰੇ ਅਤੇ ਉਨ੍ਹਾਂ ਲੋਕਾਂ ਬਾਰੇ ਕੀ ਸੋਚਦਾ ਸੀ ਜਿਹੜੇ ਸ਼ਰਾਬ ਪੀਂਦੇ ਸਨ?
-
ਯਿਸੂ ਨੇ ਸ਼ਰਾਬ ਪੀਣ ਨੂੰ ਗ਼ਲਤ ਨਹੀਂ ਕਿਹਾ, ਤਾਂ ਫਿਰ ਇਕ ਮਸੀਹੀ ਨੂੰ ਉਸ ਵਿਅਕਤੀ ਬਾਰੇ ਕੀ ਸੋਚਣਾ ਚਾਹੀਦਾ ਹੈ ਜੋ ਸ਼ਰਾਬ ਪੀਂਦਾ ਹੈ?
ਭਾਵੇਂ ਇਕ ਮਸੀਹੀ ਲਈ ਸ਼ਰਾਬ ਪੀਣੀ ਮਨ੍ਹਾ ਨਹੀਂ ਹੈ, ਪਰ ਕੁਝ ਹਾਲਾਤਾਂ ਵਿਚ ਨਾ ਪੀਣੀ ਕਿਉਂ ਅਕਲਮੰਦੀ ਹੋਵੇਗੀ? ਕਹਾਉਤਾਂ 22:3 ਪੜ੍ਹੋ। ਫਿਰ ਸੋਚੋ ਕਿ ਤੁਸੀਂ ਅੱਗੇ ਦਿੱਤੇ ਹਾਲਾਤਾਂ ਵਿਚ ਸ਼ਰਾਬ ਪੀਓਗੇ ਜਾਂ ਨਹੀਂ:
-
ਜੇ ਤੁਸੀਂ ਗੱਡੀ ਚਲਾਉਣੀ ਹੈ ਜਾਂ ਕਿਸੇ ਮਸ਼ੀਨ ʼਤੇ ਕੰਮ ਕਰਨਾ ਹੈ।
-
ਜੇ ਤੁਸੀਂ ਗਰਭਵਤੀ ਹੋ।
-
ਜੇ ਡਾਕਟਰ ਨੇ ਤੁਹਾਨੂੰ ਸ਼ਰਾਬ ਪੀਣ ਤੋਂ ਮਨ੍ਹਾ ਕੀਤਾ ਹੈ।
-
ਜੇ ਤੁਸੀਂ ਇਕ ਵਾਰ ਸ਼ਰਾਬ ਪੀਣੀ ਸ਼ੁਰੂ ਕਰ ਦਿੰਦੇ ਹੋ, ਤਾਂ ਖ਼ੁਦ ਨੂੰ ਰੋਕ ਨਹੀਂ ਪਾਉਂਦੇ।
-
ਜੇ ਤੁਹਾਨੂੰ ਕਾਨੂੰਨੀ ਤੌਰ ਤੇ ਸ਼ਰਾਬ ਪੀਣੀ ਮਨ੍ਹਾ ਹੈ।
-
ਜੇ ਤੁਹਾਡੇ ਨਾਲ ਕੋਈ ਅਜਿਹਾ ਵਿਅਕਤੀ ਹੈ ਜਿਸ ਨੇ ਬੜੀ ਮੁਸ਼ਕਲ ਨਾਲ ਸ਼ਰਾਬ ਪੀਣੀ ਛੱਡੀ ਹੈ।
ਕੀ ਤੁਹਾਨੂੰ ਵਿਆਹ ਦੀ ਦਾਅਵਤ ਜਾਂ ਕਿਸੇ ਪਾਰਟੀ ʼਤੇ ਸ਼ਰਾਬ ਰੱਖਣੀ ਚਾਹੀਦੀ ਹੈ? ਇਹ ਫ਼ੈਸਲਾ ਕਰਨ ਵਿਚ ਕਿਹੜੀ ਗੱਲ ਤੁਹਾਡੀ ਮਦਦ ਕਰ ਸਕਦੀ ਹੈ? ਵੀਡੀਓ ਦੇਖੋ।
ਰੋਮੀਆਂ 13:13 ਅਤੇ 1 ਕੁਰਿੰਥੀਆਂ 10:31, 32 ਪੜ੍ਹੋ। ਹਰ ਆਇਤ ਨੂੰ ਪੜ੍ਹਨ ਤੋਂ ਬਾਅਦ ਇਸ ਸਵਾਲ ʼਤੇ ਚਰਚਾ ਕਰੋ:
-
ਇਹ ਅਸੂਲ ਕਿਸ ਤਰ੍ਹਾਂ ਸਹੀ ਫ਼ੈਸਲਾ ਕਰਨ ਵਿਚ ਤੁਹਾਡੀ ਮਦਦ ਕਰ ਸਕਦਾ ਹੈ ਜਿਸ ਤੋਂ ਯਹੋਵਾਹ ਖ਼ੁਸ਼ ਹੋਵੇ?
5. ਤੈਅ ਕਰੋ ਕਿ ਤੁਸੀਂ ਕਿੰਨੀ ਕੁ ਪੀਓਗੇ
ਯਹੋਵਾਹ ਇਹ ਨਹੀਂ ਕਹਿੰਦਾ ਕਿ ਸ਼ਰਾਬ ਪੀਣੀ ਗ਼ਲਤ ਹੈ, ਸਗੋਂ ਇਹ ਕਹਿੰਦਾ ਹੈ ਕਿ ਜ਼ਿਆਦਾ ਸ਼ਰਾਬ ਪੀਣੀ ਗ਼ਲਤ ਹੈ। ਕਿਉਂ? ਹੋਸ਼ੇਆ 4:11, 18 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
-
ਜ਼ਿਆਦਾ ਸ਼ਰਾਬ ਪੀਣ ਦੇ ਕਿਹੜੇ ਮਾੜੇ ਨਤੀਜੇ ਨਿਕਲ ਸਕਦੇ ਹਨ?
ਸਾਨੂੰ ਕੀ ਕਰਨਾ ਚਾਹੀਦਾ ਹੈ ਤਾਂਕਿ ਅਸੀਂ ਜ਼ਿਆਦਾ ਸ਼ਰਾਬ ਨਾ ਪੀਈਏ? ਸਾਨੂੰ ਆਪਣੀਆਂ ਹੱਦਾਂ ਵਿਚ ਰਹਿਣਾ ਚਾਹੀਦਾ ਹੈ। ਕਹਾਉਤਾਂ 11:2 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
-
ਪੀਣ ਦੇ ਮਾਮਲੇ ਵਿਚ ਖ਼ੁਦ ਲਈ ਹੱਦ ਠਹਿਰਾਉਣੀ ਕਿਉਂ ਚੰਗੀ ਗੱਲ ਹੈ?
6. ਜ਼ਿਆਦਾ ਸ਼ਰਾਬ ਪੀਣ ਦੀ ਆਦਤ ʼਤੇ ਕਾਬੂ ਪਾਓ
ਧਿਆਨ ਦਿਓ ਕਿ ਇਕ ਆਦਮੀ ਜ਼ਿਆਦਾ ਸ਼ਰਾਬ ਪੀਣ ਦੀ ਆਦਤ ਕਿੱਦਾਂ ਛੱਡ ਸਕਿਆ। ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।
-
ਸ਼ਰਾਬ ਪੀ ਕੇ ਦਿਮਿਤਰੀ ਵਿਚ ਕੀ ਬਦਲਾਅ ਆ ਜਾਂਦਾ ਸੀ?
-
ਕੀ ਉਹ ਇਕਦਮ ਸ਼ਰਾਬ ਛੱਡ ਸਕਿਆ?
-
ਅਖ਼ੀਰ ਉਹ ਆਪਣੀ ਆਦਤ ਕਿਵੇਂ ਛੱਡ ਸਕਿਆ?
1 ਕੁਰਿੰਥੀਆਂ 6:10, 11 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
-
ਯਹੋਵਾਹ ਦੀਆਂ ਨਜ਼ਰਾਂ ਵਿਚ ਸ਼ਰਾਬੀ ਹੋਣਾ ਕਿੰਨੀ ਕੁ ਗੰਭੀਰ ਗੱਲ ਹੈ?
-
ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਜ਼ਿਆਦਾ ਸ਼ਰਾਬ ਪੀਣ ਦੀ ਆਦਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ?
ਮੱਤੀ 5:30 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
-
ਇੱਥੇ ਹੱਥ ਵੱਢ ਕੇ ਸੁੱਟਣ ਦਾ ਮਤਲਬ ਹੈ ਕਿ ਸਾਨੂੰ ਯਹੋਵਾਹ ਦੀ ਮਰਜ਼ੀ ਮੁਤਾਬਕ ਜੀਉਣ ਲਈ ਸ਼ਾਇਦ ਕੁਝ ਤਿਆਗ ਕਰਨੇ ਪੈਣ। ਜੇ ਤੁਹਾਡੀ ਜ਼ਿਆਦਾ ਸ਼ਰਾਬ ਪੀਣ ਦੀ ਆਦਤ ਨਹੀਂ ਛੁੱਟ ਰਹੀ, ਤਾਂ ਤੁਸੀਂ ਕੀ ਕਰ ਸਕਦੇ ਹੋ? b
1 ਕੁਰਿੰਥੀਆਂ 15:33 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
-
ਜੇ ਤੁਸੀਂ ਅਜਿਹੇ ਦੋਸਤਾਂ ਨਾਲ ਉੱਠਦੇ-ਬੈਠਦੇ ਹੋ ਜੋ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਹਨ, ਤਾਂ ਤੁਹਾਡੇ ʼਤੇ ਕੀ ਅਸਰ ਹੋ ਸਕਦਾ ਹੈ?
ਸ਼ਾਇਦ ਕੋਈ ਪੁੱਛੇ: “ਕੀ ਸ਼ਰਾਬ ਪੀਣੀ ਗ਼ਲਤ ਹੈ?”
-
ਤੁਸੀਂ ਕੀ ਜਵਾਬ ਦਿਓਗੇ?
ਹੁਣ ਤਕ ਅਸੀਂ ਸਿੱਖਿਆ
ਯਹੋਵਾਹ ਨੇ ਸ਼ਰਾਬ ਇਨਸਾਨਾਂ ਦੀ ਖ਼ੁਸ਼ੀ ਲਈ ਦਿੱਤੀ ਹੈ, ਪਰ ਉਸ ਦੀਆਂ ਨਜ਼ਰਾਂ ਵਿਚ ਹੱਦੋਂ ਵੱਧ ਪੀਣੀ ਜਾਂ ਸ਼ਰਾਬੀ ਹੋਣਾ ਬਿਲਕੁਲ ਗ਼ਲਤ ਹੈ।
ਤੁਸੀਂ ਕੀ ਕਹੋਗੇ?
-
ਸ਼ਰਾਬ ਪੀਣ ਬਾਰੇ ਬਾਈਬਲ ਵਿਚ ਕੀ ਦੱਸਿਆ ਹੈ?
-
ਹੱਦੋਂ ਵੱਧ ਸ਼ਰਾਬ ਪੀਣ ਦੇ ਕੀ ਖ਼ਤਰੇ ਹਨ?
-
ਸ਼ਰਾਬ ਦੇ ਮਾਮਲੇ ਵਿਚ ਅਸੀਂ ਦੂਜਿਆਂ ਦੇ ਫ਼ੈਸਲੇ ਦਾ ਆਦਰ ਕਿਵੇਂ ਕਰ ਸਕਦੇ ਹਾਂ?
ਇਹ ਵੀ ਦੇਖੋ
ਨੌਜਵਾਨ ਸ਼ਰਾਬ ਬਾਰੇ ਸਹੀ ਫ਼ੈਸਲਾ ਕਿਵੇਂ ਕਰ ਸਕਦੇ ਹਨ?
ਆਓ ਜਾਣੀਏ ਕਿ ਤੁਸੀਂ ਜ਼ਿਆਦਾ ਸ਼ਰਾਬ ਪੀਣ ਦੀ ਆਦਤ ਛੱਡਣ ਲਈ ਕਿਹੜੇ ਕਦਮ ਚੁੱਕ ਸਕਦੇ ਹੋ।
ਕੀ ਮਸੀਹੀਆਂ ਨੂੰ ਕਿਸੇ ਦੀ ਸਿਹਤ ਜਾਂ ਸਲਾਮਤੀ ਦਾ ਜਾਮ ਪੀਣਾ ਚਾਹੀਦਾ ਹੈ?
“ਮੇਰਾ ਢਿੱਡ ਡਰੰਮ ਆ ਜੋ ਕਦੀ ਨਹੀਂ ਭਰਦਾ।” ਕਹਾਣੀ ਪੜ੍ਹ ਕੇ ਦੇਖੋ ਕਿ ਇਕ ਆਦਮੀ ਨੇ ਜ਼ਿਆਦਾ ਸ਼ਰਾਬ ਪੀਣੀ ਕਿਵੇਂ ਛੱਡੀ।