ਸੱਚੇ ਧਰਮ ਦੀ ਪਛਾਣ ਕਰਨਾ
ਅਧਿਆਇ 22
ਸੱਚੇ ਧਰਮ ਦੀ ਪਛਾਣ ਕਰਨਾ
1. ਪਹਿਲੀ ਸਦੀ ਵਿਚ ਕੌਣ ਸੱਚੇ ਧਰਮ ਦਾ ਅਭਿਆਸ ਕਰ ਰਹੇ ਸਨ?
ਇਸ ਵਿਚ ਕੋਈ ਸ਼ੱਕ ਨਹੀਂ ਹੋ ਸਕਦਾ ਹੈ ਕਿ ਪਹਿਲੀ ਸਦੀ ਵਿਚ ਕੌਣ ਸੱਚੇ ਧਰਮ ਦਾ ਅਭਿਆਸ ਕਰ ਰਹੇ ਸਨ। ਉਹ ਯਿਸੂ ਮਸੀਹ ਦੇ ਅਨੁਯਾਈ ਸਨ। ਇਹ ਸਾਰੇ ਇਕ ਮਸੀਹੀ ਸੰਗਠਨ ਦੇ ਸਦੱਸ ਸਨ। ਅੱਜ ਬਾਰੇ ਕੀ? ਜੋ ਵਿਅਕਤੀ ਸੱਚੇ ਧਰਮ ਦਾ ਅਭਿਆਸ ਕਰ ਰਹੇ ਹਨ ਉਹ ਕਿਵੇਂ ਪਛਾਣੇ ਜਾ ਸਕਦੇ ਹਨ?
2. ਸੱਚੇ ਧਰਮ ਦਾ ਅਭਿਆਸ ਕਰਨ ਵਾਲੇ ਕਿਸ ਤਰ੍ਹਾਂ ਪਛਾਣੇ ਜਾ ਸਕਦੇ ਹਨ?
2 ਇਹ ਵਿਆਖਿਆ ਕਰਦੇ ਹੋਏ ਕਿ ਅਸੀਂ ਇਹ ਕਿਸ ਤਰ੍ਹਾਂ ਕਰ ਸਕਦੇ ਹਾਂ, ਯਿਸੂ ਨੇ ਆਖਿਆ: “ਤੁਸੀਂ ਉਨ੍ਹਾਂ ਦੇ ਫਲਾਂ ਤੋਂ ਉਨ੍ਹਾਂ ਨੂੰ ਪਛਾਣੋਗੇ। . . . ਹਰੇਕ ਅੱਛਾ ਬਿਰਛ ਚੰਗਾ ਫਲ ਦਿੰਦਾ ਪਰ ਮਾੜਾ ਬਿਰਛ ਬੁਰਾ ਫਲ ਦਿੰਦਾ ਹੈ। . . . ਸੋ ਤੁਸੀਂ ਉਨ੍ਹਾਂ ਦੇ ਫਲਾਂ ਤੋਂ ਉਨ੍ਹਾਂ ਨੂੰ ਪਛਾਣੋਗੇ।” (ਮੱਤੀ 7:16-20) ਤੁਸੀਂ ਪਰਮੇਸ਼ੁਰ ਦੇ ਸੱਚੇ ਉਪਾਸਕਾਂ ਤੋਂ ਕਿਹੜੇ ਚੰਗੇ ਫਲ ਪੈਦਾ ਕਰਨ ਦੀ ਉਮੀਦ ਕਰੋਗੇ? ਉਨ੍ਹਾਂ ਨੂੰ ਹੁਣ ਕੀ ਆਖਦੇ ਅਤੇ ਕਰ ਰਹੇ ਹੋਣਾ ਚਾਹੀਦਾ ਹੈ?
ਪਰਮੇਸ਼ੁਰ ਦੇ ਨਾਂ ਨੂੰ ਪਵਿੱਤਰ ਕਰਨਾ
3, 4. (ੳ) ਯਿਸੂ ਦੀ ਆਦਰਸ਼ ਪ੍ਰਾਰਥਨਾ ਵਿਚ ਪਹਿਲੀ ਦਰਖ਼ਾਸਤ ਕੀ ਸੀ? (ਅ) ਯਿਸੂ ਨੇ ਪਰਮੇਸ਼ੁਰ ਦਾ ਨਾਂ ਕਿਸ ਤਰ੍ਹਾਂ ਪਵਿੱਤਰ ਕੀਤਾ?
3 ਪਰਮੇਸ਼ੁਰ ਦੇ ਸੱਚੇ ਉਪਾਸਕ ਉਸ ਆਦਰਸ਼ ਪ੍ਰਾਰਥਨਾ ਦੇ ਨਾਲ ਇਕਸਾਰ ਚੱਲਣਗੇ ਜਿਹੜੀ ਯਿਸੂ ਨੇ ਆਪਣੇ ਅਨੁਯਾਈਆਂ ਨੂੰ ਦਿੱਤੀ ਸੀ। ਯਿਸੂ ਨੇ ਉਥੇ ਜਿਹੜੀ ਪਹਿਲੀ ਚੀਜ਼ ਦਾ ਜ਼ਿਕਰ ਕੀਤਾ ਸੀ ਉਹ ਇਹ ਸੀ: “ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ, ਤੇਰਾ ਨਾਮ ਪਾਕ ਮੰਨਿਆ ਜਾਵੇ।” ਬਾਈਬਲ ਦਾ ਇਕ ਹੋਰ ਤਰਜਮਾ ਇਨ੍ਹਾਂ ਸ਼ਬਦਾਂ ਨੂੰ ਇਸ ਤਰ੍ਹਾਂ ਪੇਸ਼ ਕਰਦਾ ਹੈ: “ਤੇਰਾ ਨਾਂ ਪਵਿੱਤਰ ਠਹਿਰਾਇਆ ਜਾਵੇ।” (ਮੱਤੀ 6:9, ਜਰੂਸਲਮ ਬਾਈਬਲ) ਪਰਮੇਸ਼ੁਰ ਦੇ ਨਾਂ ਨੂੰ ਪਾਕ ਮੰਨਣ ਯਾ ਪਵਿੱਤਰ ਠਹਿਰਾਉਣ ਦਾ ਕੀ ਅਰਥ ਹੈ? ਯਿਸੂ ਨੇ ਇਹ ਕਿਸ ਤਰ੍ਹਾਂ ਕੀਤਾ ਸੀ?
4 ਯਿਸੂ ਨੇ ਪ੍ਰਦਰਸ਼ਿਤ ਕੀਤਾ ਕਿ ਉਸ ਨੇ ਇਹ ਕਿਸ ਤਰ੍ਹਾਂ ਕੀਤਾ ਜਦੋਂ ਉਹ ਨੇ ਆਪਣੇ ਪਿਤਾ ਨੂੰ ਪ੍ਰਾਰਥਨਾ ਵਿਚ ਆਖਿਆ: “ਜਿਹੜੇ ਮਨੁੱਖ ਤੈਂ ਜਗਤ ਵਿੱਚੋਂ ਮੈਨੂੰ ਦਿੱਤੇ ਓਹਨਾਂ ਉੱਤੇ ਮੈਂ ਤੇਰਾ ਨਾਮ ਪਰਗਟ ਕੀਤਾ।” (ਯੂਹੰਨਾ 17:6) ਹਾਂ, ਯਿਸੂ ਨੇ ਪਰਮੇਸ਼ੁਰ ਦਾ ਨਾਂ ਯਹੋਵਾਹ ਦੂਸਰਿਆਂ ਨੂੰ ਪ੍ਰਗਟ ਕੀਤਾ। ਉਹ ਇਸ ਨਾਂ ਦੀ ਵਰਤੋਂ ਕਰਨ ਵਿਚ ਅਸਫ਼ਲ ਨਹੀਂ ਹੋਇਆ। ਯਿਸੂ ਜਾਣਦਾ ਸੀ ਕਿ ਇਹ ਉਸ ਦੇ ਪਿਤਾ ਦਾ ਮਕਸਦ ਸੀ ਕਿ ਉਹ ਦੇ ਨਾਂ ਦੀ ਮਹਿਮਾ ਸਾਰੀ ਧਰਤੀ ਉੱਤੇ ਕੀਤੀ ਜਾਵੇ। ਇਸ ਲਈ ਉਹ ਨੇ ਇਸ ਨਾਂ ਦੀ ਘੋਸ਼ਣਾ ਕਰਨ ਅਤੇ ਉਸ ਨੂੰ ਪਵਿੱਤਰ ਠਹਿਰਾਉਣ ਵਿਚ ਇਕ ਮਿਸਾਲ ਕਾਇਮ ਕੀਤੀ।—ਯੂਹੰਨਾ 12:28; ਯਸਾਯਾਹ 12:4, 5.
5. (ੳ) ਮਸੀਹੀ ਕਲੀਸਿਯਾ ਪਰਮੇਸ਼ੁਰ ਦੇ ਨਾਂ ਨਾਲ ਕਿਸ ਤਰ੍ਹਾਂ ਸੰਬੰਧਿਤ ਹੈ? (ਅ) ਅਗਰ ਸਾਨੂੰ ਮੁਕਤੀ ਪ੍ਰਾਪਤ ਹੋਣੀ ਹੈ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
ਰਸੂਲਾਂ ਦੇ ਕਰਤੱਬ 15:14, ਟੇਢੇ ਟਾਈਪ ਸਾਡੇ) ਇਸ ਲਈ ਪਰਮੇਸ਼ੁਰ ਦੇ ਸੱਚੇ ਲੋਕਾਂ ਨੂੰ ਉਸ ਦੇ ਨਾਂ ਨੂੰ ਪਵਿੱਤਰ ਮੰਨਣਾ ਚਾਹੀਦਾ ਹੈ ਅਤੇ ਸਾਰੀ ਧਰਤੀ ਉੱਤੇ ਇਸ ਨੂੰ ਪ੍ਰਗਟ ਕਰਨਾ ਚਾਹੀਦਾ ਹੈ। ਅਸਲ ਵਿਚ, ਮੁਕਤੀ ਲਈ ਇਸ ਨਾਂ ਨੂੰ ਜਾਣਨਾ ਆਵੱਸ਼ਕ ਹੈ, ਜਿਵੇਂ ਬਾਈਬਲ ਆਖਦੀ ਹੈ: “ਕਿਉਂ ਜੋ ਹਰੇਕ ਜਿਹੜਾ ਪ੍ਰਭੁ [“ਯਹੋਵਾਹ,” ਨਿਵ] ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ।”—ਰੋਮੀਆਂ 10:13, 14.
5 ਬਾਈਬਲ ਪ੍ਰਦਰਸ਼ਿਤ ਕਰਦੀ ਹੈ ਕਿ ਸੱਚੀ ਮਸੀਹੀ ਕਲੀਸਿਯਾ ਦੀ ਐਨ ਹੋਂਦ ਪਰਮੇਸ਼ੁਰ ਦੇ ਨਾਂ ਦੇ ਨਾਲ ਸੰਬੰਧਿਤ ਹੈ। ਰਸੂਲ ਪਤਰਸ ਵਿਆਖਿਆ ਕਰਦਾ ਹੈ ਕਿ ਪਰਮੇਸ਼ੁਰ ਨੇ “ਪਰਾਈਆਂ ਕੌਮਾਂ ਉੱਤੇ ਨਿਗਾਹ ਕੀਤੀ ਤਾਂ ਜੋ ਓਹਨਾਂ ਵਿੱਚੋਂ ਇੱਕ ਪਰਜਾ ਆਪਣੇ ਨਾਮ ਦੇ ਲਈ ਚੁਣੇ।” (6. (ੳ) ਕੀ ਗਿਰਜੇ ਆਮ ਤੌਰ ਤੇ ਪਰਮੇਸ਼ੁਰ ਦਾ ਨਾਂ ਪਵਿੱਤਰ ਠਹਿਰਾਉਂਦੇ ਹਨ? (ਅ) ਕੀ ਅਜਿਹੇ ਕੋਈ ਵਿਅਕਤੀ ਹਨ ਜਿਹੜੇ ਪਰਮੇਸ਼ੁਰ ਦੇ ਨਾਂ ਦੀ ਗਵਾਹੀ ਦਿੰਦੇ ਹਨ?
6 ਤਾਂ ਫਿਰ, ਹੁਣ, ਕੌਣ ਪਰਮੇਸ਼ੁਰ ਦਾ ਨਾਂ ਪਵਿੱਤਰ ਮੰਨਦੇ ਹਨ ਅਤੇ ਸਾਰੀ ਧਰਤੀ ਉੱਤੇ ਉਸ ਨੂੰ ਪ੍ਰਗਟ ਕਰਦੇ ਹਨ? ਆਮ ਤੌਰ ਤੇ ਗਿਰਜੇ ਯਹੋਵਾਹ ਨਾਂ ਦਾ ਇਸਤੇਮਾਲ ਕਰਨ ਤੋਂ ਪਰਹੇਜ਼ ਕਰਦੇ ਹਨ। ਕਈਆਂ ਨੇ ਆਪਣੇ ਬਾਈਬਲ ਦੇ ਤਰਜਮਿਆਂ ਵਿਚੋਂ ਵੀ ਇਸ ਨੂੰ ਕੱਢ ਦਿੱਤਾ ਹੈ। ਪਰ, ਅਗਰ ਤੁਸੀਂ ਆਪਣੇ ਗੁਆਂਢੀਆਂ ਦੇ ਨਾਲ ਯਹੋਵਾਹ ਦੇ ਨਾਂ ਨੂੰ ਇਸਤੇਮਾਲ ਕਰਦੇ ਹੋਏ, ਅਕਸਰ ਉਸ ਵੱਲ ਸੰਕੇਤ ਕਰ ਕੇ ਗੱਲਾਂ ਕਰੋ, ਤਾਂ ਤੁਹਾਡਾ ਕੀ ਖਿਆਲ ਹੈ ਕਿ ਉਹ ਤੁਹਾਨੂੰ ਕਿਹੜੇ ਸੰਗਠਨ ਨਾਲ ਸ਼ਰੀਕ ਕਰਨਗੇ? ਕੇਵਲ ਇਕੋ ਹੀ ਲੋਕ ਹਨ ਜਿਹੜੇ ਸੱਚ-ਮੁੱਚ ਇਸ ਸੰਬੰਧ ਵਿਚ ਯਿਸੂ ਦੀ ਮਿਸਾਲ ਉੱਤੇ ਚੱਲਦੇ ਹਨ। ਜੀਵਨ ਵਿਚ ਉਨ੍ਹਾਂ ਦਾ ਮੁੱਖ ਮਕਸਦ ਪਰਮੇਸ਼ੁਰ ਦੀ ਸੇਵਾ ਕਰਨਾ ਅਤੇ ਉਸ ਦੇ ਨਾਂ ਦੀ ਗਵਾਹੀ ਦੇਣਾ ਹੈ, ਜਿਸ ਤਰ੍ਹਾਂ ਯਿਸੂ ਨੇ ਕੀਤਾ ਸੀ। ਇਸ ਲਈ ਉਨ੍ਹਾਂ ਨੇ ਇਹ ਸ਼ਾਸਤਰ ਸੰਬੰਧੀ ਨਾਂ “ਯਹੋਵਾਹ ਦੇ ਗਵਾਹ” ਅਪਣਾ ਲਿਆ ਹੈ।—ਯਸਾਯਾਹ 43:10-12.
ਪਰਮੇਸ਼ੁਰ ਦੇ ਰਾਜ ਦੀ ਘੋਸ਼ਣਾ ਕਰਨਾ
7. ਯਿਸੂ ਨੇ ਪਰਮੇਸ਼ੁਰ ਦੇ ਰਾਜ ਦੀ ਮਹੱਤਤਾ ਕਿਸ ਤਰ੍ਹਾਂ ਦਿਖਾਈ?
7 ਯਿਸੂ ਨੇ ਜਿਹੜੀ ਆਦਰਸ਼ ਪ੍ਰਾਰਥਨਾ ਦਿੱਤੀ ਸੀ, ਉਸ ਵਿਚ ਉਹ ਨੇ ਪਰਮੇਸ਼ੁਰ ਦੇ ਰਾਜ ਦੀ ਮਹੱਤਤਾ ਵੀ ਦਿਖਾਈ ਸੀ। ਉਹ ਨੇ ਲੋਕਾਂ ਨੂੰ ਪ੍ਰਾਰਥਨਾ ਕਰਨੀ ਸਿਖਾਈ: “ਤੇਰਾ ਰਾਜ ਆਵੇ।” (ਮੱਤੀ 6:10) ਵਾਰ ਵਾਰ ਯਿਸੂ ਨੇ ਰਾਜ ਉੱਤੇ ਜ਼ੋਰ ਦਿੱਤਾ ਕਿ ਮਨੁੱਖਜਾਤੀ ਦੇ ਕਸ਼ਟਾਂ ਦਾ ਸੁਲਝਾਉ ਕੇਵਲ ਇਹੋ ਹੀ ਹੈ। ਉਹ ਅਤੇ ਉਹ ਦੇ ਰਸੂਲਾਂ ਨੇ “ਨਗਰੋ ਨਗਰ” ਅਤੇ “ਪਿੰਡੋ ਪਿੰਡ” ਲੋਕਾਂ ਨੂੰ ਉਸ ਰਾਜ ਦੇ ਬਾਰੇ ਪ੍ਰਚਾਰ ਕਰ ਕੇ ਇਸ ਉੱਤੇ ਜ਼ੋਰ ਦਿੱਤਾ ਸੀ। (ਲੂਕਾ 8:1; ਰਸੂਲਾਂ ਦੇ ਕਰਤੱਬ 5:42; 20:20) ਪਰਮੇਸ਼ੁਰ ਦਾ ਰਾਜ ਉਨ੍ਹਾਂ ਦੇ ਪ੍ਰਚਾਰ ਅਤੇ ਸਿੱਖਿਆ ਦਾ ਮੁੱਖ ਵਿਸ਼ਾ ਸੀ।
8. ਯਿਸੂ ਨੇ ਕਿਵੇਂ ਦਿਖਾਇਆ ਕਿ ਇਨ੍ਹਾਂ “ਅੰਤ ਦਿਆਂ ਦਿਨਾਂ” ਵਿਚ ਉਹ ਦੇ ਸੱਚੇ ਅਨੁਯਾਈਆਂ ਦਾ ਕੀ ਸੰਦੇਸ਼ ਹੋਵੇਗਾ?
8 ਸਾਡੇ ਸਮੇਂ ਬਾਰੇ ਕੀ? ਪਰਮੇਸ਼ੁਰ ਦੇ ਸੱਚੇ ਮਸੀਹੀ ਸੰਗਠਨ ਦੀ ਕੇਂਦਰੀ ਸਿੱਖਿਆ ਕੀ ਹੈ? ਇਨ੍ਹਾਂ “ਅੰਤ ਦਿਆਂ ਦਿਨਾਂ” ਦੀ ਭਵਿੱਖਬਾਣੀ ਕਰਦੇ ਹੋਏ, ਯਿਸੂ ਨੇ ਆਖਿਆ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।” (ਮੱਤੀ 24:14) ਇਸ ਲਈ ਅੱਜ ਪਰਮੇਸ਼ੁਰ ਦੇ ਲੋਕਾਂ ਦਾ ਮੁੱਖ ਸੰਦੇਸ਼ ਉਹ ਦਾ ਰਾਜ ਹੋਣਾ ਚਾਹੀਦਾ ਹੈ।
9. ਕਿਹੜੇ ਲੋਕ ਅੱਜ ਰਾਜ ਦੇ ਸੰਦੇਸ਼ ਦਾ ਪ੍ਰਚਾਰ ਕਰ ਰਹੇ ਹਨ?
9 ਆਪਣੇ ਆਪ ਨੂੰ ਪੁੱਛੋ: ਅਗਰ ਇਕ ਵਿਅਕਤੀ ਤੁਹਾਡੇ ਦਰਵਾਜੇ ਤੇ ਆ ਕੇ ਪਰਮੇਸ਼ੁਰ ਦੇ ਰਾਜ ਨੂੰ ਮਨੁੱਖਜਾਤੀ ਦੇ ਲਈ ਸੱਚੀ ਉਮੀਦ ਦੇ ਤੌਰ ਤੇ ਪ੍ਰਸਤੁਤ ਕਰੇ, ਤਾਂ ਤੁਸੀਂ ਉਸ ਵਿਅਕਤੀ ਨੂੰ ਕਿਸ ਸੰਗਠਨ ਨਾਲ ਸ਼ਰੀਕ ਕਰੋਗੇ? ਕੀ ਯਹੋਵਾਹ ਦੇ ਗਵਾਹਾਂ ਤੋਂ ਇਲਾਵਾ, ਤੁਹਾਡੇ ਨਾਲ ਕਿਸੇ ਹੋਰ ਧਰਮ ਦੇ ਲੋਕਾਂ ਨੇ ਪਰਮੇਸ਼ੁਰ ਦੇ ਰਾਜ ਬਾਰੇ ਗੱਲ-ਬਾਤ ਕੀਤੀ ਹੈ? ਕਿਉਂ, ਬਹੁਤ ਥੋੜ੍ਹਿਆਂ ਲੋਕਾਂ ਨੂੰ ਇਹ ਪੱਤਾ ਹੋਵੇਗਾ ਕਿ ਇਹ ਹੈ ਕੀ! ਉਹ ਪਰਮੇਸ਼ੁਰ ਦੀ ਸਰਕਾਰ ਦੇ ਬਾਰੇ ਚੁੱਪ ਹਨ। ਲੇਕਨ ਇਹ ਸਰਕਾਰ ਸੰਸਾਰ-ਹਿਲਾਉ ਖ਼ਬਰ ਹੈ। ਦਾਨੀਏਲ ਨਬੀ ਨੇ ਭਵਿੱਖਬਾਣੀ ਕੀਤੀ ਸੀ ਕਿ ਦਾਨੀਏਲ 2:44.
ਇਹ ਰਾਜ ‘ਸਾਰੀਆਂ ਦੂਸਰੀਆਂ ਸਰਕਾਰਾਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਉਹ ਆਪ ਇਸ ਧਰਤੀ ਉੱਤੇ ਸ਼ਾਸਨ ਕਰੇਗਾ।’—ਪਰਮੇਸ਼ੁਰ ਦੇ ਸ਼ਬਦ ਲਈ ਆਦਰ
10. ਯਿਸੂ ਨੇ ਪਰਮੇਸ਼ੁਰ ਦੇ ਸ਼ਬਦ ਲਈ ਕਿਸ ਤਰ੍ਹਾਂ ਆਦਰ ਪ੍ਰਦਰਸ਼ਿਤ ਕੀਤਾ?
10 ਇਕ ਹੋਰ ਤਰੀਕਾ ਜਿਸ ਰਾਹੀਂ ਸੱਚੇ ਧਰਮ ਦਾ ਅਭਿਆਸ ਕਰਨ ਵਾਲੇ ਪਛਾਣੇ ਜਾ ਸਕਦੇ ਹਨ, ਉਹ ਹੈ ਉਨ੍ਹਾਂ ਦਾ ਬਾਈਬਲ ਦੇ ਪ੍ਰਤੀ ਰਵੱਈਆ। ਯਿਸੂ ਨੇ ਹਰ ਵਖ਼ਤ ਪਰਮੇਸ਼ੁਰ ਦੇ ਸ਼ਬਦ ਲਈ ਆਦਰ ਪ੍ਰਦਰਸ਼ਿਤ ਕੀਤਾ ਸੀ। ਉਹ ਨੇ ਵਿਸ਼ਿਆਂ ਦੇ ਸੰਬੰਧ ਵਿਚ ਵਾਰ ਵਾਰ ਇਸ ਵੱਲ ਅੰਤਿਮ ਅਧਿਕਾਰ ਦੇ ਤੌਰ ਤੇ ਧਿਆਨ ਖਿਚਿਆ। (ਮੱਤੀ 4:4, 7, 10; 19:4-6) ਯਿਸੂ ਨੇ ਬਾਈਬਲ ਦੀਆਂ ਸਿੱਖਿਆਵਾਂ ਦੇ ਅਨੁਸਾਰ ਜੀਵਨ ਬਤੀਤ ਕਰ ਕੇ ਵੀ ਉਹ ਦੇ ਲਈ ਆਦਰ ਦਿਖਾਇਆ। ਉਸ ਨੇ ਕਦੀ ਵੀ ਬਾਈਬਲ ਦਾ ਦਰਜਾ ਨਹੀਂ ਘਟਾਇਆ। ਇਸ ਦੀ ਬਜਾਇ, ਉਸ ਨੇ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਜਿਹੜੇ ਬਾਈਬਲ ਦੇ ਅਨੁਸਾਰ ਸਿੱਖਿਆ ਦੇਣ ਵਿਚ ਅਸਫ਼ਲ ਹੋਏ ਸਨ ਅਤੇ ਜਿਨ੍ਹਾਂ ਨੇ ਆਪਣੇ ਹੀ ਵਿਚਾਰਾਂ ਨੂੰ ਮਹੱਤਤਾ ਦੇ ਕੇ ਇਸ ਦੀਆਂ ਸਿੱਖਿਆਵਾਂ ਦੇ ਪ੍ਰਭਾਵ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਸੀ।—ਮਰਕੁਸ 7:9-13.
11. ਗਿਰਜੇ ਅਕਸਰ ਪਰਮੇਸ਼ੁਰ ਦੇ ਸ਼ਬਦ ਦੇ ਪ੍ਰਤੀ ਕੀ ਰਵੱਈਆ ਦਿਖਾਉਂਦੇ ਹਨ?
11 ਇਸ ਸੰਬੰਧ ਵਿਚ ਮਸੀਹੀ ਜਗਤ ਦੇ ਗਿਰਜੇ ਮਸੀਹ ਦੀ ਮਿਸਾਲ ਤੇ ਕਿਸ ਹੱਦ ਤਕ ਸਹੀ ਉਤਰਦੇ ਹਨ? ਕੀ ਉਹ ਬਾਈਬਲ ਦੇ ਲਈ ਗਹਿਰਾ ਆਦਰ ਰੱਖਦੇ ਹਨ? ਅੱਜਕਲ੍ਹ ਅਨੇਕ ਪਾਦਰੀ ਆਦਮ ਦੇ ਪਾਪ ਕਰਨ, ਨੂਹ ਦੇ ਦਿਨਾਂ ਵਿਚ ਜਲ-ਪਰਲੋ, ਯੂਨਾਹ ਅਤੇ ਵੱਡੀ ਮੱਛੀ, ਅਤੇ ਹੋਰ ਬਾਈਬਲ ਵਿਚ ਪਾਏ ਗਏ ਬਿਰਤਾਂਤਾਂ ਨੂੰ ਨਹੀਂ ਮੰਨਦੇ ਹਨ। ਉਹ ਇਹ ਵੀ ਆਖਦੇ ਹਨ ਕਿ ਆਦਮੀ ਕ੍ਰਮ-ਵਿਕਾਸ ਦੁਆਰਾ, ਨਾ ਕਿ ਪਰਮੇਸ਼ੁਰ ਵਲੋਂ ਸਿੱਧੀ ਰਚਨਾ ਦੁਆਰਾ ਇੱਥੇ ਪਹੁੰਚਿਆ ਹੈ। ਇਸ ਤਰ੍ਹਾਂ ਕਰ ਕੇ, ਕੀ ਉਹ ਪਰਮੇਸ਼ੁਰ ਦੇ ਸ਼ਬਦ ਲਈ ਆਦਰ ਵਧਾ ਰਹੇ ਹਨ? ਨਾਲੇ ਗਿਰਜਿਆਂ ਦੇ ਕੁਝ ਆਗੂ ਇਹ ਬਹਿਸ ਕਰਦੇ ਹਨ ਕਿ ਵਿਆਹ ਦੀਆਂ ਸੀਮਤਾਂ ਤੋਂ ਬਾਹਰ ਸੰਭੋਗ ਰਿਸ਼ਤੇ ਗ਼ਲਤ ਨਹੀਂ ਹਨ, ਯਾ ਇਥੋਂ ਤਕ ਵੀ ਕਿ ਸਮਲਿੰਗਕਾਮੁਕਤਾ ਯਾ ਬਹੂ-ਵਿਆਹ ਵੀ ਉਚਿਤ ਹੋ ਸਕਦੇ ਹਨ। ਕੀ ਤੁਸੀਂ ਇਹ ਆਖੋਗੇ ਕਿ ਉਹ ਬਾਈਬਲ ਨੂੰ ਇਕ ਨਿਰਦੇਸ਼ਕ ਦੇ ਰੂਪ ਵਿਚ ਇਸਤੇਮਾਲ ਕਰਨ ਲਈ ਲੋਕਾਂ ਨੂੰ ਹੌਸਲਾ ਦੇ ਰਹੇ ਹਨ? ਨਿਸ਼ਚੇ ਹੀ ਉਹ ਪਰਮੇਸ਼ੁਰ ਦੇ ਪੁੱਤਰ ਅਤੇ ਉਸ ਦੇ ਰਸੂਲਾਂ ਦੀ ਮਿਸਾਲ ਉੱਤੇ ਨਹੀਂ ਚੱਲ ਰਹੇ ਹਨ।—ਮੱਤੀ 15:18, 19; ਰੋਮੀਆਂ 1:24-27.
12. (ੳ) ਅਨੇਕ ਵਿਅਕਤੀ ਜਿਨ੍ਹਾਂ ਦੇ ਕੋਲ ਬਾਈਬਲ ਵੀ ਹੈ, ਉਨ੍ਹਾਂ ਦੀ ਉਪਾਸਨਾ ਪਰਮੇਸ਼ੁਰ ਨੂੰ ਕਿਉਂ ਪ੍ਰਸੰਨ ਨਹੀਂ ਕਰਦੀ ਹੈ? (ਅ) ਇਕ ਗਿਰਜੇ ਵਿਚ ਅਗਰ ਜਾਣ-ਬੁੱਝ ਕੇ ਗ਼ਲਤੀ ਕਰਨ ਵਾਲਿਆਂ ਨੂੰ ਅੱਛੀ ਪਦਵੀ ਰੱਖਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਤਾਂ ਸਾਨੂੰ ਕਿਸ ਨਿਸ਼ਕਰਸ਼ ਉੱਤੇ ਪਹੁੰਚਣਾ ਚਾਹੀਦਾ ਹੈ?
12 ਗਿਰਜਿਆਂ ਦੇ ਅਜਿਹੇ ਸਦੱਸ ਹਨ ਜਿਨ੍ਹਾਂ ਦੇ ਕੋਲ ਬਾਈਬਲ ਹੈ ਅਤੇ ਜੋ ਉਸ ਦਾ ਅਧਿਐਨ ਵੀ ਕਰਦੇ ਹਨ, ਪਰ ਜਿਸ ਤਰੀਕੇ ਨਾਲ ਉਹ ਆਪਣਾ ਜੀਵਨ ਬਤੀਤ ਕਰਦੇ ਹਨ ਇਹ ਦਿਖਾਉਂਦਾ ਹੈ ਕਿ ਉਹ ਇਸ ਦੀ ਪੈਰਵੀ ਨਹੀਂ ਕਰ ਰਹੇ ਹਨ। ਅਜਿਹੇ ਵਿਅਕਤੀਆਂ ਦੇ ਬਾਰੇ, ਬਾਈਬਲ ਆਖਦੀ ਹੈ: “ਓਹ ਆਖਦੇ ਹਨ ਭਈ ਅਸੀਂ ਪਰਮੇਸ਼ੁਰ ਨੂੰ ਜਾਣਦੇ ਹਾਂ ਪਰ ਆਪਣੀਆਂ ਤੀਤੁਸ 1:16; 2 ਤਿਮੋਥਿਉਸ 3:5) ਅਗਰ ਗਿਰਜਿਆਂ ਦੇ ਉਨ੍ਹਾਂ ਸਦੱਸਾਂ ਨੂੰ ਜਿਹੜੇ ਜੂਆ ਖੇਡਦੇ, ਸ਼ਰਾਬੀ ਹੋ ਜਾਂਦੇ ਯਾ ਹੋਰ ਗ਼ਲਤ ਕੰਮ ਕਰਦੇ ਹਨ, ਆਪਣੇ ਗਿਰਜੇ ਵਿਚ ਫਿਰ ਵੀ ਅੱਛੀ ਪਦਵੀ ਰੱਖਣ ਦੀ ਇਜ਼ਾਜਤ ਹੋਵੇ, ਤਾਂ ਇਹ ਕੀ ਦਿਖਾਉਂਦਾ ਹੈ? ਇਹ ਸਬੂਤ ਹੈ ਕਿ ਉਨ੍ਹਾਂ ਦਾ ਧਾਰਮਿਕ ਸੰਗਠਨ ਪਰਮੇਸ਼ੁਰ ਵਲੋਂ ਮਨਜ਼ੂਰਸ਼ੁਦਾ ਨਹੀਂ ਹੈ।—1 ਕੁਰਿੰਥੀਆਂ 5:11-13.
ਕਰਨੀਆਂ ਦੇ ਰਾਹੀਂ ਉਹ ਦਾ ਇਨਕਾਰ ਕਰਦੇ ਹਨ।” (13. ਅਗਰ ਇਕ ਵਿਅਕਤੀ ਨੂੰ ਪਤਾ ਚਲਦਾ ਹੈ ਕਿ ਉਸ ਦੇ ਗਿਰਜੇ ਦੀਆਂ ਸਾਰੀਆਂ ਸਿੱਖਿਆਵਾਂ ਬਾਈਬਲ ਦੇ ਅਨੁਸਾਰ ਨਹੀਂ ਹਨ ਤਾਂ ਉਸ ਨੂੰ ਕੀ ਗੰਭੀਰ ਫ਼ੈਸਲਾ ਕਰਨ ਦੀ ਜ਼ਰੂਰਤ ਹੈ?
13 ਅਗਰ ਤੁਸੀਂ ਇਸ ਕਿਤਾਬ ਦੇ ਪਿਛਲੇ ਅਧਿਆਵਾਂ ਉੱਤੇ ਗੌਰ ਕੀਤਾ ਹੈ, ਤਾਂ ਉਥੇ ਪਾਏ ਗਏ ਬਾਈਬਲ ਦੇ ਪਾਠਾਂ ਉੱਤੇ ਵਿਚਾਰ ਕਰਦੇ ਹੋਏ, ਤੁਸੀਂ ਪਰਮੇਸ਼ੁਰ ਦੇ ਸ਼ਬਦ ਦੀਆਂ ਮੂਲ ਸਿੱਖਿਆਵਾਂ ਨੂੰ ਜਾਣ ਲਿਆ ਹੈ। ਲੇਕਨ ਅਗਰ ਉਸ ਧਾਰਮਿਕ ਸੰਗਠਨ ਦੀਆਂ ਸਿੱਖਿਆਵਾਂ ਜਿਸ ਨਾਲ ਤੁਸੀਂ ਸੰਗਤ ਕਰ ਰਹੇ ਹੋ ਪਰਮੇਸ਼ੁਰ ਦੇ ਸ਼ਬਦ ਦੇ ਅਨੁਸਾਰ ਨਹੀਂ ਹਨ, ਤਦ ਕੀ? ਤਦ ਤੁਹਾਡੇ ਸਾਮ੍ਹਣੇ ਇਕ ਗੰਭੀਰ ਸਮੱਸਿਆ ਪੇਸ਼ ਹੈ। ਉਹ ਸਮੱਸਿਆ ਇਹ ਫ਼ੈਸਲਾ ਕਰਨ ਬਾਰੇ ਹੈ ਕਿ ਬਾਈਬਲ ਦੀ ਸੱਚਾਈ ਨੂੰ ਸਵੀਕਾਰ ਕਰਨਾ ਯਾ ਉਨ੍ਹਾਂ ਸਿੱਖਿਆਵਾਂ ਦੇ ਪੱਖ ਵਿਚ ਜਿਨ੍ਹਾਂ ਨੂੰ ਬਾਈਬਲ ਸਮਰਥਨ ਨਹੀਂ ਦਿੰਦੀ ਹੈ ਰੱਦ ਕਰਨਾ। ਜੋ ਵੀ ਤੁਸੀਂ ਕਰੋਗੇ, ਉਹ ਨਿਸ਼ਚੇ ਹੀ ਤੁਹਾਡਾ ਆਪਣਾ ਫ਼ੈਸਲਾ ਹੋਣਾ ਚਾਹੀਦਾ ਹੈ। ਪਰ, ਤੁਹਾਨੂੰ ਸਾਰੀਆਂ ਗੱਲਾਂ ਉੱਤੇ ਸਾਵਧਾਨੀ ਨਾਲ ਸੋਚ ਵਿਚਾਰ ਕਰਨਾ ਚਾਹੀਦਾ ਹੈ। ਇਹ ਇਸ ਲਈ ਹੈ ਕਿਉਂਕਿ ਜੋ ਫ਼ੈਸਲਾ ਤੁਸੀਂ ਕਰੋਗੇ ਉਹ ਪਰਮੇਸ਼ੁਰ ਦੇ ਸਾਮ੍ਹਣੇ ਤੁਹਾਡੀ ਸਥਿਤੀ ਅਤੇ ਧਰਤੀ ਉੱਤੇ ਪਰਾਦੀਸ ਵਿਚ ਸਦਾ ਲਈ ਜੀਉਂਦੇ ਰਹਿਣ ਦੇ ਤੁਹਾਡੇ ਮੌਕੇ ਉੱਤੇ ਪ੍ਰਭਾਵ ਪਾਵੇਗਾ।
ਜਗਤ ਤੋਂ ਅਲੱਗ ਰਹਿਣਾ
14. (ੳ) ਸੱਚੇ ਧਰਮ ਦੀ ਪਛਾਣ ਦੇਣ ਵਾਲਾ ਇਕ ਹੋਰ ਚਿੰਨ੍ਹ ਕੀ ਹੈ? (ਅ) ਇਹ ਇੰਨਾ ਮਹੱਤਵਪੂਰਣ ਕਿਉਂ ਹੈ ਕਿ ਸੱਚੇ ਉਪਾਸਕ ਇਸ ਲੋੜ ਨੂੰ ਪੂਰਾ ਕਰਨ?
14 ਉਨ੍ਹਾਂ ਲੋਕਾਂ ਦੀ ਪਛਾਣ ਦੇਣ ਵਾਲਾ ਜੋ ਸੱਚੇ ਧਰਮ ਦਾ ਅਭਿਆਸ ਕਰਦੇ ਹਨ ਹਾਲੇ ਇਕ ਹੋਰ ਚਿੰਨ੍ਹ ਹੈ, ਜਿਵੇਂ ਯਿਸੂ ਨੇ ਆਖਿਆ, “ਓਹ ਜਗਤ ਦੇ ਨਹੀਂ ਹਨ।” (ਯੂਹੰਨਾ 17:14) ਇਸ ਦਾ ਅਰਥ ਹੈ ਕਿ ਸੱਚੇ ਉਪਾਸਕ ਇਸ ਭ੍ਰਿਸ਼ਟ ਜਗਤ ਅਤੇ ਉਸ ਦੇ ਮਾਮਲਿਆਂ ਤੋਂ ਅਲੱਗ ਰਹਿੰਦੇ ਹਨ। ਯਿਸੂ ਮਸੀਹ ਨੇ ਇਕ ਰਾਜਨੀਤਕ ਸ਼ਾਸਕ ਬਣਨ ਤੋਂ ਇਨਕਾਰ ਕੀਤਾ ਸੀ। (ਯੂਹੰਨਾ 6:15) ਤੁਸੀਂ ਇਸ ਗੱਲ ਦੀ ਕਦਰ ਪਾ ਸਕਦੇ ਹੋ ਕਿ ਇਸ ਜਗਤ ਤੋਂ ਅਲੱਗ ਰਹਿਣਾ ਕਿਉਂ ਇੰਨਾ ਮਹੱਤਵਪੂਰਣ ਹੈ ਜਦੋਂ ਤੁਸੀਂ ਯਾਦ ਕਰਦੇ ਹੋ ਕਿ ਬਾਈਬਲ ਆਖਦੀ ਹੈ ਕਿ ਇਸ ਜਗਤ ਦਾ ਸ਼ਾਸਕ ਸ਼ਤਾਨ ਅਰਥਾਤ ਇਬਲੀਸ ਹੈ। (ਯੂਹੰਨਾ 12:31; 2 ਕੁਰਿੰਥੀਆਂ 4:4) ਇਸ ਗੱਲ ਦੀ ਗੰਭੀਰਤਾ ਬਾਈਬਲ ਦੇ ਇਸ ਕਥਨ ਤੋਂ ਵੀ ਦੇਖੀ ਜਾਂਦੀ ਹੈ: “ਫੇਰ ਜੋ ਕੋਈ ਸੰਸਾਰ ਦਾ ਮਿੱਤਰ ਹੋਇਆ ਚਾਹੁੰਦਾ ਹੈ ਸੋ ਆਪਣੇ ਆਪ ਨੂੰ ਪਰਮੇਸ਼ੁਰ ਦਾ ਵੈਰੀ ਬਣਾਉਂਦਾ ਹੈ।”—ਯਾਕੂਬ 4:4.
15. (ੳ) ਜਿਨ੍ਹਾਂ ਗਿਰਜਿਆਂ ਦੇ ਨਾਲ ਤੁਸੀਂ ਪਰਿਚਿਤ ਹੋ, ਕੀ ਉਹ ਵਾਸਤਵ ਵਿਚ “ਜਗਤ ਦੇ ਨਹੀਂ” ਹਨ? (ਅ) ਕੀ ਤੁਸੀਂ ਅਜਿਹੇ ਧਰਮ ਨੂੰ ਜਾਣਦੇ ਹੋ ਜੋ ਇਸ ਲੋੜ ਨੂੰ ਪੂਰਾ ਕਰਦਾ ਹੈ?
15 ਕੀ ਹਕੀਕਤਾਂ ਇਹ ਦਿਖਾਉਂਦੀਆਂ ਹਨ ਕਿ ਤੁਹਾਡੇ ਸਮਾਜ ਦੇ ਗਿਰਜੇ ਇਨ੍ਹਾਂ ਗੱਲਾਂ ਨੂੰ 1 ਯੂਹੰਨਾ 2:15-17.
ਸੰਜੀਦਗੀ ਨਾਲ ਲੈਂਦੇ ਹਨ? ਕੀ ਪਾਦਰੀ ਅਤੇ ਕਲੀਸਿਯਾਵਾਂ ਦੇ ਸਦੱਸ ਸੱਚ-ਮੁੱਚ ਹੀ ਇਸ “ਜਗਤ ਦੇ ਨਹੀਂ ਹਨ”? ਯਾ ਕੀ ਉਹ ਪੂਰੀ ਤਰ੍ਹਾਂ ਇਸ ਜਗਤ ਦੇ ਰਾਸ਼ਟਰਵਾਦ, ਰਾਜਨੀਤੀ ਅਤੇ ਜਮਾਤੀ ਸੰਘਰਸ਼ਾਂ ਵਿਚ ਅੰਤਰਗ੍ਰਸਤ ਹਨ? ਇਨ੍ਹਾਂ ਸਵਾਲਾਂ ਦੇ ਜਵਾਬ ਦੇਣਾ ਔਖਾ ਨਹੀਂ ਹੈ, ਕਿਉਂਕਿ ਗਿਰਜਿਆਂ ਦੀਆਂ ਕ੍ਰਿਆਵਾਂ ਦੂਰ ਦੂਰ ਤਕ ਜਾਣੀਆਂ ਗਈਆਂ ਹਨ। ਦੂਸਰੇ ਪਾਸੇ, ਯਹੋਵਾਹ ਦੇ ਗਵਾਹਾਂ ਦੀਆਂ ਕ੍ਰਿਆਵਾਂ ਦੀ ਜਾਂਚ ਕਰਨਾ ਵੀ ਸੌਖਾ ਹੈ। ਇਸ ਤਰ੍ਹਾਂ ਕਰ ਕੇ, ਤੁਸੀਂ ਇਹ ਜਾਣੋਗੇ ਕਿ ਉਹ ਵਾਸਤਵ ਵਿਚ ਜਗਤ ਤੋਂ, ਉਸ ਦੇ ਰਾਜਨੀਤਕ ਮਾਮਲਿਆਂ ਅਤੇ ਉਸ ਦੇ ਸਵਾਰਥੀ, ਅਨੈਤਿਕ, ਹਿੰਸਕ ਤਰੀਕਿਆਂ ਤੋਂ ਪਰੇ ਰਹਿ ਕੇ, ਮਸੀਹ ਅਤੇ ਉਸ ਦੇ ਪਹਿਲੇ ਅਨੁਯਾਈਆਂ ਦੀ ਮਿਸਾਲ ਉੱਤੇ ਚੱਲਦੇ ਹਨ।—ਆਪਸ ਵਿਚ ਪ੍ਰੇਮ
16. ਇਕ ਮਹੱਤਵਪੂਰਣ ਤਰੀਕਾ ਕੀ ਹੈ ਜਿਸ ਦੁਆਰਾ ਮਸੀਹ ਦੇ ਸੱਚੇ ਚੇਲੇ ਪਛਾਣੇ ਜਾ ਸਕਦੇ ਹਨ?
16 ਇਕ ਸਭ ਤੋਂ ਮਹੱਤਵਪੂਰਣ ਤਰੀਕਾ ਜਿਸ ਰਾਹੀਂ ਮਸੀਹ ਦੇ ਸੱਚੇ ਚੇਲੇ ਪਛਾਣੇ ਜਾ ਸਕਦੇ ਹਨ ਉਹ ਉਨ੍ਹਾਂ ਦੇ ਆਪਸ ਵਿਚ ਪ੍ਰੇਮ ਹੈ। ਯਿਸੂ ਨੇ ਆਖਿਆ: “ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।” (ਯੂਹੰਨਾ 13:35) ਕੀ ਉਨ੍ਹਾਂ ਧਾਰਮਿਕ ਸੰਗਠਨਾਂ ਵਿਚ ਇਹ ਪ੍ਰੇਮ ਹੈ ਜਿਨ੍ਹਾਂ ਨਾਲ ਤੁਸੀਂ ਪਰਿਚਿਤ ਹੋ? ਮਿਸਾਲ ਦੇ ਤੌਰ ਤੇ, ਉਹ ਕੀ ਕਰਦੇ ਹਨ ਜਦੋਂ ਉਹ ਦੇਸ਼ ਇਕ ਦੂਸਰੇ ਨਾਲ ਯੁੱਧ ਕਰਦੇ ਹਨ ਜਿਨ੍ਹਾਂ ਵਿਚ ਉਹ ਰਹਿੰਦੇ ਹਨ?
17. ਧਾਰਮਿਕ ਸੰਗਠਨ ਅਤੇ ਉਨ੍ਹਾਂ ਦੇ ਸਦੱਸ ਆਪਸ ਵਿਚ ਪਿਆਰ ਦਿਖਾਉਣ ਦੀ ਲੋੜ ਨੂੰ ਪੂਰਾ ਕਰਨ ਵਿਚ ਕਿਸ ਹੱਦ ਤਕ ਸਹੀ ਉਤਰਦੇ ਹਨ?
17 ਤੁਸੀਂ ਜਾਣਦੇ ਹੋ ਕਿ ਆਮ ਤੌਰ ਤੇ ਕੀ ਹੁੰਦਾ ਹੈ। ਦੁਨਿਆਵੀ ਮਨੁੱਖਾਂ ਦੇ ਹੁਕਮ ਤੇ ਵਿਭਿੰਨ ਧਾਰਮਿਕ ਸੰਗਠਨਾਂ ਦੇ ਸਦੱਸ ਯੁੱਧ ਖੇਤਰ ਵਿਚ ਜਾ ਕੇ ਦੂਜੇ ਦੇਸ਼ਾਂ ਦੇ ਆਪਣੇ ਸੰਗੀ ਵਿਸ਼ਵਾਸੀਆਂ ਨੂੰ ਕਤਲ ਕਰ ਦਿੰਦੇ ਹਨ। ਇਸ ਤਰ੍ਹਾਂ ਕੈਥੋਲਿਕ ਕੈਥੋਲਿਕ ਨੂੰ, ਪ੍ਰੌਟੈਸਟੈਂਟ ਪ੍ਰੌਟੈਸਟੈਂਟ ਨੂੰ, ਅਤੇ ਮੁਸਲਮਾਲ ਮੁਸਲਮਾਲ ਨੂੰ ਮਾਰਦਾ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਅਜਿਹੀ ਚਾਲ ਪਰਮੇਸ਼ੁਰ ਦੇ ਸ਼ਬਦ ਅਨੁਸਾਰ ਹੈ ਅਤੇ ਪਰਮੇਸ਼ੁਰ ਦੀ ਆਤਮਾ ਨੂੰ ਪ੍ਰਦਰਸ਼ਿਤ ਕਰਦੀ ਹੈ?—1 ਯੂਹੰਨਾ 3:10-12.
18. ਇਕ ਦੂਸਰੇ ਨੂੰ ਪਿਆਰ ਦਿਖਾਉਣ ਦੇ ਸੰਬੰਧ ਵਿਚ ਯਹੋਵਾਹ ਦੇ ਗਵਾਹ ਕਿਸ ਹੱਦ ਤਕ ਸਹੀ ਉਤਰਦੇ ਹਨ?
18 ਇਕ ਦੂਸਰੇ ਨੂੰ ਪਿਆਰ ਦਿਖਾਉਣ ਦੇ ਸੰਬੰਧ ਵਿਚ ਯਹੋਵਾਹ ਦੇ ਗਵਾਹ ਕਿਸ ਹੱਦ ਤਕ ਸਹੀ ਉਤਰਦੇ ਹਨ? ਉਹ ਦੁਨਿਆਵੀ ਧਰਮਾਂ 1 ਯੂਹੰਨਾ 4:20, 21) ਪਰ ਉਹ ਹੋਰ ਤਰੀਕਿਆਂ ਵਿਚ ਵੀ ਪਿਆਰ ਦਿਖਾਉਂਦੇ ਹਨ। ਕਿਸ ਤਰ੍ਹਾਂ? ਜਿਸ ਤਰ੍ਹਾਂ ਉਹ ਆਪਣੇ ਗੁਆਂਢੀਆਂ ਨਾਲ ਵਰਤਾਓ ਕਰਦੇ ਹਨ ਅਤੇ ਜਿਸ ਤਰ੍ਹਾਂ ਆਪਣੇ ਪ੍ਰੇਮਪੂਰਣ ਯਤਨਾਂ ਰਾਹੀਂ ਉਹ ਦੂਸਰਿਆਂ ਨੂੰ ਪਰਮੇਸ਼ੁਰ ਬਾਰੇ ਸਿੱਖਿਆ ਲੈਣ ਲਈ ਸਹਾਇਤਾ ਦਿੰਦੇ ਹਨ।—ਗਲਾਤੀਆਂ 6:10.
ਦੀ ਚਾਲ ਨਹੀਂ ਅਪਣਾਉਂਦੇ ਹਨ। ਉਹ ਯੁੱਧ ਖੇਤਰਾਂ ਵਿਚ ਆਪਣੇ ਸੰਗੀ ਵਿਸ਼ਵਾਸੀਆਂ ਨੂੰ ਕਤਲ ਨਹੀਂ ਕਰਦੇ ਹਨ। ਉਹ ਇਹ ਕਹਿ ਕੇ “ਮੈਂ ਪਰਮੇਸ਼ੁਰ ਨਾਲ ਪ੍ਰੇਮ ਰੱਖਦਾ ਹਾਂ,” ਝੂਠ ਬੋਲਣ ਦੇ ਦੋਸ਼ੀ ਨਹੀਂ ਹਨ, ਜਦ ਕਿ ਕਿਸੇ ਹੋਰ ਰਾਸ਼ਟਰ, ਕਬੀਲੇ ਯਾ ਨਸਲ ਦੇ ਆਪਣੇ ਭਰਾ ਨਾਲ ਨਫ਼ਰਤ ਕਰ ਰਹੇ ਹੋਣ। (ਇਕ ਸੱਚਾ ਧਰਮ
19. ਇਹ ਕਹਿਣਾ ਦੋਵੇਂ ਤਾਰਕਿਕ ਅਤੇ ਸ਼ਾਸਤਰ-ਆਧਾਰਿਤ ਗੱਲ ਕਿਉਂ ਹੈ ਕਿ ਕੇਵਲ ਇਕ ਹੀ ਸੱਚਾ ਧਰਮ ਹੈ?
19 ਇਹ ਕੇਵਲ ਤਾਰਕਿਕ ਗੱਲ ਹੈ ਕਿ ਇਕ ਹੀ ਸੱਚਾ ਧਰਮ ਹੋਵੇਗਾ। ਇਹ ਉਸ ਹਕੀਕਤ ਦੇ ਨਾਲ ਇਕਸਾਰ ਹੈ ਕਿ ਸੱਚਾ ਪਰਮੇਸ਼ੁਰ ਇਕ “ਘਮਸਾਣ ਦਾ ਨਹੀਂ ਸਗੋਂ ਸ਼ਾਂਤੀ ਦਾ” ਪਰਮੇਸ਼ੁਰ ਹੈ। (1 ਕੁਰਿੰਥੀਆਂ 14:33) ਬਾਈਬਲ ਆਖਦੀ ਹੈ ਕਿ ਅਸਲ ਵਿਚ ਕੇਵਲ “ਇਕ ਨਿਹਚਾ” ਹੈ। (ਅਫ਼ਸੀਆਂ 4:5) ਉਹ ਫਿਰ ਕੌਣ ਹਨ, ਜਿਹੜੇ ਅੱਜ ਸੱਚੇ ਉਪਾਸਕਾਂ ਦਾ ਸਮੂਹ ਬਣਦੇ ਹਨ?
20. (ੳ) ਸਬੂਤ ਨੂੰ ਸਾਮ੍ਹਣੇ ਰੱਖਦੇ ਹੋਏ, ਇਹ ਕਿਤਾਬ ਕਿਨ੍ਹਾਂ ਨੂੰ ਅੱਜਕਲ੍ਹ ਸੱਚੇ ਉਪਾਸਕ ਸੰਕੇਤ ਕਰਦੀ ਹੈ? (ਅ) ਕੀ ਤੁਸੀਂ ਇਹ ਵਿਸ਼ਵਾਸ ਕਰਦੇ ਹੋ? (ੲ) ਯਹੋਵਾਹ ਦੇ ਗਵਾਹਾਂ ਨਾਲ ਪਰਿਚਿਤ ਹੋਣ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ?
20 ਅਸੀਂ ਇਹ ਆਖਣ ਵਿਚ ਝਿੱਜਕਦੇ ਨਹੀਂ ਹਾਂ ਕਿ ਉਹ ਯਹੋਵਾਹ ਦੇ ਗਵਾਹ ਹਨ। ਤੁਹਾਨੂੰ ਇਹ ਗੱਲ ਉੱਤੇ ਨਿਸ਼ਚਿਤ ਹੋਣ ਲਈ ਅਸੀਂ ਤੁਹਾਨੂੰ ਨਿਮੰਤ੍ਰਣ ਦਿੰਦੇ ਹਾਂ ਕਿ ਤੁਸੀਂ ਉਨ੍ਹਾਂ ਦੇ ਨਾਲ ਬਿਹਤਰ ਪਰਿਚਿਤ ਹੋਵੋ। ਇਹ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਤੁਸੀਂ ਯਹੋਵਾਹ ਦੇ ਗਵਾਹਾਂ ਦੇ ਰਾਜ ਗ੍ਰਹਿ ਤੇ ਸਭਾਵਾਂ ਵਿਚ ਹਾਜ਼ਰ ਹੋਵੋ। ਕਿਉਂਕਿ ਬਾਈਬਲ ਪ੍ਰਦਰਸ਼ਿਤ ਕਰਦੀ ਹੈ ਕਿ ਸੱਚੇ ਧਰਮ ਦਾ ਅਭਿਆਸ ਕਰਨਾ ਇਸ ਸਮੇਂ ਬਹੁਤ ਸੰਤੋਖ ਲਿਆਉਂਦਾ ਹੈ ਅਤੇ ਧਰਤੀ ਉੱਤੇ ਪਰਾਦੀਸ ਵਿਚ ਸਦੀਪਕ ਜੀਵਨ ਦੇ ਆਨੰਦ ਮਾਣਨ ਲਈ ਰਾਹ ਖੋਲ੍ਹਦਾ ਹੈ, ਨਿਸ਼ਚੇ ਹੀ ਤੁਹਾਡੇ ਲਈ ਇਹ ਸਾਰਥਕ ਹੋਵੇਗਾ ਕਿ ਤੁਸੀਂ ਇਸ ਦੀ ਜਾਂਚ ਕਰੋ। (ਬਿਵਸਥਾ ਸਾਰ 30:19, 20) ਇਹ ਕਰਨ ਦੇ ਲਈ ਤੁਹਾਨੂੰ ਸਾਡਾ ਹਾਰਦਿਕ ਨਿਮੰਤ੍ਰਣ ਹੈ। ਕਿਉਂ ਨਾ ਇਸ ਦੀ ਹੁਣ ਜਾਂਚ ਕਰੋ?
[ਸਵਾਲ]
[ਸਫ਼ੇ 185 ਉੱਤੇ ਤਸਵੀਰ]
ਅਗਰ ਤੁਸੀਂ ਕਿਸੇ ਨਾਲ ਯਹੋਵਾਹ ਅਤੇ ਉਸ ਦੇ ਰਾਜ ਬਾਰੇ ਗੱਲਾਂ ਕਰੋ, ਤਾਂ ਲੋਕ ਤੁਹਾਨੂੰ ਕਿਸ ਧਰਮ ਨਾਲ ਸ਼ਰੀਕ ਕਰਨਗੇ?
[ਸਫ਼ੇ 186 ਉੱਤੇ ਤਸਵੀਰਾਂ]
ਕੀ ਇਕ ਵਿਅਕਤੀ ਪਰਮੇਸ਼ੁਰ ਦੇ ਸ਼ਬਦ ਦਾ ਆਦਰ ਕਰਦਾ ਹੈ ਅਗਰ ਉਹ ਉਸ ਦੇ ਅਨੁਸਾਰ ਜੀਵਨ ਬਤੀਤ ਕਰਨ ਵਿਚ ਅਸਫ਼ਲ ਹੁੰਦਾ ਹੈ?
[ਸਫ਼ੇ 188, 189 ਉੱਤੇ ਤਸਵੀਰ]
ਯਿਸੂ ਨੇ ਇਕ ਰਾਜਨੀਤਕ ਸ਼ਾਸਕ ਬਣਨ ਤੋਂ ਇਨਕਾਰ ਕੀਤਾ
[ਸਫ਼ੇ 190 ਉੱਤੇ ਤਸਵੀਰ]
ਤੁਹਾਨੂੰ ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਹਾਜ਼ਰ ਹੋਣ ਦਾ ਹਾਰਦਿਕ ਤੌਰ ਤੇ ਨਿਮੰਤ੍ਰਣ ਦਿੱਤਾ ਜਾਂਦਾ ਹੈ