ਉਤਪਤ 36:1-43

  • ਏਸਾਓ ਦੀ ਔਲਾਦ (1-30)

  • ਅਦੋਮ ਦੇ ਰਾਜੇ ਅਤੇ ਸ਼ੇਖ਼ (31-43)

36  ਇਹ ਏਸਾਓ ਦੀ ਵੰਸ਼ਾਵਲੀ ਹੈ ਜਿਸ ਦਾ ਦੂਸਰਾ ਨਾਂ ਅਦੋਮ ਹੈ।+  ਏਸਾਓ ਨੇ ਕਨਾਨੀ ਔਰਤਾਂ ਨਾਲ ਵਿਆਹ ਕਰਾਏ ਸਨ। ਉਸ ਦੀਆਂ ਪਤਨੀਆਂ ਦੇ ਨਾਂ ਸਨ: ਆਦਾਹ+ ਜੋ ਏਲੋਨ ਹਿੱਤੀ ਦੀ ਧੀ ਸੀ;+ ਆਹਾਲੀਬਾਮਾਹ+ ਜੋ ਅਨਾਹ ਦੀ ਧੀ ਅਤੇ ਸਿਬੋਨ ਹਿੱਵੀ ਦੀ ਪੋਤੀ ਸੀ;  ਅਤੇ ਬਾਸਮਥ+ ਜੋ ਇਸਮਾਏਲ ਦੀ ਧੀ ਅਤੇ ਨਬਾਯੋਥ ਦੀ ਭੈਣ+ ਸੀ।  ਆਦਾਹ ਨੇ ਏਸਾਓ ਦੇ ਮੁੰਡੇ ਅਲੀਫਾਜ਼ ਨੂੰ ਅਤੇ ਬਾਸਮਥ ਨੇ ਰਊਏਲ ਨੂੰ ਜਨਮ ਦਿੱਤਾ।  ਆਹਾਲੀਬਾਮਾਹ ਨੇ ਯੂਸ਼, ਯਾਲਾਮ ਅਤੇ ਕੋਰਹ ਨੂੰ ਜਨਮ ਦਿੱਤਾ।+ ਇਹ ਏਸਾਓ ਦੇ ਪੁੱਤਰ ਸਨ ਜਿਹੜੇ ਕਨਾਨ ਦੇਸ਼ ਵਿਚ ਪੈਦਾ ਹੋਏ ਸਨ।  ਇਸ ਤੋਂ ਬਾਅਦ ਏਸਾਓ ਆਪਣੀਆਂ ਪਤਨੀਆਂ, ਪੁੱਤਰਾਂ, ਧੀਆਂ, ਆਪਣੇ ਸਾਰੇ ਨੌਕਰਾਂ-ਚਾਕਰਾਂ, ਭੇਡਾਂ-ਬੱਕਰੀਆਂ ਤੇ ਹੋਰ ਪਸ਼ੂਆਂ ਨੂੰ ਅਤੇ ਕਨਾਨ ਦੇਸ਼ ਵਿਚ ਇਕੱਠੀ ਕੀਤੀ ਸਾਰੀ ਧਨ-ਦੌਲਤ+ ਲੈ ਕੇ ਆਪਣੇ ਭਰਾ ਯਾਕੂਬ ਤੋਂ ਦੂਰ ਹੋਰ ਦੇਸ਼ ਚਲਾ ਗਿਆ।+  ਉਨ੍ਹਾਂ ਕੋਲ ਇੰਨੀ ਜ਼ਿਆਦਾ ਜਾਇਦਾਦ ਹੋ ਗਈ ਸੀ ਕਿ ਉਨ੍ਹਾਂ ਲਈ ਇਕੱਠੇ ਰਹਿਣਾ ਮੁਸ਼ਕਲ ਹੋ ਗਿਆ ਸੀ। ਨਾਲੇ ਉਨ੍ਹਾਂ ਦੋਹਾਂ ਦੇ ਇੱਜੜਾਂ ਲਈ ਉਹ ਇਲਾਕਾ ਛੋਟਾ ਪੈ ਗਿਆ ਸੀ।  ਇਸ ਲਈ ਏਸਾਓ ਸੇਈਰ ਦੇ ਪਹਾੜੀ ਇਲਾਕੇ ਵਿਚ ਜਾ ਕੇ ਵੱਸ ਗਿਆ।+ ਏਸਾਓ ਨੂੰ ਅਦੋਮ ਵੀ ਕਿਹਾ ਜਾਂਦਾ ਹੈ।+  ਇਹ ਸੇਈਰ ਦੇ ਪਹਾੜੀ ਇਲਾਕੇ ਵਿਚ ਰਹਿੰਦੇ ਅਦੋਮੀਆਂ ਦੇ ਪੂਰਵਜ ਏਸਾਓ ਦੀ ਵੰਸ਼ਾਵਲੀ ਹੈ।+ 10  ਏਸਾਓ ਦੇ ਪੁੱਤਰਾਂ ਦੇ ਨਾਂ ਸਨ: ਅਲੀਫਾਜ਼ ਜੋ ਉਸ ਦੀ ਪਤਨੀ ਆਦਾਹ ਤੋਂ ਪੈਦਾ ਹੋਇਆ; ਰਊਏਲ ਜੋ ਉਸ ਦੀ ਦੂਸਰੀ ਪਤਨੀ ਬਾਸਮਥ ਤੋਂ ਪੈਦਾ ਹੋਇਆ।+ 11  ਅਲੀਫਾਜ਼ ਦੇ ਪੁੱਤਰ ਸਨ: ਤੇਮਾਨ,+ ਓਮਾਰ, ਸਫੋ, ਗਾਤਾਮ ਅਤੇ ਕਨਜ਼।+ 12  ਤਿਮਨਾ ਏਸਾਓ ਦੇ ਪੁੱਤਰ ਅਲੀਫਾਜ਼ ਦੀ ਰਖੇਲ ਬਣ ਗਈ। ਕੁਝ ਸਮੇਂ ਬਾਅਦ ਉਸ ਨੇ ਅਲੀਫਾਜ਼ ਦੇ ਪੁੱਤਰ ਅਮਾਲੇਕ+ ਨੂੰ ਜਨਮ ਦਿੱਤਾ। ਇਹ ਏਸਾਓ ਦੀ ਪਤਨੀ ਆਦਾਹ ਦੇ ਪੁੱਤਰ* ਸਨ। 13  ਰਊਏਲ ਦੇ ਪੁੱਤਰ ਸਨ: ਨਹਥ, ਜ਼ਰਾਹ, ਸ਼ਮਾਹ ਅਤੇ ਮਿਜ਼ਾਹ। ਇਹ ਏਸਾਓ ਦੀ ਪਤਨੀ ਬਾਸਮਥ+ ਦੇ ਪੁੱਤਰ* ਸਨ। 14  ਏਸਾਓ ਦੀ ਪਤਨੀ ਆਹਾਲੀਬਾਮਾਹ ਦੇ ਪੁੱਤਰ ਸਨ: ਯੂਸ਼, ਯਾਲਾਮ ਅਤੇ ਕੋਰਹ। ਆਹਾਲੀਬਾਮਾਹ ਅਨਾਹ ਦੀ ਧੀ ਅਤੇ ਸਿਬੋਨ ਦੀ ਪੋਤੀ ਸੀ। 15  ਏਸਾਓ ਦੀ ਪੀੜ੍ਹੀ ਵਿਚ ਪੈਦਾ ਹੋਏ ਸ਼ੇਖ਼* ਇਹ ਸਨ:+ ਏਸਾਓ ਦੇ ਜੇਠੇ ਪੁੱਤਰ ਅਲੀਫਾਜ਼ ਦੀ ਪੀੜ੍ਹੀ ਵਿੱਚੋਂ: ਸ਼ੇਖ਼ ਤੇਮਾਨ, ਸ਼ੇਖ਼ ਓਮਾਰ, ਸ਼ੇਖ਼ ਸਫੋ, ਸ਼ੇਖ਼ ਕਨਜ਼,+ 16  ਸ਼ੇਖ਼ ਕੋਰਹ, ਸ਼ੇਖ਼ ਗਾਤਾਮ ਅਤੇ ਸ਼ੇਖ਼ ਅਮਾਲੇਕ। ਅਦੋਮ ਦੇਸ਼ ਦੇ ਇਹ ਸ਼ੇਖ਼ ਅਲੀਫਾਜ਼ ਦੀ ਪੀੜ੍ਹੀ ਵਿੱਚੋਂ ਸਨ।+ ਇਹ ਆਦਾਹ ਦੇ ਪੁੱਤਰ* ਸਨ। 17  ਏਸਾਓ ਦੇ ਪੁੱਤਰ ਰਊਏਲ ਦੇ ਮੁੰਡੇ ਸਨ: ਸ਼ੇਖ਼ ਨਹਥ, ਸ਼ੇਖ਼ ਜ਼ਰਾਹ, ਸ਼ੇਖ਼ ਸ਼ਮਾਹ ਅਤੇ ਸ਼ੇਖ਼ ਮਿਜ਼ਾਹ। ਅਦੋਮ ਦੇਸ਼+ ਦੇ ਇਹ ਸ਼ੇਖ਼ ਰਊਏਲ ਦੀ ਪੀੜ੍ਹੀ ਵਿੱਚੋਂ ਸਨ। ਇਹ ਏਸਾਓ ਦੀ ਪਤਨੀ ਬਾਸਮਥ ਦੇ ਪੁੱਤਰ* ਸਨ। 18  ਅਖ਼ੀਰ ਵਿਚ, ਏਸਾਓ ਦੀ ਪਤਨੀ ਆਹਾਲੀਬਾਮਾਹ ਦੇ ਪੁੱਤਰ ਸਨ: ਸ਼ੇਖ਼ ਯੂਸ਼, ਸ਼ੇਖ਼ ਯਾਲਾਮ ਅਤੇ ਸ਼ੇਖ਼ ਕੋਰਹ। ਇਹ ਸ਼ੇਖ਼ ਏਸਾਓ ਦੀ ਪਤਨੀ ਆਹਾਲੀਬਾਮਾਹ ਦੇ ਪੁੱਤਰ ਸਨ ਜੋ ਅਨਾਹ ਦੀ ਧੀ ਸੀ। 19  ਇਹ ਏਸਾਓ ਦੇ ਮੁੰਡੇ ਅਤੇ ਉਸ ਦੀ ਪੀੜ੍ਹੀ ਵਿੱਚੋਂ ਸ਼ੇਖ਼ ਸਨ। ਏਸਾਓ ਹੀ ਅਦੋਮ ਹੈ।+ 20  ਇਹ ਸੇਈਰ ਹੋਰੀ ਦੇ ਮੁੰਡੇ ਸਨ ਜੋ ਉਸ ਦੇਸ਼ ਦੇ ਨਿਵਾਸੀ ਸਨ:+ ਲੋਟਾਨ, ਸ਼ੋਬਾਲ, ਸਿਬੋਨ, ਅਨਾਹ,+ 21  ਦਿਸ਼ੋਨ, ਏਜ਼ਰ ਅਤੇ ਦੀਸ਼ਾਨ।+ ਇਹ ਅਦੋਮ ਦੇਸ਼ ਵਿਚ ਹੋਰੀ ਖ਼ਾਨਦਾਨ ਦੇ ਸ਼ੇਖ਼ ਸਨ ਜੋ ਸੇਈਰ ਦੀ ਪੀੜ੍ਹੀ ਵਿੱਚੋਂ ਸਨ। 22  ਲੋਟਾਨ ਦੇ ਪੁੱਤਰ ਸਨ: ਹੋਰੀ ਅਤੇ ਹੇਮਾਮ। ਅਤੇ ਲੋਟਾਨ ਦੀ ਭੈਣ ਦਾ ਨਾਂ ਤਿਮਨਾ ਸੀ।+ 23  ਸ਼ੋਬਾਲ ਦੇ ਪੁੱਤਰ ਸਨ: ਅਲਵਾਨ, ਮਾਨਹਥ, ਏਬਾਲ, ਸ਼ਫੋ ਅਤੇ ਓਨਾਮ। 24  ਸਿਬੋਨ ਦੇ ਪੁੱਤਰ ਸਨ:+ ਅੱਯਾਹ ਅਤੇ ਅਨਾਹ। ਇਹ ਉਹੀ ਅਨਾਹ ਹੈ ਜਿਸ ਨੂੰ ਆਪਣੇ ਪਿਤਾ ਸਿਬੋਨ ਦੇ ਗਧੇ ਚਾਰਦੇ ਸਮੇਂ ਗਰਮ ਪਾਣੀ ਦੇ ਚਸ਼ਮੇ ਲੱਭੇ ਸਨ। 25  ਅਨਾਹ ਦੇ ਬੱਚੇ ਸਨ: ਦਿਸ਼ੋਨ ਅਤੇ ਆਹਾਲੀਬਾਮਾਹ ਜੋ ਅਨਾਹ ਦੀ ਧੀ ਸੀ। 26  ਦਿਸ਼ੋਨ ਦੇ ਪੁੱਤਰ ਸਨ: ਹਮਦਾਨ, ਅਸ਼ਬਾਨ, ਯਿਥਰਾਨ ਅਤੇ ਕਰਾਨ।+ 27  ਏਜ਼ਰ ਦੇ ਪੁੱਤਰ ਸਨ: ਬਿਲਹਾਨ, ਜ਼ਾਵਾਨ ਅਤੇ ਅਕਾਨ। 28  ਦੀਸ਼ਾਨ ਦੇ ਪੁੱਤਰ ਸਨ: ਊਸ ਅਤੇ ਅਰਾਨ।+ 29  ਇਹ ਹੋਰੀ ਖ਼ਾਨਦਾਨ ਵਿੱਚੋਂ ਸ਼ੇਖ਼ ਸਨ: ਸ਼ੇਖ਼ ਲੋਟਾਨ, ਸ਼ੇਖ਼ ਸ਼ੋਬਾਲ, ਸ਼ੇਖ਼ ਸਿਬੋਨ, ਸ਼ੇਖ਼ ਅਨਾਹ, 30  ਸ਼ੇਖ਼ ਦਿਸ਼ੋਨ, ਸ਼ੇਖ਼ ਏਜ਼ਰ ਅਤੇ ਸ਼ੇਖ਼ ਦੀਸ਼ਾਨ।+ ਇਹ ਸੇਈਰ ਵਿਚ ਹੋਰੀ ਖ਼ਾਨਦਾਨ ਵਿੱਚੋਂ ਸ਼ੇਖ਼ ਸਨ। 31  ਇਜ਼ਰਾਈਲੀਆਂ* ਉੱਤੇ ਰਾਜ ਕਰਨ ਵਾਲੇ ਰਾਜਿਆਂ ਤੋਂ ਬਹੁਤ ਸਮਾਂ ਪਹਿਲਾਂ+ ਅਦੋਮ ’ਤੇ ਰਾਜ ਕਰਨ ਵਾਲੇ ਰਾਜਿਆਂ ਦੀ ਸੂਚੀ ਇਹ ਹੈ:+ 32  ਬਿਓਰ ਦੇ ਪੁੱਤਰ ਬੇਲਾ ਨੇ ਅਦੋਮ ਉੱਤੇ ਰਾਜ ਕਰਨਾ ਸ਼ੁਰੂ ਕੀਤਾ ਅਤੇ ਉਸ ਦੇ ਸ਼ਹਿਰ ਦਾ ਨਾਂ ਦਿਨਹਾਬਾਹ ਸੀ। 33  ਬੇਲਾ ਦੇ ਮਰਨ ਤੋਂ ਬਾਅਦ ਯੋਬਾਬ ਨੇ ਉਸ ਦੀ ਜਗ੍ਹਾ ਰਾਜ ਕਰਨਾ ਸ਼ੁਰੂ ਕੀਤਾ ਜੋ ਬਾਸਰਾਹ ਦੇ ਰਹਿਣ ਵਾਲੇ ਜ਼ਰਾਹ ਦਾ ਪੁੱਤਰ ਸੀ। 34  ਯੋਬਾਬ ਦੇ ਮਰਨ ਤੋਂ ਬਾਅਦ ਹੂਸ਼ਾਮ ਨੇ ਉਸ ਦੀ ਜਗ੍ਹਾ ਰਾਜ ਕਰਨਾ ਸ਼ੁਰੂ ਕੀਤਾ। ਹੂਸ਼ਾਮ ਤੇਮਾਨੀਆਂ ਦੇ ਇਲਾਕੇ ਤੋਂ ਸੀ। 35  ਹੂਸ਼ਾਮ ਦੇ ਮਰਨ ਤੋਂ ਬਾਅਦ ਬਦਦ ਦੇ ਪੁੱਤਰ ਹਦਦ ਨੇ ਉਸ ਦੀ ਜਗ੍ਹਾ ਰਾਜ ਕਰਨਾ ਸ਼ੁਰੂ ਕੀਤਾ ਅਤੇ ਉਸ ਦੇ ਸ਼ਹਿਰ ਦਾ ਨਾਂ ਅਵੀਤ ਸੀ। ਉਸ ਨੇ ਮੋਆਬ ਦੇ ਇਲਾਕੇ ਵਿਚ ਮਿਦਿਆਨੀਆਂ+ ਨੂੰ ਹਰਾਇਆ ਸੀ। 36  ਹਦਦ ਦੇ ਮਰਨ ਤੋਂ ਬਾਅਦ ਮਸਰੇਕਾਹ ਦੇ ਰਹਿਣ ਵਾਲੇ ਸਮਲਾਹ ਨੇ ਉਸ ਦੀ ਜਗ੍ਹਾ ਰਾਜ ਕਰਨਾ ਸ਼ੁਰੂ ਕੀਤਾ। 37  ਸਮਲਾਹ ਦੇ ਮਰਨ ਤੋਂ ਬਾਅਦ ਸ਼ਾਊਲ ਨੇ ਉਸ ਦੀ ਜਗ੍ਹਾ ਰਾਜ ਕਰਨਾ ਸ਼ੁਰੂ ਕੀਤਾ ਜੋ ਦਰਿਆ ਕੰਢੇ ਵੱਸੇ ਰਹੋਬੋਥ ਤੋਂ ਸੀ। 38  ਸ਼ਾਊਲ ਦੇ ਮਰਨ ਤੋਂ ਬਾਅਦ ਅਕਬੋਰ ਦੇ ਪੁੱਤਰ ਬਾਲ-ਹਾਨਾਨ ਨੇ ਉਸ ਦੀ ਜਗ੍ਹਾ ਰਾਜ ਕਰਨਾ ਸ਼ੁਰੂ ਕੀਤਾ। 39  ਅਕਬੋਰ ਦੇ ਪੁੱਤਰ ਬਾਲ-ਹਾਨਾਨ ਦੇ ਮਰਨ ਤੋਂ ਬਾਅਦ ਹਦਰ ਨੇ ਉਸ ਦੀ ਜਗ੍ਹਾ ਰਾਜ ਕਰਨਾ ਸ਼ੁਰੂ ਕੀਤਾ। ਉਸ ਦੇ ਸ਼ਹਿਰ ਦਾ ਨਾਂ ਪਾਊ ਅਤੇ ਉਸ ਦੀ ਪਤਨੀ ਦਾ ਨਾਂ ਮਹੇਟਬੇਲ ਸੀ ਜੋ ਮਟਰੇਦ ਦੀ ਧੀ ਅਤੇ ਮੇਜ਼ਾਹਾਬ ਦੀ ਦੋਹਤੀ ਸੀ। 40  ਇਹ ਏਸਾਓ ਦੀ ਪੀੜ੍ਹੀ ਵਿਚ ਪੈਦਾ ਹੋਏ ਸ਼ੇਖ਼ਾਂ ਦੇ ਨਾਂਵਾਂ ਦੀ ਸੂਚੀ ਹੈ ਜੋ ਉਨ੍ਹਾਂ ਦੇ ਪਰਿਵਾਰਾਂ ਅਤੇ ਇਲਾਕਿਆਂ ਮੁਤਾਬਕ ਦਿੱਤੀ ਗਈ ਹੈ: ਸ਼ੇਖ਼ ਤਿਮਨਾ, ਸ਼ੇਖ਼ ਅਲਵਾਹ, ਸ਼ੇਖ਼ ਯਥੇਥ,+ 41  ਸ਼ੇਖ਼ ਆਹਾਲੀਬਾਮਾਹ, ਸ਼ੇਖ਼ ਏਲਾਹ, ਸ਼ੇਖ਼ ਪੀਨੋਨ, 42  ਸ਼ੇਖ਼ ਕਨਜ਼, ਸ਼ੇਖ਼ ਤੇਮਾਨ, ਸ਼ੇਖ਼ ਮਿਬਸਾਰ, 43  ਸ਼ੇਖ਼ ਮਗਦੀਏਲ ਅਤੇ ਸ਼ੇਖ਼ ਈਰਾਮ। ਇਹ ਅਦੋਮ ਦੇ ਸ਼ੇਖ਼ਾਂ ਦੇ ਨਾਂਵਾਂ ਦੀ ਸੂਚੀ ਹੈ ਜੋ ਉਨ੍ਹਾਂ ਦੇ ਦੇਸ਼ ਵਿਚ ਉਨ੍ਹਾਂ ਦੇ ਇਲਾਕਿਆਂ ਮੁਤਾਬਕ ਦਿੱਤੀ ਗਈ ਹੈ।+ ਏਸਾਓ ਅਦੋਮੀਆਂ ਦਾ ਪੂਰਵਜ ਹੈ।+

ਫੁਟਨੋਟ

ਜਾਂ, “ਪੋਤੇ।”
ਜਾਂ, “ਪੋਤੇ।”
ਕਿਸੇ ਕਬੀਲੇ ਜਾਂ ਖ਼ਾਨਦਾਨ ਦਾ ਮੁਖੀ।
ਜਾਂ, “ਪੋਤੇ।”
ਜਾਂ, “ਪੋਤੇ।”
ਇਬ, “ਇਜ਼ਰਾਈਲ ਦੇ ਪੁੱਤਰਾਂ।”