ਯਿਰਮਿਯਾਹ 16:1-21
16 ਮੈਨੂੰ ਯਹੋਵਾਹ ਦਾ ਇਹ ਸੰਦੇਸ਼ ਦੁਬਾਰਾ ਮਿਲਿਆ:
2 “ਤੂੰ ਵਿਆਹ ਨਾ ਕਰਾਈਂ ਅਤੇ ਨਾ ਹੀ ਧੀਆਂ-ਪੁੱਤਰ ਪੈਦਾ ਕਰੀਂ
3 ਕਿਉਂਕਿ ਇਸ ਦੇਸ਼ ਵਿਚ ਪੈਦਾ ਹੋਏ ਧੀਆਂ-ਪੁੱਤਰਾਂ ਬਾਰੇ ਅਤੇ ਉਨ੍ਹਾਂ ਨੂੰ ਜਨਮ ਦੇਣ ਵਾਲੇ ਮਾਪਿਆਂ ਬਾਰੇ ਯਹੋਵਾਹ ਇਹ ਕਹਿੰਦਾ ਹੈ:
4 ‘ਉਹ ਗੰਭੀਰ ਬੀਮਾਰੀਆਂ ਨਾਲ ਮਰਨਗੇ,+ ਪਰ ਉਨ੍ਹਾਂ ਲਈ ਸੋਗ ਕਰਨ ਵਾਲਾ ਅਤੇ ਉਨ੍ਹਾਂ ਨੂੰ ਦਫ਼ਨਾਉਣ ਵਾਲਾ ਕੋਈ ਨਹੀਂ ਹੋਵੇਗਾ। ਉਨ੍ਹਾਂ ਦੀਆਂ ਲਾਸ਼ਾਂ ਜ਼ਮੀਨ ’ਤੇ ਰੂੜੀ ਵਾਂਗ ਪਈਆਂ ਰਹਿਣਗੀਆਂ।+ ਉਹ ਤਲਵਾਰ ਅਤੇ ਕਾਲ਼ ਨਾਲ ਮਰਨਗੇ+ ਅਤੇ ਉਨ੍ਹਾਂ ਦੀਆਂ ਲਾਸ਼ਾਂ ਆਕਾਸ਼ ਦੇ ਪੰਛੀ ਅਤੇ ਧਰਤੀ ਦੇ ਜਾਨਵਰ ਖਾਣਗੇ।’
5 ਯਹੋਵਾਹ ਇਹ ਕਹਿੰਦਾ ਹੈ,‘ਤੂੰ ਉਸ ਘਰ ਵਿਚ ਨਾ ਜਾਈਂ ਜਿੱਥੇ ਸੋਗ ਮਨਾਉਣ ਵਾਲਿਆਂ ਲਈ ਦਾਅਵਤ ਰੱਖੀ ਜਾਂਦੀ ਹੈ।’
ਤੂੰ ਵੈਣ ਪਾਉਣ ਜਾਂ ਹਮਦਰਦੀ ਜਤਾਉਣ ਲਈ ਨਾ ਜਾਈਂ।’+
ਯਹੋਵਾਹ ਕਹਿੰਦਾ ਹੈ, ‘ਕਿਉਂਕਿ ਮੈਂ ਇਨ੍ਹਾਂ ਲੋਕਾਂ ਤੋਂ ਆਪਣੀ ਸ਼ਾਂਤੀ,ਆਪਣਾ ਅਟੱਲ ਪਿਆਰ ਅਤੇ ਦਇਆ ਵਾਪਸ ਲੈ ਲਈ ਹੈ।+
6 ਇਸ ਦੇਸ਼ ਦੇ ਛੋਟੇ ਤੋਂ ਲੈ ਕੇ ਵੱਡੇ ਲੋਕਾਂ ਤਕ ਸਾਰੇ ਮਰ ਜਾਣਗੇ।
ਉਨ੍ਹਾਂ ਨੂੰ ਦਫ਼ਨਾਇਆ ਨਹੀਂ ਜਾਵੇਗਾ,ਉਨ੍ਹਾਂ ਲਈ ਕੋਈ ਸੋਗ ਨਹੀਂ ਮਨਾਏਗਾਅਤੇ ਨਾ ਹੀ ਕੋਈ ਆਪਣੇ ਸਰੀਰ ਨੂੰ ਕੱਟੇ-ਵੱਢੇਗਾ ਜਾਂ ਸਿਰ ਗੰਜਾ ਕਰਵਾਏਗਾ।*
7 ਕੋਈ ਵੀ ਸੋਗ ਮਨਾਉਣ ਵਾਲਿਆਂ ਨੂੰ ਰੋਟੀ ਨਹੀਂ ਦੇਵੇਗਾਅਤੇ ਨਾ ਹੀ ਆਪਣਿਆਂ ਦੀ ਮੌਤ ’ਤੇ ਉਨ੍ਹਾਂ ਨੂੰ ਦਿਲਾਸਾ ਦੇਵੇਗਾਅਤੇ ਨਾ ਹੀ ਕੋਈ ਉਨ੍ਹਾਂ ਦੇ ਮਾਤਾ-ਪਿਤਾ ਦੀ ਮੌਤ ’ਤੇਉਨ੍ਹਾਂ ਨੂੰ ਦਿਲਾਸੇ ਦਾ ਪਿਆਲਾ ਦੇਵੇਗਾ।
8 ਤੂੰ ਦਾਅਵਤ ਵਾਲੇ ਘਰ ਨਾ ਜਾਹਅਤੇ ਨਾ ਹੀ ਉਨ੍ਹਾਂ ਨਾਲ ਬੈਠ ਕੇ ਖਾ-ਪੀ।’
9 “ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਇਹ ਕਹਿੰਦਾ ਹੈ, ‘ਮੈਂ ਤੁਹਾਡੇ ਜੀਉਂਦੇ-ਜੀ ਤੁਹਾਡੀਆਂ ਅੱਖਾਂ ਸਾਮ੍ਹਣੇ ਇਸ ਜਗ੍ਹਾ ਖ਼ੁਸ਼ੀ ਦੀ ਆਵਾਜ਼, ਜਸ਼ਨ ਮਨਾਉਣ ਦੀ ਆਵਾਜ਼, ਲਾੜੇ ਦੀ ਆਵਾਜ਼ ਤੇ ਲਾੜੀ ਦੀ ਆਵਾਜ਼ ਬੰਦ ਕਰ ਦਿਆਂਗਾ।’+
10 “ਜਦੋਂ ਤੂੰ ਇਹ ਸਾਰੀਆਂ ਗੱਲਾਂ ਲੋਕਾਂ ਨੂੰ ਦੱਸੇਂਗਾ, ਤਾਂ ਉਹ ਤੈਨੂੰ ਪੁੱਛਣਗੇ, ‘ਯਹੋਵਾਹ ਨੇ ਕਿਉਂ ਕਿਹਾ ਹੈ ਕਿ ਉਹ ਸਾਡੇ ਉੱਤੇ ਇੰਨੀ ਵੱਡੀ ਬਿਪਤਾ ਲਿਆਵੇਗਾ? ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਖ਼ਿਲਾਫ਼ ਕਿਹੜੀ ਗ਼ਲਤੀ ਅਤੇ ਕਿਹੜਾ ਪਾਪ ਕੀਤਾ ਹੈ?’+
11 ਤੂੰ ਉਨ੍ਹਾਂ ਨੂੰ ਇਹ ਕਹੀਂ, ‘“ਕਿਉਂਕਿ ਤੁਹਾਡੇ ਪਿਉ-ਦਾਦਿਆਂ ਨੇ ਮੈਨੂੰ ਤਿਆਗ ਦਿੱਤਾ,”+ ਯਹੋਵਾਹ ਕਹਿੰਦਾ ਹੈ, “ਅਤੇ ਉਹ ਦੂਜੇ ਦੇਵਤਿਆਂ ਦੇ ਪਿੱਛੇ ਚੱਲਦੇ ਰਹੇ ਅਤੇ ਉਨ੍ਹਾਂ ਦੀ ਭਗਤੀ ਕਰਦੇ ਰਹੇ ਅਤੇ ਉਨ੍ਹਾਂ ਅੱਗੇ ਮੱਥਾ ਟੇਕਦੇ ਰਹੇ।+ ਉਨ੍ਹਾਂ ਨੇ ਮੈਨੂੰ ਛੱਡ ਦਿੱਤਾ ਅਤੇ ਮੇਰੇ ਕਾਨੂੰਨ ਦੀ ਪਾਲਣਾ ਨਹੀਂ ਕੀਤੀ।+
12 ਪਰ ਤੁਸੀਂ ਆਪਣੇ ਪਿਉ-ਦਾਦਿਆਂ ਨਾਲੋਂ ਵੀ ਭੈੜੇ ਨਿਕਲੇ+ ਅਤੇ ਤੁਹਾਡੇ ਵਿੱਚੋਂ ਹਰੇਕ ਜਣਾ ਮੇਰਾ ਕਹਿਣਾ ਮੰਨਣ ਦੀ ਬਜਾਇ ਢੀਠ ਹੋ ਕੇ ਆਪਣੇ ਦੁਸ਼ਟ ਦਿਲ ਦੀ ਇੱਛਾ ਮੁਤਾਬਕ ਚੱਲਦਾ ਹੈ।+
13 ਇਸ ਲਈ ਮੈਂ ਤੁਹਾਨੂੰ ਇਸ ਦੇਸ਼ ਵਿੱਚੋਂ ਵਗਾਹ ਕੇ ਅਜਿਹੇ ਦੇਸ਼ ਵਿਚ ਸੁੱਟਾਂਗਾ ਜਿਸ ਨੂੰ ਨਾ ਤਾਂ ਤੁਸੀਂ ਤੇ ਨਾ ਹੀ ਤੁਹਾਡੇ ਪਿਉ-ਦਾਦੇ ਜਾਣਦੇ ਸਨ+ ਅਤੇ ਉੱਥੇ ਤੁਹਾਨੂੰ ਦੂਜੇ ਦੇਵਤਿਆਂ ਦੀ ਦਿਨ-ਰਾਤ ਭਗਤੀ ਕਰਨੀ ਪਵੇਗੀ+ ਕਿਉਂਕਿ ਮੈਂ ਤੁਹਾਡੇ ’ਤੇ ਬਿਲਕੁਲ ਤਰਸ ਨਹੀਂ ਖਾਵਾਂਗਾ।”’
14 ਯਹੋਵਾਹ ਕਹਿੰਦਾ ਹੈ, “‘ਪਰ ਉਹ ਦਿਨ ਆ ਰਹੇ ਹਨ ਜਦੋਂ ਉਹ ਫਿਰ ਨਾ ਕਹਿਣਗੇ: “ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਜਿਹੜਾ ਆਪਣੀ ਪਰਜਾ ਇਜ਼ਰਾਈਲ ਨੂੰ ਮਿਸਰ ਦੇਸ਼ ਵਿੱਚੋਂ ਬਾਹਰ ਕੱਢ ਲਿਆਇਆ ਸੀ!”+
15 ਇਸ ਦੀ ਬਜਾਇ, ਉਹ ਕਹਿਣਗੇ: “ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਜਿਹੜਾ ਆਪਣੀ ਪਰਜਾ ਇਜ਼ਰਾਈਲ ਨੂੰ ਉੱਤਰ ਦੇਸ਼ ਵਿੱਚੋਂ ਅਤੇ ਉਨ੍ਹਾਂ ਸਾਰੇ ਦੇਸ਼ਾਂ ਵਿੱਚੋਂ ਕੱਢ ਲਿਆਇਆ ਜਿਨ੍ਹਾਂ ਦੇਸ਼ਾਂ ਵਿਚ ਉਸ ਨੇ ਉਨ੍ਹਾਂ ਨੂੰ ਖਿੰਡਾ ਦਿੱਤਾ ਸੀ!” ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਲੈ ਆਵਾਂਗਾ ਜੋ ਮੈਂ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਦਿੱਤਾ ਸੀ।’+
16 ਯਹੋਵਾਹ ਕਹਿੰਦਾ ਹੈ, ‘ਮੈਂ ਬਹੁਤ ਸਾਰੇ ਮਛਿਆਰੇ ਘੱਲਾਂਗਾਅਤੇ ਉਹ ਉਨ੍ਹਾਂ ਨੂੰ ਫੜਨਗੇ।
ਇਸ ਤੋਂ ਬਾਅਦ ਮੈਂ ਬਹੁਤ ਸਾਰੇ ਸ਼ਿਕਾਰੀ ਭੇਜਾਂਗਾ,ਉਹ ਹਰ ਪਹਾੜ ਅਤੇ ਪਹਾੜੀ ਉੱਤੇਅਤੇ ਚਟਾਨਾਂ ਦੀਆਂ ਵਿੱਥਾਂ ਵਿੱਚੋਂ ਉਨ੍ਹਾਂ ਦਾ ਸ਼ਿਕਾਰ ਕਰਨਗੇ।
17 ਮੇਰੀਆਂ ਅੱਖਾਂ ਉਨ੍ਹਾਂ ਦੇ ਸਾਰੇ ਕੰਮਾਂ* ’ਤੇ ਲੱਗੀਆਂ ਹੋਈਆਂ ਹਨ।
ਉਨ੍ਹਾਂ ਦੇ ਕੰਮ ਮੇਰੇ ਤੋਂ ਲੁਕੇ ਹੋਏ ਨਹੀਂ ਹਨਅਤੇ ਨਾ ਹੀ ਉਨ੍ਹਾਂ ਦੀਆਂ ਗ਼ਲਤੀਆਂ ਮੇਰੀਆਂ ਨਜ਼ਰਾਂ ਤੋਂ ਲੁਕੀਆਂ ਹੋਈਆਂ ਹਨ।
18 ਪਹਿਲਾਂ ਮੈਂ ਉਨ੍ਹਾਂ ਦੀਆਂ ਗ਼ਲਤੀਆਂ ਅਤੇ ਪਾਪਾਂ ਦਾ ਪੂਰਾ ਲੇਖਾ ਲਵਾਂਗਾ+ਕਿਉਂਕਿ ਉਨ੍ਹਾਂ ਨੇ ਮੇਰੇ ਦੇਸ਼ ਨੂੰ ਆਪਣੇ ਘਿਣਾਉਣੇ ਦੇਵਤਿਆਂ ਦੀਆਂ ਬੇਜਾਨ ਮੂਰਤਾਂ* ਨਾਲ ਭ੍ਰਿਸ਼ਟ ਕਰ ਦਿੱਤਾ ਹੈਅਤੇ ਮੇਰੀ ਵਿਰਾਸਤ ਨੂੰ ਆਪਣੀਆਂ ਘਿਣਾਉਣੀਆਂ ਚੀਜ਼ਾਂ ਨਾਲ ਭਰ ਦਿੱਤਾ ਹੈ।’”+
19 ਹੇ ਯਹੋਵਾਹ, ਤੂੰ ਮੇਰੀ ਤਾਕਤ ਅਤੇ ਮੇਰਾ ਕਿਲਾ ਹੈਂ,ਬਿਪਤਾ ਦੇ ਵੇਲੇ ਮੇਰੇ ਲੁਕਣ ਦੀ ਥਾਂ ਹੈਂ,+ਧਰਤੀ ਦੇ ਕੋਨੇ-ਕੋਨੇ ਤੋਂ ਕੌਮਾਂ ਤੇਰੇ ਕੋਲ ਆਉਣਗੀਆਂਅਤੇ ਉਹ ਤੈਨੂੰ ਕਹਿਣਗੀਆਂ: “ਸਾਡੇ ਪਿਉ-ਦਾਦਿਆਂ ਨੂੰ ਵਿਰਾਸਤ ਵਿਚ ਨਿਰਾ ਝੂਠ* ਮਿਲਿਆ ਹੈ,ਹਾਂ, ਵਿਅਰਥ ਅਤੇ ਬੇਕਾਰ ਚੀਜ਼ਾਂ ਜਿਨ੍ਹਾਂ ਦਾ ਕੋਈ ਫ਼ਾਇਦਾ ਨਹੀਂ।”+
20 ਕੀ ਇਨਸਾਨ ਆਪਣੇ ਲਈ ਈਸ਼ਵਰ ਬਣਾ ਸਕਦਾ ਹੈ?
ਉਹ ਜਿਹੜੇ ਈਸ਼ਵਰ ਬਣਾਉਂਦਾ ਹੈ, ਉਹ ਅਸਲ ਵਿਚ ਈਸ਼ਵਰ ਹੈ ਹੀ ਨਹੀਂ।+
21 “ਇਸ ਲਈ ਮੈਂ ਉਨ੍ਹਾਂ ਨੂੰ ਦਿਖਾਵਾਂਗਾ,ਹਾਂ, ਇਸ ਵਾਰ ਮੈਂ ਉਨ੍ਹਾਂ ਨੂੰ ਆਪਣੀ ਤਾਕਤ ਅਤੇ ਆਪਣਾ ਬਲ ਦਿਖਾਵਾਂਗਾਅਤੇ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੇਰਾ ਨਾਂ ਯਹੋਵਾਹ ਹੈ।”
ਫੁਟਨੋਟ
^ ਬਾਗ਼ੀ ਇਜ਼ਰਾਈਲ ਵਿਚ ਸੋਗ ਮਨਾਉਣ ਵੇਲੇ ਝੂਠੇ ਧਰਮਾਂ ਦੇ ਇਹ ਰੀਤੀ-ਰਿਵਾਜ ਕੀਤੇ ਜਾਂਦੇ ਸਨ।
^ ਇਬ, “ਰਾਹਾਂ।”
^ ਇਬ, “ਲਾਸ਼ਾਂ।”
^ ਯਾਨੀ, ਝੂਠੇ ਦੇਵਤਿਆਂ ਦੀ ਭਗਤੀ।