ਪਰਮੇਸ਼ੁਰ ਦੇ ਬਚਨ ਬਾਰੇ ਜਾਣੋ
ਬਾਈਬਲ ਵਿਚ ਸਾਡੇ ਲਈ ਪਰਮੇਸ਼ੁਰ ਦਾ ਸੰਦੇਸ਼ ਦਿੱਤਾ ਗਿਆ ਹੈ। ਇਹ ਸਾਨੂੰ ਦੱਸਦੀ ਹੈ ਕਿ ਅਸੀਂ ਜ਼ਿੰਦਗੀ ਵਿਚ ਕਾਮਯਾਬ ਕਿਵੇਂ ਹੋਈਏ ਅਤੇ ਪਰਮੇਸ਼ੁਰ ਨੂੰ ਕਿਵੇਂ ਖ਼ੁਸ਼ ਕਰੀਏ। ਇਹ ਥੱਲੇ ਦਿੱਤੇ ਸਵਾਲਾਂ ਦੇ ਜਵਾਬ ਵੀ ਦਿੰਦੀ ਹੈ:
ਬਾਈਬਲ ਵਿੱਚੋਂ ਆਇਤਾਂ ਕਿਵੇਂ ਲੱਭੀਏ?
ਬਾਈਬਲ 66 ਛੋਟੀਆਂ-ਛੋਟੀਆਂ ਕਿਤਾਬਾਂ ਦੀ ਬਣੀ ਹੋਈ ਹੈ। ਇਹ ਦੋ ਹਿੱਸਿਆਂ ਵਿਚ ਵੰਡੀ ਗਈ ਹੈ: ਇਬਰਾਨੀ-ਅਰਾਮੀ ਲਿਖਤਾਂ (“ਪੁਰਾਣਾ ਨੇਮ”) ਅਤੇ ਯੂਨਾਨੀ ਲਿਖਤਾਂ (“ਨਵਾਂ ਨੇਮ”)। ਹਰ ਕਿਤਾਬ ਨੂੰ ਅਧਿਆਵਾਂ ਤੇ ਆਇਤਾਂ ਵਿਚ ਵੰਡਿਆ ਗਿਆ ਹੈ। ਜਦੋਂ ਬਾਈਬਲ ਤੋਂ ਕੋਈ ਹਵਾਲਾ ਦਿੱਤਾ ਜਾਂਦਾ ਹੈ, ਤਾਂ ਕਿਤਾਬ ਦੇ ਨਾਂ ਤੋਂ ਬਾਅਦ ਦਾ ਨੰਬਰ ਅਧਿਆਇ ਦਾ ਨੰਬਰ ਹੁੰਦਾ ਹੈ ਅਤੇ ਉਸ ਤੋਂ ਅਗਲਾ ਨੰਬਰ ਆਇਤ ਦਾ ਨੰਬਰ ਹੁੰਦਾ ਹੈ। ਮਿਸਾਲ ਲਈ, ਉਤਪਤ 1:1 ਦਾ ਮਤਲਬ ਹੈ ਉਤਪਤ ਅਧਿਆਇ 1 ਅਤੇ ਆਇਤ 1.