ਸਵਾਲ 14
ਤੁਸੀਂ ਆਪਣੀਆਂ ਚੀਜ਼ਾਂ ਦੀ ਸਹੀ ਵਰਤੋਂ ਕਿਵੇਂ ਕਰ ਸਕਦੇ ਹੋ?
“ਮੌਜ-ਮਸਤੀ ਦਾ ਪ੍ਰੇਮੀ ਕੰਗਾਲ ਹੋ ਜਾਵੇਗਾ; ਜਿਸ ਨੂੰ ਦਾਖਰਸ ਤੇ ਤੇਲ ਨਾਲ ਪਿਆਰ ਹੈ, ਉਹ ਅਮੀਰ ਨਹੀਂ ਹੋਵੇਗਾ।”
“ਉਧਾਰ ਲੈਣ ਵਾਲਾ ਉਧਾਰ ਦੇਣ ਵਾਲੇ ਦਾ ਗ਼ੁਲਾਮ ਹੁੰਦਾ ਹੈ।”
“ਤੁਹਾਡੇ ਵਿੱਚੋਂ ਅਜਿਹਾ ਕੌਣ ਹੈ ਜੋ ਬੁਰਜ ਬਣਾਉਣਾ ਚਾਹੁੰਦਾ ਹੋਵੇ ਅਤੇ ਪਹਿਲਾਂ ਬੈਠ ਕੇ ਪੂਰਾ ਹਿਸਾਬ ਨਾ ਲਾਵੇ ਕਿ ਉਸ ਕੋਲ ਬੁਰਜ ਬਣਾਉਣ ਲਈ ਪੈਸਾ ਹੈ ਜਾਂ ਨਹੀਂ? ਨਹੀਂ ਤਾਂ ਹੋ ਸਕਦਾ ਹੈ ਕਿ ਤੁਸੀਂ ਨੀਂਹਾਂ ਪਾਉਣ ਤੋਂ ਬਾਅਦ ਇਸ ਨੂੰ ਪੂਰਾ ਨਾ ਕਰ ਸਕੋ ਅਤੇ ਦੇਖਣ ਵਾਲੇ ਸਾਰੇ ਲੋਕ ਤੁਹਾਡਾ ਮਜ਼ਾਕ ਉਡਾਉਣ ਤੇ ਕਹਿਣ: ‘ਇਸ ਬੰਦੇ ਨੇ ਬੁਰਜ ਬਣਾਉਣਾ ਸ਼ੁਰੂ ਤਾਂ ਕਰ ਲਿਆ, ਪਰ ਪੂਰਾ ਨਾ ਕਰ ਸਕਿਆ।’”
“ਜਦੋਂ ਲੋਕ ਰੱਜ ਗਏ, ਤਾਂ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: ‘ਸਾਰੇ ਬਚੇ ਹੋਏ ਟੁਕੜੇ ਇਕੱਠੇ ਕਰ ਲਓ ਤਾਂਕਿ ਇਹ ਬੇਕਾਰ ਨਾ ਜਾਣ।’”