Skip to content

Skip to table of contents

1.7-1

ਯਿਸੂ ਦੀ ਜ਼ਿੰਦਗੀ ਦੀਆਂ ਖ਼ਾਸ ਘਟਨਾਵਾਂ—ਯਿਸੂ ਦੀ ਸੇਵਾ ਸ਼ੁਰੂ ਹੋਣ ਤੋਂ ਪਹਿਲਾਂ ਜੋ ਵਾਪਰਿਆ

ਇੰਜੀਲਾਂ ਵਿਚ ਦਰਜ ਘਟਨਾਵਾਂ ਨੂੰ ਤਾਰੀਖ਼ ਅਨੁਸਾਰ ਦਿੱਤਾ ਗਿਆ ਹੈ

ਚਾਰਟਾਂ ਅਤੇ ਨਕਸ਼ਿਆਂ ਤੋਂ ਪਤਾ ਲੱਗਦਾ ਹੈ ਕਿ ਯਿਸੂ ਕਿੱਥੇ-ਕਿੱਥੇ ਗਿਆ ਸੀ ਅਤੇ ਉਸ ਨੇ ਕਿਹੜੀ-ਕਿਹੜੀ ਜਗ੍ਹਾ ਪ੍ਰਚਾਰ ਕੀਤਾ ਸੀ। ਨਕਸ਼ੇ ʼਤੇ ਤੀਰ ਦੇ ਨਿਸ਼ਾਨ ਇਹ ਨਹੀਂ ਦਿਖਾਉਂਦੇ ਕਿ ਯਿਸੂ ਕਿਸ ਰਾਹ ਥਾਣੀਂ ਗਿਆ ਸੀ, ਪਰ ਇਹ ਦਿਖਾਉਂਦੇ ਹਨ ਕਿ ਉਹ ਕਿਸ ਪਾਸੇ ਗਿਆ ਸੀ।

ਯਿਸੂ ਦੀ ਸੇਵਾ ਸ਼ੁਰੂ ਹੋਣ ਤੋਂ ਪਹਿਲਾਂ ਜੋ ਵਾਪਰਿਆ

ਸਮਾਂ

ਜਗ੍ਹਾ

ਘਟਨਾ

ਮੱਤੀ

ਮਰਕੁਸ

ਲੂਕਾ

ਯੂਹੰਨਾ

3 ਈ. ਪੂ.

ਯਰੂਸ਼ਲਮ, ਮੰਦਰ

ਜਬਰਾਏਲ ਦੂਤ ਨੇ ਜ਼ਕਰਯਾਹ ਨੂੰ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਜਨਮ ਬਾਰੇ ਦੱਸਿਆ

   

1:​5-​25

 

ਲਗਭਗ 2 ਈ. ਪੂ.

ਨਾਸਰਤ; ਯਹੂਦਿਯਾ

ਜਬਰਾਏਲ ਦੂਤ ਨੇ ਮਰੀਅਮ ਨੂੰ ਯਿਸੂ ਦੇ ਜਨਮ ਬਾਰੇ ਦੱਸਿਆ; ਉਹ ਆਪਣੀ ਰਿਸ਼ਤੇਦਾਰ ਇਲੀਸਬਤ ਨੂੰ ਮਿਲਣ ਗਈ

   

1:​26-​56

 

2 ਈ. ਪੂ.

ਯਹੂਦਿਯਾ ਦਾ ਪਹਾੜੀ ਇਲਾਕਾ

ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਜਨਮ ਅਤੇ ਨਾਂ; ਜ਼ਕਰਯਾਹ ਨੇ ਭਵਿੱਖਬਾਣੀ ਕੀਤੀ; ਯੂਹੰਨਾ ਉਜਾੜ ਵਿਚ ਰਹੇਗਾ

   

1:​57-​80

 

2 ਈ. ਪੂ., ਲਗਭਗ 1 ਅਕਤੂਬਰ

ਬੈਤਲਹਮ

ਯਿਸੂ ਦਾ ਜਨਮ; “‘ਸ਼ਬਦ’ ਇਨਸਾਨ ਬਣਿਆ”

1:​1-​25

 

2:​1-7

1:14

ਬੈਤਲਹਮ ਦੇ ਨੇੜੇ; ਬੈਤਲਹਮ

ਦੂਤ ਨੇ ਚਰਵਾਹਿਆਂ ਨੂੰ ਖ਼ੁਸ਼ ਖ਼ਬਰੀ ਸੁਣਾਈ; ਦੂਤਾਂ ਨੇ ਪਰਮੇਸ਼ੁਰ ਦੀ ਮਹਿਮਾ ਕੀਤੀ; ਚਰਵਾਹੇ ਬੱਚੇ ਨੂੰ ਮਿਲਣ ਗਏ

   

2:​8-​20

 

ਬੈਤਲਹਮ; ਯਰੂਸ਼ਲਮ

ਯਿਸੂ ਦੀ ਸੁੰਨਤ ਕੀਤੀ ਗਈ (8ਵੇਂ ਦਿਨ); ਮਾਪੇ ਉਸ ਨੂੰ ਮੰਦਰ ਵਿਚ ਲੈ ਕੇ ਆਏ (40 ਦਿਨਾਂ ਬਾਅਦ)

   

2:​21-​38

 

1 ਈ. ਪੂ. ਜਾਂ 1 ਈ.

ਯਰੂਸ਼ਲਮ; ਬੈਤਲਹਮ; ਮਿਸਰ; ਨਾਸਰਤ

ਜੋਤਸ਼ੀ ਮਿਲਣ ਆਏ; ਪਰਿਵਾਰ ਮਿਸਰ ਨੂੰ ਭੱਜ ਗਿਆ; ਹੇਰੋਦੇਸ ਨੇ ਬੱਚੇ ਮਰਵਾਏ; ਪਰਿਵਾਰ ਮਿਸਰ ਤੋਂ ਵਾਪਸ ਆ ਕੇ ਨਾਸਰਤ ਵਿਚ ਰਿਹਾ

2:​1-​23

 

2:​39, 40

 

 

12 ਈ. ਪਸਾਹ ਦਾ ਤਿਉਹਾਰ

ਯਰੂਸ਼ਲਮ

ਬਾਰਾਂ ਸਾਲਾਂ ਦੇ ਯਿਸੂ ਨੇ ਮੰਦਰ ਵਿਚ ਧਾਰਮਿਕ ਗੁਰੂਆਂ ਤੋਂ ਸਵਾਲ ਪੁੱਛੇ

   

2:​41-​50

 
 

ਨਾਸਰਤ

ਵਾਪਸ ਨਾਸਰਤ ਨੂੰ ਆਇਆ; ਆਪਣੇ ਮਾਪਿਆਂ ਦੇ ਅਧੀਨ ਰਿਹਾ; ਤਰਖਾਣ ਦਾ ਕੰਮ ਸਿੱਖਿਆ; ਮਰੀਅਮ ਨੇ ਚਾਰ ਹੋਰ ਮੁੰਡਿਆਂ ਅਤੇ ਕੁੜੀਆਂ ਦੀ ਪਰਵਰਿਸ਼ ਕੀਤੀ (ਮੱਤੀ 13:​55, 56; ਮਰ 6:3)

   

2:​51, 52

 

29 ਈ. ਦੀ ਬਸੰਤ

ਉਜਾੜ, ਯਰਦਨ ਦਰਿਆ

ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਸੇਵਾ ਸ਼ੁਰੂ ਕੀਤੀ

3:​1-​12

1:​1-8

3:​1-​18

1:​6-8