ਮੁੱਖ ਪੰਨੇ ਤੋਂ | ਅਲੌਕਿਕ ਸ਼ਕਤੀਆਂ ਪਿੱਛੇ ਕਿਸ ਦਾ ਹੱਥ ਹੈ?
ਅਲੌਕਿਕ ਸ਼ਕਤੀਆਂ ਵਿਚ ਦਿਲਚਸਪੀ!
‘ਅੱਜ ਮਿਥਿਹਾਸਕ ਕਹਾਣੀਆਂ ਦੇ ਨਾਲ-ਨਾਲ ਭੂਤਾਂ ਅਤੇ ਨਾਗਿਨਾਂ ਵਾਲੇ ਨਾਟਕ ਜ਼ਿਆਦਾ ਮਸ਼ਹੂਰ ਹੋ ਰਹੇ ਹਨ।’
ਕਿਤਾਬਾਂ, ਫ਼ਿਲਮਾਂ ਅਤੇ ਵੀਡੀਓ ਗੇਮਾਂ ਵਿਚ ਅਕਸਰ ਭੂਤਾਂ ਨੂੰ ਜਵਾਨ ਜਾਂ ਬੁੱਢੇ ਅਤੇ ਚੁੜੇਲਾਂ ਨੂੰ ਸੋਹਣੀਆਂ-ਮਨਮੋਹਣੀਆਂ ਕੁੜੀਆਂ ਦੇ ਰੂਪ ਵਿਚ ਦਿਖਾਇਆ ਜਾਂਦਾ ਹੈ। ਕਿਉਂ? *
ਦ ਹਿੰਦੁਸਤਾਨ ਟਾਈਮਜ਼ ਅਖ਼ਬਾਰ ਮੁਤਾਬਕ ਕੁਝ ਸਾਲ ਪਹਿਲਾਂ ਇਕ ਸਰਵੇ ਕਰਾਇਆ ਗਿਆ ਜਿਸ ਤੋਂ ਪਤਾ ਲੱਗਾ ਕਿ 46 ਪ੍ਰਤਿਸ਼ਤ ਭਾਰਤੀ ਭੂਤਾਂ ’ਤੇ ਵਿਸ਼ਵਾਸ ਕਰਦੇ ਹਨ। ਹਾਲ ਹੀ ਵਿਚ ਹੋਏ ਇਕ ਸਰਵੇ ਮੁਤਾਬਕ ਹੁਣ ਇਨ੍ਹਾਂ ਦੀ ਗਿਣਤੀ 56 ਪ੍ਰਤਿਸ਼ਤ ਹੋ ਗਈ ਹੈ। ਸਮਾਜ-ਵਿਗਿਆਨ ਦਾ ਪ੍ਰੋਫ਼ੈਸਰ ਕਲੋਡ ਫਿਸ਼ਰ ਲਿਖਦਾ ਹੈ: “ਅਮਰੀਕਾ ਵਿਚ ਬਜ਼ੁਰਗਾਂ ਨਾਲੋਂ ਦੋ ਗੁਣਾ ਜ਼ਿਆਦਾ ਨੌਜਵਾਨ ਚੇਲੇ-ਚਾਂਟਿਆਂ ਕੋਲ ਜਾਂਦੇ ਹਨ, ਭੂਤਾਂ ’ਤੇ ਵਿਸ਼ਵਾਸ ਕਰਦੇ ਹਨ ਅਤੇ ਇਹ ਵੀ ਮੰਨਦੇ ਹਨ ਕਿ ਕਈ ਘਰਾਂ ਵਿਚ ਭੂਤਾਂ ਦਾ ਵਾਸ ਹੈ।”
ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਲੋਕਾਂ ਵਿਚ ਭੂਤ-ਪ੍ਰੇਤ ਵੱਸਣ ਵਾਲੀਆਂ ਕਹਾਣੀਆਂ ਫਿਰ ਤੋਂ ਬਹੁਤ ਜ਼ਿਆਦਾ ਮਸ਼ਹੂਰ ਹੋ ਰਹੀਆਂ ਹਨ। ਇਕ ਅਖ਼ਬਾਰ ਦੱਸਦੀ ਹੈ ਕਿ ਕਈ ਸਭਿਆਚਾਰਾਂ ਵਿਚ ਭੂਤਾਂ-ਪ੍ਰੇਤਾਂ ਵਾਲੀਆਂ ਕਹਾਣੀਆਂ ਦੁਬਾਰਾ ਇਸ ਕਰਕੇ ਮਸ਼ਹੂਰ ਹੋਈਆਂ ਹਨ ਕਿਉਂਕਿ ਪਿਛਲੇ ਦਹਾਕੇ ਤੋਂ ਇਨ੍ਹਾਂ ਵਿਚ ਭੂਤਾਂ, ਚੁੜੇਲਾਂ ਜਾਂ ਨਾਗਿਨਾਂ ਵਰਗੇ ਪਾਤਰ ਪਾਏ ਜਾ ਰਹੇ ਹਨ।
ਇਕ ਰਿਪੋਰਟ ਮੁਤਾਬਕ “ਦੁਨੀਆਂ ਭਰ ਦੇ 25 ਤੋਂ 50% ਲੋਕ ਭੂਤਾਂ ’ਤੇ ਵਿਸ਼ਵਾਸ ਕਰਦੇ ਹਨ ਅਤੇ ਬਹੁਤ ਸਾਰੇ ਸਭਿਆਚਾਰਾਂ ਦੇ ਸਾਹਿੱਤ ਵਿਚ ਮੁੱਖ ਤੌਰ ’ਤੇ ਭੂਤਾਂ-ਪ੍ਰੇਤਾਂ ਬਾਰੇ ਦੱਸਿਆ ਜਾਂਦਾ ਹੈ।” ਸਮਾਜ-ਵਿਗਿਆਨ ਦੇ ਪ੍ਰੋਫ਼ੈਸਰਾਂ ਕ੍ਰਿਸਟਫਰ ਬੇਡਰ ਅਤੇ ਕਾਰਸਨ ਮੈਨਕਨ ਨੇ ਅਮਰੀਕਾ ਵਿਚ ਇਕ ਸਰਵੇ ਕੀਤਾ, “ਜਿਸ ਵਿਚ ਇਹ ਹੈਰਾਨ ਕਰਨ ਵਾਲਾ ਸੱਚ ਸਾਮ੍ਹਣੇ ਆਇਆ ਕਿ 70 ਤੋਂ 80% ਅਮਰੀਕੀ ਕਿਸੇ-ਨ-ਕਿਸੇ ਤਰ੍ਹਾਂ ਦੀ ਜਾਦੂਗਰੀ ’ਤੇ ਵਿਸ਼ਵਾਸ ਕਰਦੇ ਹਨ।”
ਕੀ ਜਾਦੂਗਰੀ ਨਾਲ ਕਿਸੇ ਵੀ ਤਰ੍ਹਾਂ ਦਾ ਸੰਬੰਧ ਰੱਖਣਾ ਕੋਈ ਮਾੜੀ-ਮੋਟੀ ਗੱਲ ਹੈ?
^ ਪੈਰਾ 4 ਅਲੌਕਿਕ ਸ਼ਕਤੀਆਂ: ਇਹ ਉਹ ਸ਼ਕਤੀਆਂ ਹਨ “ਜਿਨ੍ਹਾਂ ਨੂੰ ਨਾ ਤਾਂ ਵਿਗਿਆਨ ਤੇ ਨਾ ਹੀ ਕੁਦਰਤੀ ਨਿਯਮ ਸਮਝਾ ਸਕਦੇ ਹਨ।”