ਪਤੀ-ਪਤਨੀਆਂ ਲਈ
4: ਮਾਫ਼ ਕਰੋ
ਇਸ ਦਾ ਕੀ ਮਤਲਬ ਹੈ?
ਮਾਫ਼ ਕਰਨ ਦਾ ਮਤਲਬ ਹੈ ਕਿ ਨਾ ਤਾਂ ਗ਼ਲਤੀ ਬਾਰੇ ਸੋਚਦੇ ਰਹਿਣਾ ਤੇ ਨਾ ਹੀ ਨਾਰਾਜ਼ਗੀ ਪਾਲਣੀ। ਮਾਫ਼ ਕਰ ਕੇ ਤੁਸੀਂ ਇਹ ਨਹੀਂ ਕਹਿ ਰਹੇ ਹੁੰਦੇ ਕਿ ਗ਼ਲਤੀ ਹੋਈ ਹੀ ਨਹੀਂ ਜਾਂ ਗੱਲ ਬਹੁਤ ਮਾਮੂਲੀ ਸੀ।
ਬਾਈਬਲ ਦਾ ਅਸੂਲ: “ਜੇ ਕਿਸੇ ਨੇ ਤੁਹਾਨੂੰ ਕਿਸੇ ਗੱਲੋਂ ਨਾਰਾਜ਼ ਕੀਤਾ ਵੀ ਹੈ, ਤਾਂ ਵੀ ਤੁਸੀਂ ਇਕ-ਦੂਜੇ ਦੀ ਸਹਿੰਦੇ ਰਹੋ ਅਤੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਰਹੋ।”—ਕੁਲੁੱਸੀਆਂ 3:13.
“ਜਦੋਂ ਤੁਸੀਂ ਕਿਸੇ ਨਾਲ ਪਿਆਰ ਕਰਦੇ ਹੋ, ਤਾਂ ਤੁਸੀਂ ਉਸ ਦੀਆਂ ਕਮੀਆਂ-ਕਮਜ਼ੋਰੀਆਂ ਵੱਲ ਧਿਆਨ ਦੇਣ ਦੀ ਬਜਾਇ ਇਹ ਦੇਖਦੇ ਹੋ ਕਿ ਉਹ ਵਿਅਕਤੀ ਆਪਣੇ ਆਪ ਵਿਚ ਸੁਧਾਰ ਕਰਨ ਲਈ ਕੀ ਕਰ ਰਿਹਾ ਹੈ।”—ਐਰਨ।
ਇਹ ਜ਼ਰੂਰੀ ਕਿਉਂ ਹੈ?
ਨਾਰਾਜ਼ਗੀ ਨੂੰ ਪਾਲ਼ੀ ਰੱਖਣ ਨਾਲ ਤੁਹਾਡੀ ਸਿਹਤ ਅਤੇ ਭਾਵਨਾਵਾਂ ʼਤੇ ਮਾੜਾ ਅਸਰ ਪੈ ਸਕਦਾ ਹੈ। ਇੱਥੋਂ ਤਕ ਕਿ ਤੁਹਾਡੇ ਵਿਆਹੁਤਾ ਰਿਸ਼ਤੇ ਵਿਚ ਵੀ ਦਰਾੜ ਪੈ ਸਕਦੀ ਹੈ।
“ਇਕ ਵਾਰੀ ਮੇਰੇ ਪਤੀ ਨੇ ਮੈਨੂੰ ਕਿਸੇ ਗੱਲੋਂ ਦੁੱਖ ਪਹੁੰਚਾਇਆ। ਉਸ ਨੇ ਮੇਰੇ ਤੋਂ ਮਾਫ਼ੀ ਤਾਂ ਮੰਗੀ, ਪਰ ਮੇਰੇ ਲਈ ਉਸ ਨੂੰ ਮਾਫ਼ ਕਰਨਾ ਬਹੁਤ ਮੁਸ਼ਕਲ ਸੀ। ਆਖ਼ਰ ਮੈਂ ਉਸ ਨੂੰ ਮਾਫ਼ ਕਰ ਦਿੱਤਾ, ਪਰ ਮੈਨੂੰ ਇਸ ਗੱਲ ਦਾ ਬਹੁਤ ਪਛਤਾਵਾ ਹੈ ਕਿ ਮੈਂ ਉਸ ਨੂੰ ਛੇਤੀ ਕਿਉਂ ਨਹੀਂ ਮਾਫ਼ ਕੀਤਾ। ਨਾਰਾਜ਼ ਹੋਣ ਨਾਲ ਸਾਡੇ ਰਿਸ਼ਤੇ ਵਿਚ ਫਾਲਤੂ ਦਾ ਤਣਾਅ ਪੈਦਾ ਹੋ ਗਿਆ।”—ਜੂਲੀਆ।
ਤੁਸੀਂ ਕੀ ਕਰ ਸਕਦੇ ਹੋ
ਆਪਣੀ ਜਾਂਚ ਕਰੋ
ਅਗਲੀ ਵਾਰ ਤੁਹਾਡਾ ਸਾਥੀ ਕੁਝ ਅਜਿਹਾ ਕਰੇ ਜਾਂ ਕਹੇ ਜਿਸ ਕਰਕੇ ਤੁਹਾਨੂੰ ਦੁੱਖ ਪਹੁੰਚੇ, ਤਾਂ ਆਪਣੇ ਆਪ ਨੂੰ ਪੁੱਛੋ:
-
‘ਕੀ ਮੈਂ ਛੇਤੀ ਗੱਲ ਦਿਲ ʼਤੇ ਲਾ ਲੈਂਦਾ ਹਾਂ?’
-
‘ਕੀ ਗ਼ਲਤੀ ਇੰਨੀ ਵੱਡੀ ਹੈ ਕਿ ਮੇਰੇ ਸਾਥੀ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ ਜਾਂ ਕੀ ਮੈਂ ਉਸ ਗੱਲ ਨੂੰ ਭੁਲਾ ਸਕਦਾ ਹਾਂ?’
ਆਪਣੇ ਸਾਥੀ ਨਾਲ ਮਿਲ ਕੇ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ
-
ਆਪਾਂ ਇਕ-ਦੂਜੇ ਨੂੰ ਕਿੰਨੀ ਕੁ ਜਲਦੀ ਮਾਫ਼ ਕਰ ਦਿੰਦੇ ਹਾਂ?
-
ਆਪਾਂ ਇਕ-ਦੂਜੇ ਨੂੰ ਹੋਰ ਜਲਦੀ ਮਾਫ਼ ਕਰਨ ਲਈ ਕੀ ਕਰ ਸਕਦੇ ਹਾਂ?
ਸੁਝਾਅ
-
ਜਦੋਂ ਤੁਹਾਨੂੰ ਗੁੱਸਾ ਚੜ੍ਹਦਾ ਹੈ, ਤਾਂ ਇਹ ਨਾ ਸੋਚੋ ਕਿ ਤੁਹਾਡੇ ਸਾਥੀ ਨੇ ਜਾਣ-ਬੁੱਝ ਕੇ ਕੁਝ ਕੀਤਾ ਹੈ।
-
ਆਪਣੇ ਸਾਥੀ ਦੀਆਂ ਛੋਟੀਆਂ-ਮੋਟੀਆਂ ਗ਼ਲਤੀਆਂ ਨੂੰ ਨਜ਼ਰਅੰਦਾਜ਼ ਕਰੋ, ਯਾਦ ਰੱਖੋ ਕਿ “ਅਸੀਂ ਸਾਰੇ ਜਣੇ ਕਈ ਵਾਰ ਗ਼ਲਤੀਆਂ ਕਰਦੇ ਹਾਂ।”—ਯਾਕੂਬ 3:2.
“ਜਦੋਂ ਦੋਵੇਂ ਜਣਿਆਂ ਦਾ ਕਸੂਰ ਹੁੰਦਾ, ਤਾਂ ਮਾਫ਼ ਕਰਨਾ ਸੌਖਾ ਹੁੰਦਾ। ਪਰ ਇੱਦਾਂ ਕਰਨਾ ਉਦੋਂ ਔਖਾ ਹੋ ਸਕਦਾ ਹੈ, ਜੇ ਗ਼ਲਤੀ ਸਿਰਫ਼ ਇਕ ਜਣੇ ਦੀ ਲੱਗੇ। ਮਾਫ਼ ਕਰਨ ਤੇ ਮਾਫ਼ੀ ਮੰਗਣ ਲਈ ਨਿਮਰਤਾ ਦੀ ਲੋੜ ਹੈ।”—ਕਿੰਬਰਲੀ।
ਬਾਈਬਲ ਦਾ ਅਸੂਲ: “ਜਲਦੀ ਤੋਂ ਜਲਦੀ ਉਸ ਨਾਲ ਸਮਝੌਤਾ ਕਰ ਲੈ।”—ਮੱਤੀ 5:25.
ਨਾਰਾਜ਼ਗੀ ਨੂੰ ਪਾਲ਼ੀ ਰੱਖਣ ਨਾਲ ਤੁਹਾਡੀ ਸਿਹਤ ਅਤੇ ਭਾਵਨਾਵਾਂ ʼਤੇ ਮਾੜਾ ਅਸਰ ਪੈ ਸਕਦਾ ਹੈ। ਇੱਥੋਂ ਤਕ ਕਿ ਤੁਹਾਡੇ ਵਿਆਹੁਤਾ ਰਿਸ਼ਤੇ ਵਿਚ ਵੀ ਦਰਾੜ ਪੈ ਸਕਦੀ ਹੈ