ਪੂਰੀ ਜਾਣਕਾਰੀ ਲਓ
ਸਮੱਸਿਆ ਦੀ ਜੜ੍ਹ
ਅਕਸਰ ਲੋਕ ਅਧੂਰੀ ਜਾਣਕਾਰੀ ਹੋਣ ਕਰਕੇ ਪੱਖਪਾਤ ਕਰਦੇ ਹਨ। ਆਓ ਕੁਝ ਮਿਸਾਲਾਂ ’ਤੇ ਗੌਰ ਕਰੀਏ:
-
ਕੁਝ ਲੋਕ ਸੋਚਦੇ ਹਨ ਕਿ ਤਕਨੀਕੀ ਕੰਮ ਕਰਨਾ ਔਰਤਾਂ ਦੇ ਵੱਸ ਦਾ ਗੱਲ ਨਹੀਂ। ਇਸ ਲਈ ਉਹ ਉਨ੍ਹਾਂ ਨੂੰ ਅਜਿਹੀਆਂ ਨੌਕਰੀਆਂ ’ਤੇ ਨਹੀਂ ਰੱਖਦੇ।
-
ਕਈ ਲੋਕ ਸੋਚਦੇ ਹਨ ਕਿ ਜੇ ਉਹ ਕਿਸੇ ਨੀਵੀਂ ਜਾਤ ਦੇ ਇਨਸਾਨ ਨਾਲ ਵਿਆਹ ਕਰਾਉਂਦੇ ਹਨ, ਤਾਂ ਉਹ ਅਸ਼ੁੱਧ ਹੋ ਜਾਣਗੇ।
-
ਕਈ ਲੋਕਾਂ ਨੂੰ ਇਹ ਗ਼ਲਤਫ਼ਹਿਮੀ ਹੁੰਦੀ ਹੈ ਕਿ ਜਿਨ੍ਹਾਂ ਲੋਕਾਂ ਦੇ ਸਰੀਰ ਵਿਚ ਕੋਈ ਨੁਕਸ ਹੈ, ਉਹ ਹਮੇਸ਼ਾ ਨਿਰਾਸ਼ ਜਾਂ ਉਦਾਸ ਹੀ ਰਹਿੰਦੇ ਹਨ।
ਜਿਹੜੇ ਲੋਕ ਇਨ੍ਹਾਂ ਗੱਲ ’ਤੇ ਯਕੀਨ ਕਰਦੇ ਹਨ, ਉਹ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਇਸ ਨਾਲ ਮਿਲਦੇ-ਜੁਲਦੇ ਕਿੱਸੇ ਦੱਸਦੇ ਹਨ। ਉਨ੍ਹਾਂ ਮੁਤਾਬਕ ਜਿਹੜੇ ਲੋਕ ਉਨ੍ਹਾਂ ਦੀ ਗੱਲ ਨਾਲ ਸਹਿਮਤ ਨਹੀਂ ਹੁੰਦੇ, ਉਹ ਨਾਸਮਝ ਹੁੰਦੇ ਹਨ।
ਬਾਈਬਲ ਦਾ ਅਸੂਲ
“ਗਿਆਨ ਤੋਂ ਰਹਿਤ ਹੋਣਾ ਵੀ ਚੰਗਾ ਨਹੀਂ।”—ਕਹਾਉਤਾਂ 19:2.
ਇਸ ਦਾ ਕੀ ਮਤਲਬ ਹੈ? ਜੇ ਸਾਨੂੰ ਪੂਰੀ ਗੱਲ ਨਹੀਂ ਪਤਾ ਅਤੇ ਅਸੀਂ ਸੁਣੀਆਂ-ਸੁਣਾਈਆਂ ਗੱਲਾਂ ਉੱਤੇ ਯਕੀਨ ਕਰ ਲੈਂਦੇ ਹਾਂ, ਤਾਂ ਹੋ ਸਕਦਾ ਹੈ ਕਿ ਅਸੀਂ ਕਿਸੇ ਬਾਰੇ ਗ਼ਲਤ ਰਾਇ ਕਾਇਮ ਕਰ ਲਈਏ।
ਪੂਰੀ ਜਾਣਕਾਰੀ ਲੈਣ ਦੇ ਫ਼ਾਇਦੇ
ਜੇ ਅਸੀਂ ਸਮਾਜ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਜਾਣਨ ਦੀ ਕੋਸ਼ਿਸ਼ ਕਰਾਂਗੇ, ਤਾਂ ਅਸੀਂ ਉਨ੍ਹਾਂ ਬਾਰੇ ਫੈਲਾਈਆਂ ਝੂਠੀਆਂ ਗੱਲਾਂ ’ਤੇ
ਝੱਟ ਹੀ ਯਕੀਨ ਨਹੀਂ ਕਰਾਂਗੇ। ਨਾਲੇ ਜੇ ਸਾਡੇ ਮਨ ਵਿਚ ਕਿਸੇ ਦੂਸਰੇ ਸਮਾਜ ਦੇ ਲੋਕਾਂ ਬਾਰੇ ਕੋਈ ਗ਼ਲਤ ਰਾਇ ਹੈ, ਤਾਂ ਅਸੀਂ ਉਨ੍ਹਾਂ ਬਾਰੇ ਸੱਚਾਈ ਜਾਣਨ ਦੀ ਕੋਸ਼ਿਸ਼ ਕਰਾਂਗੇ।ਤੁਸੀਂ ਕੀ ਕਰ ਸਕਦੇ ਹੋ?
-
ਯਾਦ ਰੱਖੋ ਕਿ ਜੇ ਲੋਕ ਕਿਸੇ ਸਮਾਜ ਬਾਰੇ ਬੁਰਾ-ਭਲਾ ਕਹਿੰਦੇ ਹਨ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਸ ਸਮਾਜ ਦਾ ਹਰ ਵਿਅਕਤੀ ਬੁਰਾ ਹੋਵੇ।
-
ਇਹ ਗੱਲ ਮੰਨੋ ਕਿ ਸ਼ਾਇਦ ਕਿਸੇ ਸਮਾਜ ਬਾਰੇ ਤੁਹਾਨੂੰ ਸਾਰਾ ਕੁਝ ਨਹੀਂ ਪਤਾ।
-
ਹਰ ਗੱਲ ’ਤੇ ਯਕੀਨ ਨਾ ਕਰੋ। ਭਰੋਸੇਯੋਗ ਜਾਣਕਾਰੀ ਲਓ।