Skip to content

Skip to table of contents

ਰੱਬ ਕੌਣ ਹੈ?

ਰੱਬ ਕੌਣ ਹੈ?

ਅੱਜ ਬਹੁਤ ਸਾਰੇ ਲੋਕ ਰੱਬ ਨੂੰ ਮੰਨਦੇ ਹਨ। ਪਰ ਜਦੋਂ ਉਨ੍ਹਾਂ ਤੋਂ ਪੁੱਛਿਆ ਜਾਂਦਾ ਕਿ ਰੱਬ ਕੌਣ ਹੈ, ਤਾਂ ਉਹ ਵੱਖੋ-ਵੱਖਰੇ ਜਵਾਬ ਦਿੰਦੇ ਹਨ। ਕੁਝ ਲੋਕ ਕਹਿੰਦੇ ਹਨ ਕਿ ਜਿਸ ਨੇ ਸਭ ਕੁਝ ਬਣਾਇਆ ਉਹ ਰੱਬ ਹੈ। ਦੂਜੇ ਪਾਸੇ ਕੁਝ ਲੋਕ ਕਹਿੰਦੇ ਹਨ ਕਿ ਤੁਸੀਂ ਜਿਸ ਨੂੰ ਵੀ ਮੰਨਦੇ ਹੋ ਉਹੀ ਰੱਬ ਹੈ। ਕੁਝ ਲੋਕ ਕਹਿੰਦੇ ਹਨ ਕਿ ਰੱਬ ਹੀ ਸਾਡਾ ਜੀਵਨਦਾਤਾ ਹੈ, ਪਰ ਕੁਝ ਕਹਿੰਦੇ ਹਨ ਕਿ ਉਸ ਨੂੰ ਸਾਡੇ ਵਿਚ ਕੋਈ ਦਿਲਚਸਪੀ ਨਹੀਂ ਹੈ। ਇਨ੍ਹਾਂ ਅਲੱਗ-ਅਲੱਗ ਵਿਚਾਰਾਂ ਕਰਕੇ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਰੱਬ ਨੂੰ ਜਾਣਨਾ ਨਾਮੁਮਕਿਨ ਹੈ।

ਕੀ ਰੱਬ ਨੂੰ ਜਾਣਨਾ ਜ਼ਰੂਰੀ ਹੈ? ਹਾਂ। ਰੱਬ ਨੂੰ ਜਾਣਨ ਨਾਲ ਤੁਹਾਨੂੰ ਜ਼ਿੰਦਗੀ ਵਿਚ ਇਕ ਮਕਸਦ ਮਿਲ ਸਕਦਾ ਹੈ। (ਰਸੂਲਾਂ ਦੇ ਕੰਮ 17:26-28) ਜਿੰਨਾ ਜ਼ਿਆਦਾ ਤੁਸੀਂ ਰੱਬ ਦੇ ਨੇੜੇ ਜਾਓਗੇ, ਉੱਨਾ ਜ਼ਿਆਦਾ ਉਹ ਤੁਹਾਨੂੰ ਪਿਆਰ ਕਰੇਗਾ ਤੇ ਤੁਹਾਡੀ ਮਦਦ ਕਰੇਗਾ। (ਯਾਕੂਬ 4:8) ਜ਼ਰਾ ਸੋਚੋ ਕਿ ਰੱਬ ਨੂੰ ਚੰਗੀ ਤਰ੍ਹਾਂ ਜਾਣਨ ਨਾਲ ਤੁਹਾਨੂੰ ਕਦੇ ਨਾ ਖ਼ਤਮ ਹੋਣ ਵਾਲੀ ਜ਼ਿੰਦਗੀ ਮਿਲ ਸਕਦੀ ਹੈ।—ਯੂਹੰਨਾ 17:3.

ਤੁਸੀਂ ਰੱਬ ਨੂੰ ਕਿਵੇਂ ਜਾਣ ਸਕਦੇ ਹੋ? ਜ਼ਰਾ ਆਪਣੇ ਕਿਸੇ ਦੋਸਤ ਬਾਰੇ ਸੋਚੋ ਜਿਸ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਤੁਹਾਡੀ ਦੋਸਤੀ ਕਿਵੇਂ ਗੂੜ੍ਹੀ ਹੋਈ? ਤੁਸੀਂ ਉਸ ਦਾ ਨਾਂ, ਉਸ ਦਾ ਸੁਭਾਅ, ਉਸ ਦੀ ਪਸੰਦ-ਨਾਪਸੰਦ, ਉਸ ਦੇ ਟੀਚੇ ਤੇ ਹੋਰ ਵੀ ਬਹੁਤ ਕੁਝ ਜਾਣਿਆ ਹੋਣਾ। ਇਹ ਸਾਰੀਆਂ ਗੱਲਾਂ ਜਾਣਨ ਨਾਲ ਤੁਸੀਂ ਉਸ ਦੇ ਨੇੜੇ ਜਾ ਪਾਏ।

ਬਿਲਕੁਲ ਇਸੇ ਤਰ੍ਹਾਂ ਅਸੀਂ ਵੀ ਹੇਠਾਂ ਦੱਸੀਆਂ ਗੱਲਾਂ ʼਤੇ ਸੋਚ-ਵਿਚਾਰ ਕਰ ਕੇ ਰੱਬ ਨੂੰ ਜਾਣ ਸਕਦੇ ਹਾਂ:

ਇਸ ਰਸਾਲੇ ਵਿਚ ਤੁਹਾਨੂੰ ਬਾਈਬਲ ਵਿੱਚੋਂ ਇਨ੍ਹਾਂ ਸਵਾਲਾਂ ਦੇ ਜਵਾਬ ਮਿਲਣਗੇ। ਇਨ੍ਹਾਂ ਲੇਖਾਂ ਤੋਂ ਤੁਹਾਨੂੰ ਨਾ ਸਿਰਫ਼ ਇਹ ਪਤਾ ਲੱਗੇਗਾ ਕਿ ਰੱਬ ਕੌਣ ਹੈ, ਸਗੋਂ ਇਹ ਵੀ ਪਤਾ ਲੱਗੇਗਾ ਕਿ ਉਸ ਨਾਲ ਰਿਸ਼ਤਾ ਜੋੜਨ ਨਾਲ ਤੁਹਾਨੂੰ ਕੀ ਫ਼ਾਇਦਾ ਹੋ ਸਕਦਾ ਹੈ।