ਬਾਈਬਲ ਕੀ ਕਹਿੰਦੀ ਹੈ?
ਇਨਸਾਨ ਦੇ ਮਰਨ ਤੋਂ ਬਾਅਦ ਕੀ ਹੁੰਦਾ ਹੈ?
ਕੁਝ ਲੋਕ ਮੰਨਦੇ ਹਨ ਕਿ ਇਨਸਾਨ ਕਿਸੇ ਹੋਰ ਰੂਪ ਵਿਚ ਜੀਉਂਦਾ ਰਹਿੰਦਾ ਹੈ ਜਦ ਕਿ ਹੋਰ ਲੋਕ ਸੋਚਦੇ ਹਨ ਕਿ ਮੌਤ ਹੋਣ ਤੇ ਸਭ ਕੁਝ ਖ਼ਤਮ ਹੋ ਜਾਂਦਾ ਹੈ। ਤੁਸੀਂ ਕੀ ਸੋਚਦੇ ਹੋ?
ਬਾਈਬਲ ਕੀ ਕਹਿੰਦੀ ਹੈ?
“ਮੋਏ ਕੁਝ ਵੀ ਨਹੀਂ ਜਾਣਦੇ।” (ਉਪਦੇਸ਼ਕ ਦੀ ਪੋਥੀ 9:5) ਮਰਨ ਤੋਂ ਬਾਅਦ ਇਨਸਾਨ ਦੀ ਹੋਂਦ ਮਿਟ ਜਾਂਦੀ ਹੈ।
ਬਾਈਬਲ ਤੋਂ ਸਾਨੂੰ ਹੋਰ ਕੀ ਪਤਾ ਲੱਗਦਾ ਹੈ?
ਸਭ ਤੋਂ ਪਹਿਲਾ ਇਨਸਾਨ ਮਰਨ ਤੋਂ ਬਾਅਦ ਮਿੱਟੀ ਵਿਚ ਮਿਲ ਗਿਆ। (ਉਤਪਤ 2:7; 3:19) ਉਸ ਵਾਂਗ ਦੂਜੇ ਲੋਕ ਵੀ ਮਰਨ ਤੋਂ ਬਾਅਦ ਮਿੱਟੀ ਵਿਚ ਮਿਲ ਜਾਂਦੇ ਹਨ।—ਉਪਦੇਸ਼ਕ ਦੀ ਪੋਥੀ 3:19, 20.
ਮਰਨ ਵਾਲੇ ਲੋਕ ਪਾਪ ਤੋਂ ਬਰੀ ਹੋ ਜਾਂਦੇ ਹਨ ਜਾਂ ਉਨ੍ਹਾਂ ਦੇ ਪਾਪ ਮਾਫ਼ ਕਰ ਦਿੱਤੇ ਜਾਂਦੇ ਹਨ। (ਰੋਮੀਆਂ 6:7) ਮੌਤ ਤੋਂ ਬਾਅਦ ਕੋਈ ਸਜ਼ਾ ਨਹੀਂ ਦਿੱਤੀ ਜਾਂਦੀ।
ਕੀ ਮਰੇ ਹੋਏ ਲੋਕ ਦੁਬਾਰਾ ਜੀ ਸਕਦੇ ਹਨ?
ਤੁਸੀਂ ਕੀ ਕਹੋਗੇ?
ਹਾਂ
ਨਹੀਂ
ਸ਼ਾਇਦ
ਬਾਈਬਲ ਕੀ ਕਹਿੰਦੀ ਹੈ?
‘ਪਰਮੇਸ਼ੁਰ ਮਰ ਚੁੱਕੇ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ।’—ਰਸੂਲਾਂ ਦੇ ਕੰਮ 24:15.
ਬਾਈਬਲ ਤੋਂ ਸਾਨੂੰ ਹੋਰ ਕੀ ਪਤਾ ਲੱਗਦਾ ਹੈ?
ਬਾਈਬਲ ਮੌਤ ਦੀ ਤੁਲਨਾ ਅਕਸਰ ਨੀਂਦ ਨਾਲ ਕਰਦੀ ਹੈ। (ਯੂਹੰਨਾ 11:11-14) ਜਿਸ ਤਰ੍ਹਾਂ ਅਸੀਂ ਕਿਸੇ ਸੁੱਤੇ ਪਏ ਵਿਅਕਤੀ ਨੂੰ ਜਗਾ ਸਕਦੇ ਹਾਂ, ਉਸੇ ਤਰ੍ਹਾਂ ਰੱਬ ਮੌਤ ਦੀ ਨੀਂਦ ਸੁੱਤੇ ਲੋਕਾਂ ਨੂੰ ਜਗਾ ਸਕਦਾ ਹੈ।—ਅੱਯੂਬ 14:13-15.
ਬਾਈਬਲ ਵਿਚ ਦੁਬਾਰਾ ਜੀਉਂਦੇ ਕੀਤੇ ਗਏ ਕਈ ਲੋਕਾਂ ਬਾਰੇ ਦੱਸਿਆ ਗਿਆ ਹੈ। ਇਸ ਤੋਂ ਸਾਨੂੰ ਠੋਸ ਸਬੂਤ ਮਿਲਦਾ ਹੈ ਕਿ ਮਰੇ ਹੋਏ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ।—1 ਰਾਜਿਆਂ 17:17-24; ਲੂਕਾ 7:11-17; ਯੂਹੰਨਾ 11:39-44. (w16-E No. 1)