Skip to content

Skip to table of contents

ਰੱਬ ਦੇ ਹੁਕਮ ਮੰਨ ਕੇ ਸਾਨੂੰ ਖ਼ੁਸ਼ੀ ਮਿਲੇਗੀ

ਰੱਬ ਦਾ ਕਹਿਣਾ ਮੰਨਣ ਵਾਲਿਆਂ ਨੂੰ ਬਰਕਤਾਂ ਮਿਲਣਗੀਆਂ

ਰੱਬ ਦਾ ਕਹਿਣਾ ਮੰਨਣ ਵਾਲਿਆਂ ਨੂੰ ਬਰਕਤਾਂ ਮਿਲਣਗੀਆਂ

ਮੂਸਾ ਨਬੀ ਨੇ ਕਿਹਾ ਸੀ ਕਿ ਜੇ ਅਸੀਂ ਰੱਬ ਦੇ ਹੁਕਮ ਮੰਨਾਂਗੇ, ਤਾਂ ਉਹ ਸਾਨੂੰ ਬਰਕਤਾਂ ਦੇਵੇਗਾ। (ਬਿਵਸਥਾ ਸਾਰ 10:13; 11:27) ਅਸੀਂ ਸਜ਼ਾ ਮਿਲਣ ਦੇ ਡਰ ਕਰਕੇ ਰੱਬ ਦਾ ਕਹਿਣਾ ਨਹੀਂ ਮੰਨਦੇ, ਸਗੋਂ ਇਸ ਲਈ ਮੰਨਦੇ ਹਾਂ ਕਿਉਂਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ ਅਤੇ ਉਸ ਨੂੰ ਦੁਖੀ ਨਹੀਂ ਕਰਨਾ ਚਾਹੁੰਦੇ। ਉਸ ਵਿਚ ਇੰਨੇ ਚੰਗੇ ਗੁਣ ਹਨ ਕਿ ਸਾਡਾ ਉਸ ਦਾ ਕਹਿਣਾ ਮੰਨਣ ਨੂੰ ਦਿਲ ਕਰਦਾ ਹੈ। “ਪਰਮੇਸ਼ੁਰ ਨਾਲ ਪਿਆਰ ਕਰਨ ਦਾ ਮਤਲਬ ਹੈ ਕਿ ਅਸੀਂ ਉਸ ਦੇ ਹੁਕਮ ਮੰਨੀਏ।”—1 ਯੂਹੰਨਾ 5:3.

ਪਰ ਰੱਬ ਦਾ ਕਹਿਣਾ ਮੰਨ ਕੇ ਸਾਨੂੰ ਬਰਕਤਾਂ ਕਿਵੇਂ ਮਿਲਣਗੀਆਂ? ਆਓ ਆਪਾਂ ਦੋ ਤਰੀਕੇ ਦੇਖੀਏ।

1. ਰੱਬ ਦਾ ਕਹਿਣਾ ਮੰਨ ਕੇ ਅਸੀਂ ਸਮਝਦਾਰ ਬਣਾਂਗੇ

“ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੈਂ ਜਾਣਾ ਹੈ।”—ਯਸਾਯਾਹ 48:17.

ਸਾਡਾ ਸਿਰਜਣਹਾਰ ਯਹੋਵਾਹ ਸਾਨੂੰ ਜਾਣਦਾ ਹੈ ਅਤੇ ਸਾਨੂੰ ਸਹੀ ਰਾਹ ਦਿਖਾਉਂਦਾ ਹੈ। ਉਸ ਨੇ ਪਵਿੱਤਰ ਲਿਖਤਾਂ ਵਿਚ ਦੱਸਿਆ ਹੈ ਕਿ ਉਹ ਸਾਡੇ ਤੋਂ ਕੀ ਚਾਹੁੰਦਾ ਹੈ। ਜੇ ਅਸੀਂ ਇਨ੍ਹਾਂ ਗੱਲਾਂ ਨੂੰ ਜਾਣੀਏ ਅਤੇ ਲਾਗੂ ਕਰੀਏ, ਤਾਂ ਅਸੀਂ ਸਮਝਦਾਰ ਬਣਾਂਗੇ ਅਤੇ ਆਪਣੀ ਜ਼ਿੰਦਗੀ ਵਿਚ ਸਹੀ ਫ਼ੈਸਲੇ ਕਰਾਂਗੇ।

2. ਰੱਬ ਦਾ ਕਹਿਣਾ ਮੰਨ ਕੇ ਅਸੀਂ ਖ਼ੁਸ਼ ਰਹਾਂਗੇ

“ਧੰਨ ਉਹ ਹਨ ਜਿਹੜੇ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਇਸ ਅਨੁਸਾਰ ਚੱਲਦੇ ਹਨ!”—ਲੂਕਾ 11:28.

ਅੱਜ ਲੱਖਾਂ ਹੀ ਲੋਕ ਰੱਬ ਦਾ ਬਚਨ ਪੜ੍ਹਦੇ ਅਤੇ ਉਸ ਦੀਆਂ ਗੱਲਾਂ ਨੂੰ ਲਾਗੂ ਕਰਦੇ ਹਨ ਜਿਸ ਕਰਕੇ ਉਹ ਖ਼ੁਸ਼ ਹਨ। ਸਪੇਨ ਵਿਚ ਰਹਿਣ ਵਾਲੇ ਇਕ ਆਦਮੀ ਦੀ ਮਿਸਾਲ ’ਤੇ ਗੌਰ ਕਰੋ। ਉਸ ਨੂੰ ਬਹੁਤ ਜਲਦੀ ਗੁੱਸਾ ਚੜ੍ਹ ਜਾਂਦਾ ਸੀ ਤੇ ਉਹ ਲੋਕਾਂ ਨਾਲ ਰੁੱਖੇ ਤਰੀਕੇ ਨਾਲ ਪੇਸ਼ ਆਉਂਦਾ ਸੀ, ਇੱਥੋਂ ਤਕ ਕਿ ਆਪਣੀ ਪਤਨੀ ਨਾਲ ਵੀ। ਇਕ ਦਿਨ ਉਸ ਨੇ ਮੂਸਾ ਨਬੀ ਦੀਆਂ ਲਿਖਤਾਂ ਵਿੱਚੋਂ ਸ਼ਾਂਤ ਸੁਭਾਅ ਰੱਖਣ ਵਾਲੇ ਯੂਸੁਫ਼ ਬਾਰੇ ਪੜ੍ਹਿਆ ਜੋ ਯਾਕੂਬ ਦਾ ਮੁੰਡਾ ਸੀ। ਯੂਸੁਫ਼ ਨੂੰ ਗ਼ੁਲਾਮੀ ਵਿਚ ਵੇਚ ਦਿੱਤਾ ਗਿਆ ਅਤੇ ਬਿਨਾਂ ਕਿਸੇ ਦੋਸ਼ ਦੇ ਉਸ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਗਿਆ। ਪਰ ਉਹ ਸ਼ਾਂਤ ਰਿਹਾ ਅਤੇ ਉਸ ਨੇ ਦੂਜਿਆਂ ਨੂੰ ਮਾਫ਼ ਕੀਤਾ। (ਉਤਪਤ ਅਧਿਆਇ 37-45) ਸਪੇਨ ਵਿਚ ਰਹਿਣ ਵਾਲਾ ਉਹ ਆਦਮੀ ਕਹਿੰਦਾ ਹੈ: “ਯੂਸੁਫ਼ ਤੋਂ ਮੈਂ ਸਿੱਖਿਆ ਕਿ ਮੈਨੂੰ ਆਪਣੇ ਗੁੱਸੇ ’ਤੇ ਕਾਬੂ ਪਾਉਣਾ, ਸ਼ਾਂਤ ਰਹਿਣਾ ਅਤੇ ਦੂਜਿਆਂ ਦਾ ਭਲਾ ਕਰਨਾ ਚਾਹੀਦਾ ਹੈ। ਇਸ ਕਰਕੇ ਹੁਣ ਮੈਂ ਖ਼ੁਸ਼ ਰਹਿੰਦਾ ਹਾਂ।”

ਪਵਿੱਤਰ ਲਿਖਤਾਂ ਵਿਚ ਦੱਸਿਆ ਗਿਆ ਹੈ ਕਿ ਸਾਨੂੰ ਦੂਜਿਆਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ। ਅਗਲੇ ਲੇਖ ਵਿਚ ਅਸੀਂ ਇਸ ਬਾਰੇ ਹੋਰ ਜਾਣਾਂਗੇ।