ਪਹਿਰਾਬੁਰਜ—ਸਟੱਡੀ ਐਡੀਸ਼ਨ ਅਗਸਤ 2017

ਇਸ ਅੰਕ ਵਿਚ 25 ਸਤੰਬਰ ਤੋਂ 22 ਅਕਤੂਬਰ 2017 ਦੇ ਲੇਖ ਹਨ।

ਕੀ ਤੁਸੀਂ ਧੀਰਜ ਨਾਲ ਉਡੀਕ ਕਰਦੇ ਹੋ?

ਪੁਰਾਣੇ ਸਮੇਂ ਦੇ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨੇ ਉਸ ਤੋਂ ਪੁੱਛਿਆ ਕਿ ਉਨ੍ਹਾਂ ਨੂੰ ਕਦੋਂ ਤੀਕ ਮੁਸ਼ਕਲਾਂ ਝੱਲਣੀਆਂ ਪੈਣਗੀਆਂ। ਪਰ ਯਹੋਵਾਹ ਉਨ੍ਹਾਂ ਤੋਂ ਗੁੱਸੇ ਨਹੀਂ ਹੋਇਆ।

‘ਪਰਮੇਸ਼ੁਰ ਦੀ ਸ਼ਾਂਤੀ ਸਾਰੀ ਇਨਸਾਨੀ ਸਮਝ ਤੋਂ ਬਾਹਰ’

ਕੀ ਤੁਸੀਂ ਕਦੇ ਸੋਚਿਆ ਕਿ ਯਹੋਵਾਹ ਨੇ ਤੁਹਾਡੇ ’ਤੇ ਮੁਸੀਬਤਾਂ ਕਿਉਂ ਆਉਣ ਦਿੱਤੀਆਂ? ਜੇ ਇਸ ਤਰ੍ਹਾਂ ਹੈ, ਤਾਂ ਪਰਮੇਸ਼ੁਰ ’ਤੇ ਭਰੋਸਾ ਰੱਖਦਿਆਂ ਤੁਸੀਂ ਇਨ੍ਹਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹੋ?

ਜੀਵਨੀ

ਅਜ਼ਮਾਇਸ਼ਾਂ ਦੇ ਬਾਵਜੂਦ ਬਰਕਤਾਂ

ਸਾਇਬੇਰੀਆ ਵਿਚ ਪਨਾਹ ਲੈਣ ਵਾਲੇ ਲੋਕ ਗਾਵਾਂ ਲਈ ਕਿਉਂ ਪੁੱਛਦੇ ਸਨ ਜਦਕਿ ਉਹ ਭੇਡਾਂ ਲੱਭ ਰਹੇ ਹੁੰਦੇ ਸਨ? ਇਸ ਦਾ ਜਵਾਬ ਪਾਵਲ ਅਤੇ ਮਾਰੀਆ ਸੀਵੋਲਸਕੀ ਦੀ ਦਿਲਚਸਪ ਜੀਵਨੀ ਵਿੱਚੋਂ ਮਿਲ ਸਕਦਾ ਹੈ।

ਪੁਰਾਣਾ ਸੁਭਾਅ ਲਾਹੀ ਰੱਖੋ

ਪੁਰਾਣੇ ਸੁਭਾਅ ਨੂੰ ਲਾਹ ਕੇ ਸੁੱਟਣਾ ਜ਼ਰੂਰੀ ਹੈ, ਪਰ ਇਸ ਤੋਂ ਵਧ ਜ਼ਰੂਰੀ ਹੈ ਕਿ ਅਸੀਂ ਇਸ ਨੂੰ ਕਦੀ ਮੁੜ ਕੇ ਨਾ ਪਾਈਏ। ਚਾਹੇ ਅਸੀਂ ਆਪਣੀ ਜ਼ਿੰਦਗੀ ਵਿਚ ਅੱਤ ਗੰਦੇ ਕੰਮ ਕੀਤੇ ਹੋਣ, ਫਿਰ ਵੀ ਅਸੀਂ ਪੁਰਾਣੇ ਸੁਭਾਅ ਨੂੰ ਹਮੇਸ਼ਾ ਲਈ ਕਿਵੇਂ ਲਾਹ ਸਕਦੇ ਹਾਂ?

ਨਵਾਂ ਸੁਭਾਅ ਪਾਈ ਰੱਖੋ

ਯਹੋਵਾਹ ਦੀ ਮਦਦ ਨਾਲ ਤੁਸੀਂ ਉਸ ਤਰ੍ਹਾਂ ਦੇ ਇਨਸਾਨ ਬਣ ਸਕਦੇ ਜਿਸ ਤਰ੍ਹਾਂ ਦੇ ਉਹ ਚਾਹੁੰਦਾ ਹੈ। ਮਿਸਾਲ ਲਈ, ਕੁਝ ਸੁਝਾਵਾਂ ’ਤੇ ਗੌਰ ਕਰੋ ਕਿ ਤੁਸੀਂ ਹਮਦਰਦੀ, ਨਿਮਰਤਾ, ਦਇਆ ਅਤੇ ਨਰਮਾਈ ਵਰਗੇ ਗੁਣ ਕਿਵੇਂ ਦਿਖਾ ਸਕਦੇ ਹੋ।

ਪਿਆਰ—ਇਕ ਬਹੁਮੁੱਲਾ ਗੁਣ

ਬਾਈਬਲ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਦੀ ਪਵਿੱਤਰ ਸ਼ਕਤੀ ਦਾ ਇਕ ਗੁਣ ਪਿਆਰ ਹੈ। ਪਰ ਪਿਆਰ ਕੀ ਹੈ? ਅਸੀਂ ਇਸ ਨੂੰ ਕਿਵੇਂ ਪੈਦਾ ਕਰ ਸਕਦੇ ਹਾਂ? ਅਸੀਂ ਰੋਜ਼ ਆਪਣੇ ਜ਼ਿੰਦਗੀ ਵਿਚ ਦੂਜਿਆਂ ਨੂੰ ਪਿਆਰ ਕਿਵੇਂ ਕਰ ਸਕਦੇ ਹਾਂ?

ਇਤਿਹਾਸ ਦੇ ਪੰਨਿਆਂ ਤੋਂ

“ਇੱਦਾਂ ਦਾ ਸੰਮੇਲਨ ਫਿਰ ਕਦੋਂ ਆਵੇਗਾ?”

ਕਿਸ ਗੱਲ ਕਰਕੇ 1932 ਵਿਚ ਮੈਕਸੀਕੋ ਸੀਟੀ ਦਾ ਸੰਮੇਲਨ ਇੰਨਾ ਇਤਿਹਾਸਕ ਬਣ ਗਿਆ?

ਪਾਠਕਾਂ ਵੱਲੋਂ ਸਵਾਲ

ਮੱਤੀ ਅਤੇ ਲੂਕਾ ਦੀਆਂ ਕਿਤਾਬਾਂ ਵਿਚ ਯਿਸੂ ਦੇ ਬਚਪਨ ਬਾਰੇ ਲਿਖੀਆਂ ਗੱਲਾਂ ਵਿਚ ਫ਼ਰਕ ਕਿਉਂ ਹੈ?