ਨੌਜਵਾਨੋ, ਕੀ ਤੁਸੀਂ ਯਹੋਵਾਹ ਦੀ ਸੇਵਾ ਵਿਚ ਰੱਖੇ ਟੀਚਿਆਂ ’ਤੇ ਆਪਣਾ ਧਿਆਨ ਲਾਇਆ ਹੋਇਆ ਹੈ?
“ਆਪਣੇ ਕੰਮਾਂ ਨੂੰ ਯਹੋਵਾਹ ਉੱਤੇ ਛੱਡ ਦੇਹ, ਤਾਂ ਤੇਰੇ ਮਨੋਰਥ ਪੂਰੇ ਹੋਣਗੇ।”—ਕਹਾ. 16:3.
ਗੀਤ: 11, 24
1-3. (ੳ) ਸਾਰੇ ਨੌਜਵਾਨਾਂ ਨੂੰ ਕਿਹੜੀ ਚੁਣੌਤੀ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਅਤੇ ਇਸ ਦੀ ਤੁਲਨਾ ਕਿਸ ਨਾਲ ਕੀਤੀ ਜਾ ਸਕਦੀ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਕਿਹੜੀਆਂ ਗੱਲਾਂ ਨੌਜਵਾਨਾਂ ਦੀ ਇਸ ਚੁਣੌਤੀ ਦਾ ਸਾਮ੍ਹਣਾ ਕਰਨ ਵਿਚ ਮਦਦ ਕਰ ਸਕਦੀਆਂ ਹਨ?
ਕਲਪਨਾ ਕਰੋ ਕਿ ਤੁਸੀਂ ਕਿਸੇ ਖ਼ਾਸ ਮੌਕੇ ਲਈ ਕਿਸੇ ਹੋਰ ਸ਼ਹਿਰ ਜਾਣ ਦੀ ਯੋਜਨਾ ਬਣਾਉਂਦੇ ਹੋ। ਉੱਥੇ ਜਾਣ ਲਈ ਤੁਹਾਨੂੰ ਬੱਸ ਲੈਣੀ ਪੈਣੀ ਹੈ। ਬੱਸ ਅੱਡੇ ’ਤੇ ਬਹੁਤ ਸਾਰੇ ਲੋਕ ਅਤੇ ਬਹੁਤ ਸਾਰੀਆਂ ਬੱਸਾਂ ਦੇਖ ਕੇ ਤੁਸੀਂ ਉਲਝਣ ਵਿਚ ਪੈ ਜਾਂਦੇ ਹੋ। ਪਰ ਵਧੀਆ ਗੱਲ ਇਹ ਹੈ ਕਿ ਤੁਹਾਨੂੰ ਪਤਾ ਹੈ ਕਿ ਤੁਸੀਂ ਕਿੱਥੇ ਜਾਣਾ ਹੈ ਅਤੇ ਕਿਹੜੀ ਬੱਸ ਲੈਣੀ ਹੈ। ਤੁਸੀਂ ਕਿਸੇ ਹੋਰ ਬੱਸ ਵਿਚ ਨਹੀਂ ਚੜ੍ਹੋਗੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਉਹ ਬੱਸ ਤੁਹਾਨੂੰ ਤੁਹਾਡੀ ਮੰਜ਼ਲ ’ਤੇ ਨਹੀਂ ਲੈ ਕੇ ਜਾਵੇਗੀ।
2 ਜ਼ਿੰਦਗੀ ਇਕ ਸਫ਼ਰ ਵਾਂਗ ਹੈ ਅਤੇ ਨੌਜਵਾਨ ਬੱਸ ਅੱਡੇ ’ਤੇ ਖੜ੍ਹੇ ਲੋਕਾਂ ਵਾਂਗ ਹਨ। ਕਈ ਵਾਰ ਕੋਈ ਫ਼ੈਸਲਾ ਕਰਨ ਵੇਲੇ ਨੌਜਵਾਨਾਂ ਸਾਮ੍ਹਣੇ ਕਈ ਰਾਹ ਹੁੰਦੇ ਹਨ, ਪਰ ਉਨ੍ਹਾਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਕਿੱਧਰ ਨੂੰ ਜਾਣ। ਪਰ ਜੇ ਤੁਹਾਨੂੰ ਆਪਣੀ ਮੰਜ਼ਲ ਪਤਾ ਹੈ, ਤਾਂ ਤੁਹਾਡੇ ਲਈ ਸਹੀ ਫ਼ੈਸਲੇ ਕਰਨੇ ਸੌਖੇ ਹੋਣਗੇ। ਤੁਹਾਨੂੰ ਕਿਹੜਾ ਰਾਹ ਚੁਣਨਾ ਚਾਹੀਦਾ ਹੈ?
3 ਇਸ ਲੇਖ ਵਿਚ ਇਸ ਸਵਾਲ ਦਾ ਜਵਾਬ ਦਿੱਤਾ ਜਾਵੇਗਾ ਅਤੇ ਤੁਹਾਨੂੰ ਹੱਲਾਸ਼ੇਰੀ ਦਿੱਤੀ ਜਾਵੇਗੀ ਕਿ ਤੁਸੀਂ ਆਪਣੀ ਜ਼ਿੰਦਗੀ ਯਹੋਵਾਹ ਨੂੰ ਖ਼ੁਸ਼ ਕਰਨ ਵਿਚ ਲਾਓ। ਇਸ ਦਾ ਮਤਲਬ ਹੈ ਕਿ ਆਪਣੀ ਜ਼ਿੰਦਗੀ ਦੇ ਹਰ ਫ਼ੈਸਲੇ ਵਿਚ ਯਹੋਵਾਹ ਦੀ ਸਲਾਹ ਮੰਨਣੀ, ਕਹਾਉਤਾਂ 16:3 ਪੜ੍ਹੋ।
ਜਿਵੇਂ ਤੁਸੀਂ ਕਿੰਨੀ ਪੜ੍ਹਾਈ-ਲਿਖਾਈ ਕਰੋਗੇ, ਕਿਹੜੀ ਨੌਕਰੀ ਕਰੋਗੇ, ਤੁਸੀਂ ਵਿਆਹ ਕਰਾਓਗੇ ਜਾਂ ਨਹੀਂ ਅਤੇ ਬੱਚੇ ਪੈਦਾ ਕਰੋਗੇ ਜਾਂ ਨਹੀਂ। ਨਾਲੇ ਇਸ ਦਾ ਇਹ ਵੀ ਮਤਲਬ ਹੈ ਕਿ ਤੁਸੀਂ ਪਰਮੇਸ਼ੁਰ ਦੀ ਸੇਵਾ ਵਿਚ ਰੱਖੇ ਟੀਚਿਆਂ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰੋ ਜੋ ਤੁਹਾਨੂੰ ਯਹੋਵਾਹ ਦੇ ਨੇੜੇ ਲੈ ਕੇ ਜਾਣਗੇ। ਜੇ ਤੁਸੀਂ ਆਪਣਾ ਧਿਆਨ ਯਹੋਵਾਹ ਦੀ ਸੇਵਾ ਕਰਨ ਵਿਚ ਲਾਈ ਰੱਖੋਗੇ, ਤਾਂ ਤੁਸੀਂ ਪੱਕਾ ਭਰੋਸਾ ਰੱਖ ਸਕਦੇ ਹੋ ਕਿ ਉਹ ਤੁਹਾਡੇ “ਮਨੋਰਥ” ਯਾਨੀ ਤੁਹਾਡੀਆਂ ਯੋਜਨਾਵਾਂ ਨੂੰ ਸਫ਼ਲ ਬਣਾਵੇਗਾ।—ਯਹੋਵਾਹ ਦੀ ਸੇਵਾ ਵਿਚ ਟੀਚੇ ਕਿਉਂ ਰੱਖੀਏ?
4. ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?
4 ਯਹੋਵਾਹ ਦੀ ਸੇਵਾ ਵਿਚ ਟੀਚੇ ਰੱਖਣੇ ਵਧੀਆ ਗੱਲ ਹੈ। ਕਿਉਂ? ਅਸੀਂ ਤਿੰਨ ਕਾਰਨ ਦੇਖਾਂਗੇ। ਪਹਿਲੇ ਦੋ ਕਾਰਨ ਤੁਹਾਡੀ ਇਹ ਦੇਖਣ ਵਿਚ ਮਦਦ ਕਰਨਗੇ ਕਿ ਪਰਮੇਸ਼ੁਰ ਦੀ ਸੇਵਾ ਵਿਚ ਰੱਖੇ ਟੀਚਿਆਂ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰ ਕੇ ਤੁਸੀਂ ਯਹੋਵਾਹ ਦੇ ਹੋਰ ਵਧੀਆ ਦੋਸਤ ਬਣੋਗੇ। ਤੀਜਾ ਕਾਰਨ ਇਹ ਦੇਖਣ ਵਿਚ ਮਦਦ ਕਰੇਗਾ ਕਿ ਜੁਆਨੀ ਵਿਚ ਹੀ ਇਹ ਟੀਚੇ ਰੱਖਣੇ ਵਧੀਆ ਗੱਲ ਕਿਉਂ ਹੈ।
5. ਪਰਮੇਸ਼ੁਰ ਦੀ ਸੇਵਾ ਵਿਚ ਟੀਚੇ ਰੱਖਣ ਦਾ ਸਭ ਤੋਂ ਅਹਿਮ ਕਾਰਨ ਕੀ ਹੈ?
5 ਪਰਮੇਸ਼ੁਰ ਦੀ ਸੇਵਾ ਵਿਚ ਟੀਚੇ ਰੱਖਣ ਦਾ ਸਭ ਤੋਂ ਅਹਿਮ ਕਾਰਨ ਹੈ ਕਿ ਅਸੀਂ ਯਹੋਵਾਹ ਦੇ ਪਿਆਰ ਅਤੇ ਉਸ ਨੇ ਜੋ ਸਾਡੇ ਲਈ ਕੀਤਾ ਹੈ, ਉਸ ਲਈ ਸ਼ੁਕਰਗੁਜ਼ਾਰੀ ਦਿਖਾਉਣੀ ਚਾਹੁੰਦੇ ਹਾਂ। ਜ਼ਬੂਰਾਂ ਦੇ ਇਕ ਲਿਖਾਰੀ ਨੇ ਲਿਖਿਆ: ‘ਯਹੋਵਾਹ ਦਾ ਧੰਨਵਾਦ ਕਰਨਾ ਭਲਾ ਹੈ, ਤੈਂ ਤਾਂ ਆਪਣੀ ਕਾਰੀਗਰੀ ਨਾਲ ਮੈਨੂੰ ਅਨੰਦ ਕੀਤਾ ਹੈ, ਤੇਰੇ ਹੱਥ ਦਿਆਂ ਕੰਮਾਂ ਦੇ ਕਾਰਨ ਮੈਂ ਜੈਕਾਰਾ ਗਜਾਵਾਂਗਾ।’ (ਜ਼ਬੂ. 92:1, 4) ਉਨ੍ਹਾਂ ਸਾਰੀਆਂ ਚੀਜ਼ਾਂ ਬਾਰੇ ਸੋਚੋ ਜੋ ਯਹੋਵਾਹ ਨੇ ਤੁਹਾਨੂੰ ਦਿੱਤੀਆਂ ਹਨ, ਜਿਵੇਂ ਜ਼ਿੰਦਗੀ, ਨਿਹਚਾ, ਬਾਈਬਲ, ਮੰਡਲੀ ਅਤੇ ਨਵੀਂ ਦੁਨੀਆਂ ਵਿਚ ਹਮੇਸ਼ਾ ਰਹਿਣ ਦੀ ਉਮੀਦ। ਪਰਮੇਸ਼ੁਰ ਦੀ ਸੇਵਾ ਵਿਚ ਟੀਚੇ ਰੱਖ ਕੇ ਤੁਸੀਂ ਦਿਖਾਉਂਦੇ ਹੋ ਕਿ ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਲਈ ਯਹੋਵਾਹ ਦੇ ਸ਼ੁਕਰਗੁਜ਼ਾਰ ਹੋ ਅਤੇ ਇਸ ਕਰਕੇ ਤੁਸੀਂ ਉਸ ਦੇ ਹੋਰ ਨੇੜੇ ਜਾਂਦੇ ਹੋ।
6. (ੳ) ਪਰਮੇਸ਼ੁਰ ਦੀ ਸੇਵਾ ਵਿਚ ਰੱਖੇ ਟੀਚਿਆਂ ਦਾ ਯਹੋਵਾਹ ਨਾਲ ਤੁਹਾਡੇ ਰਿਸ਼ਤੇ ’ਤੇ ਕੀ ਅਸਰ ਪੈਂਦਾ ਹੈ? (ਅ) ਛੋਟੇ ਹੁੰਦਿਆਂ ਤੋਂ ਹੀ ਤੁਸੀਂ ਕਿਹੜੇ ਕੁਝ ਟੀਚੇ ਰੱਖ ਸਕਦੇ ਹੋ?
6 ਯਹੋਵਾਹ ਦੀ ਸੇਵਾ ਵਿਚ ਟੀਚੇ ਰੱਖਣ ਦਾ ਦੂਜਾ ਕਾਰਨ ਹੈ ਕਿ ਜਦੋਂ ਤੁਸੀਂ ਇਨ੍ਹਾਂ ਟੀਚਿਆਂ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹੋ, ਤਾਂ ਤੁਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਚੰਗੇ ਕੰਮ ਕਰਦੇ ਹੋ। ਇੱਦਾਂ ਕਰਨ ਕਰਕੇ ਤੁਸੀਂ ਉਸ ਦੇ ਹੋਰ ਵੀ ਨੇੜੇ ਜਾਓਗੇ। ਪੌਲੁਸ ਰਸੂਲ ਨੇ ਵਾਅਦਾ ਕੀਤਾ: “ਪਰਮੇਸ਼ੁਰ ਅਨਿਆਈ ਨਹੀਂ ਹੈ ਕਿ ਉਹ ਤੁਹਾਡੇ ਕੰਮ ਨੂੰ ਤੇ ਪਿਆਰ ਨੂੰ ਭੁੱਲ ਜਾਵੇ ਜੋ ਤੁਸੀਂ ਉਸ ਦੇ ਨਾਂ ਨਾਲ ਕਰਦੇ ਹੋ।” (ਇਬ. 6:10) ਟੀਚੇ ਰੱਖਣ ਲਈ ਤੁਹਾਡੀ ਉਮਰ ਕਦੇ ਵੀ ਛੋਟੀ ਨਹੀਂ ਹੁੰਦੀ। ਮਿਸਾਲ ਲਈ, 10 ਸਾਲਾਂ ਦੀ ਉਮਰ ਵਿਚ ਕ੍ਰਿਸਟੀਨ ਨੇ ਵਫ਼ਾਦਾਰ ਮਸੀਹੀਆਂ ਦੀਆਂ ਜੀਵਨੀਆਂ ਬਾਕਾਇਦਾ ਪੜ੍ਹਨ ਦਾ ਫ਼ੈਸਲਾ ਕੀਤਾ। 12 ਸਾਲਾਂ ਦੀ ਉਮਰ ਵਿਚ ਟੌਬੀ ਨੇ ਆਪਣੇ ਬਪਤਿਸਮੇ ਤੋਂ ਪਹਿਲਾਂ ਪੂਰੀ ਬਾਈਬਲ ਪੜ੍ਹਨ ਦਾ ਟੀਚਾ ਰੱਖਿਆ। ਮੈਕਸਿਮ ਨੇ 11 ਸਾਲਾਂ ਦੀ ਉਮਰ ਵਿਚ ਅਤੇ ਉਸ ਦੀ ਭੈਣ ਨੋਆਮੀ ਨੇ 10 ਸਾਲਾਂ ਦੀ ਉਮਰ ਵਿਚ ਬਪਤਿਸਮਾ ਲੈ ਲਿਆ। ਉਨ੍ਹਾਂ ਦੋਨਾਂ ਨੇ ਬੈਥਲ ਵਿਚ ਸੇਵਾ ਕਰਨ ਦਾ ਟੀਚਾ ਰੱਖਿਆ। ਆਪਣੇ ਟੀਚੇ ’ਤੇ ਧਿਆਨ ਲਾਈ ਰੱਖਣ ਲਈ ਉਨ੍ਹਾਂ ਨੇ ਆਪਣੇ ਘਰ ਦੀ ਕੰਧ ’ਤੇ ਬੈਥਲ ਦਾ ਫ਼ਾਰਮ ਲਾ ਲਿਆ। ਤੁਹਾਡੇ ਬਾਰੇ ਕੀ? ਕਿਉਂ ਨਾ ਸੋਚੋ ਕਿ ਤੁਹਾਡੇ ਲਈ ਕਿਹੜੇ ਟੀਚੇ ਅਹਿਮ ਹਨ ਅਤੇ ਫਿਰ ਇਨ੍ਹਾਂ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰੋ?—ਫ਼ਿਲਿੱਪੀਆਂ 1:10, 11 ਪੜ੍ਹੋ।
7, 8. (ੳ) ਟੀਚੇ ਰੱਖ ਕੇ ਫ਼ੈਸਲੇ ਕਰਨੇ ਸੌਖੇ ਕਿਵੇਂ ਹੋ ਸਕਦੇ ਹਨ? (ਅ) ਇਕ ਨੌਜਵਾਨ ਨੇ ਯੂਨੀਵਰਸਿਟੀ ਨਾ ਜਾਣ ਦਾ ਫ਼ੈਸਲਾ ਕਿਉਂ ਕੀਤਾ?
7 ਜਵਾਨੀ ਵਿਚ ਹੀ ਪਰਮੇਸ਼ੁਰ ਦੀ ਸੇਵਾ ਵਿਚ ਟੀਚੇ ਰੱਖਣ ਦਾ ਤੀਜਾ ਕਾਰਨ ਕਿਹੜਾ ਹੈ? ਜਵਾਨੀ ਵਿਚ ਤੁਹਾਨੂੰ ਕਈ ਫ਼ੈਸਲੇ ਕਰਨੇ ਪੈਂਦੇ ਹਨ। ਤੁਹਾਨੂੰ ਫ਼ੈਸਲੇ ਕਰਨੇ ਪੈਂਦੇ ਹਨ ਕਿ ਤੁਸੀਂ ਕਿਹੜੀ ਪੜ੍ਹਾਈ ਕਰੋਗੇ ਜਾਂ ਕਿਹੜਾ ਕੰਮ ਕਰੋਗੇ, ਵਗੈਰਾ-ਵਗੈਰਾ। ਜ਼ਿੰਦਗੀ ਵਿਚ ਅਜਿਹੇ ਫ਼ੈਸਲੇ ਕਰਨੇ ਇੱਦਾਂ ਹਨ ਜਿਵੇਂ ਸਫ਼ਰ ਕਰਦਿਆਂ ਤੁਸੀਂ ਚੁਰਸਤੇ ’ਤੇ ਆ ਖੜ੍ਹੇ ਹੁੰਦੇ ਹੋ। ਜੇ ਤੁਹਾਨੂੰ ਆਪਣੀ ਮੰਜ਼ਲ ’ਤੇ ਜਾਣ ਦਾ ਰਾਹ ਪਤਾ ਹੈ, ਤਾਂ ਤੁਹਾਡੇ ਲਈ ਸਹੀ ਰਾਹ ਚੁਣਨਾ ਸੌਖਾ ਹੋਵੇਗਾ। ਇਸੇ ਤਰ੍ਹਾਂ ਜੇ ਤੁਸੀਂ ਜਾਣਦੇ ਹੋ ਕਿ ਤੁਹਾਡੇ ਕਿਹੜੇ ਟੀਚੇ ਹਨ, ਤਾਂ ਤੁਹਾਡੇ ਲਈ ਸਹੀ ਫ਼ੈਸਲੇ ਕਰਨੇ ਸੌਖੇ ਹੋਣਗੇ। ਕਹਾਉਤਾਂ 21:5 ਦੱਸਦਾ ਹੈ: “ਉੱਦਮੀ ਦੀਆਂ ਜੁਗਤਾਂ ਨਿਰੀਆਂ ਵਾਫ਼ਰੀ ਵੱਲ ਹੁੰਦੀਆਂ ਹਨ।” ਜਿੰਨੀ ਛੇਤੀ ਤੁਸੀਂ ਸਹੀ ਟੀਚੇ ਰੱਖਣ ਦੀ ਯੋਜਨਾ ਬਣਾਓਗੇ, ਉੱਨੀ ਛੇਤੀ ਤੁਸੀਂ ਸਫ਼ਲ ਹੋਵੋਗੇ। ਡਾਮਾਰਿਸ ਨਾਂ ਦੀ ਇਕ ਨੌਜਵਾਨ ਨਾਲ ਵੀ ਇਹੀ ਹੋਇਆ ਜਦੋਂ ਉਸ ਨੂੰ ਅੱਲ੍ਹੜ ਉਮਰ ਵਿਚ ਇਕ ਅਹਿਮ ਫ਼ੈਸਲਾ ਲੈਣਾ ਪਿਆ।
8 ਸਕੂਲੀ ਪੜ੍ਹਾਈ ਖ਼ਤਮ ਕਰਨ ਵੇਲੇ ਡਾਮਾਰਿਸ ਬਹੁਤ ਵਧੀਆ ਨੰਬਰਾਂ ਨਾਲ ਪਾਸ ਹੋਈ। ਇਸ ਕਰਕੇ ਉਹ ਮੁਫ਼ਤ ਵਿਚ ਕਾਨੂੰਨ ਦੀ ਪੜ੍ਹਾਈ ਕਰ ਸਕਦੀ ਸੀ। ਪਰ ਉਸ ਨੇ ਉਹ ਕੰਮ ਕਰਨ ਦਾ ਫ਼ੈਸਲਾ ਕੀਤਾ ਜਿਸ ਵਿਚ ਕਿਸੇ ਡਿਗਰੀ ਦੀ ਲੋੜ ਨਹੀਂ ਸੀ। ਕਿਉਂ? ਕਿਉਂਕਿ ਛੋਟੇ ਹੁੰਦਿਆਂ ਹੀ ਉਸ ਨੇ ਪਾਇਨੀਅਰਿੰਗ ਕਰਨ ਦਾ ਫ਼ੈਸਲਾ ਕੀਤਾ ਸੀ। ਉਹ ਦੱਸਦੀ ਹੈ: “ਇਸ ਦਾ ਮਤਲਬ ਸੀ ਕਿ ਮੈਂ ਹਫ਼ਤੇ ਵਿਚ ਥੋੜ੍ਹੇ ਦਿਨ ਕੰਮ ਕਰਾਂ। ਯੂਨੀਵਰਸਿਟੀ ਵਿਚ ਕਾਨੂੰਨ ਦੀ ਪੜ੍ਹਾਈ ਕਰ ਕੇ ਮੈਂ ਬਹੁਤ ਸਾਰਾ ਪੈਸਾ ਕਮਾ ਸਕਦੀ ਸੀ, ਪਰ ਮੈਨੂੰ ਥੋੜ੍ਹੇ ਦਿਨ ਲਈ ਕੰਮ ਮਿਲਣਾ ਬਹੁਤ ਔਖਾ ਹੋਣਾ ਸੀ।” ਡਾਮਾਰਿਸ 20 ਸਾਲਾਂ ਤੋਂ ਪਾਇਨੀਅਰਿੰਗ ਕਰ ਰਹੀ ਹੈ। ਕੀ ਉਹ ਸੋਚਦੀ ਹੈ ਕਿ ਜਵਾਨੀ ਵਿਚ ਉਸ ਨੇ ਸਹੀ ਟੀਚੇ ਰੱਖੇ ਅਤੇ ਸਹੀ ਫ਼ੈਸਲੇ ਕੀਤੇ ਸਨ? ਹਾਂਜੀ। “ਬੈਂਕ ਵਿਚ ਜਿੱਥੇ ਮੈਂ ਕੰਮ ਕਰਦੀ ਹਾਂ, ਉੱਥੇ ਮੈਂ ਕਈ ਵਕੀਲਾਂ ਨੂੰ ਮਿਲਦੀ ਹਾਂ। ਇਹ ਵਕੀਲ ਉਹ ਕੰਮ ਕਰਦੇ ਹਨ ਜੋ ਮੈਂ ਕਾਨੂੰਨ ਦੀ ਪੜ੍ਹਾਈ ਕਰ ਕੇ ਕਰ ਸਕਦੀ ਸੀ। ਪਰ ਬਹੁਤ ਜਣੇ ਆਪਣੇ ਕੰਮ ਤੋਂ ਖ਼ੁਸ਼ ਨਹੀਂ ਹਨ। ਇਸ ਫ਼ੈਸਲੇ ਕਰਕੇ ਮੈਂ ਕੰਮ ਤੋਂ ਹੋਣ ਵਾਲੀ ਨਿਰਾਸ਼ਾ ਤੋਂ ਬਚ ਸਕੀ ਹਾਂ ਅਤੇ ਇਨ੍ਹਾਂ ਸਾਲਾਂ ਦੌਰਾਨ ਪਾਇਨੀਅਰਿੰਗ ਕਰਕੇ ਮੈਨੂੰ ਬਹੁਤ ਜ਼ਿਆਦਾ ਖ਼ੁਸ਼ੀ ਮਿਲੀ ਹੈ।”
9. ਸਾਡੇ ਨੌਜਵਾਨ ਤਾਰੀਫ਼ ਦੇ ਕਾਬਲ ਕਿਉਂ ਹਨ?
9 ਦੁਨੀਆਂ ਭਰ ਦੀਆਂ ਮੰਡਲੀਆਂ ਵਿਚ ਹਜ਼ਾਰਾਂ ਹੀ ਨੌਜਵਾਨ ਤਾਰੀਫ਼ ਦੇ ਕਾਬਲ ਹਨ। ਯਹੋਵਾਹ ਅਤੇ ਉਸ ਦੀ ਸੇਵਾ ਵਿਚ ਰੱਖੇ ਟੀਚੇ ਉਨ੍ਹਾਂ ਦੀ ਜ਼ਿੰਦਗੀ ਵਿਚ ਅਹਿਮ ਹਨ। ਇਹ ਨੌਜਵਾਨ ਆਪਣੀ ਜ਼ਿੰਦਗੀ ਦਾ ਆਨੰਦ ਮਾਣਨ ਦੇ ਨਾਲ-ਨਾਲ ਹਰ ਗੱਲ ਵਿਚ ਯਹੋਵਾਹ ਦੀ ਸੇਧ ਅਨੁਸਾਰ ਚੱਲਣਾ ਸਿੱਖਦੇ ਹਨ ਜਿਵੇਂ ਪੜ੍ਹਾਈ-ਲਿਖਾਈ, ਕੰਮ ਅਤੇ ਪਰਿਵਾਰਕ ਜ਼ਿੰਦਗੀ। ਸੁਲੇਮਾਨ ਨੇ ਲਿਖਿਆ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ।” ਉਸ ਨੇ ਅੱਗੇ ਲਿਖਿਆ: “ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।” (ਕਹਾ. 3:5, 6) ਨੌਜਵਾਨੋ, ਯਹੋਵਾਹ ਤੁਹਾਨੂੰ ਬਹੁਤ ਪਿਆਰ ਕਰਦਾ ਹੈ!ਤੁਸੀਂ ਉਸ ਲਈ ਅਨਮੋਲ ਹੋ। ਇਸ ਕਰਕੇ ਉਹ ਤੁਹਾਡੀ ਰਾਖੀ ਕਰੇਗਾ, ਤੁਹਾਨੂੰ ਸੇਧ ਦੇਵੇਗਾ ਅਤੇ ਤੁਹਾਨੂੰ ਬਰਕਤਾਂ ਦੇਵੇਗਾ।
ਗਵਾਹੀ ਦੇਣ ਲਈ ਚੰਗੀ ਤਿਆਰੀ ਕਰੋ
10. (ੳ) ਸਾਨੂੰ ਪ੍ਰਚਾਰ ਦੇ ਕੰਮ ਨੂੰ ਪਹਿਲ ਕਿਉਂ ਦੇਣੀ ਚਾਹੀਦੀ ਹੈ? (ਅ) ਤੁਸੀਂ ਆਪਣੇ ਵਿਸ਼ਵਾਸਾਂ ਨੂੰ ਹੋਰ ਵਧੀਆ ਤਰੀਕੇ ਨਾਲ ਕਿਵੇਂ ਸਮਝਾ ਸਕਦੇ ਹੋ?
10 ਜਦੋਂ ਤੁਸੀਂ ਆਪਣਾ ਧਿਆਨ ਯਹੋਵਾਹ ਨੂੰ ਖ਼ੁਸ਼ ਕਰਨ ’ਤੇ ਲਾਓਗੇ, ਤਾਂ ਤੁਸੀਂ ਉਸ ਬਾਰੇ ਦੂਜਿਆਂ ਨੂੰ ਦੱਸਣਾ ਚਾਹੋਗੇ। ਯਿਸੂ ਮਸੀਹ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ “ਪਹਿਲਾਂ . . . ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ” ਜਾਵੇਗਾ। (ਮਰ. 13:10) ਇਸ ਲਈ ਪ੍ਰਚਾਰ ਦਾ ਕੰਮ ਬਹੁਤ ਜ਼ਰੂਰੀ ਹੈ ਅਤੇ ਸਾਨੂੰ ਇਸ ਨੂੰ ਪਹਿਲ ਦੇਣੀ ਚਾਹੀਦੀ ਹੈ। ਕੀ ਤੁਸੀਂ ਹੋਰ ਜ਼ਿਆਦਾ ਪ੍ਰਚਾਰ ਕਰਨ ਦਾ ਟੀਚਾ ਰੱਖ ਸਕਦੇ ਹੋ? ਕੀ ਤੁਸੀਂ ਪਾਇਨੀਅਰਿੰਗ ਕਰ ਸਕਦੇ ਹੋ? ਪਰ ਉਦੋਂ ਕੀ, ਜੇ ਤੁਹਾਨੂੰ ਪ੍ਰਚਾਰ ਕਰ ਕੇ ਮਜ਼ਾ ਨਹੀਂ ਆਉਂਦਾ? ਨਾਲੇ ਤੁਸੀਂ ਆਪਣੇ ਵਿਸ਼ਵਾਸਾਂ ਨੂੰ ਹੋਰ ਵਧੀਆ ਤਰੀਕੇ ਨਾਲ ਕਿਵੇਂ ਸਮਝਾ ਸਕਦੇ ਹੋ? ਦੋ ਗੱਲਾਂ ਤੁਹਾਡੀ ਮਦਦ ਕਰਨਗੀਆਂ: ਚੰਗੀ ਤਿਆਰੀ ਕਰੋ ਅਤੇ ਜੋ ਵੀ ਤੁਹਾਨੂੰ ਯਹੋਵਾਹ ਬਾਰੇ ਪਤਾ ਹੈ, ਉਹ ਦੂਜਿਆਂ ਨੂੰ ਦੱਸਣ ਤੋਂ ਕਦੇ ਪਿੱਛੇ ਨਾ ਹਟੋ। ਇੱਦਾਂ ਕਰ ਕੇ ਤੁਹਾਨੂੰ ਪ੍ਰਚਾਰ ਵਿਚ ਬਹੁਤ ਖ਼ੁਸ਼ੀ ਮਿਲੇਗੀ।
11, 12. (ੳ) ਤੁਸੀਂ ਦੂਜਿਆਂ ਨੂੰ ਯਹੋਵਾਹ ਬਾਰੇ ਦੱਸਣ ਦੀ ਤਿਆਰੀ ਕਿਵੇਂ ਕਰ ਸਕਦੇ ਹੋ? (ਅ) ਇਕ ਨੌਜਵਾਨ ਭਰਾ ਨੇ ਸਕੂਲ ਵਿਚ ਯਹੋਵਾਹ ਬਾਰੇ ਗੱਲ ਕਰਨ ਦੇ ਮੌਕੇ ਦਾ ਫ਼ਾਇਦਾ ਕਿਵੇਂ ਉਠਾਇਆ?
11 ਤੁਸੀਂ ਇਸ ਦੀ ਸ਼ੁਰੂਆਤ ਆਪਣੇ ਨਾਲ ਪੜ੍ਹਨ ਵਾਲਿਆਂ ਤੋਂ ਕਰ ਸਕਦੇ ਹੋ। ਸਾਡੀ ਵੈੱਬਸਾਈਟ jw.org ਅਤੇ ਸਾਡੇ ਹੋਰ ਪ੍ਰਕਾਸ਼ਨਾਂ ਵਿਚ ਕੁਝ ਅਜਿਹੇ ਲੇਖ ਹਨ ਜਿਨ੍ਹਾਂ ਦੀ ਮਦਦ ਨਾਲ ਨੌਜਵਾਨ ਆਮ ਪੁੱਛੇ ਜਾਂਦੇ ਸਵਾਲਾਂ ਦੇ ਜਵਾਬ ਤਿਆਰ ਕਰ ਸਕਦੇ ਹਨ। ਮਿਸਾਲ ਲਈ, “ਤੁਸੀਂ ਰੱਬ ’ਤੇ ਕਿਉਂ ਵਿਸ਼ਵਾਸ ਕਰਦੇ ਹੋ?” ਸਵਾਲ ਦਾ ਜਵਾਬ ਤਿਆਰ ਕਰਨ ਲਈ ਤੁਸੀਂ 10 ਸਵਾਲ ਜੋ ਨੌਜਵਾਨ ਪੁੱਛਦੇ ਹਨ ਨਾਂ ਦੇ ਬਰੋਸ਼ਰ ਵਿੱਚੋਂ “ਕੀ ਵਿਕਾਸਵਾਦ ਵਿਚ ਮੈਨੂੰ ਵਿਸ਼ਵਾਸ ਕਰਨਾ ਚਾਹੀਦਾ?” ਨਾਂ ਦਾ ਲੇਖ ਦੇਖ ਸਕਦੇ ਹੋ।—1 ਪਤਰਸ 3:15 ਪੜ੍ਹੋ।
12 ਮੌਕਾ ਮਿਲਣ ’ਤੇ ਆਪਣੇ ਨਾਲ ਪੜ੍ਹਨ ਵਾਲਿਆਂ ਨੂੰ jw.org ਵੈੱਬਸਾਈਟ ਦੇਖਣ ਦੀ ਹੱਲਾਸ਼ੇਰੀ ਦਿਓ। ਲੂਕਾ ਨੇ ਇਹੀ ਕੀਤਾ। ਉਸ ਦੀ ਕਲਾਸ ਵਿਚ ਵੱਖੋ-ਵੱਖਰੇ ਧਰਮਾਂ ਦਿਮਾਗ਼ ਲੜਾਓ, ਬਦਮਾਸ਼ ਭਜਾਓ ਨਾਂ ਵੀਡੀਓ ਦੇਖ ਕੇ ਆਉਣ ਲਈ ਕਿਹਾ। ਕੀ ਤੁਸੀਂ ਸੋਚ ਸਕਦੇ ਹੋ ਕਿ ਲੂਕਾ ਨੂੰ ਕਲਾਸ ਵਿਚ ਯਹੋਵਾਹ ਬਾਰੇ ਗੱਲ ਕਰ ਕੇ ਕਿੰਨੀ ਖ਼ੁਸ਼ੀ ਹੋਈ ਹੋਣੀ?
ਬਾਰੇ ਗੱਲ ਕੀਤੀ ਜਾਂਦੀ ਸੀ। ਲੂਕਾ ਨੇ ਦੇਖਿਆ ਕਿ ਕਿਤਾਬ ਵਿਚ ਯਹੋਵਾਹ ਦੇ ਗਵਾਹਾਂ ਬਾਰੇ ਕੁਝ ਗ਼ਲਤ ਗੱਲਾਂ ਦੱਸੀਆਂ ਗਈਆਂ ਸਨ। ਭਾਵੇਂ ਕਿ ਲੂਕਾ ਘਬਰਾਇਆ ਹੋਇਆ ਸੀ, ਪਰ ਫਿਰ ਵੀ ਉਸ ਨੇ ਆਪਣੀ ਅਧਿਆਪਕ ਤੋਂ ਪੁੱਛਿਆ ਕਿ ਉਹ ਕਲਾਸ ਨੂੰ ਦੱਸ ਸਕਦਾ ਕਿ ਇਸ ਵਿਚ ਦੱਸੀਆਂ ਗੱਲਾਂ ਗ਼ਲਤ ਕਿਉਂ ਹਨ। ਅਧਿਆਪਕ ਨੇ ਉਸ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਣ ਦੀ ਇਜਾਜ਼ਤ ਦੇ ਦਿੱਤੀ। ਇਸ ਕਰਕੇ ਉਹ ਸਾਰੀ ਕਲਾਸ ਨੂੰ ਵੈੱਬਸਾਈਟ ਦਿਖਾ ਸਕਿਆ। ਅਧਿਆਪਕ ਨੇ ਬੱਚਿਆਂ ਨੂੰ ਘਰੋਂ13. ਮੁਸ਼ਕਲਾਂ ਦਾ ਸਾਮ੍ਹਣਾ ਕਰਦਿਆਂ ਸਾਨੂੰ ਹਾਰ ਕਿਉਂ ਨਹੀਂ ਮੰਨਣੀ ਚਾਹੀਦੀ?
13 ਮੁਸ਼ਕਲਾਂ ਦਾ ਸਾਮ੍ਹਣਾ ਕਰਦਿਆਂ ਕਦੇ ਹਾਰ ਨਾ ਮੰਨੋ, ਸਗੋਂ ਆਪਣੇ ਟੀਚਿਆਂ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਰਹੋ। (2 ਤਿਮੋ. 4:2) ਕਾਤਾਰੀਨਾ ਨੇ ਇਹੀ ਕੀਤਾ। ਉਸ ਨੇ 17 ਸਾਲਾਂ ਦੀ ਉਮਰ ਵਿਚ ਆਪਣੇ ਨਾਲ ਕੰਮ ਕਰਨ ਵਾਲੇ ਹਰ ਵਿਅਕਤੀ ਨੂੰ ਪ੍ਰਚਾਰ ਕਰਨ ਦਾ ਟੀਚਾ ਰੱਖਿਆ। ਇਕ ਵਿਅਕਤੀ ਨੇ ਉਸ ਦੀ ਕਈ ਵਾਰ ਬੇਇੱਜ਼ਤੀ ਕੀਤੀ। ਪਰ ਉਹ ਆਪਣਾ ਟੀਚਾ ਨਹੀਂ ਭੁੱਲੀ। ਉਸ ਦੇ ਚੰਗੇ ਰਵੱਈਏ ਦਾ ਉਸ ਨਾਲ ਕੰਮ ਕਰਨ ਵਾਲੇ ਇਕ ਹੋਰ ਵਿਅਕਤੀ ’ਤੇ ਚੰਗਾ ਅਸਰ ਪਿਆ। ਉਸ ਦਾ ਨਾਂ ਹੈਨਜ਼ ਸੀ। ਉਸ ਨੇ ਸਾਡੇ ਪ੍ਰਕਾਸ਼ਨ ਪੜ੍ਹਨੇ ਸ਼ੁਰੂ ਕੀਤੇ, ਬਾਈਬਲ ਅਧਿਐਨ ਕੀਤਾ ਅਤੇ ਬਪਤਿਸਮਾ ਲੈ ਲਿਆ। ਕਾਤਾਰੀਨਾ ਨੂੰ ਇਸ ਬਾਰੇ ਪਤਾ ਨਹੀਂ ਸੀ ਕਿਉਂਕਿ ਉਹ ਕਿਤੇ ਹੋਰ ਚਲੀ ਗਈ ਸੀ। ਇਸ ਲਈ ਜਦੋਂ ਉਹ 13 ਸਾਲਾਂ ਬਾਅਦ ਆਪਣੇ ਪਰਿਵਾਰ ਨਾਲ ਉੱਥੇ ਸਭਾ ’ਤੇ ਆਈ, ਤਾਂ ਉਹ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਜਨਤਕ ਭਾਸ਼ਣ ਦੇਣ ਵਾਲਾ ਹੈਨਜ਼ ਸੀ! ਉਹ ਬਹੁਤ ਖ਼ੁਸ਼ ਸੀ ਕਿ ਉਹ ਆਪਣੇ ਨਾਲ ਕੰਮ ਕਰਨ ਵਾਲਿਆਂ ਨੂੰ ਪ੍ਰਚਾਰ ਕਰਨ ਦੇ ਆਪਣੇ ਟੀਚੇ ਤੋਂ ਪਿੱਛੇ ਨਹੀਂ ਹਟੀ।
ਆਪਣੇ ਟੀਚੇ ਨਾ ਭੁੱਲੋ
14, 15. (ੳ) ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਰਦਿਆਂ ਤੁਹਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ? (ਅ) ਤੁਸੀਂ ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹੋ?
14 ਹੁਣ ਤਕ ਤੁਹਾਨੂੰ ਇਸ ਲੇਖ ਵਿਚ ਇਹ ਫ਼ੈਸਲਾ ਕਰਨ ਦੀ ਹੱਲਾਸ਼ੇਰੀ ਦਿੱਤੀ ਗਈ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਯਹੋਵਾਹ ਨੂੰ ਖ਼ੁਸ਼ ਕਰਨ ਵਿਚ ਲਾਓ ਅਤੇ ਉਸ ਦੀ ਸੇਵਾ ਵਿਚ ਟੀਚੇ ਰੱਖੋ। ਪਰ ਤੁਹਾਡੀ ਉਮਰ ਦੇ ਬਹੁਤ ਸਾਰੇ ਨੌਜਵਾਨ ਜ਼ਿੰਦਗੀ ਵਿਚ ਮੌਜ-ਮਸਤੀ ਕਰਨੀ ਚਾਹੁੰਦੇ ਹਨ। ਉਹ ਤੁਹਾਨੂੰ ਉਹ ਕੰਮ ਕਰਨ ਲਈ ਬੁਲਾਉਣ ਜੋ ਉਹ ਕਰਦੇ ਹਨ। ਕਦੇ-ਨਾ-ਕਦੇ ਤੁਹਾਨੂੰ ਇਹ ਦਿਖਾਉਣ ਦੀ ਲੋੜ ਹੋਵੇਗੀ ਕਿ ਤੁਹਾਡੇ ਲਈ ਆਪਣੇ ਟੀਚਿਆਂ ਨੂੰ ਹਾਸਲ ਕਰਨਾ ਕਿੰਨਾ ਜ਼ਰੂਰੀ ਹੈ। ਹੋਰਾਂ ਕਰਕੇ ਆਪਣੇ ਟੀਚਿਆਂ ਨੂੰ ਨਾ ਭੁੱਲੋ। ਜਿੱਦਾਂ ਲੇਖ ਦੇ ਸ਼ੁਰੂ ਵਿਚ ਜ਼ਿਕਰ ਕੀਤਾ ਗਿਆ ਸੀ ਕਿ ਜੇ ਤੁਸੀਂ ਬੱਸ ਅੱਡੇ ’ਤੇ ਹੁੰਦੇ, ਤਾਂ ਕੀ ਤੁਸੀਂ ਕਿਸੇ ਵੀ ਬੱਸ ’ਤੇ ਚੜ੍ਹ
ਜਾਂਦੇ ਕਿਉਂਕਿ ਲੋਕ ਉਸ ਵਿਚ ਮੌਜ-ਮਸਤੀ ਕਰ ਰਹੇ ਹਨ? ਨਹੀਂ, ਬਿਲਕੁਲ ਨਹੀਂ।15 ਸੋ ਤੁਸੀਂ ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹੋ? ਉਨ੍ਹਾਂ ਹਲਾਤਾਂ ਤੋਂ ਦੂਰ ਰਹੋ ਜਿਨ੍ਹਾਂ ਵਿਚ ਤੁਹਾਡੇ ਲਈ ਦਬਾਅ ਦਾ ਸਾਮ੍ਹਣਾ ਕਰਨਾ ਔਖਾ ਹੋਵੇਗਾ। (ਕਹਾ. 22:3) ਸੋਚੋ ਕਿ ਤੁਹਾਡੇ ਗ਼ਲਤ ਕੰਮ ਦੇ ਕਿਹੜੇ ਦੁਖਦਾਈ ਨਤੀਜੇ ਨਿਕਲ ਸਕਦੇ ਹਨ। (ਗਲਾ. 6:7) ਨਾਲੇ ਨਿਮਰਤਾ ਨਾਲ ਕਬੂਲ ਕਰੋ ਕਿ ਤੁਹਾਨੂੰ ਸਹੀ ਸਲਾਹ ਦੀ ਲੋੜ ਹੈ। ਆਪਣੇ ਮਾਪਿਆਂ ਅਤੇ ਮੰਡਲੀ ਦੇ ਤਜਰਬੇਕਾਰ ਭੈਣਾਂ-ਭਰਾਵਾਂ ਦੀ ਗੱਲ ਸੁਣੋ।—1 ਪਤਰਸ 5:5, 6 ਪੜ੍ਹੋ।
16. ਕ੍ਰਿਸਟੋਫ਼ ਦੇ ਤਜਰਬੇ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਨਿਮਰ ਹੋਣਾ ਜ਼ਰੂਰੀ ਹੈ?
16 ਨਿਮਰ ਹੋਣ ਕਰਕੇ ਕ੍ਰਿਸਟੋਫ਼ ਸਹੀ ਸਲਾਹ ਨੂੰ ਕਬੂਲ ਕਰ ਸਕਿਆ। ਬਪਤਿਸਮਾ ਲੈਣ ਤੋਂ ਛੇਤੀ ਬਾਅਦ, ਉਹ ਬਾਕਾਇਦਾ ਜਿਮ ਜਾਣ ਲੱਗ ਪਿਆ। ਜਿਮ ਵਿਚ ਹੋਰ ਨੌਜਵਾਨਾਂ ਨੇ ਉਸ ਨੂੰ ਆਪਣੇ ਸਪੋਰਟਸ ਕਲੱਬ ਦਾ ਮੈਂਬਰ ਬਣਨ ਲਈ ਕਿਹਾ। ਉਸ ਨੇ ਇਸ ਬਾਰੇ ਬਜ਼ੁਰਗਾਂ ਨਾਲ ਗੱਲ ਕੀਤੀ। ਬਜ਼ੁਰਗਾਂ ਨੇ ਉਸ ਨੂੰ ਕੁਝ ਖ਼ਤਰਿਆਂ ਬਾਰੇ ਸੋਚਣ ਲਈ ਕਿਹਾ, ਜਿਵੇਂ ਮੁਕਾਬਲੇਬਾਜ਼ੀ ਦੀ ਭਾਵਨਾ। ਕ੍ਰਿਸਟੋਫ਼ ਨੇ ਸਪੋਰਟਸ ਕਲੱਬ ਦਾ ਮੈਂਬਰ ਬਣਨ ਦਾ ਫ਼ੈਸਲਾ ਕੀਤਾ। ਪਰ ਕੁਝ ਸਮੇਂ ਬਾਅਦ ਉਸ ਨੇ ਦੇਖਿਆ ਕਿ ਖੇਡਾਂ ਹਿੰਸਕ, ਇੱਥੋਂ ਤਕ ਕਿ ਖ਼ਤਰਨਾਕ ਸਨ। ਉਸ ਨੇ ਫਿਰ ਬਜ਼ੁਰਗਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੇ ਉਸ ਨੂੰ ਬਾਈਬਲ ਵਿੱਚੋਂ ਸਲਾਹ ਦਿੱਤੀ। ਕ੍ਰਿਸਟੋਫ਼ ਨੇ ਕਿਹਾ: “ਯਹੋਵਾਹ ਨੇ ਮੇਰੇ ਲਈ ਵਧੀਆ ਸਲਾਹਕਾਰ ਭੇਜੇ। ਮੈਂ ਯਹੋਵਾਹ ਦੀ ਸਲਾਹ ਨੂੰ ਕਬੂਲ ਕੀਤਾ ਭਾਵੇਂ ਇੱਦਾਂ ਕਰਨ ਲਈ ਮੈਨੂੰ ਕੁਝ ਸਮਾਂ ਲੱਗਾ।” ਕੀ ਤੁਸੀਂ ਨਿਮਰਤਾ ਨਾਲ ਸਲਾਹ ਕਬੂਲ ਕਰਦੇ ਹੋ?
17, 18. (ੳ) ਯਹੋਵਾਹ ਅੱਜ ਨੌਜਵਾਨਾਂ ਤੋਂ ਕੀ ਚਾਹੁੰਦਾ ਹੈ? (ਅ) ਬਾਲਗ ਹੋਣ ’ਤੇ ਤੁਸੀਂ ਆਪਣੇ ਫ਼ੈਸਲਿਆਂ ’ਤੇ ਪਛਤਾਵਾ ਕਰਨ ਤੋਂ ਕਿਵੇਂ ਬਚ ਸਕਦੇ ਹੋ? ਇਕ ਮਿਸਾਲ ਦਿਓ।
17 ਬਾਈਬਲ ਕਹਿੰਦੀ ਹੈ: “ਹੇ ਜੁਆਨ, ਤੂੰ ਆਪਣੀ ਜੁਆਨੀ ਵਿੱਚ ਮੌਜ ਕਰ, ਅਤੇ ਆਪਣੀ ਜੁਆਨੀ ਦੇ ਦਿਨਾਂ ਵਿੱਚ ਤੇਰਾ ਜੀ ਤੈਨੂੰ ਪਰਚਾਵੇ।” (ਉਪ. 11:9) ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਜਵਾਨੀ ਵਿਚ ਖ਼ੁਸ਼ੀ ਪਾਓ। ਇਸ ਲੇਖ ਵਿਚ ਤੁਸੀਂ ਸਿੱਖਿਆ ਹੈ ਕਿ ਖ਼ੁਸ਼ ਰਹਿਣ ਦਾ ਇਕ ਤਰੀਕਾ ਹੈ ਕਿ ਤੁਸੀਂ ਆਪਣਾ ਧਿਆਨ ਯਹੋਵਾਹ ਦੀ ਸੇਵਾ ਵਿਚ ਰੱਖੇ ਟੀਚਿਆਂ ’ਤੇ ਲਾਈ ਰੱਖੋ ਅਤੇ ਆਪਣੀ ਹਰ ਯੋਜਨਾ ਤੇ ਫ਼ੈਸਲੇ ਵਿਚ ਉਸ ਦੀ ਸਲਾਹ ਮੰਨੋ। ਆਪਣੀ ਜ਼ਿੰਦਗੀ ਵਿਚ ਜਿੰਨੀ ਜਲਦੀ ਤੁਸੀਂ ਇੱਦਾਂ ਕਰੋਗੇ, ਉੱਨੀ ਜਲਦੀ ਤੁਹਾਨੂੰ ਅਹਿਸਾਸ ਹੋਵੇਗਾ ਕਿ ਯਹੋਵਾਹ ਕਿਵੇਂ ਤੁਹਾਨੂੰ ਸੇਧ ਦਿੰਦਾ ਹੈ, ਤੁਹਾਡੀ ਰਾਖੀ ਕਰਦਾ ਹੈ ਅਤੇ ਤੁਹਾਨੂੰ ਬਰਕਤਾਂ ਦਿੰਦਾ ਹੈ। ਪਰਮੇਸ਼ੁਰ ਆਪਣੇ ਬਚਨ ਵਿਚ ਜੋ ਵੀ ਵਧੀਆ ਸਲਾਹ ਦਿੰਦਾ ਹੈ, ਉਸ ਬਾਰੇ ਸੋਚੋ ਅਤੇ ਉਸ ਸਲਾਹ ਨੂੰ ਕਬੂਲ ਕਰੋ: “ਆਪਣੀ ਜੁਆਨੀ ਦੇ ਦਿਨੀਂ ਆਪਣੇ ਕਰਤਾਰ ਨੂੰ ਚੇਤੇ ਰੱਖ।”—ਉਪ. 12:1.
18 ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਨੌਜਵਾਨ ਕਦੋਂ ਬਾਲਗ ਬਣ ਜਾਂਦੇ ਹਨ। ਦੁੱਖ ਦੀ ਗੱਲ ਹੈ ਕਿ ਬਹੁਤ ਸਾਰੇ ਨੌਜਵਾਨਾਂ ਨੂੰ ਬਾਅਦ ਵਿਚ ਇਸ ਗੱਲ ਦਾ ਪਛਤਾਵਾ ਰਹਿੰਦਾ ਹੈ ਕਿ ਉਨ੍ਹਾਂ ਨੇ ਜਵਾਨੀ ਵਿਚ ਸਹੀ ਟੀਚੇ ਨਹੀਂ ਰੱਖੇ ਜਾਂ ਕੋਈ ਟੀਚਾ ਰੱਖਿਆ ਹੀ ਨਹੀਂ। ਪਰ ਜੇ ਤੁਸੀਂ ਪਰਮੇਸ਼ੁਰ ਦੀ ਸੇਵਾ ਵਿਚ ਰੱਖੇ ਟੀਚਿਆਂ ’ਤੇ ਆਪਣਾ ਧਿਆਨ ਲਾਈ ਰੱਖੋਗੇ, ਤਾਂ ਜਵਾਨੀ ਦੀ ਉਮਰ ਲੰਘ ਜਾਣ ’ਤੇ ਵੀ ਤੁਹਾਨੂੰ ਆਪਣੇ ਫ਼ੈਸਲਿਆਂ ਤੋਂ ਖ਼ੁਸ਼ੀ ਹੋਵੇਗੀ। ਮੈਰੀਜਾਨਾ ਨੇ ਇਵੇਂ ਹੀ ਮਹਿਸੂਸ ਕੀਤਾ। ਅੱਲੜ੍ਹ ਉਮਰ ਵਿਚ ਉਹ ਖੇਡਾਂ ਵਿਚ ਬਹੁਤ ਵਧੀਆ ਸੀ। ਇੱਥੋਂ ਤਕ ਕਿ ਉਸ ਨੂੰ ਵਿੰਟਰ ਓਲੰਪਕ ਖੇਡਾਂ ਵਿਚ ਹਿੱਸਾ ਲੈਣ ਲਈ ਬੁਲਾਇਆ ਗਿਆ। ਪਰ ਉਸ ਨੇ ਪੂਰੇ ਸਮੇਂ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ। 30 ਤੋਂ ਜ਼ਿਆਦਾ ਸਾਲਾਂ ਬਾਅਦ ਵੀ ਉਹ ਆਪਣੇ ਪਤੀ ਨਾਲ ਪੂਰੇ ਸਮੇਂ ਦੀ ਸੇਵਾ ਕਰ ਰਹੀ ਹੈ। ਉਹ ਕਹਿੰਦੀ ਹੈ ਕਿ ਜਿਹੜੇ ਲੋਕ ਸ਼ਾਨੋ-ਸ਼ੌਕਤ, ਮਾਣ, ਤਾਕਤ ਅਤੇ ਧਨ-ਦੌਲਤ ਪਾਉਣੀ ਚਾਹੁੰਦੇ ਹਨ, ਉਹ ਕਦੇ ਦਿਲੋਂ ਖ਼ੁਸ਼ ਨਹੀਂ ਹੁੰਦੇ। ਉਸ ਨੇ ਇਹ ਵੀ ਕਿਹਾ ਕਿ ਪਰਮੇਸ਼ੁਰ ਦੀ ਸੇਵਾ ਕਰਨੀ ਅਤੇ ਉਸ ਬਾਰੇ ਜਾਣਨ ਵਿਚ ਲੋਕਾਂ ਦੀ ਮਦਦ ਕਰਨੀ ਸਭ ਤੋਂ ਵਧੀਆ ਟੀਚੇ ਹਨ।
19. ਜਵਾਨੀ ਵਿਚ ਪਰਮੇਸ਼ੁਰ ਦੀ ਸੇਵਾ ਵਿਚ ਰੱਖੇ ਟੀਚਿਆਂ ’ਤੇ ਧਿਆਨ ਲਾਉਣਾ ਵਧੀਆ ਕਿਉਂ ਹੈ?
19 ਨੌਜਵਾਨੋ, ਤੁਸੀਂ ਸੱਚ-ਮੁੱਚ ਤਾਰੀਫ਼ ਦੇ ਲਾਇਕ ਹੋ ਕਿਉਂਕਿ ਮੁਸ਼ਕਲਾਂ ਦੇ ਬਾਵਜੂਦ ਵੀ, ਤੁਸੀਂ ਆਪਣਾ ਧਿਆਨ ਯਹੋਵਾਹ ਦੀ ਸੇਵਾ ’ਤੇ ਲਾਈ ਰੱਖਦੇ ਹੋ। ਤੁਸੀਂ ਪਰਮੇਸ਼ੁਰ ਦੀ ਸੇਵਾ ਵਿਚ ਟੀਚੇ ਰੱਖਦੇ ਹੋ ਅਤੇ ਪ੍ਰਚਾਰ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿੰਦੇ ਹੋ। ਨਾਲੇ ਤੁਸੀਂ ਇਸ ਦੁਨੀਆਂ ਕਰਕੇ ਆਪਣੇ ਟੀਚਿਆਂ ਨੂੰ ਨਹੀਂ ਭੁੱਲਦੇ। ਤੁਸੀਂ ਪੱਕਾ ਭਰੋਸਾ ਰੱਖ ਸਕਦੇ ਹੋ ਕਿ ਤੁਸੀਂ ਬੇਕਾਰ ਵਿਚ ਹੀ ਮਿਹਨਤ ਨਹੀਂ ਕਰਦੇ। ਤੁਹਾਡੇ ਭੈਣ-ਭਰਾ ਹਨ ਜੋ ਤੁਹਾਨੂੰ ਪਿਆਰ ਕਰਦੇ ਹਨ ਅਤੇ ਤੁਹਾਡੀ ਮਦਦ ਕਰਦੇ ਹਨ। ਇਸ ਲਈ ‘ਆਪਣੇ ਕੰਮਾਂ ਨੂੰ ਯਹੋਵਾਹ ਉੱਤੇ ਛੱਡ ਦਿਓ, ਤਾਂ ਤੁਹਾਡੇ ਮਨੋਰਥ ਪੂਰੇ ਹੋਣਗੇ।’