ਸੱਚ ਬੋਲੋ
“ਤੁਹਾਡੇ ਵਿੱਚੋਂ ਹਰੇਕ ਆਪਣੇ ਗੁਆਂਢੀ ਨਾਲ ਸੱਚ ਬੋਲੇ।”—ਜ਼ਕ. 8:16.
ਗੀਤ: 34, 18
1, 2. ਕਿਹੜੀ ਚੀਜ਼ ਕਰਕੇ ਇਨਸਾਨਾਂ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ ਅਤੇ ਇਸ ਲਈ ਕੌਣ ਜ਼ਿੰਮੇਵਾਰ ਹੈ?
ਟੈਲੀਫ਼ੋਨ, ਬੱਲਬ, ਕਾਰ ਤੇ ਫਰਿੱਜ ਵਗੈਰਾ ਵਰਗੀਆਂ ਕੁਝ ਖੋਜਾਂ ਕਰਕੇ ਸਾਡੀ ਜ਼ਿੰਦਗੀ ਬਿਹਤਰ ਬਣੀ ਹੈ। ਪਰ ਬੰਦੂਕਾਂ, ਬਾਰੂਦੀ ਸੁਰੰਗਾਂ ਅਤੇ ਪਰਮਾਣੂ ਬੰਬਾਂ ਵਗੈਰਾ ਵਰਗੀਆਂ ਕੁਝ ਖੋਜਾਂ ਕਰਕੇ ਸਾਡੀ ਜ਼ਿੰਦਗੀ ਹੋਰ ਖ਼ਤਰੇ ਵਿਚ ਪੈ ਗਈ ਹੈ। ਪਰ ਇਕ ਚੀਜ਼ ਹੈ ਜੋ ਇਨ੍ਹਾਂ ਸਾਰੀਆਂ ਚੀਜ਼ਾਂ ਨਾਲੋਂ ਬਹੁਤ ਪਹਿਲਾਂ ਤੋਂ ਹੈ ਅਤੇ ਜਿਸ ਨਾਲ ਇਨਸਾਨਾਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ। ਉਹ ਕੀ ਹੈ? ਉਹ ਹੈ ਝੂਠ! ਕਿਸੇ ਨੂੰ ਧੋਖਾ ਦੇਣ ਲਈ ਉਹ ਗੱਲ ਕਹਿਣੀ ਜੋ ਸੱਚੀ ਨਹੀਂ ਹੈ, ਉਸ ਨੂੰ ਝੂਠ ਕਹਿੰਦੇ ਹਨ। ਪਹਿਲਾ ਝੂਠ ਕਿਸ ਨੇ ਬੋਲਿਆ? ਸ਼ੈਤਾਨ ਨੇ! ਯਿਸੂ ਨੇ ਉਸ ਨੂੰ “ਝੂਠ ਦਾ ਪਿਉ” ਕਿਹਾ। (ਯੂਹੰਨਾ 8:44 ਪੜ੍ਹੋ।) ਸ਼ੈਤਾਨ ਨੇ ਪਹਿਲਾ ਝੂਠ ਕਦੋਂ ਬੋਲਿਆ?
2 ਉਸ ਨੇ ਹਜ਼ਾਰਾਂ ਸਾਲ ਪਹਿਲਾਂ ਅਦਨ ਦੇ ਬਾਗ਼ ਵਿਚ ਝੂਠ ਬੋਲਿਆ ਸੀ। ਆਦਮ ਅਤੇ ਹੱਵਾਹ ਅਦਨ ਦੇ ਸੋਹਣੇ ਬਾਗ਼ ਵਿਚ ਬਹੁਤ ਖ਼ੁਸ਼ ਸਨ ਜੋ ਯਹੋਵਾਹ ਨੇ ਉਨ੍ਹਾਂ ਲਈ ਬਣਾਇਆ ਸੀ। ਪਰਮੇਸ਼ੁਰ ਨੇ ਉਨ੍ਹਾਂ ਨੂੰ ਕਿਹਾ ਕਿ ਜੇ ਉਹ “ਭਲੇ ਬੁਰੇ ਦੀ ਸਿਆਣ ਦੇ ਬਿਰਛ ਤੋਂ” ਖਾਣਗੇ, ਤਾਂ ਉਹ ਮਰ ਜਾਣਗੇ। ਭਾਵੇਂ ਸ਼ੈਤਾਨ ਇਹ ਗੱਲ ਜਾਣਦਾ ਸੀ, ਪਰ ਫਿਰ ਵੀ ਉਸ ਨੇ ਸੱਪ ਰਾਹੀਂ ਹੱਵਾਹ ਨੂੰ ਕਿਹਾ: “ਤੁਸੀਂ ਕਦੀ ਨਾ ਮਰੋਗੇ।” ਇਹ ਪਹਿਲਾ ਝੂਠ ਸੀ। ਸ਼ੈਤਾਨ ਨੇ ਇਹ ਵੀ ਕਿਹਾ: “ਪਰਮੇਸ਼ੁਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖੀਆਂ ਖੁਲ੍ਹ ਜਾਣਗੀਆਂ ਅਤੇ ਤੁਸੀਂ ਪਰਮੇਸ਼ੁਰ ਵਾਂਙੁ ਭਲੇ ਬੁਰੇ ਦੀ ਸਿਆਣਵਾਲੇ ਹੋ ਜਾਓਗੇ।”—ਉਤ. 2:15-17; 3:1-5.
3. ਸ਼ੈਤਾਨ ਦਾ ਝੂਠ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਉਣ ਵਾਲਾ ਕਿਉਂ ਸੀ ਅਤੇ ਇਸ ਝੂਠ ਦਾ ਕੀ ਨਤੀਜਾ ਨਿਕਲਿਆ?
ਉਤ. 3:6; 5:5) ਇਸ ਤੋਂ ਵੀ ਵੱਧ, ਆਦਮ ਦੇ ਪਾਪ ਕਰਕੇ “ਮੌਤ ਨੇ ਰਾਜੇ ਵਜੋਂ ਰਾਜ ਕੀਤਾ, ਉਨ੍ਹਾਂ ਉੱਤੇ ਵੀ ਜਿਨ੍ਹਾਂ ਨੇ ਅਜਿਹਾ ਪਾਪ ਨਹੀਂ ਕੀਤਾ ਸੀ ਜਿਹੋ ਜਿਹਾ ਆਦਮ ਨੇ ਅਣਆਗਿਆਕਾਰੀ ਕਰ ਕੇ ਕੀਤਾ ਸੀ।” (ਰੋਮੀ. 5:12, 14) ਇਸ ਕਰਕੇ ਅਸੀਂ ਪਾਪੀ ਹਾਂ ਅਤੇ ਪਰਮੇਸ਼ੁਰ ਦੇ ਮਕਸਦ ਅਨੁਸਾਰ ਹਮੇਸ਼ਾ ਲਈ ਜੀਉਂਦੇ ਨਹੀਂ ਰਹਿੰਦੇ। ਸਾਡੀ ਉਮਰ “ਸੱਤ੍ਰ ਵਰ੍ਹੇ ਹਨ, ਪਰ ਜੇ ਸਾਹ ਸਤ ਹੋਵੇ ਤਾਂ ਅੱਸੀ ਵਰ੍ਹੇ,” ਅਤੇ ਸਾਡੀ ਜ਼ਿੰਦਗੀ “ਕਸ਼ਟ ਅਤੇ ਸੋਗ ਹੀ ਹੈ।” (ਜ਼ਬੂ. 90:10) ਇਹ ਸਭ ਕੁਝ ਸ਼ੈਤਾਨ ਦੇ ਝੂਠ ਬੋਲਣ ਕਰਕੇ ਹੋਇਆ!
3 ਸ਼ੈਤਾਨ ਦਾ ਝੂਠ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਉਣ ਵਾਲਾ ਸੀ ਕਿਉਂਕਿ ਉਹ ਜਾਣਦਾ ਸੀ ਕਿ ਜੇ ਹੱਵਾਹ ਉਸ ’ਤੇ ਵਿਸ਼ਵਾਸ ਕਰ ਕੇ ਫਲ ਖਾ ਲਵੇ, ਤਾਂ ਉਹ ਮਰ ਜਾਵੇਗੀ ਅਤੇ ਇਸੇ ਤਰ੍ਹਾਂ ਹੋਇਆ। ਆਦਮ ਅਤੇ ਹੱਵਾਹ ਦੋਵਾਂ ਨੇ ਯਹੋਵਾਹ ਦਾ ਹੁਕਮ ਨਹੀਂ ਮੰਨਿਆ ਅਤੇ ਅਖ਼ੀਰ ਉਹ ਮਰ ਗਏ। (4. (ੳ) ਸਾਨੂੰ ਕਿਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਦੀ ਲੋੜ ਹੈ? (ਅ) ਜ਼ਬੂਰ 15:1, 2 ਮੁਤਾਬਕ ਸਿਰਫ਼ ਕੌਣ ਯਹੋਵਾਹ ਦੇ ਦੋਸਤ ਬਣ ਸਕਦੇ ਹਨ?
4 ਯਿਸੂ ਨੇ ਸ਼ੈਤਾਨ ਬਾਰੇ ਯੂਹੰਨਾ 8:44 ਵਿਚ ਕਿਹਾ: ਉਹ “ਸੱਚਾਈ ਦੇ ਰਾਹ ਤੋਂ ਭਟਕ ਗਿਆ ਕਿਉਂਕਿ ਉਸ ਵਿਚ ਸੱਚਾਈ ਨਹੀਂ ਹੈ।” ਸ਼ੈਤਾਨ ਬਦਲਿਆ ਨਹੀਂ ਹੈ। ਉਹ ਅਜੇ ਵੀ ਝੂਠ ਬੋਲ ਕੇ “ਸਾਰੀ ਦੁਨੀਆਂ ਨੂੰ ਗੁਮਰਾਹ ਕਰਦਾ ਹੈ।” (ਪ੍ਰਕਾ. 12:9) ਪਰ ਅਸੀਂ ਨਹੀਂ ਚਾਹੁੰਦੇ ਕਿ ਸ਼ੈਤਾਨ ਸਾਨੂੰ ਗੁਮਰਾਹ ਕਰੇ। ਇਸ ਲਈ ਸਾਨੂੰ ਤਿੰਨ ਜ਼ਰੂਰੀ ਸਵਾਲਾਂ ਦੇ ਜਵਾਬ ਜਾਣਨ ਦੀ ਲੋੜ ਹੈ। ਸ਼ੈਤਾਨ ਅੱਜ ਲੋਕਾਂ ਨੂੰ ਗੁਮਰਾਹ ਕਿਵੇਂ ਕਰ ਰਿਹਾ ਹੈ? ਲੋਕ ਝੂਠ ਕਿਉਂ ਬੋਲਦੇ ਹਨ? ਅਸੀਂ ਕਿੱਦਾਂ ਦਿਖਾ ਸਕਦੇ ਹਾਂ ਕਿ ਅਸੀਂ ਹਮੇਸ਼ਾ ਇਕ-ਦੂਜੇ ਨਾਲ ਸੱਚ ਬੋਲਦੇ ਹਾਂ ਤਾਂਕਿ ਆਦਮ ਅਤੇ ਹੱਵਾਹ ਵਾਂਗ ਯਹੋਵਾਹ ਨਾਲ ਸਾਡੀ ਦੋਸਤੀ ਵੀ ਖ਼ਤਰੇ ਵਿਚ ਨਾ ਪੈ ਜਾਵੇ?—ਜ਼ਬੂਰਾਂ ਦੀ ਪੋਥੀ 15:1, 2 ਪੜ੍ਹੋ।
ਸ਼ੈਤਾਨ ਲੋਕਾਂ ਨੂੰ ਗੁਮਰਾਹ ਕਿਵੇਂ ਕਰ ਰਿਹਾ ਹੈ?
5. ਅੱਜ ਸ਼ੈਤਾਨ ਲੋਕਾਂ ਨੂੰ ਗੁਮਰਾਹ ਕਿਵੇਂ ਕਰ ਰਿਹਾ ਹੈ?
5 ਅਸੀਂ ਸ਼ੈਤਾਨ ਰਾਹੀਂ ਗੁਮਰਾਹ ਹੋਣ ਤੋਂ ਬਚ ਸਕਦੇ ਹਾਂ। ਪੌਲੁਸ ਰਸੂਲ ਨੇ ਕਿਹਾ: “ਅਸੀਂ ਉਸ ਦੀਆਂ ਚਾਲਾਂ ਤੋਂ ਅਣਜਾਣ ਨਹੀਂ ਹਾਂ।” (2 ਕੁਰਿੰ. 2:11) ਅਸੀਂ ਜਾਣਦੇ ਹਾਂ ਕਿ ਸਾਰੀ ਦੁਨੀਆਂ ਸ਼ੈਤਾਨ ਦੇ ਵੱਸ ਵਿਚ ਹੈ ਜਿਸ ਵਿਚ ਝੂਠੇ ਧਰਮ, ਭ੍ਰਿਸ਼ਟ ਸਰਕਾਰਾਂ ਅਤੇ ਲਾਲਚੀ ਵਪਾਰ ਜਗਤ ਵੀ ਸ਼ਾਮਲ ਹੈ। (1 ਯੂਹੰ. 5:19) ਸਾਨੂੰ ਇਹ ਜਾਣ ਕੇ ਕੋਈ ਹੈਰਾਨੀ ਨਹੀਂ ਹੁੰਦੀ ਕਿ ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤ ਤਾਕਤਵਰ ਲੋਕਾਂ ਨੂੰ “ਝੂਠੀਆਂ ਗੱਲਾਂ” ਕਹਿਣ ਲਈ ਪ੍ਰੇਰਿਤ ਕਰਦੇ ਹਨ। (1 ਤਿਮੋ. 4:1, 2) ਮਿਸਾਲ ਲਈ, ਕੁਝ ਵਪਾਰੀ ਆਪਣੀਆਂ ਨੁਕਸਾਨ ਪਹੁੰਚਾਉਣ ਵਾਲੀਆਂ ਚੀਜ਼ਾਂ ਵੇਚਣ ਜਾਂ ਲੋਕਾਂ ਨੂੰ ਧੋਖੇ ਨਾਲ ਫਸਾਉਣ ਲਈ ਮਸ਼ਹੂਰੀਆਂ ਵਿਚ ਝੂਠ ਦਿਖਾਉਂਦੇ ਹਨ।
6, 7. (ੳ) ਧਾਰਮਿਕ ਆਗੂਆਂ ਦੇ ਝੂਠ ਨਾਲ ਲੋਕਾਂ ਦਾ ਹੋਰ ਵੀ ਜ਼ਿਆਦਾ ਨੁਕਸਾਨ ਕਿਉਂ ਹੁੰਦਾ ਹੈ? (ਅ) ਤੁਸੀਂ ਧਾਰਮਿਕ ਆਗੂਆਂ ਨੂੰ ਕਿਹੜੇ ਝੂਠ ਬੋਲਦੇ ਸੁਣਿਆ ਹੈ?
6 ਧਾਰਮਿਕ ਆਗੂਆਂ ਦੇ ਝੂਠ ਨਾਲ ਲੋਕਾਂ ਦਾ ਹੋਰ ਵੀ ਜ਼ਿਆਦਾ ਨੁਕਸਾਨ ਹੁੰਦਾ ਹੈ। ਕਿਉਂ? ਕਿਉਂਕਿ ਜੇ ਕੋਈ ਉਨ੍ਹਾਂ ਦੀਆਂ ਝੂਠੀਆਂ ਸਿੱਖਿਆਵਾਂ ’ਤੇ ਯਕੀਨ ਕਰਦਾ ਹੈ ਅਤੇ ਉਹ ਕੰਮ ਕਰਦਾ ਹੈ ਜਿਨ੍ਹਾਂ ਤੋਂ ਪਰਮੇਸ਼ੁਰ ਨਫ਼ਰਤ ਕਰਦਾ ਹੈ, ਤਾਂ ਉਹ ਹਮੇਸ਼ਾ ਦੀ ਜ਼ਿੰਦਗੀ ਤੋਂ ਹੱਥ ਧੋ ਸਕਦਾ ਹੈ। (ਹੋਸ਼ੇ. 4:9) ਯਿਸੂ ਜਾਣਦਾ ਸੀ ਕਿ ਉਸ ਦੇ ਜ਼ਮਾਨੇ ਦੇ ਧਾਰਮਿਕ ਆਗੂ ਲੋਕਾਂ ਨੂੰ ਧੋਖਾ ਦੇ ਰਹੇ ਸਨ। ਉਸ ਨੇ ਉਨ੍ਹਾਂ ਨੂੰ ਦਲੇਰੀ ਨਾਲ ਕਿਹਾ: “ਲਾਹਨਤ ਹੈ ਤੁਹਾਡੇ ’ਤੇ, ਪਖੰਡੀ ਗ੍ਰੰਥੀਓ ਅਤੇ ਫ਼ਰੀਸੀਓ! ਕਿਉਂਕਿ ਤੁਸੀਂ ਕਿਸੇ ਨੂੰ ਯਹੂਦੀ ਧਰਮ ਵਿਚ ਲਿਆਉਣ ਲਈ ਸਮੁੰਦਰ ਅਤੇ ਜ਼ਮੀਨ ਉੱਤੇ ਦੂਰ-ਦੂਰ ਸਫ਼ਰ ਕਰਦੇ ਹੋ, ਪਰ ਜਦੋਂ ਉਹ ਯਹੂਦੀ ਧਰਮ ਵਿਚ ਆ ਜਾਂਦਾ ਹੈ, ਤਾਂ ਤੁਸੀਂ ਉਸ ਨੂੰ ਆਪਣੇ ਨਾਲੋਂ ਵੀ ਦੁਗਣਾ ‘ਗ਼ਹੈਨਾ’ [ਯਾਨੀ ਹਮੇਸ਼ਾ ਦੇ ਨਾਸ਼] ਦੀ ਸਜ਼ਾ ਦੇ ਲਾਇਕ ਬਣਾ ਦਿੰਦੇ ਹੋ।” (ਮੱਤੀ 23:15; ਫੁਟਨੋਟ) ਯਿਸੂ ਨੇ ਕਿਹਾ ਕਿ ਇਹ ਝੂਠੇ ਧਾਰਮਿਕ ਆਗੂ ਆਪਣੇ ਪਿਉ ਸ਼ੈਤਾਨ ਵਰਗੇ ਹਨ ਜੋ ਕਿ ਇਕ “ਕਾਤਲ” ਹੈ।—ਯੂਹੰ. 8:44.
7 ਸਾਡੇ ਜ਼ਮਾਨੇ ਵਿਚ ਵੀ ਬਹੁਤ ਸਾਰੇ ਧਾਰਮਿਕ ਆਗੂ ਹਨ। ਉਨ੍ਹਾਂ ਨੂੰ ਪਾਦਰੀ, ਪੁਜਾਰੀ, ਰੱਬੀ, ਸਵਾਮੀ ਜਾਂ ਹੋਰ ਖ਼ਿਤਾਬ ਦਿੱਤੇ ਗਏ ਹਨ। ਫ਼ਰੀਸੀਆਂ ਵਾਂਗ ਇਹ ਵੀ ਲੋਕਾਂ ਨੂੰ ਪਰਮੇਸ਼ੁਰ ਦੇ ਬਚਨ ਤੋਂ ਸੱਚਾਈ ਨਹੀਂ ਸਿਖਾਉਂਦੇ, ਸਗੋਂ ਉਹ ਲੋਕਾਂ ਨੂੰ “ਪਰਮੇਸ਼ੁਰ ਦੀ ਸੱਚਾਈ ਉੱਤੇ ਵਿਸ਼ਵਾਸ ਕਰਨ ਦੀ ਬਜਾਇ ਝੂਠ ਉੱਤੇ ਵਿਸ਼ਵਾਸ” ਕਰਨਾ ਸਿਖਾਉਂਦੇ ਹਨ। (ਰੋਮੀ. 1:18, 25) ਉਹ ਝੂਠੀਆਂ ਸਿੱਖਿਆਵਾਂ ਫੈਲਾਉਂਦੇ ਹਨ, ਜਿਵੇਂ ਇਨਸਾਨਾਂ ਨੂੰ ਨਰਕ ਵਿਚ ਤੜਫ਼ਾਇਆ ਜਾਂਦਾ ਹੈ, ਇਨਸਾਨਾਂ ਵਿਚ ਅਮਰ ਆਤਮਾ ਹੁੰਦੀ ਹੈ, ਮਰ ਚੁੱਕੇ ਲੋਕ ਜੂਨਾਂ ਵਿਚ ਪੈ ਜਾਂਦੇ ਹਨ, ਪਰਮੇਸ਼ੁਰ ਸਮਲਿੰਗਤਾ ਨੂੰ ਬੁਰਾ ਨਹੀਂ ਸਮਝਦਾ ਅਤੇ ਆਦਮੀ-ਆਦਮੀ ਨਾਲ ਅਤੇ ਔਰਤ-ਔਰਤ ਨਾਲ ਵਿਆਹ ਕਰਵਾ ਸਕਦੀ ਹੈ।
8. ਜਲਦੀ ਹੀ ਰਾਜਨੀਤਿਕ ਆਗੂ ਕਿਹੜਾ ਝੂਠ ਬੋਲਣਗੇ, ਪਰ ਇਸ ਝੂਠ ਪ੍ਰਤੀ ਸਾਨੂੰ ਕਿੱਦਾਂ ਦਾ ਰਵੱਈਆ ਦਿਖਾਉਣਾ ਚਾਹੀਦਾ ਹੈ?
8 ਰਾਜਨੀਤਿਕ ਆਗੂ ਵੀ ਝੂਠ ਬੋਲ ਕੇ ਲੋਕਾਂ ਨੂੰ ਗੁਮਰਾਹ ਕਰਦੇ ਹਨ। ਜਲਦੀ ਹੀ ਰਾਜਨੀਤਿਕ ਆਗੂ ਇਹ ਸਭ ਤੋਂ ਵੱਡਾ ਝੂਠ ਬੋਲਣਗੇ ਕਿ ਉਨ੍ਹਾਂ ਨੇ ਦੁਨੀਆਂ ਵਿਚ “ਸ਼ਾਂਤੀ ਅਤੇ ਸੁਰੱਖਿਆ” ਕਾਇਮ ਕਰ ਦਿੱਤੀ ਹੈ। ਪਰ “ਉਦੋਂ ਇਕਦਮ ਅਚਾਨਕ ਉਨ੍ਹਾਂ ਦਾ ਵਿਨਾਸ਼ ਆ ਜਾਵੇਗਾ।” ਇਸ ਕਰਕੇ ਸਾਨੂੰ ਇਨ੍ਹਾਂ ਰਾਜਨੀਤਿਕ ਆਗੂਆਂ ਉੱਤੇ ਯਕੀਨ ਨਹੀਂ ਕਰਨਾ ਚਾਹੀਦਾ। ਉਹ ਝੂਠ ਬੋਲ ਕੇ ਇਸ ਸੱਚਾਈ ਨੂੰ ਲੁਕਾਉਣਗੇ ਕਿ ਦੁਨੀਆਂ ਦੀ ਹਾਲਤ ਬਹੁਤ ਹੀ ਖ਼ਤਰਨਾਕ ਹੈ। ਪਰ ਸੱਚਾਈ ਤਾਂ ਇਹ ਹੈ ਕਿ ਅਸੀਂ ‘ਚੰਗੀ ਤਰ੍ਹਾਂ ਜਾਣਦੇ ਹਾਂ ਕਿ ਯਹੋਵਾਹ ਦਾ ਦਿਨ ਉਸੇ ਤਰ੍ਹਾਂ ਆਵੇਗਾ ਜਿਵੇਂ ਰਾਤ ਨੂੰ ਚੋਰ ਆਉਂਦਾ ਹੈ।’—1 ਥੱਸ. 5:1-4.
ਲੋਕ ਝੂਠ ਕਿਉਂ ਬੋਲਦੇ ਹਨ?
9, 10. (ੳ) ਲੋਕ ਝੂਠ ਕਿਉਂ ਬੋਲਦੇ ਹਨ ਅਤੇ ਇਸ ਤਰ੍ਹਾਂ ਕਰਨ ਦੇ ਕੀ ਨਤੀਜੇ ਨਿਕਲਦੇ ਹਨ? (ਅ) ਸਾਨੂੰ ਯਹੋਵਾਹ ਬਾਰੇ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?
9 ਅੱਜ ਸਿਰਫ਼ ਤਾਕਤਵਰ ਲੋਕ ਹੀ ਝੂਠ ਨਹੀਂ ਬੋਲਦੇ। ਯੁੱਧਜੀਤ ਭੱਟਾਚਾਰੀਆ ਨੇ ਆਪਣੇ ਲੇਖ “ਅਸੀਂ ਝੂਠ ਕਿਉਂ ਬੋਲਦੇ ਹਾਂ” ਵਿਚ ਲਿਖਿਆ ਕਿ “ਝੂਠ ਇਨਸਾਨਾਂ ਦੀ ਰਗ-ਰਗ ਵਿਚ ਸਮਾਇਆ ਹੋਇਆ ਹੈ।” ਦੂਜੇ ਸ਼ਬਦਾਂ ਵਿਚ ਕਿਹਾ ਜਾਵੇ, ਤਾਂ ਝੂਠ ਬੋਲਣਾ ਲੋਕਾਂ ਨੂੰ ਆਮ ਜਿਹੀ ਗੱਲ ਲੱਗਦੀ ਹੈ। ਲੋਕ ਆਪਣੇ ਆਪ ਨੂੰ ਬਚਾਉਣ, ਆਪਣੀਆਂ ਗ਼ਲਤੀਆਂ ਜਾਂ ਜੁਰਮ ਨੂੰ ਛੁਪਾਉਣ, ਪੈਸੇ ਕਮਾਉਣ ਜਾਂ ਆਪਣੇ ਕਿਸੇ ਫ਼ਾਇਦੇ ਲਈ ਝੂਠ ਬੋਲਦੇ ਹਨ। ਇਸ ਲੇਖ ਵਿਚ ਇਹ ਵੀ ਲਿਖਿਆ ਗਿਆ ਸੀ ਕਿ ਕੁਝ ਅਜਿਹੇ ਲੋਕ ਵੀ ਹਨ “ਜੋ ਆਸਾਨੀ ਨਾਲ ਅਜਨਬੀਆਂ, ਆਪਣੇ ਨਾਲ ਕੰਮ ਕਰਨ ਵਾਲਿਆਂ, ਦੋਸਤਾਂ ਅਤੇ ਆਪਣੇ ਪਿਆਰਿਆਂ ਨਾਲ ਝੂਠ ਬੋਲਦੇ ਹਨ।”
10 ਇਸ ਤਰ੍ਹਾਂ ਦੇ ਝੂਠ ਬੋਲਣ ਦੇ ਕੀ ਨਤੀਜੇ ਨਿਕਲਦੇ ਹਨ? ਲੋਕਾਂ ਦਾ ਇਕ-ਦੂਜੇ ਤੋਂ ਭਰੋਸਾ ਉੱਠ ਜਾਂਦਾ ਹੈ ਅਤੇ ਰਿਸ਼ਤੇ ਟੁੱਟ ਜਾਂਦੇ ਹਨ। ਮਿਸਾਲ ਲਈ, ਜ਼ਰਾ ਸੋਚੋ ਕਿ ਇਕ ਵਫ਼ਾਦਾਰ ਪਤੀ ਜਾਂ ਪਤਨੀ ਨੂੰ ਉਦੋਂ ਕਿੰਨਾ ਦੁੱਖ ਲੱਗਦਾ ਹੈ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੇ ਜੀਵਨ ਸਾਥੀ ਨੇ ਕਿਸੇ ਹੋਰ ਨਾਲ ਪਿਆਰ ਦੀਆਂ ਪੀਂਘਾਂ ਪਾਈਆਂ ਸਨ ਅਤੇ ਉਸ ਨੇ ਆਪਣੀ ਗ਼ਲਤੀ ਛੁਪਾਉਣ ਲਈ ਉਸ ਨਾਲ ਝੂਠ ਬੋਲਿਆ ਸੀ। ਜਾਂ ਕਲਪਨਾ ਕਰੋ ਕਿ ਜਦੋਂ ਇਕ ਪਤੀ ਘਰ ਵਿਚ ਤਾਂ ਆਪਣੀ ਪਤਨੀ ਅਤੇ ਬੱਚਿਆਂ ਨਾਲ ਬੁਰਾ ਸਲੂਕ ਕਰਦਾ ਹੈ, ਪਰ ਦੂਜਿਆਂ ਸਾਮ੍ਹਣੇ ਪਖੰਡ ਕਰਦਾ ਹੈ ਕਿ ਉਹ ਉਨ੍ਹਾਂ ਨੂੰ ਬਹੁਤ ਪਿਆਰ ਕਰਦਾ ਅਤੇ ਉਨ੍ਹਾਂ ਦੀ ਪਰਵਾਹ ਕਰਦਾ ਹੈ। ਇਸ ਤਰ੍ਹਾਂ ਦੇ ਲੋਕ ਇਨਸਾਨਾਂ ਨੂੰ ਤਾਂ ਧੋਖਾ ਦੇ ਸਕਦੇ ਹਨ, ਪਰ ਯਹੋਵਾਹ ਨੂੰ ਕਦੇ ਵੀ ਧੋਖਾ ਨਹੀਂ ਦੇ ਸਕਦੇ। ਬਾਈਬਲ ਕਹਿੰਦੀ ਹੈ: “ਹਰ ਚੀਜ਼ ਉਸ ਦੇ ਸਾਮ੍ਹਣੇ ਹੈ ਅਤੇ ਉਹ ਸਭ ਕੁਝ ਦੇਖ ਸਕਦਾ ਹੈ।”—ਇਬ. 4:13.
11. ਹਨਾਨਿਆ ਅਤੇ ਸਫ਼ੀਰਾ ਦੀ ਬੁਰੀ ਮਿਸਾਲ ਤੋਂ ਅਸੀਂ ਕੀ ਸਿੱਖਦੇ ਹਾਂ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
11 ਬਾਈਬਲ ਵਿਚ ਇਕ ਮਸੀਹੀ ਜੋੜੇ ਦੀ ਬੁਰੀ ਮਿਸਾਲ ਦਰਜ ਹੈ ਜਿਸ ਨੇ ਸ਼ੈਤਾਨ ਦੇ ਬਹਿਕਾਵੇ ਵਿਚ ਆ ਕੇ ਪਰਮੇਸ਼ੁਰ ਨਾਲ ਝੂਠ ਬੋਲਿਆ। ਹਨਾਨਿਆ ਅਤੇ ਉਸ ਦੀ ਪਤਨੀ ਸਫ਼ੀਰਾ ਨੇ ਰਸੂਲਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਆਪਣੀ ਥੋੜ੍ਹੀ ਜਿਹੀ ਜਾਇਦਾਦ ਵੇਚੀ ਅਤੇ ਕੁਝ ਪੈਸੇ ਰਸੂਲਾਂ ਨੂੰ ਦਿੱਤੇ। ਹਨਾਨਿਆ ਅਤੇ ਸਫ਼ੀਰਾ ਮੰਡਲੀ ਦੇ ਭੈਣਾਂ-ਭਰਾਵਾਂ ਤੋਂ ਆਪਣੀ ਵਾਹ-ਵਾਹ ਕਰਾਉਣੀ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਰਸੂਲਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਜਿੰਨਾ ਪੈਸਾ ਮਿਲਿਆ, ਉਨ੍ਹਾਂ ਨੇ ਉਹ ਸਾਰਾ ਪੈਸਾ ਦੇ ਦਿੱਤਾ ਸੀ। ਪਰ ਯਹੋਵਾਹ ਨੂੰ ਪਤਾ ਸੀ ਕਿ ਉਹ ਝੂਠ ਬੋਲ ਰਹੇ ਸਨ ਜਿਸ ਕਰਕੇ ਉਸ ਨੇ ਉਨ੍ਹਾਂ ਨੂੰ ਸਜ਼ਾ ਦਿੱਤੀ।—ਰਸੂ. 5:1-10.
12. ਕਿਸੇ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਝੂਠ ਬੋਲਣ ਅਤੇ ਪਛਤਾਵਾ ਨਾ ਕਰਨ ਵਾਲੇ ਲੋਕਾਂ ਦਾ ਕੀ ਹਸ਼ਰ ਹੋਵੇਗਾ ਅਤੇ ਕਿਉਂ?
12 ਯਹੋਵਾਹ ਝੂਠ ਬੋਲਣ ਵਾਲੇ ਲੋਕਾਂ ਬਾਰੇ ਕੀ ਸੋਚਦਾ ਹੈ? ਜਿਹੜੇ ਲੋਕ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਝੂਠ ਬੋਲਦੇ ਹਨ ਅਤੇ ਪਛਤਾਵਾ ਨਹੀਂ ਕਰਦੇ, ਉਹ ਸ਼ੈਤਾਨ ਵਾਂਗ “ਅੱਗ ਦੀ ਝੀਲ ਵਿਚ ਸੁੱਟ” ਦਿੱਤੇ ਜਾਣਗੇ ਯਾਨੀ ਉਨ੍ਹਾਂ ਦਾ ਹਮੇਸ਼ਾ-ਹਮੇਸ਼ਾ ਲਈ ਨਾਸ਼ ਕਰ ਦਿੱਤਾ ਜਾਵੇਗਾ। (ਪ੍ਰਕਾ. 20:10; 21:8; ਜ਼ਬੂ. 5:6) ਕਿਉਂ? ਕਿਉਂਕਿ ਯਹੋਵਾਹ ਦੀਆਂ ਨਜ਼ਰਾਂ ਵਿਚ ਝੂਠ ਬੋਲਣ ਵਾਲੇ ਵੀ ਉਨ੍ਹਾਂ ਲੋਕਾਂ ਵਰਗੇ ਹਨ “ਜਿਨ੍ਹਾਂ ਦੇ ਕੰਮ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਘਿਣਾਉਣੇ ਹਨ।”—ਪ੍ਰਕਾ. 22:15, ਫੁਟਨੋਟ।
13. ਯਹੋਵਾਹ ਬਾਰੇ ਅਸੀਂ ਕੀ ਜਾਣਦੇ ਹਾਂ ਅਤੇ ਇਹ ਗੱਲ ਸਾਨੂੰ ਕੀ ਕਰਨ ਲਈ ਪ੍ਰੇਰਿਤ ਕਰਦੀ ਹੈ?
13 ਅਸੀਂ ਜਾਣਦੇ ਹਾਂ ਕਿ “ਪਰਮੇਸ਼ੁਰ ਇਨਸਾਨ ਨਹੀਂ ਗਿਣ. 23:19; ਇਬ. 6:18) ਯਹੋਵਾਹ ਨੂੰ “ਝੂਠੀ ਜੀਭ” ਤੋਂ ਨਫ਼ਰਤ ਹੈ। (ਕਹਾ. 6:16, 17) ਜੇ ਅਸੀਂ ਉਸ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ। ਇਸ ਲਈ ਅਸੀਂ ‘ਇਕ-ਦੂਜੇ ਨਾਲ ਝੂਠ ਨਹੀਂ ਬੋਲਦੇ।’—ਕੁਲੁ. 3:9.
ਕਿ ਉਹ ਝੂਠ ਬੋਲੇ” ਅਤੇ “ਪਰਮੇਸ਼ੁਰ ਲਈ ਝੂਠ ਬੋਲਣਾ ਨਾਮੁਮਕਿਨ ਹੈ।” (ਅਸੀਂ ‘ਸੱਚ ਬੋਲਦੇ’ ਹਾਂ
14. (ੳ) ਕਿਹੜੀ ਗੱਲ ਕਰਕੇ ਸੱਚੇ ਮਸੀਹੀ ਝੂਠੇ ਧਰਮਾਂ ਦੇ ਲੋਕਾਂ ਤੋਂ ਵੱਖਰੇ ਹਨ? (ਅ) ਲੂਕਾ 6:45 ਵਿਚ ਦੱਸੇ ਅਸੂਲ ਨੂੰ ਸਮਝਾਓ।
14 ਕਿਹੜੇ ਇਕ ਤਰੀਕੇ ਨਾਲ ਸੱਚੇ ਮਸੀਹੀ ਝੂਠੇ ਧਰਮਾਂ ਦੇ ਲੋਕਾਂ ਤੋਂ ਵੱਖਰੇ ਹਨ? ਅਸੀਂ ‘ਸੱਚ ਬੋਲਦੇ’ ਹਾਂ। (ਜ਼ਕਰਯਾਹ 8:16, 17 ਪੜ੍ਹੋ।) ਪੌਲੁਸ ਰਸੂਲ ਨੇ ਕਿਹਾ ਕਿ ‘ਸੱਚ ਬੋਲ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਸੇਵਕ ਹਾਂ।’ (2 ਕੁਰਿੰ. 6:4, 7) ਯਿਸੂ ਨੇ ਕਿਹਾ ਕਿ ਜੋ ਲੋਕਾਂ ਦੇ “ਦਿਲ ਵਿਚ ਹੁੰਦਾ ਹੈ, ਉਹੀ ਜ਼ਬਾਨ ’ਤੇ ਆਉਂਦਾ ਹੈ।” (ਲੂਕਾ 6:45) ਇਸ ਦਾ ਮਤਲਬ ਹੈ ਕਿ ਈਮਾਨਦਾਰ ਇਨਸਾਨ ਹਮੇਸ਼ਾ ਦਿਲੋਂ ਸੱਚ ਬੋਲੇਗਾ। ਉਹ ਅਜਨਬੀਆਂ, ਆਪਣੇ ਨਾਲ ਕੰਮ ਕਰਨ ਵਾਲਿਆਂ, ਦੋਸਤਾਂ ਅਤੇ ਆਪਣੇ ਪਿਆਰਿਆਂ ਨਾਲ ਸੱਚ ਬੋਲੇਗਾ। ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਹਰ ਗੱਲ ਵਿਚ ਈਮਾਨਦਾਰੀ ਤੋਂ ਕੰਮ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਆਓ ਆਪਾਂ ਕੁਝ ਗੱਲਾਂ ’ਤੇ ਗੌਰ ਕਰੀਏ।
15. (ੳ) ਦੋਹਰੀ ਜ਼ਿੰਦਗੀ ਜੀਉਣੀ ਗ਼ਲਤ ਕਿਉਂ ਹੈ? (ਅ) ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਰਨ ਵਿਚ ਕਿਹੜੀ ਗੱਲ ਨੌਜਵਾਨਾਂ ਦੀ ਮਦਦ ਕਰ ਸਕਦੀ ਹੈ? (ਫੁਟਨੋਟ ਦੇਖੋ।)
15 ਜੇ ਤੁਸੀਂ ਨੌਜਵਾਨ ਹੋ, ਤਾਂ ਤੁਸੀਂ ਸ਼ਾਇਦ ਚਾਹੋ ਕਿ ਤੁਹਾਡੇ ਹਾਣੀ ਤੁਹਾਨੂੰ ਪਸੰਦ ਕਰਨ। ਇਸ ਇੱਛਾ ਕਰਕੇ ਕੁਝ ਨੌਜਵਾਨ ਦੋਹਰੀ ਜ਼ਿੰਦਗੀ ਜੀਉਂਦੇ ਹਨ। ਜਦੋਂ ਉਹ ਆਪਣੇ ਮਾਪਿਆਂ ਜਾ ਮੰਡਲੀ ਦੇ ਭੈਣਾਂ-ਭਰਾਵਾਂ ਨਾਲ ਹੁੰਦੇ ਹਨ, ਤਾਂ ਉਹ ਪਖੰਡ ਕਰਦੇ ਹਨ ਕਿ ਉਹ ਨੈਤਿਕ ਤੌਰ ’ਤੇ ਸ਼ੁੱਧ ਹਨ। ਪਰ ਜਦੋਂ ਉਹ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ ਜਾਂ ਉਨ੍ਹਾਂ ਲੋਕਾਂ ਨਾਲ ਹੁੰਦੇ ਹਨ ਜੋ ਯਹੋਵਾਹ ਦੀ ਸੇਵਾ ਨਹੀਂ ਕਰਦੇ, ਤਾਂ ਉਹ ਨੈਤਿਕ ਮਿਆਰਾਂ ਦੀ ਕੋਈ ਪਰਵਾਹ ਨਹੀਂ ਕਰਦੇ। ਸ਼ਾਇਦ ਉਹ ਗੰਦੀ ਬੋਲੀ ਬੋਲਣ, ਦੁਨੀਆਂ ਦੇ ਲੋਕਾਂ ਵਾਂਗ ਕੱਪੜੇ ਪਾਉਣ, ਘਟੀਆ ਗਾਣੇ ਸੁਣਨ, ਸ਼ਰਾਬ ਪੀਣ, ਨਸ਼ੇ ਕਰਨ, ਕਿਸੇ ਕੁੜੀ ਜਾਂ ਮੁੰਡੇ ਨੂੰ ਲੁਕ-ਛਿਪ ਕੇ ਮਿਲਣ ਜਾਂ ਹੋਰ ਇੱਦਾਂ ਦੇ ਕੰਮ ਕਰਨ ਜੋ ਪਰਮੇਸ਼ੁਰ ਨੂੰ ਪਸੰਦ ਨਹੀਂ ਹਨ। ਇੱਦਾਂ ਕਰ ਕੇ ਉਹ ਆਪਣੇ ਮਾਪਿਆਂ, ਭੈਣਾਂ-ਭਰਾਵਾਂ ਅਤੇ ਯਹੋਵਾਹ ਨਾਲ ਝੂਠ ਬੋਲ ਰਹੇ ਹਨ। (ਜ਼ਬੂ. 26:4, 5) ਯਹੋਵਾਹ ਨੂੰ ਪਤਾ ਹੈ ਜਦੋਂ ਅਸੀਂ ‘ਬੁੱਲ੍ਹਾਂ ਨਾਲ ਤਾਂ ਉਸ ਦਾ ਆਦਰ ਕਰਦੇ ਹਾਂ ਪਰ ਸਾਡੇ ਦਿਲ ਉਸ ਤੋਂ ਕਿਤੇ ਦੂਰ ਹਨ।’ (ਮਰ. 7:6) ਤਾਂ ਫਿਰ ਕਿੰਨਾ ਜ਼ਰੂਰੀ ਹੈ ਕਿ ਅਸੀਂ ਕਹਾਉਤਾਂ ਵਿਚ ਦੱਸੀ ਗੱਲ ਮੰਨੀਏ ਜਿੱਥੇ ਲਿਖਿਆ ਹੈ: “ਤੇਰਾ ਮਨ ਪਾਪੀਆਂ ਦੀ ਰੀਸ ਨਾ ਕਰੇ, ਸਗੋਂ ਤੂੰ ਦਿਨ ਭਰ ਯਹੋਵਾਹ ਦਾ ਭੈ ਮੰਨ।”—ਕਹਾ. 23:17. *
16. ਪੂਰੇ ਸਮੇਂ ਦੀ ਸੇਵਾ ਕਰਨ ਲਈ ਫ਼ਾਰਮ ਭਰਦਿਆਂ ਸਾਨੂੰ ਸਵਾਲਾਂ ਦੇ ਜਵਾਬ ਕਿਵੇਂ ਲਿਖਣੇ ਚਾਹੀਦੇ ਹਨ?
16 ਜੇ ਤੁਸੀਂ ਰੈਗੂਲਰ ਪਾਇਨੀਅਰਿੰਗ ਜਾਂ ਖ਼ਾਸ ਪੂਰੇ ਇਬ. 13:18) ਪਰ ਉਦੋਂ ਕੀ ਜਦੋਂ ਤੁਸੀਂ ਕੋਈ ਅਜਿਹਾ ਕੰਮ ਕਰ ਬੈਠਦੇ ਹੋ ਜਿਸ ਨਾਲ ਯਹੋਵਾਹ ਨੂੰ ਨਫ਼ਰਤ ਹੈ, ਸ਼ਾਇਦ ਤੁਸੀਂ ਕੁਝ ਅਜਿਹਾ ਕੀਤਾ ਹੈ ਜਿਸ ਕਰਕੇ ਤੁਹਾਡੀ ਜ਼ਮੀਰ ਤੁਹਾਨੂੰ ਲਾਹਨਤਾਂ ਪਾ ਰਹੀ ਹੈ ਅਤੇ ਤੁਸੀਂ ਇਸ ਬਾਰੇ ਬਜ਼ੁਰਗਾਂ ਨੂੰ ਨਹੀਂ ਦੱਸਿਆ? ਬਜ਼ੁਰਗਾਂ ਤੋਂ ਮਦਦ ਲਓ ਤਾਂਕਿ ਤੁਸੀਂ ਸ਼ੁੱਧ ਜ਼ਮੀਰ ਨਾਲ ਯਹੋਵਾਹ ਦੀ ਸੇਵਾ ਕਰ ਸਕੋ।—ਰੋਮੀ. 9:1; ਗਲਾ. 6:1.
ਸਮੇਂ ਦੀ ਸੇਵਾ ਕਰਨੀ ਚਾਹੁੰਦੇ ਹੋ, ਜਿਵੇਂ ਬੈਥਲ ਵਿਚ, ਤਾਂ ਤੁਹਾਨੂੰ ਫ਼ਾਰਮ ਭਰਨਾ ਪਵੇਗਾ। ਫ਼ਾਰਮ ਭਰਦਿਆਂ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੀ ਸਿਹਤ, ਮਨੋਰੰਜਨ ਅਤੇ ਨੈਤਿਕ ਮਿਆਰਾਂ ਬਾਰੇ ਸਾਰੇ ਸਵਾਲਾਂ ਦੇ ਜਵਾਬ ਈਮਾਨਦਾਰੀ ਨਾਲ ਲਿਖੋ। (17. ਵਿਰੋਧੀਆਂ ਵੱਲੋਂ ਭੈਣਾਂ-ਭਰਾਵਾਂ ਬਾਰੇ ਪੁੱਛ-ਪੜਤਾਲ ਕਰਨ ’ਤੇ ਸਾਨੂੰ ਕੀ ਕਰਨਾ ਚਾਹੀਦਾ ਹੈ?
17 ਜੇ ਤੁਹਾਡੇ ਦੇਸ਼ ਵਿਚ ਰਾਜ ਦੇ ਕੰਮ ’ਤੇ ਪਾਬੰਦੀ ਲੱਗ ਜਾਵੇ ਅਤੇ ਤੁਹਾਨੂੰ ਗਿਰਫ਼ਤਾਰ ਕਰ ਕੇ ਤੁਹਾਡੇ ਤੋਂ ਭੈਣਾਂ-ਭਰਾਵਾਂ ਬਾਰੇ ਪੁੱਛ-ਪੜਤਾਲ ਕੀਤੀ ਜਾਵੇ, ਤਾਂ ਤੁਸੀਂ ਕੀ ਕਰੋਗੇ? ਕੀ ਤੁਹਾਨੂੰ ਉਨ੍ਹਾਂ ਨੂੰ ਸਭ ਕੁਝ ਦੱਸ ਦੇਣਾ ਚਾਹੀਦਾ ਹੈ? ਯਿਸੂ ਨੇ ਕੀ ਕੀਤਾ ਜਦੋਂ ਰੋਮੀ ਰਾਜਪਾਲ ਨੇ ਉਸ ਤੋਂ ਸਵਾਲ ਪੁੱਛਿਆ ਸੀ? ਯਿਸੂ ਨੇ ਬਾਈਬਲ ਵਿਚ ਦੱਸਿਆ ਅਸੂਲ ਲਾਗੂ ਕੀਤਾ ਕਿ “ਇੱਕ ਚੁੱਪ ਕਰਨ ਦਾ ਵੇਲਾ ਹੈ ਅਤੇ ਇੱਕ ਬੋਲਣ ਦਾ ਵੇਲਾ ਹੈ।” ਇਸ ਲਈ ਉਹ ਉਸ ਵੇਲੇ ਚੁੱਪ ਰਿਹਾ। (ਉਪ. 3:1, 7; ਮੱਤੀ 27:11-14) ਇੱਦਾਂ ਦੇ ਹਾਲਾਤ ਵਿਚ ਸਾਨੂੰ ਵੀ ਸਮਝਦਾਰੀ ਅਤੇ ਸਾਵਧਾਨੀ ਤੋਂ ਕੰਮ ਲੈਣਾ ਚਾਹੀਦਾ ਹੈ ਤਾਂਕਿ ਅਸੀਂ ਆਪਣੇ ਭੈਣਾਂ-ਭਰਾਵਾਂ ਦੀ ਜ਼ਿੰਦਗੀ ਨੂੰ ਖ਼ਤਰੇ ਵਿਚ ਨਾ ਪਾ ਦੇਈਏ।—ਕਹਾ. 10:19; 11:12.
18. ਜੇ ਬਜ਼ੁਰਗ ਸਾਡੇ ਤੋਂ ਕਿਸੇ ਭੈਣ ਜਾਂ ਭਰਾ ਬਾਰੇ ਸਵਾਲ ਪੁੱਛਣ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
18 ਉਦੋਂ ਕੀ ਜਦੋਂ ਮੰਡਲੀ ਦੇ ਕਿਸੇ ਭੈਣ-ਭਰਾ ਨੇ ਗੰਭੀਰ ਪਾਪ ਕੀਤਾ ਹੈ ਅਤੇ ਤੁਹਾਨੂੰ ਸ਼ਾਇਦ ਇਸ ਬਾਰੇ ਪਤਾ ਹੋਵੇ? ਮੰਡਲੀ ਨੂੰ ਸ਼ੁੱਧ ਰੱਖਣ ਦੀ ਜ਼ਿੰਮੇਵਾਰੀ ਬਜ਼ੁਰਗਾਂ ਦੀ ਹੈ। ਇਸ ਲਈ ਉਹ ਸ਼ਾਇਦ ਤੁਹਾਨੂੰ ਪੁੱਛਣ ਕਿ ਤੁਸੀਂ ਇਸ ਬਾਰੇ ਕੀ ਜਾਣਦੇ ਹੋ। ਤੁਸੀਂ ਕੀ ਕਰੋਗੇ, ਖ਼ਾਸ ਕਰਕੇ ਜੇ ਉਹ ਭੈਣ-ਭਰਾ ਤੁਹਾਡਾ ਜਿਗਰੀ ਦੋਸਤ ਜਾਂ ਤੁਹਾਡਾ ਰਿਸ਼ਤੇਦਾਰ ਹੋਵੇ? ਬਾਈਬਲ ਕਹਿੰਦੀ ਹੈ: “ਜਿਹੜਾ ਸੱਚ ਬੋਲਦਾ ਹੈ ਉਹ ਧਰਮ ਨੂੰ ਦੱਸਦਾ ਹੈ।” (ਕਹਾ. 12:17; 21:28) ਇਸ ਲਈ ਤੁਹਾਨੂੰ ਬਜ਼ੁਰਗਾਂ ਤੋਂ ਕੁਝ ਵੀ ਲੁਕਾਏ ਬਿਨਾਂ ਸਾਰੀ ਸੱਚਾਈ ਦੱਸ ਦੇਣੀ ਚਾਹੀਦੀ ਹੈ। ਬਜ਼ੁਰਗਾਂ ਨੂੰ ਸਾਰੀ ਗੱਲ ਜਾਣਨ ਦਾ ਹੱਕ ਹੈ ਤਾਂਕਿ ਉਹ ਯਹੋਵਾਹ ਨਾਲ ਰਿਸ਼ਤਾ ਜੋੜਨ ਵਿਚ ਉਸ ਵਿਅਕਤੀ ਦੀ ਵਧੀਆ ਤਰੀਕੇ ਨਾਲ ਮਦਦ ਕਰ ਸਕਣ।—ਯਾਕੂ. 5:14, 15.
19. ਅਗਲੇ ਲੇਖ ਵਿਚ ਅਸੀਂ ਕਿਸ ਗੱਲ ’ਤੇ ਚਰਚਾ ਕਰਾਂਗੇ?
19 ਦਾਊਦ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ: “ਤੂੰ ਅੰਦਰਲੀ ਸੱਚਿਆਈ ਚਾਹੁੰਦਾ ਹੈਂ।” (ਜ਼ਬੂ. 51:6) ਦਾਊਦ ਜਾਣਦਾ ਸੀ ਕਿ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਅੰਦਰੋਂ ਕਿਹੋ ਜਿਹੇ ਹਾਂ। ਸੱਚੇ ਮਸੀਹੀ ਹਮੇਸ਼ਾ ‘ਆਪਣੇ ਗੁਆਂਢੀ ਨਾਲ ਸੱਚ ਬੋਲਦੇ’ ਹਨ। ਲੋਕਾਂ ਨੂੰ ਬਾਈਬਲ ਤੋਂ ਸੱਚਾਈ ਸਿਖਾ ਕੇ ਵੀ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਝੂਠੇ ਧਰਮਾਂ ਦੇ ਲੋਕਾਂ ਤੋਂ ਵੱਖਰੇ ਹਾਂ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਪ੍ਰਚਾਰ ਕਰ ਕੇ ਅਸੀਂ ਇਹ ਕਿਵੇਂ ਦਿਖਾ ਸਕਦੇ ਹਾਂ।
^ ਪੈਰਾ 15 10 ਸਵਾਲ ਜੋ ਨੌਜਵਾਨ ਪੁੱਛਦੇ ਹਨ ਬਰੋਸ਼ਰ ਦਾ ਸਵਾਲ 6 “ਮੈਂ ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਿਵੇਂ ਕਰਾਂ?” ਅਤੇ ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ, ਭਾਗ 2 (ਅੰਗ੍ਰੇਜ਼ੀ) “ਦੋਹਰੀ ਜ਼ਿੰਦਗੀ—ਕਿਸ ਨੂੰ ਇਸ ਬਾਰੇ ਪਤਾ ਹੈ?” ਦੇਖੋ।