ਅਧਿਐਨ ਲੇਖ 30
ਧਰਮ ਨੂੰ ਨਾ ਮੰਨਣ ਵਾਲੇ ਲੋਕਾਂ ਦੇ ਦਿਲਾਂ ਤਕ ਪਹੁੰਚਣਾ
“ਮੈਂ ਹਰ ਤਰ੍ਹਾਂ ਦੇ ਲੋਕਾਂ ਦੀ ਮਦਦ ਕਰਨ ਲਈ ਸਭ ਕੁਝ ਕੀਤਾ ਹੈ ਤਾਂਕਿ ਮੈਂ ਹਰ ਸੰਭਵ ਤਰੀਕੇ ਨਾਲ ਕੁਝ ਲੋਕਾਂ ਨੂੰ ਬਚਾ ਸਕਾਂ।”—1 ਕੁਰਿੰ. 9:22.
ਗੀਤ 45 ਅੱਗੇ ਵਧਦੇ ਰਹੋ
ਖ਼ਾਸ ਗੱਲਾਂ *
1. ਹਾਲ ਹੀ ਦੇ ਦਹਾਕਿਆਂ ਵਿਚ ਕੁਝ ਥਾਵਾਂ ’ਤੇ ਕਿਹੜੀ ਤਬਦੀਲੀ ਆਈ ਹੈ?
ਹਜ਼ਾਰਾਂ ਸਾਲਾਂ ਤੋਂ ਦੁਨੀਆਂ ਵਿਚ ਜ਼ਿਆਦਾਤਰ ਲੋਕ ਕਿਸੇ-ਨਾ-ਕਿਸੇ ਧਰਮ ’ਤੇ ਵਿਸ਼ਵਾਸ ਕਰਦੇ ਆਏ ਹਨ। ਪਰ ਹਾਲ ਹੀ ਦੇ ਦਹਾਕਿਆਂ ਵਿਚ ਇਕ ਵੱਡੀ ਤਬਦੀਲੀ ਆਈ ਹੈ। ਜ਼ਿਆਦਾ ਤੋਂ ਜ਼ਿਆਦਾ ਲੋਕ ਕਹਿੰਦੇ ਹਨ ਕਿ ਉਹ ਕਿਸੇ ਧਰਮ ਨੂੰ ਨਹੀਂ ਮੰਨਦੇ। ਦਰਅਸਲ ਕੁਝ ਦੇਸ਼ਾਂ ਵਿਚ ਜ਼ਿਆਦਾਤਰ ਲੋਕ ਕਹਿੰਦੇ ਹਨ ਕਿ ਉਨ੍ਹਾਂ ਦਾ ਕੋਈ ਧਰਮ ਨਹੀਂ ਹੈ। *—ਮੱਤੀ 24:12.
2. ਬਹੁਤ ਸਾਰੇ ਲੋਕ ਧਰਮ ਨੂੰ ਕਿਉਂ ਨਹੀਂ ਮੰਨਦੇ?
2 ਕਿਸੇ ਧਰਮ ਨੂੰ ਨਾ ਮੰਨਣ ਵਾਲੇ ਲੋਕਾਂ ਦੀ ਗਿਣਤੀ ਕਿਉਂ ਵਧਦੀ ਜਾ ਰਹੀ ਹੈ? * ਕੁਝ ਜਣਿਆਂ ਦਾ ਧਿਆਨ ਸ਼ਾਇਦ ਐਸ਼ਪਰਸਤੀ ਜਾਂ ਜ਼ਿੰਦਗੀ ਦੀਆਂ ਚਿੰਤਾਵਾਂ ਕਰਕੇ ਭਟਕ ਗਿਆ ਹੋਵੇ। (ਲੂਕਾ 8:14) ਕੁਝ ਜਣੇ ਨਾਸਤਿਕ ਬਣ ਗਏ ਹਨ। ਕਈ ਜਣੇ ਰੱਬ ’ਤੇ ਵਿਸ਼ਵਾਸ ਤਾਂ ਕਰਦੇ ਹਨ, ਪਰ ਸੋਚਦੇ ਹਨ ਕਿ ਧਰਮ ਨੂੰ ਮੰਨਣ ਦਾ ਕੋਈ ਫ਼ਾਇਦਾ ਨਹੀਂ ਹੈ ਅਤੇ ਇਸ ਦੀਆਂ ਗੱਲਾਂ ਵਿਗਿਆਨ ਨਾਲ ਮੇਲ ਨਹੀਂ ਖਾਂਦੀਆਂ। ਸ਼ਾਇਦ ਉਨ੍ਹਾਂ ਦੇ ਦੋਸਤ, ਅਧਿਆਪਕ ਜਾਂ ਮੀਡੀਆ ਵਾਲੇ ਕਹਿੰਦੇ ਹੋਣ ਕਿ ਜ਼ਿੰਦਗੀ ਵਿਕਾਸਵਾਦ ਦਾ ਨਤੀਜਾ ਹੈ। ਪਰ ਉਨ੍ਹਾਂ ਨੂੰ ਰੱਬ ’ਤੇ ਵਿਸ਼ਵਾਸ ਕਰਨ ਦੇ ਕਾਰਨ ਘੱਟ-ਵੱਧ ਹੀ ਸੁਣਨ ਨੂੰ ਮਿਲਦੇ ਹਨ। ਕੁਝ ਜਣਿਆਂ ਨੇ ਪੈਸੇ ਤੇ ਤਾਕਤ ਦੇ ਭੁੱਖੇ ਧਾਰਮਿਕ ਗੁਰੂਆਂ ਕਰਕੇ ਧਰਮ ਨੂੰ ਮੰਨਣਾ ਛੱਡ ਦਿੱਤਾ ਹੈ। ਕੁਝ ਥਾਵਾਂ ’ਤੇ ਸਰਕਾਰਾਂ ਨੇ ਕਾਨੂੰਨ ਬਣਾਏ ਹਨ ਜਿਸ ਕਰਕੇ ਲੋਕ ਖੁੱਲ੍ਹੇ-ਆਮ ਰੱਬ ਦੀ ਭਗਤੀ ਨਹੀਂ ਕਰ ਸਕਦੇ।
3. ਇਸ ਲੇਖ ਰਾਹੀਂ ਸਾਡੀ ਕੀ ਮਦਦ ਕੀਤੀ ਜਾਵੇਗੀ?
3 ਯਿਸੂ ਨੇ ਸਾਨੂੰ ‘ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਉਣ’ ਦਾ ਹੁਕਮ ਦਿੱਤਾ ਹੈ। (ਮੱਤੀ 28:19) ਅਸੀਂ ਧਰਮ ਨੂੰ ਨਾ ਮੰਨਣ ਵਾਲੇ ਲੋਕਾਂ ਦੀ ਰੱਬ ਨਾਲ ਪਿਆਰ ਕਰਨ ਅਤੇ ਮਸੀਹ ਦੇ ਚੇਲੇ ਬਣਨ ਵਿਚ ਕਿਵੇਂ ਮਦਦ ਕਰ ਸਕਦੇ ਹਾਂ? ਸਾਨੂੰ ਇਹ ਗੱਲ ਪਛਾਣਨ ਦੀ ਲੋੜ ਹੈ ਕਿ ਲੋਕ ਸਾਡੇ ਸੰਦੇਸ਼ ਪ੍ਰਤੀ ਜਿਸ ਤਰ੍ਹਾਂ ਦਾ ਹੁੰਗਾਰਾ ਭਰਦੇ ਹਨ, ਉਹ ਸ਼ਾਇਦ ਉਨ੍ਹਾਂ ਦੀ ਪਰਵਰਿਸ਼ ’ਤੇ ਨਿਰਭਰ ਕਰੇ। ਮਿਸਾਲ ਲਈ, ਯੂਰਪ ਦੇ ਲੋਕ ਸ਼ਾਇਦ ਸਾਡਾ ਸੰਦੇਸ਼ ਨਾ ਸੁਣਨ, ਪਰ ਸ਼ਾਇਦ ਏਸ਼ੀਆ ਦੇ ਲੋਕ ਸੁਣਨ। ਕਿਉਂ? ਕਿਉਂਕਿ ਯੂਰਪ ਵਿਚ ਬਹੁਤ ਸਾਰੇ ਲੋਕ ਬਾਈਬਲ ਬਾਰੇ ਕੁਝ-ਨਾ-ਕੁਝ ਤਾਂ ਜਾਣਦੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਪਰਮੇਸ਼ੁਰ ਨੇ ਸਾਰੀਆਂ ਚੀਜ਼ਾਂ ਬਣਾਈਆਂ ਹਨ। ਪਰ ਏਸ਼ੀਆ ਵਿਚ ਜ਼ਿਆਦਾਤਰ ਲੋਕਾਂ ਨੂੰ ਬਾਈਬਲ ਬਾਰੇ ਥੋੜ੍ਹਾ-ਬਹੁਤਾ ਜਾਂ ਬਿਲਕੁਲ ਵੀ ਪਤਾ ਨਹੀਂ ਹੁੰਦਾ। ਨਾਲੇ ਏਸ਼ੀਆ ਦੇ ਕੁਝ ਦੇਸ਼ਾਂ ਵਿਚ ਬਹੁਤ ਸਾਰੇ ਲੋਕ ਸ਼ਾਇਦ ਇਹ ਵੀ ਨਹੀਂ ਮੰਨਦੇ ਕਿ ਕੋਈ ਸਿਰਜਣਹਾਰ ਹੈ। ਇਸ ਲੇਖ ਰਾਹੀਂ ਸਾਡੀ ਮਦਦ ਕੀਤੀ ਜਾਵੇਗੀ ਕਿ ਅਸੀਂ ਪ੍ਰਚਾਰ ਵਿਚ ਮਿਲਣ ਵਾਲੇ ਹਰ ਪਿਛੋਕੜ ਦੇ ਵਿਅਕਤੀ ਦੇ ਦਿਲ ਤਕ ਕਿਵੇਂ ਪਹੁੰਚ ਸਕਦੇ ਹਾਂ।
ਸਹੀ ਨਜ਼ਰੀਆ ਬਣਾਈ ਰੱਖੋ
4. ਸਾਨੂੰ ਸਹੀ ਨਜ਼ਰੀਆ ਬਣਾਈ ਰੱਖਣ ਦੀ ਕਿਉਂ ਲੋੜ ਹੈ?
4 ਸਹੀ ਨਜ਼ਰੀਆ ਰੱਖੋ। ਹਰ ਸਾਲ ਕਿਸੇ ਵੀ ਧਰਮ ਨੂੰ ਨਾ ਮੰਨਣ ਵਾਲੇ ਲੋਕ ਯਹੋਵਾਹ ਦੇ ਗਵਾਹ ਬਣਦੇ ਹਨ। ਬਹੁਤ ਸਾਰੇ ਲੋਕ ਪਹਿਲਾਂ ਹੀ ਉੱਚ ਨੈਤਿਕ ਮਿਆਰਾਂ ’ਤੇ ਚੱਲਦੇ ਸਨ ਅਤੇ ਉਨ੍ਹਾਂ ਨੂੰ ਧਰਮ ਵਿਚ ਕੀਤੇ ਜਾਂਦੇ ਪਖੰਡ ਨਾਲ ਸਖ਼ਤ ਨਫ਼ਰਤ ਸੀ। ਹੋਰ ਲੋਕ ਅਨੈਤਿਕ ਮਿਆਰਾਂ ਅਨੁਸਾਰ ਜ਼ਿੰਦਗੀ ਜੀਉਂਦੇ ਸਨ ਅਤੇ ਬਹੁਤ ਸਾਰਿਆਂ ਨੂੰ ਆਪਣੀਆਂ ਬੁਰੀਆਂ ਆਦਤਾਂ ਛੱਡਣੀਆਂ ਪਈਆਂ। ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਦੀ ਮਦਦ ਨਾਲ ਅਸੀਂ ਉਨ੍ਹਾਂ ਲੋਕਾਂ ਨੂੰ ਲੱਭ ਸਕਾਂਗੇ ਜੋ “ਹਮੇਸ਼ਾ ਦੀ ਜ਼ਿੰਦਗੀ ਦਾ ਰਾਹ ਦਿਖਾਉਣ ਵਾਲੀ ਸੱਚਾਈ ਨੂੰ ਕਬੂਲ ਕਰਨ ਲਈ ਮਨੋਂ ਤਿਆਰ” ਹਨ।—ਰਸੂ. 13:48; 1 ਤਿਮੋ. 2:3, 4.
5. ਲੋਕ ਅਕਸਰ ਸਾਡੀ ਗੱਲ ਕਿਉਂ ਸੁਣਦੇ ਹਨ?
5 ਪਿਆਰ ਤੇ ਸਮਝਦਾਰੀ ਨਾਲ ਪੇਸ਼ ਆਓ। ਲੋਕ ਅਕਸਰ ਸਾਡੀ ਗੱਲ ਇਸ ਲਈ ਨਹੀਂ ਸੁਣਦੇ ਕਿ ਅਸੀਂ ਕੀ ਕਹਿੰਦੇ ਹਾਂ, ਸਗੋਂ ਇਸ ਲਈ ਸੁਣਦੇ ਹਨ ਕਿ ਅਸੀਂ ਕਿਵੇਂ ਗੱਲ ਕਰਦੇ ਹਾਂ। ਜਦੋਂ ਅਸੀਂ ਪਿਆਰ ਤੇ ਸਮਝਦਾਰੀ ਨਾਲ ਅਤੇ ਉਨ੍ਹਾਂ ਵਿਚ ਦਿਲੋਂ ਦਿਲਚਸਪੀ ਲੈ ਕੇ ਗੱਲ ਕਰਦੇ ਹਾਂ, ਤਾਂ ਉਹ ਇਸ ਦੀ ਕਦਰ ਕਰਦੇ ਹਨ। ਅਸੀਂ ਉਨ੍ਹਾਂ ਨੂੰ ਆਪਣੀ ਗੱਲ ਸੁਣਨ ਲਈ ਮਜਬੂਰ ਨਹੀਂ ਕਰਦੇ। ਇਸ ਦੀ ਬਜਾਇ, ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਧਰਮ ਜਾਂ ਰੱਬ ਨੂੰ ਕਿਉਂ ਨਹੀਂ ਮੰਨਦੇ। ਮਿਸਾਲ ਲਈ, ਕੁਝ ਜਣੇ ਅਜਨਬੀਆਂ ਨਾਲ ਧਰਮ ਬਾਰੇ ਗੱਲ ਕਰਨੀ ਪਸੰਦ ਨਹੀਂ ਕਰਦੇ। ਕੁਝ ਜਣਿਆਂ ਨੂੰ ਲੱਗਦਾ ਹੈ ਕਿ ਰੱਬ ਬਾਰੇ ਕਿਸੇ ਦੀ ਰਾਇ ਪੁੱਛਣੀ ਬੁਰੀ ਗੱਲ ਹੁੰਦੀ ਹੈ। ਕੁਝ ਜਣਿਆਂ ਨੂੰ ਸ਼ਰਮਿੰਦਗੀ ਹੁੰਦੀ ਹੈ ਜਦੋਂ ਕੋਈ ਉਨ੍ਹਾਂ ਨੂੰ ਬਾਈਬਲ ਪੜ੍ਹਦਿਆਂ ਦੇਖਦਾ ਹੈ, ਖ਼ਾਸ ਕਰਕੇ ਯਹੋਵਾਹ ਦੇ ਗਵਾਹਾਂ ਨਾਲ। ਚਾਹੇ ਗੱਲ ਜੋ ਮਰਜ਼ੀ ਹੋਵੇ, ਪਰ ਅਸੀਂ ਦੂਜਿਆਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।—2 ਤਿਮੋ. 2:24.
6. ਪੌਲੁਸ ਰਸੂਲ ਨੇ ਕਿਵੇਂ ਦਿਖਾਇਆ ਕਿ ਉਹ ਲੋਕਾਂ ਮੁਤਾਬਕ ਆਪਣੀ ਗੱਲ ਢਾਲ਼ਦਾ ਸੀ ਅਤੇ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ?
6 ਜਦੋਂ ਅਸੀਂ “ਬਾਈਬਲ,” “ਰੱਬ” ਜਾਂ “ਧਰਮ” ਵਰਗੇ ਸ਼ਬਦ ਵਰਤਦੇ ਹਾਂ ਤੇ ਵਿਅਕਤੀ ਨੂੰ ਇਹ ਚੰਗਾ ਨਹੀਂ ਲੱਗਦਾ, ਤਾਂ ਅਸੀਂ ਕੀ ਕਰ ਸਕਦੇ ਹਾਂ? ਪੌਲੁਸ ਦੀ ਰੀਸ ਕਰਦਿਆਂ ਅਸੀਂ ਆਪਣੀ ਗੱਲਬਾਤ ਦੇ ਤਰੀਕੇ ਵਿਚ ਫੇਰ-ਬਦਲ ਕਰ ਸਕਦੇ ਹਾਂ। ਯਹੂਦੀਆਂ ਨਾਲ ਗੱਲ ਕਰਦਿਆਂ ਪੌਲੁਸ ਨੇ ਧਰਮ-ਗ੍ਰੰਥ ਵਿੱਚੋਂ ਚਰਚਾ ਕੀਤੀ। ਪਰ ਐਰੀਆਪਗਸ ਵਿਚ ਯੂਨਾਨੀ ਫ਼ਿਲਾਸਫ਼ਰਾਂ ਨਾਲ ਗੱਲ ਕਰਦਿਆਂ ਉਸ ਨੇ ਇਹ ਨਹੀਂ ਕਿਹਾ ਕਿ ਧਰਮ-ਗ੍ਰੰਥ ਵਿਚ ਇੱਦਾਂ ਲਿਖਿਆ ਹੈ। (ਰਸੂ. 17:2, 3, 22-31) ਅਸੀਂ ਪੌਲੁਸ ਦੀ ਰੀਸ ਕਿਵੇਂ ਕਰ ਸਕਦੇ ਹਾਂ? ਜੇ ਤੁਸੀਂ ਅਜਿਹੇ ਵਿਅਕਤੀ ਨੂੰ ਮਿਲਦੇ ਹੋ ਜੋ ਬਾਈਬਲ ਨੂੰ ਨਹੀਂ ਮੰਨਦਾ, ਤਾਂ ਵਧੀਆ ਹੋਵੇਗਾ ਕਿ ਗੱਲ ਕਰਦਿਆਂ ਤੁਸੀਂ ਇਹ ਨਾ ਕਹੋ ਕਿ ਬਾਈਬਲ ਵਿਚ ਇੱਦਾਂ ਲਿਖਿਆ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਇਕ ਵਿਅਕਤੀ ਨੂੰ ਚੰਗਾ ਨਹੀਂ ਲੱਗਦਾ ਕਿ ਉਸ ਨੂੰ ਕੋਈ ਤੁਹਾਡੇ ਨਾਲ ਬਾਈਬਲ ਪੜ੍ਹਦਿਆਂ ਦੇਖੇ, ਤਾਂ ਕਿਉਂ ਨਾ ਉਸ ਨੂੰ ਆਪਣੇ ਮੋਬਾਇਲ ਜਾਂ ਟੈਬਲੇਟ ਤੋਂ ਹਵਾਲੇ ਦਿਖਾਓ।
7. 1 ਕੁਰਿੰਥੀਆਂ 9:20-23 ਅਨੁਸਾਰ ਪੌਲੁਸ ਦੀ ਰੀਸ ਕਰਨ ਲਈ ਸਾਨੂੰ ਸ਼ਾਇਦ ਕੀ ਕਰਨ ਦੀ ਲੋੜ ਪਵੇ?
7 ਸਮਝੋ ਅਤੇ ਗੱਲ ਸੁਣੋ। ਸਾਨੂੰ ਇਹ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਪ੍ਰਚਾਰ ਵਿਚ ਮਿਲਣ ਵਾਲੇ ਲੋਕ ਇਸ ਤਰ੍ਹਾਂ ਕਿਉਂ ਸੋਚਦੇ ਹਨ। (ਕਹਾ. 20:5) ਜ਼ਰਾ ਦੁਬਾਰਾ ਤੋਂ ਪੌਲੁਸ ਦੀ ਮਿਸਾਲ ’ਤੇ ਗੌਰ ਕਰੋ। ਉਸ ਦਾ ਪਾਲਣ-ਪੋਸ਼ਣ ਯਹੂਦੀਆਂ ਵਿਚ ਹੋਇਆ ਸੀ। ਬਿਨਾਂ ਸ਼ੱਕ, ਗ਼ੈਰ-ਯਹੂਦੀਆਂ ਨੂੰ ਪ੍ਰਚਾਰ ਕਰਦਿਆਂ ਉਸ ਨੂੰ ਆਪਣੀ ਗੱਲਬਾਤ ਦੇ ਤਰੀਕੇ ਵਿਚ ਫੇਰ-ਬਦਲ ਕਰਨਾ ਪੈਣਾ ਸੀ ਕਿਉਂਕਿ ਇਹ ਲੋਕ ਯਹੋਵਾਹ ਤੇ ਧਰਮ-ਗ੍ਰੰਥ ਬਾਰੇ ਥੋੜ੍ਹਾ-ਬਹੁਤਾ ਜਾਂ ਬਿਲਕੁਲ ਵੀ ਨਹੀਂ ਜਾਣਦੇ ਸਨ। ਸ਼ਾਇਦ ਸਾਨੂੰ ਖੋਜਬੀਨ ਕਰਨੀ ਪਵੇ ਅਤੇ ਮੰਡਲੀ ਦੇ ਤਜਰਬੇਕਾਰ ਮਸੀਹੀਆਂ ਤੋਂ ਸਲਾਹ ਲੈਣੀ ਪਵੇ ਤਾਂਕਿ ਅਸੀਂ ਆਪਣੇ ਇਲਾਕੇ ਦੇ ਲੋਕਾਂ ਨਾਲ ਹਮਦਰਦੀ ਦਿਖਾ ਸਕੀਏ ਅਤੇ ਉਨ੍ਹਾਂ ਦੀ ਸੋਚ ਨੂੰ ਹੋਰ ਚੰਗੀ ਤਰ੍ਹਾਂ ਸਮਝ ਸਕੀਏ।—1 ਕੁਰਿੰਥੀਆਂ 9:20-23 ਪੜ੍ਹੋ।
8. ਬਾਈਬਲ ਬਾਰੇ ਗੱਲਬਾਤ ਸ਼ੁਰੂ ਕਰਨ ਦਾ ਇਕ ਤਰੀਕਾ ਕਿਹੜਾ ਹੈ?
8 ਸਾਡਾ ਟੀਚਾ “ਯੋਗ” ਲੋਕਾਂ ਨੂੰ ਲੱਭਣ ਦਾ ਹੈ। (ਮੱਤੀ 10:11) ਇਹ ਟੀਚਾ ਹਾਸਲ ਕਰਨ ਲਈ ਸਾਨੂੰ ਲੋਕਾਂ ਨੂੰ ਆਪਣੇ ਵਿਚਾਰ ਦੱਸਣ ਦਾ ਸੱਦਾ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਨੀ ਚਾਹੀਦੀ ਹੈ। ਇੰਗਲੈਂਡ ਵਿਚ ਰਹਿਣ ਵਾਲਾ ਇਕ ਭਰਾ ਖ਼ੁਸ਼ਹਾਲ ਵਿਆਹੁਤਾ ਜ਼ਿੰਦਗੀ, ਬੱਚਿਆਂ ਦੀ ਪਰਵਰਿਸ਼ ਜਾਂ ਅਨਿਆਂ ਨਾਲ ਸਿੱਝਣ ਸੰਬੰਧੀ ਲੋਕਾਂ ਦੇ ਵਿਚਾਰ ਪੁੱਛਦਾ ਹੈ। ਉਨ੍ਹਾਂ ਦੀ ਗੱਲ ਸੁਣਨ ਤੋਂ ਬਾਅਦ ਉਹ ਕਹਿੰਦਾ ਹੈ, “ਲਗਭਗ 2,000 ਸਾਲ ਪਹਿਲਾਂ ਲਿਖੀ ਇਸ ਸਲਾਹ ਬਾਰੇ ਤੁਸੀਂ ਕੀ ਸੋਚਦੇ ਹੋ?” ਫਿਰ “ਬਾਈਬਲ” ਸ਼ਬਦ ਕਹੇ ਬਿਨਾਂ ਹੀ ਉਹ ਉਨ੍ਹਾਂ ਨੂੰ ਆਪਣੇ ਫ਼ੋਨ ਤੋਂ ਚੁਣੀਆਂ ਹੋਈਆਂ ਆਇਤਾਂ ਦਿਖਾਉਂਦਾ ਹੈ।
ਲੋਕਾਂ ਦੇ ਦਿਲਾਂ ਤਕ ਪਹੁੰਚੋ
9. ਅਸੀਂ ਉਨ੍ਹਾਂ ਲੋਕਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ ਜਿਹੜੇ ਆਮ ਤੌਰ ਤੇ ਰੱਬ ਬਾਰੇ ਗੱਲ ਨਹੀਂ ਕਰਨੀ ਚਾਹੁੰਦੇ?
9 ਜਿਹੜੇ ਲੋਕ ਆਮ ਤੌਰ ਤੇ ਰੱਬ ਬਾਰੇ ਗੱਲ ਨਹੀਂ ਕਰਨੀ ਚਾਹੁੰਦੇ, ਅਸੀਂ ਉਨ੍ਹਾਂ ਦੇ ਮਨਪਸੰਦ ਵਿਸ਼ਿਆਂ ’ਤੇ ਗੱਲ ਕਰ ਕੇ ਉਨ੍ਹਾਂ ਦੇ ਦਿਲਾਂ ਤਕ ਪਹੁੰਚ ਸਕਦੇ ਹਾਂ। ਮਿਸਾਲ ਲਈ, ਬਹੁਤ ਸਾਰੇ ਕੁਦਰਤੀ ਚੀਜ਼ਾਂ ਨੂੰ ਦੇਖ ਕੇ ਹੈਰਾਨ ਹੁੰਦੇ ਹਨ। ਇਸ ਲਈ ਅਸੀਂ ਇੱਦਾਂ ਕੁਝ ਕਹਿ ਸਕਦੇ ਹਾਂ: “ਤੁਹਾਨੂੰ ਸ਼ਾਇਦ ਪਤਾ ਹੋਵੇ ਕਿ ਵਿਗਿਆਨੀਆਂ ਨੇ ਕੁਦਰਤ ਦੀਆਂ ਚੀਜ਼ਾਂ ਦੀ ਨਕਲ ਕਰ ਕੇ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਬਣਾਈਆਂ ਹਨ। ਮਿਸਾਲ ਲਈ, ਮਾਈਕ੍ਰੋਫ਼ੋਨ ਬਣਾਉਣ ਵਾਲੇ ਜਾਨਵਰਾਂ ਦੇ ਕੰਨਾਂ ਦੀ ਅਤੇ ਕੈਮਰੇ ਬਣਾਉਣ ਵਾਲੇ ਜਾਨਵਰਾਂ ਦੀਆਂ ਅੱਖਾਂ ਦੀ ਸਟੱਡੀ ਕਰਦੇ ਹਨ। ਤੁਸੀਂ ਕੁਦਰਤੀ ਚੀਜ਼ਾਂ ਬਾਰੇ ਕੀ ਸੋਚਦੇ ਹੋ? ਕੀ ਇਹ ਆਪਣੇ ਆਪ ਹੋਂਦ ਵਿਚ ਆ ਗਈਆਂ, ਇਨ੍ਹਾਂ ਨੂੰ ਕਿਸੇ ਨੇ ਬਣਾਇਆ ਹੈ ਜਾਂ ਕੁਝ ਹੋਰ?” ਧਿਆਨ ਨਾਲ ਉਨ੍ਹਾਂ ਦੀ ਗੱਲ ਸੁਣ ਕੇ ਤੁਸੀਂ ਕਹਿ ਸਕਦੇ ਹੋ: “ਇਕ ਪ੍ਰਾਚੀਨ ਕਵੀ ਦੇ ਸ਼ਬਦਾਂ ਦਾ ਮੇਰੇ ’ਤੇ ਬਹੁਤ ਅਸਰ ਪਿਆ। ਉਸ ਨੇ ਲਿਖਿਆ: ‘ਜਿਸ ਨੇ ਕੰਨ ਲਾਇਆ, ਭਲਾ, ਉਹ ਨਹੀਂ ਸੁਣੇਗਾ? ਜਿਸ ਨੇ ਅੱਖ ਰਚੀ, ਭਲਾ, ਉਹ ਨਹੀਂ ਵੇਖੇਗਾ? . . . [ਉਹ] ਆਦਮੀ ਨੂੰ ਵਿੱਦਿਆ ਸਿਖਾਉਂਦਾ ਹੈ।’ ਕੁਝ ਵਿਗਿਆਨੀਆਂ ਨੇ ਵੀ ਇਹੀ ਨਤੀਜਾ ਕੱਢਿਆ ਹੈ।” (ਜ਼ਬੂ. 94:9, 10) ਫਿਰ ਅਸੀਂ ਉਨ੍ਹਾਂ ਨੂੰ jw.org® ’ਤੇ “ਜ਼ਿੰਦਗੀ ਦੀ ਸ਼ੁਰੂਆਤ ਬਾਰੇ ਵਿਚਾਰ” ਦੇ ਲੜੀਵਾਰ ਲੇਖਾਂ ਵਿੱਚੋਂ ਕੋਈ ਲੇਖ ਦਿਖਾ ਸਕਦੇ ਹਾਂ। (“ਬਾਈਬਲ ਦੀਆਂ ਸਿੱਖਿਆਵਾਂ” > “ਵਿਗਿਆਨ ਅਤੇ ਬਾਈਬਲ” ਹੇਠਾਂ ਦੇਖੋ।) ਜਾਂ ਅਸੀਂ ਉਨ੍ਹਾਂ ਨੂੰ ਜੀਵਨ ਦੀ ਸ਼ੁਰੂਆਤ ਬਾਰੇ ਪੰਜ ਜ਼ਰੂਰੀ ਸਵਾਲ (ਹਿੰਦੀ) ਬਰੋਸ਼ਰ ਦੇ ਸਕਦੇ ਹਾਂ।
10. ਅਸੀਂ ਉਨ੍ਹਾਂ ਲੋਕਾਂ ਨਾਲ ਗੱਲਬਾਤ ਕਿਵੇਂ ਸ਼ੁਰੂ ਕਰ ਸਕਦੇ ਹਾਂ ਜੋ ਰੱਬ ਬਾਰੇ ਗੱਲ ਨਹੀਂ ਕਰਨੀ ਚਾਹੁੰਦੇ?
10 ਜ਼ਿਆਦਾਤਰ ਲੋਕ ਵਧੀਆ ਭਵਿੱਖ ਦੀ ਆਸ ਰੱਖਦੇ ਹਨ। ਪਰ ਬਹੁਤ ਜਣਿਆਂ ਨੂੰ ਡਰ ਹੈ ਕਿ ਧਰਤੀ ਨਾਸ਼ ਕਰ ਦਿੱਤੀ ਜਾਵੇਗੀ ਜਾਂ ਲੋਕ ਇਸ ਨੂੰ ਇੰਨਾ ਖ਼ਰਾਬ ਕਰ ਦੇਣਗੇ ਕਿ ਇਸ ’ਤੇ ਕੋਈ ਰਹਿ ਨਹੀਂ ਸਕੇਗਾ। ਨਾਰਵੇ ਤੋਂ ਇਕ ਸਰਕਟ ਓਵਰਸੀਅਰ ਕਹਿੰਦਾ ਹੈ ਕਿ ਜਿਹੜੇ ਲੋਕ ਰੱਬ ਜ਼ਬੂ. 37:29; ਉਪ. 1:4.
ਬਾਰੇ ਗੱਲ ਨਹੀਂ ਕਰਨੀ ਚਾਹੁੰਦੇ, ਉਹ ਅਕਸਰ ਦੁਨੀਆਂ ਦੇ ਹਾਲਾਤਾਂ ਬਾਰੇ ਗੱਲ ਕਰਨ ਲਈ ਤਿਆਰ ਹੁੰਦੇ ਹਨ। ਲੋਕਾਂ ਨੂੰ ਦੁਆ-ਸਲਾਮ ਕਰਨ ਤੋਂ ਬਾਅਦ ਉਹ ਕਹਿੰਦਾ ਹੈ: “ਤੁਹਾਨੂੰ ਕੀ ਲੱਗਦਾ ਕਿ ਕੌਣ ਸਾਨੂੰ ਵਧੀਆ ਭਵਿੱਖ ਦੇ ਸਕਦਾ ਹੈ? ਰਾਜਨੀਤਿਕ ਲੀਡਰ, ਵਿਗਿਆਨੀ ਜਾਂ ਕੋਈ ਹੋਰ?” ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਨ ਤੋਂ ਬਾਅਦ ਉਹ ਵਧੀਆ ਭਵਿੱਖ ਬਾਰੇ ਕੋਈ ਆਇਤ ਪੜ੍ਹਦਾ ਹੈ ਜਾਂ ਮੂੰਹ-ਜ਼ਬਾਨੀ ਦੱਸਦਾ ਹੈ। ਜਦੋਂ ਲੋਕ ਸੁਣਦੇ ਹਨ ਕਿ ਬਾਈਬਲ ਵਿਚ ਵਾਅਦਾ ਕੀਤਾ ਗਿਆ ਹੈ ਕਿ ਧਰਤੀ ਹਮੇਸ਼ਾ ਤਕ ਕਾਇਮ ਰਹੇਗੀ ਅਤੇ ਚੰਗੇ ਲੋਕ ਹਮੇਸ਼ਾ ਲਈ ਜੀਉਂਦੇ ਰਹਿਣਗੇ, ਤਾਂ ਉਹ ਇਸ ਬਾਰੇ ਜਾਣਨਾ ਚਾਹੁੰਦੇ ਹਨ।—11. ਸਾਨੂੰ ਅਲੱਗ-ਅਲੱਗ ਤਰੀਕਿਆਂ ਨਾਲ ਗੱਲਬਾਤ ਸ਼ੁਰੂ ਕਰਨ ਦੀ ਕੋਸ਼ਿਸ਼ ਕਿਉਂ ਕਰਨੀ ਚਾਹੀਦੀ ਹੈ ਅਤੇ ਰੋਮੀਆਂ 1:14-16 ਮੁਤਾਬਕ ਅਸੀਂ ਪੌਲੁਸ ਦੀ ਰੀਸ ਕਿਵੇਂ ਕਰ ਸਕਦੇ ਹਾਂ?
11 ਪ੍ਰਚਾਰ ਵਿਚ ਮਿਲਣ ਵਾਲੇ ਲੋਕਾਂ ਨਾਲ ਸਾਨੂੰ ਅਲੱਗ-ਅਲੱਗ ਤਰੀਕਿਆਂ ਨਾਲ ਗੱਲ ਕਰਨੀ ਚਾਹੀਦੀ ਹੈ। ਕਿਉਂ? ਕਿਉਂਕਿ ਹਰ ਇਨਸਾਨ ਵੱਖਰਾ ਹੈ। ਸ਼ਾਇਦ ਜਿਹੜੀ ਗੱਲ ਇਕ ਵਿਅਕਤੀ ਨੂੰ ਪਸੰਦ ਹੋਵੇ, ਉਹ ਸ਼ਾਇਦ ਦੂਜੇ ਨੂੰ ਪਸੰਦ ਨਾ ਹੋਵੇ। ਕਈ ਜਣੇ ਰੱਬ ਜਾਂ ਬਾਈਬਲ ਬਾਰੇ ਗੱਲ ਕਰਨ ਲਈ ਤਿਆਰ ਹੋਣ ਜਦ ਕਿ ਦੂਜੇ ਜਣਿਆਂ ਨੂੰ ਹੋਰ ਵਿਸ਼ਿਆਂ ’ਤੇ ਗੱਲ ਕਰਨੀ ਪਸੰਦ ਹੋਵੇ। ਚਾਹੇ ਜੋ ਮਰਜ਼ੀ ਹੋਵੋ, ਪਰ ਸਾਨੂੰ ਹਰ ਤਰ੍ਹਾਂ ਦੇ ਲੋਕਾਂ ਨਾਲ ਗੱਲ ਕਰਨ ਦੇ ਮੌਕੇ ਦਾ ਫ਼ਾਇਦਾ ਉਠਾਉਣਾ ਚਾਹੀਦਾ ਹੈ। (ਰੋਮੀਆਂ 1:14-16 ਪੜ੍ਹੋ।) ਦਰਅਸਲ, ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਯਹੋਵਾਹ ਹੀ ਨੇਕਦਿਲ ਲੋਕਾਂ ਦੇ ਦਿਲਾਂ ਵਿਚ ਸੱਚਾਈ ਨੂੰ ਵਧਾਉਂਦਾ ਹੈ।—1 ਕੁਰਿੰ. 3:6, 7.
ਏਸ਼ੀਆ ਦੇ ਲੋਕਾਂ ਨਾਲ ਸੱਚਾਈ ਸਾਂਝੀ ਕਰਨੀ
12. ਅਸੀਂ ਏਸ਼ੀਆਈ ਦੇਸ਼ਾਂ ਦੇ ਉਨ੍ਹਾਂ ਲੋਕਾਂ ਦੇ ਦਿਲ ਤਕ ਪਹੁੰਚਣ ਲਈ ਕੀ ਕਰ ਸਕਦੇ ਹਾਂ ਜਿਨ੍ਹਾਂ ਨੇ ਸਿਰਜਣਹਾਰ ਬਾਰੇ ਕਦੇ ਸੋਚਿਆ ਹੀ ਨਹੀਂ ਹੁੰਦਾ?
12 ਦੁਨੀਆਂ ਭਰ ਵਿਚ ਬਹੁਤ ਸਾਰੇ ਪ੍ਰਚਾਰਕ ਏਸ਼ੀਆਈ ਦੇਸ਼ਾਂ ਦੇ ਲੋਕਾਂ ਨਾਲ ਮਿਲਦੇ ਹਨ। ਇਨ੍ਹਾਂ ਵਿਚ ਉਨ੍ਹਾਂ ਦੇਸ਼ਾਂ ਦੇ ਲੋਕ ਵੀ ਸ਼ਾਮਲ ਹਨ ਜਿੱਥੇ ਸਰਕਾਰਾਂ ਨੇ ਕਾਨੂੰਨ ਬਣਾਏ ਹਨ ਜਿਸ ਕਰਕੇ ਉਹ ਖੁੱਲ੍ਹੇ-ਆਮ ਰੱਬ ਦੀ ਭਗਤੀ ਨਹੀਂ ਕਰ ਸਕਦੇ। ਬਹੁਤ ਸਾਰੇ ਏਸ਼ੀਆਈ ਦੇਸ਼ਾਂ ਵਿਚ ਕੁਝ ਲੋਕਾਂ ਨੇ ਕਦੇ ਸੋਚਿਆ ਹੀ ਨਹੀਂ ਹੁੰਦਾ ਕਿ ਕੋਈ ਸਿਰਜਣਹਾਰ ਹੈ ਵੀ ਜਾਂ ਨਹੀਂ। ਕੁਝ ਜਣੇ ਬਾਈਬਲ ਸਟੱਡੀ ਦੀ ਪੇਸ਼ਕਸ਼ ਸਵੀਕਾਰ ਕਰ ਲੈਂਦੇ ਹਨ, ਪਰ ਕੁਝ ਜਣੇ ਪਹਿਲਾਂ-ਪਹਿਲ ਨਵੀਆਂ ਗੱਲਾਂ ਸਿੱਖਣ ਤੋਂ ਹਿਚਕਿਚਾਉਂਦੇ ਹਨ। ਅਸੀਂ ਇਸ ਤਰ੍ਹਾਂ ਦੇ ਲੋਕਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ? ਕੁਝ ਤਜਰਬੇਕਾਰ ਪ੍ਰਚਾਰਕਾਂ ਨੇ ਦੇਖਿਆ ਹੈ ਕਿ ਆਮ ਗੱਲਬਾਤ ਸ਼ੁਰੂ ਕਰਨੀ, ਲੋਕਾਂ ਵਿਚ ਦਿਲਚਸਪੀ ਲੈਣੀ ਅਤੇ ਫਿਰ ਢੁਕਵੇਂ ਸਮੇਂ ’ਤੇ ਇਹ ਦੱਸਣਾ ਵਧੀਆ ਹੁੰਦਾ ਹੈ ਕਿ ਬਾਈਬਲ ਦੇ ਕਿਹੜੇ ਕੁਝ ਅਸੂਲ ਲਾਗੂ ਕਰਨ ਨਾਲ ਉਨ੍ਹਾਂ ਨੂੰ ਫ਼ਾਇਦਾ ਹੋਇਆ ਹੈ।
13. ਕਿਹੜੀ ਚੀਜ਼ ਲੋਕਾਂ ਨੂੰ ਬਾਈਬਲ ਵੱਲ ਖਿੱਚ ਸਕਦੀ ਹੈ? (ਪਹਿਲੇ ਸਫ਼ੇ ’ਤੇ ਦਿੱਤੀ ਤਸਵੀਰ ਦੇਖੋ।)
13 ਬਹੁਤ ਸਾਰੇ ਲੋਕ ਬਾਈਬਲ ਵਿਚ ਪਾਏ ਜਾਂਦੇ ਵਧੀਆ ਅਸੂਲਾਂ ਕਰਕੇ ਖਿੱਚੇ ਜਾਂਦੇ ਹਨ। (ਉਪ. 7:12) ਨਿਊਯਾਰਕ ਵਿਚ ਇਕ ਭੈਣ ਚੀਨੀ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਮਿਲਣ ਜਾਂਦੀ ਹੈ। ਉਹ ਦੱਸਦੀ ਹੈ: “ਮੈਂ ਲੋਕਾਂ ਵਿਚ ਦਿਲਚਸਪੀ ਲੈਂਦੀ ਹਾਂ ਅਤੇ ਉਨ੍ਹਾਂ ਦੀ ਗੱਲ ਸੁਣਦੀ ਹਾਂ। ਜਦੋਂ ਮੈਨੂੰ ਪਤਾ ਲੱਗਦਾ ਹੈ ਕਿ ਉਹ ਹੁਣੇ ਜਿਹੇ ਕਿਸੇ ਹੋਰ ਦੇਸ਼ ਤੋਂ ਇੱਥੇ ਆਏ ਹਨ, ਤਾਂ ਮੈਂ ਉਨ੍ਹਾਂ ਨੂੰ ਪੁੱਛਦੀ ਹਾਂ: ‘ਕੀ ਤੁਹਾਡਾ ਦਿਲ ਲੱਗ ਗਿਆ? ਕੀ ਤੁਹਾਨੂੰ ਕੰਮ ਮਿਲ ਗਿਆ? ਤੁਹਾਨੂੰ ਇੱਥੇ ਦੇ ਲੋਕ ਕਿੱਦਾਂ ਦੇ ਲੱਗੇ?’” ਇੱਦਾਂ ਗੱਲ ਕਰਨ ਨਾਲ ਕਈ ਵਾਰ ਬਾਈਬਲ ਬਾਰੇ ਦੱਸਣ ਦਾ ਰਾਹ ਖੁੱਲ੍ਹ ਜਾਂਦਾ ਹੈ। ਢੁਕਵੇਂ ਸਮੇਂ ’ਤੇ ਭੈਣ ਕਹਿੰਦੀ ਹੈ: “ਤੁਹਾਨੂੰ ਕੀ ਲੱਗਦਾ ਕਿ ਇਕ-ਦੂਜੇ ਨਾਲ ਵਧੀਆ ਰਿਸ਼ਤਾ ਬਣਾਉਣ ਲਈ ਸਭ ਤੋਂ ਜ਼ਰੂਰੀ ਚੀਜ਼ ਕਿਹੜੀ ਹੈ? ਕੀ ਮੈਂ ਤੁਹਾਨੂੰ ਬਾਈਬਲ ਵਿੱਚੋਂ ਇਕ ਕਹਾਵਤ ਦਿਖਾ ਸਕਦੀ ਹਾਂ? ਇੱਥੇ ਲਿਖਿਆ: ‘ਝਗੜੇ ਦਾ ਮੁੱਢ ਪਾਣੀ ਦੇ ਵਹਾ ਵਰਗਾ ਹੈ, ਇਸ ਲਈ ਝਗੜਾ ਛਿੜਨ ਤੋਂ ਪਹਿਲਾਂ ਉਹ ਨੂੰ ਛੱਡ ਦੇਹ।’ ਕੀ ਤੁਹਾਨੂੰ ਲੱਗਦਾ ਕਿ ਇਕ-ਦੂਜੇ ਨਾਲ ਵਧੀਆ ਰਿਸ਼ਤਾ ਬਣਾਉਣ ਲਈ ਇਹ ਸਲਾਹ ਫ਼ਾਇਦੇਮੰਦ ਹੈ?” (ਕਹਾ. 17:14) ਇਸ ਤਰ੍ਹਾਂ ਗੱਲਬਾਤ ਕਰਨ ਨਾਲ ਸਾਨੂੰ ਪਤਾ ਲੱਗ ਸਕਦਾ ਹੈ ਕਿ ਕਿਹੜੇ ਲੋਕ ਹੋਰ ਜ਼ਿਆਦਾ ਸਿੱਖਣਾ ਚਾਹੁਣਗੇ।
14. ਏਸ਼ੀਆ ਵਿਚ ਇਕ ਭਰਾ ਉਨ੍ਹਾਂ ਲੋਕਾਂ ਦੀ ਕਿਵੇਂ ਮਦਦ ਕਰਦਾ ਹੈ ਜੋ ਕਹਿੰਦੇ ਹਨ ਕਿ ਰੱਬ ਨਹੀਂ ਹੈ?
14 ਅਸੀਂ ਉਨ੍ਹਾਂ ਲੋਕਾਂ ਨਾਲ ਗੱਲ ਕਿਵੇਂ ਕਰ ਸਕਦੇ ਹਾਂ ਜੋ ਸਾਨੂੰ ਦੱਸਦੇ ਹਨ ਕਿ ਉਹ ਰੱਬ ਨੂੰ ਨਹੀਂ ਮੰਨਦੇ? ਇਕ ਭਰਾ ਕਾਫ਼ੀ ਸਮੇਂ ਤੋਂ ਏਸ਼ੀਆ ਵਿਚ ਉਨ੍ਹਾਂ ਲੋਕਾਂ ਨੂੰ ਪ੍ਰਚਾਰ ਕਰ ਰਿਹਾ ਹੈ ਜੋ ਕਿਸੇ ਧਰਮ ਨੂੰ ਨਹੀਂ ਮੰਨਦੇ। ਉਹ ਦੱਸਦਾ ਹੈ: “ਇੱਥੇ ਜਦੋਂ ਲੋਕ ਕਹਿੰਦੇ ਹਨ, ‘ਮੈਂ ਰੱਬ ਨੂੰ ਨਹੀਂ ਮੰਨਦਾ,’ ਤਾਂ ਉਨ੍ਹਾਂ ਦੇ ਕਹਿਣ ਦਾ ਮਤਲਬ ਹੁੰਦਾ ਹੈ ਕਿ ਉਹ ਉਨ੍ਹਾਂ ਦੇਵੀ-ਦੇਵਤਿਆਂ ’ਤੇ ਵਿਸ਼ਵਾਸ ਨਹੀਂ ਕਰਦੇ ਜਿਨ੍ਹਾਂ ਨੂੰ ਉਸ ਇਲਾਕੇ ਦੇ ਜ਼ਿਆਦਾਤਰ ਲੋਕ ਮੰਨਦੇ ਹੁੰਦੇ ਹਨ। ਸੋ ਮੈਂ ਉਨ੍ਹਾਂ ਯਿਰਮਿਯਾਹ 16:20 ਪੜ੍ਹਦਾ ਹਾਂ: ‘ਕੀ ਆਦਮੀ ਆਪਣੇ ਲਈ ਦਿਓਤੇ ਬਣਾ ਸੱਕਦਾ? ਓਹ ਦਿਓਤੇ ਵੀ ਨਹੀਂ ਹਨ!’ ਫਿਰ ਮੈਂ ਉਨ੍ਹਾਂ ਤੋਂ ਪੁੱਛਦਾ ਹਾਂ: ‘ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਕਿਹੜਾ ਰੱਬ ਅਸਲੀ ਹੈ ਤੇ ਕਿਹੜਾ ਇਨਸਾਨਾਂ ਦੇ ਹੱਥਾਂ ਦੀ ਬਣਾਵਟ?’ ਮੈਂ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਦਾ ਹਾਂ ਅਤੇ ਫਿਰ ਯਸਾਯਾਹ 41:23 (CL) ਪੜ੍ਹਦਾ ਹਾਂ: ‘ਸੋ ਤੁਸੀਂ ਭਵਿੱਖ ਬਾਰੇ ਦੱਸੋ, ਤਾਂ ਅਸੀਂ ਸਵੀਕਾਰ ਕਰਾਂਗੇ। ਕਿ ਤੁਸੀਂ ਸੱਚ ਮੁਚ ਦੇਵਤੇ ਹੋ।’ ਫਿਰ ਮੈਂ ਕੋਈ ਮਿਸਾਲ ਦਿਖਾਉਂਦਾ ਹਾਂ ਕਿ ਯਹੋਵਾਹ ਨੇ ਪਹਿਲਾਂ ਹੀ ਭਵਿੱਖ ਬਾਰੇ ਕੀ ਦੱਸਿਆ ਹੈ।”
ਨਾਲ ਸਹਿਮਤ ਹੁੰਦਾ ਹਾਂ ਕਿ ਦੇਵੀ-ਦੇਵਤੇ ਇਨਸਾਨਾਂ ਦੇ ਹੱਥਾਂ ਦੀ ਬਣਾਵਟ ਹਨ ਅਤੇ ਉਹ ਅਸਲੀ ਨਹੀਂ ਹਨ। ਮੈਂ ਅਕਸਰ15. ਪੂਰਬੀ ਏਸ਼ੀਆ ਦੇ ਭਰਾ ਦੀ ਮਿਸਾਲ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
15 ਪੂਰਬੀ ਏਸ਼ੀਆ ਦਾ ਇਕ ਭਰਾ ਦੱਸਦਾ ਹੈ ਕਿ ਦੁਬਾਰਾ ਮਿਲਣ ’ਤੇ ਉਹ ਕਿਹੜਾ ਤਰੀਕਾ ਵਰਤਦਾ ਹੈ। ਉਹ ਦੱਸਦਾ ਹੈ: “ਮੈਂ ਉਨ੍ਹਾਂ ਨੂੰ ਬਾਈਬਲ ਦੇ ਅਸੂਲਾਂ, ਬਾਈਬਲ ਦੀਆਂ ਪੂਰੀਆਂ ਹੋ ਚੁੱਕੀਆਂ ਭਵਿੱਖਬਾਣੀਆਂ ਅਤੇ ਬ੍ਰਹਿਮੰਡ ਨੂੰ ਕੰਟ੍ਰੋਲ ਕਰਨ ਵਾਲੇ ਨਿਯਮਾਂ ਬਾਰੇ ਦੱਸਦਾ ਹਾਂ। ਫਿਰ ਮੈਂ ਉਨ੍ਹਾਂ ਨੂੰ ਦੱਸਦਾ ਹਾਂ ਕਿ ਕਿਵੇਂ ਇਹ ਸਾਰੀਆਂ ਗੱਲਾਂ ਇਕ ਜੀਉਂਦੇ ਤੇ ਬੁੱਧੀਮਾਨ ਸਿਰਜਣਹਾਰ ਵੱਲ ਇਸ਼ਾਰਾ ਕਰਦੀਆਂ ਹਨ। ਜਦੋਂ ਇਕ ਵਿਅਕਤੀ ਇਹ ਸੋਚਣਾ ਸ਼ੁਰੂ ਕਰ ਦਿੰਦਾ ਹੈ ਕਿ ਰੱਬ ਹੈ, ਤਾਂ ਮੈਂ ਉਸ ਨੂੰ ਬਾਈਬਲ ਵਿੱਚੋਂ ਯਹੋਵਾਹ ਬਾਰੇ ਦੱਸਣਾ ਸ਼ੁਰੂ ਕਰ ਦਿੰਦਾ ਹਾਂ।”
16. ਇਬਰਾਨੀਆਂ 11:6 ਮੁਤਾਬਕ ਵਿਦਿਆਰਥੀਆਂ ਨੂੰ ਪਰਮੇਸ਼ੁਰ ਅਤੇ ਬਾਈਬਲ ’ਤੇ ਨਿਹਚਾ ਕਰਨ ਦੀ ਕਿਉਂ ਲੋੜ ਹੈ ਅਤੇ ਨਿਹਚਾ ਪੈਦਾ ਕਰਨ ਵਿਚ ਅਸੀਂ ਉਨ੍ਹਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ?
16 ਧਰਮ ਨੂੰ ਨਾ ਮੰਨਣ ਵਾਲੇ ਲੋਕਾਂ ਨਾਲ ਬਾਈਬਲ ਅਧਿਐਨ ਕਰਦਿਆਂ ਸਾਨੂੰ ਲਗਾਤਾਰ ਉਨ੍ਹਾਂ ਦੀ ਨਿਹਚਾ ਮਜ਼ਬੂਤ ਕਰਦੇ ਰਹਿਣਾ ਚਾਹੀਦਾ ਹੈ ਕਿ ਰੱਬ ਹੈ। (ਇਬਰਾਨੀਆਂ 11:6 ਪੜ੍ਹੋ।) ਨਾਲੇ ਸਾਨੂੰ ਬਾਈਬਲ ’ਤੇ ਵੀ ਉਨ੍ਹਾਂ ਦਾ ਭਰੋਸਾ ਮਜ਼ਬੂਤ ਕਰਨਾ ਚਾਹੀਦਾ ਹੈ। ਇਹ ਕਰਨ ਲਈ ਸ਼ਾਇਦ ਸਾਨੂੰ ਕੁਝ ਗੱਲਾਂ ਕਈ ਵਾਰ ਦੱਸਣੀਆਂ ਪੈਣ। ਅਧਿਐਨ ਕਰਾਉਂਦਿਆਂ ਹਰ ਵਾਰ ਸ਼ਾਇਦ ਸਾਨੂੰ ਉਨ੍ਹਾਂ ਸਬੂਤਾਂ ’ਤੇ ਚਰਚਾ ਕਰਨ ਦੀ ਲੋੜ ਹੋਵੇ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਪਰਮੇਸ਼ੁਰ ਦਾ ਬਚਨ ਹੈ। ਇੱਦਾਂ ਕਰਨ ਲਈ ਸ਼ਾਇਦ ਸਾਨੂੰ ਥੋੜ੍ਹੇ ਸਮੇਂ ਲਈ ਇਨ੍ਹਾਂ ਗੱਲਾਂ ’ਤੇ ਚਰਚਾ ਕਰਨੀ ਪਵੇ ਕਿ ਬਾਈਬਲ ਦੀਆਂ ਭਵਿੱਖਬਾਣੀਆਂ ਕਿਵੇਂ ਪੂਰੀਆਂ ਹੋਈਆਂ, ਬਾਈਬਲ ਵਿਗਿਆਨਕ ਤੇ ਇਤਿਹਾਸਕ ਤੌਰ ’ਤੇ ਸਹੀ ਕਿਵੇਂ ਹੈ ਜਾਂ ਬਾਈਬਲ ਦੇ ਅਸੂਲ ਹਰ ਰੋਜ਼ ਸਾਡੀ ਕਿਵੇਂ ਮਦਦ ਕਰਦੇ ਹਨ।
17. ਲੋਕਾਂ ’ਤੇ ਸਾਡੇ ਪਿਆਰ ਦਾ ਕੀ ਅਸਰ ਪੈ ਸਕਦਾ ਹੈ?
17 ਲੋਕਾਂ ਲਈ ਪਿਆਰ ਦਿਖਾ ਕੇ ਅਸੀਂ ਉਨ੍ਹਾਂ ਦੀ ਮਸੀਹ ਦੇ ਚੇਲੇ ਬਣਨ ਵਿਚ ਮਦਦ ਕਰਦੇ ਹਾਂ, ਚਾਹੇ ਉਹ ਕਿਸੇ ਧਰਮ ਨੂੰ ਮੰਨਦੇ ਹੋਣ ਜਾਂ ਨਾ। (1 ਕੁਰਿੰ. 13:1) ਉਨ੍ਹਾਂ ਨੂੰ ਸਿਖਾਉਂਦਿਆਂ ਸਾਡਾ ਇਹ ਦੱਸਣ ਦਾ ਟੀਚਾ ਹੋਣਾ ਚਾਹੀਦਾ ਹੈ ਕਿ ਪਰਮੇਸ਼ੁਰ ਸਾਨੂੰ ਪਿਆਰ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਪਿਆਰ ਕਰੀਏ। ਪਰਮੇਸ਼ੁਰ ਨਾਲ ਪਿਆਰ ਪੈਦਾ ਕਰਨ ਕਰਕੇ ਹਰ ਸਾਲ ਹਜ਼ਾਰਾਂ ਅਜਿਹੇ ਲੋਕ ਬਪਤਿਸਮਾ ਲੈਂਦੇ ਹਨ ਜਿਨ੍ਹਾਂ ਨੂੰ ਪਹਿਲਾਂ ਧਰਮ ਵਿਚ ਥੋੜ੍ਹੀ ਜਾਂ ਬਿਲਕੁਲ ਵੀ ਦਿਲਚਸਪੀ ਨਹੀਂ ਸੀ। ਇਸ ਲਈ ਸਹੀ ਨਜ਼ਰੀਆ ਰੱਖੋ ਅਤੇ ਹਰ ਤਰ੍ਹਾਂ ਦੇ ਲੋਕਾਂ ਵਿਚ ਦਿਲੋਂ ਦਿਲਚਸਪੀ ਲਓ। ਉਨ੍ਹਾਂ ਦੀ ਗੱਲ ਸੁਣੋ। ਉਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਨਾਲੇ ਆਪਣੀ ਮਿਸਾਲ ਰਾਹੀਂ ਵੀ ਉਨ੍ਹਾਂ ਨੂੰ ਮਸੀਹ ਦੇ ਚੇਲੇ ਬਣਨਾ ਸਿਖਾਓ।
ਗੀਤ 16 ਪਰਮੇਸ਼ੁਰ ਦਾ ਰਾਜ—ਸਾਡੀ ਪਨਾਹ
^ ਪੈਰਾ 5 ਅੱਜ ਸ਼ਾਇਦ ਸਾਨੂੰ ਪਹਿਲਾਂ ਨਾਲੋਂ ਜ਼ਿਆਦਾ ਅਜਿਹੇ ਲੋਕ ਮਿਲਣ ਜੋ ਕਿਸੇ ਧਰਮ ਨੂੰ ਨਹੀਂ ਮੰਨਦੇ। ਇਸ ਲੇਖ ਵਿਚ ਚਰਚਾ ਕੀਤੀ ਜਾਵੇਗੀ ਕਿ ਅਸੀਂ ਉਨ੍ਹਾਂ ਨਾਲ ਬਾਈਬਲ ਦੀਆਂ ਸੱਚਾਈਆਂ ਕਿਵੇਂ ਸਾਂਝੀਆਂ ਕਰ ਸਕਦੇ ਹਾਂ ਅਤੇ ਬਾਈਬਲ ਦੀਆਂ ਗੱਲਾਂ ਮੰਨਣ ਅਤੇ ਯਹੋਵਾਹ ’ਤੇ ਨਿਹਚਾ ਪੈਦਾ ਕਰਨ ਵਿਚ ਅਸੀਂ ਉਨ੍ਹਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ।
^ ਪੈਰਾ 1 ਸਰਵੇ ਮੁਤਾਬਕ ਯੂਰਪ ਦੇ ਕੁਝ ਦੇਸ਼ ਇਹ ਹਨ: ਅਲਬਾਨੀਆ, ਅਜ਼ਰਬਾਈਜਾਨ, ਆਸਟ੍ਰੀਆ, ਆਇਰਲੈਂਡ, ਸਪੇਨ, ਸਵੀਡਨ, ਸਵਿਟਜ਼ਰਲੈਂਡ, ਚੈੱਕ ਗਣਰਾਜ, ਜਰਮਨੀ, ਡੈਨਮਾਰਕ, ਨਾਰਵੇ, ਨੀਦਰਲੈਂਡਜ਼, ਫਰਾਂਸ ਅਤੇ ਯੂਨਾਇਟਿਡ ਕਿੰਗਡਮ। ਏਸ਼ੀਆ ਦੇ ਕੁਝ ਦੇਸ਼ ਇਹ ਹਨ: ਇਜ਼ਰਾਈਲ, ਹਾਂਗ ਕਾਂਗ, ਦੱਖਣੀ ਕੋਰੀਆ, ਚੀਨ, ਜਪਾਨ ਅਤੇ ਵੀਅਤਨਾਮ। ਇਹੀ ਗੱਲ ਆਸਟ੍ਰੇਲੀਆ ਅਤੇ ਕੈਨੇਡਾ ਵਿਚ ਰਹਿੰਦੇ ਜ਼ਿਆਦਾਤਰ ਲੋਕਾਂ ਬਾਰੇ ਵੀ ਕਹੀ ਜਾ ਸਕਦੀ ਹੈ।
^ ਪੈਰਾ 2 ਸ਼ਬਦਾਂ ਦਾ ਮਤਲਬ: ਇਸ ਲੇਖ ਵਿਚ ਧਰਮ ਨੂੰ ਨਾ ਮੰਨਣ ਵਾਲੇ ਲੋਕ ਉਨ੍ਹਾਂ ਨੂੰ ਕਿਹਾ ਗਿਆ ਹੈ ਜੋ ਕਿਸੇ ਧਰਮ ਦਾ ਹਿੱਸਾ ਨਹੀਂ ਹਨ ਜਾਂ ਜੋ ਰੱਬ ਨੂੰ ਨਹੀਂ ਮੰਨਦੇ।