“ਮੈਂ ਤੇਰੀ ਸਚਿਆਈ ਵਿੱਚ ਚੱਲਾਂਗਾ”
“ਹੇ ਯਹੋਵਾਹ, ਮੈਨੂੰ ਆਪਣਾ ਰਾਹ ਸਿਖਲਾ, ਮੈਂ ਤੇਰੀ ਸਚਿਆਈ ਵਿੱਚ ਚੱਲਾਂਗਾ।”—ਜ਼ਬੂ. 86:11.
ਗੀਤ: 26, 10
1-3. (ੳ) ਸਾਨੂੰ ਬਾਈਬਲ ਦੀ ਸੱਚਾਈ ਬਾਰੇ ਕਿਵੇਂ ਮਹਿਸੂਸ ਕਰਨਾ ਚਾਹੀਦਾ ਹੈ? ਮਿਸਾਲ ਦਿਓ। (ਇਸ ਲੇਖ ਦੀਆਂ ਪਹਿਲੀਆਂ ਤਸਵੀਰਾਂ ਦੇਖੋ।) (ਅ) ਅਸੀਂ ਇਸ ਲੇਖ ਵਿਚ ਕਿਨ੍ਹਾਂ ਸਵਾਲਾਂ ’ਤੇ ਚਰਚਾ ਕਰਾਂਗੇ?
ਅੱਜ ਖ਼ਰੀਦੀਆਂ ਚੀਜ਼ਾਂ ਨੂੰ ਵਾਪਸ ਮੋੜਨਾ ਆਮ ਗੱਲ ਹੈ। ਆਨ-ਲਾਈਨ ਖ਼ਰੀਦਾਰੀ ਕਰਨ ਵਾਲੇ ਜ਼ਿਆਦਾਤਰ ਲੋਕ ਚੀਜ਼ਾਂ ਵਾਪਸ ਮੋੜਦੇ ਹਨ। ਸ਼ਾਇਦ ਚੀਜ਼ ਖ਼ਰਾਬ ਹੋਵੇ ਜਾਂ ਉਨ੍ਹਾਂ ਨੂੰ ਉਹ ਚੀਜ਼ ਉੱਨੀ ਜ਼ਿਆਦਾ ਪਸੰਦ ਨਹੀਂ ਆਉਂਦੀ ਜਿੰਨੀ ਉਨ੍ਹਾਂ ਨੇ ਸੋਚੀ ਸੀ। ਇਸ ਲਈ ਲੋਕ ਉਸ ਚੀਜ਼ ਨੂੰ ਬਦਲਾਉਣ ਜਾਂ ਪੈਸੇ ਵਾਪਸ ਲੈਣ ਦਾ ਫ਼ੈਸਲਾ ਕਰਦੇ ਹਨ।
2 ਪਰ ਅਸੀਂ ਕਦੇ ਵੀ ਬਾਈਬਲ ਦੀ ਸੱਚਾਈ ਨਾਲ ਇੱਦਾਂ ਨਹੀਂ ਕਰਨਾ ਚਾਹਾਂਗੇ। ਜਦੋਂ ਅਸੀਂ ਸੱਚਾਈ “ਮੁੱਲ” ਲੈਂਦੇ ਯਾਨੀ ਸੱਚਾਈ ਸਿੱਖਦੇ ਹਾਂ, ਤਾਂ ਅਸੀਂ ਕਦੇ ਵੀ ਇਸ ਨੂੰ ‘ਵੇਚਣਾ’ ਯਾਨੀ ਛੱਡਣਾ ਨਹੀਂ ਚਾਹੁੰਦੇ। (ਕਹਾਉਤਾਂ 23:23 ਪੜ੍ਹੋ; 1 ਤਿਮੋ. 2:4) ਅਸੀਂ ਪਿਛਲੇ ਲੇਖ ਵਿਚ ਚਰਚਾ ਕੀਤੀ ਸੀ ਕਿ ਅਸੀਂ ਸੱਚਾਈ ਸਿੱਖਣ ਲਈ ਕੁਝ ਚੀਜ਼ਾਂ ਦਾ ਤਿਆਗ ਕੀਤਾ ਸੀ। ਅਸੀਂ ਸਮੇਂ ਦਾ ਤਿਆਗ ਕੀਤਾ ਸੀ ਜੋ ਅਸੀਂ ਹੋਰ ਕੰਮਾਂ ਵਿਚ ਲਾਉਂਦੇ ਸੀ। ਅਸੀਂ ਸ਼ਾਇਦ ਆਪਣੇ ਕੈਰੀਅਰ ਦਾ ਤਿਆਗ ਕੀਤਾ ਸੀ ਜਿਸ ਰਾਹੀਂ ਅਸੀਂ ਕਾਫ਼ੀ ਪੈਸੇ ਕਮਾ ਸਕਦੇ ਸੀ। ਸ਼ਾਇਦ ਸਾਡੇ ਕੁਝ ਰਿਸ਼ਤਿਆਂ ’ਤੇ ਵੀ ਅਸਰ ਪਿਆ ਸੀ। ਨਾਲੇ ਅਸੀਂ ਆਪਣੀ ਸੋਚ ਤੇ ਕੰਮਾਂ ਵਿਚ ਤਬਦੀਲੀਆਂ ਕੀਤੀਆਂ ਸਨ। ਇਸ ਤੋਂ ਇਲਾਵਾ, ਅਸੀਂ ਉਨ੍ਹਾਂ ਰੀਤੀ-ਰਿਵਾਜਾਂ ਵਿਚ ਹਿੱਸਾ ਲੈਣਾ ਛੱਡਿਆ ਸੀ ਜਿਨ੍ਹਾਂ ਤੋਂ ਯਹੋਵਾਹ ਖ਼ੁਸ਼ ਨਹੀਂ ਹੁੰਦਾ। ਪਰ ਸੱਚਾਈ ਸਿੱਖਣ ਨਾਲ ਸਾਨੂੰ ਜੋ ਬਰਕਤਾਂ ਮਿਲੀਆਂ ਹਨ, ਉਨ੍ਹਾਂ ਸਾਮ੍ਹਣੇ ਸਾਡੇ ਵੱਲੋਂ ਕੀਤੇ ਤਿਆਗ ਕੁਝ ਵੀ ਨਹੀਂ ਹਨ।
ਮੱਤੀ 13:45, 46) ਜਦੋਂ ਅਸੀਂ ਸੱਚਾਈ ਯਾਨੀ ਪਰਮੇਸ਼ੁਰ ਦੇ ਰਾਜ ਅਤੇ ਬਾਈਬਲ ਦੀਆਂ ਹੋਰ ਅਨਮੋਲ ਸੱਚਾਈਆਂ ਸਿੱਖੀਆਂ ਸਨ, ਤਾਂ ਅਸੀਂ ਕਿਸੇ ਵੀ ਚੀਜ਼ ਦਾ ਤਿਆਗ ਕਰਨ ਲਈ ਤਿਆਰ ਸੀ। ਜੇ ਅਸੀਂ ਲਗਾਤਾਰ ਸੱਚਾਈ ਦੀ ਕਦਰ ਕਰਦੇ ਰਹਾਂਗੇ, ਤਾਂ ਅਸੀਂ ਕਦੇ ਵੀ ਇਸ ਨੂੰ ਨਹੀਂ ਛੱਡਾਂਗੇ। ਪਰ ਦੁੱਖ ਦੀ ਗੱਲ ਹੈ ਕਿ ਪਰਮੇਸ਼ੁਰ ਦੇ ਕੁਝ ਲੋਕਾਂ ਨੇ ਸੱਚਾਈ ਦੀ ਕਦਰ ਕਰਨੀ ਛੱਡ ਦਿੱਤੀ ਤੇ ਇੱਥੋਂ ਤਕ ਕਿ ਸੱਚਾਈ ਤੋਂ ਦੂਰ ਹੋ ਗਏ। ਅਸੀਂ ਕਦੇ ਵੀ ਇੱਦਾਂ ਨਹੀਂ ਕਰਨਾ ਚਾਹੁੰਦੇ! ਸਾਨੂੰ ਬਾਈਬਲ ਦੀ ਇਸ ਸਲਾਹ ’ਤੇ ਚੱਲਣ ਦੀ ਲੋੜ ਹੈ ਕਿ ‘ਸੱਚਾਈ ਦੇ ਰਾਹ ਉੱਤੇ ਚੱਲਦੇ ਰਹੋ।’ (3 ਯੂਹੰਨਾ 2-4 ਪੜ੍ਹੋ।) ਸੱਚਾਈ ਦੇ ਰਾਹ ਉੱਤੇ ਚੱਲਣ ਦਾ ਮਤਲਬ ਹੈ ਕਿ ਇਸ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇਣੀ ਅਤੇ ਇਸ ਮੁਤਾਬਕ ਆਪਣੀ ਜ਼ਿੰਦਗੀ ਜੀਉਣੀ। ਪਰ ਇਕ ਵਿਅਕਤੀ ਸ਼ਾਇਦ ਕਿਉਂ ਅਤੇ ਕਿਵੇਂ ਸੱਚਾਈ ਨੂੰ ‘ਵੇਚ’ ਜਾਂ ਛੱਡ ਦੇਵੇ? ਅਸੀਂ ਇਹ ਗ਼ਲਤੀ ਕਰਨ ਤੋਂ ਕਿਵੇਂ ਬਚ ਸਕਦੇ ਹਾਂ? ਅਸੀਂ ਸੱਚਾਈ ਦੇ ਰਾਹ ਉੱਤੇ ਚੱਲਦੇ’ ਰਹਿਣ ਦਾ ਆਪਣਾ ਇਰਾਦਾ ਹੋਰ ਪੱਕਾ ਕਿਵੇਂ ਕਰ ਸਕਦੇ ਹਾਂ?
3 ਯਿਸੂ ਨੇ ਇਕ ਵਪਾਰੀ ਦੀ ਮਿਸਾਲ ਦਿੱਤੀ ਜੋ ਸੁੱਚੇ ਮੋਤੀਆਂ ਦੀ ਭਾਲ ਕਰ ਰਿਹਾ ਸੀ। ਜਦੋਂ ਉਸ ਨੂੰ ਇਕ ਬਹੁਤ ਕੀਮਤੀ ਮੋਤੀ ਮਿਲ ਗਿਆ, ਤਾਂ ਉਸ ਨੇ ਉਹ ਮੋਤੀ ਖ਼ਰੀਦਣ ਲਈ ਉਸੇ ਵੇਲੇ ਆਪਣਾ ਸਭ ਕੁਝ ਵੇਚ ਦਿੱਤਾ। ਉਹ ਕੀਮਤੀ ਮੋਤੀ ਪਰਮੇਸ਼ੁਰ ਦੇ ਰਾਜ ਦੀ ਸੱਚਾਈ ਨੂੰ ਦਰਸਾਉਂਦਾ ਸੀ। ਇਸ ਤਰੀਕੇ ਨਾਲ ਯਿਸੂ ਨੇ ਦਿਖਾਇਆ ਕਿ ਸੱਚਾਈ ਉਨ੍ਹਾਂ ਲੋਕਾਂ ਲਈ ਕਿੰਨੀ ਕੀਮਤੀ ਹੈ ਜਿਹੜੇ ਇਸ ਦੀ ਭਾਲ ਕਰਦੇ ਹਨ। (ਕੁਝ ਲੋਕ ਕਿਉਂ ਅਤੇ ਕਿਵੇਂ ਸੱਚਾਈ ਨੂੰ ‘ਵੇਚ’ ਦਿੰਦੇ ਹਨ?
4. ਯਿਸੂ ਦੇ ਸਮੇਂ ਵਿਚ ਕੁਝ ਲੋਕ ਸੱਚਾਈ ’ਤੇ ਚੱਲਦੇ ਕਿਉਂ ਨਹੀਂ ਰਹੇ?
4 ਯਿਸੂ ਦੇ ਸਮੇਂ ਵਿਚ ਜਿਨ੍ਹਾਂ ਕੁਝ ਲੋਕਾਂ ਨੇ ਪਹਿਲਾਂ-ਪਹਿਲ ਸੱਚਾਈ ਸਵੀਕਾਰ ਕੀਤੀ ਸੀ, ਉਹ ਸੱਚਾਈ ’ਤੇ ਚੱਲਦੇ ਨਹੀਂ ਰਹੇ। ਮਿਸਾਲ ਲਈ, ਜਦੋਂ ਯਿਸੂ ਨੇ ਚਮਤਕਾਰ ਕਰ ਕੇ ਭੀੜ ਨੂੰ ਖਾਣਾ ਖਿਲਾਇਆ, ਤਾਂ ਭੀੜ ਉਸ ਦੇ ਪਿੱਛੇ-ਪਿੱਛੇ ਗਲੀਲ ਦੀ ਝੀਲ ਦੇ ਦੂਜੇ ਪਾਸੇ ਚਲੀ ਗਈ। ਪਰ ਉਸ ਵੇਲੇ ਯਿਸੂ ਨੇ ਕੁਝ ਅਜਿਹਾ ਕਿਹਾ ਜੋ ਉਨ੍ਹਾਂ ਨੂੰ ਘਿਣਾਉਣਾ ਲੱਗਾ: “ਜੇ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਸ ਨਹੀਂ ਖਾਓਗੇ ਅਤੇ ਉਸ ਦਾ ਲਹੂ ਨਹੀਂ ਪੀਓਗੇ, ਤਾਂ ਤੁਹਾਨੂੰ ਜ਼ਿੰਦਗੀ ਨਹੀਂ ਮਿਲੇਗੀ।” ਯਿਸੂ ਤੋਂ ਇਸ ਗੱਲ ਦਾ ਮਤਲਬ ਪੁੱਛਣ ਦੀ ਬਜਾਇ ਉਨ੍ਹਾਂ ਨੇ ਕਿਹਾ: “ਇਹ ਤਾਂ ਬੜੀ ਘਿਣਾਉਣੀ ਗੱਲ ਹੈ; ਕੌਣ ਇਸ ਤਰ੍ਹਾਂ ਦੀ ਗੱਲ ਸੁਣ ਸਕਦਾ ਹੈ?” ਨਤੀਜੇ ਵਜੋਂ, “ਉਸ ਦੇ ਬਹੁਤ ਸਾਰੇ ਚੇਲੇ ਉਸ ਦਾ ਸਾਥ ਛੱਡ ਕੇ ਵਾਪਸ ਆਪਣੇ ਕੰਮ-ਧੰਦਿਆਂ ਵਿਚ ਲੱਗ ਗਏ ਜਿਨ੍ਹਾਂ ਨੂੰ ਉਹ ਛੱਡ ਕੇ ਆਏ ਸਨ।”—ਯੂਹੰ. 6:53-66.
5, 6. (ੳ) ਸਾਡੇ ਸਮੇਂ ਵਿਚ ਕੁਝ ਲੋਕ ਸੱਚਾਈ ਤੋਂ ਦੂਰ ਕਿਉਂ ਚਲੇ ਗਏ? (ਅ) ਮਿਸਾਲ ਦੇ ਕੇ ਸਮਝਾਓ ਕਿ ਇਕ ਵਿਅਕਤੀ ਹੌਲੀ-ਹੌਲੀ ਸੱਚਾਈ ਤੋਂ ਦੂਰ ਕਿਵੇਂ ਹੋ ਸਕਦਾ ਹੈ।
5 ਦੁੱਖ ਦੀ ਗੱਲ ਹੈ ਕਿ ਸਾਡੇ ਸਮੇਂ ਵਿਚ ਵੀ ਕੁਝ ਜਣੇ ਆਪਣੀ ਮਰਜ਼ੀ ਨਾਲ ਸੱਚਾਈ ਤੋਂ ਦੂਰ ਹੋ ਗਏ ਹਨ। ਸ਼ਾਇਦ ਬਾਈਬਲ ਦੀ ਆਇਤ ਦੀ ਨਵੀਂ ਸਮਝ ਮਿਲਣ ’ਤੇ ਜਾਂ ਕਿਸੇ ਜਾਣੇ-ਪਛਾਣੇ ਭਰਾ ਜਾਂ ਭੈਣ ਵੱਲੋਂ ਕੁਝ ਇੱਦਾਂ ਦਾ ਕਹਿਣ ਜਾਂ ਕਰਨ ’ਤੇ ਉਨ੍ਹਾਂ ਨੂੰ ਠੋਕਰ ਲੱਗੀ। ਜਾਂ ਸ਼ਾਇਦ ਉਨ੍ਹਾਂ ਨੂੰ ਚੰਗਾ ਨਹੀਂ ਲੱਗਾ ਜਦੋਂ ਕਿਸੇ ਨੇ ਉਨ੍ਹਾਂ ਨੂੰ ਬਾਈਬਲ ਤੋਂ ਸਲਾਹ ਦਿੱਤੀ ਜਾਂ ਮੰਡਲੀ ਵਿਚ ਕਿਸੇ ਭੈਣ ਜਾਂ ਭਰਾ ਨਾਲ ਅਣਬਣ ਹੋਣ ਕਰਕੇ ਉਹ ਸੱਚਾਈ ਤੋਂ ਦੂਰ ਹੋ ਗਏ। ਸ਼ਾਇਦ ਉਹ ਧਰਮ-ਤਿਆਗੀਆਂ ਜਾਂ ਸੱਚਾਈ ਦਾ ਵਿਰੋਧ ਕਰਨ ਵਾਲਿਆਂ ਦੀਆਂ ਸਿੱਖਿਆਵਾਂ ’ਤੇ ਚੱਲਣ ਲੱਗ ਪਏ। ਇਹ ਕੁਝ ਕਾਰਨ ਹਨ ਜਿਨ੍ਹਾਂ ਕਰਕੇ ਕੁਝ ਜਣੇ ਜਾਣ-ਬੁੱਝ ਕੇ ਯਹੋਵਾਹ ਤੇ ਮੰਡਲੀ ਤੋਂ ਦੂਰ ਹੋ ਗਏ। (ਇਬ. 3:12-14) ਇੱਦਾਂ ਕਰਨ ਦੀ ਬਜਾਇ ਉਨ੍ਹਾਂ ਨੂੰ ਪਤਰਸ ਰਸੂਲ ਦੀ ਮਿਸਾਲ ’ਤੇ ਚੱਲਣਾ ਚਾਹੀਦਾ ਸੀ। ਜਦੋਂ ਭੀੜ ਨੂੰ ਯਿਸੂ ਦੇ ਸ਼ਬਦ ਘਿਣਾਉਣੇ ਲੱਗੇ, ਤਾਂ ਯਿਸੂ ਨੇ ਆਪਣੇ ਰਸੂਲਾਂ ਨੂੰ ਪੁੱਛਿਆ ਕਿ ਉਹ ਵੀ ਉਸ ਨੂੰ ਛੱਡ ਕੇ ਜਾਣਾ ਚਾਹੁੰਦੇ। ਪਤਰਸ ਨੇ ਜਵਾਬ ਦਿੱਤਾ: “ਪ੍ਰਭੂ, ਅਸੀਂ ਹੋਰ ਕਿਹਦੇ ਕੋਲ ਜਾਈਏ? ਹਮੇਸ਼ਾ ਦੀ ਜ਼ਿੰਦਗੀ ਦੇਣ ਵਾਲੀਆਂ ਗੱਲਾਂ ਤਾਂ ਤੇਰੇ ਕੋਲ ਹਨ।”—ਯੂਹੰ. 6:67-69.
6 ਕੁਝ ਜਣੇ ਹੌਲੀ-ਹੌਲੀ ਸੱਚਾਈ ਤੋਂ ਦੂਰ ਹੋ ਗਏ ਤੇ ਸ਼ਾਇਦ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਾ। ਜਿਹੜਾ ਵਿਅਕਤੀ ਹੌਲੀ-ਹੌਲੀ ਸੱਚਾਈ ਤੋਂ ਦੂਰ ਹੁੰਦਾ ਹੈ, ਉਹ ਉਸ ਕਿਸ਼ਤੀ ਵਰਗਾ ਹੈ ਜੋ ਹੌਲੀ-ਹੌਲੀ ਆਪਣੇ ਆਪ ਕਿਨਾਰੇ ਤੋਂ ਦੂਰ ਚਲੀ ਜਾਂਦੀ ਹੈ। ਬਾਈਬਲ ਚੇਤਾਵਨੀ ਦਿੰਦੀ ਹੈ ਕਿ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਤਾਂਕਿ ਅਸੀਂ ਸੱਚਾਈ ਤੋਂ “ਹੌਲੀ-ਹੌਲੀ ਦੂਰ ਨਾ ਚਲੇ ਜਾਈਏ।” (ਇਬ. 2:1) ਅਕਸਰ ਜਿਹੜਾ ਵਿਅਕਤੀ ਹੌਲੀ-ਹੌਲੀ ਸੱਚਾਈ ਤੋਂ ਦੂਰ ਹੁੰਦਾ ਹੈ, ਉਹ ਜਾਣ-ਬੁੱਝ ਕੇ ਸੱਚਾਈ ਤੋਂ ਦੂਰ ਨਹੀਂ ਹੁੰਦਾ। ਪਰ ਉਹ ਯਹੋਵਾਹ ਨਾਲ ਆਪਣਾ ਰਿਸ਼ਤਾ ਕਮਜ਼ੋਰ ਹੋਣ ਦਿੰਦਾ ਹੈ ਅਤੇ ਸਮੇਂ ਦੇ ਬੀਤਣ ਨਾਲ ਸ਼ਾਇਦ ਉਸ ਦਾ ਰਿਸ਼ਤਾ ਪੂਰੀ ਤਰ੍ਹਾਂ ਟੁੱਟ ਜਾਵੇ। ਅਸੀਂ ਕੀ ਕਰ ਸਕਦੇ ਹਾਂ ਤਾਂਕਿ ਸਾਡੇ ਨਾਲ ਇੱਦਾਂ ਨਾ ਹੋਵੇ?
ਅਸੀਂ ਸੱਚਾਈ ਨੂੰ ਵੇਚਣ ਤੋਂ ਕਿਵੇਂ ਬਚ ਸਕਦੇ ਹਾਂ?
7. ਸੱਚਾਈ ਨੂੰ ਨਾ ਵੇਚਣ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?
7 ਸੱਚਾਈ ਦੇ ਰਾਹ ’ਤੇ ਚੱਲਦੇ ਰਹਿਣ ਲਈ ਸਾਨੂੰ ਯਹੋਵਾਹ ਦੀ ਹਰ ਗੱਲ ਕਬੂਲ ਕਰਨੀ ਅਤੇ ਮੰਨਣੀ ਚਾਹੀਦੀ ਹੈ। ਸਾਨੂੰ ਆਪਣੀ ਜ਼ਿੰਦਗੀ ਵਿਚ ਸੱਚਾਈ ਨੂੰ ਪਹਿਲ ਦੇਣੀ ਚਾਹੀਦੀ ਹੈ ਅਤੇ ਹਰ ਗੱਲ ਵਿਚ ਬਾਈਬਲ ਦੇ ਅਸੂਲ ਮੰਨਣੇ ਚਾਹੀਦੇ ਹਨ। ਰਾਜਾ ਦਾਊਦ ਨੇ ਪ੍ਰਾਰਥਨਾ ਵਿਚ ਯਹੋਵਾਹ ਨਾਲ ਵਾਅਦਾ ਕੀਤਾ: “ਮੈਂ ਤੇਰੀ ਸਚਿਆਈ ਵਿੱਚ ਚੱਲਾਂਗਾ।” (ਜ਼ਬੂ. 86:11) ਦਾਊਦ ਨੇ ਸੱਚਾਈ ਦੇ ਰਾਹ ’ਤੇ ਚੱਲਦੇ ਰਹਿਣ ਦਾ ਪੱਕਾ ਇਰਾਦਾ ਕੀਤਾ ਹੋਇਆ ਸੀ ਅਤੇ ਸਾਨੂੰ ਵੀ ਇਹੀ ਇਰਾਦਾ ਕਰਨਾ ਚਾਹੀਦਾ ਹੈ। ਜੇ ਅਸੀਂ ਇੱਦਾਂ ਨਹੀਂ ਕਰਦੇ, ਤਾਂ ਅਸੀਂ ਉਨ੍ਹਾਂ ਚੀਜ਼ਾਂ ਬਾਰੇ ਸੋਚਣਾ ਸ਼ੁਰੂ ਕਰ ਸਕਦੇ ਹਾਂ ਜੋ ਅਸੀਂ ਸੱਚਾਈ ਦੀ ਖ਼ਾਤਰ ਤਿਆਗੀਆਂ ਸਨ ਅਤੇ ਅਸੀਂ ਸ਼ਾਇਦ ਕੁਝ ਚੀਜ਼ਾਂ ਵਾਪਸ ਪਾਉਣੀਆਂ ਚਾਹੀਏ। ਜੇ ਇੱਦਾਂ ਹੁੰਦਾ ਹੈ, ਤਾਂ ਅਸੀਂ ਸ਼ਾਇਦ ਯਹੋਵਾਹ ਦੀ ਸੇਵਾ ਦੇ ਕੁਝ ਪਹਿਲੂਆਂ ਨੂੰ ਨਜ਼ਰਅੰਦਾਜ਼ ਕਰਨ ਲੱਗ ਪਈਏ। ਪਰ ਇਹ ਸਹੀ ਨਹੀਂ ਹੈ ਕਿਉਂਕਿ ਸਾਨੂੰ ਪਰਮੇਸ਼ੁਰ ਦੇ ਬਚਨ ਦੀਆਂ ਸਾਰੀਆਂ ਸੱਚਾਈਆਂ ਨੂੰ ਸਵੀਕਾਰ ਕਰਨ ਦੇ ਨਾਲ-ਨਾਲ ਇਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਣ ਦੀ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂਕਿ ਅਸੀਂ ਸੱਚਾਈ ਦੇ ਰਾਹ ’ਤੇ ਚੱਲ ਸਕੀਏ। (ਯੂਹੰ. 16:13) ਪਿਛਲੇ ਲੇਖ ਵਿਚ ਅਸੀਂ ਪੰਜ ਚੀਜ਼ਾਂ ਦੇਖੀਆਂ ਸਨ ਜੋ ਅਸੀਂ ਸੱਚਾਈ ਸਿੱਖਣ ਤੇ ਸਿੱਖੀਆਂ ਗੱਲਾਂ ਨੂੰ ਲਾਗੂ ਕਰਨ ਲਈ ਤਿਆਗੀਆਂ ਸਨ। ਹੁਣ ਅਸੀਂ ਦੇਖਾਂਗੇ ਕਿ ਅਸੀਂ ਕਿਵੇਂ ਪੱਕਾ ਕਰ ਸਕਦੇ ਹਾਂ ਕਿ ਅਸੀਂ ਤਿਆਗ ਕੀਤੀਆਂ ਚੀਜ਼ਾਂ ਨੂੰ ਹਾਸਲ ਕਰਨ ਦੀ ਕੋਸ਼ਿਸ਼ ਨਾ ਕਰੀਏ।—ਮੱਤੀ 6:19.
8. ਸਮੇਂ ਦੀ ਸਮਝਦਾਰੀ ਨਾਲ ਵਰਤੋਂ ਨਾ ਕਰਨ ਕਰਕੇ ਇਕ ਮਸੀਹੀ ਸੱਚਾਈ ਤੋਂ ਹੌਲੀ-ਹੌਲੀ ਦੂਰ ਕਿਵੇਂ ਹੋ ਸਕਦਾ ਹੈ? ਇਕ ਮਿਸਾਲ ਦਿਓ।
8 ਸਮਾਂ। ਸੱਚਾਈ ਤੋਂ ਹੌਲੀ-ਹੌਲੀ ਦੂਰ ਹੋਣ ਤੋਂ ਬਚਣ ਲਈ ਸਾਨੂੰ ਆਪਣਾ ਸਮਾਂ ਸਮਝਦਾਰੀ ਨਾਲ ਵਰਤਣਾ ਚਾਹੀਦਾ ਹੈ। ਜੇ ਅਸੀਂ ਧਿਆਨ ਨਹੀਂ ਰੱਖਦੇ, ਤਾਂ ਅਸੀਂ ਆਪਣਾ ਜ਼ਿਆਦਾ ਸਮਾਂ ਮਨੋਰੰਜਨ, ਆਪਣੇ ਸ਼ੌਕ ਪੂਰੇ ਕਰਨ, ਇੰਟਰਨੈੱਟ ਵਰਤਣ ਜਾਂ ਟੀ. ਵੀ. ਦੇਖਣ ’ਤੇ ਲਾ ਸਕਦੇ ਹਾਂ। ਭਾਵੇਂ ਇਹ ਕੰਮ ਕਰਨੇ ਗ਼ਲਤ ਨਹੀਂ ਹਨ, ਪਰ ਸ਼ਾਇਦ ਅਸੀਂ ਇਨ੍ਹਾਂ ਕੰਮਾਂ ਵਿਚ ਆਪਣਾ ਉਹ ਸਮਾਂ ਲਾ ਦੇਈਏ ਜੋ ਪਹਿਲਾਂ ਅਸੀਂ ਯਹੋਵਾਹ ਦੀ ਸੇਵਾ ਕਰਨ ਵਿਚ ਲਾਉਂਦੇ ਸੀ। ਐਮਾ ਨਾਲ ਵੀ ਇਸੇ ਤਰ੍ਹਾਂ ਹੋਇਆ ਸੀ। * ਛੋਟੇ ਹੁੰਦਿਆਂ ਤੋਂ ਹੀ ਉਸ ਨੂੰ ਘੋੜੇ ਬਹੁਤ ਪਸੰਦ ਸਨ ਅਤੇ ਮੌਕਾ ਮਿਲਣ ’ਤੇ ਉਹ ਇਨ੍ਹਾਂ ਦੀ ਸਵਾਰੀ ਕਰਦੀ ਸੀ। ਪਰ ਆਪਣੇ ਸ਼ੌਕ ਪੂਰੇ ਕਰਨ ਵਿਚ ਜ਼ਿਆਦਾ ਸਮਾਂ ਲਾਉਣ ਕਰਕੇ ਉਸ ਦੀ ਜ਼ਮੀਰ ਉਸ ਨੂੰ ਕੋਸਣ ਲੱਗੀ। ਫਿਰ ਉਸ ਨੇ ਆਪਣੇ ਵਿਚ ਤਬਦੀਲੀਆਂ ਕਰਨ ਦਾ ਫ਼ੈਸਲਾ ਕੀਤਾ। ਐਮਾ ਨੇ ਭੈਣ ਕੌਰੀ ਵੈੱਲਜ਼ ਦੇ ਤਜਰਬੇ ਤੋਂ ਵੀ ਸਿੱਖਿਆ ਜੋ ਘੋੜਿਆਂ ਨਾਲ ਕਰਤੱਬ ਦਿਖਾਉਂਦੀ ਸੀ। * ਐਮਾ ਹੁਣ ਜ਼ਿਆਦਾ ਸਮਾਂ ਯਹੋਵਾਹ ਦੀ ਸੇਵਾ ਕਰਨ ਵਿਚ ਲਾਉਂਦੀ ਹੈ। ਨਾਲੇ ਉਹ ਆਪਣੇ ਪਰਿਵਾਰ ਤੇ ਯਹੋਵਾਹ ਦੀ ਸੇਵਾ ਕਰਨ ਵਾਲੇ ਦੋਸਤਾਂ ਨਾਲ ਜ਼ਿਆਦਾ ਸਮਾਂ ਬਿਤਾਉਂਦੀ ਹੈ। ਉਹ ਪਰਮੇਸ਼ੁਰ ਦੇ ਹੋਰ ਨੇੜੇ ਮਹਿਸੂਸ ਕਰਦੀ ਹੈ ਅਤੇ ਖ਼ੁਸ਼ ਹੈ ਕਿ ਉਹ ਆਪਣਾ ਸਮਾਂ ਸਮਝਦਾਰੀ ਨਾਲ ਵਰਤ ਰਹੀ ਹੈ।
9. ਚੀਜ਼ਾਂ ਸਾਡੇ ਲਈ ਜ਼ਿਆਦਾ ਅਹਿਮ ਕਿਵੇਂ ਬਣ ਸਕਦੀਆਂ ਹਨ?
9 ਚੀਜ਼ਾਂ। ਸੱਚਾਈ ਦੇ ਰਾਹ ’ਤੇ ਚੱਲਦੇ ਰਹਿਣ ਲਈ ਸਾਨੂੰ ਆਪਣੀ ਜ਼ਿੰਦਗੀ ਵਿਚ ਚੀਜ਼ਾਂ ਨੂੰ ਜ਼ਿਆਦਾ ਅਹਿਮੀਅਤ ਨਹੀਂ ਦੇਣੀ ਚਾਹੀਦੀ। ਜਦੋਂ ਅਸੀਂ ਸੱਚਾਈ ਸਿੱਖੀ ਸੀ, ਉਦੋਂ ਸਾਨੂੰ ਅਹਿਸਾਸ ਹੋਇਆ ਕਿ ਚੀਜ਼ਾਂ ਨਾਲੋਂ ਯਹੋਵਾਹ ਦੀ ਸੇਵਾ ਕਰਨੀ ਕਿਤੇ ਜ਼ਿਆਦਾ ਅਹਿਮ ਹੈ। ਇਸ ਲਈ ਅਸੀਂ ਸੱਚਾਈ ਲਈ ਉਨ੍ਹਾਂ ਚੀਜ਼ਾਂ ਨੂੰ ਖ਼ੁਸ਼ੀ-ਖ਼ੁਸ਼ੀ ਛੱਡਿਆ ਸੀ। ਪਰ ਸਮੇਂ ਦੇ ਬੀਤਣ ਨਾਲ ਅਸੀਂ ਸ਼ਾਇਦ ਦੂਜਿਆਂ ਨੂੰ ਨਵੀਆਂ ਤੋਂ ਨਵੀਆਂ ਇਲੈਕਟ੍ਰਾਨਿਕ ਚੀਜ਼ਾਂ ਖ਼ਰੀਦਦੇ ਜਾਂ ਹੋਰ ਚੀਜ਼ਾਂ ਦਾ ਮਜ਼ਾ ਲੈਂਦੇ ਦੇਖੀਏ। ਅਸੀਂ ਸ਼ਾਇਦ ਸੋਚਣ ਲੱਗ ਪਈਏ ਕਿ ਅਸੀਂ ਜ਼ਿੰਦਗੀ ਦਾ ਮਜ਼ਾ ਨਹੀਂ ਲੈ ਰਹੇ। ਅਸੀਂ ਸ਼ਾਇਦ ਚੀਜ਼ਾਂ ਨਾਲ ਸੰਤੁਸ਼ਟ ਨਾ ਹੋਈਏ ਜੋ ਸਾਡੇ ਕੋਲ ਹਨ ਅਤੇ ਆਪਣਾ ਧਿਆਨ ਯਹੋਵਾਹ ਦੀ ਸੇਵਾ ’ਤੇ ਲਾਉਣ ਦੀ ਬਜਾਇ ਹੋਰ ਚੀਜ਼ਾਂ ਇਕੱਠੀਆਂ ਕਰਨ ’ਤੇ ਲਾਉਣ ਲੱਗ ਪਈਏ। ਇਸ 2 ਤਿਮੋ. 4:10) ਸ਼ਾਇਦ ਦੇਮਾਸ ਯਹੋਵਾਹ ਦੀ ਸੇਵਾ ਕਰਨ ਨਾਲੋਂ ਚੀਜ਼ਾਂ ਨੂੰ ਜ਼ਿਆਦਾ ਪਿਆਰ ਕਰਨ ਲੱਗ ਪਿਆ ਸੀ। ਜਾਂ ਸ਼ਾਇਦ ਉਹ ਪੌਲੁਸ ਨਾਲ ਸੇਵਾ ਕਰਨ ਲਈ ਹੁਣ ਤਿਆਗ ਨਹੀਂ ਕਰਨੇ ਚਾਹੁੰਦਾ ਸੀ। ਅਸੀਂ ਇਸ ਤੋਂ ਕੀ ਸਬਕ ਸਿੱਖਦੇ ਹਾਂ? ਸ਼ਾਇਦ ਅਸੀਂ ਪਹਿਲਾਂ ਚੀਜ਼ਾਂ ਨੂੰ ਬਹੁਤ ਪਿਆਰ ਕਰਦੇ ਸੀ। ਜੇ ਅਸੀਂ ਧਿਆਨ ਨਹੀਂ ਰੱਖਦੇ, ਤਾਂ ਸਾਡੇ ਦਿਲ ਵਿਚ ਇਹ ਪਿਆਰ ਫਿਰ ਤੋਂ ਜਾਗ ਸਕਦਾ ਹੈ ਅਤੇ ਇਹ ਪਿਆਰ ਇੰਨਾ ਜ਼ਿਆਦਾ ਵਧ ਸਕਦਾ ਹੈ ਜਿਸ ਕਰਕੇ ਸੱਚਾਈ ਲਈ ਸਾਡਾ ਪਿਆਰ ਠੰਢਾ ਪੈ ਸਕਦਾ ਹੈ।
ਤੋਂ ਸਾਨੂੰ ਦੇਮਾਸ ਦੀ ਯਾਦ ਆਉਂਦੀ ਹੈ। ਉਹ “ਦੁਨੀਆਂ ਨਾਲ ਪਿਆਰ” ਕਰਨ ਲੱਗ ਪਿਆ ਜਿਸ ਕਰਕੇ ਉਸ ਨੇ ਪੌਲੁਸ ਰਸੂਲ ਨਾਲ ਮਿਲੀ ਆਪਣੀ ਜ਼ਿੰਮੇਵਾਰੀ ਛੱਡ ਦਿੱਤੀ। (10. ਸਾਨੂੰ ਕਿਹੜੇ ਦਬਾਅ ਹੇਠ ਆਉਣ ਤੋਂ ਬਚਣਾ ਚਾਹੀਦਾ ਹੈ?
10 ਦੂਸਰਿਆਂ ਨਾਲ ਸਾਡੇ ਰਿਸ਼ਤੇ। ਸੱਚਾਈ ਦੇ ਰਾਹ ’ਤੇ ਚੱਲਦੇ ਰਹਿਣ ਲਈ ਸਾਨੂੰ ਦੂਜਿਆਂ ਦੇ ਦਬਾਅ ਹੇਠ ਨਹੀਂ ਆਉਣਾ ਚਾਹੀਦਾ। ਜਦੋਂ ਅਸੀਂ ਸੱਚਾਈ ਸਿੱਖੀ ਸੀ, ਤਾਂ ਸਾਡੇ ਅਵਿਸ਼ਵਾਸੀ ਦੋਸਤਾਂ ਅਤੇ ਪਰਿਵਾਰ ਦੇ ਮੈਂਬਰਾਂ ਨਾਲ ਸਾਡਾ ਰਿਸ਼ਤਾ ਪਹਿਲਾਂ ਵਾਂਗ ਨਹੀਂ ਰਿਹਾ। ਸ਼ਾਇਦ ਕੁਝ ਜਣਿਆਂ ਨੇ ਸਾਡੇ ਨਵੇਂ ਵਿਸ਼ਵਾਸਾਂ ਪ੍ਰਤੀ ਕਦਰ ਦਿਖਾਈ ਸੀ, ਪਰ ਸ਼ਾਇਦ ਕੁਝ ਜਣਿਆਂ ਨੇ ਸਾਡਾ ਵਿਰੋਧ ਕੀਤਾ ਸੀ। (1 ਪਤ. 4:4) ਅਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਵਧੀਆ ਰਿਸ਼ਤਾ ਬਣਾਈ ਰੱਖਣ ਅਤੇ ਉਨ੍ਹਾਂ ਨਾਲ ਪਿਆਰ ਨਾਲ ਪੇਸ਼ ਆਉਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਪਰ ਉਨ੍ਹਾਂ ਨੂੰ ਖ਼ੁਸ਼ ਕਰਨ ਲਈ ਅਸੀਂ ਯਹੋਵਾਹ ਦੇ ਮਿਆਰਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਅਸੀਂ 1 ਕੁਰਿੰਥੀਆਂ 15:33 ਤੋਂ ਸਿੱਖਦੇ ਹਾਂ ਕਿ ਸਾਨੂੰ ਸਿਰਫ਼ ਯਹੋਵਾਹ ਨੂੰ ਪਿਆਰ ਕਰਨ ਵਾਲਿਆਂ ਨਾਲ ਦੋਸਤੀ ਕਰਨੀ ਚਾਹੀਦੀ ਹੈ।
11. ਅਸੀਂ ਬੁਰੀਆਂ ਸੋਚਾਂ ਤੇ ਗੰਦੇ ਕੰਮਾਂ ਤੋਂ ਕਿਵੇਂ ਬਚ ਸਕਦੇ ਹਾਂ?
11 ਬੁਰੀਆਂ ਸੋਚਾਂ ਤੇ ਗੰਦੇ ਕੰਮ। ਸੱਚਾਈ ਦੇ ਰਾਹ ’ਤੇ ਚੱਲਦੇ ਰਹਿਣ ਲਈ ਸਾਨੂੰ ਯਹੋਵਾਹ ਦੀਆਂ ਨਜ਼ਰਾਂ ਵਿਚ ਪਵਿੱਤਰ ਜਾਂ ਸ਼ੁੱਧ ਬਣਨ ਦੀ ਲੋੜ ਹੈ। (ਯਸਾ. 35:8; 1 ਪਤਰਸ 1:14-16 ਪੜ੍ਹੋ।) ਜਦੋਂ ਅਸੀਂ ਸੱਚਾਈ ਸਿੱਖੀ ਸੀ, ਤਾਂ ਅਸੀਂ ਬਾਈਬਲ ਦੇ ਮਿਆਰਾਂ ਮੁਤਾਬਕ ਚੱਲਣ ਲਈ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕੀਤੀਆਂ ਸਨ। ਸਾਡੇ ਵਿੱਚੋਂ ਕੁਝ ਜਣਿਆਂ ਨੇ ਵੱਡੀਆਂ ਤਬਦੀਲੀਆਂ ਕੀਤੀਆਂ ਸਨ। ਪਰ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਕਦੇ ਵੀ ਅਨੈਤਿਕ ਜ਼ਿੰਦਗੀ ਬਦਲੇ ਸ਼ੁੱਧ ਜ਼ਿੰਦਗੀ ਨੂੰ ਨਾ ਵੇਚੀਏ। ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ ਤਾਂਕਿ ਅਸੀਂ ਅਨੈਤਿਕ ਕੰਮ ਕਰਨ ਦੇ ਫੰਦੇ ਵਿਚ ਨਾ ਫਸ ਜਾਈਏ? ਜ਼ਰਾ ਸੋਚੋ ਕਿ ਯਹੋਵਾਹ ਨੇ ਸਾਨੂੰ ਪਵਿੱਤਰ ਬਣਾਉਣ ਲਈ ਕਿਹੜੀ ਕੀਮਤ ਚੁਕਾਈ ਹੈ। ਉਸ ਨੇ ਆਪਣੇ ਪਿਆਰੇ ਪੁੱਤਰ, ਯਿਸੂ ਮਸੀਹ, ਦਾ ਅਨਮੋਲ ਲਹੂ ਦਿੱਤਾ। (1 ਪਤ. 1:18, 19) ਯਹੋਵਾਹ ਦੀਆਂ ਨਜ਼ਰਾਂ ਵਿਚ ਸ਼ੁੱਧ ਬਣੇ ਰਹਿਣ ਲਈ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਯਿਸੂ ਦੀ ਕੁਰਬਾਨੀ ਕਿੰਨੀ ਹੀ ਅਨਮੋਲ ਹੈ।
12, 13. (ੳ) ਸਾਨੂੰ ਦਿਨ-ਤਿਉਹਾਰਾਂ ਪ੍ਰਤੀ ਯਹੋਵਾਹ ਵਰਗਾ ਨਜ਼ਰੀਆ ਕਿਉਂ ਰੱਖਣਾ ਚਾਹੀਦਾ ਹੈ? (ਅ) ਅਸੀਂ ਅੱਗੇ ਕੀ ਦੇਖਾਂਗੇ?
12 ਰੀਤੀ-ਰਿਵਾਜ ਜਿਨ੍ਹਾਂ ਤੋਂ ਪਰਮੇਸ਼ੁਰ ਨੂੰ ਖ਼ੁਸ਼ੀ ਨਹੀਂ ਹੁੰਦੀ। ਪਰਿਵਾਰ ਦੇ ਮੈਂਬਰ, ਨਾਲ ਕੰਮ ਕਰਨ ਵਾਲੇ ਜਾਂ ਨਾਲ ਪੜ੍ਹਨ ਵਾਲੇ ਸ਼ਾਇਦ ਸਾਨੂੰ ਆਪਣੇ ਨਾਲ ਤਿਉਹਾਰਾਂ ਵਿਚ ਹਿੱਸਾ ਲੈਣ ਲਈ ਕਹਿਣ। ਅਸੀਂ ਉਨ੍ਹਾਂ ਰੀਤੀ-ਰਿਵਾਜਾਂ ਤੇ ਦਿਨ-ਤਿਉਹਾਰਾਂ ਵਿਚ ਹਿੱਸਾ ਲੈਣ ਦੇ ਦਬਾਅ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ ਜਿਨ੍ਹਾਂ ਤੋਂ ਪਰਮੇਸ਼ੁਰ ਖ਼ੁਸ਼ ਨਹੀਂ ਹੁੰਦਾ? ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਦਿਨ-ਤਿਉਹਾਰ ਮਨਾਉਣ ਤੋਂ ਕਿਉਂ ਮਨ੍ਹਾ ਕਰਦਾ ਹੈ। ਅਸੀਂ ਆਪਣੇ ਪ੍ਰਕਾਸ਼ਨਾਂ ਤੋਂ ਖੋਜਬੀਨ ਕਰ ਸਕਦੇ ਹਾਂ ਅਤੇ ਆਪਣੇ ਆਪ ਨੂੰ ਯਾਦ ਕਰਾ ਸਕਦੇ ਹਾਂ ਕਿ ਇਨ੍ਹਾਂ ਦੀ ਸ਼ੁਰੂਆਤ ਕਿਵੇਂ ਹੋਈ ਸੀ। ਜਦੋਂ ਅਸੀਂ ਸੋਚ-ਵਿਚਾਰ ਕਰਦੇ ਹਾਂ ਕਿ ਅਸੀਂ ਦਿਨ-ਤਿਉਹਾਰ ਕਿਉਂ ਨਹੀਂ ਮਨਾਉਂਦੇ, ਤਾਂ ਸਾਨੂੰ ਯਕੀਨ ਹੋ ਜਾਂਦਾ ਹੈ ਕਿ ਅਸੀਂ ਉਸ ਰਾਹ ’ਤੇ ਚੱਲ ਰਹੇ ਹਾਂ ਜੋ ‘ਪ੍ਰਭੂ ਨੂੰ ਮਨਜ਼ੂਰ ਹੈ।’ (ਅਫ਼. 5:10) ਯਹੋਵਾਹ ਅਤੇ ਉਸ ਦੇ ਬਚਨ ’ਤੇ ਭਰੋਸਾ ਰੱਖਣ ਕਰਕੇ ਅਸੀਂ “ਮਨੁੱਖ ਦਾ ਭੈ” ਰੱਖਣ ਤੋਂ ਬਚਾਂਗੇ।—ਕਹਾ. 29:25.
13 ਅਸੀਂ ਹਮੇਸ਼ਾ ਲਈ ਸੱਚਾਈ ਦੇ ਰਾਹ ’ਤੇ ਚੱਲਦੇ ਰਹਿਣ ਦੀ ਉਮੀਦ ਰੱਖਦੇ ਹਾਂ। ਅਸੀਂ ਸੱਚਾਈ ਦੇ ਰਾਹ ’ਤੇ ਚੱਲਦੇ ਰਹਿਣ ਦੇ ਆਪਣੇ ਇਰਾਦੇ ਨੂੰ ਹੋਰ ਪੱਕਾ ਕਿਵੇਂ ਕਰ ਸਕਦੇ ਹਾਂ? ਆਓ ਆਪਾਂ ਤਿੰਨ ਤਰੀਕਿਆਂ ’ਤੇ ਗੌਰ ਕਰੀਏ।
ਸੱਚਾਈ ’ਤੇ ਚੱਲਦੇ ਰਹਿਣ ਦਾ ਆਪਣਾ ਇਰਾਦਾ ਹੋਰ ਪੱਕਾ ਕਰੋ
14. (ੳ) ਬਾਈਬਲ ਦਾ ਲਗਾਤਾਰ ਅਧਿਐਨ ਕਰਨ ਨਾਲ ਸੱਚਾਈ ਤੋਂ ਕਦੇ ਵੀ ਦੂਰ ਨਾ ਹੋਣ ਦਾ ਸਾਡਾ ਇਰਾਦਾ ਪੱਕਾ ਕਿਵੇਂ ਹੁੰਦਾ ਹੈ? (ਅ) ਸਾਨੂੰ ਬੁੱਧ, ਤਾੜਨਾ ਅਤੇ ਸਮਝ ਦੀ ਕਿਉਂ ਲੋੜ ਹੈ?
14 ਪਹਿਲਾ, ਬਾਈਬਲ ਦਾ ਲਗਾਤਾਰ ਅਧਿਐਨ ਕਰੋ ਕਹਾਉਤਾਂ 23:23 ਵਿਚ ਸਾਨੂੰ ਦੱਸਿਆ ਗਿਆ ਹੈ: “ਸਤ ਨੂੰ ਮੁੱਲ ਲੈ, ਉਹ ਨੂੰ ਵੇਚੀਂ ਨਾ।” ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਸਾਨੂੰ “ਬੁੱਧ, ਸਿੱਖਿਆ ਅਤੇ ਸਮਝ” ਨੂੰ ਮੁੱਲ ਲੈਣਾ ਚਾਹੀਦਾ ਹੈ। ਬਾਈਬਲ ਦਾ ਸਿਰਫ਼ ਗਿਆਨ ਹੋਣਾ ਹੀ ਕਾਫ਼ੀ ਨਹੀਂ ਹੈ, ਸਗੋਂ ਸਾਨੂੰ ਇਸ ਮੁਤਾਬਕ ਆਪਣੀ ਜ਼ਿੰਦਗੀ ਵਿਚ ਕੰਮ ਵੀ ਕਰਨੇ ਚਾਹੀਦੇ ਹਨ। ਸਮਝ ਹੋਣ ਕਰਕੇ ਅਸੀਂ ਸਿੱਖੀਆਂ ਗੱਲਾਂ ਦਾ ਸੰਬੰਧ ਉਨ੍ਹਾਂ ਗੱਲਾਂ ਨਾਲ ਜੋੜ ਸਕਦੇ ਹਾਂ ਜੋ ਸਾਨੂੰ ਪਹਿਲਾਂ ਹੀ ਪਤਾ ਹਨ। ਬੁੱਧ ਸਾਨੂੰ ਸਿੱਖੀਆਂ ਗੱਲਾਂ ਅਨੁਸਾਰ ਕੰਮ ਕਰਨ ਲਈ ਪ੍ਰੇਰਿਤ ਕਰਦੀ ਹੈ। ਕਈ ਵਾਰ ਸੱਚਾਈ ਸਾਨੂੰ ਤਾੜਦੀ ਹੈ ਕਿ ਸਾਨੂੰ ਆਪਣੇ ਆਪ ਵਿਚ ਕਿਹੜੀਆਂ ਤਬਦੀਲੀਆਂ ਕਰਨ ਦੀ ਲੋੜ ਹੈ। ਸਾਨੂੰ ਇਸ ਤਰ੍ਹਾਂ ਦੀ ਤਾੜਨਾ ਪ੍ਰਤੀ ਜਲਦੀ ਹੀ ਹੁੰਗਾਰਾ ਭਰਨਾ ਚਾਹੀਦਾ ਹੈ ਕਿਉਂਕਿ ਬਾਈਬਲ ਦੱਸਦੀ ਹੈ ਕਿ ਇਸ ਦੀ ਕੀਮਤ ਚਾਂਦੀ ਨਾਲੋਂ ਵਧੀਕ ਹੈ।—ਕਹਾ. 8:10.
ਅਤੇ ਸਿੱਖੀਆਂ ਗੱਲਾਂ ’ਤੇ ਗਹਿਰਾਈ ਨਾਲ ਸੋਚ-ਵਿਚਾਰ ਕਰੋ। ਇਸ ਲਈ ਬਾਕਾਇਦਾ ਸਮਾਂ ਅਲੱਗ ਰੱਖੋ। ਜਿੰਨਾ ਜ਼ਿਆਦਾ ਤੁਸੀਂ ਅਧਿਐਨ ਕਰੋਗੇ, ਉੱਨਾ ਜ਼ਿਆਦਾ ਤੁਸੀਂ ਸੱਚਾਈ ਨਾਲ ਪਿਆਰ ਕਰੋਗੇ ਅਤੇ ਇਸ ਨੂੰ ਨਾ ਛੱਡਣ ਦਾ ਆਪਣਾ ਇਰਾਦਾ ਹੋਰ ਪੱਕਾ ਕਰੋਗੇ।15. ਬੈੱਲਟ ਵਾਂਗ ਸੱਚਾਈ ਸਾਡੀ ਰਾਖੀ ਕਿਵੇਂ ਕਰਦੀ ਹੈ?
15 ਦੂਜਾ, ਸਿੱਖੀਆਂ ਗੱਲਾਂ ਮੁਤਾਬਕ ਹਰ ਰੋਜ਼ ਆਪਣੀ ਜ਼ਿੰਦਗੀ ਜੀਉਣ ਦਾ ਪੱਕਾ ਇਰਾਦਾ ਕਰੋ। ਬਾਈਬਲ ਸੱਚਾਈ ਦੀ ਤੁਲਨਾ ਫ਼ੌਜੀ ਦੀ ਬੈੱਲਟ ਨਾਲ ਕਰਦੀ ਹੈ। (ਅਫ਼. 6:14) ਬਾਈਬਲ ਜ਼ਮਾਨੇ ਵਿਚ ਇਕ ਫ਼ੌਜੀ ਦੀ ਬੈੱਲਟ ਉਸ ਦੀ ਕਮਰ ਤੇ ਅੰਦਰੂਨੀ ਅੰਗਾਂ ਦੀ ਰਾਖੀ ਕਰਦੀ ਸੀ। ਪਰ ਉਸ ਨੂੰ ਬੈੱਲਟ ਕੱਸ ਕੇ ਬੰਨ੍ਹਣੀ ਪੈਂਦੀ ਸੀ। ਜੇ ਇਹ ਢਿੱਲੀ ਹੁੰਦੀ ਸੀ, ਤਾਂ ਇਸ ਨਾਲ ਉਸ ਦੀ ਰਾਖੀ ਨਹੀਂ ਹੁੰਦੀ ਸੀ। ਬੈੱਲਟ ਵਾਂਗ ਸੱਚਾਈ ਸਾਡੀ ਰਾਖੀ ਕਿਵੇਂ ਕਰਦੀ ਹੈ? ਜੇ ਅਸੀਂ ਸੱਚਾਈ ਨੂੰ ਆਪਣੇ ਆਲੇ-ਦੁਆਲੇ ਘੁੱਟ ਕੇ ਬੰਨ੍ਹੀ ਰੱਖਦੇ ਹਾਂ, ਤਾਂ ਇਹ ਗ਼ਲਤ ਸੋਚ ਤੋਂ ਸਾਡੀ ਰਾਖੀ ਕਰੇਗੀ ਅਤੇ ਸਹੀ ਫ਼ੈਸਲੇ ਕਰਨ ਵਿਚ ਸਾਡੀ ਮਦਦ ਕਰੇਗੀ। ਜਦੋਂ ਸਾਨੂੰ ਕੋਈ ਗੰਭੀਰ ਸਮੱਸਿਆ ਹੁੰਦੀ ਹੈ ਜਾਂ ਅਸੀਂ ਗ਼ਲਤ ਕੰਮ ਕਰਨ ਲਈ ਭਰਮਾਏ ਜਾਂਦੇ ਹਾਂ, ਤਾਂ ਬਾਈਬਲ ਦੀ ਸੱਚਾਈ ਸਹੀ ਕੰਮ ਕਰਨ ਦੇ ਸਾਡੇ ਇਰਾਦੇ ਨੂੰ ਹੋਰ ਪੱਕਾ ਕਰੇਗੀ। ਜਿੱਦਾਂ ਇਕ ਫ਼ੌਜੀ ਬੈੱਲਟ ਤੋਂ ਬਿਨਾਂ ਯੁੱਧ ਵਿਚ ਨਹੀਂ ਜਾਂਦਾ ਸੀ, ਉੱਦਾਂ ਹੀ ਸਾਨੂੰ ਬਾਈਬਲ ਦੀ ਸੱਚਾਈ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨਾ ਚਾਹੀਦਾ ਹੈ। ਇਕ ਫ਼ੌਜੀ ਆਪਣੀ ਬੈੱਲਟ ਵਿਚ ਤਲਵਾਰ ਵੀ ਟੰਗ ਸਕਦਾ ਸੀ। ਆਓ ਆਪਾਂ ਦੇਖੀਏ ਕਿ ਅਸੀਂ ਇੱਦਾਂ ਕਿਵੇਂ ਕਰ ਸਕਦੇ ਹਾਂ।
16. ਦੂਜਿਆਂ ਨੂੰ ਸੱਚਾਈ ਸਿਖਾਉਣ ਕਰਕੇ ਸੱਚਾਈ ਦੇ ਰਾਹ ’ਤੇ ਚੱਲਦੇ ਰਹਿਣ ਦਾ ਸਾਡਾ ਇਰਾਦਾ ਹੋਰ ਪੱਕਾ ਕਿਵੇਂ ਹੁੰਦਾ ਹੈ?
16 ਤੀਜਾ, ਪੂਰੀ ਵਾਹ ਲਾ ਕੇ ਦੂਜਿਆਂ ਨੂੰ ਬਾਈਬਲ ਦੀ ਸੱਚਾਈ ਸਿਖਾਓ। ਬਾਈਬਲ ਦੀ ਤੁਲਨਾ ਤਲਵਾਰ ਨਾਲ ਕੀਤੀ ਗਈ ਹੈ। ਜਿੱਦਾਂ ਇਕ ਵਧੀਆ ਫ਼ੌਜੀ ਆਪਣੀ ਤਲਵਾਰ ਨੂੰ ਘੁੱਟ ਕੇ ਫੜਦਾ ਸੀ, ਉੱਦਾਂ ਹੀ ਸਾਨੂੰ ਪਰਮੇਸ਼ੁਰ ਦੇ ਬਚਨ ਨੂੰ ਘੁੱਟ ਕੇ ਫੜੀ ਰੱਖਣ ਦੀ ਲੋੜ ਹੈ। (ਅਫ਼. 6:17) ਅਸੀਂ ਸਿੱਖਿਅਕ ਵਜੋਂ ਆਪਣੇ ਵਿਚ ਸੁਧਾਰ ਕਰਦੇ ਰਹਿਣਾ ਚਾਹੁੰਦੇ ਹਾਂ ਜੋ “ਸੱਚਾਈ ਦੇ ਬਚਨ ਨੂੰ ਸਹੀ ਢੰਗ ਨਾਲ ਸਿਖਾਉਂਦਾ ਅਤੇ ਸਮਝਾਉਂਦਾ ਹੈ।” (2 ਤਿਮੋ. 2:15) ਜਦੋਂ ਅਸੀਂ ਦੂਜਿਆਂ ਨੂੰ ਬਾਈਬਲ ਤੋਂ ਸਿਖਾਉਂਦੇ ਹਾਂ, ਤਾਂ ਅਸੀਂ ਹੋਰ ਜ਼ਿਆਦਾ ਸੱਚਾਈ ਸਿੱਖਦੇ ਹਾਂ ਅਤੇ ਇਸ ਨੂੰ ਪਿਆਰ ਕਰਦੇ ਹਾਂ। ਨਾਲੇ ਸੱਚਾਈ ਦੇ ਰਾਹ ’ਤੇ ਚੱਲਦੇ ਰਹਿਣ ਦਾ ਸਾਡਾ ਇਰਾਦਾ ਹੋਰ ਪੱਕਾ ਹੁੰਦਾ ਹੈ।
17. ਤੁਹਾਡੇ ਲਈ ਸੱਚਾਈ ਅਨਮੋਲ ਕਿਉਂ ਹੈ?
17 ਸੱਚਾਈ ਯਹੋਵਾਹ ਵੱਲੋਂ ਅਨਮੋਲ ਤੋਹਫ਼ਾ ਹੈ। ਇਸ ਕਰਕੇ ਸਾਡੇ ਲਈ ਆਪਣੇ ਸਵਰਗੀ ਪਿਤਾ ਨਾਲ ਕਰੀਬੀ ਰਿਸ਼ਤਾ ਜੋੜਨਾ ਮੁਮਕਿਨ ਹੋਇਆ ਹੈ। ਸਾਡੇ ਲਈ ਇਹ ਰਿਸ਼ਤਾ ਸਭ ਤੋਂ ਅਨਮੋਲ ਹੈ। ਯਹੋਵਾਹ ਨੇ ਪਹਿਲਾਂ ਹੀ ਸਾਨੂੰ ਬਹੁਤ ਕੁਝ ਸਿਖਾਇਆ ਹੈ, ਪਰ ਇਹ ਤਾਂ ਅਜੇ ਸ਼ੁਰੂਆਤ ਹੈ! ਉਹ ਸਾਨੂੰ ਹਮੇਸ਼ਾ ਸਿਖਾਉਂਦੇ ਰਹਿਣ ਦਾ ਵਾਅਦਾ ਕਰਦਾ ਹੈ। ਇਸ ਲਈ ਸੱਚਾਈ ਨੂੰ ਸੁੱਚੇ ਮੋਤੀ ਵਾਂਗ ਅਨਮੋਲ ਸਮਝੋ। ਲਗਾਤਾਰ ‘ਸਤ ਨੂੰ ਮੁੱਲ ਲਓ, ਉਹ ਨੂੰ ਵੇਚੋ ਨਾ।’ ਫਿਰ ਤੁਸੀਂ ਦਾਊਦ ਵਾਂਗ ਯਹੋਵਾਹ ਨਾਲ ਕੀਤਾ ਆਪਣਾ ਇਹ ਵਾਅਦਾ ਪੂਰਾ ਕਰੋਗੇ: “ਮੈਂ ਤੇਰੀ ਸਚਿਆਈ ਵਿੱਚ ਚੱਲਾਂਗਾ।”—ਜ਼ਬੂ. 86:11.
^ ਪੈਰਾ 8 ਨਾਂ ਬਦਲਿਆ ਗਿਆ ਹੈ।
^ ਪੈਰਾ 8 JW Broadcasting ’ਤੇ INTERVIEWS AND EXPERIENCES > TRUTH TRANSFORMS LIVES ਹੇਠਾਂ ਦੇਖੋ।