ਅਧਿਐਨ ਲੇਖ 44
ਯਹੋਵਾਹ ਦਾ ਅਟੱਲ ਪਿਆਰ
“[ਯਹੋਵਾਹ] ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।”—ਜ਼ਬੂ. 136:1.
ਗੀਤ 108 ਰੱਬ ਦਾ ਅਟੱਲ ਪਿਆਰ
ਖ਼ਾਸ ਗੱਲਾਂ *
1. ਯਹੋਵਾਹ ਸਾਨੂੰ ਕੀ ਕਰਨ ਦੀ ਹੱਲਾਸ਼ੇਰੀ ਦਿੰਦਾ ਹੈ?
ਯਹੋਵਾਹ ਨੂੰ ਅਟੱਲ ਪਿਆਰ ਦਿਖਾ ਕੇ ਖ਼ੁਸ਼ੀ ਹੁੰਦੀ ਹੈ। (ਹੋਸ਼ੇ. 6:6) ਉਹ ਆਪਣੇ ਸੇਵਕਾਂ ਨੂੰ ਵੀ ਅਟੱਲ ਪਿਆਰ ਦਿਖਾਉਣ ਦੀ ਹੱਲਾਸ਼ੇਰੀ ਦਿੰਦਾ ਹੈ। ਉਹ ਆਪਣੇ ਨਬੀ ਮੀਕਾਹ ਰਾਹੀਂ ਸਾਨੂੰ ਗੁਜ਼ਾਰਸ਼ ਕਰਦਾ ਹੈ ਕਿ ਅਸੀਂ “ਅਟੱਲ ਪਿਆਰ ਨਾਲ ਪਿਆਰ” ਕਰੀਏ। (ਮੀਕਾ. 6:8, ਫੁਟਨੋਟ) ਪਰ ਅਟੱਲ ਪਿਆਰ ਦਿਖਾਉਣ ਤੋਂ ਪਹਿਲਾਂ ਸਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਇਸ ਦਾ ਮਤਲਬ ਕੀ ਹੈ।
2. ਅਟੱਲ ਪਿਆਰ ਦਾ ਕੀ ਮਤਲਬ ਹੈ?
2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ ਵਿਚ “ਅਟੱਲ ਪਿਆਰ” ਸ਼ਬਦ ਲਗਭਗ 230 ਵਾਰ ਆਉਂਦਾ ਹੈ। ਅਟੱਲ ਪਿਆਰ ਦਾ ਕੀ ਮਤਲਬ ਹੈ? ਬਾਈਬਲ ਦੇ ਇਸ ਅਨੁਵਾਦ ਦੀ “ਸ਼ਬਦਾਵਲੀ” ਵਿਚ ਇਸ ਦਾ ਮਤਲਬ ਦੱਸਿਆ ਗਿਆ ਹੈ ਕਿ “ਜਦੋਂ ਕੋਈ ਵਫ਼ਾਦਾਰੀ, ਗਹਿਰੇ ਲਗਾਅ ਅਤੇ ਸਾਥ ਨਿਭਾਉਣ ਦੇ ਪੱਕੇ ਇਰਾਦੇ ਕਰਕੇ ਪਿਆਰ ਕਰਦਾ ਹੈ, ਤਾਂ ਉਸ ਨੂੰ ਅਟੱਲ ਪਿਆਰ ਕਹਿੰਦੇ ਹਨ। ਅਜਿਹਾ ਪਿਆਰ ਅਕਸਰ ਪਰਮੇਸ਼ੁਰ ਇਨਸਾਨਾਂ ਨਾਲ ਕਰਦਾ ਹੈ, ਪਰ ਇਨਸਾਨਾਂ ਵਿਚ ਵੀ ਅਜਿਹਾ ਪਿਆਰ ਦੇਖਿਆ ਜਾਂਦਾ ਹੈ।” ਯਹੋਵਾਹ ਅਟੱਲ ਪਿਆਰ ਦਿਖਾਉਣ ਦੀ ਸਭ ਤੋਂ ਵਧੀਆ ਮਿਸਾਲ ਹੈ। ਇਸ ਲੇਖ ਵਿਚ ਅਸੀਂ ਚਰਚਾ ਕਰਾਂਗੇ ਕਿ ਯਹੋਵਾਹ ਇਨਸਾਨਾਂ ਨੂੰ ਅਟੱਲ ਪਿਆਰ ਕਿਵੇਂ ਦਿਖਾਉਂਦਾ ਹੈ। ਅਗਲੇ ਲੇਖ ਵਿਚ ਅਸੀਂ ਚਰਚਾ ਕਰਾਂਗੇ ਕਿ ਯਹੋਵਾਹ ਦੀ ਰੀਸ ਕਰਦਿਆਂ ਉਸ ਦੇ ਸੇਵਕ ਇਕ-ਦੂਜੇ ਨੂੰ ਅਟੱਲ ਪਿਆਰ ਕਿਵੇਂ ਦਿਖਾ ਸਕਦੇ ਹਨ।
ਯਹੋਵਾਹ “ਅਟੱਲ ਪਿਆਰ ਨਾਲ ਭਰਪੂਰ ਹੈ”
3. ਯਹੋਵਾਹ ਨੇ ਮੂਸਾ ਨੂੰ ਆਪਣੇ ਬਾਰੇ ਕੀ ਜ਼ਾਹਰ ਕੀਤਾ?
3 ਇਜ਼ਰਾਈਲੀਆਂ ਨੂੰ ਮਿਸਰ ਵਿੱਚੋਂ ਨਿਕਲਿਆ ਅਜੇ ਥੋੜ੍ਹਾ ਹੀ ਸਮਾਂ ਹੋਇਆ ਸੀ ਕਿ ਯਹੋਵਾਹ ਨੇ ਮੂਸਾ ਨੂੰ ਆਪਣੇ ਨਾਂ ਅਤੇ ਗੁਣਾਂ ਬਾਰੇ ਜ਼ਾਹਰ ਕਰਦਿਆਂ ਕਿਹਾ: “ਯਹੋਵਾਹ, ਯਹੋਵਾਹ, ਦਇਆਵਾਨ ਅਤੇ ਰਹਿਮਦਿਲ ਪਰਮੇਸ਼ੁਰ ਜੋ ਛੇਤੀ ਗੁੱਸਾ ਨਹੀਂ ਕਰਦਾ ਅਤੇ ਉਹ ਅਟੱਲ ਪਿਆਰ ਅਤੇ ਸੱਚਾਈ ਨਾਲ ਭਰਪੂਰ ਹੈ, ਉਹ ਕੂਚ 34:6, 7) ਯਹੋਵਾਹ ਨੇ ਆਪਣੇ ਇਨ੍ਹਾਂ ਸ਼ਾਨਦਾਰ ਗੁਣਾਂ ਬਾਰੇ ਦੱਸਣ ਤੋਂ ਬਾਅਦ, ਮੂਸਾ ਨੂੰ ਆਪਣੇ ਅਟੱਲ ਪਿਆਰ ਬਾਰੇ ਇਕ ਖ਼ਾਸ ਗੱਲ ਦੱਸੀ। ਉਹ ਕਿਹੜੀ ਗੱਲ ਸੀ?
ਹਜ਼ਾਰਾਂ ਨਾਲ ਅਟੱਲ ਪਿਆਰ ਕਰਦਾ ਹੈ ਅਤੇ ਗ਼ਲਤੀਆਂ, ਅਪਰਾਧ ਤੇ ਪਾਪ ਮਾਫ਼ ਕਰਦਾ ਹੈ।” (4-5. (ੳ) ਯਹੋਵਾਹ ਨੇ ਆਪਣੇ ਬਾਰੇ ਕੀ ਦੱਸਿਆ? (ਅ) ਅਸੀਂ ਕਿਨ੍ਹਾਂ ਸਵਾਲਾਂ ’ਤੇ ਗੌਰ ਕਰਾਂਗੇ?
4 ਯਹੋਵਾਹ ਨੇ ਆਪਣੇ ਬਾਰੇ ਇਹੀ ਨਹੀਂ ਕਿਹਾ ਕਿ ਉਹ ਅਟੱਲ ਪਿਆਰ ਕਰਦਾ ਹੈ, ਸਗੋਂ ਉਸ ਨੇ ਇਹ ਵੀ ਕਿਹਾ ਕਿ ਉਹ “ਅਟੱਲ ਪਿਆਰ ਨਾਲ ਭਰਪੂਰ ਹੈ”। ਬਾਈਬਲ ਵਿਚ ਇਹ ਸ਼ਬਦ ਛੇ ਹੋਰ ਵਾਰ ਆਉਂਦੇ ਹਨ। (ਗਿਣ. 14:18; ਨਹ. 9:17; ਜ਼ਬੂ. 86:15; 103:8; ਯੋਏ. 2:13; ਯੂਨਾ. 4:2) ਬਾਈਬਲ ਵਿਚ ਇਹ ਸ਼ਬਦ ਜਿੱਥੇ ਵੀ ਆਉਂਦੇ ਹਨ, ਉੱਥੇ ਸਿਰਫ਼ ਯਹੋਵਾਹ ਬਾਰੇ ਗੱਲ ਕੀਤੀ ਗਈ ਹੈ ਨਾ ਕਿ ਇਨਸਾਨਾਂ ਬਾਰੇ। ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਆਪਣੇ ਇਸ ਗੁਣ ਨੂੰ ਕਿੰਨੀ ਅਹਿਮੀਅਤ ਦਿੱਤੀ ਹੈ! * ਇਸ ਕਰਕੇ ਦਾਊਦ ਨੇ ਵੀ ਕਿਹਾ: “ਹੇ ਯਹੋਵਾਹ, ਤੇਰਾ ਅਟੱਲ ਪਿਆਰ ਆਕਾਸ਼ ਤਕ ਪਹੁੰਚਦਾ ਹੈ . . . ਹੇ ਪਰਮੇਸ਼ੁਰ, ਤੇਰਾ ਅਟੱਲ ਪਿਆਰ ਕਿੰਨਾ ਬੇਸ਼ਕੀਮਤੀ ਹੈ! ਤੇਰੇ ਖੰਭਾਂ ਦੇ ਸਾਏ ਹੇਠ ਮਨੁੱਖ ਦੇ ਪੁੱਤਰ ਪਨਾਹ ਲੈਂਦੇ ਹਨ।” (ਜ਼ਬੂ. 36:5, 7) ਕੀ ਅਸੀਂ ਵੀ ਦਾਊਦ ਵਾਂਗ ਯਹੋਵਾਹ ਦੇ ਅਟੱਲ ਪਿਆਰ ਨੂੰ ਅਹਿਮੀਅਤ ਦਿੰਦੇ ਹਾਂ?
5 ਅਟੱਲ ਪਿਆਰ ਬਾਰੇ ਹੋਰ ਚੰਗੀ ਤਰ੍ਹਾਂ ਜਾਣਨ ਲਈ ਆਓ ਆਪਾਂ ਦੋ ਸਵਾਲਾਂ ’ਤੇ ਗੌਰ ਕਰੀਏ: ਯਹੋਵਾਹ ਕਿਨ੍ਹਾਂ ਨੂੰ ਅਟੱਲ ਪਿਆਰ ਦਿਖਾਉਂਦਾ ਹੈ? ਯਹੋਵਾਹ ਦੇ ਅਟੱਲ ਪਿਆਰ ਦਿਖਾਉਣ ਨਾਲ ਸਾਨੂੰ ਕੀ ਫ਼ਾਇਦਾ ਹੁੰਦਾ ਹੈ?
ਯਹੋਵਾਹ ਕਿਨ੍ਹਾਂ ਨੂੰ ਅਟੱਲ ਪਿਆਰ ਦਿਖਾਉਂਦਾ ਹੈ?
6. ਯਹੋਵਾਹ ਕਿਨ੍ਹਾਂ ਲੋਕਾਂ ਨੂੰ ਅਟੱਲ ਪਿਆਰ ਦਿਖਾਉਂਦਾ ਹੈ?
6 ਬਾਈਬਲ ਵਿਚ ਦੱਸਿਆ ਹੈ ਕਿ ਇਨਸਾਨ ਅਲੱਗ-ਅਲੱਗ ਚੀਜ਼ਾਂ ਨਾਲ ਪਿਆਰ ਕਰਦੇ ਹਨ, ਜਿਵੇਂ ਕਿ “ਦਾਖਰਸ ਤੇ ਤੇਲ,” “ਅਨੁਸ਼ਾਸਨ,” “ਗਿਆਨ” ਅਤੇ “ਬੁੱਧ।” (ਕਹਾ. 12:1; 21:17; 29:3) ਪਰ ਅਟੱਲ ਪਿਆਰ ਸਿਰਫ਼ ਇਨਸਾਨਾਂ ਨਾਲ ਹੀ ਦਿਖਾਇਆ ਜਾਂਦਾ ਹੈ, ਨਾ ਕਿ ਚੀਜ਼ਾਂ ਨਾਲ। ਯਹੋਵਾਹ ਕਿਨ੍ਹਾਂ ਨੂੰ ਅਟੱਲ ਪਿਆਰ ਦਿਖਾਉਂਦਾ ਹੈ? ਉਹ ਹਰੇਕ ਇਨਸਾਨ ਨੂੰ ਅਟੱਲ ਪਿਆਰ ਨਹੀਂ ਦਿਖਾਉਂਦਾ। ਉਹ ਸਿਰਫ਼ ਉਨ੍ਹਾਂ ਨੂੰ ਅਟੱਲ ਪਿਆਰ ਦਿਖਾਉਂਦਾ ਹੈ, ਜਿਨ੍ਹਾਂ ਨਾਲ ਉਸ ਦਾ ਕਰੀਬੀ ਰਿਸ਼ਤਾ ਹੈ। ਪਰਮੇਸ਼ੁਰ ਆਪਣੇ ਸੇਵਕਾਂ ਪ੍ਰਤੀ ਵਫ਼ਾਦਾਰ ਰਹਿੰਦਾ ਹੈ। ਉਸ ਨੇ ਉਨ੍ਹਾਂ ਨਾਲ ਇਕ ਚੰਗੇ ਭਵਿੱਖ ਦਾ ਵਾਅਦਾ ਕੀਤਾ ਹੈ ਅਤੇ ਉਹ ਆਪਣੇ ਇਸ ਵਾਅਦੇ ਨੂੰ ਹਰ ਹਾਲ ਵਿਚ ਪੂਰਾ ਕਰੇਗਾ। ਨਾਲੇ ਉਹ ਉਨ੍ਹਾਂ ਨੂੰ ਪਿਆਰ ਕਰਨਾ ਕਦੇ ਨਹੀਂ ਛੱਡੇਗਾ।
7. ਯਹੋਵਾਹ ਨੇ ਸਾਰੇ ਇਨਸਾਨਾਂ ਨੂੰ ਪਿਆਰ ਕਿਵੇਂ ਦਿਖਾਇਆ?
7 ਯਹੋਵਾਹ ਨੇ ਸਾਰੇ ਇਨਸਾਨਾਂ ਨੂੰ ਪਿਆਰ ਦਿਖਾਇਆ ਹੈ। ਯਿਸੂ ਨੇ ਨਿਕੁਦੇਮੁਸ ਨੂੰ ਦੱਸਿਆ: “ਪਰਮੇਸ਼ੁਰ ਨੇ ਦੁਨੀਆਂ [ਯਾਨੀ ਸਾਰੇ ਇਨਸਾਨਾਂ] ਨਾਲ ਇੰਨਾ ਪਿਆਰ ਕੀਤਾ ਕਿ ਉਸ ਨੇ ਲੋਕਾਂ ਦੀ ਖ਼ਾਤਰ ਆਪਣਾ ਇਕਲੌਤਾ ਪੁੱਤਰ ਵਾਰ ਦਿੱਤਾ ਤਾਂਕਿ ਜਿਹੜਾ ਵੀ ਉਸ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਨਾਸ਼ ਨਾ ਹੋਵੇ, ਸਗੋਂ ਹਮੇਸ਼ਾ ਦੀ ਜ਼ਿੰਦਗੀ ਪਾਵੇ।”—ਯੂਹੰ. 3:1, 16; ਮੱਤੀ 5:44, 45.
8-9. (ੳ) ਯਹੋਵਾਹ ਆਪਣੇ ਸੇਵਕਾਂ ਨੂੰ ਅਟੱਲ ਪਿਆਰ ਕਿਉਂ ਦਿਖਾਉਂਦਾ ਹੈ? (ਅ) ਅਸੀਂ ਕਿਹੜੀਆਂ ਗੱਲਾਂ ’ਤੇ ਗੌਰ ਕਰਾਂਗੇ?
ਜ਼ਬੂ. 36:10; 103:17; ਦਾਨੀ. 9:4) ਇਨ੍ਹਾਂ ਆਇਤਾਂ ਮੁਤਾਬਕ ਯਹੋਵਾਹ ਆਪਣੇ ਸੇਵਕਾਂ ਨੂੰ ਅਟੱਲ ਪਿਆਰ ਦਿਖਾਉਂਦਾ ਹੈ ਕਿਉਂਕਿ ਉਹ ਸਹੀ ਤਰੀਕੇ ਨਾਲ ਉਸ ਦੀ ਭਗਤੀ ਕਰਦੇ ਹਨ। ਉਹ ਉਸ ਨੂੰ ਜਾਣਦੇ ਹਨ, ਉਸ ਦਾ ਡਰ ਮੰਨਦੇ ਹਨ, ਉਸ ਨੂੰ ਪਿਆਰ ਕਰਦੇ ਹਨ ਅਤੇ ਉਸ ਦੇ ਹੁਕਮਾਂ ’ਤੇ ਚੱਲਦੇ ਹਨ।
8 ਜਿਵੇਂ ਅਸੀਂ ਪਹਿਲਾਂ ਦੇਖਿਆ ਕਿ ਯਹੋਵਾਹ ਅਟੱਲ ਪਿਆਰ ਸਿਰਫ਼ ਉਨ੍ਹਾਂ ਨੂੰ ਦਿਖਾਉਂਦਾ ਹੈ ਜਿਨ੍ਹਾਂ ਨਾਲ ਉਸ ਦਾ ਕਰੀਬੀ ਰਿਸ਼ਤਾ ਹੈ। ਇਸ ਗੱਲ ਦਾ ਸਬੂਤ ਸਾਨੂੰ ਰਾਜਾ ਦਾਊਦ ਅਤੇ ਦਾਨੀਏਲ ਨਬੀ ਦੀਆਂ ਗੱਲਾਂ ਤੋਂ ਵੀ ਮਿਲਦਾ ਹੈ। ਉਦਾਹਰਣ ਲਈ, ਦਾਊਦ ਨੇ ਕਿਹਾ: “ਜਿਹੜੇ ਤੈਨੂੰ ਜਾਣਦੇ ਹਨ, ਉਨ੍ਹਾਂ ਨੂੰ ਹਮੇਸ਼ਾ ਆਪਣਾ ਅਟੱਲ ਪਿਆਰ ਦਿਖਾ।” “ਜਿਹੜੇ ਯਹੋਵਾਹ ਤੋਂ ਡਰਦੇ ਹਨ ਉਹ ਉਨ੍ਹਾਂ ਨਾਲ ਹਮੇਸ਼ਾ-ਹਮੇਸ਼ਾ ਅਟੱਲ ਪਿਆਰ ਕਰਦਾ ਰਹੇਗਾ।” ਦਾਨੀਏਲ ਨਬੀ ਨੇ ਵੀ ਦੱਸਿਆ: “ਹੇ ਸੱਚੇ ਪਰਮੇਸ਼ੁਰ ਯਹੋਵਾਹ, . . . ਜੋ ਤੈਨੂੰ ਪਿਆਰ ਕਰਦੇ ਹਨ ਅਤੇ ਤੇਰੇ ਹੁਕਮ ਮੰਨਦੇ ਹਨ, ਤੂੰ ਉਨ੍ਹਾਂ ਨੂੰ ਅਟੱਲ ਪਿਆਰ ਕਰਦਾ ਹੈਂ।” (9 ਯਹੋਵਾਹ ਦੇ ਸੇਵਕ ਬਣਨ ਤੋਂ ਪਹਿਲਾਂ ਵੀ ਉਹ ਸਾਨੂੰ ਪਿਆਰ ਕਰਦਾ ਸੀ। (ਜ਼ਬੂ. 104:14) ਪਰ ਉਸ ਦੇ ਸੇਵਕ ਬਣਨ ਤੋਂ ਬਾਅਦ ਉਹ ਸਾਨੂੰ ਅਟੱਲ ਪਿਆਰ ਵੀ ਕਰਨ ਲੱਗ ਪਿਆ। ਉਹ ਆਪਣੇ ਸੇਵਕਾਂ ਰਾਹੀਂ ਸਾਨੂੰ ਭਰੋਸਾ ਦਿਵਾਉਂਦਾ ਹੈ: “ਤੇਰੇ ਲਈ ਮੇਰਾ ਅਟੱਲ ਪਿਆਰ ਨਹੀਂ ਮਿਟੇਗਾ।” (ਯਸਾ. 54:10) ਬਿਨਾਂ ਸ਼ੱਕ, ਦਾਊਦ ਨੇ ਵੀ ਇਹ ਗੱਲ ਆਪਣੀ ਜ਼ਿੰਦਗੀ ਵਿਚ ਦੇਖੀ ਸੀ। ਇਸ ਲਈ ਉਸ ਨੇ ਕਿਹਾ: “ਯਹੋਵਾਹ ਆਪਣੇ ਵਫ਼ਾਦਾਰ ਸੇਵਕ ਦਾ ਖ਼ਾਸ ਖ਼ਿਆਲ ਰੱਖੇਗਾ।” (ਜ਼ਬੂ. 4:3) ਇਹ ਗੱਲ ਜਾਣ ਕੇ ਸਾਨੂੰ ਕੀ ਕਰਨਾ ਚਾਹੀਦਾ? ਜ਼ਬੂਰ ਦੇ ਲਿਖਾਰੀ ਨੇ ਕਿਹਾ: “ਜੋ ਕੋਈ ਬੁੱਧੀਮਾਨ ਹੈ, ਉਹ ਇਨ੍ਹਾਂ ਗੱਲਾਂ ’ਤੇ ਗੌਰ ਕਰੇਗਾ ਅਤੇ ਉਨ੍ਹਾਂ ਕੰਮਾਂ ’ਤੇ ਧਿਆਨ ਨਾਲ ਸੋਚ-ਵਿਚਾਰ ਕਰੇਗਾ ਜੋ ਯਹੋਵਾਹ ਨੇ ਅਟੱਲ ਪਿਆਰ ਕਰਕੇ ਕੀਤੇ ਹਨ।” (ਜ਼ਬੂ. 107:43) ਪਰਮੇਸ਼ੁਰ ਦੇ ਬਚਨ ਦੀ ਇਸ ਚੰਗੀ ਸਲਾਹ ਨੂੰ ਮਨ ਵਿਚ ਰੱਖ ਕੇ ਆਓ ਆਪਾਂ ਗੌਰ ਕਰੀਏ ਕਿ ਯਹੋਵਾਹ ਕਿਹੜੇ ਤਿੰਨ ਤਰੀਕਿਆਂ ਨਾਲ ਅਟੱਲ ਪਿਆਰ ਦਿਖਾਉਂਦਾ ਹੈ। ਨਾਲੇ ਜਿਨ੍ਹਾਂ ਨੂੰ ਉਹ ਅਟੱਲ ਪਿਆਰ ਦਿਖਾਉਂਦਾ ਹੈ, ਉਨ੍ਹਾਂ ਨੂੰ ਇਸ ਤੋਂ ਕੀ ਫ਼ਾਇਦੇ ਹੁੰਦੇ ਹਨ।
ਯਹੋਵਾਹ ਦੇ ਅਟੱਲ ਪਿਆਰ ਦਿਖਾਉਣ ਨਾਲ ਸਾਨੂੰ ਕੀ ਫ਼ਾਇਦੇ ਹੁੰਦੇ ਹਨ?
10. ਪਰਮੇਸ਼ੁਰ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ, ਇਹ ਗੱਲ ਜਾਣ ਕੇ ਸਾਨੂੰ ਕੀ ਫ਼ਾਇਦਾ ਹੁੰਦਾ ਹੈ? (ਜ਼ਬੂਰ 31:7)
10 ਪਰਮੇਸ਼ੁਰ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ। ਜ਼ਬੂਰ 136:1 ਵਿਚ ਲਿਖਿਆ ਹੈ: “ਯਹੋਵਾਹ ਦਾ ਧੰਨਵਾਦ ਕਰੋ ਕਿਉਂਕਿ ਉਹ ਚੰਗਾ ਹੈ; ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।” ਇਸ ਜ਼ਬੂਰ ਦੀਆਂ 2 ਤੋਂ 26 ਆਇਤਾਂ ਵਿਚ ਵਾਰ-ਵਾਰ ਦੱਸਿਆ ਗਿਆ ਹੈ ਕਿ “ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।” ਜਦੋਂ ਅਸੀਂ ਇਹ ਜ਼ਬੂਰ ਪੜ੍ਹਦੇ ਹਾਂ, ਤਾਂ ਸਾਨੂੰ ਹੈਰਾਨੀ ਹੁੰਦੀ ਹੈ ਕਿ ਯਹੋਵਾਹ ਕਿੰਨੇ ਸਾਰੇ ਤਰੀਕਿਆਂ ਨਾਲ ਸਾਨੂੰ ਆਪਣਾ ਅਟੱਲ ਪਿਆਰ ਦਿਖਾਉਂਦਾ ਰਹਿੰਦਾ ਹੈ। “ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ,” ਇਸ ਗੱਲ ਤੋਂ ਸਾਡਾ ਭਰੋਸਾ ਹੋਰ ਵਧਦਾ ਹੈ ਕਿ ਪਰਮੇਸ਼ੁਰ ਦਾ ਪਿਆਰ ਸਮੇਂ ਮੁਤਾਬਕ ਨਾ ਤਾਂ ਘੱਟਦਾ-ਵਧਦਾ ਹੈ ਅਤੇ ਨਾ ਹੀ ਖ਼ਤਮ ਹੁੰਦਾ ਹੈ। ਇਹ ਜਾਣ ਕੇ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ ਕਿ ਯਹੋਵਾਹ ਆਪਣੇ ਸੇਵਕਾਂ ਨੂੰ ਪਿਆਰ ਕਰਨਾ ਕਦੇ ਨਹੀਂ ਛੱਡਦਾ! ਨਾਲੇ ਉਹ ਉਨ੍ਹਾਂ ਦਾ ਸਾਥ ਹਮੇਸ਼ਾ ਦਿੰਦਾ ਹੈ, ਖ਼ਾਸ ਕਰਕੇ ਮੁਸ਼ਕਲਾਂ ਦੌਰਾਨ। ਸਾਨੂੰ ਕੀ ਫ਼ਾਇਦਾ ਹੁੰਦਾ ਹੈ? ਯਹੋਵਾਹ ਸਾਡਾ ਸਾਥ ਕਦੇ ਨਹੀਂ ਛੱਡਦਾ। ਇਹ ਜਾਣ ਕੇ ਸਾਨੂੰ ਕਿੰਨੀ ਖ਼ੁਸ਼ੀ ਅਤੇ ਤਾਕਤ ਮਿਲਦੀ ਹੈ! ਇਨ੍ਹਾਂ ਦੀ ਮਦਦ ਨਾਲ ਅਸੀਂ ਮੁਸ਼ਕਲਾਂ ਨੂੰ ਝੱਲ ਸਕਦੇ ਹਾਂ ਅਤੇ ਜ਼ਿੰਦਗੀ ਦੇ ਰਾਹ ’ਤੇ ਚੱਲਦੇ ਰਹਿ ਸਕਦੇ ਹਾਂ।—ਜ਼ਬੂਰ 31:7 ਪੜ੍ਹੋ।
11. ਜ਼ਬੂਰ 86:5 ਮੁਤਾਬਕ ਯਹੋਵਾਹ ਸਾਨੂੰ ਕਿਉਂ ਮਾਫ਼ ਕਰਦਾ ਹੈ?
11 ਅਟੱਲ ਪਿਆਰ ਹੋਣ ਕਰਕੇ ਪਰਮੇਸ਼ੁਰ ਸਾਨੂੰ ਮਾਫ਼ ਕਰਦਾ ਹੈ। ਜਦੋਂ ਯਹੋਵਾਹ ਦੇਖਦਾ ਹੈ ਕਿ ਇਕ ਪਾਪੀ ਤੋਬਾ ਕਰਦਾ ਹੈ ਅਤੇ ਬੁਰੇ ਰਾਹਾਂ ਤੋਂ ਮੁੜਦਾ ਹੈ, ਤਾਂ ਉਹ ਅਟੱਲ ਪਿਆਰ ਹੋਣ ਕਰਕੇ ਉਸ ਨੂੰ ਮਾਫ਼ ਕਰਦਾ ਹੈ। ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਯਹੋਵਾਹ ਬਾਰੇ ਕਿਹਾ: “ਉਹ ਸਾਡੇ ਪਾਪਾਂ ਮੁਤਾਬਕ ਸਾਡੇ ਨਾਲ ਪੇਸ਼ ਨਹੀਂ ਆਇਆ ਅਤੇ ਨਾ ਹੀ ਸਾਡੀਆਂ ਗ਼ਲਤੀਆਂ ਮੁਤਾਬਕ ਸਾਨੂੰ ਸਜ਼ਾ ਦਿੱਤੀ।” (ਜ਼ਬੂ. 103:8-11) ਦਾਊਦ ਨੇ ਖ਼ੁਦ ਆਪਣੀ ਜ਼ਿੰਦਗੀ ਵਿਚ ਦੇਖਿਆ ਸੀ ਕਿ ਪਾਪ ਕਰਕੇ ਇਕ ਇਨਸਾਨ ਕਿਵੇਂ ਮਹਿਸੂਸ ਕਰਦਾ ਹੈ ਅਤੇ ਉਸ ਦੀ ਜ਼ਮੀਰ ਉਸ ਨੂੰ ਕਿੰਨੀਆਂ ਲਾਹਨਤਾਂ ਪਾਉਂਦੀ ਹੈ। ਪਰ ਉਸ ਨੇ ਇਹ ਵੀ ਸਿੱਖਿਆ ਕਿ ਯਹੋਵਾਹ “ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ।” ਪਰ ਯਹੋਵਾਹ ਸਾਨੂੰ ਕਿਉਂ ਮਾਫ਼ ਕਰਦਾ ਹੈ? ਇਸ ਦਾ ਜਵਾਬ ਜ਼ਬੂਰ 86:5 (ਪੜ੍ਹੋ।) ਵਿਚ ਦਿੱਤਾ ਗਿਆ ਹੈ। ਜੀ ਹਾਂ, ਜਿਵੇਂ ਦਾਊਦ ਨੇ ਪ੍ਰਾਰਥਨਾ ਵਿਚ ਕਿਹਾ ਕਿ ਯਹੋਵਾਹ ਬੇਹੱਦ ਅਟੱਲ ਪਿਆਰ ਹੋਣ ਕਰਕੇ ਉਨ੍ਹਾਂ ਸਾਰਿਆਂ ਨੂੰ ਮਾਫ਼ ਕਰਦਾ ਹੈ ਜੋ ਉਸ ਨੂੰ ਪੁਕਾਰਦੇ ਹਨ।
12-13. ਜੇ ਮਾਫ਼ੀ ਮਿਲਣ ਤੋਂ ਬਾਅਦ ਵੀ ਸਾਡੀ ਜ਼ਮੀਰ ਸਾਨੂੰ ਲਾਹਨਤਾਂ ਪਾਉਂਦੀ ਰਹਿੰਦੀ ਹੈ, ਤਾਂ ਸਾਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?
12 ਜਦੋਂ ਅਸੀਂ ਪਾਪ ਕਰਦੇ ਹਾਂ, ਤਾਂ ਆਪਣੀ ਗ਼ਲਤੀ ਦਾ ਅਫ਼ਸੋਸ ਕਰਨਾ ਚੰਗੀ ਗੱਲ ਹੈ। ਇਸ ਤਰ੍ਹਾਂ ਕਰ ਕੇ ਹੀ ਅਸੀਂ ਦਿਲੋਂ ਤੋਬਾ ਕਰ ਸਕਾਂਗੇ ਅਤੇ ਆਪਣੀ ਗ਼ਲਤੀ ਨੂੰ ਸੁਧਾਰਨ ਲਈ ਕਦਮ ਚੁੱਕ ਸਕਾਂਗੇ। ਪਰ ਮਾਫ਼ੀ ਮਿਲਣ ਤੋਂ ਬਾਅਦ ਵੀ, ਪਰਮੇਸ਼ੁਰ ਦੇ ਕੁਝ ਸੇਵਕਾਂ ਦੀ ਜ਼ਮੀਰ ਉਨ੍ਹਾਂ ਨੂੰ ਲਾਹਨਤਾਂ ਪਾਉਂਦੀ ਰਹਿੰਦੀ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਯਹੋਵਾਹ ਉਨ੍ਹਾਂ ਨੂੰ ਕਦੇ ਮਾਫ਼ ਨਹੀਂ ਕਰ ਸਕਦਾ। ਜੇ ਤੁਹਾਨੂੰ ਵੀ ਇੱਦਾਂ ਹੀ ਲੱਗਦਾ ਹੈ, ਤਾਂ ਯਾਦ ਰੱਖੋ ਕਿ ਯਹੋਵਾਹ ਤੁਹਾਨੂੰ ਸੱਚ-ਮੱਚ ਅਟੱਲ ਪਿਆਰ ਕਰਦਾ ਹੈ ਅਤੇ ਇਸੇ ਪਿਆਰ ਕਰਕੇ ਉਹ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ।
1 ਯੂਹੰ. 1:7) ਜਦੋਂ ਤੁਸੀਂ ਆਪਣੀਆਂ ਕਮੀਆਂ-ਕਮਜ਼ੋਰੀਆਂ ਕਰਕੇ ਨਿਰਾਸ਼ ਰਹਿੰਦੇ ਹੋ, ਤਾਂ ਯਾਦ ਰੱਖੋ ਕਿ ਜੇ ਤੁਸੀਂ ਦਿਲੋਂ ਤੋਬਾ ਕੀਤੀ ਹੈ, ਤਾਂ ਯਹੋਵਾਹ ਤੁਹਾਨੂੰ ਸੱਚ-ਮੁੱਚ ਮਾਫ਼ ਕਰਨਾ ਚਾਹੁੰਦਾ ਹੈ। ਗੌਰ ਕਰੋ ਕਿ ਦਾਊਦ ਨੇ ਦੱਸਿਆ ਕਿ ਅਟੱਲ ਪਿਆਰ ਹੋਣ ਕਰਕੇ ਯਹੋਵਾਹ ਕਿਸ ਹੱਦ ਤਕ ਮਾਫ਼ ਕਰਦਾ ਹੈ। ਉਸ ਨੇ ਕਿਹਾ: “ਜਿੰਨਾ ਆਕਾਸ਼ ਧਰਤੀ ਤੋਂ ਉੱਚਾ ਹੈ, ਉੱਨਾ ਹੀ ਉਹ ਆਪਣੇ ਡਰਨ ਵਾਲਿਆਂ ਨਾਲ ਅਟੱਲ ਪਿਆਰ ਕਰਦਾ ਹੈ। ਜਿੰਨਾ ਪੂਰਬ ਪੱਛਮ ਤੋਂ ਦੂਰ ਹੈ, ਉੱਨੇ ਹੀ ਉਸ ਨੇ ਸਾਡੇ ਅਪਰਾਧ ਸਾਡੇ ਤੋਂ ਦੂਰ ਸੁੱਟ ਦਿੱਤੇ ਹਨ।” (ਜ਼ਬੂ. 103:11, 12) ਜੀ ਹਾਂ, ਯਹੋਵਾਹ ਸਾਨੂੰ “ਖੁੱਲ੍ਹੇ ਦਿਲ ਨਾਲ ਮਾਫ਼” ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ।—ਯਸਾ. 55:7.
13 ਸਾਨੂੰ ਕੀ ਫ਼ਾਇਦਾ ਹੁੰਦਾ ਹੈ? ਨਾਮੁਕੰਮਲ ਹੋਣ ਦੇ ਬਾਵਜੂਦ ਵੀ ਅਸੀਂ ਖ਼ੁਸ਼ੀ-ਖ਼ੁਸ਼ੀ ਅਤੇ ਸ਼ੁੱਧ ਜ਼ਮੀਰ ਨਾਲ ਯਹੋਵਾਹ ਦੀ ਸੇਵਾ ਕਰ ਸਕਦੇ ਹਾਂ। ਕਿਉਂ? ਕਿਉਂਕਿ “ਉਸ ਦੇ ਪੁੱਤਰ ਯਿਸੂ ਦਾ ਖ਼ੂਨ ਸਾਡੇ ਸਾਰੇ ਪਾਪਾਂ ਨੂੰ ਧੋ ਦਿੰਦਾ ਹੈ।” (14. ਦਾਊਦ ਨੇ ਕਿਵੇਂ ਸਮਝਾਇਆ ਕਿ ਪਰਮੇਸ਼ੁਰ ਦੇ ਅਟੱਲ ਪਿਆਰ ਕਰਕੇ ਸਾਡੀ ਹਿਫਾਜ਼ਤ ਹੁੰਦੀ ਹੈ?
14 ਪਰਮੇਸ਼ੁਰ ਦੇ ਅਟੱਲ ਪਿਆਰ ਕਰਕੇ ਉਸ ਨਾਲ ਸਾਡੇ ਰਿਸ਼ਤੇ ਦੀ ਹਿਫਾਜ਼ਤ ਹੁੰਦੀ ਹੈ। ਯਹੋਵਾਹ ਨੂੰ ਪ੍ਰਾਰਥਨਾ ਵਿਚ ਦਾਊਦ ਨੇ ਕਿਹਾ: “ਤੂੰ ਮੇਰੇ ਲੁਕਣ ਦੀ ਥਾਂ ਹੈਂ; ਤੂੰ ਬਿਪਤਾ ਵੇਲੇ ਮੇਰੀ ਹਿਫਾਜ਼ਤ ਕਰੇਂਗਾ। ਮੇਰੇ ਚਾਰੇ ਪਾਸੇ ਲੋਕ ਖ਼ੁਸ਼ੀ ਨਾਲ ਨਾਅਰੇ ਲਾਉਣਗੇ ਕਿਉਂਕਿ ਤੂੰ ਮੈਨੂੰ ਛੁਡਾਇਆ ਹੈ। . . . ਯਹੋਵਾਹ ’ਤੇ ਭਰੋਸਾ ਰੱਖਣ ਵਾਲੇ ਉਸ ਦੇ ਅਟੱਲ ਪਿਆਰ ਦੀ ਬੁੱਕਲ ਵਿਚ ਰਹਿੰਦੇ ਹਨ।” (ਜ਼ਬੂ. 32:7, 10) ਜਿਵੇਂ ਪੁਰਾਣੇ ਜ਼ਮਾਨੇ ਵਿਚ ਸ਼ਹਿਰ ਦੁਆਲੇ ਕੰਧਾਂ ਹੋਣ ਕਰਕੇ ਲੋਕਾਂ ਦੀ ਦੁਸ਼ਮਣਾਂ ਤੋਂ ਹਿਫਾਜ਼ਤ ਹੁੰਦੀ ਸੀ, ਉਸੇ ਤਰ੍ਹਾਂ ਯਹੋਵਾਹ ਦਾ ਅਟੱਲ ਪਿਆਰ ਵੀ ਇਕ ਕੰਧ ਵਾਂਗ ਸਾਡੀ ਉਨ੍ਹਾਂ ਸਾਰੀਆਂ ਚੀਜ਼ਾਂ ਤੋਂ ਹਿਫਾਜ਼ਤ ਕਰਦਾ ਹੈ ਜਿਨ੍ਹਾਂ ਕਰਕੇ ਉਸ ਨਾਲ ਸਾਡਾ ਰਿਸ਼ਤਾ ਖ਼ਤਰੇ ਵਿਚ ਪੈ ਸਕਦਾ ਹੈ। ਇਸ ਤੋਂ ਇਲਾਵਾ, ਯਹੋਵਾਹ ਆਪਣੇ ਅਟੱਲ ਪਿਆਰ ਕਰਕੇ ਸਾਨੂੰ ਆਪਣੇ ਵੱਲ ਖਿੱਚਦਾ ਹੈ।—ਯਿਰ. 31:3.
15. ਯਹੋਵਾਹ ਦੇ ਅਟੱਲ ਪਿਆਰ ਨੂੰ ਕਿਲਾ ਤੇ ਪਨਾਹ ਕਿਉਂ ਕਿਹਾ ਗਿਆ ਹੈ?
15 ਦਾਊਦ ਨੇ ਇਕ ਹੋਰ ਉਦਾਹਰਣ ਦੇ ਕੇ ਸਮਝਾਇਆ ਕਿ ਯਹੋਵਾਹ ਦੇ ਅਟੱਲ ਪਿਆਰ ਕਰਕੇ ਉਸ ਦੇ ਲੋਕਾਂ ਦੀ ਹਿਫਾਜ਼ਤ ਕਿਵੇਂ ਹੁੰਦੀ ਹੈ। ਉਸ ਨੇ ਕਿਹਾ: “ਮੈਨੂੰ ਅਟੱਲ ਪਿਆਰ ਕਰਨ ਵਾਲਾ ਪਰਮੇਸ਼ੁਰ ਮੇਰੀ ਮਜ਼ਬੂਤ ਪਨਾਹ ਹੈ।” ਉਸ ਨੇ ਯਹੋਵਾਹ ਬਾਰੇ ਇਹ ਵੀ ਕਿਹਾ: “ਉਹ ਮੇਰਾ ਅਟੱਲ ਪਿਆਰ ਅਤੇ ਮੇਰਾ ਕਿਲਾ ਹੈ, ਉਹ ਮੇਰੀ ਮਜ਼ਬੂਤ ਪਨਾਹ, ਮੇਰਾ ਛੁਡਾਉਣ ਵਾਲਾ ਅਤੇ ਮੇਰੀ ਢਾਲ ਹੈ, ਮੈਂ ਉਸ ਦੀ ਛਤਰ-ਛਾਇਆ ਹੇਠ ਆਇਆ ਹਾਂ।” (ਜ਼ਬੂ. 59:17; 144:2) ਦਾਊਦ ਨੇ ਇਹ ਕਿਉਂ ਕਿਹਾ ਕਿ ਯਹੋਵਾਹ ਦਾ ਅਟੱਲ ਪਿਆਰ ਇਕ ਕਿਲੇ ਅਤੇ ਮਜ਼ਬੂਤ ਪਨਾਹ ਵਾਂਗ ਹੈ? ਕਿਉਂਕਿ ਚਾਹੇ ਅਸੀਂ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਕਿਉਂ ਨਾ ਰਹਿੰਦੇ ਹੋਈਏ, ਯਹੋਵਾਹ ਹਰ ਹਾਲ ਵਿਚ ਸਾਡੀ ਮਦਦ ਕਰਦਾ ਰਹੇਗਾ ਤਾਂਕਿ ਉਸ ਨਾਲ ਸਾਡੇ ਰਿਸ਼ਤੇ ਦੀ ਹਿਫਾਜ਼ਤ ਹੋਵੇ। ਜ਼ਬੂਰ 91 ਵਿਚ ਵੀ ਇਸੇ ਗੱਲ ਦਾ ਭਰੋਸਾ ਦਿੱਤਾ ਗਿਆ ਹੈ। ਇਸ ਜ਼ਬੂਰ ਦੇ ਲਿਖਾਰੀ ਨੇ ਕਿਹਾ: “ਮੈਂ ਯਹੋਵਾਹ ਨੂੰ ਕਹਾਂਗਾ: ‘ਤੂੰ ਮੇਰੀ ਪਨਾਹ ਅਤੇ ਮੇਰਾ ਕਿਲਾ ਹੈ।’” (ਜ਼ਬੂ. 91:1-3, 9, 14) ਮੂਸਾ ਨੇ ਵੀ ਕਿਹਾ ਸੀ ਕਿ ਯਹੋਵਾਹ ਇਜ਼ਰਾਈਲੀਆਂ ਲਈ ਪਨਾਹ ਹੈ। (ਜ਼ਬੂ. 90:1) ਮੂਸਾ ਨੇ ਆਪਣੀ ਮੌਤ ਤੋਂ ਥੋੜ੍ਹਾ ਚਿਰ ਪਹਿਲਾਂ ਪਰਮੇਸ਼ੁਰ ਬਾਰੇ ਇਕ ਹੋਰ ਗੱਲ ਕਹੀ। ਉਸ ਨੇ ਲਿਖਿਆ: “ਪਰਮੇਸ਼ੁਰ ਪੁਰਾਣੇ ਸਮਿਆਂ ਤੋਂ ਤੇਰੀ ਪਨਾਹ ਹੈ, ਉਸ ਦੀਆਂ ਬਾਹਾਂ ਹਮੇਸ਼ਾ ਤੈਨੂੰ ਸਹਾਰਾ ਦੇਣਗੀਆਂ।” (ਬਿਵ. 33:27) ਇਨ੍ਹਾਂ ਸ਼ਬਦਾਂ “ਉਸ ਦੀਆਂ ਬਾਹਾਂ ਹਮੇਸ਼ਾ ਤੈਨੂੰ ਸਹਾਰਾ ਦੇਣਗੀਆਂ” ਤੋਂ ਸਾਨੂੰ ਯਹੋਵਾਹ ਬਾਰੇ ਕੀ ਪਤਾ ਲੱਗਦਾ ਹੈ?
16. ਅਸੀਂ ਕਿਨ੍ਹਾਂ ਦੋ ਗੱਲਾਂ ਦਾ ਭਰੋਸਾ ਰੱਖ ਸਕਦੇ ਹਾਂ? (ਜ਼ਬੂਰ 136:23)
16 ਜਦੋਂ ਯਹੋਵਾਹ ਸਾਡੀ ਪਨਾਹ ਬਣਦਾ ਹੈ, ਤਾਂ ਅਸੀਂ ਸੁਰੱਖਿਅਤ ਮਹਿਸੂਸ ਕਰਦੇ ਹਾਂ। ਫਿਰ ਵੀ ਸ਼ਾਇਦ ਸਾਡੀ ਜ਼ਿੰਦਗੀ ਵਿਚ ਕੁਝ ਦਿਨ ਇੱਦਾਂ ਦੇ ਹੋਣ ਜਦੋਂ ਅਸੀਂ ਨਿਰਾਸ਼ ਮਹਿਸੂਸ ਕਰੀਏ ਅਤੇ ਇਨ੍ਹਾਂ ਭਾਵਨਾਵਾਂ ਵਿੱਚੋਂ ਨਿਕਲ ਨਾ ਸਕੀਏ। ਇਨ੍ਹਾਂ ਮੌਕਿਆਂ ਤੇ ਯਹੋਵਾਹ ਸਾਡੇ ਲਈ ਕੀ ਕਰਦਾ ਹੈ? (ਜ਼ਬੂਰ 136:23 ਪੜ੍ਹੋ।) ਪਰਮੇਸ਼ੁਰ ਆਪਣਾ ਹੱਥ ਵਧਾ ਕੇ ਸਾਨੂੰ ਸਹਾਰਾ ਦਿੰਦਾ ਹੈ, ਪਿਆਰ ਨਾਲ ਸਾਨੂੰ ਉਠਾਉਂਦਾ ਹੈ ਅਤੇ ਸਾਨੂੰ ਸਾਡੇ ਪੈਰਾਂ ’ਤੇ ਖੜ੍ਹਾ ਕਰਦਾ ਹੈ। (ਜ਼ਬੂ. 28:9; 94:18) ਸਾਨੂੰ ਕੀ ਫ਼ਾਇਦਾ ਹੁੰਦਾ ਹੈ? ਜਦੋਂ ਅਸੀਂ ਇਹ ਗੱਲ ਜਾਣ ਜਾਂਦੇ ਹਾਂ ਕਿ ਅਸੀਂ ਹਮੇਸ਼ਾ ਮਦਦ ਲਈ ਯਹੋਵਾਹ ’ਤੇ ਭਰੋਸਾ ਰੱਖ ਸਕਦੇ ਹਾਂ, ਤਾਂ ਅਸੀਂ ਇਹ ਦੋ ਗੱਲਾਂ ਯਾਦ ਰੱਖ ਪਾਉਂਦੇ ਹਾਂ: (1) ਚਾਹੇ ਅਸੀਂ ਕਿਤੇ ਵੀ ਰਹਿੰਦੇ ਹੋਈਏ ਯਹੋਵਾਹ ਹਮੇਸ਼ਾ ਸਾਡੀ ਹਿਫਾਜ਼ਤ ਕਰਦਾ ਹੈ। (2) ਸਾਡਾ ਪਿਆਰਾ ਸਵਰਗੀ ਪਿਤਾ ਸਾਡੀ ਬਹੁਤ ਪਰਵਾਹ ਕਰਦਾ ਹੈ।
ਪਰਮੇਸ਼ੁਰ ਅਟੱਲ ਪਿਆਰ ਦਿਖਾਉਂਦਾ ਰਹੇਗਾ
17. ਅਸੀਂ ਕਿਹੜੀ ਗੱਲ ਦਾ ਭਰੋਸਾ ਰੱਖ ਸਕਦੇ ਹਾਂ? (ਜ਼ਬੂਰ 33:18-22)
17 ਹੁਣ ਤਕ ਆਪਾਂ ਇਸ ਲੇਖ ਵਿਚ ਦੇਖਿਆ ਕਿ ਅਸੀਂ ਯਹੋਵਾਹ ’ਤੇ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਮੁਸ਼ਕਲਾਂ ਦੌਰਾਨ ਵਫ਼ਾਦਾਰ ਰਹਿਣ ਵਿਚ ਉਹ ਸਾਡੀ ਜ਼ਰੂਰ ਮਦਦ ਕਰੇਗਾ। (2 ਕੁਰਿੰ. 4:7-9) ਯਿਰਮਿਯਾਹ ਨਬੀ ਨੇ ਕਿਹਾ: “ਇਹ ਯਹੋਵਾਹ ਦਾ ਅਟੱਲ ਪਿਆਰ ਹੀ ਹੈ ਕਿ ਅਸੀਂ ਖ਼ਤਮ ਨਹੀਂ ਹੋਏ ਕਿਉਂਕਿ ਉਸ ਦੀ ਦਇਆ ਕਦੀ ਖ਼ਤਮ ਨਹੀਂ ਹੁੰਦੀ।” (ਵਿਰ. 3:22) ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਹਮੇਸ਼ਾ ਅਟੱਲ ਪਿਆਰ ਦਿਖਾਉਂਦਾ ਰਹੇਗਾ ਕਿਉਂਕਿ ਬਾਈਬਲ ਦੱਸਦੀ ਹੈ: “ਯਹੋਵਾਹ ਦੀਆਂ ਨਜ਼ਰਾਂ ਉਸ ਤੋਂ ਡਰਨ ਵਾਲਿਆਂ ’ਤੇ ਰਹਿੰਦੀਆਂ ਹਨ ਜਿਹੜੇ ਉਸ ਦੇ ਅਟੱਲ ਪਿਆਰ ’ਤੇ ਉਮੀਦ ਲਾਉਂਦੇ ਹਨ।”—ਜ਼ਬੂਰ 33:18-22 ਪੜ੍ਹੋ।
18-19. (ੳ) ਅਸੀਂ ਕਿਹੜੀ ਗੱਲ ਯਾਦ ਰੱਖ ਸਕਦੇ ਹਾਂ? (ਅ) ਅਗਲੇ ਲੇਖ ਵਿਚ ਅਸੀਂ ਕੀ ਦੇਖਾਂਗੇ?
18 ਸਾਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ? ਯਹੋਵਾਹ ਦੇ ਸੇਵਕ ਬਣਨ ਤੋਂ ਪਹਿਲਾਂ ਵੀ ਉਹ ਸਾਨੂੰ ਪਿਆਰ ਕਰਦਾ ਸੀ, ਪਰ ਉਸ ਦੇ ਸੇਵਕ ਬਣਨ ਤੋਂ ਬਾਅਦ ਉਹ ਸਾਨੂੰ ਅਟੱਲ ਪਿਆਰ ਵੀ ਕਰਨ ਲੱਗ ਪਿਆ। ਇਸੇ ਅਟੱਲ ਪਿਆਰ ਕਰਕੇ ਯਹੋਵਾਹ ਸਾਨੂੰ ਆਪਣੀਆਂ ਬਾਹਾਂ ਵਿਚ ਲੈ ਕੇ ਸਾਡੀ ਹਿਫਾਜ਼ਤ ਕਰਦਾ ਹੈ ਅਤੇ ਉਹ ਹਮੇਸ਼ਾ ਸਾਡੇ ਨੇੜੇ ਰਹਿੰਦਾ ਹੈ। ਨਾਲੇ ਉਹ ਆਪਣੇ ਸਾਰੇ ਵਾਅਦੇ ਵੀ ਪੂਰੇ ਕਰੇਗਾ। (ਜ਼ਬੂ. 46:1, 2, 7) ਇਸ ਲਈ ਸਾਡੇ ’ਤੇ ਚਾਹੇ ਜਿਹੜੀ ਮਰਜ਼ੀ ਮੁਸ਼ਕਲ ਆਵੇ, ਯਹੋਵਾਹ ਸਾਨੂੰ ਤਾਕਤ ਦੇਵੇਗਾ ਤਾਂਕਿ ਅਸੀਂ ਉਸ ਪ੍ਰਤੀ ਆਪਣੀ ਵਫ਼ਾਦਾਰੀ ਬਣਾ ਕੇ ਰੱਖ ਸਕੀਏ।
19 ਆਪਾਂ ਦੇਖਿਆ ਕਿ ਯਹੋਵਾਹ ਆਪਣੇ ਸੇਵਕਾਂ ਨੂੰ ਅਟੱਲ ਪਿਆਰ ਕਿਵੇਂ ਦਿਖਾਉਂਦਾ ਹੈ। ਨਾਲੇ ਬਦਲੇ ਵਿਚ ਉਹ ਸਾਡੇ ਤੋਂ ਵੀ ਆਸ ਰੱਖਦਾ ਹੈ ਕਿ ਅਸੀਂ ਵੀ ਇਕ-ਦੂਜੇ ਨੂੰ ਅਟੱਲ ਪਿਆਰ ਦਿਖਾਈਏ। ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਅਗਲੇ ਲੇਖ ਵਿਚ ਆਪਾਂ ਇਸੇ ਵਿਸ਼ੇ ’ਤੇ ਗੱਲ ਕਰਾਂਗੇ।
ਗੀਤ 7 ਯਹੋਵਾਹ ਸਾਡਾ ਬਲ
^ ਪੈਰਾ 5 ਅਟੱਲ ਪਿਆਰ ਦਾ ਕੀ ਮਤਲਬ ਹੈ? ਯਹੋਵਾਹ ਕਿਨ੍ਹਾਂ ਨੂੰ ਅਟੱਲ ਪਿਆਰ ਦਿਖਾਉਂਦਾ ਹੈ? ਨਾਲੇ ਜਿਨ੍ਹਾਂ ਨੂੰ ਉਹ ਅਟੱਲ ਪਿਆਰ ਦਿਖਾਉਂਦਾ ਹੈ, ਉਨ੍ਹਾਂ ਨੂੰ ਇਸ ਤੋਂ ਕੀ ਫ਼ਾਇਦਾ ਹੁੰਦਾ ਹੈ? ਇਸ ਲੇਖ ਅਤੇ ਅਗਲੇ ਲੇਖ ਵਿਚ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਜਾਣਾਂਗੇ।
^ ਪੈਰਾ 4 ਪਰਮੇਸ਼ੁਰ ਦੇ ਅਟੱਲ ਪਿਆਰ ਬਾਰੇ ਬਾਈਬਲ ਦੀਆਂ ਕੁਝ ਹੋਰ ਆਇਤਾਂ ਵਿਚ ਵੀ ਦੱਸਿਆ ਗਿਆ ਹੈ।—ਨਹਮਯਾਹ 13:22; ਜ਼ਬੂਰ 69:13; 106:7 ਅਤੇ ਵਿਰਲਾਪ 3:32 ਦੇਖੋ।
^ ਪੈਰਾ 54 ਤਸਵੀਰ ਬਾਰੇ ਜਾਣਕਾਰੀ: ਯਹੋਵਾਹ ਸਾਰੇ ਇਨਸਾਨਾਂ ਨੂੰ ਪਿਆਰ ਕਰਦਾ ਹੈ ਅਤੇ ਆਪਣੇ ਸੇਵਕਾਂ ਨੂੰ ਵੀ। ਉੱਪਰ ਦਿੱਤੀਆਂ ਛੋਟੀਆਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਲੋਕਾਂ ਨੂੰ ਕਿਨ੍ਹਾਂ ਤਰੀਕਿਆਂ ਨਾਲ ਪਿਆਰ ਦਿਖਾਉਂਦਾ ਹੈ। ਪਿਆਰ ਦਿਖਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਪਰਮੇਸ਼ੁਰ ਨੇ ਸਾਡੇ ਲਈ ਆਪਣੇ ਪੁੱਤਰ ਯਿਸੂ ਦੀ ਕੁਰਬਾਨੀ ਦਿੱਤੀ।
^ ਪੈਰਾ 62 ਤਸਵੀਰ ਬਾਰੇ ਜਾਣਕਾਰੀ: ਜੋ ਲੋਕ ਰਿਹਾਈ ਦੀ ਕੀਮਤ ’ਤੇ ਨਿਹਚਾ ਕਰਦੇ ਹਨ ਅਤੇ ਯਹੋਵਾਹ ਦੀ ਸੇਵਾ ਕਰਦੇ ਹਨ, ਪਰਮੇਸ਼ੁਰ ਉਨ੍ਹਾਂ ਦਾ ਖ਼ਾਸ ਖ਼ਿਆਲ ਰੱਖਦਾ ਹੈ। ਉਹ ਉਨ੍ਹਾਂ ਨੂੰ ਪਿਆਰ ਦੇ ਨਾਲ-ਨਾਲ ਅਟੱਲ ਪਿਆਰ ਦਿਖਾਉਂਦਾ ਹੈ। ਛੋਟੀਆਂ ਤਸਵੀਰਾਂ ਵਿਚ ਦਿਖਾਇਆ ਗਿਆ ਹੈ ਕਿ ਪਰਮੇਸ਼ੁਰ ਇਹ ਕਿਨ੍ਹਾਂ ਤਰੀਕਿਆਂ ਨਾਲ ਕਰਦਾ ਹੈ।