ਯਹੋਵਾਹ ਸਾਨੂੰ ਮੁਸੀਬਤਾਂ ਵਿਚ ਦਿਲਾਸਾ ਦਿੰਦਾ ਹੈ
‘ਹਰ ਤਰ੍ਹਾਂ ਦੇ ਹਾਲਾਤਾਂ ਵਿਚ ਦਿਲਾਸਾ ਦੇਣ ਵਾਲਾ ਪਰਮੇਸ਼ੁਰ ਸਾਡੀਆਂ ਸਾਰੀਆਂ ਮੁਸੀਬਤਾਂ ਵਿਚ ਸਾਨੂੰ ਦਿਲਾਸਾ ਦਿੰਦਾ ਹੈ।’
ਗੀਤ: 38, 6
1, 2. ਯਹੋਵਾਹ ਸਾਨੂੰ ਮੁਸੀਬਤਾਂ ਵਿਚ ਕਿਵੇਂ ਦਿਲਾਸਾ ਦਿੰਦਾ ਹੈ ਅਤੇ ਉਸ ਨੇ ਆਪਣੇ ਬਚਨ ਵਿਚ ਕਿਹੜਾ ਵਾਅਦਾ ਕੀਤਾ ਹੈ?
ਇਕ ਕੁਆਰਾ ਭਰਾ 1 ਕੁਰਿੰਥੀਆਂ 7:28 ਬਾਰੇ ਸੋਚ ਰਿਹਾ ਸੀ ਜਿਸ ਵਿਚ ਲਿਖਿਆ ਹੈ: “ਜਿਹੜੇ ਲੋਕ ਵਿਆਹ ਕਰਾਉਂਦੇ ਹਨ, ਉਨ੍ਹਾਂ ਨੂੰ ਜ਼ਿੰਦਗੀ ਵਿਚ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪਵੇਗਾ।” ਉਸ ਨੇ ਮੰਡਲੀ ਦੇ ਬਜ਼ੁਰਗ ਨਾਲ ਇਸ ਬਾਰੇ ਗੱਲ ਕੀਤੀ, ਜੋ ਵਿਆਹਿਆ ਹੋਇਆ ਸੀ। ਉਸ ਜਵਾਨ ਭਰਾ ਨੇ ਪੁੱਛਿਆ: “ਵਿਆਹੇ ਲੋਕਾਂ ’ਤੇ ਕਿਹੜੀਆਂ ‘ਮੁਸੀਬਤਾਂ’ ਆਉਂਦੀਆਂ ਹਨ? ਤੇ ਜੇ ਮੇਰਾ ਵਿਆਹ ਹੋ ਗਿਆ, ਤਾਂ ਮੈਂ ਇਨ੍ਹਾਂ ਦਾ ਸਾਮ੍ਹਣਾ ਕਿਵੇਂ ਕਰ ਸਕਾਂਗਾ?” ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਬਿਰਧ ਭਰਾ ਨੇ ਉਸ ਨੂੰ ਪੌਲੁਸ ਦੀ ਇਕ ਹੋਰ ਗੱਲ ਬਾਰੇ ਸੋਚਣ ਲਈ ਕਿਹਾ। ਪੌਲੁਸ ਨੇ ਲਿਖਿਆ ਕਿ ਯਹੋਵਾਹ “ਹਰ ਤਰ੍ਹਾਂ ਦੇ ਹਾਲਾਤਾਂ ਵਿਚ ਦਿਲਾਸਾ ਦੇਣ ਵਾਲਾ ਪਰਮੇਸ਼ੁਰ ਹੈ। ਪਰਮੇਸ਼ੁਰ ਸਾਡੀਆਂ ਸਾਰੀਆਂ ਮੁਸੀਬਤਾਂ ਵਿਚ ਸਾਨੂੰ ਦਿਲਾਸਾ ਦਿੰਦਾ ਹੈ।”
2 ਸਾਨੂੰ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਯਹੋਵਾਹ ਇਕ ਪਿਤਾ ਵਾਂਗ ਸਾਨੂੰ ਬਹੁਤ ਪਿਆਰ ਕਰਦਾ ਹੈ। ਉਹ ਸਾਨੂੰ ਦੁੱਖਾਂ ਵਿਚ ਦਿਲਾਸਾ ਦਿੰਦਾ ਹੈ। ਯਾਦ ਕਰੋਂ ਜਦੋਂ ਯਹੋਵਾਹ ਨੇ ਆਪਣੇ ਬਚਨ ਤੋਂ ਤੁਹਾਨੂੰ ਮਦਦ ਤੇ ਸੇਧ ਦਿੱਤੀ ਸੀ। ਅਸੀਂ ਭਰੋਸਾ ਰੱਖ
3. ਅਸੀਂ ਇਸ ਲੇਖ ਵਿਚ ਕਿਨ੍ਹਾਂ ਸਵਾਲਾਂ ’ਤੇ ਗੌਰ ਕਰਾਂਗੇ?
3 ਜਦੋਂ ਸਾਨੂੰ ਮੁਸੀਬਤਾਂ ਜਾਂ ਪਰੇਸ਼ਾਨੀਆਂ ਦੀ ਜੜ੍ਹ ਬਾਰੇ ਪਤਾ ਹੁੰਦਾ ਹੈ, ਤਾਂ ਅਕਸਰ ਸਾਡੇ ਲਈ ਇਨ੍ਹਾਂ ਨੂੰ ਝੱਲਣਾ ਸੌਖਾ ਹੋ ਜਾਂਦਾ ਹੈ। ਸੋ ਸਾਡੇ ਵਿਆਹੁਤਾ ਜੀਵਨ ਜਾਂ ਪਰਿਵਾਰ ਵਿਚ ਮੁਸੀਬਤਾਂ ਆਉਣ ਦੇ ਕੀ ਕਾਰਨ ਹੋ ਸਕਦੇ ਹਨ? ਬਾਈਬਲ ਦੇ ਜ਼ਮਾਨੇ ਦੀਆਂ ਅਤੇ ਸਾਡੇ ਸਮੇਂ ਦੀਆਂ ਕਿਹੜੀਆਂ ਮਿਸਾਲਾਂ ਤੋਂ ਸਾਨੂੰ ਦਿਲਾਸਾ ਮਿਲ ਸਕਦਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਪਾ ਕੇ ਸਾਨੂੰ ਮੁਸੀਬਤਾਂ ਝੱਲਣ ਵਿਚ ਹਿੰਮਤ ਮਿਲੇਗੀ।
ਵਿਆਹੁਤਾ ਜ਼ਿੰਦਗੀ ਵਿਚ “ਮੁਸੀਬਤਾਂ”
4, 5. ਪਤੀ-ਪਤਨੀ ਨੂੰ ਸ਼ਾਇਦ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਵੇ?
4 ਜਦੋਂ ਯਹੋਵਾਹ ਨੇ ਪਹਿਲੀ ਔਰਤ ਬਣਾਈ, ਤਾਂ ਉਹ ਉਸ ਨੂੰ ਆਦਮੀ ਕੋਲ ਲੈ ਆਇਆ। ਉਹ ਔਰਤ ਆਦਮੀ ਦੀ ਪਤਨੀ ਬਣੀ। ਫਿਰ ਯਹੋਵਾਹ ਨੇ ਕਿਹਾ: “ਸੋ ਮਰਦ ਆਪਣੇ ਮਾਪੇ ਛੱਡਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਇੱਕ ਸਰੀਰ ਹੋਣਗੇ।” (ਉਤ. 2:24) ਇਹ ਗੱਲ ਸੱਚ ਹੈ ਕਿ ਅਸੀਂ ਸਾਰੇ ਗ਼ਲਤੀਆਂ ਦੇ ਪੁਤਲੇ ਹਾਂ। (ਰੋਮੀ. 3:23) ਇਸ ਕਰਕੇ ਵਿਆਹ ਹੋਣ ਤੋਂ ਬਾਅਦ ਪਤੀ-ਪਤਨੀ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਨ੍ਹਾਂ ਦੇ ਘਰ ਕੋਈ ਮੁਸੀਬਤ ਨਹੀਂ ਆਵੇਗੀ। ਮਿਸਾਲ ਲਈ, ਆਮ ਤੋਰ ਤੇ ਵਿਆਹ ਤੋਂ ਪਹਿਲਾਂ ਕੁੜੀ ਆਪਣੇ ਮਾਪਿਆਂ ਦੇ ਅਧੀਨ ਹੁੰਦੀ ਹੈ। ਪਰ ਬਾਈਬਲ ਦੱਸਦੀ ਹੈ ਕਿ ਵਿਆਹ ਤੋਂ ਬਾਅਦ ਉਸ ਨੂੰ ਆਪਣੇ ਪਤੀ ਦੇ ਅਧੀਨ ਰਹਿਣਾ ਚਾਹੀਦਾ ਹੈ। (1 ਕੁਰਿੰ. 11:3) ਪਤੀ ਲਈ ਸ਼ੁਰੂ-ਸ਼ੁਰੂ ਵਿਚ ਸ਼ਾਇਦ ਮੁਖੀਏ ਦੀ ਜ਼ਿੰਮੇਵਾਰੀ ਨਿਭਾਉਣੀ ਔਖੀ ਹੋਵੇ। ਨਾਲੇ ਪਤਨੀ ਲਈ ਆਪਣੇ ਮਾਪਿਆਂ ਦੀ ਬਜਾਇ ਸ਼ਾਇਦ ਪਤੀ ਦੇ ਅਧੀਨ ਰਹਿਣਾ ਔਖਾ ਹੋਵੇ। ਸਹੁਰਿਆਂ ਨਾਲ ਅਣਬਣ ਹੋਣ ਕਰਕੇ ਵੀ ਨਵੇਂ ਵਿਆਹੇ ਜੋੜੇ ਦੇ ਰਿਸ਼ਤੇ ਵਿਚ ਦਰਾੜ ਆ ਸਕਦੀ ਹੈ।
5 ਜ਼ਰਾ ਸੋਚੋ ਕਿ ਪਤੀ-ਪਤਨੀ ਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ ਜਦੋਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਉਹ ਮਾਂ-ਬਾਪ ਬਣਨ ਵਾਲੇ ਹਨ। ਖ਼ੁਸ਼ੀ ਦੇ ਨਾਲ-ਨਾਲ ਉਨ੍ਹਾਂ ਨੂੰ ਚਿੰਤਾ ਵੀ ਹੁੰਦੀ ਹੈ। ਜਨਮ ਤਕ ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਲੱਗੀ ਰਹਿੰਦੀ ਹੈ ਕਿ ਮਾਂ ਤੇ ਬੱਚਾ ਦੋਨੋਂ ਠੀਕ ਰਹਿਣ। ਉਹ ਇਹ ਵੀ ਜਾਣਦੇ ਹਨ ਕਿ ਉਨ੍ਹਾਂ ਦੇ ਖ਼ਰਚੇ ਵਧ ਜਾਣਗੇ। ਬੱਚੇ ਦੇ ਜਨਮ ਤੋਂ ਬਾਅਦ ਉਨ੍ਹਾਂ ਨੂੰ ਹੋਰ ਵੀ ਤਬਦੀਲੀਆਂ ਕਰਨੀਆਂ ਪੈਣਗੀਆਂ। ਪਤਨੀ ਦਾ ਜ਼ਿਆਦਾਤਰ ਸਮਾਂ ਬੱਚੇ ਦੀ ਦੇਖ-ਭਾਲ ਕਰਨ ਵਿਚ ਲੰਘੇਗਾ। ਇਸ ਲਈ ਪਤੀ-ਪਤਨੀ ਇਕ-ਦੂਜੇ ਵੱਲ ਉੱਨਾ ਧਿਆਨ ਨਹੀਂ ਦੇ ਪਾਉਣਗੇ ਜਿੰਨਾ ਉਹ ਪਹਿਲਾਂ ਦਿੰਦੇ ਸੀ। ਪਤੀ ਦੀਆਂ ਜ਼ਿੰਮੇਵਾਰੀਆਂ ਵੀ ਵਧ ਜਾਣਗੀਆਂ ਕਿਉਂਕਿ ਹੁਣ ਉਸ ਨੂੰ ਪਤਨੀ ਦੇ ਨਾਲ-ਨਾਲ ਬੱਚੇ ਦੀਆਂ ਵੀ ਲੋੜਾਂ ਪੂਰੀਆਂ ਕਰਨੀਆਂ ਪੈਣਗੀਆਂ।
6-8. ਬੱਚਾ ਨਾ ਹੋਣ ਕਰਕੇ ਵਿਆਹਿਆ ਜੋੜਾ ਕਿਵੇਂ ਮਹਿਸੂਸ ਕਰ ਸਕਦਾ ਹੈ?
6 ਕਈ ਜੋੜਿਆਂ ਨੂੰ ਇਕ ਹੋਰ ਮੁਸ਼ਕਲ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਕਈ ਜੋੜੇ ਦਿਲੋਂ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚਾ ਹੋਵੇ, ਪਰ ਉਨ੍ਹਾਂ ਦੇ ਬੱਚਾ ਨਹੀਂ ਹੁੰਦਾ। ਮਾਂ ਨਾ ਬਣਨ ਕਰਕੇ ਪਤਨੀ ਅੰਦਰੋਂ ਹੀ ਅੰਦਰ ਟੁੱਟ ਜਾਂਦੀ ਹੈ। (ਕਹਾ. 13:12) ਬਾਈਬਲ ਦੇ ਸਮਿਆਂ ਵਿਚ ਕਿਸੇ ਔਰਤ ਦੇ ਬੱਚਾ ਨਾ ਹੋਣਾ ਸਰਾਪ ਮੰਨਿਆਂ ਜਾਂਦਾ ਸੀ। ਯਾਕੂਬ ਦੀ ਪਤਨੀ ਰਾਕੇਲ ਬਹੁਤ ਦੁਖੀ ਸੀ ਕਿਉਂਕਿ ਉਹ ਮਾਂ ਨਹੀਂ ਬਣ ਸਕਦੀ ਸੀ, ਪਰ ਉਸ ਦੀ ਭੈਣ ਦੇ ਕਈ ਬੱਚੇ ਸਨ। (ਉਤ. 30:1, 2) ਅੱਜ ਕੁਝ ਦੇਸ਼ਾਂ ਵਿਚ ਬਹੁਤ ਸਾਰੇ ਬੱਚੇ ਪੈਦਾ ਕਰਨਾ ਬਰਕਤ ਮੰਨਿਆ ਜਾਂਦਾ ਹੈ। ਇਨ੍ਹਾਂ ਦੇਸ਼ਾਂ ਦੇ ਲੋਕ ਅਕਸਰ ਮਿਸ਼ਨਰੀਆਂ ਨੂੰ ਪੁੱਛਦੇ ਹਨ ਕਿ ਉਨ੍ਹਾਂ ਦੇ ਬੱਚੇ ਕਿਉਂ ਨਹੀਂ ਹਨ। ਮਿਸ਼ਨਰੀ ਚਾਹੇ ਜਿੰਨਾ ਮਰਜ਼ੀ ਸਮਝਾ ਲੈਣ, ਪਰ ਕੁਝ ਜਣੇ ਫਿਰ ਵੀ ਕਹਿੰਦੇ ਹਨ, “ਕੋਈ ਗੱਲ ਨਹੀਂ, ਅਸੀਂ ਪ੍ਰਾਰਥਨਾ ਕਰਾਂਗੇ ਕਿ ਰੱਬ ਤੁਹਾਡੀ ਝੋਲ਼ੀ ਵੀ ਬੱਚਾ ਪਾਵੇ।”
7 ਇਕ ਹੋਰ ਮਿਸਾਲ ’ਤੇ ਗੌਰ ਕਰੋ। ਇੰਗਲੈਂਡ ਵਿਚ ਰਹਿਣ ਵਾਲੀ ਭੈਣ ਮਾਂ ਬਣਨਾ ਚਾਹੁੰਦੀ ਸੀ। ਪਰ ਉਸ ਦੀ ਦੁਨੀਆਂ ਹੀ ਉਜੜ ਗਈ ਜਦੋਂ ਉਸ ਨੂੰ ਪਤਾ ਕਿ ਉਮਰ ਲੰਘਣ ਕਰਕੇ ਉਹ ਹੁਣ ਕਦੇ ਮਾਂ ਨਹੀਂ ਬਣ ਸਕਦੀ ਸੀ। ਉਨ੍ਹਾਂ ਨੇ ਬੱਚਾ ਗੋਦ ਲੈਣ ਦਾ ਫ਼ੈਸਲਾ ਕੀਤਾ। ਪਰ ਫਿਰ ਵੀ ਉਸ ਨੂੰ ਆਪਣਾ ਬੱਚਾ ਨਾ ਹੋਣ ਦਾ ਸੋਗ ਸੀ। ਉਹ
ਦੱਸਦੀ ਹੈ: “ਚਾਹੇ ਮੈਂ ਕਿਸੇ ਦਾ ਬੱਚਾ ਗੋਦ ਲੈ ਵੀ ਲਵਾਂ, ਪਰ ਮੈਨੂੰ ਇਸ ਗੱਲ ਦੀ ਕਮੀ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ ਹੈ ਕਿ ਮੇਰਾ ਆਪਣਾ ਕੋਈ ਬੱਚਾ ਨਹੀਂ।”8 ਬਾਈਬਲ ਕਹਿੰਦੀ ਹੈ ਕਿ “ਤੀਵੀਆਂ ਮਾਵਾਂ ਬਣ ਕੇ ਬਚੀਆਂ ਰਹਿਣਗੀਆਂ।” (1 ਤਿਮੋ. 2:15) ਪਰ ਬੱਚੇ ਹੋਣ ਦਾ ਇਹ ਮਤਲਬ ਨਹੀਂ ਕਿ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ। ਇਸ ਆਇਤ ਦਾ ਕੀ ਮਤਲਬ ਹੈ? ਬੱਚੇ ਅਤੇ ਘਰ ਦੀ ਦੇਖ-ਭਾਲ ਕਰਨ ਵਿਚ ਮਾਂ ਦੇ ਕੰਮ ਕਦੀ ਖ਼ਤਮ ਨਹੀਂ ਹੁੰਦੇ। ਰੁੱਝੇ ਰਹਿਣ ਕਰਕੇ ਉਹ ਚੁਗ਼ਲੀਆਂ ਕਰਨ ਅਤੇ ਦੂਜਿਆਂ ਦੇ ਮਾਮਲੇ ਵਿਚ ਟੰਗ ਅੜਾਉਣ ਤੋਂ ਬਚੀ ਰਹਿੰਦੀ ਹੈ। (1 ਤਿਮੋ. 5:13) ਇਸ ਦੇ ਬਾਵਜੂਦ ਵੀ ਸ਼ਾਇਦ ਉਸ ਨੂੰ ਆਪਣੇ ਪਰਿਵਾਰ ਅਤੇ ਵਿਆਹ ਵਿਚ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪਵੇ।
9. ਵਿਆਹੇ ਜੋੜਿਆਂ ’ਤੇ ਹੋਰ ਕਿਹੜੀ ਮੁਸੀਬਤ ਆ ਸਕਦੀ ਹੈ?
9 ਇਕ ਹੋਰ ਵੀ ਮੁਸੀਬਤ ਹੈ ਜੋ ਵਿਆਹੇ ਜੋੜਿਆਂ ’ਤੇ ਆ ਸਕਦੀ ਹੈ। ਉਹ ਹੈ ਜੀਵਨ ਸਾਥੀ ਦੀ ਮੌਤ। ਚਾਹੇ ਉਨ੍ਹਾਂ ਦੇ ਮਨ ਵਿਚ ਇਸ ਤਰ੍ਹਾਂ ਦਾ ਕਦੇ ਖ਼ਿਆਲ ਵੀ ਨਾ ਆਇਆ ਹੋਵੇ, ਪਰ ਫਿਰ ਵੀ ਕਈਆਂ ਨੇ ਇਹ ਦਰਦ ਸਿਹਾ ਹੈ। ਮਸੀਹੀਆਂ ਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਮਰੇ ਹੋਏ ਲੋਕਾਂ ਨੂੰ ਜੀ ਉਠਾਇਆ ਜਾਵੇਗਾ। ਇਸ ਉਮੀਦ ਕਰਕੇ ਉਨ੍ਹਾਂ ਨੂੰ ਦਿਲਾਸਾ ਮਿਲਿਆ ਹੈ। (ਯੂਹੰ. 5:28, 29) ਸਾਡੇ ਪਿਤਾ ਯਹੋਵਾਹ ਨੇ ਆਪਣੇ ਬਚਨ ਵਿਚ ਢੇਰ ਸਾਰੇ ਵਾਅਦੇ ਕੀਤੇ ਹਨ। ਇਨ੍ਹਾਂ ਵਾਅਦਿਆਂ ਕਰਕੇ ਸਾਨੂੰ ਮੁਸ਼ਕਲ ਸਮਿਆਂ ਵਿਚ ਦਿਲਾਸਾ ਮਿਲਦਾ ਹੈ। ਆਓ ਆਪਾਂ ਹੁਣ ਦੇਖੀਏ ਕਿ ਯਹੋਵਾਹ ਦੇ ਸੇਵਕਾਂ ਨੂੰ ਕਿਵੇਂ ਦਿਲਾਸਾ ਮਿਲਿਆ ਅਤੇ ਉਸ ਦਿਲਾਸੇ ਕਰਕੇ ਉਨ੍ਹਾਂ ਨੂੰ ਕਿਵੇਂ ਮਦਦ ਮਿਲੀ।
ਮੁਸੀਬਤਾਂ ਦਾ ਸਾਮ੍ਹਣਾ ਕਰਦੇ ਹੋਏ ਦਿਲਾਸਾ
10. ਹੰਨਾਹ ਨੂੰ ਦਿਲਾਸਾ ਕਿੱਥੋਂ ਮਿਲਿਆ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
10 ਸੋਚੋ ਕਿ ਅਲਕਾਨਾਹ ਦੀ ਪਿਆਰੀ ਪਤਨੀ ਹੰਨਾਹ ਨਾਲ ਕੀ ਹੋਇਆ ਸੀ। ਉਹ ਬੱਚਾ ਚਾਹੁੰਦੀ ਸੀ, ਪਰ ਉਹ ਬਾਂਝ ਸੀ। ਉਸ ਦੀ ਸੌਂਕਣ ਪਨਿੰਨਾਹ ਦੇ ਕਈ ਬੱਚੇ ਸਨ। (1 ਸਮੂਏਲ 1:4-7 ਪੜ੍ਹੋ।) “ਵਰਹੇ ਦੇ ਵਰਹੇ” ਹੰਨਾਹ ਦੀ ਸੌਂਕਣ ਉਸ ਨੂੰ ਤਾਅਨੇ ਮਾਰ ਕੇ ਉਸ ਦੇ ਜ਼ਖ਼ਮਾਂ ’ਤੇ ਲੂਣ ਛਿੜਕਦੀ ਸੀ। ਇਸ ਨਾਲ ਉਸ ਦਾ ਕਲੇਜਾ ਵਿੰਨ੍ਹਿਆਂ ਜਾਂਦਾ ਸੀ। ਪਰ ਹੰਨਾਹ ਨੂੰ ਦਿਲਾਸਾ ਕਿੱਥੋਂ ਮਿਲਿਆ? ਉਸ ਨੇ ਆਪਣੇ ਦਿਲ ਦਾ ਹਾਲ ਯਹੋਵਾਹ ਨੂੰ ਦੱਸਿਆ। ਹੰਨਾਹ ਨੇ ਯਹੋਵਾਹ ਦੇ ਮੰਦਰ ਵਿਚ ਦਿਲ ਖੋਲ੍ਹ ਕੇ ਕਾਫ਼ੀ ਲੰਬੀ ਪ੍ਰਾਰਥਨਾ ਕੀਤੀ। ਉਸ ਨੇ ਯਹੋਵਾਹ ਨੂੰ ਪੁੱਤਰ ਲਈ ਬੇਨਤੀ ਕੀਤੀ ਅਤੇ ਭਰੋਸਾ ਰੱਖਿਆ ਕਿ ਪਰਮੇਸ਼ੁਰ ਉਸ ਦੀ ਮਦਦ ਜ਼ਰੂਰ ਕਰੇਗਾ। ਪ੍ਰਾਰਥਨਾ ਕਰਨ ਤੋਂ ਬਾਅਦ “ਫੇਰ ਉਹ ਦਾ ਮੂੰਹ ਉਦਾਸ ਨਾ ਰਿਹਾ।” (1 ਸਮੂ. 1:12, 17, 18) ਉਸ ਨੂੰ ਪੱਕਾ ਭਰੋਸਾ ਸੀ ਕਿ ਜਾਂ ਤਾਂ ਯਹੋਵਾਹ ਉਸ ਨੂੰ ਔਲਾਦ ਦੇਵੇਗਾ ਜਾਂ ਹੋਰ ਕਿਸੇ ਤਰੀਕੇ ਨਾਲ ਉਸ ਨੂੰ ਦਿਲਾਸਾ ਦੇਵੇਗਾ।
11. ਪ੍ਰਾਰਥਨਾ ਕਰਕੇ ਸਾਨੂੰ ਕਿਵੇਂ ਦਿਲਾਸਾ ਮਿਲ ਸਕਦਾ ਹੈ?
11 ਸ਼ੈਤਾਨ ਦੀ ਦੁਨੀਆਂ ਵਿਚ ਰਹਿੰਦਿਆਂ ਅਤੇ ਪਾਪੀ ਹੋਣ ਕਰਕੇ ਸਾਨੂੰ ਮੁਸੀਬਤਾਂ ਝੱਲਣੀਆਂ ਪੈਣਗੀਆਂ। (1 ਯੂਹੰ. 5:19) ਪਰ ਸਾਨੂੰ ਹਾਰ ਨਹੀਂ ਮੰਨਣੀ ਚਾਹੀਦੀ। ਅਸੀਂ ‘ਹਰ ਤਰ੍ਹਾਂ ਦੇ ਹਾਲਾਤਾਂ ਵਿਚ ਦਿਲਾਸਾ ਦੇਣ ਵਾਲੇ ਪਰਮੇਸ਼ੁਰ’ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਹਾਂ। ਹੰਨਾਹ ਨੇ ਇਹੀ ਕੀਤਾ। ਉਸ ਨੇ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਯਹੋਵਾਹ ਨੂੰ ਦੱਸੀਆਂ ਅਤੇ ਗਿੜਗਿੜਾ ਕੇ ਮਦਦ ਮੰਗੀ। ਅਸੀਂ ਵੀ ਹੰਨਾਹ ਵਾਂਗ ਯਹੋਵਾਹ ਨੂੰ ਆਪਣੀਆਂ ਮੁਸੀਬਤਾਂ ਬਾਰੇ ਦੱਸ ਸਕਦੇ ਹਾਂ। ਪਰ ਇਸ ਤੋਂ ਵੱਧ ਅਸੀਂ ਗਿੜਗਿੜਾ ਕੇ ਯਹੋਵਾਹ ਤੋਂ ਮਦਦ ਮੰਗ ਸਕਦੇ ਹਾਂ ਅਤੇ ਦੱਸ ਸਕਦੇ ਹਾਂ ਕਿ ਸਾਡੇ ’ਤੇ ਕੀ ਬੀਤ ਰਹੀ ਹੈ।
12. ਦੁੱਖਾਂ ਦੇ ਬਾਵਜੂਦ ਵੀ ਅੱਨਾ ਨੂੰ ਦਿਲਾਸਾ ਕਿਵੇਂ ਮਿਲਿਆ?
12 ਬੇਔਲਾਦ ਹੋਣ ਕਰਕੇ, ਜੀਵਨ ਸਾਥੀ ਦੀ ਮੌਤ ਦਾ ਗਮ ਸਹਿਣ ਕਰਕੇ ਜਾਂ ਕਿਸੇ ਵੀ ਮੁਸ਼ਕਲ ਕਰਕੇ ਅਸੀਂ ਸ਼ਾਇਦ ਨਿਰਾਸ਼ਾ ਦੇ ਸਮੁੰਦਰ ਵਿਚ ਡੁੱਬ ਜਾਈਏ। ਪਰ ਅਸੀਂ ਫਿਰ ਵੀ ਦਿਲਾਸਾ ਪਾ ਸਕਦੇ ਹਾਂ। ਅੱਨਾ ਦੀ ਮਿਸਾਲ ਬਾਰੇ ਸੋਚੋ ਜੋ ਯਿਸੂ ਦੇ ਜ਼ਮਾਨੇ ਵਿਚ ਰਹਿੰਦੀ ਸੀ। ਵਿਆਹ ਤੋਂ ਸੱਤ ਸਾਲ ਬਾਅਦ ਹੀ ਅੱਨਾ ਦਾ ਪਤੀ ਗੁਜ਼ਰ ਗਿਆ। ਇਹ ਵੀ ਹੋ ਸਕਦਾ ਹੈ ਕਿ ਅੱਨਾ ਬੇਔਲਾਦ ਸੀ। ਪਰ ਕਿਸ ਗੱਲ ਨੇ ਉਸ ਨੂੰ ਨਿਰਾਸ਼ਾ ਦੇ ਸਮੁੰਦਰ ਵਿਚ ਡੁੱਬਣ ਤੋਂ ਬਚਾਇਆ? ਲੂਕਾ 2:37 ਦੱਸਦਾ ਹੈ: “ਉਹ ਹਮੇਸ਼ਾ ਮੰਦਰ ਵਿਚ ਆਉਂਦੀ ਸੀ ਅਤੇ ਦਿਨ-ਰਾਤ ਭਗਤੀ ਵਿਚ ਲੀਨ ਰਹਿੰਦੀ ਸੀ, ਨਾਲੇ ਵਰਤ ਰੱਖਦੀ ਅਤੇ ਫ਼ਰਿਆਦ ਕਰਦੀ ਹੁੰਦੀ ਸੀ।” 84 ਸਾਲਾਂ ਦੀ ਉਮਰ ਵਿਚ ਵੀ ਉਸ ਨੇ ਮੰਦਰ ਜਾਣਾ ਨਹੀਂ ਛੱਡਿਆ। ਇਨ੍ਹਾਂ ਸਾਰੀਆਂ ਗੱਲਾਂ ਕਰਕੇ ਅੱਨਾ ਨੂੰ ਆਪਣੇ ਦੁੱਖਾਂ ਵਿਚ ਦਿਲਾਸਾ ਅਤੇ ਖ਼ੁਸ਼ੀ ਮਿਲੀ।
13. ਜਦੋਂ ਅਸੀਂ ਘਰਦਿਆਂ ਕਰਕੇ ਨਿਰਾਸ਼ ਹੁੰਦੇ ਹਾਂ, ਤਾਂ ਸੱਚੇ ਦੋਸਤ ਸਾਨੂੰ ਕਿਵੇਂ ਦਿਲਾਸਾ ਦੇ ਸਕਦੇ ਹਨ?
13 ਅਸੀਂ ਮੰਡਲੀ ਵਿਚ ਸੱਚੇ ਦੋਸਤਾਂ ਤੋਂ ਵੀ ਦਿਲਾਸਾ ਪਾ ਸਕਦੇ ਹਾਂ। (ਕਹਾ. 18:24) ਪੋਲਾ ਸਿਰਫ਼ ਪੰਜ ਸਾਲਾਂ ਦੀ ਸੀ ਜਦੋਂ ਉਸ ਦੀ ਮੰਮੀ ਨੇ ਯਹੋਵਾਹ ਦੀ ਸੇਵਾ ਕਰਨੀ ਛੱਡ ਦਿੱਤੀ। ਉਹ ਬਹੁਤ ਦੁਖੀ ਰਹਿਣ ਲੱਗੀ ਅਤੇ ਇਸ ਦੁੱਖ ਤੋਂ ਬਾਹਰ ਆਉਣਾ ਉਸ ਲਈ ਬਹੁਤ ਔਖਾ ਸੀ। ਪਰ ਐਨ ਨਾਂ ਦੀ ਰੈਗੂਲਰ ਪਾਇਨੀਅਰ ਭੈਣ ਨੇ ਪੋਲਾ ਨੂੰ ਹੌਸਲਾ ਦਿੱਤਾ ਅਤੇ ਉਸ ਨਾਲ ਬਾਈਬਲ ਅਧਿਐਨ ਕਰਨਾ ਸ਼ੁਰੂ ਕੀਤਾ। ਪੋਲਾ ਕਹਿੰਦੀ ਹੈ ਕਿ “ਭਾਵੇਂ ਐਨ ਮੇਰੀ ਰਿਸ਼ਤੇਦਾਰ ਨਹੀਂ ਸੀ, ਫਿਰ ਵੀ ਉਸ ਨੇ ਮੇਰੀ ਬਹੁਤ ਪਰਵਾਹ ਕੀਤੀ। ਉਸ ਦੀ ਮਦਦ ਨਾਲ ਮੈਂ ਯਹੋਵਾਹ ਦੀ ਸੇਵਾ ਕਰਦੀ ਰਹਿ ਸਕੀ।” ਹੁਣ ਪੋਲਾ ਦੀ ਮੰਮੀ ਸੱਚਾਈ ਵਿਚ ਵਾਪਸ ਆ ਗਈ ਹੈ ਅਤੇ ਪੋਲਾ ਬਹੁਤ ਜ਼ਿਆਦਾ ਖ਼ੁਸ਼ ਹੈ। ਐਨ ਵੀ ਬਹੁਤ ਖ਼ੁਸ਼ ਹੈ ਕਿ ਉਸ ਨੇ ਯਹੋਵਾਹ ਦੀ ਸੇਵਾ ਕਰਨ ਵਿਚ ਪੋਲਾ ਦੀ ਮਦਦ ਕੀਤੀ।
14. ਦੂਸਰਿਆਂ ਦਾ ਭਲਾ ਕਰ ਕੇ ਸਾਨੂੰ ਕਿਵੇਂ ਦਿਲਾਸਾ ਮਿਲਦਾ ਹੈ?
14 ਅਸੀਂ ਅਕਸਰ ਆਪਣੇ ਦੁੱਖ ਭੁੱਲ ਜਾਂਦੇ ਹਾਂ, ਜਦੋਂ ਅਸੀਂ ਦੂਸਰਿਆਂ ਦੀ ਭਲਾਈ ਕਰਨ ਵਿਚ ਰੁੱਝੇ ਰਹਿੰਦੇ ਹਾਂ। ਮਿਸਾਲ ਲਈ, ਬਹੁਤ ਸਾਰੀਆਂ ਕੁਆਰੀਆਂ ਅਤੇ ਵਿਆਹੀਆਂ ਭੈਣਾਂ ਨੇ ਅਜ਼ਮਾ ਕੇ ਦੇਖਿਆ ਹੈ ਕਿ ਦੂਸਰਿਆਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਕੇ ਖ਼ੁਸ਼ੀ ਮਿਲਦੀ ਹੈ ਕਿਉਂਕਿ ਇਸ ਤਰ੍ਹਾਂ ਉਹ ਯਹੋਵਾਹ ਨਾਲ ਮਿਲ ਕੇ ਫ਼ਿਲਿ. 2:4) ਪੌਲੁਸ ਰਸੂਲ ਸਾਡੇ ਲਈ ਬਹੁਤ ਵਧੀਆ ਮਿਸਾਲ ਹੈ। “ਜਿਵੇਂ ਮਾਂ ਆਪਣੇ ਦੁੱਧ ਚੁੰਘਦੇ ਬੱਚਿਆਂ ਦੀ ਪਿਆਰ ਨਾਲ ਦੇਖ-ਭਾਲ ਕਰਦੀ ਹੈ” ਅਤੇ ਇਕ “ਪਿਤਾ ਆਪਣੇ ਬੱਚਿਆਂ” ਨੂੰ ਹੌਸਲਾ ਦਿੰਦਾ ਹੈ ਉਸੇ ਤਰ੍ਹਾਂ ਪੌਲੁਸ ਨੇ ਵੀ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਦਿਲਾਸਾ ਤੇ ਹੌਸਲਾ ਦਿੱਤਾ।
ਪਰਿਵਾਰ ਨੂੰ ਦਿਲਾਸਾ
15. ਬੱਚਿਆਂ ਨੂੰ ਯਹੋਵਾਹ ਬਾਰੇ ਸਿਖਾਉਣ ਦੀ ਜ਼ਿੰਮੇਵਾਰੀ ਕਿਸ ਦੀ ਹੈ?
15 ਅਸੀਂ ਮੰਡਲੀ ਵਿਚ ਆਉਂਦੇ ਪਰਿਵਾਰਾਂ ਨੂੰ ਕਿਵੇਂ ਦਿਲਾਸਾ ਦੇ ਸਕਦੇ ਹਾਂ? ਹੋ ਸਕਦਾ ਹੈ ਕਿ ਜਿਨ੍ਹਾਂ ਨੇ ਨਵੀਂ-ਨਵੀਂ ਸੱਚਾਈ ਸਿੱਖੀ ਹੈ ਉਹ ਸਾਡੇ ਤੋਂ ਮਦਦ ਮੰਗਣ। ਸ਼ਾਇਦ ਉਹ ਸਾਨੂੰ ਆਪਣੇ ਬੱਚਿਆਂ ਨੂੰ ਸੱਚਾਈ ਸਿਖਾਉਣ ਜਾਂ ਇੱਥੋਂ ਤਕ ਕਿ ਉਨ੍ਹਾਂ ਨੂੰ ਬਾਈਬਲ ਅਧਿਐਨ ਕਰਾਉਣ ਲਈ ਵੀ ਕਹਿਣ। ਪਰ ਬਾਈਬਲ ਕਹਿੰਦੀ ਹੈ ਕਿ ਯਹੋਵਾਹ ਨੇ ਬੱਚਿਆਂ ਦੀ ਪਰਵਰਿਸ਼ ਕਰਨ ਅਤੇ ਸੱਚਾਈ ਸਿਖਾਉਣ ਦੀ ਜ਼ਿੰਮੇਵਾਰੀ ਮਾਪਿਆਂ ਨੂੰ ਦਿੱਤੀ ਹੈ। (ਕਹਾ. 23:22; ਅਫ਼. 6:1-4) ਕਦੀ-ਕਦੀ ਮਾਪਿਆਂ ਨੂੰ ਭੈਣਾਂ-ਭਰਾਵਾਂ ਤੋਂ ਮਦਦ ਲੈਣੀ ਪੈਂਦੀ ਹੈ, ਪਰ ਬਹੁਤ ਜ਼ਰੂਰੀ ਹੈ ਕਿ ਮਾਪੇ ਖ਼ੁਦ ਆਪਣੇ ਬੱਚਿਆਂ ਨੂੰ ਸਿਖਾਉਣ। ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਨਾ ਚਾਹੀਦਾ ਹੈ।
16. ਦੂਸਰਿਆਂ ਦੇ ਬੱਚਿਆਂ ਦੀ ਮਦਦ ਕਰਦਿਆਂ ਸਾਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?
16 ਜਦੋਂ ਮਾਪੇ ਸਾਨੂੰ ਆਪਣੇ ਬੱਚਿਆਂ ਨਾਲ ਬਾਈਬਲ ਅਧਿਐਨ ਕਰਨ ਨੂੰ ਕਹਿਣ, ਤਾਂ ਸਾਨੂੰ ਮਾਪਿਆਂ ਦਾ ਅਧਿਕਾਰ ਨਹੀਂ ਲੈ ਲੈਣਾ ਚਾਹੀਦਾ। ਕਦੀ-ਕਦੀ ਅਸੀਂ ਉਨ੍ਹਾਂ ਬੱਚਿਆਂ ਨੂੰ ਵੀ ਅਧਿਐਨ ਕਰਾਉਂਦੇ ਹਾਂ, ਜਿਨ੍ਹਾਂ ਦੇ ਮਾਪੇ ਸੱਚਾਈ ਵਿਚ ਨਹੀਂ ਹਨ। ਸਮਝਦਾਰੀ ਦੀ ਗੱਲ ਹੋਵੇਗੀ ਕਿ ਅਸੀਂ ਬੱਚਿਆਂ ਨੂੰ ਉਨ੍ਹਾਂ ਦੇ ਘਰ ਵਿਚ ਮਾਪਿਆਂ ਦੇ ਹੁੰਦਿਆਂ ਜਾਂ ਕਿਸੇ ਸਮਝਦਾਰ ਮਸੀਹੀ ਨਾਲ ਅਧਿਐਨ ਕਰਾਈਏ। ਜਾਂ ਫਿਰ ਕਿਸੇ ਜਨਤਕ ਥਾਂ ’ਤੇ ਅਧਿਐਨ ਕਰਾਈਏ। ਇਸ ਸਲਾਹ ਨੂੰ ਮੰਨ ਕੇ ਅਸੀਂ ਅਜਿਹੇ ਦੋਸ਼ ਤੋਂ ਬਚਾਂਗੇ ਕਿ ਅਸੀਂ ਉਨ੍ਹਾਂ ਦੇ ਬੱਚਿਆਂ ਨਾਲ ਕੁਝ ਗ਼ਲਤ ਕੀਤਾ ਹੈ। ਸ਼ਾਇਦ ਸਮੇਂ ਦੇ ਬੀਤਣ ਨਾਲ ਯਹੋਵਾਹ ਬਾਰੇ ਬੱਚਿਆਂ ਨੂੰ ਸਿਖਾਉਣ ਦੀ ਜ਼ਿੰਮੇਵਾਰ ਮਾਪੇ ਆਪ ਹੀ ਲੈ ਲੈਣ।
17. ਬੱਚੇ ਆਪਣੇ ਘਰਦਿਆਂ ਨੂੰ ਕਿਵੇਂ ਦਿਲਾਸਾ ਦੇ ਸਕਦੇ ਹਨ?
17 ਯਹੋਵਾਹ ਨੂੰ ਪਿਆਰ ਕਰਨ ਵਾਲੇ ਬੱਚੇ ਆਪਣੇ ਪਰਿਵਾਰ ਦੇ ਜੀਆਂ ਨੂੰ ਦਿਲਾਸਾ ਦੇ ਸਕਦੇ ਹਨ। ਉਹ ਕਿਵੇਂ? ਆਪਣੇ ਮਾਪਿਆਂ ਦਾ ਆਦਰ ਕਰ ਕੇ ਅਤੇ ਘਰ ਦੇ ਕਈ ਕੰਮਾਂ ਵਿਚ ਉਨ੍ਹਾਂ ਦੀ ਮਦਦ ਕਰ ਕੇ। ਜਦੋਂ ਬੱਚੇ ਯਹੋਵਾਹ ਪ੍ਰਤੀ ਵਫ਼ਾਦਾਰ ਰਹਿੰਦੇ ਹਨ, ਤਾਂ ਉਨ੍ਹਾਂ ਦੇ ਘਰਦਿਆਂ ਨੂੰ ਬਹੁਤ ਹੌਸਲਾ ਮਿਲਦਾ ਹੈ। ਜਲ-ਪਰਲੋ ਤੋਂ ਪਹਿਲਾਂ ਯਹੋਵਾਹ ਦੇ ਸੇਵਕ ਲਾਮਕ ਨੇ ਆਪਣੇ ਮੁੰਡੇ ਨੂਹ ਬਾਰੇ ਕਿਹਾ: “ਇਹ ਸਾਨੂੰ ਸਾਡੀ ਮਿਹਨਤ ਤੋਂ ਅਰ ਸਾਡੇ ਹੱਥਾਂ ਦੀ ਸਖਤ ਕਮਾਈ ਤੋਂ ਜਿਹੜੀ ਜ਼ਮੀਨ ਦੇ ਕਾਰਨ ਸਾਡੇ ਉੱਤੇ ਆਈ ਹੋਈ ਹੈ ਜਿਸ ਉੱਤੇ ਯਹੋਵਾਹ ਦਾ ਸਰਾਪ ਪਿਆ ਹੋਇਆ ਹੈ ਸ਼ਾਂਤ ਦੇਵੇਗਾ।” ਇਹ ਭਵਿੱਖਬਾਣੀ ਜਲ-ਪਰਲੋ ਤੋਂ ਬਾਅਦ ਪੂਰੀ ਹੋਈ, ਜਦੋਂ ਯਹੋਵਾਹ ਨੇ ਜ਼ਮੀਨ ਨੂੰ ਦਿੱਤਾ ਸਰਾਪ ਹਟਾ ਦਿੱਤਾ। (ਉਤ. 5:29; 8:21) ਅੱਜ ਵੀ ਬੱਚੇ ਯਹੋਵਾਹ ਪ੍ਰਤੀ ਵਫ਼ਾਦਾਰ ਰਹਿ ਕੇ ਆਪਣੇ ਪਰਿਵਾਰ ਨੂੰ ਦਿਲਾਸਾ ਦੇ ਸਕਦੇ ਹਨ। ਉਹ ਅੱਜ ਅਤੇ ਕੱਲ੍ਹ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਆਪਣੇ ਘਰਦਿਆਂ ਦੀ ਮਦਦ ਕਰ ਸਕਦੇ ਹਨ।
18. ਮੁਸੀਬਤਾਂ ਝੱਲਣ ਵਿਚ ਕਿਹੜੀਆਂ ਗੱਲਾਂ ਸਾਡੀ ਮਦਦ ਕਰ ਸਕਦੀਆਂ ਹਨ?
18 ਅੱਜ ਲੱਖਾਂ ਹੀ ਯਹੋਵਾਹ ਦੇ ਗਵਾਹ ਦਿਲਾਸਾ ਪਾ ਰਹੇ ਹਨ। ਕਿਵੇਂ? ਬਾਈਬਲ ਦੀਆਂ ਮਿਸਾਲਾਂ ’ਤੇ ਸੋਚ-ਵਿਚਾਰ ਕਰ ਕੇ, ਪ੍ਰਾਰਥਨਾ ਕਰ ਕੇ ਅਤੇ ਮੰਡਲੀ ਵਿਚ ਸੱਚੇ ਦੋਸਤ ਬਣਾ ਕੇ। (ਜ਼ਬੂਰਾਂ ਦੀ ਪੋਥੀ 145:18, 19 ਪੜ੍ਹੋ।) ਅਸੀਂ ਜਾਣਦੇ ਹਾਂ ਕਿ ਯਹੋਵਾਹ ਜ਼ਰੂਰ ਸਾਨੂੰ ਦਿਲਾਸਾ ਦੇਵੇਗਾ ਅਤੇ ਕਿਸੇ ਵੀ ਮੁਸੀਬਤ ਨੂੰ ਝੱਲਣ ਵਿਚ ਸਾਡਾ ਸਾਥ ਦੇਵੇਗਾ।