ਯਹੋਵਾਹ ਦੀ ਵਡਿਆਈ ਕਰਨ ਲਈ ਆਪਣਾ “ਚਾਨਣ ਚਮਕਾਓ”
‘ਆਪਣਾ ਚਾਨਣ ਲੋਕਾਂ ਸਾਮ੍ਹਣੇ ਚਮਕਾਓ, ਤਾਂਕਿ ਉਹ ਤੁਹਾਡੇ ਪਿਤਾ ਦੀ ਵਡਿਆਈ ਕਰਨ।’—ਮੱਤੀ 5:16.
ਗੀਤ: 47, 9
1. ਸਾਡੇ ਕੋਲ ਖ਼ੁਸ਼ ਹੋਣ ਦਾ ਕਿਹੜਾ ਖ਼ਾਸ ਕਾਰਨ ਹੈ?
ਅਸੀਂ ਕਿੰਨੇ ਖ਼ੁਸ਼ ਹਾਂ ਕਿ ਪਰਮੇਸ਼ੁਰ ਦੇ ਸੇਵਕ ਪੂਰੀ ਦੁਨੀਆਂ ਵਿਚ ਆਪਣਾ ਚਾਨਣ ਚਮਕਾ ਰਹੇ ਹਨ! ਪਿਛਲੇ ਸਾਲ, ਯਹੋਵਾਹ ਦੇ ਸੇਵਕਾਂ ਨੇ ਇਕ ਕਰੋੜ ਤੋਂ ਜ਼ਿਆਦਾ ਬਾਈਬਲ ਅਧਿਐਨ ਕਰਵਾਏ। ਦਿਲਚਸਪੀ ਰੱਖਣ ਵਾਲੇ ਲੱਖਾਂ ਹੀ ਨਵੇਂ ਲੋਕ ਮਸੀਹ ਦੀ ਮੌਤ ਦੀ ਯਾਦਗਾਰ ਵਿਚ ਹਾਜ਼ਰ ਹੋਏ ਅਤੇ ਉਨ੍ਹਾਂ ਨੇ ਯਹੋਵਾਹ ਦੇ ਪਿਆਰ ਭਰੇ ਪ੍ਰਬੰਧ ਰਿਹਾਈ ਦੀ ਕੀਮਤ ਬਾਰੇ ਸਿੱਖਿਆ।—1 ਯੂਹੰ. 4:9.
2, 3. (ੳ) ਸਾਨੂੰ ਕਿਹੜੀ ਗੱਲ ‘ਚਾਨਣ ਵਾਂਗ ਚਮਕਣ’ ਤੋਂ ਨਹੀਂ ਰੋਕ ਸਕਦੀ? (ਅ) ਇਸ ਲੇਖ ਵਿਚ ਅਸੀਂ ਕਿਹੜੀਆਂ ਗੱਲਾਂ ’ਤੇ ਗੌਰ ਕਰਾਂਗੇ?
2 ਪੂਰੀ ਦੁਨੀਆਂ ਵਿਚ ਯਹੋਵਾਹ ਦੇ ਗਵਾਹ ਬਹੁਤ ਸਾਰੀਆਂ ਅਲੱਗ-ਅਲੱਗ ਬੋਲੀਆਂ ਬੋਲਦੇ ਹਨ। ਪਰ ਇਹ ਗੱਲ ਸਾਨੂੰ ਇਕ ਪਰਿਵਾਰ ਵਜੋਂ ਮਿਲ ਕੇ ਯਹੋਵਾਹ ਦੀ ਵਡਿਆਈ ਕਰਨ ਤੋਂ ਨਹੀਂ ਰੋਕ ਸਕਦੀ। (ਪ੍ਰਕਾ. 7:9) ਚਾਹੇ ਅਸੀਂ ਕੋਈ ਵੀ ਬੋਲੀ ਬੋਲਦੇ ਹਾਂ ਜਾਂ ਕਿਤੇ ਵੀ ਰਹਿੰਦੇ ਹਾਂ, ਪਰ ਫਿਰ ਵੀ ਅਸੀਂ “ਦੁਨੀਆਂ ਵਿਚ ਚਾਨਣ ਵਾਂਗ ਚਮਕ” ਸਕਦੇ ਹਾਂ।—ਫ਼ਿਲਿ. 2:15.
3 ਸਾਡੀ ਸੇਵਕਾਈ, ਮਸੀਹੀ ਏਕਤਾ ਅਤੇ ਖ਼ਬਰਦਾਰ ਰਹਿਣ ਵਾਲੇ ਰਵੱਈਏ ਨਾਲ ਯਹੋਵਾਹ ਦੀ ਵਡਿਆਈ ਹੁੰਦੀ ਹੈ। ਅਸੀਂ ਇਨ੍ਹਾਂ ਤਿੰਨਾਂ ਮਾਮਲਿਆਂ ਮੱਤੀ 5:14-16 ਪੜ੍ਹੋ।
ਵਿਚ ਆਪਣਾ ਚਾਨਣ ਕਿਵੇਂ ਚਮਕਾ ਸਕਦੇ ਹਾਂ?—ਯਹੋਵਾਹ ਦੀ ਭਗਤੀ ਕਰਨ ਵਿਚ ਦੂਜਿਆਂ ਦੀ ਮਦਦ ਕਰੋ
4, 5. (ੳ) ਪ੍ਰਚਾਰ ਕਰਨ ਤੋਂ ਇਲਾਵਾ, ਅਸੀਂ ਆਪਣਾ ਚਾਨਣ ਕਿਵੇਂ ਚਮਕਾ ਸਕਦੇ ਹਾਂ? (ਅ) ਪਿਆਰ ਨਾਲ ਪੇਸ਼ ਆਉਣ ਦੇ ਕਿਹੜੇ ਚੰਗੇ ਨਤੀਜੇ ਨਿਕਲਦੇ ਹਨ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
4 ਖ਼ਾਸ ਤੌਰ ਤੇ ਅਸੀਂ ਪ੍ਰਚਾਰ ਕਰ ਕੇ ਅਤੇ ਚੇਲੇ ਬਣਾ ਕੇ ਆਪਣਾ ਚਾਨਣ ਚਮਕਾ ਸਕਦੇ ਹਾਂ। (ਮੱਤੀ 28:19,20) ਪਹਿਰਾਬੁਰਜ 1 ਜੂਨ 1925 (ਅੰਗ੍ਰੇਜ਼ੀ) ਵਿਚ ਛਪੇ ਲੇਖ “ਹਨੇਰੇ ਵਿਚ ਚਮਕਦੀ ਰੋਸ਼ਨੀ” ਵਿਚ ਦੱਸਿਆ ਗਿਆ ਸੀ ਕਿ ਅੰਤ ਦੇ ਦਿਨਾਂ ਵਿਚ ਜੇ ਕੋਈ “ਆਪਣਾ ਚਾਨਣ ਚਮਕਾਉਣ ਦਾ ਮੌਕਾ ਹੱਥੋਂ ਗੁਆ ਦਿੰਦਾ ਹੈ,” ਤਾਂ ਉਹ ਪ੍ਰਭੂ ਦਾ ਵਫ਼ਾਦਾਰ ਨਹੀਂ ਰਹਿ ਸਕਦਾ। ਇਸ ਲੇਖ ਵਿਚ ਇਹ ਵੀ ਕਿਹਾ ਗਿਆ ਹੈ: “ਉਸ ਨੂੰ ਧਰਤੀ ਦੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾ ਕੇ ਅਤੇ ਯਹੋਵਾਹ ਦੇ ਧਰਮੀ ਮਿਆਰਾਂ ਮੁਤਾਬਕ ਜ਼ਿੰਦਗੀ ਜੀ ਕੇ ਆਪਣਾ ਚਾਨਣ ਚਮਕਾਉਣਾ ਚਾਹੀਦਾ ਹੈ।” ਪ੍ਰਚਾਰ ਕਰਨ ਤੋਂ ਇਲਾਵਾ, ਅਸੀਂ ਆਪਣੇ ਚਾਲ-ਚਲਣ ਰਾਹੀਂ ਯਹੋਵਾਹ ਦੀ ਵਡਿਆਈ ਕਰ ਸਕਦੇ ਹਾਂ। ਜਦੋਂ ਅਸੀਂ ਪ੍ਰਚਾਰ ਕਰਦੇ ਹਾਂ, ਤਾਂ ਲੋਕ ਸਾਨੂੰ ਬਹੁਤ ਧਿਆਨ ਨਾਲ ਦੇਖਦੇ ਹਨ। ਜਦੋਂ ਅਸੀਂ ਮੁਸਕਰਾ ਕੇ ਉਨ੍ਹਾਂ ਨੂੰ ਨਮਸਤੇ ਕਹਿੰਦੇ ਹਾਂ, ਤਾਂ ਇਹ ਗੱਲ ਉਨ੍ਹਾਂ ਦੀ ਮਦਦ ਕਰੇਗੀ ਕਿ ਉਹ ਸਾਡੇ ਬਾਰੇ ਅਤੇ ਸਾਡੇ ਪਰਮੇਸ਼ੁਰ ਬਾਰੇ ਚੰਗਾ ਸੋਚਣ ਜਿਸ ਦੀ ਅਸੀਂ ਭਗਤੀ ਕਰਦੇ ਹਾਂ।
5 ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਜਦ ਤੁਸੀਂ ਕਿਸੇ ਦੇ ਘਰ ਜਾਓ, ਤਾਂ ਘਰ ਦੇ ਜੀਆਂ ਨੂੰ ਨਮਸਕਾਰ ਕਰੋ।” (ਮੱਤੀ 10:12) ਜਿਸ ਇਲਾਕੇ ਵਿਚ ਯਿਸੂ ਪ੍ਰਚਾਰ ਕਰਦਾ ਸੀ, ਉੱਥੇ ਅਜਨਬੀਆਂ ਦਾ ਆਪਣੇ ਘਰਾਂ ਵਿਚ ਸੁਆਗਤ ਕਰਨ ਦਾ ਰਿਵਾਜ ਸੀ। ਅੱਜ ਬਹੁਤ ਸਾਰੀਆਂ ਥਾਵਾਂ ’ਤੇ ਇਸ ਤਰ੍ਹਾਂ ਦਾ ਰਿਵਾਜ ਨਹੀਂ ਰਿਹਾ। ਲੋਕ ਅਜਨਬੀਆਂ ਨੂੰ ਆਪਣੇ ਦਰਵਾਜ਼ੇ ’ਤੇ ਦੇਖ ਕੇ ਅਕਸਰ ਘਬਰਾ ਜਾਂਦੇ ਜਾਂ ਪਰੇਸ਼ਾਨ ਹੋ ਜਾਂਦੇ ਹਨ। ਪਰ ਜੇ ਅਸੀਂ ਪਿਆਰ ਅਤੇ ਦੋਸਤਾਨਾ ਤਰੀਕੇ ਨਾਲ ਪੇਸ਼ ਆਉਂਦੇ ਹਾਂ, ਤਾਂ ਉਹ ਸ਼ਾਇਦ ਪਰੇਸ਼ਾਨ ਨਾ ਹੋਣ। ਰੇੜ੍ਹੀ ਵਰਤ ਕੇ ਪ੍ਰਚਾਰ ਕਰਦਿਆਂ ਕੀ ਤੁਸੀਂ ਗੌਰ ਕੀਤਾ ਕਿ ਜੇ ਤੁਸੀਂ ਮੁਸਕਰਾ ਕੇ ਲੋਕਾਂ ਨੂੰ ਨਮਸਤੇ ਕਹਿੰਦੇ ਹੋ, ਤਾਂ ਉਹ ਬਿਨਾਂ ਹਿਚਕਿਚਾਏ ਰੇੜ੍ਹੀ ’ਤੇ ਆ ਕੇ ਪ੍ਰਕਾਸ਼ਨ ਲੈ ਲੈਂਦੇ ਹਨ? ਉਹ ਤਾਂ ਸ਼ਾਇਦ ਗੱਲ ਵੀ ਕਰਨੀ ਚਾਹੁਣ।
6. ਇਕ ਬਜ਼ੁਰਗ ਜੋੜੇ ਨੇ ਪ੍ਰਚਾਰ ਕਰਨ ਲਈ ਕੀ ਕੀਤਾ?
6 ਇੰਗਲੈਂਡ ਵਿਚ ਰਹਿਣ ਵਾਲਾ ਇਕ ਬਜ਼ੁਰਗ ਜੋੜਾ ਸਿਹਤ ਖ਼ਰਾਬ ਰਹਿਣ ਕਰਕੇ ਪਹਿਲਾਂ ਵਾਂਗ ਘਰ-ਘਰ ਪ੍ਰਚਾਰ ਨਹੀਂ ਕਰ ਸਕਦਾ ਸੀ। ਇਸ ਲਈ ਉਨ੍ਹਾਂ ਨੇ ਆਪਣੇ ਘਰ ਦੇ ਬਾਹਰ ਮੇਜ਼ ’ਤੇ ਪ੍ਰਕਾਸ਼ਨ ਰੱਖ ਲਏ। ਉਹ ਇਕ ਸਕੂਲ ਦੇ ਨੇੜੇ ਰਹਿੰਦੇ ਸਨ। ਇਸ ਲਈ ਉਨ੍ਹਾਂ ਨੇ ਮੇਜ਼ ’ਤੇ ਉਹ ਪ੍ਰਕਾਸ਼ਨ ਰੱਖੇ ਜੋ ਮਾਪਿਆਂ ਦਾ ਧਿਆਨ ਖਿੱਚ ਸਕਦੇ ਸਨ। ਜਦੋਂ ਮਾਪੇ ਬੱਚਿਆਂ ਨੂੰ ਸਕੂਲੋਂ ਲੈਣ ਆਉਂਦੇ ਸਨ, ਤਾਂ ਕੁਝ ਮਾਪਿਆਂ ਨੇ ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ, ਭਾਗ 1 ਤੇ 2 (ਅੰਗ੍ਰੇਜ਼ੀ) ਦੇ ਨਾਲ-ਨਾਲ ਬਰੋਸ਼ਰ ਵੀ ਲਏ। ਉਨ੍ਹਾਂ ਦੀ ਮੰਡਲੀ ਦੀ ਇਕ ਪਾਇਨੀਅਰ ਭੈਣ ਅਕਸਰ ਉਨ੍ਹਾਂ ਨਾਲ ਉੱਥੇ ਪ੍ਰਚਾਰ ਕਰਨ ਆ ਜਾਂਦੀ ਸੀ। ਮਾਪਿਆਂ ਨੇ ਦੇਖਿਆ ਕਿ ਭੈਣ ਦੋਸਤਾਨਾ ਤਰੀਕੇ ਨਾਲ ਪੇਸ਼ ਆਉਂਦੀ ਸੀ ਅਤੇ ਬਜ਼ੁਰਗ ਜੋੜਾ ਦਿਲੋਂ ਦੂਜਿਆਂ ਦੀ ਮਦਦ ਕਰਨੀ ਚਾਹੁੰਦਾ ਸੀ। ਇਕ ਪਿਤਾ ਨੇ ਤਾਂ ਬਾਈਬਲ ਅਧਿਐਨ ਕਰਨਾ ਵੀ ਸ਼ੁਰੂ ਕਰ ਦਿੱਤਾ।
7. ਤੁਸੀਂ ਆਪਣੇ ਇਲਾਕੇ ਵਿਚ ਰਹਿਣ ਵਾਲੇ ਸ਼ਰਨਾਰਥੀਆਂ ਦੀ ਮਦਦ ਕਿਵੇਂ ਕਰ ਸਕਦੇ ਹੋ?
7 ਹਾਲ ਹੀ ਵਿਚ ਬਹੁਤ ਸਾਰੇ ਲੋਕਾਂ ਨੂੰ ਆਪਣਾ ਦੇਸ਼ ਛੱਡ ਕੇ ਹੋਰ ਦੇਸ਼ਾਂ ਨੂੰ ਭੱਜਣਾ ਪਿਆ ਹੈ, ਉੱਥੇ ਉਹ ਸ਼ਰਨਾਰਥੀਆਂ ਵਜੋਂ ਰਹਿੰਦੇ ਹਨ। ਤੁਸੀਂ ਆਪਣੇ ਇਲਾਕੇ ਵਿਚ ਰਹਿ ਰਹੇ ਸ਼ਰਨਾਰਥੀਆਂ ਦੀ ਯਹੋਵਾਹ ਨੂੰ ਜਾਣਨ ਵਿਚ ਮਦਦ ਕਿਵੇਂ ਕਰ ਸਕਦੇ ਹੋ? ਪਹਿਲਾ, ਤੁਸੀਂ ਸਿੱਖ ਸਕਦੇ ਹੋ ਕਿ ਉਨ੍ਹਾਂ ਦੀ ਬੋਲੀ ਵਿਚ ਨਮਸਤੇ ਕਿਵੇਂ ਕਹੀ ਜਾਂਦੀ ਹੈ। ਇਸ ਤੋਂ ਇਲਾਵਾ, ਤੁਸੀਂ JW Language ਐਪ ਤੋਂ ਕੁਝ ਵਾਕ ਸਿੱਖ ਸਕਦੇ ਹੋ ਜਿਸ ਕਰਕੇ ਉਹ ਸ਼ਾਇਦ ਤੁਹਾਡੇ ਨਾਲ ਗੱਲ ਕਰਨੀ ਚਾਹੁਣ। ਫਿਰ ਤੁਸੀਂ ਉਨ੍ਹਾਂ ਨੂੰ jw.org ਤੋਂ ਉਨ੍ਹਾਂ ਦੀ ਬੋਲੀ ਵਿਚ ਉਪਲਬਧ ਕੁਝ ਵੀਡੀਓ ਅਤੇ ਪ੍ਰਕਾਸ਼ਨ ਦਿਖਾ ਸਕਦੇ ਹੋ।—ਬਿਵ. 10:19.
8, 9. (ੳ) ਹਫ਼ਤੇ ਦੌਰਾਨ ਹੋਣ ਵਾਲੀਆਂ ਸਭਾਵਾਂ ਤੋਂ ਸਾਡੀ ਮਦਦ ਕਿਵੇਂ ਹੁੰਦੀ ਹੈ? (ਅ) ਮਾਪੇ ਆਪਣੇ ਬੱਚਿਆਂ ਨੂੰ ਸਭਾਵਾਂ ਵਿਚ ਹੋਰ ਵਧੀਆ ਢੰਗ ਨਾਲ ਜਵਾਬ ਦੇਣੇ ਕਿਵੇਂ ਸਿਖਾ ਸਕਦੇ ਹਨ?
8 ਅਸਰਦਾਰ ਤਰੀਕੇ ਨਾਲ ਪ੍ਰਚਾਰ ਕਰਨ ਲਈ ਯਹੋਵਾਹ ਨੇ ਸਾਨੂੰ ਸਭ ਕੁਝ ਦਿੱਤਾ ਹੈ। ਮਿਸਾਲ ਲਈ, ਅਸੀਂ ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਤੋਂ
ਜੋ ਵੀ ਸਿੱਖਦੇ ਹਾਂ, ਉਸ ਕਰਕੇ ਅਸੀਂ ਹੋਰ ਭਰੋਸੇ ਨਾਲ ਦੁਬਾਰਾ ਮੁਲਾਕਾਤ ਅਤੇ ਬਾਈਬਲ ਅਧਿਐਨ ਸ਼ੁਰੂ ਕਰ ਸਕਦੇ ਹਾਂ।9 ਸਭਾਵਾਂ ਵਿਚ ਆਉਣ ਵਾਲੇ ਨਵੇਂ ਲੋਕ ਬੱਚਿਆਂ ਦੇ ਜਵਾਬ ਸੁਣ ਕੇ ਅਕਸਰ ਪ੍ਰਭਾਵਿਤ ਹੁੰਦੇ ਹਨ। ਤੁਸੀਂ ਬੱਚਿਆਂ ਨੂੰ ਆਪਣੇ ਸ਼ਬਦਾਂ ਵਿਚ ਜਵਾਬ ਦੇਣਾ ਸਿਖਾ ਸਕਦੇ ਹੋ। ਜਦੋਂ ਕੁਝ ਲੋਕਾਂ ਨੇ ਬੱਚਿਆਂ ਵੱਲੋਂ ਦਿੱਤੇ ਦਿਲੋਂ ਤੇ ਸਾਦੇ ਜਿਹੇ ਜਵਾਬ ਸੁਣੇ, ਤਾਂ ਉਹ ਸੱਚਾਈ ਵੱਲ ਖਿੱਚੇ ਗਏ।—1 ਕੁਰਿੰ. 14:25.
ਏਕਤਾ ਵਧਾਓ
10. ਪਰਿਵਾਰਕ ਸਟੱਡੀ ਪਰਿਵਾਰ ਦੀ ਏਕਤਾ ਨੂੰ ਹੋਰ ਵਧਾਉਣ ਵਿਚ ਕਿਵੇਂ ਮਦਦ ਕਰਦੀ ਹੈ?
10 ਜਦੋਂ ਅਸੀਂ ਆਪਣੇ ਪਰਿਵਾਰ ਨੂੰ ਏਕਤਾ ਅਤੇ ਸ਼ਾਂਤੀ ਨਾਲ ਕੰਮ ਕਰਨਾ ਸਿਖਾਉਂਦੇ ਹਾਂ, ਤਾਂ ਇਸ ਨਾਲ ਯਹੋਵਾਹ ਦੀ ਵਡਿਆਈ ਹੁੰਦੀ ਹੈ। ਮਿਸਾਲ ਲਈ, ਜੇ ਤੁਸੀਂ ਮਾਪੇ ਹੋ, ਤਾਂ ਲਗਾਤਾਰ ਪਰਿਵਾਰਕ ਸਟੱਡੀ ਕਰੋ। ਬਹੁਤ ਸਾਰੇ ਪਰਿਵਾਰ ਇਕੱਠੇ ਮਿਲ ਕੇ ਬ੍ਰਾਡਕਾਸਟਿੰਗ ਦੇਖਦੇ ਹਨ ਅਤੇ ਬਾਅਦ ਵਿਚ ਉਹ ਇਸ ਗੱਲ ’ਤੇ ਚਰਚਾ ਕਰਦੇ ਹਨ ਕਿ ਉਹ ਸਿੱਖੀਆਂ ਗੱਲਾਂ ਨੂੰ ਕਿੱਦਾਂ ਲਾਗੂ ਕਰ ਸਕਦੇ ਹਨ। ਪਰਿਵਾਰਕ ਸਟੱਡੀ ਕਰਾਉਂਦਿਆਂ ਮਾਪਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਕ ਬੱਚੇ ਅਤੇ ਇਕ ਨੌਜਵਾਨ ਦੀਆਂ ਜ਼ਰੂਰਤਾਂ ਵਿਚ ਫ਼ਰਕ ਹੁੰਦਾ ਹੈ। ਪਰਿਵਾਰਕ ਸਟੱਡੀ ਵਿਚ ਉਨ੍ਹਾਂ ਗੱਲਾਂ ’ਤੇ ਚਰਚਾ ਕਰਨ ਦੀ ਪੂਰੀ ਕੋਸ਼ਿਸ਼ ਕਰੋ ਜਿਨ੍ਹਾਂ ਨਾਲ ਤੁਹਾਡੇ ਪਰਿਵਾਰ ਦੇ ਹਰੇਕ ਜੀਅ ਨੂੰ ਫ਼ਾਇਦਾ ਹੋ ਸਕੇ।—ਜ਼ਬੂ. 148:12, 13.
11-13. ਅਸੀਂ ਆਪਣੀ ਮੰਡਲੀ ਦੀ ਏਕਤਾ ਹੋਰ ਜ਼ਿਆਦਾ ਕਿਵੇਂ ਵਧਾ ਸਕਦੇ ਹਾਂ?
11 ਭਾਵੇਂ ਤੁਸੀਂ ਜਵਾਨ ਹੋ, ਪਰ ਤੁਸੀਂ ਹਰੇਕ ਨੂੰ ਮੰਡਲੀ ਵਿਚ ਅਹਿਮ ਮਹਿਸੂਸ ਕਰਾ ਸਕਦੇ ਹੋ। ਇੱਦਾਂ ਕਰਨ ਦਾ ਇਕ ਤਰੀਕਾ ਹੈ, ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਨਾਲ ਦੋਸਤੀ ਕਰਨੀ। ਉਨ੍ਹਾਂ ਨੂੰ ਪੁੱਛੋ ਕਿ ਇੰਨੇ ਸਾਲ ਯਹੋਵਾਹ ਦੀ ਸੇਵਾ ਕਰਦੇ ਰਹਿਣ ਵਿਚ ਕਿਸ ਗੱਲ ਨੇ ਉਨ੍ਹਾਂ ਦੀ ਮਦਦ ਕੀਤੀ। ਉਹ ਤੁਹਾਨੂੰ ਬਹੁਤ ਵਧੀਆ ਗੱਲਾਂ ਸਿਖਾ ਸਕਦੇ ਹਨ। ਇਸ ਤੋਂ ਤੁਹਾਨੂੰ ਅਤੇ ਉਨ੍ਹਾਂ ਨੂੰ ਬਹੁਤ ਹੌਸਲਾ ਮਿਲੇਗਾ। ਭਾਵੇਂ ਅਸੀਂ ਨਿਆਣੇ ਹਾਂ ਜਾਂ ਸਿਆਣੇ, ਪਰ ਅਸੀਂ ਸਾਰੇ ਜਣੇ ਕਿੰਗਡਮ ਹਾਲ ਵਿਚ ਆਉਣ ਵਾਲਿਆਂ ਦਾ ਸੁਆਗਤ ਕਰ ਸਕਦੇ ਹਾਂ। ਸਾਨੂੰ ਸਾਰਿਆਂ ਨੂੰ ਮੁਸਕਰਾ ਕੇ ਦੂਜਿਆਂ ਨੂੰ ਨਮਸਤੇ ਬੁਲਾਉਣੀ ਅਤੇ ਸੀਟ ਲੱਭਣ ਵਿਚ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਨਾਲੇ ਬਾਕੀਆਂ ਨਾਲ ਮਿਲਾਉਣਾ ਚਾਹੀਦਾ ਹੈ। ਇੱਦਾਂ ਕਰਨ ਨਾਲ ਉਹ ਓਪਰਾ ਮਹਿਸੂਸ ਨਹੀਂ ਕਰਨਗੇ।
12 ਜੇ ਤੁਹਾਨੂੰ ਪ੍ਰਚਾਰ ਲਈ ਮੀਟਿੰਗ ਕਰਾਉਣ ਦੀ ਜ਼ਿੰਮੇਵਾਰੀ ਮਿਲੀ ਹੈ, ਤਾਂ ਤੁਸੀਂ ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੇ ਹੋ ਤਾਂਕਿ ਉਹ ਆਪਣਾ ਚਾਨਣ ਚਮਕਾਉਂਦੇ ਰਹਿ ਸਕਣ। ਉਨ੍ਹਾਂ ਦੀ ਸਹੂਲਤ ਅਨੁਸਾਰ ਇਲਾਕਾ ਦਿਓ। ਉਨ੍ਹਾਂ ਨਾਲ ਨੌਜਵਾਨਾਂ ਲੇਵੀ. 19:32.
ਨੂੰ ਪ੍ਰਚਾਰ ਕਰਨ ਲਈ ਭੇਜੋ। ਜਿਹੜੇ ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਨੂੰ ਸਿਹਤ ਸਮੱਸਿਆਵਾਂ ਹੁੰਦੀਆਂ ਹਨ, ਉਹ ਅਕਸਰ ਇਸ ਗੱਲ ਕਰਕੇ ਨਿਰਾਸ਼ ਹੋ ਜਾਂਦੇ ਹਨ ਕਿ ਉਹ ਪਹਿਲਾਂ ਜਿੰਨਾ ਪ੍ਰਚਾਰ ਨਹੀਂ ਕਰ ਸਕਦੇ। ਪਰ ਉਨ੍ਹਾਂ ਨੂੰ ਇਹ ਜਾਣ ਕੇ ਚੰਗਾ ਲੱਗਦਾ ਹੈ ਕਿ ਤੁਸੀਂ ਉਨ੍ਹਾਂ ਦੀ ਪਰਵਾਹ ਕਰਦੇ ਹੋ ਅਤੇ ਉਨ੍ਹਾਂ ਦੇ ਹਾਲਾਤਾਂ ਨੂੰ ਸਮਝਦੇ ਹੋ। ਇਹ ਗੱਲ ਮਾਅਨੇ ਨਹੀਂ ਰੱਖਦੀ ਕਿ ਉਨ੍ਹਾਂ ਦੀ ਕਿੰਨੀ ਉਮਰ ਹੈ ਜਾਂ ਕਿੰਨੇ ਸਾਲਾਂ ਤੋਂ ਸੱਚਾਈ ਵਿਚ ਹਨ, ਪਰ ਉਨ੍ਹਾਂ ਨੂੰ ਤੁਹਾਡੇ ਪਿਆਰ ਕਰਕੇ ਜੋਸ਼ ਨਾਲ ਪ੍ਰਚਾਰ ਕਰਦੇ ਰਹਿਣ ਦਾ ਹੌਸਲਾ ਮਿਲ ਸਕਦਾ ਹੈ।—13 ਇਜ਼ਰਾਈਲੀ ਇਕੱਠੇ ਯਹੋਵਾਹ ਦੀ ਭਗਤੀ ਕਰ ਕੇ ਬਹੁਤ ਖ਼ੁਸ਼ ਹੁੰਦੇ ਸਨ। ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: “ਕਿੰਨਾ ਚੰਗਾ ਤੇ ਸੋਹਣਾ ਹੈ ਭਈ ਭਰਾ ਮਿਲ ਜੁਲ ਕੇ ਵੱਸਣ।” (ਜ਼ਬੂਰਾਂ ਦੀ ਪੋਥੀ 133:1, 2 ਪੜ੍ਹੋ।) ਉਸ ਨੇ ਏਕਤਾ ਦੀ ਤੁਲਨਾ ਪਵਿੱਤਰ ਤੇਲ ਨਾਲ ਕੀਤੀ ਜੋ ਖ਼ੁਸ਼ਬੂਦਾਰ ਹੁੰਦਾ ਸੀ ਅਤੇ ਜਿਸ ਤੋਂ ਸਰੀਰ ਨੂੰ ਤਾਜ਼ਗੀ ਮਿਲਦੀ ਸੀ। ਇਸੇ ਤਰ੍ਹਾਂ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਪਿਆਰ ਅਤੇ ਦਇਆ ਨਾਲ ਪੇਸ਼ ਆ ਕੇ ਤਾਜ਼ਗੀ ਦੇ ਸਕਦੇ ਹਾਂ। ਇਸ ਤਰ੍ਹਾਂ ਕਰਨ ਨਾਲ ਮੰਡਲੀ ਦੀ ਏਕਤਾ ਹੋਰ ਵੀ ਜ਼ਿਆਦਾ ਵਧੇਗੀ। ਕੀ ਤੁਸੀਂ ਆਪਣੀ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਹੋਰ ਵੀ ਚੰਗੀ ਤਰ੍ਹਾਂ ਜਾਣ ਸਕਦੇ ਹੋ?—2 ਕੁਰਿੰ. 6:11-13.
14. ਤੁਸੀਂ ਆਪਣੇ ਆਂਢ-ਗੁਆਂਢ ਵਿਚ ਆਪਣਾ ਚਾਨਣ ਕਿਵੇਂ ਚਮਕਾ ਸਕਦੇ ਹੋ?
14 ਤੁਸੀਂ ਕਿਤੇ ਵੀ ਰਹਿ ਕੇ ਆਪਣਾ ਚਾਨਣ ਚਮਕਾ ਸਕਦੇ ਹੋ। ਤੁਹਾਡੇ ਚੰਗੇ ਕੰਮ ਦੇਖ ਕੇ ਅਤੇ ਮਿੱਠੇ ਬੋਲ ਸੁਣ ਕੇ ਤੁਹਾਡੇ ਗੁਆਂਢੀ ਯਹੋਵਾਹ ਬਾਰੇ ਹੋਰ ਵੀ ਸਿੱਖਣਾ ਚਾਹੁਣਗੇ। ਆਪਣੇ ਆਪ ਤੋਂ ਪੁੱਛੋ: ‘ਮੇਰੇ ਗੁਆਂਢੀ ਮੇਰੇ ਬਾਰੇ ਕੀ ਸੋਚਦੇ ਹਨ? ਕੀ ਮੇਰਾ ਘਰ ਸਾਫ਼-ਸੁਥਰਾ ਹੈ ਜਿਸ ਦਾ ਉਨ੍ਹਾਂ ’ਤੇ ਚੰਗਾ ਅਸਰ ਪੈਂਦਾ ਹੈ? ਕੀ ਮੈਂ ਗੁਆਂਢ ਵਿਚ ਦੂਜਿਆਂ ਦੀ ਮਦਦ ਕਰਦਾ ਹਾਂ?’ ਦੂਜੇ ਭੈਣਾਂ-ਭਰਾਵਾਂ ਤੋਂ ਪੁੱਛੋ ਕਿ ਉਨ੍ਹਾਂ ਦੇ ਪਿਆਰ ਅਤੇ ਮਿਸਾਲ ਦਾ ਉਨ੍ਹਾਂ ਦੇ ਰਿਸ਼ਤੇਦਾਰਾਂ, ਗੁਆਂਢੀਆਂ, ਨਾਲ ਕੰਮ ਕਰਨ ਵਾਲਿਆਂ ਅਤੇ ਸਕੂਲ ਦੇ ਸਾਥੀਆਂ ’ਤੇ ਕੀ ਅਸਰ ਪਿਆ।—ਅਫ਼. 5:9.
ਖ਼ਬਰਦਾਰ ਰਹੋ
15. ਸਾਡੇ ਲਈ ਖ਼ਬਰਦਾਰ ਰਹਿਣਾ ਕਿਉਂ ਜ਼ਰੂਰੀ ਹੈ?
15 ਜੇ ਅਸੀਂ ਆਪਣਾ ਚਾਨਣ ਹੋਰ ਵੀ ਚਮਕਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਕਿਸ ਸਮੇਂ ਵਿਚ ਜੀ ਰਹੇ ਹਾਂ। ਯਿਸੂ ਨੇ ਬਹੁਤ ਵਾਰ ਆਪਣੇ ਚੇਲਿਆਂ ਨੂੰ ਕਿਹਾ: “ਖ਼ਬਰਦਾਰ ਰਹੋ।” (ਮੱਤੀ 24:42; 25:13; 26:41) ਜੇ ਸਾਨੂੰ ਲੱਗਦਾ ਹੈ ਕਿ “ਮਹਾਂਕਸ਼ਟ” ਅਜੇ ਬਹੁਤ ਦੂਰ ਹੈ, ਤਾਂ ਅਸੀਂ ਦੂਜਿਆਂ ਨੂੰ ਯਹੋਵਾਹ ਬਾਰੇ ਦੱਸਣ ਦੇ ਹਰ ਮੌਕੇ ਬਾਰੇ ਖ਼ਬਰਦਾਰ ਨਹੀਂ ਰਹਾਂਗੇ। (ਮੱਤੀ 24:21) ਸਾਡਾ ਚਾਨਣ ਹੋਰ ਚਮਕਣ ਦੀ ਬਜਾਇ ਹੌਲੀ-ਹੌਲੀ ਘੱਟ ਜਾਵੇਗਾ ਅਤੇ ਇੱਥੋਂ ਤਕ ਕਿ ਖ਼ਤਮ ਵੀ ਹੋ ਜਾਵੇਗਾ।
16, 17. ਖ਼ਬਰਦਾਰ ਰਹਿਣ ਲਈ ਤੁਸੀਂ ਕੀ ਕਰ ਸਕਦੇ ਹੋ?
16 ਅੱਜ ਖ਼ਬਰਦਾਰ ਰਹਿਣਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਹੈ। ਦੁਨੀਆਂ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਪਰ ਅਸੀਂ ਜਾਣਦੇ ਹਾਂ ਕਿ ਅੰਤ ਯਹੋਵਾਹ ਦੇ ਠਹਿਰਾਏ ਹੋਏ ਸਮੇਂ ’ਤੇ ਜ਼ਰੂਰ ਆਵੇਗਾ। (ਮੱਤੀ 24:42-44) ਉਸ ਸਮੇਂ ਤਕ ਸਾਨੂੰ ਧੀਰਜ ਰੱਖਣ ਅਤੇ ਆਪਣਾ ਧਿਆਨ ਭਵਿੱਖ ’ਤੇ ਲਾਈ ਰੱਖਣ ਦੀ ਲੋੜ ਹੈ। ਹਰ ਰੋਜ਼ ਬਾਈਬਲ ਪੜ੍ਹੋ ਅਤੇ ਕਦੀ ਵੀ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਨਾ ਛੱਡੋ। (1 ਪਤ. 4:7) ਉਨ੍ਹਾਂ ਭੈਣਾਂ-ਭਰਾਵਾਂ ਤੋਂ ਸਿੱਖੋ ਜੋ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰਦੇ ਆ ਰਹੇ ਹਨ। ਮਿਸਾਲ ਲਈ, ਤੁਸੀਂ ਜੀਵਨੀਆਂ ਪੜ੍ਹ ਸਕਦੇ ਹੋ, ਜਿਵੇਂ “ਮੈਂ ਸੱਤਰ ਸਾਲਾਂ ਤੋਂ ਇਕ ਯਹੂਦੀ ਦਾ ਪੱਲਾ ਫੜਿਆ ਹੋਇਆ ਹੈ” ਨਾਂ ਦਾ ਲੇਖ ਜੋ ਪਹਿਰਾਬੁਰਜ 15 ਅਪ੍ਰੈਲ 2012 ਦੇ ਸਫ਼ੇ 18-21 ’ਤੇ ਛਪਿਆ ਸੀ।
17 ਯਹੋਵਾਹ ਦੀ ਸੇਵਾ ਵਿਚ ਰੁੱਝੇ ਰਹੋ। ਦੂਜਿਆਂ ਦੇ ਭਲੇ ਲਈ ਕੰਮ ਕਰੋ। ਆਪਣੇ ਮਸੀਹੀ ਭੈਣਾਂ-ਭਰਾਵਾਂ ਨਾਲ ਸਮਾਂ ਗੁਜ਼ਾਰੋ। ਇਸ ਤਰ੍ਹਾਂ ਕਰ ਕੇ ਤੁਸੀਂ ਖ਼ੁਸ਼ ਹੋਵੋਗੇ ਅਤੇ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਕਿ ਸਮਾਂ ਕਿੱਥੇ ਉੱਡ ਗਿਆ। (ਅਫ਼. 5:16) ਯਹੋਵਾਹ ਦੇ ਸੇਵਕਾਂ ਨੇ ਪਿਛਲੇ ਸੌ ਤੋਂ ਜ਼ਿਆਦਾ ਸਾਲਾਂ ਦੌਰਾਨ ਬਹੁਤ ਸਾਰਾ ਕੰਮ ਕੀਤਾ ਹੈ। ਪਰ ਹੁਣ ਅਸੀਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਿਅਸਤ ਹਾਂ। ਯਹੋਵਾਹ ਦਾ ਕੰਮ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ ਜਿਸ ਦਾ ਅਸੀਂ ਕਦੇ ਸੁਪਨਾ ਵੀ ਨਹੀਂ ਲਿਆ। ਸਾਡਾ ਚਾਨਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਚਮਕ ਰਿਹਾ ਹੈ!
18, 19. ਜੋਸ਼ ਨਾਲ ਸੇਵਾ ਕਰਦੇ ਰਹਿਣ ਵਿਚ ਬਜ਼ੁਰਗ ਸਾਡੀ ਕਿਵੇਂ ਮਦਦ ਕਰ ਸਕਦੇ ਹਨ? ਇਕ ਮਿਸਾਲ ਦਿਓ।
ਅਫ਼ਸੀਆਂ 4:8, 11, 12 ਪੜ੍ਹੋ।) ਇਸ ਲਈ, ਜਦੋਂ ਬਜ਼ੁਰਗ ਤੁਹਾਨੂੰ ਮਿਲਣ ਆਉਂਦੇ ਹਨ, ਤਾਂ ਉਨ੍ਹਾਂ ਦੀ ਬੁੱਧ ਅਤੇ ਸਲਾਹ ਤੋਂ ਪੂਰਾ ਫ਼ਾਇਦਾ ਲਵੋ।
18 ਭਾਵੇਂ ਸਾਡੇ ਤੋਂ ਬਹੁਤ ਸਾਰੀਆਂ ਗ਼ਲਤੀਆਂ ਹੋ ਜਾਂਦੀਆਂ ਹਨ, ਪਰ ਫਿਰ ਵੀ ਯਹੋਵਾਹ ਸਾਨੂੰ ਆਪਣੀ ਸੇਵਾ ਲਈ ਵਰਤਦਾ ਹੈ। ਸਾਡੀ ਮਦਦ ਕਰਨ ਲਈ ਉਸ ਨੇ ਮੰਡਲੀ ਵਿਚ “ਆਦਮੀਆਂ ਨੂੰ ਤੋਹਫ਼ਿਆਂ” ਵਜੋਂ ਯਾਨੀ ਬਜ਼ੁਰਗ ਦਿੱਤੇ ਹਨ। (19 ਮਿਸਾਲ ਲਈ, ਇੰਗਲੈਂਡ ਵਿਚ ਰਹਿਣ ਵਾਲਾ ਇਕ ਜੋੜਾ ਆਪਣੀ ਵਿਆਹੁਤਾ ਜ਼ਿੰਦਗੀ ਵਿਚ ਕੁਝ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਿਹਾ ਸੀ। ਇਸ ਲਈ ਉਨ੍ਹਾਂ ਨੇ ਦੋ ਬਜ਼ੁਰਗਾਂ ਤੋਂ ਮਦਦ ਮੰਗੀ। ਪਤਨੀ ਨੂੰ ਲੱਗਦਾ ਸੀ ਕਿ ਉਸ ਦਾ ਪਤੀ ਯਹੋਵਾਹ ਦੀ ਸੇਵਾ ਕਰਨ ਵਿਚ ਅਗਵਾਈ ਨਹੀਂ ਲੈਂਦਾ। ਪਤੀ ਨੂੰ ਲੱਗਦਾ ਸੀ ਕਿ ਉਹ ਸਿਖਾਉਣ ਦੇ ਕਾਬਲ ਨਹੀਂ ਸੀ। ਨਾਲੇ ਉਸ ਨੇ ਇਹ ਵੀ ਦੱਸਿਆ ਕਿ ਉਹ ਲਗਾਤਾਰ ਪਰਿਵਾਰਕ ਸਟੱਡੀ ਨਹੀਂ ਕਰਵਾ ਰਿਹਾ ਸੀ। ਬਜ਼ੁਰਗਾਂ ਨੇ ਉਨ੍ਹਾਂ ਦਾ ਧਿਆਨ ਯਿਸੂ ਦੀ ਮਿਸਾਲ ਵੱਲ ਖਿੱਚਿਆ। ਯਿਸੂ ਨੇ ਆਪਣੇ ਚੇਲਿਆਂ ਦੀ ਦੇਖ-ਭਾਲ ਕੀਤੀ ਅਤੇ ਉਨ੍ਹਾਂ ਦੀਆਂ ਲੋੜਾਂ ਵੱਲ ਧਿਆਨ ਦਿੱਤਾ। ਉਨ੍ਹਾਂ ਨੇ ਪਤੀ ਨੂੰ ਯਿਸੂ ਦੀ ਰੀਸ ਕਰਨ ਦੀ ਹੱਲਾਸ਼ੇਰੀ ਦਿੱਤੀ। ਉਨ੍ਹਾਂ ਨੇ ਪਤਨੀ ਨੂੰ ਯਿਸੂ ਵਾਂਗ ਧੀਰਜ ਰੱਖਣ ਲਈ ਕਿਹਾ। ਬਜ਼ੁਰਗਾਂ ਨੇ ਉਨ੍ਹਾਂ ਨੂੰ ਆਪਣੇ ਦੋ ਬੱਚਿਆਂ ਨਾਲ ਪਰਿਵਾਰਕ ਸਟੱਡੀ ਕਰਨ ਬਾਰੇ ਵੀ ਕੁਝ ਸੁਝਾਅ ਦਿੱਤੇ। (ਅਫ਼. 5:21-29) ਪਤੀ ਨੇ ਪਰਿਵਾਰ ਦੇ ਮੁਖੀ ਦੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾਉਣ ਲਈ ਬਹੁਤ ਮਿਹਨਤ ਕੀਤੀ। ਬਜ਼ੁਰਗਾਂ ਨੇ ਉਸ ਨੂੰ ਹਾਰ ਨਾ ਮੰਨਣ ਅਤੇ ਯਹੋਵਾਹ ਦੀ ਪਵਿੱਤਰ ਸ਼ਕਤੀ ’ਤੇ ਹਮੇਸ਼ਾ ਪੂਰਾ ਭਰੋਸਾ ਰੱਖਣ ਦੀ ਹੱਲਾਸ਼ੇਰੀ ਦਿੱਤੀ। ਬਜ਼ੁਰਗਾਂ ਵੱਲੋਂ ਦਿਖਾਏ ਗਏ ਪਿਆਰ ਅਤੇ ਦਇਆ ਨੇ ਸੱਚ-ਮੁੱਚ ਇਸ ਪਰਿਵਾਰ ਦੀ ਕਿੰਨੀ ਮਦਦ ਕੀਤੀ!
20. ਆਪਣਾ ਚਾਨਣ ਚਮਕਾਉਣ ਦਾ ਕੀ ਨਤੀਜਾ ਨਿਕਲੇਗਾ?
20 ਜ਼ਬੂਰਾਂ ਦੇ ਲਿਖਾਰੀ ਨੇ ਗਾਇਆ: “ਧੰਨ ਹੈ ਹਰੇਕ ਜੋ ਯਹੋਵਾਹ ਦਾ ਭੈ ਮੰਨਦਾ ਹੈ, ਅਤੇ ਉਸ ਦਿਆਂ ਰਾਹਾਂ ਉੱਤੇ ਚੱਲਦਾ ਹੈ।” (ਜ਼ਬੂ. 128:1) ਆਪਣਾ ਚਾਨਣ ਚਮਕਾ ਕੇ ਤੁਹਾਨੂੰ ਬਹੁਤ ਖ਼ੁਸ਼ੀ ਮਿਲੇਗੀ। ਇਸ ਲਈ ਹੋਰਨਾਂ ਨੂੰ ਪਰਮੇਸ਼ੁਰ ਬਾਰੇ ਸਿਖਾਓ, ਆਪਣੇ ਪਰਿਵਾਰ ਦੀ ਮਦਦ ਕਰਨ ਅਤੇ ਮੰਡਲੀ ਦੀ ਏਕਤਾ ਵਧਾਉਣ ਦੀ ਪੂਰੀ ਕੋਸ਼ਿਸ਼ ਕਰੋ ਅਤੇ ਖ਼ਬਰਦਾਰ ਰਹੋ। ਦੂਜੇ ਤੁਹਾਡੀ ਚੰਗੀ ਮਿਸਾਲ ਵੱਲ ਧਿਆਨ ਦੇਣਗੇ ਅਤੇ ਉਹ ਵੀ ਸਾਡੇ ਪਿਤਾ ਯਹੋਵਾਹ ਦੀ ਵਡਿਆਈ ਕਰਨੀ ਚਾਹੁਣਗੇ।—ਮੱਤੀ 5:16.