ਜੀਵਨੀ
ਯਹੋਵਾਹ ਸਭ ਕੁਝ ਕਰ ਸਕਦਾ ਹੈ
“ਮੌਤ ਨਹੀਂ ਰਹੇਗੀ ਅਤੇ ਮਰੇ ਹੋਏ ਵੀ ਜੀਉਂਦੇ ਕੀਤੇ ਜਾਣਗੇ।” ਮੇਰੀ ਪਤਨੀ ਮਰਮਬੁਬੂ ਨੇ ਬੱਸ ਵਿਚ ਕਿਸੇ ਨੂੰ ਇਹ ਗੱਲਾਂ ਕਰਦੇ ਸੁਣਿਆ ਸੀ। ਇਹ ਸੁਣ ਕੇ ਉਹ ਹੋਰ ਜਾਣਨ ਲਈ ਉਤਾਵਲੀ ਹੋ ਗਈ। ਜਦੋਂ ਹੀ ਬੱਸ ਰੁਕੀ ਅਤੇ ਸਵਾਰੀਆਂ ਉਤਰਨੀਆਂ ਸ਼ੁਰੂ ਹੋਈਆਂ, ਤਾਂ ਮੇਰੀ ਪਤਨੀ ਉਸ ਔਰਤ ਦੇ ਪਿੱਛੇ-ਪਿੱਛੇ ਭੱਜੀ। ਉਸ ਦਾ ਨਾਂ ਅਪੁਨ ਮੈਮਬੇਤਸੀਡੀਕੋਵਾ ਸੀ ਅਤੇ ਉਹ ਇਕ ਯਹੋਵਾਹ ਦੀ ਗਵਾਹ ਸੀ। ਉਨ੍ਹਾਂ ਦਿਨਾਂ ਵਿਚ ਯਹੋਵਾਹ ਦੇ ਗਵਾਹਾਂ ਨਾਲ ਗੱਲ ਕਰਨੀ ਖ਼ਤਰਾ ਮੁੱਲ ਲੈਣ ਦੇ ਬਰਾਬਰ ਸੀ। ਪਰ ਅਸੀਂ ਜੋ ਵੀ ਅਪੁਨ ਤੋਂ ਸਿੱਖਿਆ ਉਸ ਨਾਲ ਸਾਡੀਆਂ ਜ਼ਿੰਦਗੀਆਂ ਹੀ ਬਦਲ ਗਈਆਂ।
ਸਵੇਰ ਤੋਂ ਲੈ ਕੇ ਸ਼ਾਮ ਤਕ ਕੰਮ
ਮੇਰਾ ਜਨਮ 1937 ਵਿਚ ਕਿਰਗਿਜ਼ਸਤਾਨ ਦੇ ਟੋਕਮੋਕ ਕਸਬੇ ਨੇੜੇ ਇਕ ਪਿੰਡ ਵਿਚ ਹੋਇਆ। ਸਾਡਾ ਪਰਿਵਾਰ ਕਿਰਗਿਜ਼ੀ ਹੈ ਅਤੇ ਅਸੀਂ ਕਿਰਗਿਜ਼ ਭਾਸ਼ਾ ਬੋਲਦੇ ਹਾਂ। ਮੇਰੇ ਮਾਪੇ ਸਾਂਝੇ ਖੇਤਾਂ ਵਿਚ ਕੰਮ ਕਰਦੇ ਸੀ ਅਤੇ ਉਹ ਸਵੇਰ ਤੋਂ ਲੈ ਕੇ ਸ਼ਾਮ ਤਕ ਕੰਮ ਕਰਦੇ ਸਨ। ਖੇਤ ਦੇ ਮਜ਼ਦੂਰਾਂ ਨੂੰ ਬਾਕਾਇਦਾ ਰਾਸ਼ਨ ਤਾਂ ਮਿਲਦਾ ਸੀ, ਪਰ ਪੈਸੇ ਸਾਲ ਵਿਚ ਸਿਰਫ਼ ਇਕ ਵਾਰ ਮਿਲਦੇ ਸਨ। ਮੇਰੇ ਮੰਮੀ ਜੀ ਲਈ ਮੇਰੀ ਅਤੇ ਮੇਰੀ ਛੋਟੀ ਭੈਣ ਦੀ ਪਰਵਰਿਸ਼ ਕਰਨੀ ਬਹੁਤ ਔਖੀ ਸੀ। ਸਿਰਫ਼ ਪੰਜ ਸਾਲ ਸਕੂਲ ਜਾਣ ਤੋਂ ਬਾਅਦ ਮੈਂ ਵੀ ਖੇਤਾਂ ਵਿਚ ਕੰਮ ਕਰਨ ਲੱਗ ਪਿਆ।
ਸਾਡੇ ਇਲਾਕੇ ਵਿਚ ਲੋਕ ਬਹੁਤ ਗ਼ਰੀਬ ਸਨ ਅਤੇ ਉਨ੍ਹਾਂ ਨੂੰ ਦੋ ਵਕਤ ਦੀ ਰੋਟੀ ਕਮਾਉਣ ਲਈ ਖ਼ੂਨ-ਪਸੀਨਾ ਇਕ ਕਰਨਾ ਪੈਂਦਾ ਸੀ। ਛੋਟੇ ਹੁੰਦਿਆਂ ਮੈਂ ਜ਼ਿੰਦਗੀ ਦੇ ਮਕਸਦ ਜਾਂ ਭਵਿੱਖ ਬਾਰੇ ਸ਼ਾਇਦ ਹੀ ਕਦੇ ਸੋਚਿਆ ਹੋਣਾ। ਮੈਂ ਕਦੇ ਵੀ ਨਹੀਂ ਸੀ ਸੋਚਿਆ ਕਿ ਇਕ ਦਿਨ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਮਕਸਦ ਬਾਰੇ ਜਾਣ ਕੇ ਮੇਰੀ ਜ਼ਿੰਦਗੀ ਹੀ ਬਦਲ ਜਾਵੇਗੀ। ਕਿਰਗਿਜ਼ਸਤਾਨ ਵਿਚ ਸੱਚਾਈ ਪਹੁੰਚਣ ਅਤੇ ਫੈਲਣ ਦੀ ਕਹਾਣੀ ਬਹੁਤ ਹੀ ਦਿਲਚਸਪ ਹੈ। ਇਸ ਦੀ ਸ਼ੁਰੂਆਤ ਉੱਤਰੀ ਕਿਰਗਿਜ਼ਸਤਾਨ ਵਿਚ ਸਾਡੇ ਇਲਾਕੇ ਤੋਂ ਹੋਈ।
ਜਲਾਵਤਨੀਆਂ ਨੇ ਕਿਰਗਿਜ਼ਸਤਾਨ ਵਿਚ ਸੱਚਾਈ ਦਾ ਬੀ ਬੀਜਿਆ
ਕਿਰਗਿਜ਼ਸਤਾਨ ਵਿਚ 1950 ਵਿਚ ਯਹੋਵਾਹ ਬਾਰੇ ਸੱਚਾਈ ਪਤਾ ਲੱਗਣੀ ਸ਼ੁਰੂ ਹੋਈ। ਸੱਚਾਈ ਦਾ ਬੀ ਬੀਜਣਾ ਸੌਖਾ ਨਹੀਂ ਸੀ ਕਿਉਂਕਿ ਸਾਮਵਾਦੀ (ਕਮਿਊਨਿਸਟ) ਵਿਚਾਰਾਂ ਨੇ ਉੱਥੇ ਦੇ ਲੋਕਾਂ ਦੇ ਦਿਲਾਂ ਵਿਚ ਘਰ ਕੀਤਾ ਹੋਇਆ ਸੀ। ਪਹਿਲਾਂ ਕਿਰਗਿਜ਼ਸਤਾਨ ਸੋਵੀਅਤ ਸੰਘ ਦਾ ਹਿੱਸਾ ਸੀ ਜੋ ਕੱਟੜ ਸਾਮਵਾਦੀ ਦੇਸ਼ ਸੀ। ਸੋਵੀਅਤ ਸੰਘ ਵਿਚ ਯਹੋਵਾਹ ਦੇ ਗਵਾਹ ਰਾਜਨੀਤਿਕ ਮਾਮਲਿਆਂ ਵਿਚ ਪੂਰੀ ਤਰ੍ਹਾਂ ਯੂਹੰ. 18:36) ਉਨ੍ਹਾਂ ਨੂੰ ਦੇਸ਼-ਧਰੋਹੀ ਸਮਝ ਕੇ ਸਤਾਇਆ ਜਾਂਦਾ ਸੀ। ਪਰ ਕੋਈ ਵੀ ਚੀਜ਼ ਸੱਚਾਈ ਨੂੰ ਨੇਕਦਿਲ ਲੋਕਾਂ ਤਕ ਪਹੁੰਚਣ ਤੋਂ ਨਹੀਂ ਰੋਕ ਸਕਦੀ। ਮੈਂ ਆਪਣੀ ਜ਼ਿੰਦਗੀ ਵਿਚ ਇਕ ਬਹੁਤ ਹੀ ਅਹਿਮ ਸਬਕ ਸਿੱਖਿਆ ਕਿ ਯਹੋਵਾਹ “ਸਭ ਕੁਝ ਕਰ ਸਕਦਾ ਹੈ।”—ਮਰ. 10:27.
ਨਿਰਪੱਖ ਸਨ। (ਸਤਾਏ ਜਾਣ ਦੇ ਬਾਵਜੂਦ ਵੀ ਕਿਰਗਿਜ਼ਸਤਾਨ ਵਿਚ ਯਹੋਵਾਹ ਦੇ ਗਵਾਹਾਂ ਦੀ ਗਿਣਤੀ ਵਧਦੀ ਗਈ। ਇਸ ਤਰ੍ਹਾਂ ਕਿਵੇਂ ਹੋਇਆ? ਸਾਇਬੇਰੀਆ ਦੇਸ਼ ਵੀ ਸੋਵੀਅਤ ਸੰਘ ਦਾ ਹਿੱਸਾ ਹੁੰਦਾ ਸੀ। ਸਰਕਾਰ ਦੇਸ਼ ਦੇ ਗੱਦਾਰਾਂ ਨੂੰ ਦੇਸ਼ ਨਿਕਾਲਾ ਦੇ ਕੇ ਸਾਇਬੇਰੀਆ ਭੇਜ ਦਿੰਦੀ ਸੀ। ਉਸ ਸਮੇਂ ਜਦੋਂ ਗ਼ੁਲਾਮਾਂ ਨੂੰ ਆਜ਼ਾਦੀ ਮਿਲੀ, ਤਾਂ ਉਨ੍ਹਾਂ ਵਿੱਚੋਂ ਕਾਫ਼ੀ ਜਣੇ ਕਿਰਗਿਜ਼ਸਤਾਨ ਆ ਗਏ ਅਤੇ ਕੁਝ ਜਣੇ ਆਪਣੇ ਨਾਲ ਸੱਚਾਈ ਦਾ ਬੀ ਵੀ ਲੈ ਕੇ ਆਏ। ਉਨ੍ਹਾਂ ਵਿੱਚੋਂ ਏਮਿਲ ਯੰਤਜੇਨ ਵੀ ਸੀ। 1919 ਵਿਚ ਉਸ ਦਾ ਜਨਮ ਕਿਰਗਿਜ਼ਸਤਾਨ ਵਿਚ ਹੋਇਆ ਸੀ ਅਤੇ ਬਹੁਤ ਸਮਾਂ ਪਹਿਲਾਂ ਉਸ ਨੂੰ ਵੀ ਦੇਸ਼ ਨਿਕਾਲਾ ਦਿੱਤਾ ਗਿਆ ਸੀ। ਏਮਿਲ ਨੂੰ ਮਜ਼ਦੂਰ ਕੈਂਪ ਵਿਚ ਯਹੋਵਾਹ ਦੇ ਗਵਾਹ ਮਿਲੇ ਜਿੱਥੇ ਉਸ ਨੇ ਸੱਚਾਈ ਸਿੱਖੀ। 1956 ਵਿਚ ਉਹ ਆਪਣੇ ਘਰ ਆ ਗਿਆ। ਏਮਿਲ ਮੇਰੇ ਇਲਾਕੇ ਦੇ ਨੇੜਲੇ ਜ਼ੋਕੂਲੁਕ ਪਿੰਡ ਆ ਕੇ ਰਹਿਣ ਲੱਗਾ। 1958 ਵਿਚ ਕਿਰਗਿਜ਼ਸਤਾਨ ਦੀ ਪਹਿਲੀ ਮੰਡਲੀ ਜ਼ੋਕੂਲੁਕ ਪਿੰਡ ਵਿਚ ਬਣੀ।
ਇਸ ਤੋਂ ਲਗਭਗ ਇਕ ਸਾਲ ਬਾਅਦ ਵਿਕਟਰ ਵਿਨਟਰ ਜ਼ੋਕੂਲੁਕ ਪਿੰਡ ਆ ਗਿਆ। ਇਸ ਵਫ਼ਾਦਾਰ ਭਰਾ ਨੂੰ ਵਾਰ-ਵਾਰ ਸਤਾਇਆ ਗਿਆ। ਨਿਰਪੱਖ ਰਹਿਣ ਕਰਕੇ ਉਸ ਨੂੰ ਦੋ ਵਾਰ ਤਿੰਨ-ਤਿੰਨ ਸਾਲ ਦੀ ਜੇਲ੍ਹ ਹੋਈ। ਇਸ ਤੋਂ ਬਾਅਦ ਉਸ ਨੇ ਦਸ ਸਾਲ ਲਈ ਜੇਲ੍ਹ ਦੀ ਹਵਾ ਖਾਧੀ ਅਤੇ ਬਾਅਦ ਵਿਚ ਉਸ ਨੂੰ ਪੰਜ ਸਾਲ ਲਈ ਦੇਸ਼ ਨਿਕਾਲਾ ਦਿੱਤਾ ਗਿਆ। ਅਤਿਆਚਾਰ ਹੋਣ ਦੇ ਬਾਵਜੂਦ ਵੀ ਯਹੋਵਾਹ ਦੇ ਗਵਾਹਾਂ ਦੀ ਗਿਣਤੀ ਵਧਦੀ ਗਈ।
ਸਾਡੇ ਪਿੰਡ ਵਿਚ ਸੱਚਾਈ ਦਾ ਬੀ
1963 ਵਿਚ ਕਿਰਗਿਜ਼ਸਤਾਨ ਵਿਚ ਲਗਭਗ 160 ਗਵਾਹ ਸਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਜਰਮਨੀ, ਯੂਕਰੇਨ ਅਤੇ ਰੂਸ ਤੋਂ ਆਏ ਸਨ। ਇਨ੍ਹਾਂ ਵਿਚ ਐਡੁਆਰਟ ਵਾਰਟਰ ਵੀ ਸੀ ਜਿਸ ਦਾ ਬਪਤਿਸਮਾ 1924 ਵਿਚ ਹੋਇਆ ਸੀ ਅਤੇ ਉਹ ਵੀ ਦੇਸ਼ ਨਿਕਾਲੇ ਦੀ ਸਜ਼ਾ ਕੱਟ ਕੇ ਆਇਆ ਸੀ। 1940 ਦੇ ਦਹਾਕੇ ਵਿਚ ਨਾਜ਼ੀਆਂ ਨੇ ਉਸ ਨੂੰ ਤਸ਼ੱਦਦ ਕੈਂਪ ਭੇਜ ਦਿੱਤਾ ਅਤੇ ਕੁਝ ਸਾਲਾਂ ਬਾਅਦ ਸੋਵੀਅਤ ਸੰਘ ਦੇ ਸਾਮਵਾਦੀਆਂ ਨੇ ਐਡੁਆਰਟ ਨੂੰ ਦੇਸ਼ ਨਿਕਾਲਾ ਦੇ ਦਿੱਤਾ। 1961 ਵਿਚ ਇਹ ਵਫ਼ਾਦਾਰ ਭਰਾ ਕੈਂਟ ਕਸਬੇ ਵਿਚ ਚਲਾ ਗਿਆ ਜੋ ਮੇਰੇ ਪਿੰਡ ਦੇ ਬਹੁਤ ਨੇੜੇ ਹੈ।
ਇਲਿਜ਼ਬਥ ਫ਼ੋਟ ਯਹੋਵਾਹ ਦੀ ਵਫ਼ਾਦਾਰ ਸੇਵਕ ਸੀ ਅਤੇ ਉਹ ਵੀ ਕੈਂਟ ਵਿਚ ਰਹਿੰਦੀ ਸੀ। ਉਹ ਸਿਲਾਈ ਕਰ ਕੇ ਆਪਣਾ ਗੁਜ਼ਾਰਾ ਤੋਰਦੀ ਸੀ। ਉਹ ਵਧੀਆ ਸਿਲਾਈ ਕਰਦੀ ਸੀ ਇਸ ਕਰਕੇ ਡਾਕਟਰ ਅਤੇ ਟੀਚਰ ਵਰਗੇ ਲੋਕ ਉਸ ਕੋਲ ਕੱਪੜੇ ਸਿਲਾਉਂਦੇ ਸਨ। ਅਕਸਾਮਾਈ ਸੁਲਤੇਨਾਲੀਵਾ ਜਿਸ ਦਾ ਪਤੀ ਉੱਚੇ ਅਹੁਦੇ ਦਾ ਅਧਿਕਾਰੀ ਸੀ। ਉਹ ਸਰਕਾਰ ਵੱਲੋਂ ਮੁਕੱਦਮੇ ਲੜਨ ਵਾਲੇ ਵਕੀਲਾਂ ਦੇ ਦਫ਼ਤਰ ਵਿਚ ਕੰਮ ਕਰਦਾ ਸੀ। ਇਕ ਦਿਨ ਹਮੇਸ਼ਾ ਵਾਂਗ ਉਹ ਉਸ ਕੋਲ ਕੁਝ ਕੱਪੜੇ ਸਿਲਾਉਣ ਆਈ, ਤਾਂ ਉਸ ਨੇ ਜ਼ਿੰਦਗੀ ਦੇ ਮਕਸਦ ਅਤੇ ਮਰਿਆਂ ਹੋਇਆਂ ਦੀ ਹਾਲਤ ਬਾਰੇ ਕਈ ਸਵਾਲ ਪੁੱਛੇ। ਇਲਿਜ਼ਬਥ ਨੇ ਉਸ ਦੇ ਸਵਾਲਾਂ ਦੇ ਜਵਾਬ ਬਾਈਬਲ ਵਿੱਚੋਂ ਹੀ ਦਿੱਤੇ। ਬਾਅਦ ਵਿਚ ਅਕਸਾਮਾਈ ਇਕ ਬਹੁਤ ਹੀ ਜੋਸ਼ੀਲੀ ਪ੍ਰਚਾਰਕ ਬਣੀ।
ਉਸ ਸਮੇਂ ਉੱਥੇ ਮੌਲਡੋਵਾ ਤੋਂ ਨਿਕੋਲਾਈ ਚਿਮਪੋਈਸ਼ ਭਰਾ ਸਫ਼ਰੀ ਨਿਗਾਹਬਾਨ ਵਜੋਂ ਆਇਆ ਸੀ। ਉਸ ਨੇ ਤਕਰੀਬਨ 30 ਸਾਲ ਸੇਵਾ ਕੀਤੀ। ਨਿਕੋਲਾਈ ਸਿਰਫ਼ ਮੰਡਲੀਆਂ ਦਾ ਦੌਰਾ ਹੀ ਨਹੀਂ ਕਰਦਾ ਸੀ, ਸਗੋਂ ਉਹ ਪ੍ਰਕਾਸ਼ਨਾਂ ਦੀਆਂ ਕਾਪੀਆਂ ਬਣਾਉਣ ਅਤੇ ਵੰਡਣ ਦਾ ਪ੍ਰਬੰਧ ਵੀ ਕਰਦਾ ਸੀ। ਉਸ ਦਾ ਕੰਮ ਅਧਿਕਾਰੀਆਂ ਦੀਆਂ ਨਜ਼ਰਾਂ ਤੋਂ ਉਹਲੇ ਨਹੀਂ ਰਿਹਾ। ਐਡੁਆਰਟ ਵਾਰਟਰ ਨੇ ਨਿਕੋਲਾਈ ਨੂੰ ਸਲਾਹ ਦਿੱਤੀ: “ਜਦੋਂ ਅਧਿਕਾਰੀ ਤੇਰੇ ਕੋਲ ਕੋਈ ਵੀ ਸਵਾਲ ਪੁੱਛਣ, ਤਾਂ ਉਨ੍ਹਾਂ ਨੂੰ ਸਿੱਧਾ-ਸਿੱਧਾ ਜਵਾਬ ਦੇਵੀ ਕਿ ਸਾਡੇ ਪ੍ਰਕਾਸ਼ਨ ਹੈੱਡ-ਕੁਆਰਟਰ ਬਰੁਕਲਿਨ ਤੋਂ ਆਉਂਦੇ ਹਨ। ਖੁਫੀਆ ਪੁਲਿਸ ਦੇ ਅਧਿਕਾਰੀ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਜਵਾਬ ਦੇਈ। ਤੈਨੂੰ ਡਰਨ ਦੀ ਲੋੜ ਨਹੀਂ।”—ਮੱਤੀ 10:19.
ਇਸ ਗੱਲ ਨੂੰ ਜ਼ਿਆਦਾ ਸਮਾਂ ਨਹੀਂ ਸੀ ਹੋਇਆ ਕਿ ਖੁਫੀਆ ਪੁਲਿਸ ਨੇ ਨਿਕੋਲਾਈ ਨੂੰ ਕੈਂਟ ਵਿਚ ਆਪਣੇ ਹੈੱਡ-ਕੁਆਟਰ ਸੱਦ ਲਿਆ। ਉਹ ਦੱਸਦਾ ਹੈ ਕਿ ਅੱਗੇ ਕੀ ਹੋਇਆ: “ਅਧਿਕਾਰੀ ਨੇ ਮੈਨੂੰ
ਪੁੱਛਿਆ ਕਿ ਤੁਹਾਨੂੰ ਪ੍ਰਕਾਸ਼ਨ ਕਿੱਥੋਂ ਮਿਲਦੇ ਹਨ। ਮੈਂ ਉਸ ਨੂੰ ਦੱਸਿਆ ਬਰੁਕਲਿਨ ਤੋਂ। ਇਹ ਸੁਣ ਕੇ ਉਸ ਦੀ ਬੋਲਤੀ ਬੰਦ ਹੋ ਗਈ। ਉਸ ਨੇ ਮੈਨੂੰ ਭੇਜ ਦਿੱਤਾ ਅਤੇ ਫਿਰ ਕਦੀ ਨਹੀਂ ਬੁਲਾਇਆ।” ਇਹੋ ਜਿਹੇ ਦਲੇਰ ਗਵਾਹ ਉੱਤਰੀ ਕਿਰਗਿਜ਼ਸਤਾਨ ਵਿਚ ਸਾਵਧਾਨੀ ਨਾਲ ਖ਼ੁਸ਼ ਖ਼ਬਰੀ ਸੁਣਾਉਂਦੇ ਰਹੇ। ਆਖ਼ਰਕਾਰ 1980 ਦੇ ਦਹਾਕੇ ਵਿਚ ਸਾਡੇ ਪਰਿਵਾਰ ਨੂੰ ਯਹੋਵਾਹ ਬਾਰੇ ਸੱਚਾਈ ਪਤਾ ਲੱਗੀ। ਸਾਡੇ ਪਰਿਵਾਰ ਵਿੱਚੋਂ ਸਭ ਤੋਂ ਪਹਿਲਾਂ ਮੇਰੀ ਪਤਨੀ ਮਰਮਬੁਬੂ ਨੂੰ ਸੱਚਾਈ ਪਤਾ ਲੱਗੀ।ਮੇਰੀ ਪਤਨੀ ਨੇ ਝੱਟ ਸੱਚਾਈ ਕਬੂਲ ਕਰ ਲਈ
ਮਰਮਬੁਬੂ ਕਿਰਗਿਜ਼ਸਤਾਨ ਦੇ ਨਰੀਨ ਕਸਬੇ ਤੋਂ ਸੀ। ਅਗਸਤ 1974 ਵਿਚ ਉਹ ਮੇਰੀ ਛੋਟੀ ਭੈਣ ਦੇ ਘਰ ਆਈ ਸੀ ਅਤੇ ਉੱਥੇ ਅਸੀਂ ਪਹਿਲੀ ਵਾਰ ਇਕ-ਦੂਜੇ ਨੂੰ ਮਿਲੇ। ਦੇਖਦੇ ਸਾਰ ਹੀ ਮਰਮਬੁਬੂ ਮੈਨੂੰ ਪਸੰਦ ਆ ਗਈ। ਉਸੇ ਦਿਨ ਸਾਡਾ ਵਿਆਹ ਹੋ ਗਿਆ।
ਜਨਵਰੀ 1981 ਵਿਚ ਇਕ ਦਿਨ ਮਰਮਬੁਬੂ ਬੱਸ ਵਿਚ ਬਾਜ਼ਾਰ ਜਾ ਰਹੀ ਸੀ, ਤਾਂ ਸ਼ੁਰੂ ਵਿਚ ਦੱਸੀ ਗੱਲ ਉਸ ਦੇ ਕੰਨੀ ਪਈ। ਮੇਰੀ ਪਤਨੀ ਹੋਰ ਜਾਣਨਾ ਚਾਹੁੰਦੀ ਸੀ ਇਸ ਲਈ ਉਸ ਨੇ ਔਰਤ ਕੋਲੋਂ ਉਸ ਦਾ ਨਾਂ ਤੇ ਪਤਾ ਪੁੱਛਿਆ। ਉਸ ਨੇ ਆਪਣਾ ਨਾਂ ਅਪੁਨ ਦੱਸਿਆ। 1980 ਦੇ ਦਹਾਕੇ ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮਾਂ ’ਤੇ ਪਾਬੰਦੀ ਲੱਗੀ ਹੋਣ ਕਰਕੇ ਅਪੁਨ ਨੇ ਸਾਵਧਾਨੀ ਵਰਤੀ। ਮੇਰੀ ਪਤਨੀ ਨੂੰ ਆਪਣਾ ਪਤਾ ਦੇਣ ਦੀ ਬਜਾਇ ਅਪੁਨ ਨੇ ਮੇਰੀ ਪਤਨੀ ਤੋਂ ਸਾਡੇ ਘਰ ਦਾ ਪਤਾ ਲਿਆ। ਜਦੋਂ ਮੇਰੀ ਪਤਨੀ ਘਰ ਆਈ, ਤਾਂ ਉਹ ਬਹੁਤ ਖ਼ੁਸ਼ ਸੀ।
ਮਰਮਬੁਬੂ ਨੇ ਕਿਹਾ: “ਅੱਜ ਮੈਂ ਬਹੁਤ ਹੀ ਵਧੀਆ ਗੱਲਾਂ ਸੁਣੀਆਂ। ਇਕ ਔਰਤ ਨੇ ਮੈਨੂੰ ਦੱਸਿਆ ਕਿ ਬਹੁਤ ਜਲਦ ਮੌਤ ਖ਼ਤਮ ਹੋ ਜਾਵੇਗੀ। ਇੱਥੋਂ ਤਕ ਕਿ ਜੰਗਲੀ ਜਾਨਵਰ ਵੀ ਸ਼ਾਂਤੀ ਨਾਲ ਰਹਿਣਗੇ।” ਮੈਨੂੰ ਤਾਂ ਇਹ ਬਸ ਇਕ ਕਹਾਣੀ ਹੀ ਲੱਗੀ। ਇਸ ਲਈ ਮੈਂ ਕਿਹਾ: “ਚੱਲੋ ਦੇਖਦੇ ਹਾਂ ਕਿ ਉਹ ਆ ਕੀ ਦੱਸਦੀ।”
ਅਪੁਨ ਸਾਨੂੰ ਤਿੰਨ ਮਹੀਨਿਆਂ ਬਾਅਦ ਮਿਲਣ ਆਈ। ਉਸ ਤੋਂ ਬਾਅਦ ਸਾਨੂੰ ਹੋਰ ਭੈਣਾਂ ਮਿਲਣ ਆਉਂਦੀਆਂ ਸਨ। ਇਹ ਪਹਿਲੀਆਂ ਕਿਰਗਿਜ਼ੀ ਭੈਣਾਂ ਸਨ ਜਿਨ੍ਹਾਂ ਨੇ ਸੱਚਾਈ ਸਿੱਖੀ। ਇਨ੍ਹਾਂ ਭੈਣਾਂ ਨੇ ਸਾਨੂੰ ਯਹੋਵਾਹ ਅਤੇ ਉਸ ਦੇ ਮਕਸਦ ਬਾਰੇ ਬਹੁਤ ਹੀ ਸ਼ਾਨਦਾਰ ਗੱਲਾਂ ਦੱਸੀਆਂ। ਉਨ੍ਹਾਂ ਨੇ ਸਾਨੂੰ ਇਕ ਕਿਤਾਬ (From Paradise Lost to Paradise Regained) * ਵਿੱਚੋਂ ਗੱਲਾਂ ਪੜ੍ਹ ਕੇ ਸੁਣਾਈਆਂ। ਟੋਕਮੋਕ ਭਾਸ਼ਾ ਵਿਚ ਇਸ ਕਿਤਾਬ ਦੀ ਸਿਰਫ਼ ਇੱਕੋ ਕਾਪੀ ਹੋਣ ਕਰਕੇ ਅਸੀਂ ਆਪਣੇ ਹੱਥੀਂ ਲਿਖ ਕੇ ਇਸ ਦੀ ਹੋਰ ਕਾਪੀ ਬਣਾਈ।
ਸ਼ੁਰੂ ਵਿਚ ਸਿੱਖੀਆਂ ਸੱਚਾਈਆਂ ਵਿੱਚੋਂ ਅਸੀਂ ਉਤਪਤ 3:15 ਦੀ ਭਵਿੱਖਬਾਣੀ ਬਾਰੇ ਵੀ ਸਿੱਖਿਆ। ਪਰਮੇਸ਼ੁਰ ਦੇ ਚੁਣੇ ਹੋਏ ਰਾਜੇ ਵਜੋਂ ਯਿਸੂ ਨੇ ਇਹ ਭਵਿੱਖਬਾਣੀ ਪੂਰੀ ਕਰਨੀ ਹੈ। ਇਹ ਸੰਦੇਸ਼ ਇੰਨਾ ਜ਼ਰੂਰੀ ਹੈ ਕਿ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਹੈ। ਅਸੀਂ ਵੀ ਇਹ ਸੰਦੇਸ਼ ਜ਼ੋਰਾਂ-ਸ਼ੋਰਾਂ ਨਾਲ ਸਾਰਿਆਂ ਨੂੰ ਸੁਣਾਉਣਾ ਚਾਹੁੰਦੇ ਸੀ। (ਮੱਤੀ 24:14) ਜਲਦੀ ਹੀ ਬਾਈਬਲ ਦੀ ਸੱਚਾਈ ਨਾਲ ਸਾਡੀਆਂ ਜ਼ਿੰਦਗੀਆਂ ਬਦਲਣ ਲੱਗੀਆਂ।
ਪਾਬੰਦੀ ਦੇ ਬਾਵਜੂਦ ਸਭਾਵਾਂ ਅਤੇ ਬਪਤਿਸਮਾ
ਟੋਕਮੋਕ ਦੇ ਇਕ ਮਸੀਹੀ ਭਰਾ ਨੇ ਸਾਨੂੰ ਵਿਆਹ ’ਤੇ ਬੁਲਾਇਆ। ਮੈਂ ਅਤੇ ਮੇਰੀ ਪਤਨੀ ਨੇ ਦੇਖਿਆ ਕਿ ਗਵਾਹਾਂ ਦਾ ਰਵੱਈਆ ਦੁਨੀਆਂ ਦੇ ਲੋਕਾਂ ਤੋਂ ਬਹੁਤ ਵੱਖਰਾ ਸੀ। ਵਿਆਹ ’ਤੇ ਸ਼ਰਾਬ ਨਹੀਂ ਸੀ ਅਤੇ ਸਾਰੇ ਪ੍ਰਬੰਧ ਵੀ ਬਹੁਤ ਵਧੀਆ ਸਨ। ਅਸੀਂ ਜਿੰਨੇ ਵਿਆਹ ਦੇਖੇ ਉਨ੍ਹਾਂ ਵਿਚ ਦੁਨੀਆਂ ਦੇ ਲੋਕ ਅਕਸਰ ਸ਼ਰਾਬੀ ਹੋ ਕੇ ਰੌਲ਼ਾ ਪਾਉਂਦੇ ਅਤੇ ਗਾਲ਼ਾਂ ਕੱਢਦੇ ਸਨ।
ਅਸੀਂ ਟੋਕਮੋਕ ਵਿਚ ਕੁਝ ਸਭਾਵਾਂ ’ਤੇ ਵੀ ਗਏ। ਮੌਸਮ ਠੀਕ ਹੋਣ ਤੇ ਸਭਾਵਾਂ ਜੰਗਲਾਂ ਵਿਚ ਹੁੰਦੀਆਂ ਸਨ। ਭੈਣ-ਭਰਾ ਜਾਣਦੇ ਸਨ ਕਿ ਪੁਲਿਸ ਉਨ੍ਹਾਂ ’ਤੇ ਨਜ਼ਰ ਰੱਖ ਰਹੀ ਸੀ ਇਸ ਲਈ ਇਕ ਭਰਾ ਨਿਗਾਹ ਰੱਖਦਾ ਸੀ। ਸਿਆਲ਼ਾਂ ਵਿਚ ਅਸੀਂ ਕਿਸੇ ਦੇ ਘਰ ਵਿਚ ਸਭਾਵਾਂ ਕਰਦੇ ਸੀ। ਕਦੇ-ਕਦੇ ਪੁਲਿਸ ਸਭਾਵਾਂ ਵੇਲੇ ਆ ਜਾਂਦੀ ਸੀ ਅਤੇ ਪੁੱਛ-ਗਿੱਛ ਕਰਦੀ ਸੀ। ਜੁਲਾਈ 1982 ਮੇਰਾ ਅਤੇ ਮਰਮਬੁਬੂ ਦਾ ਬਪਤਿਸਮਾ ਚੁਯੀ ਨਦੀ ਵਿਚ ਹੋਇਆ। ਉਸ ਵੇਲੇ ਵੀ ਸਾਨੂੰ ਸਾਵਧਾਨ ਰਹਿਣ ਦੀ ਲੋੜ ਸੀ। (ਮੱਤੀ 10:16) ਭੈਣ-ਭਰਾ ਥੋੜ੍ਹੇ-ਥੋੜ੍ਹੇ ਕਰ ਕੇ ਆਉਂਦੇ ਰਹੇ ਅਤੇ ਅਸੀਂ ਸਾਰੇ ਜੰਗਲ ਵਿਚ ਇਕੱਠੇ ਹੋਏ। ਸਾਰਿਆਂ ਨੇ ਗੀਤ ਗਾਏ ਅਤੇ ਬਪਤਿਸਮੇ ਦਾ ਭਾਸ਼ਣ ਸੁਣਿਆ।
ਸੇਵਕਾਈ ਵਧਾਉਣ ਦਾ ਮੌਕਾ
1987 ਵਿਚ ਇਕ ਭਰਾ ਨੇ ਮੈਨੂੰ ਬਾਲੀਚੇ ਕਸਬੇ ਵਿਚ ਰਹਿਣ ਵਾਲੇ ਇਕ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਮਿਲਣ ਲਈ ਕਿਹਾ। ਸਾਨੂੰ ਉੱਥੇ ਪਹੁੰਚਣ ਲਈ ਰੇਲ-ਗੱਡੀ ਰਾਹੀਂ ਚਾਰ ਘੰਟੇ ਦਾ ਸਫ਼ਰ ਕਰਨਾ ਪੈਂਦਾ ਸੀ। ਅਸੀਂ ਕਈ ਵਾਰ ਪ੍ਰਚਾਰ ਲਈ ਬਾਲੀਚੇ ਗਏ ਅਤੇ ਉੱਥੇ ਸਾਨੂੰ ਦਿਲਚਸਪੀ ਰੱਖਣ ਵਾਲੇ ਕਾਫ਼ੀ ਲੋਕ ਮਿਲੇ। ਆਪਣੀ ਸੇਵਕਾਈ ਵਧਾਉਣ ਦਾ ਇਹ ਵਧੀਆ ਮੌਕਾ ਸੀ।
ਮੈਂ ਅਤੇ ਮਰਮਬੁਬੂ ਅਕਸਰ ਬਾਲੀਚੇ ਜਾਂਦੇ ਸੀ। ਪ੍ਰਚਾਰ ਕਰਨ ਲਈ ਅਤੇ ਸਭਾਵਾਂ ਦਾ ਪ੍ਰਬੰਧ ਕਰਨ ਲਈ ਅਸੀਂ ਕਈ ਸ਼ਨੀ-ਐਤਵਾਰ ਉੱਥੇ ਹੀ ਰੁਕਦੇ ਸੀ। ਜਲਦੀ ਹੀ ਜ਼ਿਆਦਾ ਤੋਂ ਜ਼ਿਆਦਾ ਲੋਕ ਸਾਡੇ ਪ੍ਰਕਾਸ਼ਨ ਲੈਣ ਲੱਗੇ। ਅਸੀਂ ਟੋਕਮੋਕ ਤੋਂ ਪ੍ਰਕਾਸ਼ਨ ਆਲੂਆਂ ਦੀਆਂ ਬੋਰੀਆਂ ਵਿਚ ਲੈ ਕੇ ਜਾਂਦੇ ਸੀ। ਹਰ ਮਹੀਨੇ ਪ੍ਰਕਾਸ਼ਨਾਂ ਦੀਆਂ ਦੋ ਬੋਰੀਆਂ ਵੀ ਪੂਰੀਆਂ ਨਹੀਂ ਪੈਂਦੀਆਂ ਸਨ। ਅਸੀਂ ਰੇਲ-ਗੱਡੀ ਵਿਚ ਬਾਲੀਚੇ ਨੂੰ ਆਉਂਦੇ-ਜਾਂਦੇ ਵੇਲੇ ਮੁਸਾਫ਼ਰਾਂ ਨੂੰ ਗਵਾਹੀ ਦਿੰਦੇ ਸੀ।
ਅੱਠ ਸਾਲ ਬਾਲੀਚੇ ਜਾਣ ਤੋਂ ਬਾਅਦ 1995 ਵਿਚ ਉੱਥੇ ਇਕ ਮੰਡਲੀ ਬਣੀ। ਉਸ ਵੇਲੇ ਟੋਕਮੋਕ ਤੋਂ ਬਾਲੀਚੇ ਜਾਣ ਲਈ ਕਾਫ਼ੀ ਖ਼ਰਚਾ ਹੁੰਦਾ ਸੀ। ਸਾਡੇ ਕੋਲ ਤਾਂ ਜ਼ਿਆਦਾ ਪੈਸੇ ਨਹੀਂ ਸਨ, ਤਾਂ ਫਿਰ ਅਸੀਂ ਖ਼ਰਚੇ ਕਿਵੇਂ ਪੂਰੇ ਕਰਦੇ ਸੀ? ਖ਼ਰਚੇ ਪੂਰੇ ਕਰਨ ਲਈ ਇਕ ਮਸੀਹੀ ਭਰਾ ਸਾਡੀ ਮਦਦ ਕਰਦਾ ਰਿਹਾ। ਯਹੋਵਾਹ ਸਾਡੀ ਵਧ-ਚੜ੍ਹ ਕੇ ਸੇਵਾ ਕਰਨ ਦੀ ਇੱਛਾ ਜਾਣਦਾ ਸੀ ਇਸ ਲਈ ਉਸ ਨੇ ਸਾਡੇ ਲਈ ‘ਅਕਾਸ਼ ਦੀਆਂ ਖਿੜਕੀਆਂ ਖੋਲ੍ਹ’ ਦਿੱਤੀਆਂ। (ਮਲਾ. 3:10) ਸੱਚ-ਮੁੱਚ ਯਹੋਵਾਹ ਸਭ ਕੁਝ ਕਰ ਸਕਦਾ ਹੈ।
ਪਰਿਵਾਰ ਅਤੇ ਸੇਵਕਾਈ ਵਿਚ ਰੁੱਝਿਆ
1992 ਵਿਚ ਮੈਨੂੰ ਬਜ਼ੁਰਗ ਵਜੋਂ ਨਿਯੁਕਤ ਕੀਤਾ ਗਿਆ। ਮੈਂ ਪਹਿਲਾਂ ਕਿਰਗਿਜ਼ੀ ਸੀ ਜਿਸ ਨੂੰ ਇਸ ਦੇਸ਼ ਵਿਚ ਬਜ਼ੁਰਗ ਵਜੋਂ ਨਿਯੁਕਤ ਕੀਤਾ ਗਿਆ। ਟੋਕਮੋਕ ਦੀ ਮੰਡਲੀ ਵਿਚ ਸੇਵਾ ਕਰਨ ਦੇ ਕਈ ਨਵੇਂ ਰਾਹ ਖੁੱਲ੍ਹੇ। ਅਸੀਂ ਕਈ ਕਾਲਜਾਂ ਵਿਚ ਕਿਰਗਿਜ਼ ਨੌਜਵਾਨਾਂ ਨਾਲ ਬਾਈਬਲ ਅਧਿਐਨ ਕਰਦੇ ਸੀ। ਅੱਜ ਇਨ੍ਹਾਂ ਨੌਜਵਾਨਾਂ ਵਿੱਚੋਂ ਇਕ ਜਣਾ ਬ੍ਰਾਂਚ ਕਮੇਟੀ ਦਾ ਭਰਾ ਹੈ ਅਤੇ ਦੋ ਜਣੇ ਸਪੈਸ਼ਲ ਪਾਇਨੀਅਰ ਵਜੋਂ ਸੇਵਾ ਕਰਦੇ ਹਨ। ਅਸੀਂ ਸਭਾਵਾਂ ਵਿਚ ਆਉਣ ਵਾਲੇ ਹੋਰ ਲੋਕਾਂ ਦੀ ਵੀ ਮਦਦ ਕਰਦੇ ਸੀ। 1990 ਦੇ ਦਹਾਕੇ ਦੇ ਸ਼ੁਰੂ ਵਿਚ ਸਾਨੂੰ ਰੂਸੀ ਭਾਸ਼ਾ ਵਿਚ ਪ੍ਰਕਾਸ਼ਨ ਮਿਲਦੇ ਸਨ ਅਤੇ ਸਾਡੀਆਂ ਸਭਾਵਾਂ ਵੀ ਰੂਸੀ ਵਿਚ ਹੁੰਦੀਆਂ ਸਨ। ਪਰ ਉਨ੍ਹਾਂ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਸੀ ਜਿਨ੍ਹਾਂ ਦੀ ਮਾਂ-ਬੋਲੀ ਕਿਰਗਿਜ਼ੀ ਸੀ। ਇਸ ਲਈ ਮੈਂ ਸਭਾਵਾਂ ਵਿਚ ਲੋਕਾਂ ਲਈ ਕਿਰਗਿਜ਼ੀ ਭਾਸ਼ਾ ਵਿਚ ਤਰਜਮਾ ਕਰਦਾ ਸੀ ਤਾਂਕਿ ਉਹ ਸੌਖਿਆਂ ਹੀ ਸੱਚਾਈ ਸਮਝ ਸਕਣ।
ਮੈਂ ਅਤੇ ਮਰਮਬੁਬੂ ਵੱਡੇ ਪਰਿਵਾਰ ਦੀ ਦੇਖ-ਭਾਲ ਕਰਨ ਵਿਚ ਰੁੱਝੇ ਰਹੇ। ਅਸੀਂ ਆਪਣੇ ਬੱਚਿਆਂ ਨੂੰ ਸਭਾਵਾਂ ਅਤੇ ਪ੍ਰਚਾਰ ’ਤੇ ਲੈ ਕੇ ਜਾਂਦੇ ਸੀ। ਜਦੋਂ ਸਾਡੀ ਕੁੜੀ ਗੁਲਸੇਰਾ 12 ਸਾਲਾਂ ਦੀ ਸੀ, ਤਾਂ
ਉਸ ਨੂੰ ਰਾਹ ਵਿਚ ਆਉਣ-ਜਾਣ ਵਾਲਿਆਂ ਨੂੰ ਬਾਈਬਲ ਬਾਰੇ ਦੱਸਣਾ ਬਹੁਤ ਪਸੰਦ ਸੀ। ਸਾਡੇ ਬੱਚਿਆਂ ਨੂੰ ਮੂੰਹ-ਜ਼ਬਾਨੀ ਆਇਤਾਂ ਯਾਦ ਕਰਨੀਆਂ ਵੀ ਬਹੁਤ ਪਸੰਦ ਸਨ। ਇਸ ਤਰ੍ਹਾਂ ਕਰਨ ਨਾਲ ਸਾਡੇ ਬੱਚੇ, ਪੋਤੇ-ਪੋਤੀਆਂ ਅਤੇ ਦੋਹਤੇ-ਦੋਹਤੀਆਂ ਮੰਡਲੀ ਦੇ ਕੰਮਾਂ ਵਿਚ ਰੁੱਝੇ ਰਹੇ। ਅੱਜ ਸਾਡੇ ਨੌਂ ਬੱਚੇ ਅਤੇ 11 ਪੋਤੇ-ਪੋਤੀਆਂ ਅਤੇ ਦੋਹਤੇ-ਦੋਹਤੀਆਂ ਜੀਉਂਦੇ ਹਨ ਅਤੇ ਉਨ੍ਹਾਂ ਵਿੱਚੋਂ 16 ਜਣੇ ਯਹੋਵਾਹ ਦੀ ਸੇਵਾ ਕਰਦੇ ਹਨ ਅਤੇ ਆਪਣੇ ਮਾਪਿਆਂ ਨਾਲ ਸਭਾਵਾਂ ਵਿਚ ਜਾਂਦੇ ਹਨ।ਵੱਡੀਆਂ ਤਬਦੀਲੀਆਂ
1950 ਦੇ ਦਹਾਕੇ ਵਿਚ ਜਿਨ੍ਹਾਂ ਭੈਣਾਂ-ਭਰਾਵਾਂ ਨੇ ਸਾਡੇ ਇਲਾਕੇ ਵਿਚ ਪ੍ਰਚਾਰ ਕਰਨਾ ਸ਼ੁਰੂ ਕੀਤਾ ਸੀ ਜੇ ਉਹ ਅੱਜ ਸਾਡੇ ਨਾਲ ਹੁੰਦੇ, ਤਾਂ ਉਹ ਤਰੱਕੀ ਦੇਖ ਕੇ ਦੰਗ ਰਹਿ ਜਾਂਦੇ। 1990 ਦੇ ਦਹਾਕੇ ਤੋਂ ਸਾਨੂੰ ਪ੍ਰਚਾਰ ਕਰਨ ਅਤੇ ਜ਼ਿਆਦਾ ਗਿਣਤੀ ਵਿਚ ਇਕੱਠੇ ਮਿਲ ਕੇ ਭਗਤੀ ਕਰਨ ਦੀ ਥੋੜ੍ਹੀ-ਬਹੁਤੀ ਆਜ਼ਾਦੀ ਮਿਲਣੀ ਸ਼ੁਰੂ ਹੋ ਗਈ।
1991 ਵਿਚ ਮੈਂ ਅਤੇ ਮੇਰੀ ਪਤਨੀ ਕਜ਼ਾਕਸਤਾਨ ਦੇ ਅਲਮਾ-ਆਤਾ ਸ਼ਹਿਰ ਵਿਚ ਪਹਿਲੀ ਵਾਰ ਸੰਮੇਲਨ ਤੇ ਗਏ। ਹੁਣ ਇਸ ਸ਼ਹਿਰ ਨੂੰ ਅਲਮਾਤੀ ਕਿਹਾ ਜਾਂਦਾ ਹੈ। 1993 ਵਿਚ ਕਿਰਗਿਜ਼ਸਤਾਨ ਦੇ ਭਰਾਵਾਂ ਨੇ ਬਿਸ਼ਕੇਕ ਸ਼ਹਿਰ ਦੇ ਸਪਰਤੱਕ ਸਟੇਡੀਅਮ ਵਿਚ ਪਹਿਲੀ ਵਾਰ ਸੰਮੇਲਨ ਦਾ ਪ੍ਰਬੰਧ ਕੀਤਾ। ਭੈਣ-ਭਰਾਵਾਂ ਨੇ ਸੰਮੇਲਨ ਤੋਂ ਪਹਿਲਾਂ ਪੂਰਾ ਇਕ ਹਫ਼ਤਾ ਸਟੇਡੀਅਮ ਨੂੰ ਸਾਫ਼ ਕਰਨ ਵਿਚ ਲਾਇਆ। ਇਹ ਦੇਖ ਸਟੇਡੀਅਮ ਦਾ ਨਿਰਦੇਸ਼ਕ ਇਨ੍ਹਾਂ ਪ੍ਰਭਾਵਿਤ ਹੋਇਆ ਕਿ ਉਸ ਨੇ ਸਾਨੂੰ ਮੁਫ਼ਤ ਵਿਚ ਸਟੇਡੀਅਮ ਵਰਤਣ ਲਈ ਦੇ ਦਿੱਤਾ।
1994 ਵਿਚ ਸਾਡੇ ਲਈ ਇਕ ਹੋਰ ਖ਼ੁਸ਼ੀ ਦੀ ਗੱਲ ਸੀ ਕਿ ਸਾਨੂੰ ਕਿਰਗਿਜ਼ੀ ਭਾਸ਼ਾ ਵਿਚ ਪ੍ਰਕਾਸ਼ਨ ਮਿਲਣ ਲੱਗੇ। ਬਿਸ਼ਕੇਕ ਸ਼ਹਿਰ ਦੇ ਸ਼ਾਖ਼ਾ ਦਫ਼ਤਰ ਵਿਚ ਅਨੁਵਾਦਕ ਕਿਰਗਿਜ਼ੀ ਭਾਸ਼ਾ ਵਿਚ ਪ੍ਰਕਾਸ਼ਨਾਂ ਦਾ ਅਨੁਵਾਦ ਕਰਦੇ ਹਨ। 1998 ਵਿਚ ਗਵਾਹਾਂ ਦੇ ਕੰਮਾਂ ਨੂੰ ਕਿਰਗਿਜ਼ਸਤਾਨ ਵਿਚ ਕਾਨੂੰਨੀ ਮਾਨਤਾ ਮਿਲ ਗਈ। ਸੰਗਠਨ ਵਿਚ ਵਾਧਾ ਹੁੰਦਾ ਗਿਆ ਅਤੇ ਹੁਣ ਇੱਥੇ ਪ੍ਰਚਾਰਕਾਂ ਦੀ ਗਿਣਤੀ 5,000 ਤੋਂ ਵੀ ਜ਼ਿਆਦਾ ਹੈ। ਅੱਜ ਇੱਥੇ 83 ਮੰਡਲੀਆਂ ਦੇ ਨਾਲ-ਨਾਲ ਚੀਨੀ, ਅੰਗ੍ਰੇਜ਼ੀ, ਕਿਰਗਿਜ਼ੀ, ਰੂਸੀ, ਰੂਸੀ ਸੈਨਤ ਭਾਸ਼ਾ, ਤੁਰਕੀ, ਉਇਗੁਰ ਅਤੇ ਉਜ਼ਬੇਕੀ ਭਾਸ਼ਾਵਾਂ ਦੇ 25 ਗਰੁੱਪ ਹਨ। ਇਹ ਸਾਰੇ ਪਿਆਰੇ ਭੈਣ-ਭਰਾ ਅਲੱਗ-ਅਲੱਗ ਪਿਛੋਕੜਾਂ ਤੋਂ ਹਨ ਅਤੇ ਇਕੱਠੇ ਮਿਲ ਕੇ ਯਹੋਵਾਹ ਦੀ ਸੇਵਾ ਕਰਦੇ ਹਨ। ਇਹ ਸਾਰੀਆਂ ਤਬਦੀਲੀਆਂ ਯਹੋਵਾਹ ਹੀ ਕਰ ਸਕਦਾ ਹੈ।
ਯਹੋਵਾਹ ਨੇ ਮੇਰੀ ਜ਼ਿੰਦਗੀ ਵੀ ਬਦਲ ਦਿੱਤੀ। ਮੇਰੀ ਪਰਵਰਿਸ਼ ਇਕ ਗ਼ਰੀਬ ਪਰਿਵਾਰ ਵਿਚ ਹੋਈ ਅਤੇ ਮੈਂ ਸਿਰਫ਼ ਪੰਜ ਸਾਲ ਹੀ ਸਕੂਲ ਗਿਆ। ਇਸ ਦੇ ਬਾਵਜੂਦ ਵੀ ਯਹੋਵਾਹ ਨੇ ਮੈਨੂੰ ਮੰਡਲੀ ਵਿਚ ਬਜ਼ੁਰਗ ਵਜੋਂ ਸੇਵਾ ਕਰਨ ਅਤੇ ਆਪਣੇ ਤੋਂ ਜ਼ਿਆਦਾ ਪੜ੍ਹੇ-ਲਿਖੇ ਲੋਕਾਂ ਨੂੰ ਬਾਈਬਲ ਦੀਆਂ ਸੱਚਾਈਆਂ ਸਿਖਾਉਣ ਲਈ ਵਰਤਿਆ। ਯਹੋਵਾਹ ਨੇ ਕਈ ਅਸੰਭਵ ਗੱਲਾਂ ਨੂੰ ਸੰਭਵ ਕੀਤਾ। ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਯਹੋਵਾਹ ਬਾਰੇ ਇਹ ਕਹਿ ਸਕਦਾ ਹਾਂ ਕਿ “ਪਰਮੇਸ਼ੁਰ ਲਈ ਸਭ ਕੁਝ ਮੁਮਕਿਨ ਹੈ।”—ਮੱਤੀ 19:26.
^ ਪੈਰਾ 21 ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਜਾਂਦੀ ਸੀ।