‘ਤਕੜੇ ਹੋਵੋ, ਅਤੇ ਕੰਮ ਕਰੋ’
“ਤਕੜਾ ਅਤੇ ਸੂਰਮਾ ਹੋ, ਅਤੇ ਕੰਮ ਕਰ, ਡਰੀਂ ਨਾਂ, ਅਰ ਘਾਬਰ ਨਹੀਂ, ਕਿਉਂ ਜੋ ਯਹੋਵਾਹ ਪਰਮੇਸ਼ੁਰ . . . ਤੇਰੇ ਅੰਗ ਸੰਗ ਹੈ।”—1 ਇਤ. 28:20.
ਗੀਤ: 60, 29
1, 2. (ੳ) ਸੁਲੇਮਾਨ ਨੂੰ ਕਿਹੜਾ ਖ਼ਾਸ ਕੰਮ ਮਿਲਿਆ? (ਅ) ਦਾਊਦ ਨੂੰ ਸੁਲੇਮਾਨ ਦਾ ਫ਼ਿਕਰ ਕਿਉਂ ਸੀ?
ਸੁਲੇਮਾਨ ਨੂੰ ਇਕ ਖ਼ਾਸ ਕੰਮ ਮਿਲਿਆ। ਯਹੋਵਾਹ ਨੇ ਉਸ ਨੂੰ ਯਰੂਸ਼ਲਮ ਦਾ ਮੰਦਰ ਬਣਾਉਣ ਦੇ ਕੰਮ ਦੀ ਦੇਖ-ਰੇਖ ਕਰਨ ਲਈ ਚੁਣਿਆ। ਇਹ ਬਹੁਤ ਵੱਡਾ ਕੰਮ ਸੀ ਜੋ ਪਹਿਲਾਂ ਕਦੇ ਕਿਸੇ ਨੇ ਨਹੀਂ ਕੀਤਾ ਸੀ! ਇਹ ਮੰਦਰ “ਬਹੁਤ ਹੀ ਸੁੰਦਰ” ਹੋਣਾ ਸੀ ਜਿਸ ਕਰਕੇ ਇਹ ਦੂਰ-ਦੂਰ ਤਕ ਮਸ਼ਹੂਰ ਹੋਣਾ ਸੀ। ਸਭ ਤੋਂ ਜ਼ਰੂਰੀ ਗੱਲ ਸੀ ਕਿ ਇਹ “ਯਹੋਵਾਹ ਪਰਮੇਸ਼ੁਰ ਦਾ ਭਵਨ” ਹੋਣਾ ਸੀ।—1 ਇਤ 22:1, 5, 9-11.
2 ਰਾਜਾ ਦਾਊਦ ਨੂੰ ਪੂਰਾ ਯਕੀਨ ਸੀ ਕਿ ਪਰਮੇਸ਼ੁਰ ਜ਼ਰੂਰ ਸੁਲੇਮਾਨ ਦਾ ਸਾਥ ਦੇਵੇਗਾ। ਪਰ ਸੁਲੇਮਾਨ “ਇਆਣਾ” ਯਾਨੀ ਘੱਟ ਤਜਰਬੇਕਾਰ ਅਤੇ “ਬਾਲਕ” ਸੀ। ਕੀ ਉਹ ਹਿੰਮਤ ਦਿਖਾ ਕੇ ਮੰਦਰ ਬਣਾਉਣ ਦਾ ਕੰਮ ਸਵੀਕਾਰ ਕਰੇਗਾ? ਜਾਂ ਫਿਰ ਕੀ ਉਹ ਛੋਟੀ ਉਮਰ ਜਾਂ ਤਜਰਬਾ ਨਾ ਹੋਣ ਕਰਕੇ ਪਿੱਛੇ ਹਟ ਜਾਵੇਗਾ? ਇਸ ਕੰਮ ਵਿਚ ਕਾਮਯਾਬ ਹੋਣ ਲਈ ਸੁਲੇਮਾਨ ਨੂੰ ਤਕੜਾ ਹੋਣ ਅਤੇ ਇਸ ਵਿਚ ਜੁੱਟ ਜਾਣ ਦੀ ਲੋੜ ਸੀ।
3. ਸੁਲੇਮਾਨ ਆਪਣੇ ਪਿਤਾ ਤੋਂ ਹਿੰਮਤ ਦਿਖਾਉਣ ਬਾਰੇ ਕੀ ਕੁਝ ਸਿੱਖ ਸਕਦਾ ਸੀ?
3 ਸੁਲੇਮਾਨ ਨੇ ਹਿੰਮਤ ਦਿਖਾਉਣ ਬਾਰੇ ਆਪਣੇ ਪਿਤਾ ਦਾਊਦ ਤੋਂ ਕਾਫ਼ੀ ਕੁਝ ਸਿੱਖਿਆ ਹੋਣਾ। ਛੋਟੀ ਉਮਰ ਵਿਚ ਹੀ ਦਾਊਦ ਨੇ ਆਪਣੇ ਪਿਤਾ ਦੀਆਂ ਭੇਡਾਂ ’ਤੇ ਹਮਲਾ ਕਰਨ ਵਾਲੇ ਜੰਗਲੀ ਜਾਨਵਰਾਂ ਦਾ ਮੁਕਾਬਲਾ ਕੀਤਾ ਸੀ। (1 ਸਮੂ. 17:34, 35) ਉਸ ਨੇ ਉਦੋਂ ਵੀ ਬੜੀ ਹਿੰਮਤ ਦਿਖਾਈ ਜਦੋਂ ਉਹ ਇਕ ਡਰਾਉਣੇ ਅਤੇ ਨਿਡਰ ਫ਼ੌਜੀ ਗੋਲਿਅਥ ਨਾਲ ਲੜਿਆ। ਦਾਊਦ ਨੇ ਪਰਮੇਸ਼ੁਰ ਦੀ ਮਦਦ ਅਤੇ ਇਕ ਮੁਲਾਇਮ ਪੱਥਰ ਨਾਲ ਗੋਲਿਅਥ ਨੂੰ ਹਰਾ ਦਿੱਤਾ।—1 ਸਮੂ. 17:45, 49, 50.
4. ਸੁਲੇਮਾਨ ਨੂੰ ਤਕੜਾ ਹੋਣ ਦੀ ਕਿਉਂ ਲੋੜ ਸੀ?
1 ਇਤਹਾਸ 28:20 ਪੜ੍ਹੋ।) ਜੇ ਸੁਲੇਮਾਨ ਡਰਦੇ ਮਾਰੇ ਬੈਠ ਜਾਂਦਾ ਤੇ ਹਿੰਮਤ ਤੋਂ ਕੰਮ ਨਾ ਲੈਂਦਾ, ਤਾਂ ਉਸ ਨੇ ਕਦੀ ਵੀ ਕੰਮ ਸ਼ੁਰੂ ਨਹੀਂ ਸੀ ਕਰ ਪਾਉਣਾ। ਇਸ ਕੰਮ ਨੂੰ ਸ਼ੁਰੂ ਨਾ ਕਰਨਾ, ਕੰਮ ਵਿਚ ਨਾਕਾਮ ਹੋਣ ਨਾਲੋਂ ਜ਼ਿਆਦਾ ਭੈੜਾ ਹੋਣਾ ਸੀ।
4 ਅਸੀਂ ਸਮਝ ਸਕਦੇ ਹਾਂ ਕਿ ਦਾਊਦ ਹੀ ਕਿਉਂ ਸੁਲੇਮਾਨ ਨੂੰ ਤਕੜਾ ਹੋਣ ਅਤੇ ਮੰਦਰ ਬਣਾਉਣ ਦੀ ਹੱਲਾਸ਼ੇਰੀ ਦੇ ਸਕਦਾ ਸੀ। (5. ਸਾਨੂੰ ਤਕੜੇ ਹੋਣ ਦੀ ਕਿਉਂ ਲੋੜ ਹੈ?
5 ਸੁਲੇਮਾਨ ਵਾਂਗ ਸਾਨੂੰ ਵੀ ਯਹੋਵਾਹ ਦੀ ਮਦਦ ਦੀ ਲੋੜ ਹੈ ਤਾਂਕਿ ਅਸੀਂ ਤਕੜੇ ਹੋਈਏ ਅਤੇ ਉਸ ਦਾ ਕੰਮ ਸਿਰੇ ਚਾੜ੍ਹੀਏ। ਆਓ ਆਪਾਂ ਪੁਰਾਣੇ ਜ਼ਮਾਨੇ ਦੇ ਕੁਝ ਲੋਕਾਂ ਦੀਆਂ ਮਿਸਾਲਾਂ ਦੇਖੀਏ ਜਿਨ੍ਹਾਂ ਨੇ ਹਿੰਮਤ ਤੋਂ ਕੰਮ ਲਿਆ ਸੀ। ਫਿਰ ਆਪਾਂ ਸੋਚ ਸਕਦੇ ਹਾਂ ਕਿ ਅਸੀਂ ਕਿਵੇਂ ਤਕੜੇ ਹੋ ਸਕਦੇ ਹਾਂ ਅਤੇ ਪਰਮੇਸ਼ੁਰ ਦੀ ਸੇਵਾ ਵਿਚ ਆਪਣਾ ਕੰਮ ਕਿਵੇਂ ਪੂਰਾ ਕਰ ਸਕਦੇ ਹਾਂ।
ਹਿੰਮਤੀ ਲੋਕਾਂ ਦੀਆਂ ਮਿਸਾਲਾਂ
6. ਤੁਹਾਨੂੰ ਯੂਸੁਫ਼ ਦੀ ਮਿਸਾਲ ਕਿਉਂ ਵਧੀਆ ਲੱਗਦੀ ਹੈ?
6 ਜਦੋਂ ਪੋਟੀਫ਼ਰ ਦੀ ਪਤਨੀ ਨੇ ਯੂਸੁਫ਼ ਨੂੰ ਅਨੈਤਿਕ ਕੰਮ ਕਰਨ ਲਈ ਭਰਮਾਇਆ, ਤਾਂ ਯੂਸੁਫ਼ ਨੇ ਆਪਣਾ ਬਚਾਅ ਕਰਨ ਲਈ ਹਿੰਮਤ ਦਿਖਾਈ। ਉਹ ਜਾਣਦਾ ਸੀ ਕਿ ਜੇ ਉਸ ਨੇ ਇਨਕਾਰ ਕੀਤਾ, ਤਾਂ ਉਸ ਦੀ ਜਾਨ ਖ਼ਤਰੇ ਵਿਚ ਪੈ ਸਕਦੀ ਸੀ। ਫਿਰ ਵੀ ਯੂਸੁਫ਼ ਨੇ ਬਹਿਕਾਵੇ ਵਿਚ ਆਉਣ ਦੀ ਬਜਾਇ ਪੋਟੀਫ਼ਰ ਦੀ ਪਤਨੀ ਨੂੰ ਨਾ ਕਹਿ ਕੇ ਹਿੰਮਤ ਦਿਖਾਈ।—ਉਤ. 39:10, 12.
7. ਰਾਹਾਬ ਨੇ ਹਿੰਮਤ ਕਿਵੇਂ ਦਿਖਾਈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
7 ਰਾਹਾਬ ਹਿੰਮਤ ਦੀ ਇਕ ਹੋਰ ਵਧੀਆ ਮਿਸਾਲ ਹੈ। ਜਦੋਂ ਇਜ਼ਰਾਈਲੀ ਜਾਸੂਸ ਯਰੀਹੋ ਵਿਚ ਉਸ ਦੇ ਘਰ ਆਏ, ਤਾਂ ਰਾਹਾਬ ਡਰਦੇ ਮਾਰੇ ਉਨ੍ਹਾਂ ਦੀ ਮਦਦ ਕਰਨ ਤੋਂ ਇਨਕਾਰ ਕਰ ਸਕਦੀ ਸੀ। ਪਰ ਉਹ ਯਹੋਵਾਹ ’ਤੇ ਭਰੋਸਾ ਰੱਖਦੀ ਸੀ। ਇਸ ਲਈ ਉਸ ਨੇ ਹਿੰਮਤ ਤੋਂ ਕੰਮ ਲੈਂਦਿਆਂ ਦੋਹਾਂ ਜਾਸੂਸਾਂ ਨੂੰ ਲੁਕੋ ਕੇ ਉਨ੍ਹਾਂ ਦੀ ਜਾਨ ਬਚਾਈ। (ਯਹੋ. 2:4, 5, 9, 12-16) ਰਾਹਾਬ ਮੰਨਦੀ ਸੀ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ। ਉਸ ਨੂੰ ਪੱਕਾ ਯਕੀਨ ਸੀ ਕਿ ਪਰਮੇਸ਼ੁਰ ਹਰ ਹਾਲ ਵਿਚ ਇਹ ਦੇਸ਼ ਇਜ਼ਰਾਈਲੀਆਂ ਨੂੰ ਦੇਵੇਗਾ। ਇਸ ਲਈ ਉਹ ਦੂਜਿਆਂ ਦੇ ਡਰ ਅੱਗੇ ਨਹੀਂ ਝੁਕੀ, ਇੱਥੋਂ ਤਕ ਕਿ ਯਰੀਹੋ ਦੇ ਰਾਜੇ ਅਤੇ ਉਸ ਦੇ ਆਦਮੀਆਂ ਅੱਗੇ ਵੀ ਨਹੀਂ। ਇਸ ਦੀ ਬਜਾਇ, ਉਸ ਨੇ ਹਿੰਮਤ ਤੋਂ ਕੰਮ ਲਿਆ ਅਤੇ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਬਚਾਇਆ।—ਯਹੋ. 6:22, 23.
8. ਯਿਸੂ ਦੀ ਹਿੰਮਤ ਦਾ ਰਸੂਲਾਂ ’ਤੇ ਕੀ ਅਸਰ ਪਿਆ?
8 ਯਿਸੂ ਦੇ ਵਫ਼ਾਦਾਰ ਰਸੂਲਾਂ ਨੇ ਵੀ ਬੜੀ ਹਿੰਮਤ ਦਿਖਾਈ ਸੀ। ਉਨ੍ਹਾਂ ਨੇ ਯਿਸੂ ਦੀ ਹਿੰਮਤ ਦੇਖੀ ਸੀ। (ਮੱਤੀ 8:28-32; ਯੂਹੰ. 2:13-17; 18:3-5) ਯਿਸੂ ਦੀ ਮਿਸਾਲ ਕਰਕੇ ਉਹ ਵੀ ਹਿੰਮਤ ਦਿਖਾ ਸਕੇ। ਸਦੂਕੀਆਂ ਦੇ ਵਿਰੋਧ ਕਰਨ ਦੇ ਬਾਵਜੂਦ ਵੀ ਰਸੂਲ ਹਿੰਮਤ ਨਾਲ ਯਿਸੂ ਬਾਰੇ ਸਿਖਾਉਂਦੇ ਰਹੇ।—ਰਸੂ. 5:17, 18, 27-29.
9. ਦੂਜਾ ਤਿਮੋਥਿਉਸ 1:7 ਮੁਤਾਬਕ ਸਾਨੂੰ ਹਿੰਮਤ ਕਿੱਥੋਂ ਮਿਲ ਸਕਦੀ ਹੈ?
9 ਯੂਸੁਫ਼, ਰਾਹਾਬ, ਯਿਸੂ ਅਤੇ ਰਸੂਲਾਂ ਨੇ ਸਹੀ ਕੰਮ ਕਰਨ ਦੀ ਠਾਣੀ ਹੋਈ ਸੀ। ਉਨ੍ਹਾਂ ਨੇ ਆਪਣੀਆਂ ਕਾਬਲੀਅਤਾਂ ਉੱਤੇ ਭਰੋਸਾ ਨਹੀਂ ਰੱਖਿਆ, ਸਗੋਂ ਯਹੋਵਾਹ ਉੱਤੇ ਭਰੋਸਾ ਰੱਖ ਕੇ ਹਿੰਮਤ ਦਿਖਾਈ। ਜਦੋਂ ਸਾਨੂੰ ਵੀ ਹਿੰਮਤ ਦਿਖਾਉਣ ਦੀ ਲੋੜ ਪੈਂਦੀ ਹੈ, ਤਾਂ ਸਾਨੂੰ ਆਪਣੇ ਆਪ ’ਤੇ ਭਰੋਸਾ ਰੱਖਣ ਦੀ ਬਜਾਇ ਯਹੋਵਾਹ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ। (2 ਤਿਮੋਥਿਉਸ 1:7 ਪੜ੍ਹੋ।) ਆਓ ਆਪਾਂ ਦੋ ਗੱਲਾਂ ’ਤੇ ਗੌਰ ਕਰੀਏ ਜਿਨ੍ਹਾਂ ਵਿਚ ਸਾਨੂੰ ਹਿੰਮਤ ਦਿਖਾਉਣ ਦੀ ਲੋੜ ਪੈਂਦੀ ਹੈ: ਪਰਿਵਾਰ ਅਤੇ ਮੰਡਲੀ ਵਿਚ।
ਹਿੰਮਤ ਦੀ ਲੋੜ ਕਿਨ੍ਹਾਂ ਹਾਲਾਤਾਂ ਵਿਚ
10. ਨੌਜਵਾਨਾਂ ਨੂੰ ਹਿੰਮਤ ਦੀ ਲੋੜ ਕਿਉਂ ਪੈਂਦੀ ਹੈ?
10 ਯਹੋਵਾਹ ਦੀ ਸੇਵਾ ਕਰਦਿਆਂ ਨੌਜਵਾਨਾਂ ਅੱਗੇ ਮੁਸ਼ਕਲ ਹਾਲਾਤ ਖੜ੍ਹੇ ਹੋ ਜਾਂਦੇ ਹਨ। ਇਨ੍ਹਾਂ ਵਿਚ ਉਨ੍ਹਾਂ ਨੂੰ ਹਿੰਮਤ ਦਿਖਾਉਣ ਦੀ ਲੋੜ ਪੈਂਦੀ ਹੈ। ਉਹ ਸੁਲੇਮਾਨ ਦੀ ਮਿਸਾਲ ਦੀ ਰੀਸ ਕਰ ਕੇ ਸਿੱਖ ਸਕਦੇ ਹਨ। ਸੁਲੇਮਾਨ ਨੇ ਮੰਦਰ ਦੇ ਕੰਮ ਨੂੰ ਪੂਰਾ ਕਰਨ ਲਈ ਸਹੀ ਫ਼ੈਸਲੇ ਕਰ ਕੇ ਹਿੰਮਤ ਤੋਂ ਕੰਮ ਲਿਆ। ਨੌਜਵਾਨ ਆਪਣੇ ਮਾਪਿਆਂ ਤੋਂ ਸਲਾਹ ਲੈ ਸਕਦੇ ਹਨ ਅਤੇ ਉਨ੍ਹਾਂ ਨੂੰ ਲੈਣੀ ਵੀ ਚਾਹੀਦੀ ਹੈ। ਪਰ ਉਨ੍ਹਾਂ ਨੂੰ ਕੁਝ ਜ਼ਰੂਰੀ ਫ਼ੈਸਲੇ ਆਪ ਹੀ ਕਰਨੇ ਪੈਣਗੇ। (ਕਹਾ. 27:11) ਉਨ੍ਹਾਂ ਨੂੰ ਸਹੀ ਫ਼ੈਸਲੇ ਕਰਨ ਦੀ ਲੋੜ ਹੈ ਜਿਵੇਂ ਕਿ ਉਹ ਕਿਨ੍ਹਾਂ ਨੂੰ ਦੋਸਤ ਬਣਾਉਣਗੇ, ਕਿਹੋ ਜਿਹਾ ਮਨੋਰੰਜਨ ਕਰਨਗੇ, ਆਪਣਾ ਚਾਲ-ਚਲਣ ਕਿਵੇਂ ਸ਼ੁੱਧ ਰੱਖਣਗੇ ਅਤੇ ਉਹ ਕਦੋਂ ਬਪਤਿਸਮਾ ਲੈਣਗੇ। ਇਹ ਸਭ ਫ਼ੈਸਲੇ ਲੈਣ ਲਈ ਉਨ੍ਹਾਂ ਨੂੰ ਹਿੰਮਤ ਦੀ ਲੋੜ ਹੈ ਕਿਉਂਕਿ ਇਹ ਫ਼ੈਸਲੇ ਕਰ ਕੇ ਉਹ ਸ਼ੈਤਾਨ ਦੇ ਖ਼ਿਲਾਫ਼ ਜਾ ਰਹੇ ਹੋਣਗੇ ਜੋ ਪਰਮੇਸ਼ੁਰ ਨੂੰ ਤਾਅਨੇ ਮਾਰਦਾ ਹੈ।
11, 12. (ੳ) ਮੂਸਾ ਨੇ ਹਿੰਮਤ ਤੋਂ ਕੰਮ ਕਿਵੇਂ ਲਿਆ? (ਅ) ਮੂਸਾ ਦੀ ਮਿਸਾਲ ’ਤੇ ਨੌਜਵਾਨ ਕਿਵੇਂ ਚੱਲ ਸਕਦੇ ਹਨ?
ਇਬ. 11:24-26) ਨਤੀਜੇ ਵਜੋਂ, ਯਹੋਵਾਹ ਨੇ ਉਸ ਨੂੰ ਬਹੁਤ ਸਾਰੀਆਂ ਬਰਕਤਾਂ ਦਿੱਤੀਆਂ ਤੇ ਭਵਿੱਖ ਵਿਚ ਉਸ ਨੂੰ ਹੋਰ ਵੀ ਬਰਕਤਾਂ ਦੇਵੇਗਾ।
11 ਨੌਜਵਾਨਾਂ ਨੂੰ ਇਹ ਵੀ ਜ਼ਰੂਰੀ ਫ਼ੈਸਲਾ ਕਰਨਾ ਪੈਂਦਾ ਹੈ ਕਿ ਉਹ ਕਿਹੜੇ ਟੀਚੇ ਰੱਖਣਗੇ। ਕੁਝ ਦੇਸ਼ਾਂ ਵਿਚ ਨੌਜਵਾਨਾਂ ਉੱਤੇ ਉੱਚ ਸਿੱਖਿਆ ਹਾਸਲ ਕਰਨ ਅਤੇ ਮੋਟੀ ਤਨਖ਼ਾਹ ਵਾਲੀ ਨੌਕਰੀ ਕਰਨ ਦਾ ਦਬਾਅ ਪਾਇਆ ਜਾਂਦਾ ਹੈ। ਹੋਰ ਦੇਸ਼ਾਂ ਵਿਚ ਆਰਥਿਕ ਤੰਗੀ ਹੋਣ ਕਰਕੇ ਨੌਜਵਾਨਾਂ ਨੂੰ ਸ਼ਾਇਦ ਲੱਗੇ ਕਿ ਉਨ੍ਹਾਂ ਲਈ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨਾ ਸਭ ਤੋਂ ਜ਼ਰੂਰੀ ਹੈ। ਤੁਹਾਡੇ ਹਾਲਾਤ ਭਾਵੇਂ ਜਿੱਦਾਂ ਦੇ ਵੀ ਮਰਜ਼ੀ ਹੋਣ, ਫਿਰ ਵੀ ਮੂਸਾ ਦੀ ਮਿਸਾਲ ’ਤੇ ਗੌਰ ਕਰੋ। ਉਸ ਦਾ ਪਾਲਣ-ਪੋਸ਼ਣ ਫ਼ਿਰਊਨ ਦੀ ਧੀ ਨੇ ਕੀਤਾ ਸੀ, ਇਸ ਲਈ ਉਹ ਦੌਲਤਮੰਦ ਬਣਨ ਅਤੇ ਵੱਡਾ ਨਾਂ ਕਮਾਉਣ ਦਾ ਟੀਚਾ ਰੱਖ ਸਕਦਾ ਸੀ। ਜ਼ਰਾ ਸੋਚੋ ਕਿ ਉਹ ਕਿੰਨਾ ਪਰੇਸ਼ਾਨ ਹੋਇਆ ਹੋਣਾ ਜਦੋਂ ਉਸ ਦੇ ਮਿਸਰੀ ਪਰਿਵਾਰ, ਸਿੱਖਿਅਕਾਂ ਅਤੇ ਸਲਾਹਕਾਰਾਂ ਨੇ ਉਸ ਉੱਤੇ ਦਬਾਅ ਪਾਇਆ ਹੋਣਾ! ਪਰ ਮੂਸਾ ਹਿੰਮਤੀ ਸੀ ਤੇ ਉਸ ਨੇ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ। ਮਿਸਰ ਅਤੇ ਇਸ ਦੇ ਖ਼ਜ਼ਾਨਿਆਂ ਨੂੰ ਛੱਡਣ ਤੋਂ ਬਾਅਦ ਵੀ ਮੂਸਾ ਨੇ ਹਿੰਮਤ ਰੱਖੀ। ਉਸ ਨੇ ਹਮੇਸ਼ਾ ਯਹੋਵਾਹ ਉੱਤੇ ਭਰੋਸਾ ਰੱਖਿਆ। (12 ਮੂਸਾ ਵਾਂਗ ਜੇ ਨੌਜਵਾਨ ਵੀ ਹਿੰਮਤ ਰੱਖ ਕੇ ਯਹੋਵਾਹ ਦੀ ਸੇਵਾ ਕਰਨ ਲਈ ਟੀਚੇ ਰੱਖਣਗੇ ਅਤੇ ਆਪਣੀ ਜ਼ਿੰਦਗੀ ਵਿਚ ਰਾਜ ਦੇ ਕੰਮਾਂ ਨੂੰ ਪਹਿਲ ਦੇਣਗੇ, ਤਾਂ ਯਹੋਵਾਹ ਉਨ੍ਹਾਂ ਨੂੰ ਬਰਕਤਾਂ ਦੇਵੇਗਾ। ਪਰਿਵਾਰਾਂ ਦਾ ਗੁਜ਼ਾਰਾ ਤੋਰਨ ਵਿਚ ਵੀ ਪਰਮੇਸ਼ੁਰ ਉਨ੍ਹਾਂ ਦੀ ਮਦਦ ਕਰੇਗਾ। ਪਹਿਲੀ ਸਦੀ ਦੇ ਨੌਜਵਾਨ ਤਿਮੋਥਿਉਸ ਨੇ ਆਪਣੀ ਜ਼ਿੰਦਗੀ ਯਹੋਵਾਹ ਦੀ ਸੇਵਾ ਵਿਚ ਲਾ ਦਿੱਤੀ। ਤੁਸੀਂ ਵੀ ਇੱਦਾਂ ਕਰ ਸਕਦੇ ਹੋ। *—ਫ਼ਿਲਿੱਪੀਆਂ 2:19-22 ਪੜ੍ਹੋ।
13. ਹਿੰਮਤ ਰੱਖਣ ਕਰਕੇ ਇਕ ਭੈਣ ਆਪਣੇ ਟੀਚੇ ਕਿਵੇਂ ਪੂਰੇ ਕਰ ਪਾਈ?
13 ਅਮਰੀਕਾ ਦੇ ਐਲਬਾਮਾ ਪ੍ਰਾਂਤ ਵਿਚ ਰਹਿਣ ਵਾਲੀ ਇਕ ਭੈਣ ਨੂੰ ਯਹੋਵਾਹ ਦੀ ਸੇਵਾ ਵਿਚ ਟੀਚੇ ਰੱਖਣ ਵਾਸਤੇ ਹਿੰਮਤ ਦੀ ਲੋੜ ਸੀ। ਉਹ ਲਿਖਦੀ ਹੈ: “ਮੈਂ ਬਚਪਨ ਤੋਂ ਹੀ ਬਹੁਤ ਸ਼ਰਮਾਕਲ ਸੀ। ਮੇਰੇ ਲਈ ਤਾਂ ਕਿੰਗਡਮ ਹਾਲ ਵਿਚ ਹੀ ਭੈਣਾਂ-ਭਰਾਵਾਂ ਨੂੰ ਬੁਲਾਉਣਾ ਬਹੁਤ ਔਖਾ ਸੀ, ਤਾਂ ਫਿਰ ਅਜਨਬੀਆਂ ਦੇ ਘਰਾਂ ਦੇ ਦਰਵਾਜ਼ੇ ਖੜਕਾਉਣੇ ਤਾਂ ਬਹੁਤ ਦੂਰ ਦੀ ਗੱਲ ਸੀ।” ਪਰ ਇਸ ਨੌਜਵਾਨ ਭੈਣ ਨੇ ਆਪਣੇ ਮਾਪਿਆਂ ਅਤੇ ਭੈਣਾਂ-ਭਰਾਵਾਂ ਦੀ ਮਦਦ ਨਾਲ ਰੈਗੂਲਰ ਪਾਇਨੀਅਰ ਬਣਨ ਦਾ ਆਪਣਾ ਟੀਚਾ ਪੂਰਾ ਕੀਤਾ। ਉਹ ਕਹਿੰਦੀ ਹੈ: “ਸ਼ੈਤਾਨ ਦੀ ਦੁਨੀਆਂ ਉੱਚ ਸਿੱਖਿਆ ਲੈਣ, ਪੈਸਾ ਤੇ ਨਾਂ ਕਮਾਉਣ ਅਤੇ ਬਹੁਤੀਆਂ ਚੀਜ਼ਾਂ ਇਕੱਠੀਆਂ ਕਰਨ ਦੀ ਹੱਲਾਸ਼ੇਰੀ ਦਿੰਦੀ ਹੈ।” ਪਰ ਭੈਣ ਨੂੰ ਅਹਿਸਾਸ ਹੋਇਆ ਕਿ ਬਹੁਤ ਸਾਰੇ ਲੋਕਾਂ ਦੇ ਇਹ ਟੀਚੇ ਕਦੇ ਵੀ ਪੂਰੇ ਨਹੀਂ ਹੁੰਦੇ ਅਤੇ ਉਨ੍ਹਾਂ ਦੇ ਹੱਥ ਨਿਰਾਸ਼ਾ ਹੀ ਲੱਗਦੀ ਹੈ। ਉਹ ਅੱਗੇ ਕਹਿੰਦੀ ਹੈ: “ਯਹੋਵਾਹ ਦੀ ਸੇਵਾ ਕਰ ਕੇ ਮੈਨੂੰ ਬੇਹੱਦ ਖ਼ੁਸ਼ੀ ਤੇ ਤਸੱਲੀ ਮਿਲਦੀ ਹੈ।”
14. ਮਸੀਹੀ ਮਾਪਿਆਂ ਨੂੰ ਹਿੰਮਤ ਤੋਂ ਕੰਮ ਲੈਣ ਦੀ ਲੋੜ ਕਦੋਂ ਪੈਂਦੀ ਹੈ?
14 ਮਸੀਹੀ ਮਾਪਿਆਂ ਨੂੰ ਵੀ ਹਿੰਮਤ ਦੀ ਲੋੜ ਹੈ। ਮਿਸਾਲ ਲਈ, ਹੋ ਸਕਦਾ ਹੈ ਕਿ ਉਹੀ ਦਿਨਾਂ ’ਤੇ ਤੁਹਾਡਾ ਮਾਲਕ ਤੁਹਾਨੂੰ ਜ਼ਿਆਦਾ ਸਮਾਂ ਕੰਮ ’ਤੇ ਲਾਉਣ ਨੂੰ ਕਹੇ, ਜਿਹੜੇ ਦਿਨ ਤੁਸੀਂ ਪਰਿਵਾਰਕ ਸਟੱਡੀ, ਪ੍ਰਚਾਰ ਅਤੇ ਸਭਾਵਾਂ ਲਈ ਰੱਖੇ ਹਨ। ਤੁਹਾਨੂੰ ਆਪਣੇ ਮਾਲਕ ਨੂੰ ਨਾਂਹ ਕਰਨ ਲਈ ਹਿੰਮਤ ਦੀ ਲੋੜ ਹੈ। ਇਸ ਤਰ੍ਹਾਂ ਕਰ ਕੇ ਤੁਸੀਂ ਆਪਣੇ ਬੱਚਿਆਂ ਲਈ ਚੰਗੀ ਮਿਸਾਲ ਕਾਇਮ ਕਰੋਗੇ। ਹੋ ਸਕਦਾ ਹੈ ਕਿ ਮੰਡਲੀ ਵਿਚ ਕੁਝ ਮਾਪੇ ਆਪਣੇ ਬੱਚਿਆਂ ਨੂੰ ਸ਼ਾਇਦ ਉਹ ਕੰਮ ਕਰਨ ਦੀ ਇਜਾਜ਼ਤ ਦੇਣ ਜੋ ਤੁਸੀਂ ਆਪਣੇ ਬੱਚਿਆਂ ਨੂੰ ਨਾ ਕਰਨ ਦਿਓ। ਸੋ ਜਦੋਂ ਉਹ ਮਾਪੇ ਤੁਹਾਨੂੰ ਇਸ ਦਾ ਕਾਰਨ ਪੁੱਛਣ, ਤਾਂ ਕੀ ਤੁਸੀਂ ਹਿੰਮਤ ਦਿਖਾਉਂਦਿਆਂ ਆਦਰ ਨਾਲ ਉਨ੍ਹਾਂ ਨੂੰ ਇਸ ਦਾ ਕਾਰਨ ਸਮਝਾਓਗੇ?
15. ਜ਼ਬੂਰ 37:25 ਅਤੇ ਇਬਰਾਨੀਆਂ 13:5 ਤੋਂ ਮਾਪਿਆਂ ਦੀ ਮਦਦ ਕਿਵੇਂ ਹੁੰਦੀ ਹੈ?
15 ਮਾਪਿਆਂ ਨੂੰ ਆਪਣੇ ਬੱਚਿਆਂ ਦੀ ਟੀਚੇ ਰੱਖਣ ਅਤੇ ਇਨ੍ਹਾਂ ਨੂੰ ਪੂਰੇ ਕਰਨ ਵਿਚ ਮਦਦ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਲਈ ਮਾਪਿਆਂ ਨੂੰ ਹਿੰਮਤ ਦੀ ਲੋੜ ਪੈਂਦੀ ਹੈ। ਪਰ ਕੁਝ ਮਾਪੇ ਸ਼ਾਇਦ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦੀ ਸੇਵਾ ਵਿਚ ਅਜਿਹੇ ਟੀਚੇ ਰੱਖਣ ਦੀ ਹੱਲਾਸ਼ੇਰੀ ਦੇਣ ਤੋਂ ਡਰਨ, ਜਿਵੇਂ ਕਿ ਪਾਇਨੀਅਰਿੰਗ ਕਰਨੀ, ਬੈਥਲ ਸੇਵਾ ਕਰਨੀ, ਕਿੰਗਡਮ ਹਾਲ ਤੇ ਅਸੈਂਬਲੀ ਹਾਲਾਂ ਦੀ ਉਸਾਰੀ ਕਰਨੀ ਜਾਂ ਉਸ ਜਗ੍ਹਾ ਸੇਵਾ ਕਰਨੀ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਸ਼ਾਇਦ ਮਾਪਿਆਂ ਨੂੰ ਡਰ ਹੋਵੇ ਕਿ ਉਨ੍ਹਾਂ ਦੇ ਬੁਢਾਪੇ ਵਿਚ ਬੱਚੇ ਉਨ੍ਹਾਂ ਦੀ ਦੇਖ-ਭਾਲ ਨਹੀਂ ਕਰ ਸਕਣਗੇ। ਪਰ ਬੁੱਧੀਮਾਨ ਜ਼ਬੂਰਾਂ ਦੀ ਪੋਥੀ 37:25; ਇਬਰਾਨੀਆਂ 13:5 ਪੜ੍ਹੋ।) ਜੇ ਮਾਪੇ ਹਿੰਮਤੀ ਅਤੇ ਯਹੋਵਾਹ ’ਤੇ ਭਰੋਸਾ ਰੱਖਣ ਵਾਲੇ ਹਨ, ਤਾਂ ਉਨ੍ਹਾਂ ਦੇ ਬੱਚੇ ਵੀ ਉਨ੍ਹਾਂ ਦੀ ਰੀਸ ਕਰਨਗੇ।—1 ਸਮੂ. 1:27, 28; 2 ਤਿਮੋ. 3:14, 15.
ਮਾਪੇ ਹਿੰਮਤ ਤੋਂ ਕੰਮ ਲੈਂਦੇ ਹਨ ਅਤੇ ਯਹੋਵਾਹ ਦੇ ਵਾਅਦਿਆਂ ’ਤੇ ਨਿਹਚਾ ਰੱਖਦੇ ਹਨ। (16. ਪਰਮੇਸ਼ੁਰ ਦੀ ਸੇਵਾ ਲਈ ਟੀਚੇ ਰੱਖਣ ਵਿਚ ਕੁਝ ਮਾਪਿਆਂ ਨੇ ਆਪਣੇ ਬੱਚਿਆਂ ਦੀ ਮਦਦ ਕਿਵੇਂ ਕੀਤੀ ਹੈ? ਇਸ ਦਾ ਉਨ੍ਹਾਂ ਦੇ ਬੱਚਿਆਂ ਨੂੰ ਕੀ ਫ਼ਾਇਦਾ ਹੋਇਆ?
16 ਅਮਰੀਕਾ ਵਿਚ ਇਕ ਜੋੜੇ ਨੇ ਆਪਣੇ ਬੱਚਿਆਂ ਦੀ ਮਦਦ ਕੀਤੀ ਤਾਂਕਿ ਉਨ੍ਹਾਂ ਦੇ ਬੱਚੇ ਯਹੋਵਾਹ ਦੀ ਸੇਵਾ ਵਿਚ ਆਪਣਾ ਧਿਆਨ ਲਾਈ ਰੱਖਣ। ਪਤੀ ਕਹਿੰਦਾ ਹੈ: “ਹਾਲੇ ਸਾਡੇ ਬੱਚਿਆਂ ਨੇ ਤੁਰਨਾ-ਫਿਰਨਾ ਵੀ ਨਹੀਂ ਸਿੱਖਿਆ ਸੀ, ਉਦੋਂ ਤੋਂ ਹੀ ਅਸੀਂ ਆਪਣੇ ਬੱਚਿਆਂ ਨਾਲ ਉਨ੍ਹਾਂ ਖ਼ੁਸ਼ੀਆਂ ਬਾਰੇ ਗੱਲਾਂ ਕਰਦੇ ਸੀ ਜੋ ਪਾਇਨੀਅਰਿੰਗ ਅਤੇ ਮੰਡਲੀ ਵਿਚ ਸੇਵਾ ਕਰ ਕੇ ਮਿਲਦੀਆਂ ਹਨ। ਬੱਚਿਆਂ ਨੇ ਹੁਣ ਇਹੀ ਟੀਚੇ ਰੱਖੇ ਹਨ।” ਉਸ ਨੇ ਇਹ ਵੀ ਕਿਹਾ ਕਿ ਇਹ ਟੀਚੇ ਹਾਸਲ ਕਰਨ ਕਰਕੇ ਉਨ੍ਹਾਂ ਦੇ ਬੱਚੇ ਸ਼ੈਤਾਨ ਦੀ ਦੁਨੀਆਂ ਦੇ ਫੰਦਿਆਂ ਤੋਂ ਬਚੇ ਰਹੇ ਹਨ ਅਤੇ ਉਨ੍ਹਾਂ ਨੇ ਆਪਣਾ ਧਿਆਨ ਯਹੋਵਾਹ ਦੀ ਸੇਵਾ ਕਰਨ ’ਤੇ ਲਾਈ ਰੱਖਿਆ ਹੈ। ਇਕ ਭਰਾ ਦੇ ਦੋ ਬੱਚੇ ਹਨ ਅਤੇ ਉਹ ਕਹਿੰਦਾ ਹੈ: “ਬਹੁਤ ਸਾਰੇ ਮਾਪੇ ਆਪਣੀ ਮਿਹਨਤ ਅਤੇ ਪੈਸੇ ਆਪਣੇ ਬੱਚਿਆਂ ਦੇ ਖੇਡਾਂ, ਮਨੋਰੰਜਨ ਅਤੇ ਪੜ੍ਹਾਈ-ਲਿਖਾਈ ਵਰਗੇ ਟੀਚਿਆਂ ਨੂੰ ਪੂਰਾ ਕਰਨ ਵਿਚ ਲਾ ਦਿੰਦੇ ਹਨ। ਪਰ ਮਾਪਿਆਂ ਲਈ ਅਕਲਮੰਦੀ ਦੀ ਗੱਲ ਹੋਵੇਗੀ ਕਿ ਉਹ ਆਪਣੀ ਮਿਹਨਤ ਅਤੇ ਪੈਸਾ ਬੱਚਿਆਂ ਦੇ ਉਨ੍ਹਾਂ ਟੀਚਿਆਂ ਨੂੰ ਪੂਰਾ ਕਰਨ ਵਿਚ ਲਾਉਣ ਜਿਸ ਨਾਲ ਬੱਚਿਆਂ ਦਾ ਯਹੋਵਾਹ ਨਾਲ ਵਧੀਆ ਰਿਸ਼ਤਾ ਬਣੇ। ਸਾਨੂੰ ਸਿਰਫ਼ ਇਸ ਗੱਲ ਤੋਂ ਹੀ ਖ਼ੁਸ਼ੀ ਨਹੀਂ ਮਿਲੀ ਕਿ ਸਾਡੇ ਬੱਚਿਆਂ ਨੇ ਆਪਣੇ ਟੀਚੇ ਹਾਸਲ ਕੀਤੇ ਹਨ, ਸਗੋਂ ਅੱਜ ਵੀ ਇਸ ਸਫ਼ਰ ਦੌਰਾਨ ਉਨ੍ਹਾਂ ਦਾ ਸਾਥ ਦੇ ਕੇ ਸਾਨੂੰ ਖ਼ੁਸ਼ੀ ਮਿਲ ਰਹੀ ਹੈ।” ਮਾਪਿਓ, ਭਰੋਸਾ ਰੱਖੋ ਕਿ ਜੇ ਤੁਸੀਂ ਆਪਣੇ ਬੱਚਿਆਂ ਦੀ ਪਰਮੇਸ਼ੁਰ ਦੀ ਸੇਵਾ ਵਿਚ ਟੀਚੇ ਹਾਸਲ ਕਰਨ ਲਈ ਮਦਦ ਕਰਦੇ ਹੋ, ਤਾਂ ਪਰਮੇਸ਼ੁਰ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ।
ਮੰਡਲੀ ਵਿਚ ਹਿੰਮਤ
17. ਮੰਡਲੀ ਵਿਚ ਹਿੰਮਤ ਦੀ ਲੋੜ ਕਿਉਂ ਪੈਂਦੀ ਹੈ?
17 ਮੰਡਲੀ ਵਿਚ ਵੀ ਹਿੰਮਤ ਦਿਖਾਉਣ ਦੀ ਲੋੜ ਹੈ। ਮਿਸਾਲ ਲਈ, ਬਜ਼ੁਰਗਾਂ ਨੂੰ ਉਦੋਂ ਹਿੰਮਤੀ ਬਣਨ ਦੀ ਲੋੜ ਹੈ ਜਦੋਂ ਉਹ ਗੰਭੀਰ ਪਾਪ ਸੰਬੰਧੀ ਮਾਮਲਿਆਂ ਨੂੰ ਸੁਲਝਾਉਂਦੇ ਹਨ। ਨਾਲੇ ਉਨ੍ਹਾਂ ਨੂੰ ਉਦੋਂ ਵੀ ਹਿੰਮਤੀ ਬਣਨ ਦੀ ਲੋੜ ਹੁੰਦੀ ਹੈ ਜਦੋਂ ਬੀਮਾਰ ਭੈਣ-ਭਰਾ ਹਸਪਤਾਲ ਵਿਚ ਆਪਣੀ ਜਾਨ ਲਈ ਲੜ ਰਹੇ ਹੁੰਦੇ ਹਨ। ਕੁਝ ਬਜ਼ੁਰਗ ਜੇਲ੍ਹਾਂ ਵਿਚ ਜਾ ਕੇ ਦਿਲਚਸਪੀ ਰੱਖਣ ਵਾਲਿਆਂ ਨਾਲ ਅਧਿਐਨ ਕਰਦੇ ਹਨ ਜਾਂ ਸਭਾਵਾਂ ਚਲਾਉਂਦੇ ਹਨ। ਕੁਆਰੀਆਂ ਭੈਣਾਂ ਬਾਰੇ ਕੀ? ਉਨ੍ਹਾਂ ਕੋਲ ਯਹੋਵਾਹ ਦੀ ਸੇਵਾ ਵਿਚ ਹਿੰਮਤ ਦਿਖਾਉਣ ਦੇ ਕਈ ਮੌਕੇ ਹੁੰਦੇ ਹਨ। ਉਹ ਪਾਇਨੀਅਰਿੰਗ ਕਰ ਸਕਦੀਆਂ ਹਨ, ਅਜਿਹੀ ਜਗ੍ਹਾ ਜਾ ਸਕਦੀਆਂ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ,
ਉਸਾਰੀ ਦਾ ਕੰਮ (ਸਥਾਨਕ ਡੀਜ਼ਾਈਨ/ਉਸਾਰੀ ਵਲੰਟੀਅਰ) ਕਰ ਸਕਦੀਆਂ ਹਨ ਅਤੇ ਰਾਜ ਦੇ ਪ੍ਰਚਾਰਕਾਂ ਲਈ ਸਕੂਲ ਵਾਸਤੇ ਅਰਜ਼ੀ ਭਰ ਸਕਦੀਆਂ ਹਨ। ਕਈਆਂ ਨੂੰ ਤਾਂ ਗਿਲਿਅਡ ਸਕੂਲ ਜਾਣ ਦਾ ਵੀ ਸੱਦਾ ਦਿੱਤਾ ਜਾਂਦਾ ਹੈ।18. ਸਿਆਣੀ ਉਮਰ ਦੀਆਂ ਭੈਣਾਂ ਹਿੰਮਤ ਕਿਵੇਂ ਦਿਖਾ ਸਕਦੀਆਂ ਹਨ?
18 ਅਸੀਂ ਸਿਆਣੀ ਉਮਰ ਦੀਆਂ ਭੈਣਾਂ ਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਉਹ ਮੰਡਲੀ ਲਈ ਬਰਕਤ ਹਨ। ਇਹ ਭੈਣਾਂ ਸ਼ਾਇਦ ਪਰਮੇਸ਼ੁਰ ਦੀ ਸੇਵਾ ਵਿਚ ਉੱਨਾ ਨਹੀਂ ਕਰ ਸਕਦੀਆਂ ਜਿੰਨਾ ਉਹ ਪਹਿਲਾਂ ਕਰਦੀਆਂ ਸਨ। ਫਿਰ ਵੀ ਉਹ ਹਿੰਮਤ ਦਿਖਾ ਕੇ ਕੰਮ ਕਰ ਸਕਦੀਆਂ ਹਨ। (ਤੀਤੁਸ 2:3-5 ਪੜ੍ਹੋ।) ਮੰਨ ਲਓ, ਮੰਡਲੀ ਦਾ ਬਜ਼ੁਰਗ ਇਕ ਸਿਆਣੀ ਉਮਰ ਦੀ ਭੈਣ ਨੂੰ ਕਹਿੰਦਾ ਹੈ ਕਿ ਉਹ ਇਕ ਨੌਜਵਾਨ ਭੈਣ ਨੂੰ ਸਲੀਕੇਦਾਰ ਕੱਪੜੇ ਪਾਉਣ ਦੀ ਸਲਾਹ ਦੇਵੇ। ਕੀ ਇਸ ਤਰ੍ਹਾਂ ਕਰਨ ਲਈ ਸਿਆਣੀ ਭੈਣ ਨੂੰ ਹਿੰਮਤ ਦੀ ਲੋੜ ਨਹੀਂ ਪਵੇਗੀ? ਸਿਆਣੀ ਭੈਣ ਨੌਜਵਾਨ ਭੈਣ ਨੂੰ ਝਿੜਕਣ ਦੀ ਬਜਾਇ ਪਿਆਰ ਨਾਲ ਸਮਝਾਵੇਗੀ। ਸ਼ਾਇਦ ਉਹ ਨੌਜਵਾਨ ਭੈਣ ਨੂੰ ਇਸ ਗੱਲ ’ਤੇ ਗੌਰ ਕਰਨ ਲਈ ਕਹੇ ਕਿ ਉਸ ਦੇ ਕੱਪੜਿਆਂ ਦਾ ਦੂਸਰਿਆਂ ’ਤੇ ਕੀ ਅਸਰ ਪੈ ਸਕਦਾ ਹੈ। (1 ਤਿਮੋ. 2:9, 10) ਸਿਆਣੀ ਉਮਰ ਦੀਆਂ ਭੈਣਾਂ ਇਨ੍ਹਾਂ ਤਰੀਕਿਆਂ ਨਾਲ ਪਿਆਰ ਦਿਖਾ ਕੇ ਮੰਡਲੀ ਨੂੰ ਮਜ਼ਬੂਤ ਕਰ ਸਕਦੀਆਂ ਹਨ।
19. (ੳ) ਬਪਤਿਸਮਾ-ਪ੍ਰਾਪਤ ਭਰਾ ਕਿਵੇਂ ਹਿੰਮਤੀ ਬਣ ਸਕਦੇ ਹਨ? (ਅ) ਹਿੰਮਤੀ ਬਣਨ ਲਈ ਮਸੀਹੀ ਭਰਾ ਫ਼ਿਲਿੱਪੀਆਂ 2:13 ਅਤੇ 4:13 ਤੋਂ ਕੀ ਸਿੱਖ ਸਕਦੇ ਹਨ?
19 ਬਪਤਿਸਮਾ-ਪ੍ਰਾਪਤ ਭਰਾਵਾਂ ਨੂੰ ਵੀ ਹਿੰਮਤ ਤੋਂ ਕੰਮ ਲੈਣ ਦੀ ਲੋੜ ਹੈ। ਜਦੋਂ ਉਹ ਸਹਾਇਕ ਸੇਵਕ ਅਤੇ ਬਜ਼ੁਰਗ ਵਜੋਂ ਸੇਵਾ ਕਰਨ ਲਈ ਅੱਗੇ ਆਉਂਦੇ ਹਨ, ਤਾਂ ਮੰਡਲੀ ਨੂੰ ਬਹੁਤ ਫ਼ਾਇਦਾ ਹੁੰਦਾ ਹੈ। (1 ਤਿਮੋ. 3:1) ਪਰ ਕੁਝ ਸ਼ਾਇਦ ਇਸ ਤਰ੍ਹਾਂ ਕਰਨ ਤੋਂ ਝਿਜਕਣ। ਸ਼ਾਇਦ ਇਕ ਭਰਾ ਆਪਣੀ ਕਿਸੇ ਪੁਰਾਣੀ ਗ਼ਲਤੀ ਕਰਕੇ ਆਪਣੇ ਆਪ ਨੂੰ ਇੰਨਾ ਨਿਕੰਮਾ ਮਹਿਸੂਸ ਕਰੇ ਕਿ ਉਸ ਨੂੰ ਲੱਗੇ ਕਿ ਉਸ ਵਰਗਾ ਇਨਸਾਨ ਸਹਾਇਕ ਸੇਵਕ ਜਾਂ ਬਜ਼ੁਰਗ ਬਣਨ ਦੇ ਲਾਇਕ ਨਹੀਂ ਹੈ। ਕਿਸੇ ਹੋਰ ਭਰਾ ਨੂੰ ਲੱਗ ਸਕਦਾ ਹੈ ਕਿ ਉਹ ਜ਼ਿੰਮੇਵਾਰੀਆਂ ਨਿਭਾ ਨਹੀਂ ਸਕੇਗਾ। ਜੇ ਤੁਸੀਂ ਇਸ ਤਰ੍ਹਾਂ ਮਹਿਸੂਸ ਕਰਦੇ ਹੋ, ਤਾਂ ਹਿੰਮਤ ਦਿਖਾਉਣ ਵਿਚ ਯਹੋਵਾਹ ਤੁਹਾਡੀ ਮਦਦ ਕਰ ਸਕਦਾ ਹੈ। (ਫ਼ਿਲਿੱਪੀਆਂ 2:13; 4:13 ਪੜ੍ਹੋ।) ਮੂਸਾ ਦੀ ਮਿਸਾਲ ਯਾਦ ਰੱਖੋ। ਉਸ ਨੂੰ ਵੀ ਲੱਗਦਾ ਸੀ ਕਿ ਉਹ ਯਹੋਵਾਹ ਵੱਲੋਂ ਮਿਲੀ ਜ਼ਿੰਮੇਵਾਰੀ ਦੇ ਯੋਗ ਨਹੀਂ ਸੀ। (ਕੂਚ 3:11) ਪਰ ਯਹੋਵਾਹ ਨੇ ਉਸ ਦੀ ਮਦਦ ਕੀਤੀ ਕਿ ਉਹ ਤਕੜਾ ਹੋਵੇ ਅਤੇ ਆਪਣਾ ਕੰਮ ਕਰੇ। ਇਕ ਬਪਤਿਸਮਾ-ਪ੍ਰਾਪਤ ਭਰਾ ਨੂੰ ਅਜਿਹੀ ਹਿੰਮਤ ਕਿੱਥੋਂ ਮਿਲ ਸਕਦੀ ਹੈ? ਉਹ ਮਦਦ ਲਈ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦਾ ਹੈ ਅਤੇ ਰੋਜ਼ ਬਾਈਬਲ ਪੜ੍ਹ ਸਕਦਾ ਹੈ। ਉਹ ਬਾਈਬਲ ਵਿਚ ਦੱਸੀਆਂ ਹਿੰਮਤੀ ਲੋਕਾਂ ਦੀਆਂ ਮਿਸਾਲਾਂ ’ਤੇ ਸੋਚ-ਵਿਚਾਰ ਕਰ ਸਕਦਾ ਹੈ। ਉਹ ਨਿਮਰਤਾ ਦਿਖਾਉਂਦੇ ਹੋਏ ਬਜ਼ੁਰਗਾਂ ਤੋਂ ਸਿਖਲਾਈ ਲੈਣ ਬਾਰੇ ਪੁੱਛ ਸਕਦਾ ਹੈ ਅਤੇ ਮੰਡਲੀ ਦੇ ਕੰਮਾਂ ਵਿਚ ਹੱਥ ਵਟਾਉਣ ਲਈ ਅੱਗੇ ਆ ਸਕਦਾ ਹੈ। ਅਸੀਂ ਚਾਹੁੰਦੇ ਹਾਂ ਕਿ ਸਾਰੇ ਬਪਤਿਸਮਾ-ਪ੍ਰਾਪਤ ਭਰਾ ਹਿੰਮਤੀ ਬਣਨ ਅਤੇ ਮੰਡਲੀ ਲਈ ਸਖ਼ਤ ਮਿਹਨਤ ਕਰਨ।
‘ਯਹੋਵਾਹ ਤੇਰੇ ਅੰਗ ਸੰਗ ਹੈ’
20, 21. (ੳ) ਦਾਊਦ ਨੇ ਸੁਲੇਮਾਨ ਨੂੰ ਕਿਹੜੀ ਗੱਲ ਯਾਦ ਕਰਾਈ? (ਅ) ਅਸੀਂ ਕਿਸ ਗੱਲ ਦਾ ਭਰੋਸਾ ਰੱਖ ਸਕਦੇ ਹਾਂ?
20 ਰਾਜਾ ਦਾਊਦ ਨੇ ਸੁਲੇਮਾਨ ਨੂੰ ਯਾਦ ਕਰਾਇਆ ਕਿ ਮੰਦਰ ਦਾ ਕੰਮ ਪੂਰਾ ਹੋਣ ਤਕ ਯਹੋਵਾਹ ਉਸ ਦਾ ਸਾਥ ਨਹੀਂ ਛੱਡੇਗਾ। (1 ਇਤ. 28:20) ਸੁਲੇਮਾਨ ਨੇ ਜ਼ਰੂਰ ਇਨ੍ਹਾਂ ਸ਼ਬਦਾਂ ’ਤੇ ਸੋਚ-ਵਿਚਾਰ ਕੀਤਾ ਹੋਣਾ। ਉਸ ਨੇ ਆਪਣੀ ਛੋਟੀ ਉਮਰ ਜਾਂ ਘੱਟ ਤਜਰਬੇ ਨੂੰ ਮੰਦਰ ਬਣਾਉਣ ਦੇ ਕੰਮ ਵਿਚ ਰੋੜਾ ਨਹੀਂ ਬਣਨ ਦਿੱਤਾ। ਉਸ ਨੇ ਹਿੰਮਤ ਤੋਂ ਕੰਮ ਲਿਆ ਅਤੇ ਯਹੋਵਾਹ ਦੀ ਮਦਦ ਨਾਲ ਸਾਢੇ ਸੱਤ ਸਾਲਾਂ ਵਿਚ ਸ਼ਾਨਦਾਰ ਮੰਦਰ ਬਣਾਉਣ ਦਾ ਕੰਮ ਸਿਰੇ ਚਾੜ੍ਹਿਆ।
21 ਜਿਵੇਂ ਯਹੋਵਾਹ ਨੇ ਸੁਲੇਮਾਨ ਦੀ ਮਦਦ ਕੀਤੀ ਸੀ, ਉਵੇਂ ਉਹ ਸਾਡੀ ਵੀ ਮਦਦ ਕਰ ਸਕਦਾ ਹੈ ਤਾਂਕਿ ਅਸੀਂ ਮੰਡਲੀ ਅਤੇ ਪਰਿਵਾਰ ਵਿਚ ਹਿੰਮਤ ਨਾਲ ਕੰਮ ਕਰੀਏ। (ਯਸਾ. 41:10, 13) ਜੇ ਅਸੀਂ ਹਿੰਮਤ ਨਾਲ ਯਹੋਵਾਹ ਦੀ ਸੇਵਾ ਕਰਾਂਗੇ, ਤਾਂ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਉਹ ਹੁਣ ਅਤੇ ਭਵਿੱਖ ਵਿਚ ਸਾਨੂੰ ਬਰਕਤਾਂ ਦੇਵੇਗਾ। ਇਸ ਲਈ ‘ਤਕੜੇ ਹੋਵੋ, ਅਤੇ ਕੰਮ ਕਰੋ।’
^ ਪੈਰਾ 12 ਯਹੋਵਾਹ ਦੀ ਸੇਵਾ ਵਿਚ ਟੀਚੇ ਰੱਖਣ ਲਈ ਪਹਿਰਾਬੁਰਜ 15 ਜੁਲਾਈ 2004 ਵਿਚ “ਆਪਣੇ ਸਿਰਜਣਹਾਰ ਦੀ ਵਡਿਆਈ ਕਰਨ ਲਈ ਅਧਿਆਤਮਿਕ ਟੀਚੇ ਰੱਖੋ” ਨਾਂ ਦੇ ਲੇਖ ਵਿਚ ਸੁਝਾਅ ਦਿੱਤੇ ਗਏ ਹਨ।